ਰੇਲ ਮੰਤਰਾਲਾ

ਇੰਡੀਅਨ ਰੇਲਵੇ ਨੇ ਆਨਲਾਈਨ ਰੇਲਵੇ ਟਿਕਟਾਂ ਦੀ ਬੁਕਿੰਗ ਲਈ ਅਪਗ੍ਰੇਡਡ ਈ-ਟਿਕਟਿੰਗ ਵੈਬਸਾਈਟ ਅਤੇ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ


“ਬੈਸਟ-ਇਨ-ਕਲਾਸ” ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦੀ ਵੈਬਸਾਈਟ ਅਤੇ ਐਪ ਨੂੰ ਰੇਲਵੇ ਮੰਤਰੀ; ਅਤੇ ਵਣਜ ਤੇ ਉਦਯੋਗ ਮੰਤਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਮਾਨਯੋਗ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲਾਂਚ ਕੀਤਾ
ਇਹ ਯਾਤਰੀਆਂ ਨੂੰ ਨਵੇਂ ਸਾਲ ਦਾ ਤੋਹਫਾ ਹੈ
ਨੋਵਲ ਯੂਜ਼ਰ ਪਰਸਨਲਾਈਜ਼ੇਸ਼ਨ ਵਿਸ਼ੇਸ਼ਤਾਵਾਂ ਪਹਿਲੀ ਵਾਰ ਉਪਭੋਗਤਾ ਲੌਗਇਨ ਨਾਲ ਜੁੜੀਆਂ ਹਨ
ਮੰਤਰੀ ਨੇ ਕੋਰੋਨਾ ਦੁਆਰਾ ਦਰਪੇਸ਼ ਚੁਣੌਤੀਆਂ ਖ਼ਿਲਾਫ਼ ਮੁੜ ਲੜਾਈ ਲੜਨ ਨੂੰ ਯਕੀਨੀ ਬਣਾਉਣ ਅਤੇ ਰੇਲਵੇ ਨੂੰ ਭਵਿੱਖ ਲਈ ਤਿਆਰ ਕਰਨ ਵਿੱਚ ਰੇਲਵੇ ਪਰਵਾਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਆਈਆਰਸੀਟੀਸੀ ਦੁਆਰਾ ਇਸੇ ਦਿਸ਼ਾ ਵਿੱਚ ਕੋਸ਼ਿਸ਼ਾਂ
ਆਈਆਰਸੀਟੀਸੀ ਨੂੰ ਗਾਹਕਾਂ ਦੀਆਂ ਜ਼ਰੂਰਤਾਂ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਅਤੇ ਵੈਬਸਾਈਟ ਨੂੰ ਹੋਰ ਬਿਹਤਰ ਬਣਾਉਣ ਵੱਲ ਕੰਮ ਕਰਨਾ ਚਾਹੀਦਾ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਇਹ ਡਿਜੀਟਲ ਇੰਡੀਆ ਮਿਸ਼ਨ ਅਤੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਸਾਰ ਇਹ ਦੁਨੀਆ ਵਿੱਚ ਕਿਸੇ ਤੋਂ ਵੀ ਘੱਟ ਨਹੀਂ ਹੈ - ਸ਼੍ਰੀ ਪੀਯੂਸ਼ ਗੋਇਲ
ਖਾਣੇ, ਰਿਟਾਇਰਿੰਗ ਕਮਰਿਆਂ ਅਤੇ ਹੋਟਲਾਂ ਦੀ ਬੁਕਿੰਗ ਨੂੰ ਏਕੀਕ੍ਰਿਤ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਸਿੱਧੇ ਟਿਕਟਾਂ ਦੇ ਨਾਲ ਹੀ ਕੀਤਾ ਜਾ ਸਕਦਾ ਹੈ
ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਯਾਤਰੀ ਨੂੰ ਦਿੱਤੇ ਜਾਣ ਲਈ ਭਵਿੱਖਬਾਣੀ ਪ੍ਰਵੇਸ਼ ਸੁਝਾਅ
ਉਪਭੋਗਤਾ ਦੇ ਅਕਾਉਂਟ ਪੇਜ ’ਤੇ ਰਿ

