ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 15 ਦਸੰਬਰ ਨੂੰ ਕੱਛ ਦਾ ਦੌਰਾ ਕਰਨਗੇ ਅਤੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ

Posted On: 13 DEC 2020 6:19PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 15 ਦਸੰਬਰ, 2020 ਨੂੰ ਗੁਜਰਾਤ ਦੇ ਕੱਛ ਵਿੱਚ ਧੋਰਦੋ ਜਾਣਗੇ ਅਤੇ ਰਾਜ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

 

ਇਨ੍ਹਾਂ ਪ੍ਰੋਜੈਕਟਾਂ ਵਿੱਚ ਡੀਸੇਲੀਨੇਸ਼ਨ ਪਲਾਂਟਹਾਈਬ੍ਰਿਡ ਅਖੁੱਟ ਊਰਜਾ ਪਾਰਕ ਅਤੇ ਇੱਕ ਸਵੈਚਾਲਤ ਮਿਲਕ ਪ੍ਰੋਸੈੱਸਿੰਗ ਅਤੇ ਪੈਕਿੰਗ ਪਲਾਂਟ ਸ਼ਾਮਲ ਹਨ। ਇਸ ਮੌਕੇ ਤੇ ਗੁਜਰਾਤ ਦੇ ਮੁੱਖ ਮੰਤਰੀ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਵ੍ਹਾਈਟ ਰੈਨ ਦਾ ਫੇਰਾ ਵੀ ਲਾਉਣਗੇ ਅਤੇ ਉਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

 

ਆਪਣੀ ਵਿਸ਼ਾਲ ਤਟ ਰੇਖਾ ਦਾ ਉਪਯੋਗ ਕਰਦੇ ਹੋਏ ਗੁਜਰਾਤਕੱਛ ਦੇ ਮਾਂਡਵੀ ਵਿੱਚ ਆਗਾਮੀ ਡੀਸੇਲੀਨੇਸ਼ਨ ਪਲਾਂਟ ਨਾਲ ਸਮੁੰਦਰੀ ਜਲ ਨੂੰ ਪੀਣ ਦੇ ਪਾਣੀ ਵਿੱਚ ਬਦਲਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾ ਰਿਹਾ ਹੈ। ਇਹ ਡੀਸੇਲੀਨੇਸ਼ਨ ਪਲਾਂਟ 10 ਮਿਲੀਅਨ ਲੀਟਰ ਪ੍ਰਤੀ ਦਿਨ ਦੀ ਸਮਰੱਥਾ (100 ਐੱਮਐੱਲਡੀ) ਨਾਲ ਨਰਮਦਾ ਗਰਿੱਡਸੌਨੀ ਨੈੱਟਵਰਕ ਅਤੇ ਟ੍ਰੀਟਡ ਜਲ ਰਹਿੰਦ ਖੂੰਹਦ ਬੁਨਿਆਦੀ ਢਾਂਚੇ ਦੇ ਪੂਰਕ ਰਾਹੀਂ ਗੁਜਰਾਤ ਵਿੱਚ ਜਲ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਇਹ ਦੇਸ਼ ਵਿੱਚ ਟਿਕਾਊ ਅਤੇ ਸਸਤੇ ਜਲ ਸਰੋਤ ਦੀ ਪ੍ਰਾਪਤੀ ਲਈ ਮਹੱਤਵਪੂਰਨ ਮੀਲ ਦਾ ਪੱਥਰ ਹੋਵੇਗਾ। ਮੁੰਦਰਾਲਖਪਤਅਬਦਸਾ ਅਤੇ ਨਖਤਾਰਣ ਤਾਲੁਕਾ ਦੇ ਖੇਤਰਾਂ ਦੇ ਲਗਭਗ 8 ਲੱਖ ਲੋਕਾਂ ਨੂੰ ਇਸ ਪਲਾਂਟ ਨਾਲ ਡੀਸੇਲੀਨੇਸ਼ਨ ਪਾਣੀ ਮਿਲੇਗਾ ਜਿਸ ਨਾਲ ਭਚਾਊਰਾਪਰ ਅਤੇ ਗਾਂਧੀਧਾਮ ਦੇ ਉੱਪਰੀ ਜ਼ਿਲ੍ਹਿਆਂ ਵਿੱਚ ਵਾਧੂ ਪਾਣੀ ਨੂੰ ਸਾਂਝਾ ਕਰਨ ਵਿੱਚ ਵੀ ਮਦਦ ਮਿਲੇਗੀ। ਇਹ ਦਾਹੇਜ (100 ਐੱਮਐੱਲਡੀ)ਦਵਾਰਕਾ (70 ਐੱਮਐੱਲਡੀ)ਘੋਘਾ ਭਾਵਨਗਰ (70 ਐੱਮਐੱਲਡੀ) ਅਤੇ ਗਿਰ ਸੋਮਨਾਥ (30 ਐੱਮਐੱਲਡੀ) ਦੇ ਇਲਾਵਾ ਗੁਜਰਾਤ ਦੇ ਪੰਜ ਆਗਾਮੀ ਡੀਸੇਲੀਨੇਸ਼ਨ ਪਲਾਂਟਾਂ ਵਿੱਚੋਂ ਇੱਕ ਹੈ।

