ਵਿੱਤ ਮੰਤਰਾਲਾ
ਜੀ ਐੱਸ ਟੀ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਦਸੰਬਰ 2020 ਵਿੱਚ ਜੀ ਐੱਸ ਟੀ ਮਾਲੀਆ ਸਭ ਤੋਂ ਜਿ਼ਆਦਾ ਮਾਲੀਆ ਇਕੱਠਾ ਕੀਤਾ ਗਿਆ ਹੈ
ਦਸੰਬਰ ਵਿੱਚ 115174 ਕਰੋੜ ਰੁਪਏ ਕੁੱਲ ਜੀ ਐੱਸ ਟੀ ਮਾਲੀਆ ਇਕੱਠਾ ਕੀਤਾ ਗਿਆ ਹੈ ਦਸੰਬਰ 2020 ਵਿੱਚ ਇਕੱਠਾ ਕੀਤਾ ਗਿਆ ਮਾਲੀਆ ਪਿਛਲੇ ਸਾਲ ਇਸੇ ਮਹੀਨੇ ਦੇ ਜੀ ਐੱਸ ਟੀ ਮਾਲੀਏ ਤੋਂ 12% ਵੱਧ ਹੈ
Posted On:
01 JAN 2021 1:21PM by PIB Chandigarh
ਦਸੰਬਰ 2020 ਮਹੀਨੇ ਦੌਰਾਨ ਕੁੱਲ ਜੀ ਐੱਸ ਟੀ ਰੈਵੇਨਿਊ 115174 ਕਰੋੜ ਰੁਪਏ ਇਕੱਠਾ ਕੀਤਾ ਗਿਆ , ਜਿਸ ਵਿੱਚੋਂ 21365 ਕਰੋੜ ਰੁਪਏ ਸੀ ਜੀ ਐੱਸ ਟੀ , 27804 ਕਰੋੜ ਰੁਪਏ ਐੱਸ ਜੀ ਐੱਸ ਟੀ , 57426 ਕਰੋੜ ਆਈ ਜੀ ਐੱਸ ਟੀ ਸ਼ਾਮਲ ਹੈ (ਇਸ ਵਿੱਚ ਵਸਤਾਂ ਦੀ ਬਰਾਮਦ ਤੋਂ ਇਕੱਠਾ ਕੀਤਾ 2050 ਕਰੋੜ ਰੁਪਏ ਸ਼ਾਮਲ ਹਨ ਅਤੇ 8579 ਕਰੋੜ ਰੁਪਏ ਸੈੱਸ (ਦਰਾਮਦ ਵਸਤਾਂ ਤੋਂ 971 ਕਰੋੜ ਰੁਪਏ ਇਕੱਠੇ ਕੀਤੇ ਗਏ) । ਨਵੰਬਰ ਮਹੀਨੇ ਲਈ 31 ਦਸੰਬਰ 2020 ਤੱਕ ਜੀ ਐੱਸ ਟੀ ਆਰ 3 ਬੀ ਜਮ੍ਹਾਂ ਕੀਤੀਆਂ ਗਈਆਂ ਰਿਟਰਨਸ ਦੀ ਕੁਲ ਗਿਣਤੀ 87 ਲੱਖ ਹੈ । ਸਰਕਾਰ ਨੇ 23276 ਕਰੋੜ ਰੁਪਏ ਸੀ ਜੀ ਐੱਸ ਟੀ ਲਈ ਸੈਟਲ ਕੀਤੇ ਹਨ ਅਤੇ ਆਈ ਜੀ ਐੱਸ ਟੀ ਵਿੱਚੋਂ 17686 ਕਰੋੜ ਰੁਪਏ ਰੈਗੁਲਰ ਸੈਟਲਮੈਂਟ ਵਜੋਂ ਸੈਟਲ ਕੀਤੇ ਹਨ । ਕੇਂਦਰ ਸਰਕਾਰ ਵੱਲੋਂ ਕੁੱਲ ਮਾਲੀਆ ਅਤੇ ਦਸੰਬਰ 2020 ਮਹੀਨੇ ਦੌਰਾਨ ਸੂਬਾ ਸਰਕਾਰਾਂ ਨੂੰ ਰੈਗੂਲਰ ਸੈਟਲਮੈਂਟ ਤੋਂ ਬਾਅਦ 44,641 ਕਰੋੜ ਰੁਪਏ ਸੀ ਜੀ ਐੱਸ ਟੀ ਅਤੇ 45485 ਕਰੋੜ ਰੁਪਏ ਐੱਸ ਜੀ ਐੱਸ ਟੀ ਲਈ ਮਿਲਿਆ ਹੈ । ਜੀ ਐੱਸ ਟੀ ਮਾਲੀਏ ਦੀ ਰਿਕਵਰੀ ਦੇ ਹਾਲ ਹੀ ਰੁਝਾਨਾਂ ਮੁਤਾਬਿਕ ਦਸੰਬਰ 