Posted On: 31 DEC 2020 1:53PM by PIB Chandigarh

 ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ‘ਡਿਜੀਟਲ ਇੰਡੀਆ’ ਦੇ ਨਜ਼ਰੀਏ ਤੋਂ ਬਾਅਦ, ਭਾਰਤੀ ਰੇਲਵੇ ਨੇ ਆਪਣੀ ਈ-ਟਿਕਟਿੰਗ ਵੈਬਸਾਈਟ www.irctc.co.in ਅਤੇ ਆਈਆਰਸੀਟੀਸੀ ਰੇਲ ਕਨੈਕਟ ਮੋਬਾਈਲ ਐਪ ਨੂੰ ਸਵਾਰ ਲਿਆ ਅਤੇ ਅਪਗ੍ਰੇਡ ਕੀਤਾ ਹੈ, ਜਿਸ ਦੀ ਵਰਤੋਂ ‘ਆਨਲਾਈਨ’ ਰੇਲਵੇ ਟਿਕਟ ਦੀ ਬੁਕਿੰਗ ਲਈ ਕੀਤੀ ਜਾਂਦੀ ਹੈ|

“ਬੈਸਟ-ਇਨ-ਕਲਾਸ” ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦੀ ਵੈਬਸਾਈਟ ਅਤੇ ਐਪ ਨੂੰ ਰੇਲਵੇ ਮੰਤਰੀ; ਅਤੇ ਵਣਜ ਤੇ ਉਦਯੋਗ ਮੰਤਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਮਾਨਯੋਗ ਸ਼੍ਰੀ ਪੀਯੂਸ਼ ਗੋਇਲ ਨੇ ਅੱਜ 31 ਦਸੰਬਰ, 2020 ਨੂੰ ਲਾਂਚ ਕੀਤਾ| ਇਹ ਰੇਲਵੇ ਦੁਆਰਾ ਸਾਰੇ ਯਾਤਰੀਆਂ ਨੂੰ ਨਵੇਂ ਸਾਲ ਦਾ ਤੋਹਫਾ ਹੋਵੇਗਾ|

ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਕਿਹਾ, “ਰੇਲਵੇ ਦੇਸ਼ ਦੀ ਸੇਵਾ ਕਰਨ ਲਈ ਵਚਨਬੱਧ ਹੈ ਅਤੇ ਰੇਲ ਯਾਤਰਾ ਦੇ ਤਜ਼ਰਬੇ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੀਆਂ ਸੇਵਾਵਾਂ ਨੂੰ ਵਧਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ। ਆਨਲਾਈਨ ਰੇਲਵੇ ਟਿਕਟਾਂ ਦੀ ਬੁਕਿੰਗ ਲਈ ਇਹ ਅਪਗ੍ਰੇਡਡ ਈ-ਟਿਕਟਿੰਗ ਪਲੇਟਫਾਰਮ, ਯਾਤਰੀਆਂ ਦੀ ਸਹੂਲਤ ਨੂੰ ਵਧਾਏਗਾ| “ਉਨ੍ਹਾਂ ਨੇ ਕਿਹਾ ਕਿ ਆਈਆਰਸੀਟੀਸੀ ਨੂੰ ਵੈਬਸਾਈਟ ਨੂੰ ਹੋਰ ਬਿਹਤਰ ਬਣਾਉਣ ਵੱਲ ਕੰਮ ਕਰਨਾ ਚਾਹੀਦਾ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਇਹ ਡਿਜੀਟਲ ਇੰਡੀਆ ਮਿਸ਼ਨ ਅਤੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਸਾਰ ਇਹ ਦੁਨੀਆ ਵਿੱਚ ਕਿਸੇ ਤੋਂ ਵੀ ਘੱਟ ਨਹੀਂ ਹੈ।

