ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪ੍ਰਧਾਨ ਮੰਤਰੀ ਭਲਕੇ ਕਰਨਗੇ ਭਾਰਤ ਦੇ ਕੌਮਾਂਤਰੀ ਵਿਗਿਆਨ ਮੇਲੇ–2020 ਦਾ ਉਦਘਾਟਨ

ਉਪ ਰਾਸ਼ਟਰੀ 25 ਦਸੰਬਰ, 2020 ਨੂੰ ਕਰਨਗੇ ਆਈਆਈਐੱਸਐੱਫ਼–2020 ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ

‘ਵਿਗਿਆਨੀਆਂ ਨੇ ਵਿਖਾ ਦਿੱਤਾ ਹੈ ਤੇ ਉਹ ਦੋਬਾਰਾ ਵਿਖਾਉਣਗੇ ਕਿ ਉਹ ਕਿਸੇ ਵੀ ਉੱਭਰ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਨ ’ : ਡਾ. ਹਰਸ਼ ਵਰਧਨ

ਸਾਲ 2020 ਨੂੰ ਸਹੀ ਅਰਥਾਂ ਵਿੱਚ ‘ਵਿਗਿਆਨ ਤੇ ਵਿਗਿਆਨੀਆਂ ਦਾ ਸਾਲ’ ਕਿਹਾ ਜਾ ਸਕਦਾ ਹੈ: ਡਾ. ਹਰਸ਼ ਵਰਧਨ

IISF-2020 ਪੰਜ ਵਰਗਾਂ ਵਿੱਚ ਗਿੰਨੀਜ਼ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰੇਗਾ

Posted On: 21 DEC 2020 6:12PM by PIB Chandigarh


 

‘ਭਾਰਤ ਦਾ ਕੌਮਾਂਤਰੀ ਵਿਗਿਆਨ ਮੇਲਾ’ (ਆਈਆਈਐੱਸਐੱਫ਼ – IISF) ਦੇ 6ਵੇਂ ਸੰਸਕਰਣ ਦੀ ਪੁੱਠੀ–ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਸ ਵਰ੍ਹੇ ਦਾ ਵਿਸ਼ਾਲ ਵਿਗਿਆਨ ਮੇਲਾ ਭਲਕੇ 22 ਦਸੰਬਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਉਦਘਾਟਨੀ ਭਾਸ਼ਣ ਨਾਲ ਸ਼ੁਰੂ ਹੋਵੇਗਾ।  IISF ਦਾ ਸਫ਼ਰ ਸਾਲ 2015 ’ਚ ਸ਼ੁਰੂ ਹੋਇਆ ਸੀ। ਕੇਂਦਰੀ ਵਿਗਿਆਨ ਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਨਵੀਂ ਦਿੱਲੀ ’ਚ ਕਿਹਾ,‘ਕੋਵਿਡ ਦੀ ਸਥਿਤੀ ਦੌਰਾਨ, IISF-2020 ਆੱਨਲਾਈਨ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਹ ਵਰਚੁਅਲ ਮਾਹੌਲ ਵਿੱਚ ਸਭ ਤੋਂ ਵੱਡਾ ਵਿਗਿਆਨ ਮੇਲਾ ਹੋਣ ਜਾ ਰਿਹਾ ਹੈ।’ ਉਹ IISF-2020 ਬਾਰੇ ਪੂਰਵ–ਅਵਲੋਕਨ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਇਸ ਮੇਲੇ ਦਾ ਉਦਘਾਟਨੀ ਭਾਸ਼ਣ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦਿੱਤਾ ਜਾਵੇਗਾ, ਜਦ ਕਿ 25 ਦਸੰਬਰ, 2020 ਨੂੰ ਇਸ ਮੇਲੇ ਦੇ ਸਮਾਪਤੀ ਸੈਸ਼ਨ ਨੂੰ ਉਪ–ਰਾਸ਼ਟਰਪਤੀ ਸ੍ਰੀ ਵੈਂਕੱਈਆ ਨਾਇਡੂ ਸੰਬੋਧਨ ਕਰਨਗੇ।

