ਪ੍ਰਧਾਨ ਮੰਤਰੀ ਦਫਤਰ

ਸ਼ਾਂਤੀ, ਖ਼ੁਸ਼ਹਾਲੀ ਅਤੇ ਲੋਕਾਂ ਦੇ ਲਈ ਭਾਰਤ–ਵੀਅਤਨਾਮ ਦਾ ਸੰਯੁਕਤ ਵਿਜ਼ਨ

Posted On: 21 DEC 2020 7:51PM by PIB Chandigarh

ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਨਰੇਂਦਰ ਮੋਦੀ ਅਤੇ ਵੀਅਤਨਾਮ ਸਮਾਜਵਾਦੀ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਗੁਯੇਨ ਜੁਆਨ ਫੁਕ ਨੇ 21 ਦਸੰਬਰ, 2020 ਨੂੰ ਇੱਕ ਵਰਚੁਅਲ ਸਮਿਟ ਦੀ ਸਹਿਪ੍ਰਧਾਨਗੀ ਕੀਤੀ; ਜਿਸ ਦੌਰਾਨ ਉਨ੍ਹਾਂ ਦੁਵੱਲੇ, ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਵਿਆਪਕ ਮੁੱਦਿਆਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਭਾਰਤਵੀਅਤਨਾਮ ਵਿਆਪਕ ਰਣਨੀਤਕ ਭਾਈਵਾਲੀ ਦੇ ਭਵਿੱਖਮੁਖੀ ਵਿਕਾਸ ਦੇ ਮਾਰਗਦਰਸ਼ਨ ਹਿਤ ਸ਼ਾਂਤੀ, ਖ਼ੁਸ਼ਹਾਲੀ ਤੇ ਲੋਕਾਂ ਲਈ ਹੇਠ ਲਿਖਿਆ ਸਾਂਝਾ ਦ੍ਰਿਸ਼ਟੀਕੋਣ ਤੈਅ ਕੀਤਾ:

 

ਸ਼ਾਂਤੀ

 

  1. ਦੋਵੇਂ ਆਗੂਆਂ ਨੇ ਆਪਣੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਪਰਸਪਰ ਇੱਛਾ ਨੂੰ ਹੋਰ ਦ੍ਰਿੜ੍ਹ ਕਰਦਿਆਂ ਡੂੰਘੇ ਇਤਿਹਾਸਿਕ ਤੇ ਸੱਭਿਆਚਾਰਕ ਸਬੰਧਾਂ, ਸਾਂਝੀਆਂ ਕਦਰਾਂਕੀਮਤਾਂ ਤੇ ਹਿਤਾਂ, ਪਰਸਪਰ ਰਣਨੀਤਕ ਭਰੋਸੇ ਤੇ ਸਮਝ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਸਾਂਝੀ ਪ੍ਰਤੀਬੱਧਤਾ ਦੇ ਅਧਾਰ ਉੱਤੇ ਨਿਯਮਿਤ ਉੱਚਪੱਧਰੀ ਤੇ ਸੰਸਥਾਗਤ ਅਦਾਨਪ੍ਰਦਾਨ ਵਧਾਉਣ ਉੱਤੇ ਸਹਿਮਤੀ ਪ੍ਰਗਟਾਈ। ੳਹ ਹਰੇਕ ਖੇਤਰ ਦੀਆਂ ਗਤੀਵਿਧੀਆਂ ਵਿੱਚ ਦੁਵੱਲੇ ਸਹਿਯੋਗ ਉੱਤੇ ਜ਼ੋਰ ਦੇਣਗੇ ਅਤੇ ਇਹ ਪ੍ਰਕਿਰਿਆ ਹੋਰ ਅੱਗੇ ਵਧਾਉਣਗੇ, ਇੱਕਦੂਜੇ ਦੇ ਰਾਸ਼ਟਰੀ ਵਿਕਾਸ ਦਾ ਸਮਰਥਨ ਕਰਨਗੇ ਤੇ ਇੱਕ ਸ਼ਾਂਤੀਪਰਨ, ਸਥਿਰ, ਸੁਰੱਖਿਅਤ, ਮੁਕਤ, ਖੁੱਲ੍ਹਾ, ਸਮਾਵੇਸ਼ੀ ਤੇ ਨਿਯਮਾਂ ਉੱਤੇ ਅਧਾਰਿਤ ਖੇਤਰ ਹਾਸਲ ਕਰਨ ਲਈ ਕੰਮ ਕਰਨਗੇ।

 

  1. ਇਸ ਖੇਤਰ ਤੇ ਉਸ ਤੋਂ ਅਗਾਂਹ ਉੱਭਰ ਰਹੇ ਭੂਰਾਜਨੀਤਕ ਅਤੇ ਭੂਆਰਥਿਕ ਦ੍ਰਿਸ਼ ਦੇ ਚਲਦਿਆਂ ਆਪਣੇ ਸਹਿਯੋਗ ਦੀ ਅਹਿਮ ਭੂਮਿਕਾ ਨੂੰ ਸਮਝਦਿਆਂ ਦੋਵੇਂ ਆਗੂ ਭਾਰਤ ਤੇ ਵੀਅਤਨਾਮ ਦੇ ਦਰਮਿਆਨ ਰੱਖਿਆ ਤੇ ਸੁਰੱਖਿਆ ਭਾਈਵਾਲੀ ਵਧਾਉਣ ਲਈ ਸਹਿਮਤ ਹੋਏ ਤੇ ਇਹ ਹਿੰਦਪ੍ਰਸ਼ਾਂਤ ਖੇਤਰ ਵਿੱਚ ਸਥਿਰਤਾ ਦਾ ਇੱਕ ਅਹਿਮ ਤੱਤ ਹੋਵੇਗਾ। ਇਸ ਮਾਮਲੇ , ਦੋਵੇਂ ਧਿਰਾਂ ਆਪਣੇ ਤਿੰਨੇ ਸੇਵਾਵਾਂ ਤੇ ਕੋਸਟ ਗਾਰਡਜ਼ ਨਾਲ ਸਬੰਧਿਤ ਫ਼ੌਜ ਤੋਂ ਫ਼ੌਜ ਤੱਕ ਦੇ ਅਦਾਨਪ੍ਰਦਾਨ, ਸਿਖਲਾਈ ਤੇ ਸਮਰੱਥਾ ਨਿਰਮਾਣ ਦੇ ਪ੍ਰੋਗਰਾਮ ਵਧਾਉਣਗੇ ਅਤੇ ਵੀਅਤਨਾਮ ਨੂੰ ਭਾਰਤ ਦੁਆਰਾ ਦਿੱਤੇ ਜਾਣ ਵਾਲੇ ਰੱਖਿਆ ਕਰਜ਼ੇ ਦੀਆਂ ਲੀਹਾਂ ਉੱਤੇ ਆਪਣੇ ਰੱਖਿਆ ਉਦਯੋਗ ਦਾ ਤਾਲਮੇਲ ਹੋਰ ਤੀਖਣ ਕਰਨਗੇ। ਉਹ ਆਪਸੀ ਲੌਜਿਸਟਿਕਸ ਮਦਦ, ਸਮੁੰਦਰੀ ਜਹਾਜ਼ਾਂ ਰਾਹੀਂ ਨਿਯਮਿਤ ਦੌਰਿਆਂ, ਸਾਂਝੇ ਅਭਿਆਸਾਂ, ਫ਼ੌਜੀ ਵਿਗਿਆਨ ਤੇ ਟੈਕਨੋਲੋਜੀ, ਵਿੱਚ ਅਦਾਨਪ੍ਰਦਾਨ, ਸੂਚਨਾ ਸਾਂਝੀ ਕਰਨ ਤੇ ਸੰਯੁਕਤ ਰਾਸ਼ਟਰੀ ਸ਼ਾਂਤੀ ਕਾਇਮ ਕਰਨ ਵਿੱਚ ਸਹਿਯੋਗ ਰਾਹੀਂ ਸੰਸਥਾਗਤ ਰੱਖਿਆ ਅਦਾਨਪ੍ਰਦਾਨ ਹੋਰ ਵਧਾਉਣਗੇ। ਦੋਵੇਂ ਧਿਰਾਂ ਜਿੱਥੇ ਕਿਤੇ ਵੀ ਲੋੜ ਹੋਵੇਗੀ, ਆਪਸੀ ਕਾਨੂੰਨੀ ਤੇ ਨਿਆਂਇਕ ਸਹਿਯੋਗ ਸਮੇਤ ਸਾਈਬਰ ਤੇ ਸਮੁੰਦਰੀ ਯਾਤਰਾਵਾਂ ਦੇ ਖੇਤਰਾਂ, ਦਹਿਸ਼ਤਗਰਦੀ, ਕੁਦਰਤੀ ਆਫ਼ਤਾਂ, ਸਿਹਤ ਸੁਰੱਖਿਆ, ਜਲ ਸੁਰੱਖਿਆ, ਹੋਰ ਦੇਸ਼ਾਂ ਵਿੱਚ ਅਪਰਾਧ ਆਦਿ ਦੇ ਰਵਾਇਤੀ ਤੇ ਗ਼ੈਰਰਵਾਇਤੀ ਸੁਰੱਖਿਆ ਖ਼ਤਰਿਆਂ ਨਾਲ ਨਿਪਟਦਿਆਂ ਸੰਸਥਾਗਤ ਗੱਲਬਾਤ ਦੇ ਪ੍ਰਬੰਧਾਂ ਜ਼ਰੀਏ ਆਪਣੀਆਂ ਸਾਂਝੀਆਂ ਗਤੀਵਿਧੀਆਂ ਹੋਰ ਵਧਾਉਣਗੇ।