2020 ਮਹੀਨੇ ਦੌਰਾਨ ਮਾਲੀਆ ਪਿਛਲੇ ਸਾਲ ਇਸੇ ਮਹੀਨੇ ਦੇ ਜੀ ਐੱਸ ਟੀ ਮਾਲੀਏ ਦੇ ਮੁਕਾਬਲੇ 12% ਵਧੇਰੇ ਹੈ । ਮਹੀਨੇ ਦੌਰਾਨ ਵਸਤਾਂ ਦੀ ਦਰਾਮਦ ਤੋਂ 27% ਜਿ਼ਆਦਾ ਮਾਲੀਆ ਮਿਲਿਆ ਹੈ ਅਤੇ ਸਵਦੇਸ਼ੀ ਲੈਣ ਦੇਣ (ਜਿਸ ਵਿੱਚ ਸੇਵਾਵਾਂ ਦੀ ਦਰਾਮਦ ਸਮੇਤ) ਮਿਲਿਆ ਮਾਲੀਆ 8% ਜਿ਼ਆਦਾ ਹੈ । ਇਹ ਮਾਲੀਆ ਪਿਛਲੇ ਸਾਲ ਇਸੇ ਮਹੀਨੇ ਦੌਰਾਨ ਹੋਏ ਮਾਲੀਏ ਤੋਂ ਜਿ਼ਆਦਾ ਹੈ ।
ਜੀ ਐੱਸ ਟੀ ਲਾਗੂ ਹੋਣ ਤੋਂ ਬਾਅਦ ਦਸੰਬਰ 2020 ਦੌਰਾਨ ਇਕੱਠਾ ਕੀਤਾ ਜੀ ਐੱਸ ਟੀ ਮਾਲੀਆ ਹੁਣ ਤੱਕ ਸਭ ਤੋਂ ਵੱਧ ਹੈ । ਇਹ ਪਹਿਲੀ ਵਾਰ ਹੋਇਆ ਹੈ ਕਿ ਇਹ ਮਾਲੀਆ 1.15 ਲੱਖ ਕਰੋੜ ਤੋਂ ਪਾਰ ਹੋ ਗਿਆ ਹੈ । ਹੁਣ ਤੱਕ ਦਾ ਸਭ ਤੋਂ ਵਧੇਰੇ ਜੀ ਐੱਸ ਟੀ ਮਾਲੀਆ ਅਪ੍ਰੈਲ 2019 ਵਿੱਚ 113886 ਕਰੋੜ ਰੁਪਏ ਹੈ । ਅਪ੍ਰੈਲ ਵਿੱਚ ਮਾਲੀਏ ਦਾ ਵਧੇਰੇ ਹੋਣਾ ਇੱਕ ਆਮ ਰੁਝਾਨ ਹੈ , ਕਿਉਂਕਿ ਇਸ ਵਿੱਚ ਮਾਰਚ ਦੀਆਂ ਰਿਟਰਨਜ਼ ਵੀ ਸ਼ਾਮਲ ਹੁੰਦੀਆਂ ਹਨ , ਜੋ ਸਾਲ ਦੇ ਅੰਤ ਵਿੱਚ ਜਮ੍ਹਾਂ ਕੀਤੀਆਂ ਜਾਂਦੀਆਂ ਹਨ । ਦਸੰਬਰ 2020 ਦਾ ਮਾਲੀਆ ਪਿਛਲੇ ਮਹੀਨੇ ਦੇ ਮਾਲੀਏ 104963 ਕਰੋੜ ਰੁਪਏ ਦੇ ਮੁਕਾਬਲੇ ਜਿ਼ਆਦਾ ਹੈ । ਪਿਛਲੇ 21 ਮਹੀਨਿਆਂ ਤੋਂ ਇਹ ਮਹੀਨਾਵਾਰ ਮਾਲੀਏ ਵਿੱਚ ਸਭ ਤੋਂ ਵੱਡਾ ਵਾਧਾ ਹੈ । ਇਹ ਮਿਸ਼ਰਿਤ ਪ੍ਰਭਾਵਕਾਰ ਹੋਇਆ ਹੈ , ਜਿਸ ਵਿੱਚ ਮਹਾਮਾਰੀ ਤੋਂ ਬਾਅਦ ਤੇਜ਼ੀ ਨਾਲ ਅਰਥਚਾਰੇ ਵਿੱਚ ਸੁਧਾਰ ਹੋਇਆ ਹੈ ਅਤੇ ਕੌਮੀ ਪੱਧਰ ਤੇ ਜੀ ਐੱਸ ਟੀ ਚੋਰੀ ਕਰਨ ਵਾਲਿਆਂ ਖਿਲਾਫ਼ ਮੁਹਿੰਮ ਦਾ ਨਤੀਜਾ ਹੈ । ਇਸ ਤੋਂ ਇਲਾਵਾ ਹਾਲ ਹੀ ਵਿੱਚ ਸਿਸਟਮ ਵਿੱਚ ਕੀਤੀਆਂ ਨਵੀਆਂ ਤਬਦੀਲੀਆਂ ਨਾਲ ਇਸ ਦੀ ਪਾਲਣਾ ਕਰਨ ਵਿੱਚ ਸੁਧਾਰ ਹੋਇਆ ਹੈ ।