ਭਾਰਤੀ ਰੇਲਵੇ ਟਿਕਟਾਂ ਦੀ ਬੁਕਿੰਗ ਲਈ ਈ-ਟਿਕਟਿੰਗ ਸੇਵਾਵਾਂ:

2014 ਵਿੱਚ, ਆਈਆਰਸੀਟੀਸੀ ਦੁਆਰਾ ਨੈਕਸਟ ਜਨਰੇਸ਼ਨ ਈ-ਟਿਕਟਿੰਗ (ਐੱਨਜੀਈਟੀ) ਪ੍ਰਣਾਲੀ ਨੂੰ ਸਹਿਜ ਈ-ਟਿਕਟਿੰਗ ਸੇਵਾਵਾਂ - ਵਧੇਰੇ ਬੁਕਿੰਗ ਲੋਡ ਅਤੇ ਬਿਹਤਰ ਉਪਭੋਗਤਾ ਇੰਟਰਫੇਸ ਪ੍ਰਦਾਨ ਕਰਨ ਲਈ ਸ਼ੁਰੂ ਕੀਤਾ ਗਿਆ ਸੀ| ਅਪਗ੍ਰੇਡ ਕੀਤੀ ਗਈ ਈ-ਟਿਕਟਿੰਗ ਵੈਬਸਾਈਟ ਅਤੇ ਐਪ ਰੇਲ ਉਪਭੋਗਤਾਵਾਂ ਨੂੰ ਬਿਹਤਰ ਪੱਧਰ ਦੀਆਂ ਸੇਵਾਵਾਂ ਅਤੇ ਤਜ਼ਰਬੇ ਪ੍ਰਦਾਨ ਕਰਨਗੀਆਂ|

ਵਿਸ਼ੇਸ਼ਤਾਵਾਂ ਨੂੰ ਸੁਧਾਰਨ ਲਈ ਗਾਹਕਾਂ ਦੇ ਤਜਰਬੇ ’ਤੇ ਧਿਆਨ ਕੇਂਦਰਤ ਰਿਹਾ ਹੈ:

ਰੇਲ ਟਿਕਟਾਂ ਦੀ ਬੁਕਿੰਗ ਲਈ ਇਸ ਨਵੀਂ ਵਿਸ਼ਵ ਪੱਧਰੀ ਵੈਬਸਾਈਟ ਦੇ ਡਿਜ਼ਾਈਨ ਲਈ ਰੇਲਵੇ ਗਾਹਕਾਂ ’ਤੇ ਧਿਆਨ ਕੇਂਦਰਤ ਰਿਹਾ ਹੈ| ਨੋਵਲ ਯੂਜ਼ਰ ਪਰਸਨਲਾਈਜ਼ੇਸ਼ਨ ਵਿਸ਼ੇਸ਼ਤਾਵਾਂ ਪਹਿਲੀ ਵਾਰ ਉਪਭੋਗਤਾ ਲੌਗਇਨ ਨਾਲ ਜੁੜੀਆਂ ਹਨ| ਇਸਦੇ ਨਾਲ ਹੀ ਸਹਿਜ ਯਾਤਰਾ ਦੇ ਤਜ਼ੁਰਬੇ ਲਈ ਅਨੁਕੂਲਣ ਦੇ ਨਾਲ, ਬੁਕਿੰਗ ਲਈ ਵਨ ਸਟਾਪ ਟ੍ਰੇਨ ਚੋਣ, ਅਤੇ ਖਾਣਾ ਅਤੇ ਟਿਕਟ ਦੇ ਨਾਲ ਰਿਹਾਇਸ਼ ਲਈ ਏਕੀਕ੍ਰਿਤ ਬੁਕਿੰਗ ਦੀ ਸਹੂਲਤ ਦਿੱਤੀ ਗਈ ਹੈ|

ਅਪਗ੍ਰੇਡ ਕੀਤੀ ਵੈਬਸਾਈਟ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ:

