ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਮੰਤਰਾਲੇ ਨੇ ਬਰਤਾਨੀਆ ਤੋਂ ਭਾਰਤ ਲਈ ਅੰਤਰਰਾਸ਼ਟਰੀ ਉਡਾਣਾਂ ਦੀ ਆਰਜ਼ੀ ਮੁਅੱਤਲੀ 7 ਜਨਵਰੀ 2021 ਤੱਕ ਵਧਾਉਣ ਦੀ ਸਿਫਾਰਸ਼ ਕੀਤੀ ਹੈ

ਸਿਹਤ ਸਕੱਤਰ ਨੇ ਸਾਰੇ ਰਾਜਾਂ ਨੂੰ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ "ਸੁਪਰ ਸਪ੍ਰੇਡਰ" ਸਮਾਗਮਾਂ 'ਤੇ ਰੋਕ ਲਗਾਉਣ ਲਈ ਸਖਤ ਚੌਕਸੀ ਰੱਖਣ ਲਈ ਲਿਖਿਆ

Posted On: 30 DEC 2020 11:39AM by PIB Chandigarh

ਸਿਹਤ ਮੰਤਰਾਲੇ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਸਿਫਾਰਸ਼ ਕੀਤੀ ਹੈ ਕਿ ਬਰਤਾਨੀਆ ਤੋਂ ਭਾਰਤ ਜਾਣ ਵਾਲੀਆਂ ਉਡਾਣਾਂ ਦੀ ਅਸਥਾਈ ਮੁਅੱਤਲੀ ਨੂੰ 7 ਜਨਵਰੀ (ਵੀਰਵਾਰ), 2021 ਤੱਕ ਹੋਰ ਵਧਾ ਦਿੱਤਾ ਜਾਵੇ।

 ਡਾਇਰੈਕਟਰ ਜਨਰਲ ਹੈਲਥ ਸਰਵਿਸਿਜ਼ (ਡੀਜੀਐਚਐਸ) ਅਤੇ ਨੈਸ਼ਨਲ ਟਾਸਕ ਫੋਰਸ ਦੀ ਸਾਂਝੇ ਤੌਰ ਤੇ ਡੀਜੀ, ਆਈਸੀਐਮਆਰ ਅਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਦੀ ਅਗਵਾਈ ਵਾਲੇ ਸਾਂਝੇ ਨਿਗਰਾਨੀ ਸਮੂਹ (ਜੇਐਮਜੀ) ਤੋਂ ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਇਹ ਸਿਫਾਰਸ਼ ਕੀਤੀ ਗਈ ਹੈ I

 ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ 7 ਜਨਵਰੀ 2021 ਤੋਂ ਬਾਅਦ ਬਰਤਾਨੀਆ ਤੋਂ ਭਾਰਤ ਆਉਣ ਵਾਲੀਆਂ ਸੀਮਤ ਗਿਣਤੀ ਦੀਆਂ ਉਡਾਣਾਂ  ਦੀ ਸਖਤੀ ਨਾਲ ਨਿਯਮਤ ਬਹਾਲੀ ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਸਲਾਹ ਮਸ਼ਵਰਾ ਕਰਕੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਅਜਿਹੇ ਤੰਤਰ ਦੀਆਂ ਵਿਸ਼ੇਸ਼ਤਾਵਾਂ ਘੜੀਆਂ ਜਾ ਸਕਦੀਆਂ ਹਨ। 

 ਕੇਂਦਰੀ ਸਿਹਤ ਸਕੱਤਰ ਨੇ ਸਾਰੇ ਰਾਜਾਂ ਨੂੰ ਉਨ੍ਹਾਂ ਸਾਰੇ ਸਮਾਗਮਾਂ 'ਤੇ ਸਖਤ ਨਜ਼ਰ ਰੱਖਣ ਲਈ ਕਿਹਾ ਹੈ ਜੋ ਸੰਭਾਵਿਤ "ਸੁਪਰ ਸਪਰੇਡਰ" ਸਮਾਗਮਾਂ ਅਤੇ ਨਵੇਂ ਸਾਲ ਦੇ ਜਸ਼ਨਾਂ ਅਤੇ ਇਸ ਨਾਲ ਜੁੜੇ ਵੱਖ-ਵੱਖ ਸਮਾਗਮਾਂ ਦੇ ਮੱਦੇਨਜ਼ਰ ਭੀੜ ਨੂੰ ਰੋਕਣ ਦੇ ਨਾਲ ਨਾਲ ਚਲ ਰਹੇ ਸਰਦੀਆਂ ਦੇ ਮੌਸਮ ਲਈ ਮਹੱਤਵਪੂਰਨ ਹੋ ਸਕਦੇ ਹਨ। 

ਗ੍ਰਿਹ ਮੰਤਰਾਲੇ ਵੱਲੋਂ ਸੂਬਿਆਂ ਨੂੰ ਦਿੱਤੀ ਤਾਜ਼ਾ ਸਲਾਹ ਅਤੇ ਮਾਰਗ ਦਰਸ਼ਨ ਨੂੰ ਸਿਹਤ ਮੰਤਰਾਲੇ ਨੇ ਮੁੜ ਦੁਹਰਾਇਆ ਹੈ। ਗ੍ਰਿਹ ਮੰਤਰਾਲੇ ਨੇ ਇਹ ਆਦੇਸ਼ ਦਿੱਤਾ ਹੈ ਕਿ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਥਿਤੀ ਦੇ ਆਪਣੇ ਮੁਲਾਂਕਣ ਦੇ ਅਧਾਰ ਤੇ, ਕੋਵਿਡ 19 ਦੇ ਪ੍ਰਸਾਰ ਨੂੰ ਰੋਕਣ ਦੇ ਨਜ਼ਰੀਏ ਨਾਲ ਸਥਾਨਕ ਪਾਬੰਦੀਆਂ ਲਗਾ ਸਕਦੇ ਹਨ, ਜਿਵੇਂ ਕਿ ਰਾਤ ਦਾ ਕਰਫਿਉ ਆਦਿ। ਗ੍ਰਿਹ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਵਿਅਕਤੀਆਂ ਅਤੇ ਚੀਜ਼ਾਂ ਦੀ ਰਾਜ ਦੇ ਅੰਦਰ ਅਤੇ ਰਾਜ ਦੇ ਬਾਹਰ ਆਵਾਜਾਈ 'ਤੇ ਕੋਈ ਰੋਕ ਨਹੀਂ ਹੋਵੇਗੀ। ਇਸ ਵੱਲ ਧਿਆਨ ਖਿੱਚਦਿਆਂ, ਸਿਹਤ ਸਕੱਤਰ ਨੇ ਰਾਜਾਂ ਨੂੰ ਸਥਾਨਕ ਸਥਿਤੀ ਦਾ ਤੁਰੰਤ ਮੁਲਾਂਕਣ ਕਰਨ ਅਤੇ 30 ਅਤੇ 31 ਦਸੰਬਰ, 2020 ਦੇ ਨਾਲ-ਨਾਲ 1 ਜਨਵਰੀ, 2021 ਨੂੰ ਢੁਕਵੀਂਆਂ ਪਾਬੰਦੀਆਂ ਲਗਾਉਣ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

----------------------------------------------------------- 

ਐਮਵੀ / ਐਸਜੇ



(Release ID: 1684787) Visitor Counter : 198