ਹੁਣ ਤੱਕ ਜੀ ਐੱਸ ਟੀ ਲਾਗੂ ਹੋਣ ਤੋਂ ਬਾਅਦ 3 ਵਾਰ ਜੀ ਐੱਸ ਟੀ ਮਾਲੀਆ 1.1 ਲੱਖ ਕਰੋੜ ਤੋਂ ਪਾਰ ਹੋਇਆ ਹੈ । ਮੌਜੂਦਾ ਵਿੱਤੀ ਸਾਲ ਦੌਰਾਨ ਲਗਾਤਾਰ ਇਹ ਤੀਜੇ ਮਹੀਨੇ ਅਰਥਚਾਰੇ ਵਿੱਚ ਮਹਾਮਾਰੀ ਤੋਂ ਬਾਅਦ ਰਿਕਵਰੀ ਵਿੱਚ ਸੁਧਾਰ ਹੋਣ ਨਾਲ ਜੀ ਐੱਸ ਟੀ ਮਾਲੀਆ 1 ਲੱਖ ਕਰੋੜ ਤੋਂ ਜਿ਼ਆਦਾ ਹੋਇਆ ਹੈ । ਅੰਤਿਮ ਤਿਮਾਹੀ ਦੌਰਾਨ ਜੀ ਐੱਸ ਟੀ ਮਾਲੀਏ ਵਿੱਚ ਔਸਤਨ ਵਾਧਾ ਦੂਜੀ ਤਿਮਾਹੀ ਦੌਰਾਨ ਮਨਫ਼ੀ 8.2% ਅਤੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਮਨਫੀ 41.0% ਦੇ ਮਾਲੀਏ ਦੇ ਮੁਕਾਬਲੇ 7.3% ਹੋਇਆ ਹੈ । ਹੇਠ ਦਿੱਤਾ ਚਾਰਟ ਜੀ ਮੌਜੂਦਾ ਸਾਲ ਦੌਰਾਨ ਕੁੱਲ ਜੀ ਐੱਸ ਟੀ ਰੈਵਿਨਿਊ ਦੇ ਮਹੀਨਾਵਾਰ ਰੁਝਾਨਾਂ ਨੂੰ ਦਰਸਾਉਂਦਾ ਹੈ । ਇਹ ਟੇਬਲ ਦਸੰਬਰ 2019 ਦੇ ਮੁਕਾਬਲੇ ਦਸੰਬਰ 2020 ਦੌਰਾਨ ਹਰੇਕ ਸੂਬੇ ਵੱਲੋਂ ਇਕੱਠੇ ਕੀਤੇ ਗਏ ਜੀ ਐੱਸ ਟੀ ਅੰਕੜੇ ਵੀ ਸੂਬਿਆਂ ਦੇ ਦਰਸਾਉਂਦਾ ਹੈ ।
State-wise growth of GST Revenues during December 2020[1]
|
State
|
Dec-19
|
Dec-20
|
Growth
|
1
|
Jammu and Kashmir
|
409
|
318
|
-22%
|
2
|
Himachal Pradesh
|
699
|
670
|
-4%
|
3
|
Punjab
|
1,290
|
1,353
|
5%
|
4
|
Chandigarh
|
168
|
158
|
-6%
|
5
|
Uttarakhand
|
1,213
|
1,246
|
3%
|
6
|
Haryana
|
5,365
|
5,747
|
7%
|
7
|
Delhi
|
3,698
|
3,451
|
-7%
|
8
|
Rajasthan
|
2,713
|
3,135
|
16%
|
9
|
Uttar Pradesh
|
5,489
|
5,937
|
8%
|
10
|
Bihar
|
1,016
|
1,067
|
5%
|
11
|
Sikkim
|
214
|
225
|
5%
|
12
|
Arunachal Pradesh
|
58
|
46
|
-22%
|
13
|
