ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੋਰ ਘੱਟ ਕੇ ਸਿਰਫ 3.52 ਲੱਖ ਰਹਿ ਗਈ ਹੈ; 149 ਦਿਨਾਂ ਵਿੱਚ ਸਭ ਤੋਂ ਘੱਟ
ਰੋਜ਼ਾਨਾ ਨਵੀਆਂ ਰਿਕਵਰੀਆਂ ਪਿਛਲੇ 17 ਦਿਨਾਂ ਤੋਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨਾਲੋਂ ਵੱਧ ਹਨ
93.88 ਲੱਖ ਦੀਆਂ ਕੁੱਲ ਰਿਕਵਰੀਆਂ ਦੇ ਨਾਲ, ਰਿਕਵਰੀ ਦੀ ਦਰ 95 ਫੀਸਦ ਦੇ ਨੇੜੇ ਪੁੱਜੀ
Posted On:
14 DEC 2020 10:44AM by PIB Chandigarh
ਭਾਰਤ ਵਿੱਚ ਐਕਟਿਵ ਮਾਮਲੇ ਅੱਜ 3,52,586'ਤੇ ਖੜੇ ਹਨ। ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਐਕਟਿਵ ਮਾਮਲਿਆਂ ਦਾ ਹਿੱਸਾ ਹੋਰ ਘਟ ਕੇ 3.57 ਫੀਸਦ ਰਹਿ ਗਿਆ ਹੈ।ਇਹ 149 ਦਿਨਾਂ ਬਾਅਦ ਸਭ ਤੋਂ ਘੱਟ ਹੈ । 18 ਜੁਲਾਈ, 2020 ਨੂੰ ਕੁੱਲ ਐਕਟਿਵ ਕੇਸ 3,58,692 ਸਨ ।
ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਰੋਜ਼ਾਨਾ ਵਧੇਰੇ ਰਿਕਵਰੀ ਨੇ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਕੁੱਲ ਹੋਰ ਕਮੀ ਨੂੰ ਯਕੀਨੀ ਬਣਾਇਆ ਹੈ । ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ 3,960 ਕੇਸਾਂ ਦੀ ਕੁੱਲ ਗਿਰਾਵਟ ਦਰਜ ਕੀਤੀ ਗਈ ਹੈ।
ਪਿਛਲੇ 24 ਘੰਟਿਆਂ ਵਿੱਚ ਰਾਸ਼ਟਰੀ ਗਿਣਤੀ ਵਿੱਚ 27,071 ਨਵੇਂ ਪੁਸ਼ਟੀ ਵਾਲੇ ਕੇਸ ਸ਼ਾਮਲ ਕੀਤੇ ਗਏ ਹਨ ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ 30,695 ਕੇਸ ਰਿਕਵਰ ਹੋਏ ਹਨ। ਰੋਜ਼ਾਨਾ ਦੀ ਰਿਕਵਰੀ ਪਿਛਲੇ 17 ਦਿਨਾਂ ਤੋਂ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵੱਧ ਰਹੀ ਹੈ ।
ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 94 ਲੱਖ (9,388,159) ਦੇ ਨੇੜੇ ਪੁੱਜ ਗਈ ਹੈ । ਰਿਕਵਰੀ ਦਰ94.98 ਫੀਸਦ ਤੱਕ ਸੁਧਰ ਗਈ ਹੈ। । ਇਲਾਜ ਕਰਵਾ ਰਹੇ ਮਰੀਜ਼ਾਂ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਵਿਚਲਾਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਸਮੇਂ ਇਹ 9,035,573 ਤੇ ਖੜਾ ਹੈ।
ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਰਿਕਵਰੀ ਦੇ 75.58 ਫੀਸਦ ਮਾਮਲੇ ਸਾਹਮਣੇ ਆਏ ਹਨ।ਕੇਰਲ ਵਿੱਚ ਕੋਵਿਡ ਤੋਂ ਇੱਕ ਦਿਨ ਦੀ ਸਭ ਤੋਂ ਵੱਧ 5,258 ਦੀ ਰਿਕਵਰੀ ਦਰਜ ਕੀਤੀ ਗਈ ਹੈ।ਮਹਾਰਾਸ਼ਟਰਵਿੱਚ 3,083 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਪੱਛਮੀ ਬੰਗਾਲ ਵਿੱਚ ਹੋਰ 2,994 ਦੀ ਰੋਜ਼ਾਨਾ ਰਿਕਵਰੀ ਦਰਜ ਕੀਤੀ ਗਈ ਹੈ ।
ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚੋਂ 75.82 ਫੀਸਦ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਹਨ ।ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ,ਜਿਨ੍ਹਾਂ ਦੀ ਗਿਣਤੀ 4,698 ਹੈ। ਮਹਾਰਾਸ਼ਟਰ ਵਿੱਚ 3,717 ਨਵੇਂ ਕੇਸ ਦਰਜ ਕੀਤੇ ਗਏ ਜਦਕਿ ਪੱਛਮੀ ਬੰਗਾਲ ਵਿੱਚ ਕੱਲ੍ਹ 2,580 ਨਵੇਂ ਪੁਸ਼ਟੀ ਵਾਲੇ ਕੇਸ ਸਾਹਮਣੇ ਆਏ ਹਨ।
ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ 336 ਮੌਤ ਦੇ ਮਾਮਲਿਆਂ ਵਿੱਚੋਂ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ 79.46 ਫੀਸਦ ਹੈ। ਰਿਪੋਰਟ ਕੀਤੀਆਂ ਗਈਆਂ ਨਵੀਂਆਂ ਮੌਤਾਂ ਵਿੱਚੋਂ 20.83 ਫੀਸਦ ਮੌਤਾਂ ਮਹਾਰਾਸ਼ਟਰ ਨਾਲ ਸੰਬੰਧਿਤ ਹਨ, ਜਿਥੇ 70 ਮੌਤਾਂ ਹੋਈਆਂ ਹਨ। ਪੱਛਮੀ ਬੰਗਾਲ ਅਤੇ ਦਿੱਲੀ ਵਿਚ ਕ੍ਰਮਵਾਰ 47 ਅਤੇ 33 ਨਵੀਂਆਂ ਮੌਤਾਂ ਹੋਈਆਂ ਹਨ ।
****
ਐਮਵੀ / ਐਸਜੇ
ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 14 ਦਸੰਬਰ 2020/1
(Release ID: 1680540)
Visitor Counter : 193
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam