ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਨਿਰੰਤਰ ਗਿਰਾਵਟ ਦੇ ਚਲਦਿਆਂ, ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਹੋਰ ਘੱਟ ਕੇ 3.05 ਲੱਖ ਤੱਕ ਪਹੁੰਚ ਗਈ ਹੈ

ਪਿਛਲੇ 21 ਦਿਨਾਂ ਤੋਂ 40,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਨਿਰੰਤਰ ਦਰਜ ਕੀਤੇ ਗਏ ਹਨ

ਦੇਸ਼ ਦੇ ਕੁੱਲ ਐਕਟਿਵ ਕੇਸਾਂ ਵਿੱਚ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ 66 ਫੀਸਦ ਹੈ


Posted On: 20 DEC 2020 11:28AM by PIB Chandigarh

ਭਾਰਤ ਵਿੱਚ ਮੌਜੂਦਾ ਐਕਟਿਵ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦਾ ਰੁਝਾਨ ਲਗਾਤਾਰ ਜਾਰੀ ਹੈ । ਭਾਰਤ ਵਿੱਚ ਮੌਜੂਦਾ ਐਕਟਿਵ ਮਾਮਲਿਆਂ  ਦੀ ਗਿਣਤੀ ਹੋਰ ਘੱਟ ਕੇ ਅੱਜ  3.05 ਲੱਖ (3,05,344) ਤੱਕ ਪਹੁੰਚ ਗਈ ਹੈ ।

ਇਹ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੇ ਰੁਝਾਨ ਅਤੇ ਰੋਜ਼ਾਨਾ ਘੱਟ ਮੌਤਾਂ ਦੀ ਵਜ੍ਹਾ ਕਰਕੇ ਸੰਭਵ ਹੋਇਆ ਹੈ ਜਿਸ ਨੇ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ ਵਿੱਚ ਕਮੀ ਨੂੰ ਯਕੀਨੀ ਬਣਾਇਆ ਹੈ। 

ਭਾਰਤ ਵਿੱਚ ਮੌਜੂਦਾ ਐਕਟਿਵ ਮਾਮਲਿਆਂ  ਦੀ ਗਿਣਤੀ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦਾ ਸਿਰਫ 3.04 ਫੀਸਦੀ ਰਹਿ ਗਈ ਹੈ ।  ਪਿਛਲੇ 24 ਘੰਟਿਆਂ ਦੌਰਾਨ 29,690 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ, ਇਸ ਨਾਲ ਕੁੱਲ ਐਕਟਿਵ ਮਾਮਲਿਆਂ  ਦੀ ਗਿਣਤੀ ਵਿੱਚ 3,407 ਮਾਮਲਿਆਂ ਦੀ ਕਮੀ ਦਰਜ ਕੀਤੀ ਜਾ ਰਹੀ ਹੈ ।

WhatsApp Image 2020-12-20 at 10.39.57 AM.jpeg

ਦੇਸ਼ ਦੇ ਕੁੱਲ ਐਕਟਿਵ ਕੇਸਾਂ ਵਿੱਚ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ 66 ਫੀਸਦ ਹੈ ।

WhatsApp Image 2020-12-20 at 10.42.54 AM.jpeg

ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਦੀ ਗਿਣਤੀ 26,624 ਦਰਜ ਕੀਤੀ ਗਈ ਹੈ । ਪਿਛਲੇ 21 ਦਿਨਾਂ ਤੋਂ ਰੋਜ਼ਾਨਾ ਨਵੇਂ ਕੇਸ 40,000 ਤੋਂ ਘੱਟ ਰਿਪੋਰਟ ਹੋ ਰਹੇ ਹਨ ।

WhatsApp Image 2020-12-20 at 10.35.45 AM.jpeg

ਕੁਲ ਰਿਕਵਰ ਹੋਏ ਕੇਸ ਅੱਜ 96 ਲੱਖ (95,50,712) ਦੇ ਨੇੜੇ ਪਹੁੰਚ ਗਏ ਹਨ।

ਸਿਹਤਯਾਬੀ ਦੇ ਮਾਮਲਿਆਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਰਿਕਵਰੀ ਰੇਟ ਵਿੱਚ  ਸੁਧਾਰ 95.51 ਫੀਸਦ  ਤੱਕ ਪਹੁੰਚ ਗਿਆ ਹੈ ।

ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚ 74.68 ਫੀਸਦ ਦਾ ਯੋਗਦਾਨ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਵੱਲੋਂ ਪਾਇਆ ਜਾ ਰਿਹਾ ਹੈ । 

ਕੇਰਲ ਵਿੱਚ ਇੱਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ 4,749 ਨਵੇਂ ਸਿਹਤਯਾਬੀ ਦੇ ਮਾਮਲਿਆਂ ਨਾਲ ਦਰਜ ਹੋਈ ਹੈ। ਮਹਾਰਾਸ਼ਟਰ ਵਿੱਚ 3,119 ਵਿਅਕਤੀ ਕੋਵਿਡ ਤੋਂ ਠੀਕ ਹੁੰਦੇ ਦੇਖੇ ਗਏ ਹਨ। ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 2,717 ਲੋਕ ਰਿਕਵਰ ਹੋਏ ਹਨ ।

 

 

 

WhatsApp Image 2020-12-20 at 10.35.43 AM.jpeg

ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਕੇਸਾਂ ਵਿੱਚ 76.62 ਫੀਸਦ ਦਾ ਯੋਗਦਾਨ ਪਾਇਆ ਹੈ ।

ਕੇਰਲ ਵਿੱਚ ਰੋਜ਼ਾਨਾ ਨਵੇਂ ਕੇਸ 6,293 ਦਰਜ ਕੀਤੇ ਗਏ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 3,940 ਨਵੇਂ ਕੇਸ ਸਾਹਮਣੇ ਆ ਰਹੇ ਹਨ।

WhatsApp Image 2020-12-20 at 10.35.37 AM.jpeg

ਪਿਛਲੇ 24 ਘੰਟਿਆਂ ਦੌਰਾਨ 341 ਮਾਮਲਿਆਂ ਵਿੱਚ ਮੌਤਾਂ ਹੋਈਆਂ ਹਨ।

ਨਵੀਂਆਂ ਮੌਤਾਂ ਦੇ 81.23 ਫੀਸਦ ਮਾਮਲੇ  ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਬਣਦੇ ਹਨ।

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਮੌਤਾਂ (74) ਦਰਜ ਕੀਤੀਆਂ ਗਈਆਂ ਹਨ । ਪੱਛਮੀ ਬੰਗਾਲ ਅਤੇ ਦਿੱਲੀ ਵਿੱਚ ਕ੍ਰਮਵਾਰ 43 ਅਤੇ 32 ਰੋਜ਼ਾਨਾ ਮੌਤਾਂ ਰਿਪੋਰਟ ਹੋਈਆਂ ਹਨ। 

WhatsApp Image 2020-12-20 at 10.35.41 AM.jpeg               

****

ਐਮਵੀ / ਐਸਜੇ

ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 20 ਦਸੰਬਰ2020 / 1



(Release ID: 1682217) Visitor Counter : 126