 

ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਵਿਘਾਕੋਟ ਪਿੰਡ ਕੋਲ ਹਾਈਬ੍ਰਿਡ ਅਖੁੱਟ ਊਰਜਾ ਪਾਰਕ ਦੇਸ਼ ਦਾ ਸਭ ਤੋਂ ਵੱਡਾ ਅਖੁੱਟ ਊਰਜਾ ਉਤਪਾਦਨ ਪਾਰਕ ਹੋਵੇਗਾ। ਇਹ ਅਖੁੱਟ ਊਰਜਾ ਦੇ ਉਤਪਾਦਨ ਨੂੰ 30 ਗੀਗਾਵਾਟ ਤੱਕ ਲੈ ਜਾਵੇਗਾ। 72,600 ਹੈਕਟੇਅਰ ਭੂਮੀ ਤੇ ਫੈਲੇ ਇਸ ਪਾਰਕ ਵਿੱਚ ਪਵਨ ਅਤੇ ਸੌਰ ਊਰਜਾ ਭੰਡਾਰਣ ਲਈ ਇੱਕ ਸਮਰਪਿਤ ਹਾਈਬ੍ਰਿਡ ਪਾਰਕ ਖੇਤਰ ਹੋਵੇਗਾਨਾਲ ਹੀ ਪਵਨ ਪਾਰਕ ਗਤੀਵਿਧੀਆਂ ਲਈ ਵਿਸ਼ੇਸ਼ ਖੇਤਰ ਵੀ ਹੋਵੇਗਾ।

 

ਪ੍ਰਧਾਨ ਮੰਤਰੀ ਸਰਹੱਦ ਡੇਅਰੀ ਅੰਜਾਰਕੱਛ ਵਿੱਚ ਪੂਰੀ ਤਰ੍ਹਾਂ ਨਾਲ ਸਵੈਚਾਲਤ ਦੁੱਧ ਪ੍ਰੋਸੈੱਸਿੰਗ ਅਤੇ ਪੈਕਿੰਗ ਪਲਾਂਟ ਦਾ ਨੀਂਹ ਪੱਥਰ ਵੀ ਰੱਖਣਗੇ। ਪਲਾਂਟ ਵਿੱਚ 121 ਕਰੋੜ ਰੁਪਏ ਖਰਚ ਹੋਣਗੇ ਅਤੇ ਪ੍ਰਤੀ ਦਿਨ 2 ਲੱਖ ਲੀਟਰ ਦੁੱਧ ਨੂੰ ਪ੍ਰੋਸੈੱਸ ਕਰਨ ਦੀ ਸਮਰੱਥਾ ਹੋਵੇਗੀ।

 

***

 

ਡੀਐੱਸ/ਐੱਸਐੱਚ


(Release ID: 1680476) Visitor Counter : 154