Nagaland
|
31
|
38
|
23%
|
14
|
Manipur
|
44
|
41
|
-8%
|
15
|
Mizoram
|
21
|
25
|
21%
|
16
|
Tripura
|
59
|
74
|
25%
|
17
|
Meghalaya
|
123
|
106
|
-14%
|
18
|
Assam
|
991
|
984
|
-1%
|
19
|
West Bengal
|
3,748
|
4,114
|
10%
|
20
|
Jharkhand
|
1,943
|
2,150
|
11%
|
21
|
Odisha
|
2,383
|
2,860
|
20%
|
22
|
Chhattisgarh
|
2,136
|
2,349
|
10%
|
23
|
Madhya Pradesh
|
2,434
|
2,615
|
7%
|
24
|
Gujarat
|
6,621
|
7,469
|
13%
|
25
|
Daman and Diu
|
94
|
4
|
-96%
|
26
|
Dadra and Nagar Haveli
|
154
|
259
|
68%
|
27
|
Maharashtra
|
16,530
|
17,699
|
7%
|
29
|
Karnataka
|
6,886
|
7,459
|
8%
|
30
|
Goa
|
363
|
342
|
-6%
|
31
|
Lakshadweep
|
1
|
1
|
-32%
|
32
|
Kerala
|
1,651
|
1,776
|
8%
|
33
|
Tamil Nadu
|
6,422
|
6,905
|
8%
|
34
|
Puducherry
|
165
|
159
|
-4%
|
35
|
Andaman and Nicobar Islands
|
30
|
22
|
-26%
|
36
|
Telangana
|
3,420
|
3,543
|
4%
|
37
|
Andhra Pradesh
|
2,265
|
2,581
|
14%
|
38
|
Laddakh
|
0
|
8
|
|
97
|
Other Territory
|
118
|
88
|
-25%
|
99
|
Center Jurisdiction
|
75
|
127
|
68%
|
Grand Total
|
81,042
|
87,153
|
8%
|
|
|
|
|
[1] Does not include GST on import of goods
ਆਰ ਐੱਮ / ਕੇ ਐੱਮ ਐੱਨ
(Release ID: 1685475)
|