ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 100ਵੀਂ ਕਿਸਾਨ ਰੇਲ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
ਖੇਤੀ ਉਤਪਾਦਾਂ ਦੇ ਮੁੱਲ–ਵਾਧੇ ਨਾਲ ਸਬੰਧਿਤ ਪ੍ਰੋਸੈੱਸਿੰਗ ਉਦਯੋਗ ਸਾਡੀ ਪ੍ਰਾਥਮਿਕਤਾ ਹੈ: ਪ੍ਰਧਾਨ ਮੰਤਰੀ
ਖੇਤੀਬਾੜੀ ਵਿੱਚ ਨਿਜੀ ਨਿਵੇਸ਼ ਕਿਸਾਨਾਂ ਦੀ ਮਦਦ ਕਰੇਗਾ: ਪ੍ਰਧਾਨ ਮੰਤਰੀ
Posted On:
28 DEC 2020 5:49PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਸੰਗੋਲਾ ਤੋਂ ਪੱਛਮ ਬੰਗਾਲ ਦੇ ਸ਼ਾਲੀਮਾਰ ਤੱਕ ਜਾਣ ਵਾਲੀ 100ਵੀਂ ਕਿਸਾਨ ਰੇਲ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਝੰਡੀ ਦਿਖਾ ਕੇ ਰਵਾਨਾ ਕੀਤਾ। ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਸ਼੍ਰੀ ਪੀਯੂਸ਼ ਗੋਇਲ ਵੀ ਇਸ ਮੌਕੇ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਸਾਨ ਰੇਲ ਸੇਵਾ ਨੂੰ ਦੇਸ਼ ਦੇ ਕਿਸਾਨਾਂ ਦੀ ਆਮਦਨ ਵਧਾਉਧ ਵੱਲ ਇੱਕ ਪ੍ਰਮੁੱਖ ਕਦਮ ਕਰਾਰ ਦਿੱਤਾ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਪਿਛਲੇ ਚਾਰ ਮਹੀਨਿਆਂ ’ਚ ਕੋਰੋਨਾ ਮਹਾਮਾਰੀ ਦੌਰਾਨ ਵੀ 100 ਕਿਸਾਨ ਰੇਲਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਖੇਤੀਬਾੜੀ ਨਾਲ ਸਬੰਧਿਤ ਅਰਥਵਿਵਸਥਾ ਵਿੱਚ ਇੱਕ ਵੱਡੀ ਤਬਦੀਲੀ ਲਿਆਵੇਗੀ ਅਤੇ ਦੇਸ਼ ਦੀ ਕੋਲਡ ਸਪਲਾਈ ਚੇਨ ਦੀ ਤਾਕਤ ਵੀ ਵਧਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਰੇਲ ਰਾਹੀਂ ਕੋਈ ਘੱਟੋ–ਘੱਟ ਮਾਤਰਾ ਤੈਅ ਨਹੀਂ ਕੀਤੀ ਗਈ ਹੈ, ਤਾਂ ਜੋ ਥੋੜ੍ਹੀ ਤੋਂ ਥੋੜ੍ਹੀ ਪੈਦਾਵਾਰ ਵੀ ਘੱਟ ਕੀਮਤ ਉੱਤੇ ਸਹੀ ਤਰੀਕੇ ਵੱਡੇ ਬਜ਼ਾਰ ਤੱਕ ਪਹੁੰਚ ਸਕੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਰੇਲ ਪ੍ਰੋਜੈਕਟ ਨਾ ਸਿਰਫ਼ ਸਰਕਾਰ ਦੀ ਕਿਸਾਨਾਂ ਦੀ ਸੇਵਾ ਕਰਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ, ਸਗੋਂ ਇਹ ਇਸ ਤੱਥ ਦਾ ਵੀ ਸਬੂਤ ਹੈ ਕਿ ਸਾਡੇ ਕਿਸਾਨਾਂ ਤੱਕ ਕਿੰਨੀ ਤੇਜ਼ੀ ਨਾਲ ਨਵੀਆਂ ਸੰਭਾਵਨਾਵਾਂ ਪਹੁੰਚਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਹੋਰ ਅਜਿਹੇ ਰਾਜਾਂ ਵਿੱਚ ਵੀ ਆਪਣੀਆਂ ਫ਼ਸਲਾਂ ਵੇਚ ਸਕਦੇ ਹਨ, ਜਿਨ੍ਹਾਂ ਵਿੱਚ ਕਿਸਾਨਾਂ ਦੀ ਰੇਲ (ਕਿਸਾਨ ਰੇਲ) ਤੇ ਖੇਤੀਬਾੜੀ ਲਈ ਉਡਾਣਾਂ (ਕ੍ਰਿਸ਼ੀ ਉਡਾਣ) ਦੀ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਰੇਲ ਇੱਕ ਮੋਬਾਈਲ ਕੋਲਡ ਸਟੋਰੇਜ ਹੈ, ਜੋ ਫਲਾਂ, ਸਬਜ਼ੀਆਂ, ਦੁੱਧ, ਮੱਛੀਆਂ ਆਦਿ ਜਿਹੀਆਂ ਛੇਤੀ ਨਸ਼ਟ ਹੋਣ ਵਾਲੀਆਂ ਵਸਤਾਂ ਦੀ ਢੋਆ–ਢੁਆਈ ਪੂਰੀ ਸੁਰੱਖਿਆ ਨਾਲ ਕਰਦੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ‘ਭਾਰਤ ਕੋਲ ਸਦਾ ਆਪਣਾ ਇੱਕ ਵਿਸ਼ਾਲ ਰੇਲਵੇ ਨੈੱਟਵਰਕ ਰਿਹਾ ਹੈ। ਹੁਣ ਸਿਰਫ਼ ਇਸ ਤਾਕਤ ਦੀ ਵਰਤੋਂ ਕਿਸਾਨ ਰੇਲ ਰਾਹੀਂ ਉਚਿਤ ਤਰੀਕੇ ਕੀਤੀ ਜਾ ਰਹੀ ਹੈ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਰੇਲ ਜਿਹੀ ਸੁਵਿਧਾ ਨੇ ਪੱਛਮ ਬੰਗਾਲ ਦੇ ਕਰੋੜਾਂ ਛੋਟੇ ਕਿਸਾਨਾਂ ਨੂੰ ਵੱਡੀ ਸੁਵਿਧਾ ਦਿੱਤੀ ਹੈ। ਇਹ ਸੁਵਿਧਾ ਕਿਸਾਨ ਦੇ ਨਾਲ–ਨਾਲ ਸਥਾਨਕ ਛੋਟੇ ਵਪਾਰੀ ਲਈ ਵੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਦੇ ਮਾਹਿਰਾਂ ਅਤੇ ਹੋਰਨਾਂ ਦੇਸ਼ਾਂ ਦੇ ਅਨੁਭਵਾਂ ਅਤੇ ਨਵੀਂ ਟੈਕਨੋਲੋਜੀ ਨੂੰ ਭਾਰਤੀ ਖੇਤੀਬਾੜੀ ਲਈ ਵਰਤਿਆ ਜਾ ਰਿਹਾ ਹੈ। ਰੇਲਵੇ ਸਟੇਸ਼ਨਾਂ ਦੇ ਨੇੜੇ ਛੇਤੀ ਨਸ਼ਟ ਹੋਣ ਵਾਲੀਆਂ ਵਸਤਾਂ ਲਈ ਰੇਲ ਕਾਰਗੋ ਸੈਂਟਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿੱਥੇ ਕਿਸਾਨ ਆਪਣੀ ਪੈਦਾਵਾਰ ਨੂੰ ਭੰਡਾਰ ਕਰ ਸਕਦੇ ਹਨ। ਇਹ ਘਰਾਂ ਲਈ ਵੱਧ ਤੋਂ ਵੱਧ ਫਲਾਂ ਤੇ ਸਬਜ਼ੀਆਂ ਦੀ ਸਪਲਾਈ ਪਹੁੰਚਾਉਣ ਦੀ ਕੋਸ਼ਿਸ਼ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੂਸ, ਆਚਾਰ, ਚਟਣੀਆਂ, ਚਿਪਸ ਆਦਿ ਜਿਹੇ ਕੰਮਾਂ ਵਿੱਚ ਲਗੇ ਉੱਦਮੀਆਂ ਤੱਕ ਵਾਧੂ ਉਤਪਾਦ ਪਹੁੰਚਣੇ ਚਾਹੀਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਪ੍ਰਾਥਮਿਕਤਾ ਭੰਡਾਰਣ ਨਾਲ ਸਬੰਧਿਤ ਬੁਨਿਆਦੀ ਢਾਂਚੇ ਤੇ ਖੇਤੀ ਉਤਪਾਦਾਂ ਵਿੱਚ ਮੁੱਲ–ਵਾਧੇ ਨਾਲ ਜੁੜੇ ਪ੍ਰੋਸੈੱਸਿੰਗ ਉਦਯੋਗਾਂ ਉੱਤੇ ਕੇਂਦ੍ਰਿਤ ਹੈ। ਉਨ੍ਹਾਂ ਕਿਹਾ ਕਿ ਲਗਭਗ 6,500 ਅਜਿਹੇ ਪ੍ਰੋਜੈਕਟਾਂ ਨੂੰ ‘ਪੀਐੱਮ ਕ੍ਰਿਸ਼ੀ ਸੰਪਦਾ ਯੋਜਨਾ’ ਤਹਿਤ ਮੈਗਾ ਫ਼ੂਡ ਪਾਰਕਸ, ਕੋਲਡ ਚੇਨ ਬੁਨਿਆਦੀ ਢਾਂਚੇ ਅਤੇ ਐਗਰੋ ਪ੍ਰੋਸੈੱਸਿੰਗ ਕਲਸਟਰ ਦੇ ਤਹਿਤ ਪ੍ਰਵਾਨਗੀ ਦਿੱਤੀ ਗਈ ਹੈ। ‘ਆਤਮਨਿਰਭਰ ਅਭਿਯਾਨ’ ਪੈਕੇਜ ਦੇ ਤਹਿਤ ਸੂਖਮ ਫ਼ੂਡ ਪ੍ਰੋਸੈੱਸਿੰਗ ਉਦਯੋਗਾਂ ਲਈ 10,000 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਇਹ ਗ੍ਰਾਮੀਣਾਂ ਲੋਕਾਂ, ਕਿਸਾਨਾਂ ਤੇ ਨੌਜਵਾਨ ਦੀ ਸ਼ਮੂਲੀਅਤ ਤੇ ਸਹਾਇਤਾ ਹੈ, ਜਿਸ ਨਾਲ ਸਰਕਾਰ ਦੀਆਂ ਕੋਸ਼ਿਸ਼ਾਂ ਸਫ਼ਲ ਹੋਈਆਂ ਹਨ। ਕਿਸਾਨ ਉਤਪਾਦਕ ਸੰਗਠਨ (ਐੱਫਪੀਓ) ਅਤੇ ਮਹਿਲਾ ਸਵੈ–ਸਹਾਇਤਾ ਸਮੂਹਾਂ ਜਿਹੇ ਸਹਿਕਾਰੀ ਸਮੂਹਾਂ ਨੂੰ ਖੇਤੀ–ਵਪਾਰ ਤੇ ਖੇਤੀ–ਬੁਨਿਆਦੀ ਢਾਂਚੇ ਵਿੱਚ ਪ੍ਰਾਥਮਿਕਤਾ ਮਿਲਦੀ ਹੈ। ਹਾਲੀਆ ਸੁਧਾਰਾਂ ਨਾਲ ਖੇਤੀ ਕਾਰੋਬਾਰ ਦਾ ਪ੍ਰਸਾਰ ਹੋਵੇਗਾ ਅਤੇ ਇਹ ਸਮੂਹ ਹੀ ਸਭ ਤੋਂ ਵੱਡੇ ਲਾਭਾਰਥੀ ਹੋਣਗੇ। ਖੇਤੀਬਾੜੀ ਖੇਤਰ ਵਿੱਚ ਨਿਜੀ ਨਿਵੇਸ਼ ਨਾਲ ਇਨ੍ਹਾਂ ਸਮੂਹਾਂ ਦੀ ਮਦਦ ਕਰਨ ਹਿਤ ਸਰਕਾਰ ਦੀ ਕੋਸ਼ਿਸ਼ ਦੀ ਸਹਾਇਤਾ ਹੋਵੇਗੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ, ‘ਅਸੀਂ ਪੂਰੇ ਸਮਰਪਣ ਦੀ ਭਾਵਨਾ ਨਾਲ ਭਾਰਤੀ ਖੇਤੀਬਾੜੀ ਅਤੇ ਕਿਸਾਨ ਨੂੰ ਮਜ਼ਬੂਤ ਕਰਨ ਦੇ ਰਾਹ ਉੱਤੇ ਅੱਗੇ ਵਧਣਾ ਜਾਰੀ ਰੱਖਾਂਗੇ।’
****
ਡੀਐੱਸ/ਏਕੇ
(Release ID: 1684219)
Visitor Counter : 256
Read this release in:
Assamese
,
Marathi
,
Odia
,
Tamil
,
Kannada
,
English
,
Urdu
,
Hindi
,
Manipuri
,
Bengali
,
Gujarati
,
Telugu
,
Malayalam