 

  1. ਖ਼ੁਸ਼ਹਾਲੀ ਤੇ ਸੁਰੱਖਿਆ ਦੇ ਦਰਮਿਆਨ ਸੰਪਰਕ ਉੱਤੇ ਜ਼ੋਰ ਦਿੰਦਿਆਂ ਦੋਵੇਂ ਆਗੂਆਂ ਨੇ ਦੱਖਣੀ ਚੀਨ ਦੇ ਸਮੁੰਦਰ ਵਿੱਚ ਸ਼ਾਂਤੀ, ਸਥਿਰਤਾ, ਸੁਰੱਖਿਆ ਕਾਇਮ ਕਰਨ ਤੇ ਸਮੁੰਦਰੀ ਯਾਤਰਾਵਾਂ ਕਰਨ ਤੇ ਆਕਾਸ਼ ਵਿੱਚ ਉਡਾਣਾਂ ਭਰਨ ਦੀ ਆਜ਼ਾਦੀ ਦੇ ਮਹੱਤਵ ਨੂੰ ਮੁੜ ਦ੍ਰਿੜ੍ਹਾਉਂਦਿਆਂ, ਅੰਤਰਰਾਸ਼ਟਰੀ ਕਾਨੂੰਨ, ਖ਼ਾਸ ਕਰਕੇ ਸਮੁੰਦਰ ਦੇ ਕਾਨੂੰਨ ਬਾਰੇ ਸੰਯੁਕਤ ਰਾਸ਼ਟਰ ਦੀ 1982 ਦੀ ਕਨਵੈਸ਼ਨ’ (UNCLOS) ਮੁਤਾਬਕ ਬਿਨਾ ਕੋਈ ਧਮਕੀ ਦਿੰਦਿਆਂ ਜਾਂ ਸ਼ਕਤੀ ਦੀ ਵਰਤੋਂ ਬਗ਼ੈਰ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਲੱਭਣ ਉੱਤੇ ਜ਼ੋਰ ਦਿੱਤਾ। ਦੋਵੇਂ ਆਗੂਆਂ ਨੇ ਸਾਰੇ ਦਾਅਵੇਦਾਰਾਂ ਤੇ ਹੋਰ ਸਾਰੇ ਦੇਸ਼ਾਂ ਦੇ ਗ਼ੈਰਫ਼ੌਜੀਕਰਣ ਤੇ ਸਵੈਸੰਜਮ ਰੱਖਣ ਅਤੇ ਅਜਿਹੇ ਕਿਸੇ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਬਚਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਕਿ ਜਿਨ੍ਹਾਂ ਨਾਲ ਸਥਿਤੀ ਗੁੰਝਲਦਾਰ ਹੁੰਦੀ ਹੋਵੇ ਜਾਂ ਵਿਵਾਦ ਵਧਦੇ ਹੋਣ ਤੇ ਸ਼ਾਂਤੀ ਅਤੇ ਸਥਿਰਤਾ ਨੂੰ ਖ਼ਤਰਾ ਪੈਦਾ ਹੁੰਦਾ ਹੋਵੇ। ਦੋਵੇਂ ਆਗੂਆਂ ਨੇ UNCLOS ਦੁਆਰਾ ਤੈਅਸ਼ੁਦਾ ਕਾਨੂੰਨੀ ਢਾਂਚੇ ਉੱਤੇ ਜ਼ੋਰ ਦਿੱਤਾ, ਜਿਸ ਦੇ ਅਧਾਰ ਉੱਤੇ ਹੀ ਮਹਾਂਸਾਗਰਾਂ ਤੇ ਸਮੁੰਦਰਾਂ ਵਿੱਚ ਸਾਰੀਆਂ ਗਤੀਵਿਧੀਆਂ ਕੀਤੀਆਂ ਜਾਣ ਅਤੇ UNCLOS ਹੀ ਸਮੁੰਦਰੀ ਯਾਤਰਾਵਾਂ ਦੇ ਅਧਿਕਾਰਾਂ, ਸਮੁੰਦਰੀ ਯਾਤਰਾ ਦੇ ਖੇਤਰਾਂ ਲਈ ਮੁੱਖ ਅਧਿਕਾਰਾਂ, ਅਦਾਲਤੀ ਅਧਿਕਾਰਖੇਤਰ ਤੇ ਉਚਿਤ ਹਿਤਾਂ ਲਈ ਅਧਾਰ ਹੋਵੇਗਾ। ਇਸ ਦੇ ਨਾਲ ਹੀ ਦੋਵੇਂ ਆਗੂਆਂ ਨੇ ਦੱਖਣੀ ਚੀਨ ਦੇ ਸਮੁੰਦਰ ਵਿੱਚ ਸਬੰਧ ਧਿਰਾਂ ਦੇ ਆਚਾਰ ਬਾਰੇ ਘੋਸ਼ਣਾ’ (DOC) ਪੂਰੀ ਤਰ੍ਹਾਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਅੰਤਰਰਾਸ਼ਟਰੀ ਕਾਨੂੰਨ, ਖ਼ਾਸ ਕਰ ਕੇ UNCLOS ਅਨੁਸਾਰ ਦੱਖਣੀ ਚੀਨ ਦੇ ਸਮੁੰਦਰ ਵਿੱਚ ਆਚਾਰ ਜ਼ਾਬਤੇ’ (COC) ਨੂੰ ਠੋਸ ਤੇ ਪ੍ਰਭਾਵਾਸ਼ਾਲੀ ਢੰਗ ਨਾਲ ਛੇਤੀ ਤੋਂ ਛੇਤੀ ਅੰਤਿਮ ਰੂਪ ਦੇਣ ਲਈ ਇਸ ਤਰੀਕੇ ਠੋਸ ਗੱਲਬਾਤ ਕਰਨ ਦਾ ਸੱਦਾ ਦਿੱਤਾ ਕਿ ਸਾਰੇ ਦੇਸ਼ਾਂ (ਉਹ ਦੇਸ਼ ਵੀ ਜਿਹੜੇ ਇਸ ਗੱਲਬਾਤ ਵਿੱਚ ਕੋਈ ਧਿਰ ਵੀ ਨਹੀਂ ਹਨ) ਦੇ ਉਚਿਤ ਅਧਿਕਾਰਾਂ ਤੇ ਹਿਤਾਂ ਨਾਲ ਕਿਸੇ ਨਾਲ ਕੋਈ ਪੱਖਪਾਤ ਨਾ ਹੁੰਦਾ ਹੋਵੇ।