ਡਾ. ਹਰਸ਼ ਵਰਧਨ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਵਿਗਿਆਨ ਅਤੇ ਵਿਗਿਆਨੀਆਂ ਨੇ ਸਦਾ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕੀਤਾ ਹੈ ਅਤੇ ਵਿਸਥਾਰਪੂਰਬਕ ਦੱਸਿਆ ਕਿ ਕੋਵਿਡ–19 ਮਹਾਮਾਰੀ ਦੌਰਾਨ ’ਭਾਰਤੀ ਵਿਗਿਆਨੀਆਂ ਨੇ ਕਿਵੇਂ ਸਥਿਤੀ ਦਾ ਟਾਕਰਾ ਕੀਤਾ ਸੀ ਅਤੇ ਥੋੜ੍ਹੇ ਜਿਹੇ ਸਮੇਂ ’ਚ ਹੀ ਸੈਨੀਟਾਈਜ਼ਰਜ਼ ਤੋਂ ਲੈ ਕੇ ਫ਼ੇਸ ਮਾਸਕ, ਪੀਪੀਈ ਕਿਟਸ ਤੇ ਵੈਂਟੀਲੇਟਰਜ਼ ਤੱਕ ਵੱਡੀ ਗਿਣਤੀ ਵਿੱਚ ਉਤਪਾਦ ਤਿਆਰ ਕੀਤੇ ਅਤੇ ਕੋਵਿਡ–19 ਵਾਇਰਸ ਦੀਆਂ ਨਵੀਂਆਂ ਦਵਾਈਆਂ, ਵੈਕਸੀਨਾਂ ਤੇ ਜੀਨੋਮ ਸੀਕੁਐਂਸਜ਼ ਦੀ ਖੋਜ ਕਰ ਰਹੇ ਹਨ।’

ਡਾ. ਹਰਸ਼ ਵਰਧਨ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਵਿਗਿਆਨ ਨੇ ਸ਼ਲਾਘਾਯੋਗ ਪੁਲਾਂਘਾਂ ਪੁੱਟੀਆਂ ਹਨ ਅਤੇ ਇਸ ਲਈ ਇਹ ਸੋਚਿਆ ਗਿਆ ਸੀ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸਾਡੇ ਦੇਸ਼ ਦੇ ਵਿਗਿਆਨ ਵਿਕਾਸ–ਕ੍ਰਮਾਂ ਤੇ ਪ੍ਰਾਪਤੀਆਂ ਉੱਤੇ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ,‘ਇਹੋ ਕਾਰਣ ਹੈ ਕਿ ਭਾਰਤੀ ਵਿਗਿਆਨ ਤੇ ਵਿਗਿਆਨੀਆਂ ਨੂੰ ਉਜਾਗਰ ਕਰਨ ਲਈ ਸਾਲ 2015 ਵਿੱਚ ਇਹ ਸੋਚਿਆ ਗਿਆਸੀ ਕਿ ਹਰ ਸਾਲ ਭਾਰਤ ਦਾ ਕੌਮਾਂਤਰੀ ਵਿਗਿਆਨ ਮੇਲਾ ਕਰਵਾਇਆ ਜਾਣਾ ਚਾਹੀਦਾ ਹੈ, ਜਿੱਥੇ ਸਾਰੇ ਲੋਕ ਭਾਗ ਲੈ ਸਕਣ ਅਤੇ ਵਿਗਿਆਨ ਦੇ ਜਸ਼ਨ ਮਨਾ ਸਕਣ।’