  • ਉਪਭੋਗਤਾ ਲੌਗਇਨ ਨਾਲ ਜੁੜਿਆ ਪੂਰਾ ਯੂਜ਼ਰ ਪਰਸਨਲਾਈਜ਼ੇਸ਼ਨ, ਜਿਵੇਂ ਕਿ

  • ਖਾਣੇ, ਰਿਟਾਇਰਿੰਗ ਕਮਰਿਆਂ ਅਤੇ ਹੋਟਲਾਂ ਦੀ ਬੁਕਿੰਗ ਨੂੰ ਏਕੀਕ੍ਰਿਤ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਸਿੱਧੇ ਟਿਕਟਾਂ ਦੇ ਨਾਲ ਹੀ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਯਾਤਰੀ ਦੀਆਂ ਜ਼ਰੂਰਤਾਂ ਲਈ ਵਨ ਸਟਾਪ ਹੱਲ ਪ੍ਰਦਾਨ ਕਰਦਾ ਹੈ|

  • ਜਦੋਂ ਯਾਤਰੀ ਸਟੇਸ਼ਨ ਦੇ ਅੰਦਰ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦਿਆਂ ਅਨੁਮਾਨਤ ਦਾਖਲੇ ਦੇ ਸੁਝਾਅ ਦਿੱਤੇ ਜਾਣਗੇ| ਇਹ ਸਟੇਸ਼ਨਾਂ ਨੂੰ ਲੱਭਣ ਵਿੱਚ ਪਰੇਸ਼ਾਨੀ ਨੂੰ ਬਹੁਤ ਘਟਾ ਦੇਵੇਗਾ ਅਤੇ ਟਿਕਟ ਬੁਕਿੰਗ ਵਿੱਚ ਵੀ ਸਮਾਂ ਬਚਾਏਗਾ|

  • ਉਪਭੋਗਤਾ ਦੇ ਅਕਾਉਂਟ ਪੇਜ ’ਤੇ ਰਿਫੰਡ ਸਥਿਤੀ ਦੀ ਸਰਲ ਜਾਂਚ| ਪਹਿਲਾਂ ਇਹ ਵਿਸ਼ੇਸ਼ਤਾ ਅਸਾਨੀ ਨਾਲ ਪਹੁੰਚ ਵਿੱਚ ਨਹੀਂ ਸੀ|

  • ‘ਨਿਯਮਤ’ ਜਾਂ ‘ਮਨਪਸੰਦ’ ਯਾਤਰਾਵਾਂ ਆਟੋਮੈਟਿਕ ਤਰੀਕੇ ਨਾਲ ਢੁੱਕਵੇਂ ਵੇਰਵੇ ਦਰਜ ਕਰਕੇ ਅਸਾਨੀ ਨਾਲ ਬੁੱਕ ਕੀਤੀਆਂ ਜਾ ਸਕਦੀਆਂ ਹਨ|

  • ਯਾਤਰੀਆਂ ਦੁਆਰਾ ਵਰਤੇ ਜਾਣ ਵਾਲੇ ਸਮੇਂ ਨੂੰ ਘਟਾਉਣ ਅਤੇ ਬੁਕਿੰਗ ਤਜਰਬੇ ਨੂੰ ਵਧਾਉਣ ਲਈ ਜਾਣਕਾਰੀ ਨੂੰ ਇੱਕ ਪੰਨੇ ’ਤੇ ਪਾ ਕੇ ਰੇਲ ਦੀ ਭਾਲ ਅਤੇ ਚੋਣ ਦੀ ਸਰਲਤਾ ਦਿੱਤੀ ਗਈ ਹੈ|

  • ਇੱਕ ਪੰਨੇ ’ਤੇ ਸਾਰੀ ਜਾਣਕਾਰੀ - ਸਾਰੀਆਂ ਰੇਲ ਗੱਡੀਆਂ ਦੇ ਕਿਰਾਏ ਦੇ ਨਾਲ-ਨਾਲ ਸਾਰੀਆਂ ਕਲਾਸਾਂ ਲਈ ਉਪਲਬਧਤਾ ਪ੍ਰਦਰਸ਼ਤ ਕੀਤੀ ਜਾਂਦੀ ਹੈ| ਸਿਰਫ ਪੰਨੇ ਨੂੰ ਸਕ੍ਰੌਲ ਕਰੋ ਅਤੇ ਲੋੜੀਂਦੀ ਟ੍ਰੇਨ ਅਤੇ ਕਲਾਸ ਨੂੰ ‘ਬੁੱਕ’ ਕਰੋ| ਪਹਿਲਾਂ ਹਰੇਕ ਟ੍ਰੇਨ ਦੀ ਸੀਟ ਦੀ ਉਪਲਬਧਤਾ ਅਤੇ ਕਿਰਾਏ ’ਤੇ ਸਿਰਫ ਵਿਅਕਤੀਗਤ ਤੌਰ ’ਤੇ ਕਲਿੱਕ ਕਰਨ ਤੋਂ ਬਾਅਦ ਦੇਖੇ ਜਾ ਸਕਦੇ ਸਨ|

  • ਉਪਲਬਧਤਾ ਦੀ ਸਥਿਤੀ ਪ੍ਰਦਾਨ ਕਰਨ ਲਈ ਬੈਕਐਂਡ ਵਿੱਚ ਇੱਕ ‘ਕੈਸ਼ ਸਿਸਟਮ’ ਪੇਸ਼ ਕੀਤਾ ਗਿਆ ਹੈ| ਇਹ ਉਪਲਬਧਤਾ ਲੋਡ ਕਰਨ ਵਿੱਚ ਦੇਰੀ ਤੋਂ ਬਚਾਏਗਾ|

  • ਵੇਟਲਿਸਟਡ ਟਿਕਟ ਦੇ ਮਾਮਲੇ ਵਿੱਚ, ਇਸਦੀ ‘ਪੁਸ਼ਟੀਕਰਨ ਸੰਭਾਵਨਾ’ ਪ੍ਰਦਰਸ਼ਿਤ ਹੁੰਦੀ ਹੈ| ਪਹਿਲਾਂ ਇਸ ਨੂੰ ਹਰੇਕ ਵੇਟਲਿਸਟ ਸਟੇਟਸ ਲਈ ਵੱਖਰੇ ਤੌਰ ’ਤੇ ਜਾਂਚ ਕਰਨੀ ਪੈਂਦੀ ਸੀ|

  • ਹੋਰ ਤਾਰੀਖਾਂ ਦੀ ਉਪਲਬਧਤਾ ਪੰਨੇ ’ਤੇ ਹੀ ਟੌਗਲ ਕੀਤੀ ਜਾ ਸਕਦੀ ਹੈ|

  • ਘੱਟ ਕੰਪਿਊਟਰ ਜਾਣੂ ਉਪਭੋਗਤਾਵਾਂ ਲਈ ਇਸ ਨੂੰ ਸੌਖਾ ਬਣਾਉਣ ਲਈ ਬੁਕਿੰਗ ਪ੍ਰਕਿਰਿਆ ਦੇ ਦੌਰਾਨ ਸੁਝਾਅ ਦਿੱਤੇ ਜਾਂਦੇ ਹਨ| ਇਹ ਵੈਬਸਾਈਟ ’ਤੇ ਖੋਜ ਕਰਨ ਲਈ ਵੈਬਸਾਈਟ ’ਤੇ ਭਟਕਣ ਦਾ ਉਸਦਾ ਸਮਾਂ ਬਚਾਏਗਾ|