 

  1. ਇਸ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਤੇ ਖ਼ੁਸ਼ਹਾਲੀ ਨੂੰ ਕਾਇਮ ਰੱਖਣ ਲਈ ਆਸੀਆਨਭਾਰਤ ਸਹਿਯੋਗ ਦੇ ਮਹੱਤਵ ਨੂੰ ਨੋਟ ਕਰਦਿਆਂ ਦੋਵੇਂ ਆਗੂਆਂ ਨੇ ਪ੍ਰਮੁੱਖ ਖੇਤਰਾਂ ਵਿੱਚ ਆਸੀਆਨ (ASEAN) ਤੇ ਭਾਰਤ ਦੇ ਦਰਮਿਆਨ ਵਿਵਹਾਰਕ ਸਹਿਯੋਗ ਹਿੰਦਪ੍ਰਸ਼ਾਂਤ ਖੇਤਰ ਵਿੱਚ ਆਸੀਆਨ ਦੀਆਂ ਆਸਾਂ’ (AOIP) ਅਤੇ ਹਿੰਦਪ੍ਰਸ਼ਾਂਤ ਮਹਾਂਸਾਗਰਾਂ ਦੀ ਪਹਿਲਕਦਮੀ’ (IPOI) ਵਿੱਚ ਦਰਜ ਅਨੁਸਾਰ ਉਦੇਸ਼ਾਂ ਤੇ ਸਿਧਾਂਤਾਂ ਦੀ ਤਰਜ਼ ਉੱਤੇ ਵਿਕਸਤ ਕਰਨ ਦੇ ਮੌਕਿਆਂ ਦਾ ਸੁਆਗਤ ਕੀਤਾ, ਤਾਂ ਜੋ ਹਿੰਦਪ੍ਰਸ਼ਾਂਤ ਖੇਤਰ ਵਿੱਚ ਭਾਈਵਾਲੀ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ ਤੇ ਆਸੀਅਨਕੇਂਦਰਮੁਖਤਾ ਉੱਤੇ ਸਾਂਝੇ ਤੌਰ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ। ਦੋਵੇਂ ਧਿਰਾਂ ਇਸ ਖੇਤਰ ਵਿੱਚ ਸਭਨਾਂ ਲਈ ਸੁਰੱਖਿਆ ਅਤੇ ਵਿਕਾਸ ਯਕੀਨੀ ਬਣਾਉਣ ਲਈ ਨੀਲੀ ਅਰਥਵਿਵਸਥਾ, ਸਮੁੰਦਰੀ ਯਾਤਰਾਵਾਂ ਸਮੇਂ ਸੁਰੱਖਿਆ ਤੇ ਸਲਾਮਤੀ, ਸਮੁੰਦਰੀ ਮਾਹੌਲ ਤੇ ਸਮੁੰਦਰੀ ਯਾਤਰਾਵਾਂ ਸਮੇਂ ਸਰੋਤਾਂ ਦੀ ਚਿਰਸਥਾਈ ਵਰਤੋਂ ਵਿੱਚ ਸਮਰੱਥਾਵਾਂ ਦੀ ਉਸਾਰੀ ਲਈ ਨਵੇਂ ਤੇ ਵਿਵਹਾਰਕ ਤਾਲਮੇਲ ਦੀਆਂ ਸੰਭਾਵਨਾਵਾਂ ਲੱਭਣਗੀਆਂ।

 

  1. ਆਪਣੀਆਂ ਪਹੁੰਚਾਂ ਵਿਚਲੀਆਂ ਸਾਂਝੀਆਂ ਗੱਲਾਂ ਤੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਵਿਚਾਰਾਂ, ਅੰਤਰਰਾਸ਼ਟਰੀ ਕਾਨੂੰਨ ਤੇ ਨਿਯਮਾਂ ਉੱਤੇ ਅਧਾਰਿਤ ਵਿਵਸਥਾ ਲਈ ਸਾਂਝੇ ਆਦਰਸਤਿਕਾਰ ਅਤੇ ਵਿਸ਼ਵ ਵਾਰਤਾਵਾਂ ਵਿੱਚ ਸਮਾਵੇਸ਼ਤਾ ਤੇ ਸਮਾਨਤਾ ਵਿੱਚ ਆਪਣੇ ਵਿਸ਼ਵਾਸ ਤੋਂ ਸ਼ਕਤੀ ਲੈਂਦਿਆਂ ਦੋਵੇਂ ਧਿਰਾਂ ਸੰਯੁਕਤ ਰਾਸ਼ਟਰ, ਆਸੀਆਨ ਦੀ ਅਗਵਾਈ ਹੇਠਲੇ ਪ੍ਰਬੰਧ ਤੇ ਮੇਕੌਂਗ ਉੱਪਖੇਤਰੀ ਸਹਿਯੋਗ ਸਮੇਤ ਬਹੁਪੱਖੀ ਤੇ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨਗੀਆਂ। ਦੋਵੇਂ ਧਿਰਾਂ ਸਰਗਰਮੀ ਨਾਲ ਸੁਧਾਰ ਲਿਆਂਦੇ ਬਹੁਪੱਖਵਾਦ ਨੂੰ ਉਤਸ਼ਾਹਿਤ ਕਰਨਗੀਆਂ, ਤਾਂ ਜੋ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਜਿਹੇ ਅੰਤਰਰਾਸ਼ਟਰੀ ਸੰਗਠਨ ਵਧੇਰੇ ਨੁਮਾਇੰਦਗੀ ਕਰ ਸਕਣ, ਸਮਕਾਲੀ ਬਣ ਸਕਣ ਤੇ ਮੌਜੂਦਾ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਸਕਣ। ਉਹ ਆਪੋਆਪਣੇ ਅਨੁਭਵ ਸਾਂਝੇ ਕਰਨ ਤੇ ਕੋਵਿਡ19 ਮਹਾਮਾਰੀ ਦੇ ਪ੍ਰਬੰਧ ਵਿੱਚ ਸਹਿਯੋਗ ਦੇਣ, ਸਿਹਤ ਪੇਸ਼ੇਵਰਾਂ ਦੀ ਆੱਨਲਾਈਨ ਸਿਖਲਾਈ ਵਿੱਚ ਮਦਦ ਕਰਨ, ਵੈਕਸੀਨ ਵਿਕਾਸ ਵਿੱਚ ਸੰਸਥਾਗਤ ਸਹਿਯੋਗ ਦੇਣ, ਖੁੱਲ੍ਹੀਆਂ ਸਪਲਾਈਲੜੀਆਂ ਨੂੰ ਉਤਸ਼ਾਹਿਤ ਕਰਨ, ਲੋਕਾਂ ਦੀ ਸਰਹੱਦ ਪਾਰ ਦੀ ਜ਼ਰੂਰੀ ਆਵਾਜਾਈ ਦੀ ਸੁਵਿਧਾ ਲਈ ਤੇ ਵਿਸ਼ਵ ਸਿਹਤ ਸੰਗਠਨਜਿਹੀਆਂ ਬਹੁਪੱਖੀ ਸੰਸਥਾਵਾਂ ਨਾਲ ਨੇੜਲਾ ਸੰਪਰਕ ਕਾਇਮ ਕਰਨ ਤੇ ਤਾਲਮੇਲ ਪੈਦਾ ਕਰਨ ਨੂੰ ਉਤਸ਼ਾਹਿਤ ਕਰਨਗੇ।

 

  1. ਦਹਿਸ਼ਤਗਰਦੀ, ਹਿੰਸਕ ਅੱਤਵਾਦ ਤੇ ਕੱਟੜਤਾਵਾਦ ਤੋਂ ਵਿਸ਼ਵ ਸ਼ਾਂਤੀ ਤੇ ਮਨੁੱਖਤਾ ਨੂੰ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਸਮਝਦਿਆਂ ਹਰ ਕਿਸਮ ਦੀ ਦਹਿਸ਼ਤਗਰਦੀ ਤੇ ਸਰਹੱਦਪਾਰ ਦਹਿਸ਼ਤਗਰਦੀ, ਦਹਿਸ਼ਤਗਰਦਾਂ ਨੂੰ ਮਾਲੀ ਇਮਦਾਦ ਪਹੁੰਚਾਉਣ ਵਾਲੇ ਨੈੱਟਵਰਕ ਤੇ ਉਨ੍ਹਾਂ ਦੀਆਂ ਸੁਰੱਖਿਅਤ ਪਨਾਹਗਾਹਾਂ ਜਿਹੇ ਉਸ ਦੇ ਪ੍ਰਗਟਾਵਿਆਂ ਦਾ ਡਟ ਕੇ ਟਾਕਰਾ ਕਰਨ ਦੇ ਉਨ੍ਹਾਂ ਦੇ ਸੰਕਲਪਾਂ ਨੂੰ ਦੁਵੱਲੀਆਂ, ਖੇਤਰੀ ਅਤੇ ਵਿਸ਼ਵਪੱਧਰੀ ਕੋਸ਼ਿਸ਼ਾਂ ਵਿੱਚ ਤਾਲਮੇਲ ਵਧਾ ਕੇ ਸਾਕਾਰ ਕੀਤਾ ਜਾਵੇਗਾ। ਦੋਵੇਂ ਧਿਰਾਂ ਅੰਤਰਰਾਸ਼ਟਰੀ ਦਹਿਸ਼ਤਗਰਦੀ ਬਾਰੇ ਵਿਆਪਕ ਕਨਵੈਨਸ਼ਨ’ (CCIT) ਨੂੰ ਛੇਤੀ ਤੋਂ ਛੇਤੀ ਅਪਨਾਉਣ ਲਈ ਮਜ਼ਬੂਤ ਆਮਸਹਿਮਤੀ ਕਾਇਮ ਕਰਨ ਲਈ ਸਾਂਝੀਆਂ ਕੋਸ਼ਿਸ਼ਾਂ ਨੂੰ ਵਧਾਉਣਗੀਆਂ।

 

ਖ਼ੁਸ਼ਹਾਲੀ

 

  1. ਕੋਵਿਡ19 ਮਹਾਮਾਰੀ ਕਾਰਨ ਪੈਦਾ ਹੋਈਆਂ ਨਵੀਂਆਂ ਚੁਣੌਤੀਆਂ ਦੇ ਨਾਲਨਾਲ ਮੌਕਿਆਂ ਨੂੰ ਸਮਝਦਿਆਂ ਦੋਵੇਂ ਧਿਰਾਂ ਭਰੋਸੇਯੋਗ, ਕਾਰਜਕੁਸ਼ਲ ਤੇ ਮਜ਼ਬੂਤ ਸਪਲਾਈਲੜੀਆਂ ਲਈ ਕੰਮ ਕਰਨਗੀਆਂ ਅਤੇ ਮਨੁੱਖਕੇਂਦ੍ਰਿਤ ਸੰਸਾਰੀਕਰਣ ਨੂੰ ਉਤਸ਼ਾਹਿਤ ਕਰਨਗੀਆਂ। ਉਹ ਛੇਤੀ ਤੋਂ ਛੇਤੀ 15 ਅਰਬ ਅਮਰੀਕੀ ਡਾਲਰ ਦੀ ਟਰਨਓਵਰ ਵਾਲੇ ਕਾਰੋਬਾਰ ਦਾ ਟੀਚਾ ਛੇਤੀ ਤੋਂ ਛੇਤੀ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨਗੇ ਅਤੇ ਇੱਕਦੂਜੇ ਦੇ ਦੇਸ਼ ਵਿੱਚ ਕਾਰਵਾਈ ਦੀ ਠੋਸ ਯੋਜਨਾ ਅਤੇ ਨਵੀਂਆਂ ਸਪਲਾਈਲੜੀਆਂ ਦੇ ਅਧਾਰ ਉੱਤੇ ਦੁਵੱਲੇ ਵਪਾਰ ਲਈ ਟੀਚਿਆਂ ਦੇ ਉਚੇਰੇ ਪੱਧਰ ਹਾਸਲ ਕਰਨਗੇ।

 

  1. ਭਾਰਤ ਦੇ ਵਿਸ਼ਾਲ ਘਰੇਲੂ ਬਜ਼ਾਰ ਤੇ ਇੱਕ ਪਾਸੇ ਆਤਮਨਿਰਭਰਤਾ ਦੇ ਦ੍ਰਿਸ਼ਟੀਕੋਣ ਅਤੇ ਦੂਜੇ ਪਾਸੇ ਵੀਅਤਨਾਮ ਦੀ ਵਿਕਸਤ ਹੋ ਰਹੀ ਆਰਥਿਕ ਮਜ਼ਬੂਤੀ ਤੇ ਸਮਰੱਥਾਵਾਂ ਦੇ ਦਰਮਿਆਨ ਮਜ਼ਬੂਤ ਪੂਰਕਤਾਵਾਂ ਨੂੰ ਸਮਝਦਿਆਂ; ਦੋਵੇਂ ਧਿਰਾਂ ਆਪਣੇ ਦੁਵੱਲੀ ਆਰਥਿਕ ਗਤੀਵਿਧੀ ਨੂੰ ਨਿਰੰਤਰ ਅੱਪਗ੍ਰੇਡ ਕਰਨਗੀਆਂ; ਜਿਸ ਲਈ ਇੱਕਦੂਜੇ ਦੀ ਅਰਥਵਿਵਸਥਾ ਵਿੱਚ ਲੰਬੇ ਸਮੇਂ ਲਈ ਨਿਵੇਸ਼ ਕੀਤੇ ਜਾਣਗੇ, ਸਾਂਝੇ ਉੱਦਮਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਨਵੀਂਆਂ ਵਿਸ਼ਵਪੱਧਰੀ ਕੀਮਤ ਲੜੀਆਂ ਚਾਲੂ ਕੀਤੀਆਂ ਜਾਣਗੀਆਂ, ਭੌਤਿਕ ਤੇ ਡਿਜੀਟਲ ਕਨੈਕਟੀਵਿਟੀ ਵਿੱਚ ਵਾਧਾ ਕੀਤਾ ਜਾਵੇਗਾ, ਵਪਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਕਾਰੋਬਾਰੀ ਯਾਤਰਾਵਾਂ ਦੀ ਸੁਵਿਧਾ ਦਿੱਤੀ ਜਾਵੇਗੀ, ਖੇਤਰੀ ਵਪਾਰ ਦੀ ਬਣਤਰ ਨੂੰ ਅੱਪਗ੍ਰੇਡ ਕੀਤਾ ਜਾਵੇਗਾ ਅਤੇ ਵੱਡੇ ਬਜ਼ਾਰਾਂ ਤੱਕ ਪਰਸਪਰ ਪਹੁੰਚ ਦਿੱਤੀ ਜਾਵੇਗੀ। ਸਾਲ 2024 ਤੱਕ 5 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਭਾਰਤ ਦੇ ਟੀਚੇ ਅਤੇ 2045 ਤੱਕ ਵੀਅਤਨਾਮ ਦੇ ਵੱਧਆਮਦਨ ਵਾਲੀ ਅਰਥਵਿਵਸਥਾ ਬਣਨ ਦੇ ਉਦੇਸ਼ ਕਾਰਨ ਪੈਦਾ ਹੋਈ ਭਾਈਵਾਲੀ ਲਈ ਨਵੇਂ ਦਿਸਹੱਦਿਆਂ ਦੀ ਹਰ ਤਰ੍ਹਾਂ ਦੀ ਸੰਭਾਵਨਾ ਅਰਥਵਿਵਸਥਾ ਦੇ ਸਾਰੇ ਵਰਗਾਂ ਵਿੱਚ ਤਲਾਸ਼ ਕੀਤੀ ਜਾਵੇਗੀ; ਜਿਸ ਵਿੱਚ ਦੋਵੇਂ ਦੇਸ਼ਾਂ ਦੇ MSMEs ਤੇ ਖੇਤੀਬਾੜੀ ਕਰਨ ਵਾਲੇ ਭਾਈਚਾਰਿਆਂ ਦੀ ਸ਼ਮੂਲੀਅਤ ਵੀ ਹੋਵੇਗੀ।