ਇਸ ਵੇਲੇ ਚੱਲ ਰਹੇ ਕੋਵਿਡ–19 ਵਾਇਰਸ ਦੇ ਨਵੇਂ ਤਣਾਵਾਂ ਬਾਰੇ ਪੁੱਛੇ ਸੁਆਲ ਦੇ ਜੁਆਬ ’ਚ ਮੰਤਰੀ ਨੇ ਭਰੋਸਾ ਦਿਵਾਇਆ ‘ਵਿਗਿਆਨੀਆਂ ਨੇ ਵਿਖਾ ਦਿੱਤਾ ਹੈ ਅਤੇ ਉਹ ਦੋਬਾਰਾ ਵਿਖਾ ਦੇਣਗੇ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਉੱਭਰਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਨ’ ਅਤੇ ਉਨ੍ਹਾਂ ਨੂੰ ਇਹ ਆਖਦਿਆਂ ਮੁੜ ਚੇਤੇ ਕਰਵਾਇਆ ਕਿ ‘ਹੁਣ ਸਿਹਤ ਨਾਲ ਸਬੰਧਤ ਮੁੱਦੇ ਵੀ ਜਨ–ਅੰਦੋਲਨ ਬਣ ਚੁੱਕੇ ਹਨ ਅਤੇ ਭਾਰਤੀ ਲੋਕ ਅਜਿਹੀਆਂ ਸਥਿਤੀਆਂ ਵਿੱਚ ਵਾਜਬ ਸਾਵਧਾਨੀਆਂ ਰੱਖ ਕੇ ਅਤੇ ਵਾਜਬ ਵਿਵਹਾਰ ਅਪਣਾ ਕੇ ਖ਼ੁਦ ਨੂੰ ਸੁਰੱਖਿਅਤ ਰੱਖਣ ਦੇ ਮਾਮਲੇ ’ਚ ਜਾਗਰੂਕ ਹਨ।’

ਡਾ. ਹਰਸ਼ ਵਰਧਨ ਨੇ ਵਿਸਥਾਰਪੂਰਬਕ ਦੱਸਿਆ,‘IISF ਇੱਕ ਸਾਲਾਨਾ ਸਮਾਰੋਹ ਹੈ। ਇਹ ਭਾਰਤ ਸਰਕਾਰ ਦੀ ਪਹਿਲਕਦਮੀ ਹੈ, ਜਿਸ ਦਾ ਆਯੋਜਨ ਸਾਂਝੇ ਤੌਰ ਉੱਤੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ, ਬਾਇਓ–ਟੈਕਨੋਲੋਜੀ ਵਿਭਾਗ, ਵਿਦੇਸ਼ ਮੰਤਰੀ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਤੇ CSIR ਅਤੇ ‘ਵਿਗਿਆਨ ਭਾਰਤੀ’ (ਵਿਭਾ) ਦੇ ਸਹਿਯੋਗ ਅਤੇ ਹੋਰ ਬਹੁਤ ਸਾਰੀਆਂ ਜੱਥੇਬੰਦੀਆਂ ਦੇ ਤਾਲਮੇਲ ਨਾਲ ਵੱਲੋਂ ਕੀਤਾ ਜਾਂਦਾ ਹੈ। ਇਸ ਸਾਲ, IISF ਵਿਸ਼ਵ–ਪ੍ਰਸਿੱਧ ਗਣਿਤ–ਸ਼ਾਸਤਰੀ ਸ੍ਰੀਨਿਵਾਸ ਰਾਮਾਨੁਜਨ ਦੇ ਜਨਮ–ਦਿਨ ਮੌਕੇ 22 ਦਸੰਬਰ, 2020 ਨੁੰ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਦੇ ਜਨਮ–ਦਿਨ ਮੌਕੇ 25 ਦਸੰਬਰ, 2020 ਨੂੰ ਸੰਪੰਨ ਹੋਵੇਗਾ।’ ਉਨ੍ਹਾਂ ਅੱਗੇ ਕਿਹਾ,‘ਇਹ ਵਿਗਿਆਨ ਮੇਲਾ ਇੱਕ ਵਿਗਿਆਨ ਲਹਿਰ ਬਣ ਚੁੱਕਾ ਹੈ, ਦੇਸ਼ ਦੇ ਨੌਜਵਾਨਾਂ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਤੇ ਵਿਗਿਆਨਕ ਰੁਝਾਨ ਪੈਦਾ ਕਰਨ ਵਾਲਾ ਇੱਕ ਵਿਗਿਆਨ ‘ਜਨ–ਅੰਦੋਲਨ।’ ਉਨ੍ਹਾਂ ਇਹ ਵੀ ਕਿਹਾ,‘ਇਸ ਵਰ੍ਹੇ ਦੇ ਮੇਲੇ ਦਾ ਵਿਸ਼ਾ ਹੈ ‘ਆਤਮ–ਨਿਰਭਰ ਭਾਰਤ ਤੇ ਵਿਸ਼ਵ ਭਲਾਈ ਲਈ ਵਿਗਿਆਨ’, ਜੋ ‘ਆਤਮਨਿਰਭਰ ਭਾਰਤ ਮਿਸ਼ਨ’ ਦੇ ਟੀਚੇ ਸਾਕਾਰ ਕਰਨ ਲਈ ਵਿਗਿਆਨਕ ਤੇ ਤਕਨਾਲੋਜੀਕਲ ਕੋਸ਼ਿਸ਼ਾਂ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰੇਗਾ।’ ਇਸ ਵਿਗਿਆਨ ਮੇਲੇ ਵਿੱਚ ਵੱਡੀ ਗਿਣਤੀ ’ਚ ਵਿਦਿਆਰਥੀ, ਅਧਿਆਪਕ, ਵਿਗਿਆਨੀ, ਖੋਜਕਾਰ, ਉੱਦਮੀ, ਕਾਰੀਗਰ ਭਾਗ ਲੈਣ ਜਾ ਰਹੇ ਹਨ।

