ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਮੌਜੂਦਾ ਐਕਟਿਵ ਕੇਸ, ਕੁੱਲ ਪੁਸ਼ਟੀ ਵਾਲੇ ਸੰਕਰਮਿਤ ਮਰੀਜ਼ਾਂ ਦੇ ਮਾਮਲਿਆਂ ਦੀ ਕੁਲ ਗਿਣਤੀ ਵਿੱਚੋਂ ਸਿਰਫ 3.62 ਫੀਸਦ ਰਹਿ ਗਏ ਹਨ

ਕੁੱਲ ਠੀਕ ਹੋਣ ਵਾਲੇ ਮਰੀਜ਼, ਕੁੱਲ ਐਕਟਿਵ ਕੇਸਾਂ ਨਾਲੋਂ 90 ਲੱਖ ਤੋਂ ਵੱਧ ਹਨ

ਭਾਰਤ ਵਿੱਚ ਪਿਛਲੇ 7 ਦਿਨਾਂ ਦੌਰਾਨ ਪ੍ਰਤੀ ਮਿਲੀਅਨ ਆਬਾਦੀ ਮਗਰ ਸਭ ਤੋਂ ਘੱਟ ਰੋਜ਼ਾਨਾ ਕੇਸ ਅਤੇ ਰੋਜ਼ਾਨਾ ਮੌਤਾਂ ਦਰਜ ਕੀਤੀਆਂ ਗਈਆਂ ਹਨ

Posted On: 13 DEC 2020 10:52AM by PIB Chandigarh

ਪਿਛਲੇ ਕੁਝ ਹਫ਼ਤਿਆਂ ਤੋਂ ਜਾਰੀ ਰੁਝਾਨ ਦੀ ਸਥਿਰਤਾ ਤੋਂ ਬਾਅਦਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਕੁਲ ਪੁਸ਼ਟੀ ਵਾਲੇ ਐਕਟਿਵ ਮਾਮਲਿਆਂ ਦਾ 3.62 ਫੀਸਦ ਰਹਿ ਗਿਆ ਹੈ।

 

ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੀ ਰਿਪੋਰਟ ਕੀਤੀ ਹੈ। ਰੋਜ਼ਾਨਾ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੇ ਰੁਝਾਨ ਨੇ ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਨੂੰ ਯਕੀਨੀ ਬਣਾਇਆ ਹੈ। ਕੁੱਲ ਐਕਟਿਵ ਕੇਸ ਅੱਜ 3,56,546 'ਤੇ ਪਹੁੰਚ ਗਏ ਹਨ।

 

ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 30,254 ਵਿਅਕਤੀਆਂ ਨੂੰ ਦੇਸ਼ ਵਿੱਚ ਕੋਵਿਡ ਪੋਜੀਟਿਵ ਪਾਇਆ ਗਿਆ ਹੈ  ਇਸੇ ਸਮੇਂ ਦੌਰਾਨ 33,136 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ। ਇਸ ਨਾਲ ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 3,273 ਕੇਸਾਂ ਦੀ ਕੁੱਲ ਗਿਰਾਵਟ ਆਈ ਹੈ ।

 

ਪਿਛਲੇ 7 ਦਿਨਾਂ ਦੌਰਾਨ ਵਿਸ਼ਵ ਵਿੱਚ ਪ੍ਰਤੀ ਮਿਲੀਅਨ ਆਬਾਦੀ ਮਗਰ ਭਾਰਤ ਨੇ ਸਭ ਤੋਂ ਘੱਟ ਮਾਮਲੇ (158) ਰਿਪੋਰਟ

ਕੀਤੇ ਹਨਜੋਕਿ ਪੱਛਮੀ ਹੈਮੀਸਫੇਅਰ ਦੇ ਬਹੁਤ ਸਾਰੇ ਹੋਰਨਾਂ ਦੇਸ਼ਾਂ ਨਾਲੋਂ ਬਹੁਤ ਘੱਟ ਹਨ।.

 

ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ  ਅੱਜ 93,57,464 ਹੋ ਗਈ ਹੈ। ਇਲਾਜ ਕਰਵਾ ਰਹੇ ਮਰੀਜ਼ਾਂ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਹ ਅੱਜ 90 ਲੱਖ (90,00,918) ਨੂੰ ਪਾਰ ਕਰ ਗਿਆ ਹੈ। ਰਿਕਵਰੀ ਰੇਟ ਅੱਜ 95 ਫੀਸਦ  (94.93 ਫੀਸਦਨੂੰ ਛੂਹਣ ਤੱਕ ਸੁਧਰ ਗਿਆ ਹੈ 

 

ਦਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਰਿਕਵਰੀ ਦੇ 75.23 ਫੀਸਦ ਮਾਮਲੇ ਸਾਹਮਣੇ ਆਏ ਹਨ।

ਕੋਵਿਡ ਤੋਂ 5,268 ਵਿਅਕਤੀਆਂ ਦੀ ਸਿਹਤਯਾਬੀ ਨਾਲ ਕੇਰਲ ਸਭ ਤੋਂ ਅੱਗੇ ਰਿਹਾ ਹੈ ਜਦਕਿ ਮਹਾਰਾਸ਼ਟਰ ਵਿੱਚ 3,949 ਦੀ ਰਿਕਵਰੀ ਦਰਜ ਕੀਤੀ ਗਈ ਹੈ । ਦਿੱਲੀ ਵਿੱਚ ਰੋਜ਼ਾਨਾ 3,191 ਦੀ ਰਿਕਵਰੀ ਦਰਜ ਕੀਤੀ ਗਈ ਹੈ ।

ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਕੇਸਾਂ ਵਿੱਚ 75.71 ਫੀਸਦ ਦਾ ਯੋਗਦਾਨ ਪਾਇਆ ਹੈ ।

ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 5,949 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ ਕੱਲ੍ਹ 4,259 ਨਵੇਂ ਕੇਸ ਦਰਜ ਕੀਤੇ ਗਏ; ਜਦਕਿ ਪੱਛਮੀ ਬੰਗਾਲ ਵਿੱਚ 1,935 ਨਵੇਂ ਪੁਸ਼ਟੀ ਵਾਲੇ ਕੇਸ ਸਾਹਮਣੇ ਆਏ ਹਨ।

 

ਪਿਛਲੇ 24 ਘੰਟਿਆਂ ਦੌਰਾਨ 391 ਕੇਸਾਂ ਵਿੱਚ ਜਾਨਾਂ ਗਈਆਂ ਹਨ, ਉਨ੍ਹਾਂ ਵਿੱਚੋਂ 77.78 ਫੀਸਦ ਮੌਤਾਂ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ। ਕਿਸੇ ਵੀ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਨੇ ਪਿਛਲੇ 24 ਘੰਟਿਆਂ ਵਿੱਚ ਦਹਾਈ ਦੇ ਅੰਕੜੇ ਵਿੱਚ ਰੋਜ਼ਾਨਾ ਮੌਤਾਂ ਦੀ ਰਿਪੋਰਟ ਨਹੀਂ ਕੀਤੀ. ਹੈ 

ਰਿਪੋਰਟ ਕੀਤੀਆਂ ਗਈਆਂ ਨਵੀਂਆਂ ਮੌਤਾਂ ਵਿੱਚੋਂ 79.28 ਮੌਤਾਂ ਮਹਾਰਾਸ਼ਟਰ ਨਾਲ ਸੰਬੰਧਿਤ ਹਨ, ਜਿਥੇ 80 ਮੌਤਾਂ ਹੋਈਆਂ ਹਨ। ਦਿੱਲੀ ਵਿੱਚ ਮੌਤਾਂ ਦੀ ਸੰਖਿਆ 47 ਰਹੀਜਦਕਿ ਪੱਛਮੀ ਬੰਗਾਲ ਵਿੱਚ 44 ਮੌਤਾਂ ਰਿਪੋਰਟ ਹੋਈਆਂ ਹਨ ।

ਜਦੋਂ ਵਿਸ਼ਵ ਪੱਧਰ

'ਤੇ ਤੁਲਨਾ ਕੀਤੀ ਜਾਂਦੀ ਹੈਤਾਂ ਭਾਰਤ ਨੇ ਪਿਛਲੇ 7 ਦਿਨਾਂ (2) ਵਿੱਚ ਪ੍ਰਤੀ ਮਿਲੀਅਨ ਆਬਾਦੀ ਮਗਰ ਸਭ ਤੋਂ ਘੱਟ ਮੌਤਾਂ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ।

 

                                                                                                                                               

****

 

ਐਮਵੀ / ਐਸਜੇ


(Release ID: 1680408) Visitor Counter : 176