 

  1. ਨੌਜਵਾਨਾਂ ਦੀ ਆਬਾਦੀ ਵਾਲੀਆਂ ਤੇਜ਼ੀ ਨਾਲ ਉੱਭਰ ਰਹੀਆਂ ਦੋ ਅਰਥਵਿਵਸਥਾਵਾਂ ਦੀ ਤਰੱਕੀ ਤੇ ਖ਼ੁਸ਼ਹਾਲੀ ਦੀ ਸਾਂਝੀ ਭਾਲ ਉੱਤੇ ਜ਼ੋਰ ਦਿੰਦਿਆਂ ਭਾਰਤ ਤੇ ਵੀਅਤਨਾਮ ਦੇ ਦਰਮਿਆਨ ਆਰਥਿਕ ਤੇ ਵਿਕਾਸ ਭਾਈਵਾਲੀ; ਚੰਗਾ ਸ਼ਾਸਨ, ਲੋਕਾਂ ਦੇ ਸਸ਼ਕਤੀਕਰਣ ਤੇ ਟਿਕਾਊ ਤੇ ਸਮਾਵੇਸ਼ੀ ਵਿਕਾਸ ਦੇਣ ਲਈ ਨਵੀਂਆਂ ਟੈਕਨੋਲੋਜੀਆਂ, ਨਵੀਨ ਖੋਜਾਂ ਤੇ ਡਿਜੀਟਾਈਜ਼ੇਸ਼ਨ ਦੇ ਵਾਅਦੇ ਦੁਆਰਾ ਸੰਚਾਲਿਤ ਹੋਣਗੀਆਂ। ਇਸ ਮਾਮਲੇ , ਦੋਵੇਂ ਧਿਰਾਂ ਭਾਰਤ ਦੇ ਡਿਜੀਟਲ ਇੰਡੀਆਮਿਸ਼ਨ ਅਤੇ ਵੀਅਤਨਾਮ ਦੀ ਡਿਜੀਟਲ ਸੁਸਾਇਟੀਵਾਲੇ ਦ੍ਰਿਸ਼ਟੀਕੋਣ ਦੇ ਦਰਮਿਆਨ ਆਪਸੀ ਗਤੀਵਿਧੀਆਂ ਦਾ ਲਾਭ ਲੈਣਗੀਆਂ ਤੇ ਪ੍ਰਮਾਣੂ ਤੇ ਪੁਲਾੜ ਟੈਕਨੋਲੋਜੀਆਂ, ਸੂਚਨਾ ਤੇ ਸੰਚਾਰ ਟੈਕਨੋਲੋਜੀ ਵਿੱਚ ਪਰਿਵਰਤਨਾਤਮਕ ਟੈਕਨੋਲੋਜੀਆਂ, ਮਹਾਂਸਾਗਰ ਵਿਗਿਆਨਾਂ ਦੀ ਸ਼ਾਂਤੀਪੂਰਨ ਵਰਤੋਂ, ਟਿਕਾਊ ਖੇਤੀਬਾੜੀ, ਜਲ ਸਰੋਤ ਪ੍ਰਬੰਧ, ਸਮੁੱਚੀ ਸਿਹਤਸੰਭਾਲ਼, ਵੈਕਸੀਨਾਂ ਤੇ ਫ਼ਾਰਮਾਸਿਊਟੀਕਲਸ, ਸਮਾਰਟ ਸਿਟੀਜ਼ ਤੇ ਸਟਾਰਟਅੱਪਸ ਵਿੱਚ ਸਹਿਯੋਗ ਵਧਾਉਣਗੀਆਂ।

 

  1. ਵਿਕਾਸਸ਼ੀਲ ਦੇਸ਼ਾਂ ਵਜੋਂ ਆਪਣੀ ਊਰਜਾ ਸੁਰੱਖਿਆ ਦੇ ਮਾਮਲੇ ਨਾਲ ਨਿਪਟਣ ਲਈ ਟਿਕਾਊ ਵਿਕਾਸ ਤੇ ਜਲਵਾਯੂ ਕਾਰਵਾਈ ਪ੍ਰਤੀ ਆਪਣੀ ਸਾਂਝੀ ਪ੍ਰਤੀਬੱਧਤਾ ਨੂੰ ਮੁੜਦ੍ਰਿੜ੍ਹਾਉਂਦਿਆਂ ਦੋਵੇਂ ਧਿਰਾਂ ਨਵੇਂ ਤੇ ਅਖੁੱਟ ਊਰਜਾ ਸਰੋਤਾਂ, ਊਰਜਾ ਸੰਭਾਲ਼ ਅਤੇ ਜਲਵਾਯੂ ਮੁਤਾਬਕ ਢਲਣ ਵਾਲੀਆਂ ਹੋਰ ਟੈਕਨੋਲੋਜੀਆਂ ਵਿੱਚ ਭਾਈਵਾਲੀ ਪਾਉਣਗੀਆਂ। ਭਵਿੱਖ ਚ ਵੀਅਤਨਾਮ ਦੀ ਅੰਤਰਰਾਸ਼ਟਰੀ ਸੋਲਰ ਗੱਠਜੋੜਵਿੱਚ ਸੰਭਾਵੀ ਸ਼ਮੂਲੀਅਤ ਨਾਲ ਸੋਲਰ ਊਰਜਾ ਦੀ ਵੱਡੇ ਪੱਧਰ ਉੱਤੇ ਸਥਾਪਨਾ ਵਿੱਚ ਸਹਿਯੋਗ ਲਈ ਨਵੇਂ ਮੌਕੇ ਪੈਦਾ ਹੋਣਗੇ। ਇਸ ਦੇ ਨਾਲ ਹੀ, ਦੋਵੇਂ ਧਿਰਾਂ ਤੇਲ ਤੇ ਗੈਸ ਖੇਤਰ ਵਿੱਚ ਤੀਜੇ ਦੇਸ਼ਾਂ ਵਿੱਚ ਸੰਭਾਵੀ ਖੋਜ ਪ੍ਰੋਜੈਕਟਾਂ ਅਤੇ ਡਾਊਨਸਟ੍ਰੀਮ ਪੋਜੈਕਟਾਂ ਵਿੱਚ ਤਾਲਮੇਲ ਰਾਹੀਂ ਆਪਣੀ ਪੁਰਾਣੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਗੀਆਂ। ਦੋਵੇਂ ਧਿਰਾਂ ਜਲਵਾਯੂ ਪਰਿਵਰਤਨ ਦੇ ਅਨੁਕੂਲ ਬਣਨ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਗੀਆਂ ਅਤੇ ਇਸ ਮਾਮਲੇ ਚ ਭਾਰਤ ਨੂੰ ਆਸ ਹੈ ਕਿ ਨੇੜ ਭਵਿੱਖ ਵਿੱਚ ਕੋਲੀਸ਼ਨ ਫ਼ਾਰ ਡਿਜ਼ਾਸਟਰ ਰੀਜ਼ੀਲੀਅੰਟ ਇਨਫ਼੍ਰਾਸਟਰੱਕਚਰਵਿੱਚ ਸ਼ਾਮਲ ਹੋਵੇਗਾ।