ਡਾ. ਹਰਸ਼ ਵਰਧਨ ਨੇ ਵਿਸਥਾਰਪੂਰਬਕ ਦੱਸਿਆ ਕਿ ਵਰਚੁਅਲ ਪਲੈਟਫ਼ਾਰਮ ਨੇ ਅਜਿਹੇ ਨਵੇਂ ਆਯਾਮ ਖੋਲ੍ਹ ਦਿੱਤੇ ਹਨ, ਜਿੱਥੇ ਭਾਰਤ ਤੇ ਵਿਦੇਸ਼ ਦੇ ਵਿਗਿਆਨੀ, ਨੌਜਵਾਨ, ਆਮ ਲੋਕ IISF–2020 ਦੇ ਵਿਸ਼ਾਲ ਸਮਾਰੋਹਾਂ ਦਾ ਆਨੰਦ ਮਾਣ ਸਕਦੇ ਹਨ ਤੇ ਉਨ੍ਹਾਂ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ IISF ਦੇ ਪਹਿਲੇ ਸਮਾਰੋਹਾਂ ਦੀ ਸਫ਼ਲਤਾ ਨੂੰ ਚੇਤੇ ਕਰਦਿਆਂ ਕਿਹਾ ਕਿ ਮਹਾਮਾਰੀ ਦੇ ਬਾਵਜੂਦ ‘IISF-2020 ਆਮ ਲੋਕਾਂ ਦੀ ਸ਼ਮੂਲੀਅਤ ਅਤੇ ਨਵੇਂ ਜੋੜੇ ਸਮਾਰੋਹਾਂ ਦੇ ਨਵੇਂ ਰਿਕਾਰਡ ਪੈਦਾ ਕਰ ਸਕਦਾ ਹੈ, ਇੰਨਾ ਜ਼ਿਆਦਾ ਕਿ ਅਸੀਂ ਭਵਿੱਖ ਦੇ IISFs ਵਿੱਚ ਵਰਚੁਅਲ ਪਲੈਟਫ਼ਾਰਮ ਜੋੜਨ ਬਾਰੇ ਵਿਚਾਰ ਕਰ ਸਕਦੇ ਹਾਂ।’ ਉਨ੍ਹਾਂ ਇਹ ਵੀ ਕਿਹਾ ਕਿ ਸਾਲ 2020 ਨੂੰ ਸਹੀ ਅਰਥਾਂ ’ਚ ‘ਵਿਗਿਆਨ ਅਤੇ ਵਿਗਿਆਨੀਆਂ ਦਾ ਸਾਲ’ ਆਖਿਆ ਜਾ ਸਕਦਾ ਹੈ।’

ਡਾ. ਸ਼ੇਖਰ ਸੀ. ਮੈਂਡੇ, ਡਾਇਰੈਕਟਰ ਜਨਰਲ – CSIR ਅਤੇ ਸਕੱਤਰ – DSIR ਨੇ ਆਪਣੇ ਸੁਆਗਤੀ ਭਾਸ਼ਣ ਵਿੱਚ IISF 2020 ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਸ਼ਾਲ ਵਿਗਿਆਨ ਮੇਲੇ ਵਿੱਚ ਕੁੱਲ ਰਜਿਸਟ੍ਰੇਸ਼ਨ ਇੱਕ ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ,‘ਅਸੀਂ ਇੰਨੀ ਵੱਡੀ ਗਿਣਤੀ ’ਚ ਲੋਕਾਂ ਦੀ ਸ਼ਮੂਲੀਅਤ ਤੋਂ ਬਹੁਤ ਜ਼ਿਆਦਾ ਉਤਸ਼ਾਹਿਤ ਹਾਂ ਅਤੇ ਇਹ ਇਸ ਤੱਥ ਨੂੰ ਪ੍ਰਤੀਬਿੰਬਤ ਕਰਦਾ ਹੈ ਕਿ ਲੋਕਾਂ ਦੀ ਵਿਗਿਆਨ ਮੇਲੇ ਵਿੱਚ ਦਿਲਚਸਪੀ ਹੈ ਅਤੇ IISF ਵਿਗਿਆਨ ਨੂੰ ਸਮਾਜ ਤੱਕ ਲਿਜਾਣ ਵਾਲੇ ਇੱਕ ਪ੍ਰਮੁੱਖ ਮੰਚ ਵਜੋਂ ਉੱਭਰਿਆ ਹੈ।’

ਮੁੱਖ ਕੋਆਰਡੀਨੇਟਰ ਅਤੇ ਨੋਡਲ ਸੰਸਥਾਨ (CSIR-NISTADS) ਦੇ ਡਾਇਰੈਕਟਰ ਡਾ. ਰੰਜਨਾ ਅਗਰਵਾਲ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਸਮੁੱਚੇ ਸਮਾਰੋਹ ਬਾਰੇ ਬੋਲਦਿਆਂ ਕਿਹਾ,‘ਵਰਚੁਅਲ ਪਲੈਟਾਰਮ ਦੇਸ਼ ਦੇ ਦੂਰ–ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਆਪਸ ਵਿੱਚ ਜੋੜਨ ’ਚ ਮਦਦ ਕਰੇਗਾ। ਇਹ ਇੱਕ ਅਜਿਹਾ ਵਿਲੱਖਣ ਮੇਲਾ ਹੈ, ਜੋ ਸਮਾਜ ਨੂੰ ਵਿਗਿਆਨ ਨਾਲ ਜੋੜਦਾ ਹੈ। ਇਸ ਮੇਲੇ ਵਿੱਚ, 41 ਵੱਖੋ–ਵੱਖਰੇ ਸਮਾਰੋਹ ਹਨ, ਜਿਨ੍ਹਾਂ ਵਿੱਚ 13 ਨਵੇਂ ਸਮਾਰੋਹ ਸ਼ਾਮਲ ਕੀਤੇ ਗਏ ਹਨ ਅਤੇ ਸਮਾਜ ਦੇ ਹਰੇਕ ਵਰਗ ਨੂੰ ਇਸ ਵਿਗਿਆਨ ਮੇਲੇ ਵਿੱਚ ਪ੍ਰਕਾਸ਼ਮਾਨ ਕੀਤਾ ਜਾਵੇਗਾ।’ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ‘ਗਿੰਨੀਜ਼ ਵਰਲਡ ਰਿਕਾਰਡਜ਼’ (GWR) IISF ਦਾ ਇੱਕ ਵਿਲੱਖਣ ਸਮਾਰੋਹ ਹੈ ਅਤੇ ‘ਇਸ ਵਰ੍ਹੇ ਅਸੀਂ ਪੰਜ ਵਰਗਾਂ ਵਿੱਚ ਗਿੰਨੀਜ਼ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।’ ਡਾ. ਅਗਰਵਾਲ ਨੇ ਦੱਸਿਆ ਕਿ IISF 2020 ਚ ਸਮਾਰੋਹਾਂ ਨੂੰ 9 ਵਿਆਪਕ ਵਰਟੀਕਲਜ਼ ਵਿੱਚ ਸੰਗਠਤ ਕੀਤਾ ਗਿਆ ਹੈ: ਵਿਗਿਆਨ ਆਮ ਲੋਕਾਂ ਲਈ, ਵਿਗਿਆਨ ਵਿਦਿਆਰਥੀਆਂ, ਨਵੇਂ ਮੋਰਚਿਆਂ, ਉਦਯੋਗ ਤੇ MSME ਲਈ, ਵਿਗਿਆਨ ਖੇਤੀਬਾੜੀ ਅਤੇ ਦਿਹਾਤੀ ਵਿਕਾਸ, ਸਮਾਵੇਸ਼ੀ ਵਿਕਾਸ, ਵਿਗਿਆਨ ਤੇ ਹਿਊਮੈਨਿਟੀਜ਼, ਰਾਸ਼ਟਰੀ ਤੇ ਕੌਮਾਂਤਰੀ ਲਿੰਕੇਜਸ ਤੇ ਟਿਕਾਊ ਵਿਕਾਸ ਲਈ।