  • ਯਾਤਰਾ ਦੇ ਵੇਰਵਿਆਂ ਨੂੰ ਭੁਗਤਾਨ ਪੇਜ ’ਤੇ ਵੀ ਦਿਖਾਇਆ ਜਾਵੇਗਾ| ਜੇ ਕੋਈ ਲਿਖਣ ਸੰਬੰਧੀ ਗਲਤੀਆਂ ਹਨ ਤਾਂ ਇਹ ਉਪਭੋਗਤਾ ਨੂੰ ਜਾਂਚ ਕਰਨ ਅਤੇ ਇਸ ਨੂੰ ਸੁਧਾਰਨ ਲਈ ਪੁੱਛੇਗਾ| ਇਹ ਸੁਧਾਰ ਸਿਰਫ ਇੱਕ ਪੀਆਰਐੱਸ ਕੇਂਦਰ ’ਤੇ ਜਾ ਕੇ ਹੀ ਸਹੀ ਕੀਤੇ ਜਾ ਸਕਦੇ ਹਨ|

  • ਵੈਬਸਾਈਟ ਵਿੱਚ ਸਾਈਬਰ ਸੁਰੱਖਿਆ ਨੂੰ ਵਧਾਉਣ ਲਈ ਉਚਿਤ ਕੈਪਚਾ ਦੀ ਵਰਤੋਂ ਦੀਆਂ ਵਿਸ਼ੇਸ਼ਤਾਵਾਂ ਹਨ|

ਕਲਾਸ ਵਿਸ਼ੇਸ਼ਤਾਵਾਂ ਵਿੱਚ ਬਿਹਤਰੀਨ:

ਅਪਗ੍ਰੇਡ ਕੀਤੀ ਅਤੇ ਨਵੀਂ ਹੋਈ ਈ-ਟਿਕਟਿੰਗ ਵੈਬਸਾਈਟ ਅਤੇ ਮੋਬਾਈਲ ਐਪ ਦਾ ਉਦੇਸ਼ ਵੱਖ ਵੱਖ ਹੋਰ ਆਨਲਾਈਨ ਯਾਤਰਾ ਅਤੇ ਟਿਕਟਿੰਗ ਵੈਬਸਾਈਟਾਂ ਨਾਲੋਂ ਬਿਹਤਰੀਨ ਉਪਭੋਗਤਾ ਅਨੁਭਵ ਪ੍ਰਦਾਨ ਕਰਨਾ ਹੈ|

ਇਨ੍ਹਾਂ ਵਿਸ਼ੇਸ਼ਤਾਵਾਂ ਦਾ ਪੱਧਰ ਮੌਜੂਦਾ ਸਮੇਂ ਦੀਆਂ ਹੋਰ ਟਿਕਟਿੰਗ ਵੈਬਸਾਈਟਾਂ ਦੁਆਰਾ ਪੇਸ਼ ਕੀਤੇ ਗਏ ਪੱਧਰ ਨਾਲੋਂ ਵੀ ਵਧੇਰੇ ਉੱਨਤ ਹੋਵੇਗਾ| ਬਹੁਤੀਆਂ ਵੈਬਸਾਈਟਾਂ ਵਿੱਚ, ਸਟੇਸ਼ਨ ਖੋਜ ਐਂਟਰੀ ਹਾਲੇ ਵੀ ਵਰਣਮਾਲਾ ਵਿੱਚ ਹੈ, ਉਪਲਬਧਤਾ ਸਥਿਤੀ ਜਾਂ ਤਾਂ ਉੱਥੇ ਨਹੀਂ ਹੈ ਜਾਂ ਪੁਰਾਣੀ ਹੈ| ਇਸ ਤੋਂ ਇਲਾਵਾ, ਇਸ ਅਪਗ੍ਰੇਡ ਕੀਤੀ ਈ-ਟਿਕਟਿੰਗ ਵੈਬਸਾਈਟ ਵਿੱਚ ਠਹਿਰਣ ਅਤੇ ਖਾਣੇ ਲਈ ਏਕੀਕ੍ਰਿਤ ਬੁਕਿੰਗ ਦੀ ਸਹੂਲਤ ਕਿਸੇ ਨਾਲ ਮੇਲ ਨਹੀਂ ਖਾਂਦੀ|