 

  1. ਸਥਾਨਕ ਭਾਈਚਾਰਿਆਂ ਨੂੰ ਠੋਸ ਤੇ ਵਿਭਿੰਨ ਫ਼ਾਇਦੇ ਪਹੁੰਚਾਉਣ ਵਿੱਚ ਆਪਣੀ ਵਿਕਾਸ ਭਾਈਵਾਲੀ ਦੁਆਰਾ ਨਿਭਾਈ ਅਹਿਮ ਭੂਮਿਕਾ ਰਾਹੀਂ ਵਿਕਾਸ ਦੇ ਟਿਕਾਊ ਟੀਚਿਆਂ ਵਿੱਚ ਯੋਗਦਾਨ ਪਾਉਣ, ਭਾਰਤ ਦੀ ਵਿਕਾਸ ਸਹਾਇਤਾ ਅਤੇ ਵੀਅਤਨਾਮ ਵਿੱਚ ਸਮਰੱਥਾ ਨਿਰਮਾਣ ਪਹੁੰਚ ਉੱਤੇ ਜ਼ੋਰ ਦਿੱਤੇ ਜਾਣ ਸਮਝਦਿਆਂ ਮੇਕੌਂਗਗੰਗਾ ਤੁਰੰਤ ਪ੍ਰਭਾਵ ਪ੍ਰੋਜੈਕਟਾਂਅਤੇ ਵਿਭਿੰਨ ਖੇਤਰਾਂ ਵਿੱਚ ITEC ਅਤੇ e–ITEC ਪ੍ਰੋਗਰਾਮਾਂ ਦਾ ਪਸਾਰ ਕੀਤਾ ਜਾਵੇਗਾ।

 

ਲੋਕ

 

  1. ਭਾਰਤ ਅਤੇ ਵੀਅਤਨਾਮ ਦੇ ਦਰਮਿਆਨ ਡੂੰਘੇ ਸੱਭਿਆਚਾਰਕ ਤੇ ਇਤਿਹਾਸਿਕ ਸਬੰਧਾਂ ਉੱਤੇ ਜ਼ੋਰ ਦਿੰਦਿਆਂ ਦੋਵੇਂ ਧਿਰਾਂ ਆਪਣੀ ਸਾਂਝੀ ਸੱਭਿਆਚਾਰਕ ਤੇ ਸੱਭਿਅਕ ਵਿਰਾਸਤ ਬੋਧੀ ਤੇ ਚਾਮ ਸੱਭਿਆਚਾਰਾਂ, ਰਵਾਇਤਾਂ ਤੇ ਪ੍ਰਾਚੀਨ ਧਰਮਗ੍ਰੰਥਾਂ ਸਮੇਤ ਦੀ ਸਮਝ ਤੇ ਖੋਜ ਨੂੰ ਯਾਦਗਾਰੀ ਬਣਾਉਂਦਿਆਂ ਉਤਸ਼ਾਹਿਤ ਕਰਨਗੀਆਂ। ਸਾਂਝੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ਼ ਵਿੱਚ ਸਹਿਯੋਗ ਨੂੰ ਆਪਣੀ ਵਿਕਾਸ ਭਾਈਵਾਲੀ ਦੇ ਪ੍ਰਮੁੱਖ ਥੰਮ੍ਹ ਵਜੋਂ ਅੱਗੇ ਵਧਾਇਆ ਜਾਵੇਗਾ। ਟਿਕਾਊ ਵਿਕਾਸ ਦਾ ਨਿਸ਼ਾਨਾ 2 ਅਤੇ 3 ਦੀ ਪ੍ਰਾਪਤੀ ਲਈ ਦੋਵੇਂ ਦੇਸ਼ਾਂ ਵਿੱਚ ਰਵਾਇਤੀ ਔਸ਼ਧ ਪ੍ਰਣਾਲੀਆਂ ਦਾ ਵੱਡਾ ਮਹੱਤਵ ਹੈ। ਪਿਛਲੇ ਹਜ਼ਾਰਾਂ ਸਾਲਾਂ ਚ ਦੋਵੇਂ ਦੇਸ਼ਾਂ ਦੇ ਦਰਮਿਆਨ ਸੱਭਿਆਚਾਰਕ ਅਦਾਨਪ੍ਰਦਾਨ ਹੋਣ ਕਾਰਨ ਆਯੁਰਵੇਦ ਅਤੇ ਵੀਅਤਨਾਮ ਦੀ ਰਵਾਇਤੀ ਔਸ਼ਧੀ ਜਿਹੀਆਂ ਔਸ਼ਧੀ ਦੀਆਂ ਰਵਾਇਤੀ ਪ੍ਰਣਾਲੀਆਂ ਦੇ ਸਿਹਤ ਦੇ ਅਮੀਰ ਗਿਆਨ ਦੀਆਂ ਬਹੁਤ ਸਾਰੀਆਂ ਕੜੀਆਂ ਸਾਂਝੀਆਂ ਹਨ। ਯੋਗਾ ਸ਼ਾਂਤੀ ਤੇ ਇੱਕਸੁਰਤਾ ਅਤੇ ਰੂਹਾਨੀ ਸਲਾਮਤੀ ਤੇ ਖ਼ੁਸ਼ੀ ਦੀ ਸਾਂਝੀ ਖੋਜ ਦੇ ਚਿੰਨ੍ਹ ਵਜੋਂ ਉੱਭਰਿਆ ਹੈ। ਦੋਵੇਂ ਦੇਸ਼ ਔਸ਼ਧੀ ਦੀਆਂ ਰਵਾਇਤੀ ਪ੍ਰਣਾਲੀਆਂ ਤੇ ਲੋਕਾਂ ਦੀ ਸਲਾਮਤੀ ਲਈ ਆਪਣੇ ਸਬੂਤਅਧਾਰਿਤ ਸੰਗਠਨ ਨੂੰ ਮਜ਼ਬੂਤ ਕਰਨ ਹਿਤ ਸਹਿਯੋਗ ਦੇਣ ਲਈ ਪ੍ਰਤੀਬੱਧ ਹਨ। ਦੋਵੇਂ ਧਿਰਾਂ ਸਾਲ 2022 ਵਿੱਚ ਭਾਰਤਵੀਅਤਨਾਮ ਕੂਟਨੀਤਕ ਸਬੰਧਾਂ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਭਾਰਤਵੀਅਤਨਾਮ ਸੱਭਿਆਚਾਰਕ ਅਤੇ ਸੱਭਿਅਕ ਸਬੰਧਾਂਬਾਰੇ ਇੱਕ ਇਨਸਾਈਕਲੋਪੀਡੀਆ ਪ੍ਰਕਾਸ਼ਿਤ ਕਰਨ ਲਈ ਸਰਗਰਮੀ ਨਾਲ ਸਹਿਯੋਗ ਦੇਣਗੀਆਂ।