ਵਿਗਿਆਨ ਭਾਰਤੀ (ਵਿਭਾ) ਦੇ ਰਾਸ਼ਟਰੀ ਜੱਥੇਬੰਦਕ ਸਕੱਤਰ ਸ੍ਰੀ ਜਯੰਤ ਸਹਸਰਬੁੱਧੇ ਨੇ ਕਿਹਾ ਕਿ ਨਵੇਂ ਸਮਾਰੋਹ ਬਹੁਤ ਸੋਚ–ਸਮਝ ਕੇ ਡਿਜ਼ਾਇਨ ਕੀਤੇ ਜਾਂਦੇ ਹਨ ਕਿਉਂਕਿ ਇਸ ਨਾਲ ਨਾ ਸਿਰਫ਼ STI ਦੀਆਂ ਤਰੱਕੀਆਂ ਸਾਹਮਣੇ ਆਉਂਦੀਆਂ ਹਨ, ਸਗੋਂ ਇਹ ਇਸ ਨੂੰ ਇਤਿਹਾਸ, ਦਰਸ਼ਨ–ਸ਼ਾਸਤਰ, ਕਲਾਵਾਂ ਤੇ ਸਿੱਖਿਆ ਜਿਹੇ ਹਿਊਮੈਨਿਟੀਜ਼ ਨਾਲ ਵੀ ਜੋੜਦਾ ਹੈ। ਉਨ੍ਹਾਂ ਇਹ ਵੀ ਕਿਹਾ,‘ਅਜਿਹੇ ਸਮਾਰੋਹ ਇਸ ਮੇਲੇ ਦੀ ਕੀਮਤ ਵਿੱਚ ਵਾਧਾ ਕਰਨਗੇ ਕਿਉਂਕਿ ਇਸ ਨੂੰ ਭਾਰਤੀ ਵਿਗਿਆਨ ਦੀ ਅਮੀਰ ਰਵਾਇਤ ਨੂੰ ਉਜਾਗਰ ਕਰਨਾ ਚਾਹੀਦਾ ਹੈ, ਜੋ ਵੇਦਾਂ ਅਤੇ ਉਪਨਿਸ਼ਦਾਂ ਵਰਗੇ ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਦਰਜ ਹੈ। ਅਜਿਹੇ ਸਮਾਰੋਹ ਪ੍ਰਾਚੀਨ ਭਾਰਤ ਦੀ ਤਾਕਤ ਬਣੀਆਂ ਰਹੀਆਂ ਮਹਾਨ ਵਿਗਿਆਨਕ ਖੋਜਾਂ ਤੇ ਤਕਨਾਲੋਜੀਕਲ ਤਰੱਕੀਆਂ ਪ੍ਰਤੀ ਜਾਗਰੂਕਤਾ ਰਾਹੀਂ ਚੰਗੇ ਵਿਗਿਆਨ ਪ੍ਰਤੀ ਉਤਸੁਕਤਾ ਵੀ ਪੈਦਾ ਕਰਨਗੇ।’