ਇਸ ਸਮੇਂ, ਆਈਆਰਸੀਟੀਸੀ ਦੀ ਇਸ ਈ-ਟਿਕਟਿੰਗ ਵੈਬਸਾਈਟ ’ਤੇ 6 ਕਰੋੜ ਤੋਂ ਵੱਧ ਐਕਟਿਵ ਯੂਜ਼ਰ ਹਨ, ਜੋ ਇਸ ਨੂੰ ਰੋਜ਼ਾਨਾ 8 ਲੱਖ ਤੋਂ ਜ਼ਿਆਦਾ ਟਿਕਟਾਂ ਬੁੱਕ ਕਰਨ ਲਈ ਵਰਤਦੇ ਹਨ| ਕੁੱਲ ਰਿਜ਼ਰਵਡ ਰੇਲਵੇ ਟਿਕਟਾਂ ਦੀਆਂ ਲਗਭਗ 83% ਟਿਕਟਾਂ ਇਸ ਆਨਲਾਈਨ ਪ੍ਰਣਾਲੀ ਦੁਆਰਾ ਬੁੱਕ ਕੀਤੀਆਂ ਜਾਂਦੀਆਂ ਹਨ|

ਅੱਗੇ ਦਾ ਰਸਤਾ:

ਜਿਨ੍ਹਾਂ ਵੱਖ-ਵੱਖ ਸਟੇਸ਼ਨਾਂ ਦੇ ਦਰਮਿਆਨ ਸਿੱਧੀਆਂ ਟ੍ਰੇਨਾਂ ਨਹੀਂ ਚਲਦੀਆਂ ਉਨ੍ਹਾਂ ’ਤੇ ਬਦਲਵੇਂ ਰੂਟਾਂ ਨੂੰ ਜੋੜਨ ਵਾਲੀਆਂ ਟ੍ਰੇਨਾਂ ਨੂੰ ਬੁੱਕ ਕਰਨ ਲਈ ਆਈਆਰਸੀਟੀਸੀ ਅਤੇ ਸੀਆਰਆਈਐੱਸ ‘ਸਮਾਰਟ ਬੁਕਿੰਗ’ ਵਿਸ਼ੇਸ਼ਤਾਵਾਂ ਦੇਣ ਲਈ ਕੰਮ ਕਰ ਰਹੇ ਹਨ|

ਰੇਲਵੇ ਆਪਣੀਆਂ ਈ-ਟਿਕਟਿੰਗ ਸੇਵਾਵਾਂ ਵਿੱਚ ਨਿਰੰਤਰ ਸੁਧਾਰ ਲਿਆਉਣ ਲਈ ਵਚਨਬੱਧ ਹੈ|

ਅਪਗ੍ਰੇਡ ਕੀਤੀ ਵੈਬਸਾਈਟ ਅਤੇ ਨਵੀਂ ਐਪ ਨੂੰ ਲਾਂਚ ਕਰਦਿਆਂ, ਮੰਤਰੀ ਨੇ ਕੋਰੋਨਾ ਦੁਆਰਾ ਦਰਪੇਸ਼ ਚੁਣੌਤੀਆਂ ਖ਼ਿਲਾਫ਼ ਮੁੜ ਲੜਾਈ ਲੜਨ ਨੂੰ ਯਕੀਨੀ ਬਣਾਉਣ ਅਤੇ ਰੇਲਵੇ ਨੂੰ ਭਵਿੱਖ ਲਈ ਤਿਆਰ ਕਰਨ ਵਿੱਚ ਰੇਲਵੇ ਪਰਵਾਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਆਈਆਰਸੀਟੀਸੀ ਦੁਆਰਾ ਇਸੇ ਦਿਸ਼ਾ ਵਿੱਚ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ|

*****

ਡੀਜੇਐੱਨ/ ਐੱਮਕੇਵੀ


(Release ID: 1685235) Visitor Counter : 290