 

  1. ਦੋਵੇਂ ਦੇਸ਼ਾਂ ਦੀ ਜਨਤਾ ਦੀਆਂ ਪਰਸਪਰ ਦੋਸਤਾਨਾ ਭਾਵਨਾ ਦੇ ਅਧਾਰ ਉੱਤੇ ਆਪਣੇ ਸਬੰਧ ਦੀ ਸ਼ਕਤੀ ਤੇ ਮਦਦ ਨੂੰ ਸਮਝਦਿਆਂ ਦੋਵੇਂ ਧਿਰਾਂ ਲੋਕਾਂ ਤੋਂ ਲੋਕਾਂ ਤੱਕ ਦੇ ਨੇੜਲੇ ਅਦਾਨਪ੍ਰਦਾਨਾਂ ਨੂੰ ਉਤਸ਼ਾਹਿਤ ਕਰਨ ਲਈ ਕੋਸ਼ਿਸ਼ਾਂ ਨੂੰ ਹੋਰ ਤੀਖਣ ਕਰਨਗੀਆਂ; ਜਿਸ ਲਈ ਸਿੱਧੀਆਂ ਉਡਾਣਾਂ ਵਿੱਚ ਵਾਧਾ ਕੀਤਾ ਜਾਵੇਗਾ, ਸਰਲ ਵੀਜ਼ਾ ਕਾਰਜਵਿਧੀਆਂ ਅਤੇ ਟੂਰਿਜ਼ਮ ਦੀ ਸੁਵਿਧਾ ਰਾਹੀਂ ਰਾਹੀਂ ਯਾਤਰਾ ਆਸਾਨ ਬਣਾਈ ਜਾਵੇਗੀ। ਉਹ ਸੰਸਦੀ ਅਦਾਨਪ੍ਰਦਾਨਾਂ ਨਾਲ ਸੰਪਰਕਾਂ; ਭਾਰਤੀ ਰਾਜਾਂ ਤੇ ਵੀਅਤਨਾਮ ਦੇ ਸੂਬਿਆਂ ਦੇ ਦਰਮਿਆਨ ਸਬੰਧਾਂ; ਸਿਆਸੀ ਪਾਰਟੀਆਂ, ਸਮਾਜਕ ਸੰਗਠਨਾਂ, ਦੋਸਤਾਨਾ ਸਮੂਹਾਂ ਅਤੇ ਯੁਵਾ ਸੰਗਠਨਾਂ ਦੇ ਦਰਮਿਆਨ ਅਦਾਨਪ੍ਰਦਾਨਾਂ; ਵਿਦਿਅਕ ਅਤੇ ਅਕਾਦਮਿਕ ਸੰਸਥਾਨਾਂ ਦੇ ਦਰਮਿਆਨ ਤਾਲਮੇਲ; ਥਿੰਕ ਟੈਂਕਾਂ ਦੇ ਦਰਮਿਆਨ ਗਤੀਵਿਧੀਆਂ; ਸਾਂਝੇ ਖੋਜ ਪ੍ਰੋਗਰਾਮਾਂ; ਵਿਦਿਅਕ ਵਜ਼ੀਫ਼ਿਆਂ; ਮੀਡੀਆ, ਫ਼ਿਲਮ ਟੀਵੀ ਸ਼ੋਅਜ਼ ਤੇ ਖੇਡਾਂ ਵਿੱਚ ਅਦਾਨਪ੍ਰਦਾਨ ਨੂੰ ਹੋਰ ਮਜ਼ਬੂਤ ਤੇ ਉਨ੍ਹਾਂ ਦਾ ਸੰਸਥਾਨੀਕਰਣ ਕਰਨਗੇ। ਉਹ ਭਾਰਤਵੀਅਤਨਾਮ ਸਬੰਧਾਂ ਦੇ ਵਿਸ਼ਾਵਸਤੂਆਂ ਅਤੇ ਇੱਕਦੂਜੇ ਦੀਆਂ ਸਕੂਲੀ ਪਾਠਪੁਸਤਕਾਂ ਵਿੱਚ ਇਤਿਹਾਸਿਕ ਸੰਪਰਕਾਂ ਨੂੰ ਉਤਸ਼ਾਹਿਤ ਕਰਨ ਲਈ ਦੋਵੇਂ ਧਿਰਾਂ ਦੀਆਂ ਸਬੰਧਿਤ ਏਜੰਸੀਆਂ ਦੇ ਦਰਮਿਆਨ ਸਹਿਯੋਗ ਦੀ ਸੁਵਿਧਾ ਦੇਣਗੇ।

 

  1. ਦੋਵੇਂ ਪ੍ਰਧਾਨ ਮੰਤਰੀਆਂ ਨੇ ਇਹ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦਾ ਉਪਰੋਕਤ ਸਾਂਝਾ ਦ੍ਰਿਸ਼ਟੀਕੋਣ ਭਾਰਤਵੀਅਤਨਾਮ ਵਿਆਪਕ ਰਣਨੀਤਕ ਭਾਈਵਾਲੀ ਦੇ ਇੱਕ ਨਵੇਂ ਜੁੱਗ ਲਈ ਅਧਾਰ ਬਣੇਗਾ। ਇਸ ਦੂਰਦ੍ਰਿਸ਼ਟੀ ਨੂੰ ਸਾਕਾਰ ਕਰਨ ਲਈ ਦੋਵੇਂ ਧਿਰਾਂ ਦੁਆਰਾ ਠੋਸ ਕਾਰਜਯੋਜਨਾਵਾਂ 20212023 ਤੋਂ ਸ਼ੁਰੂਆਤ ਕਰਦਿਆਂ ਸਮੇਂਸਮੇਂ ਸਿਰ ਉਲੀਕੀਆਂ ਜਾਣਗੀਆਂ।

 

ਨਤੀਜੇ:

 

(ੳ) ਸਾਂਝਾ ਦ੍ਰਿਸ਼ਟੀਕੋਣ ਬਿਆਨ ਅਪਣਾਉਂਦਿਆਂ, ਦੋਵੇਂ ਆਗੂਆਂ ਨੇ 202123 ਦੇ ਸਮੇਂ ਲਈ ਕਾਰਜਯੋਜਨਾ ਉੱਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ।

 

(ਅ) ਦੋਵੇਂ ਪ੍ਰਧਾਨ ਮੰਤਰੀਆਂ ਨੇ; ਭਾਰਤ ਸਰਕਾਰ ਦੁਆਰਾ ਵੀਅਤਨਾਮ ਨੂੰ ਦਿੱਤੀ 10 ਕਰੋੜ ਅਮਰੀਕੀ ਡਾਲਰ ਦੇ ਰੱਖਿਆ ਰੇਖਾ ਕਰਜ਼ੇ ਅਧੀਨ ਵੀਅਤਨਾਮ ਬਾਰਡਰ ਗਾਰਡ ਕਮਾਂਡ ਲਈ ਤੇਜ਼ ਰਫ਼ਤਾਰ ਗਾਰਡ ਬੋਟ (HSGB) ਨਿਰਮਾਣ ਪ੍ਰੋਜੈਕਟ ਲਾਗੂ ਕਰਨਾ; ਇੱਕ ਮੁਕੰਮਲ HSGB ਵੀਅਤ ਹਵਾਲੇ ਕਰਨਾ; ਭਾਰਤ ਵਿੱਚ ਤਿਆਰ ਹੋਏ ਦੋ HSGBs ਦੀ ਸ਼ੁਰੂਆਤ; ਅਤੇ ਵੀਅਤਨਾਮ ਵਿੱਚ ਤਿਆਰ ਹੋਣ ਵਾਲੇ ਸੱਤ HSGBs ਦੀ ਕੀਲਵਿਛਾਈ ਨੂੰ ਸਫ਼ਲਤਾਪੂਰਬਕ ਲਾਗੂ ਕਰਨ ਉੱਤੇ ਤਸੱਲੀ ਪ੍ਰਗਟਾਈ।