ਇਸ ਮੌਕੇ, ਵਿਦੇਸ਼ ਮਾਮਲਿਆਂ ਬਾਰੇ ਸਕੱਤਰ ਡਾ. ਮਾਧਵਨ ਐੱਨ. ਰਾਜੀਵਨ, ਸਕੱਤਰ ਬਾਇਓਟੈਕਨੋਲੋਜੀ ਵਿਭਾਗ, ਡਾ. ਰੇਨੂ ਸਵਰੂਪ, ਵਿਗਿਆਨੀ ‘G’, ਵਿਗਿਆਨ ਤੇ ਟੈਕਨੋਲੋਜੀ ਵਿਭਾਗ ਡਾ. ਸੰਜੀਵ ਵਾਰਸ਼ਨੇਅ ਤੇ ਹੋਰ ਵਿਗਿਆਨੀ ਵੀ ਮੌਜੂਦ ਸਨ।

ਪ੍ਰਿੰਸੀਪਲ ਡਾਇਰੈਕਟਰ ਜਨਰਲ, ਪੱਤਰ ਸੂਚਨਾ ਦਫ਼ਤਰ, ਸ੍ਰੀ ਕੁਲਦੀਪ ਧਤਵਾਲੀਆ ਨੇ ਸਮੁੱਚੇ ਦੇਸ਼ ਵਿੱਚ IISF-2020 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮੁੱਚੇ ਦੇਸ਼ ਵਿੱਚ ਪੀਆਈਬੀ ਵੱਲੋਂ ਕੀਤੇ ਜਾ ਰਹੇ ਵਿਭਿੰਨ ਪਹੁੰਚ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਬਿਊਰੋ ਨੇ IISF-2020 ਬਾਰੇ ਪੀਆਈਬੀ ਦੀ ਵੈੱਬਸਾਈਟ ਉੱਤੇ ਇੱਕ ਮਾਈਕ੍ਰੋ–ਸਾਈਟ ਵੀ ਬਣਾਈ ਹੈ, ਜਿੱਥੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਗਈ ਹੈ।

IISF 2020ਨੂੰ ‘ਵਿਗਿਆਨਕ ਤੇ ਉਦਯੋਗਿਕ ਖੋਜ ਪ੍ਰੀਸ਼ਦ’ (CSIR), ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST), ਪ੍ਰਿਥਵੀ ਵਿਗਿਆਨ, ਮੰਤਰਾਲਾ, ਬਾਇਓਟੈਕਨੋਲੋਜੀ ਵਿਭਾਗ (DBT), ‘ਭਾਰਤੀ ਮੈਡੀਕਲ ਖੋਜ ਪ੍ਰੀਸ਼ਦ’ (ICMR) ਵੱਲੋਂ ਸਾਂਝੇ ਤੌਰ ਉੱਤੇ ਵਿਗਿਆਨ ਭਾਰਤੀ ਦੇ ਸਹਿਯੋਗ ਨਾਲ ਆਯੋਜਿਤ ਕਰਵਾਇਆ ਜਾ ਰਿਹਾ ਹੈ। ਇਸ ਵਿਗਿਆਨ ਮੇਲੇ ਲਈ ਨੋਡਲ ਸੰਸਥਾਨ ਹੈ CSIR-ਨੈਸ਼ਨਲ ਇੰਸਟੀਚਿਊਟ ਆੱਵ੍ ਸਾਇੰਸ, ਟੈਕਨੋਲੋਜੀ ਐਂਡ ਡਿਵੈਲਪਮੈਂਟ ਸਟੱਡੀਜ਼ (NISTADS), ਨਵੀਂ ਦਿੱਲੀ।

ਵਿਸਤ੍ਰਿਤ ਜਾਣਕਾਰੀ ਆਈਆਈਐੱਸਐੱਫ਼ ਦੀ ਵੈੱਬਸਾਈਟ - www.scienceindiafest.org

ਅਤੇ PIB ਵੈੱਬਸਾਈਟ: pib.gov.in/iisf ਉੱਤੇ ਉਪਲਬਧ ਹੈ।

IISF 2020 ਬਾਰੇ PPT ਲਈ ਇੱਥੇ ਕਲਿੱਕ ਕਰੋ

*****

ਐੱਨਬੀ/ਕੇਜੀਐੱਸ/ਕੇਪੀ/(ਇਨਪੁਟਸ: CSIR-NISTADS)



(Release ID: 1682520) Visitor Counter : 255