ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਐਕਟਿਵ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਜਾਰੀ; ਮਾਮਲੇ 2.5 ਲੱਖ ਤੋਂ ਘੱਟ ਹੋਏ


ਰੋਜ਼ਾਨਾ ਰਿਕਵਰੀ ਪਿਛਲੇ 37 ਦਿਨਾਂ ਤੋਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵੱਧ ਦਰਜ ਕੀਤੀ ਜਾ ਰਹੀ ਹੈ

Posted On: 03 JAN 2021 9:55AM by PIB Chandigarh

ਭਾਰਤ ਵਿੱਚ ਐਕਟਿਵ ਮਾਮਲਿਆਂ  ਦੀ  ਰਫ਼ਤਾਰ ਲਗਾਤਾਰ ਘੱਟਣ ਦੇ ਮਾਰਗ 'ਤੇ ਅੱਗੇ ਵੱਧਦੀ ਜਾ ਰਹੀ ਹੈ। ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 2.5 ਲੱਖ (2,47,220) ਤੋਂ ਹੇਠਾਂ ਆ ਗਈ  ਹੈ।

ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਰਿਕਵਰੀ ਦੇ ਰੁਝਾਨ ਅਤੇ ਰੋਜ਼ਾਨਾ ਹੋਣ ਰਹੀਆਂ ਘੱਟ ਮੌਤਾਂ ਦੀ ਵਜ੍ਹਾ ਨਾਲ ਇਹ ਸੰਭਵ ਹੋਇਆ ਹੈ ਜਿਸ ਨੇ ਐਕਟਿਵ ਮਾਮਲਿਆਂ ਦੀ ਕੁੱਲ ਕਟੌਤੀ ਨੂੰ ਯਕੀਨੀ ਬਣਾਇਆ ਹੈ। ਭਾਰਤ ਦੇ ਮੌਜੂਦਾ ਐਕਟਿਵ ਮਾਮਲੇ ਭਾਰਤ ਦੇ ਕੁੱਲ ਪੋਜੀਟਿਵ ਮਾਮਲਿਆਂ ਦੇ ਸਿਰਫ 2.39 ਫੀਸਦ ਰਹਿ ਗਏ ਹਨ। ਪਿਛਲੇ 24 ਘੰਟਿਆਂ ਵਿੱਚ 20,923 ਨਵੀਂ ਰਿਕਵਰੀ ਦੇ ਕਾਰਨ ਕੁੱਲ ਐਕਟਿਵ ਮਾਮਲਿਆਂ ਵਿੱਚ 2,963 ਦੀ ਹੋਰ ਗਿਰਾਵਟ ਆਈ ਹੈ।

C:\Users\dell\Desktop\image001QI5E.jpg

 

 29 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 10,000 ਤੋਂ ਘੱਟ ਐਕਟਿਵ ਮਾਮਲੇ ਰਿਪੋਰਟ ਕੀਤੇ ਗਏ ਹਨ।

C:\Users\dell\Desktop\image002A22F.jpg

ਪਿਛਲੇ 37 ਦਿਨਾਂ ਤੋਂ ਦੇਸ਼ ਵਿੱਚ ਰੋਜ਼ਾਨਾ ਨਵੀਆਂ ਰਿਕਵਰੀਆਂ ਦਰਜ ਕੀਤੇ ਗਏ ਰੋਜ਼ਾਨਾ ਪੁਸ਼ਟੀ ਵਾਲੇ ਮਾਮਲਿਆਂ ਨਾਲੋਂ ਵੱਧ ਰਹੀਆਂ ਹਨ। ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ 18,177 ਰਹੀ ਹੈ।  ਜਦੋਂ ਕਿ ਇਸੇ ਸਮੇਂ ਦੌਰਾਨ 20,923 ਵਿਅਕਤੀ ਰਿਕਵਰ ਹੋਏ ਹਨ ਅਤੇ ਅਜਿਹੇ ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ ਹੈ।

ਵੱਧ ਰਹੀਆਂ ਰਿਕਵਰੀਆਂ  ਨੇ ਅੱਜ ਰਿਕਵਰੀ ਦਰ ਨੂੰ ਵੀ ਹੋਰ ਸੁਧਾਰ ਕੇ 96.16 ਫੀਸਦ ਕਰ ਦਿੱਤਾ ਹੈ।

ਰਿਕਵਰ ਹੋਏ ਮਾਮਲਿਆਂ ਦੀ ਕੁੱਲ ਗਿਣਤੀ  99,27,310 ਹੋ ਗਈ ਹੈ। ਰਿਕਵਰੀ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਸ ਵੇਲੇ ਇਹ ਫਰਕ 96,80,090 ਤੱਕ ਪਹੁੰਚ ਗਿਆ ਹੈ।

C:\Users\dell\Desktop\image003NXHP.jpg

 

ਨਵੇਂ ਰਿਕਵਰ ਕੇਸਾਂ ਵਿਚੋਂ 78.10 ਫੀਸਦ ਮਾਮਲਿਆਂ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।

ਕੇਰਲ ਵਿੱਚ ਇੱਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ 4,985 ਦਰਜ ਹੋਈ ਹੈ। ਮਹਾਰਾਸ਼ਟਰ ਵਿੱਚ 2,110 ਤੇ ਛੱਤੀਸਗੜ੍ਹ ਵਿੱਚ 1,963 ਵਿਅਕਤੀ ਸਿਹਤਯਾਬ ਰਿਪੋਰਟ ਹੋਏ ਹਨ।

C:\Users\dell\Desktop\image00484MK.jpg

ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ 81.81 ਫੀਸਦ ਮਾਮਲੇ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ।

ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲੇ 5,328 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 3,218 ਨਵੇਂ ਮਾਮਲੇ ਸਾਹਮਣੇ ਆਏ ਹਨ। ਛੱਤੀਸਗੜ੍ਹ ਵਿੱਚ 1,147 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ।

C:\Users\dell\Desktop\image005GFUU.jpg

ਪਿਛਲੇ 24 ਘੰਟਿਆਂ ਦੌਰਾਨ 217 ਜਾਨਾਂ ਗਈਆਂ ਹਨ।

ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਨਵੀਂਆਂ ਮੌਤਾਂ ਦੇ 69.59 ਫੀਸਦ ਮਾਮਲੇ ਰਿਪੋਰਟ ਹੋਏ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ  (51) ਮੌਤਾਂ ਦਰਜ ਕੀਤੀਆਂ ਗਈਆਂ ਹਨ। ਪੱਛਮੀ ਬੰਗਾਲ ਅਤੇ ਕੇਰਲ ਵਿੱਚ ਕ੍ਰਮਵਾਰ 28 ਅਤੇ 21 ਮੌਤਾਂ ਰੋਜ਼ਾਨਾ ਹੋਈਆਂ ਹਨ।

C:\Users\dell\Desktop\image00655RY.jpg

 

****

 

ਐਮ.ਵੀ. / ਐਸ.ਜੇ.



(Release ID: 1685818) Visitor Counter : 128