 

(ੲ) ਦੋਵੇਂ ਆਗੂਆਂ ਨੇ ਵੀਅਤਨਾਮ ਦੇ ਨਿਨ੍ਹ ਥੁਆਨ ਸੂਬੇ ਵਿੱਚ ਸਥਾਨਕ ਲੋਕਾਂ ਦੇ ਲਾਭ ਲਈ 15 ਲੱਖ ਅਮਰੀਕੀ ਡਾਲਰ ਦੀ ਅਨੁਦਾਨਰਾਸ਼ੀ ਸਹਾਇਤਾ ਨਾਲ ਸੱਤ ਵਿਕਾਸ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਦੀ ਸ਼ਲਾਘਾ ਕੀਤੀ।

 

(ਸ) ਦੋਵੇਂ ਪ੍ਰਧਾਨ ਮੰਤਰੀਆਂ ਨੇ ਨਿਮਨਲਿਖਤ ਵਿਭਿੰਨ ਖੇਤਰਾਂ ਵਿੱਚ ਦੁਵੱਲਾ ਸਹਿਯੋਗ ਹੋਰ ਮਜ਼ਬੂਤ ਕਰਨ ਲਈ ਸਹਿਮਤੀਪੱਤਰਾਂ/ਵਿਵਸਥਾਵਾਂ/ਲਾਗੂ ਕਰਨ ਦੀਆਂ ਵਿਵਸਥਾਵਾਂ ਉੱਤੇ ਹਸਤਾਖਰ ਕੀਤੇ ਜਾਣ ਦੇ ਨਾਲਨਾਲ ਐਲਾਨਾਂ ਉੱਤੇ ਤਸੱਲੀ ਪ੍ਰਗਟਾਈ।

 

ਸਹਿਮਤੀਪੱਤਰ/ਸਮਝੌਤੇ, ਜਿਨ੍ਹਾਂ ਉੱਤੇ ਹਸਤਾਖਰ ਕੀਤੇ ਗਏ:

 

  1. ਰੱਖਿਆ ਉਦਯੋਗ ਸਹਿਯੋਗ ਬਾਰੇ ਸਮਝੌਤਾ ਲਾਗੂ ਕਰਨਾ।

 

  1. ਨਹਾ ਤ੍ਰਾਂਗ ਸਥਿਤ ਨੈਸ਼ਨਲ ਟੈਲੀਕਮਿਊਨੀਕੇਸ਼ਨਜ਼ ਯੂਨੀਵਰਸਿਟੀ’ ’ਚ ਫ਼ੌਜੀ ਸਾਫ਼ਟਵੇਅਰ ਪਾਰਕ ਲਈ 50 ਲੱਖ ਅਮਰੀਕੀ ਡਾਲਰ ਦੀ ਭਾਰਤੀ ਅਨੁਦਾਨ ਸਹਾਇਤਾ ਲਈ ਸਮਝੌਤਾ।

 

  1. ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ਵਿੱਚ ਸਹਿਯੋਗ ਲਈ CUNPKO-VNDPKO ਦੇ ਦਰਮਿਆਨ ਵਿਵਸਥਾ ਲਾਗੂ ਕਰਨਾ।

 

  1. ਭਾਰਤ ਦੇ ਪ੍ਰਮਾਣੂ ਊਰਜਾ ਰੈਗੂਲੇਟਰੀ ਬੋਰਡ ਤੇ ਵੀਅਤਨਾਮ ਏਜੰਸੀ ਫ਼ਾਰ ਰੈਡੀਏਸ਼ਨ ਐਂਡ ਨਿਊਕਲੀਅਰ ਸੇਫ਼ਟੀ ਦੇ ਦਰਮਿਆਨ ਸਹਿਮਤੀਪੱਤਰ।

 

  1. CSIR–ਇੰਡੀਅਨ ਇੰਸਟੀਟਿਊਟ ਆਵ੍ ਪੈਟਰੋਲੀਅਮ ਅਤੇ ਵੀਅਤਨਾਮ ਪੈਟਰੋਲੀਅਮ ਇੰਸਟੀਟਿਊਟ ਦੇ ਦਰਮਿਆਨ ਸਹਿਮਤੀਪੱਤਰ।

 

  1. ਨੈਸ਼ਨਲ ਸੋਲਰ ਫ਼ੈਡਰੇਸ਼ਨ ਆਵ੍ ਇੰਡੀਆ ਅਤੇ ਵੀਅਤਨਾਮ ਕਲੀਨ ਐਨਰਜੀ ਐਸੋਸੀਏਸ਼ਨ ਦੇ ਦਰਮਿਆਨ ਸਹਿਮਤੀਪੱਤਰ।

 

  1. ਟਾਟਾ ਮੈਮੋਰੀਅਲ ਸੈਂਟਰ ਅਤੇ ਵੀਅਤਨਾਮ ਨੈਸ਼ਨਲ ਕੈਂਸਰ ਹਸਪਤਾਲ ਦੇ ਦਰਮਿਆਨ ਸਹਿਮਤੀਪੱਤਰ।

 

ਐਲਾਨ:

 

  1. ਵਿੱਤ ਵਰ੍ਹੇ 20212022 ਤੋਂ ਸ਼ੁਰੂ ਕਰਦਿਆਂ ਕੁਇੱਕ ਇੰਪੈਕਟ ਪ੍ਰੋਜੈਕਟਸਦੀ ਗਿਣਤੀ ਵਧਾ ਕੇ 10 ਪ੍ਰਤੀ ਸਾਲ ਕਰਨਾ, ਜੋ ਇਸ ਸਮੇਂ 5 ਪ੍ਰਤੀ ਸਾਲ ਹੈ।

 

  1. ਵੀਅਤਨਾਮ ਵਿੱਚ ਵਿਰਾਸਤ ਸੰਭਾਲ਼ ਵਿੱਚ ਨਵੇਂ ਵਿਕਾਸ ਭਾਈਵਾਲੀ ਪ੍ਰੋਜੈਕਟ (ਮਾਈ ਸਨ ਵਿਖੇ ਮੰਦਰ ਦਾ F–ਬਲਾਕ; ਕੁਆਂਗ ਨੈਮ ਰਾਜ ਵਿੱਚ ਡੌਂਗ ਡੂਔਂਗ ਬੋਧੀ ਮੱਠ; ਅਤੇ ਫੂ ਯੇਨ ਰਾਜ ਵਿੱਚ ਨ੍ਹਾਨ ਚੈਮ ਟਾਵਰ)

 

  1. ਭਾਰਤਵੀਅਤਨਾਮ ਸੱਭਿਅਤਾ ਨਾਲ ਸਬੰਧਿਤ ਸੱਭਿਆਚਾਰਕ ਸਬੰਧਾਂ ਬਾਰੇ ਇੱਕ ਇਨਸਾਈਕਲੋਪੀਡੀਆ ਤਿਆਰ ਕਰਨ ਲਈ ਦੁਵੱਲੇ ਪ੍ਰੋਜੈਕਟ ਦੀ ਸ਼ੁਰੂਆਤ।

 

****

 

ਡੀਐੱਸ/ਐੱਸਐੱਚ/ਏਕੇ


(Release ID: 1682643) Visitor Counter : 599