PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
11 DEC 2020 5:51PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਅੱਜ ਭਾਰਤ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਮਹੱਤਵਪੂਰਨ ਤੌਰ 'ਤੇ ਘਟ ਕੇ 3.63 ਲੱਖ (3,63,749) ਰਹਿ ਗਈ ਹੈ।
-
ਪਿਛਲੇ 24 ਘੰਟਿਆਂ ਦੌਰਾਨ 37,528 ਲੋਕਾਂ ਨੂੰ ਸਿਹਤਯਾਬੀ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਜਦਕਿ ਪਿਛਲੇ 24 ਘੰਟਿਆਂ ਦੌਰਾਨ ਦਰਜ ਕੀਤੇ ਨਵੇਂ ਕੇਸਾਂ ਦੀ ਗਿਣਤੀ 29,398 ਹੈ।
-
ਰਿਕਵਰੀ ਰੇਟ ਸੁਧਰ ਕੇ 94.84 ਫੀਸਦੀ ਹੋ ਗਿਆ ਹੈ।
-
ਪਿਛਲੇ 24 ਘੰਟਿਆਂ ਵਿੱਚ 414 ਜਾਨਾਂ ਗਈਆਂ ਹਨ।
#Unite2FightCorona
#IndiaFightsCorona
ਭਾਰਤ ਨੇ ਇਤਿਹਾਸਿਕ ਮੀਲ ਪੱਥਰ ਪ੍ਰਾਪਤ ਕੀਤਾ: ਐਕਟਿਵ ਕੇਸਲੋਡ 146 ਦਿਨਾਂ ਬਾਅਦ 3.63 ਲੱਖ 'ਤੇ ਆਇਆ, ਰੋਜ਼ਾਨਾ ਦਰਜ ਕੀਤੇ ਨਵੇਂ ਕੇਸਾਂ ਦੀ ਗਿਣਤੀ 30,000 ਤੋਂ ਘਟੀ
ਅੱਜ ਭਾਰਤ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਮਹੱਤਵਪੂਰਨ ਤੌਰ 'ਤੇ ਘਟ ਕੇ 3.63 ਲੱਖ (3,63,749) ਰਹਿ ਗਈ ਹੈ। ਇਹ ਗਿਣਤੀ 146 ਦਿਨਾਂ ਬਾਅਦ ਸਭ ਤੋਂ ਘੱਟ ਹੈ 18 ਜੁਲਾਈ 2020 ਨੂੰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 358,692 ਸੀ। ਦੇਸ਼ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਦਾ ਰੁਝਾਨ ਦੱਸਿਆ ਗਿਆ ਹੈ। ਭਾਰਤ ਵਿੱਚ ਮੌਜੂਦਾ ਐਕਟਿਵ ਕੇਸਾਂ ਵਿੱਚ ਇਲਾਜ ਅਧੀਨ ਸੰਕ੍ਰਮਿਤ ਮਰੀਜ਼ਾਂ ਦੇ ਮਾਮਲਿਆਂ ਦੀ ਕੁਲ ਗਿਣਤੀ ਵਿਚੋਂ ਸਿਰਫ 3.71 ਫੀਸਦੀ ਬਣਦਾ ਹੈ। ਪਿਛਲੇ 24 ਘੰਟਿਆਂ ਦੌਰਾਨ 37,528 ਲੋਕਾਂ ਨੂੰ ਸਿਹਤਯਾਬੀ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਜਿਸ ਨਾਲ ਪ੍ਰਭਾਵਿਤ ਮਾਮਲਿਆਂ ਦੀ ਕੁੱਲ ਗਿਣਤੀ 8,554 ਘਟੀ ਹੈ। ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿੱਚ ਰੋਜ਼ਾਨਾ 30,000 ਤੋਂ ਘੱਟ ਨਵੇਂ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ ਦਰਜ ਕੀਤੇ ਨਵੇਂ ਕੇਸਾਂ ਦੀ ਗਿਣਤੀ 29,398 ਹੈ। ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਲਗਭਗ 93 ਲੱਖ ਦੇ ਨੇੜੇ (9290834) ਹੈ। ਇਲਾਜ ਕਰਵਾ ਰਹੇ ਮਰੀਜ਼ਾਂ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਜੋ ਅੱਜ 89 ਲੱਖ ਨੂੰ ਪਾਰ ਕਰ ਗਿਆ ਹੈ ਅਤੇ ਇਸ ਸਮੇਂ 89,27,085 ਤੱਕ ਪਹੁੰਚ ਗਿਆ ਹੈ। ਅੱਜ, ਨਵੇਂ ਕੇਸਾਂ ਨਾਲੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧੇ ਕਾਰਨ ਰਿਕਵਰੀ ਰੇਟ ਸੁਧਰ ਕਰਕੇ 94.84 ਫੀਸਦੀ ਹੋ ਗਿਆ ਹੈ। ਦਸ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚੋਂ ਰਿਕਵਰੀ ਦੇ 79.90 ਫੀਸਦੀ ਮਾਮਲੇ ਸਾਹਮਣੇ ਆਏ ਹਨ। ਕਰਨਾਟਕ ਵਿਚ 5,076 ਨਵੇਂ ਰਿਕਵਰ ਹੋਏ ਕੇਸਾਂ ਨਾਲ ਇਕ ਦਿਨ ਦੀ ਰਿਕਵਰੀ ਦੀ ਸਭ ਤੋਂ ਵੱਧ ਗਿਣਤੀ ਦੱਸੀ ਗਈ ਹੈ। ਮਹਾਰਾਸ਼ਟਰ ਵਿਚ 5,068 ਲੋਕ ਰਿਕਵਰ ਹੋਏ ਹਨ, ਇਸ ਤੋਂ ਬਾਅਦ ਨਵੇਂ ਸਿਹਤਮੰਦ ਲੋਕਾਂ ਦੀ ਗਿਣਤੀ ਕੇਰਲ ਵਿਚ 4,847 ਰਹੀ। ਮਹਾਰਾਸ਼ਟਰ ਵਿੱਚ ਰੋਜ਼ਾਨਾ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 6703 ਹੈ , ਜਦੋਂ ਕਿ ਕੇਰਲ ਅਤੇ ਦਿੱਲੀ ਵਿੱਚ ਇਹ ਕ੍ਰਮਵਾਰ 5173 ਅਤੇ 4362 ਦਰਜ ਕੀਤੀ ਗਈ ਹੈ। ਨਵੇਂ ਕੇਸਾਂ ਵਿਚੋਂ 72.39 ਫੀਸਦੀ ਦਸ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਾਹਮਣੇ ਆਏ ਹਨ। ਕੇਰਲ ਵਿੱਚ ਹਰ ਰੋਜ਼ 4470 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿਚ 3,824 ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ 414 ਜਾਨਾਂ ਗਈਆਂ ਹਨ। ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 79.95 ਫੀਸਦੀ ਨਵੀਆਂ ਮੌਤਾਂ ਦਰਜ ਕੀਤੀਆਂ ਗਈਆ ਹਨ। ਮਹਾਰਾਸ਼ਟਰ ਵਿੱਚ ਮੌਤਾਂ ਦੇ ਸਭ ਤੋਂ ਵੱਧ 70 ਕੇਸ ਦਰਜ ਹੋਏ ਹਨ। ਦਿੱਲੀ ਅਤੇ ਪੱਛਮੀ ਬੰਗਾਲ ਵਿਚ ਕ੍ਰਮਵਾਰ 61 ਅਤੇ 49 ਰੋਜ਼ਾਨਾ ਮੌਤਾਂ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।
https://pib.gov.in/PressReleasePage.aspx?PRID=1679924
ਡਾ. ਹਰਸ਼ ਵਰਧਨ ਨੇ ਦੱਖਣੀ ਏਸ਼ਿਆ ਦੇ ਟੀਕਾਕਰਣ ਦੇ ਵਿਸ਼ੇ ‘ਤੇ ਵਿਸ਼ਵ ਬੈਂਕ ਦੇ ਅੰਤਰ ਮੰਤਰਾਲਾ ਬੈਠਕ ਨੂੰ ਸੰਬੋਧਨ ਕੀਤਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਵਿਸ਼ਵ ਬੈਂਕ ਦੁਆਰਾ ਕੋਵਿਡ-19 ਦੇ ਖਿਲਾਫ਼ ਦੱਖਣ ਏਸ਼ਿਆ ਦੇ ਟੀਕਾਕਰਣ ਦੇ ਵਿਸ਼ੇ ‘ਤੇ ਆਯੋਜਿਤ ਅੰਤਰ ਮੰਤਰਾਲਾ ਬੈਠਕ ਨੂੰ ਅੱਜ ਇੱਥੇ ਵੀਡੀਓ ਕਾਨਫਰੰਸ ਦੇ ਜ਼ਰੀਏ ਸੰਬੋਧਨ ਕੀਤਾ। ਡਾ. ਹਰਸ਼ ਵਰਧਨ ਨੇ ਭਾਰਤ ਵਿੱਚ ਕੋਵਿਡ-19 ਨੂੰ ਲੈ ਕੇ ਅਗਰ ਸਰਗਰਮ, ਪੂਰਵਨਿਰਧਾਰਿਤ, ਵਰਗੀਕ੍ਰਿਤ, ਸਰਕਾਰ ਅਤੇ ਸਮਾਜ ਦੇ ਰਵੈਏ ਦਾ ਇੱਕ ਵਿਸਤ੍ਰਿਤ ਸੰਖੇਪ ਕਰਦੇ ਹੋਏ ਕਿਹਾ, “ਕਾਰਗਰ ਯੋਜਨਾ ਅਤੇ ਰਣਨੀਤੀਕ ਪ੍ਰਬੰਧਨ ਦੇ ਕਾਰਨ ਭਾਰਤ ਆਪਣੇ ਕੋਵਿਡ-19 ਸੰਕ੍ਰਮਣ ਦੇ ਮਾਮਲਿਆਂ ਨੂੰ ਪ੍ਰਤੀ 10 ਦਸ ਲੱਖ ਦੀ ਆਬਾਦੀ ‘ਤੇ 7,078 ਮਾਮਲੇ ਤੱਕ ਸੀਮਿਤ ਕਰਨ ਵਿੱਚ ਸਫ਼ਲ ਰਿਹਾ ਜਦੋਂ ਕਿ ਗਲੋਬਲ ਔਸਤ 8,883 ਹੈ। ਭਾਰਤ ਵਿੱਚ ਕੋਵਿਡ ਨਾਲ ਮੌਤ ਦਰ 1.45% ਹੈ ਜਦੋਂ ਕਿ ਗਲੋਬਲ ਔਸਤ 2.29% ਹੈ। ਇਸ ਦੇ ਬਾਅਦ ਉਨ੍ਹਾਂ ਨੇ ਕੋਵਿਡ ਟੀਕਾਕਰਣ ਨੂੰ ਕਾਰਗਰ ਬਣਾਉਣ ਲਈ ਪੇਸ਼ੇਵਰਾਂ ਦੇ ਇੱਕ ਅਨੁਭਵੀ ਅਤੇ ਵਿਸ਼ਾਲ ਨੈੱਟਵਰਕ ਦੀ ਹਾਜ਼ਰੀ ਨਾਲ ਭਾਰਤ ਦੀ ਟੀਕਾ ਵੰਡ ਮੁਹਾਰਤ, ਉਤਪਾਦਨ ਅਤੇ ਭੰਡਾਰਣ ਸਮਰੱਥਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ, ਭਾਰਤ ਦੇ ਵਿਸ਼ਵ ਪੱਧਰ ਜਾਂਚ ਸੰਸਥਾਨਾਂ ਨੇ ਕੋਵਿਡ-19 ਦੇ ਖਿਲਾਫ਼ ਅਭਿਯਾਨ ਨੂੰ ਗਤੀ ਦਿੱਤੀ ਹੈ ਅਤੇ ਇਸ ਸਮੇਂ ਟੀਕੇ ਦੇ ਉਤਪਾਦਨ, ਵੰਡ ਅਤੇ ਟੀਕਾ ਲਗਾਉਣ ਲਈ ਸਮਰੱਥਾ ਨਿਰਮਾਣ ਦੀ ਸੁਵਿਧਾ ‘ਤੇ ਕੰਮ ਕਰ ਰਹੇ ਹਨ। 260 ਟੀਕਾ ਉਮੀਦਵਾਰ ਵਿਸ਼ਵ ਪੱਧਰ ‘ਤੇ ਵਿਕਾਸ ਦੇ ਕਈ ਪੜਾਵਾਂ ਵਿੱਚ ਹਨ। ਇਨ੍ਹਾਂ ਵਿਚੋਂ ਅੱਠ ਦਾ ਨਿਰਮਾਣ ਭਾਰਤ ਵਿੱਚ ਕੀਤਾ ਜਾਣਾ ਹੈ ਜਿਨ੍ਹਾਂ ਵਿੱਚ ਤਿੰਨ ਸਵਦੇਸ਼ੀ ਟੀਕੇ ਵੀ ਸ਼ਾਮਿਲ ਹਨ। ਅਸੀਂ ਬ੍ਰਿਟੇਨ ਦੀ ਆਕਸਫੋਰਡ ਯੂਨਿਵਰਸਿਟੀ ਅਤੇ ਅਮਰੀਕੀ ਦੀ ਥਾਮਸ ਜੇਫਰਸਨ ਯੂਨਿਵਰਸਿਟੀ ਜਿਹੀਆਂ ਅੰਤਰਰਾਸ਼ਟਰੀ ਭਾਗੀਦਾਰਾਂ ਦੀ ਮਦਦ ਦਾ ਭਾਰਤੀ ਇਕਾਈਆਂ , ਜਨਤਕ ਸੰਸਥਾਵਾਂ ਅਤੇ ਨਿਜੀ ਦੋਵਾਂ, ਦੇ ਨਾਲ ਟੀਕੇ ਦੀ ਖੋਜ ਲਈ ਲਾਭ ਉਠਾਇਆ ਹੈ।
https://pib.gov.in/PressReleseDetail.aspx?PRID=1679742
ਭਾਰਤ-ਉਜ਼ਬੇਕਿਸਤਾਨ ਵਰਚੁਅਲ ਸਮਿਟ ਦੌਰਾਨ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ
https://pib.gov.in/PressReleasePage.aspx?PRID=1679941
ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਪੀ ਐੱਮ ਸਵਨਿਧੀ ਲਾਭਪਾਤਰੀਆਂ ਦੀ ਸਮਾਜਿਕ , ਆਰਥਿਕ ਪ੍ਰੋਫਾਈਲਿੰਗ ਦੀ ਕੀਤੀ ਸ਼ੁਰੂਆਤ
ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ , ਸਕੱਤਰ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਅੱਜ ਪੀ ਐੱਮ ਸਵਨਿਧੀ ਦੇ ਇੱਕ ਵਧੀਕ ਕੰਪੋਨੈਂਟ ਵਜੋਂ ਪੀ ਐੱਮ ਸਵਨਿਧੀ ਦੇ ਲਾਭਪਾਤਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੀ ਸਮਾਜਿਕ ਤੇ ਆਰਥਿਕ ਪ੍ਰੋਫਾਈਲਿੰਗ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਪ੍ਰੋਗਰਾਮ ਵੱਖ ਵੱਖ ਕੇਂਦਰੀ ਮੰਤਰਾਲਿਆਂ ਦੇ ਪ੍ਰਤੀਨਿਧਾਂ ਅਤੇ ਸੂਬਾ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸ਼ੁਰੂ ਕੀਤਾ ਗਿਆ। ਇਸ ਤਹਿਤ ਹਰੇਕ ਪੀ ਐੱਮ ਸਵਨਿਧੀ ਲਾਭਪਾਤਰੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਮੁਕੰਮਲ ਪ੍ਰੋਫਾਈਲਿੰਗ ਕੀਤੀ ਜਾਵੇਗੀ। ਪ੍ਰੋਫਾਈਲਡ ਡਾਟਾ ਤੇ ਅਧਾਰਿਤ ਵੱਖ ਵੱਖ ਯੋਗ ਕੇਂਦਰੀ ਸਕੀਮਾਂ ਦੇ ਫਾਇਦਿਆਂ ਦਾ ਉਹਨਾਂ ਦੇ ਸੰਪੂਰਨ ਸਮਾਜਿਕ ਆਰਥਿਕ ਪੱਧਰ ਨੂੰ ਉੱਪਰ ਚੁੱਕਣ ਲਈ ਵਿਸਥਾਰ ਕੀਤਾ ਜਾਵੇਗਾ। ਇਹ ਸ਼ੁਰੂਆਤ ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰ ਦ੍ਰਿਸ਼ਟੀ ਦੇ ਮੱਦੇਨਜ਼ਰ ਕੀਤੀ ਗਈ ਹੈ ਤਾਂ ਜੋ ਪੀ ਐੱਮ ਸਵਨਿਧੀ ਯੋਜਨਾ ਨੂੰ ਕੇਵਲ ਰੇਹੜ੍ਹੀ —ਫੜੀ ਵਾਲਿਆਂ ਨੂੰ ਕਰਜ਼ਾ ਦੇਣ ਦੇ ਸੰਦਰਭ ਵਿੱਚ ਹੀ ਨਹੀਂ ਦੇਖਿਆ ਜਾਣਾ ਚਾਹੀਦਾ , ਬਲਕਿ ਰੇਹੜ੍ਹੀ—ਫੜੀ ਵਾਲੇ ਤੇ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਕੇ ਉਹਨਾਂ ਦੇ ਸੰਪੂਰਨ ਵਿਕਾਸ ਅਤੇ ਸਮਾਜਿਕ , ਆਰਥਿਕ ਪੱਧਰ ਨੂੰ ਉੱਪਰ ਚੁੱਕਣ ਲਈ ਇੱਕ ਜ਼ਰੀਆ ਦੇਖਿਆ ਜਾਣਾ ਚਾਹੀਦਾ ਹੈ।
https://pib.gov.in/PressReleseDetail.aspx?PRID=1679960
ਭਾਰਤੀ ਰੇਲਵੇ ਨੇ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ ਦੀ ਟ੍ਰਾਇਲ ਪ੍ਰੋਜੈਕਟ ਵਜੋਂ ਸ਼ੁਰੂਆਤ ਕੀਤੀ
ਭਾਰਤੀ ਰੇਲਵੇ ਨੇ ਆਪਣੀ ਕਾਰਜ ਸ਼ਕਤੀ ਦੀ ਤੰਦਰੁਸਤੀ ਲਈ ਪਹਿਲ ਦੇ ਅਨੁਸਾਰ ਇੱਕ ਹੋਰ ਵੱਡੀ ਆਈਟੀ ਪਹਿਲ ਕੀਤੀ ਹੈ। ਰੇਲਵੇ ਵਿੱਚ ਐੱਚਐੱਮਆਈਐੱਸ ਨੂੰ ਰੇਲਵੇ ਕਾਰਪੋਰੇਸ਼ਨ ਲਿਮਿਟਿਡ ਦੇ ਤਾਲਮੇਲ ਨਾਲ ਭਾਰਤੀ ਰੇਲਵੇ ਨੇ ਵਿਕਸਤ ਕੀਤਾ ਹੈ। ਐੱਚਐੱਮਆਈਐੱਸ ਦਾ ਉਦੇਸ਼ ਹਸਪਤਾਲ ਪ੍ਰਸ਼ਾਸਨ ਦੀਆਂ ਗਤੀਵਿਧੀਆਂ ਜਿਵੇਂ ਕਿ ਕਲੀਨਿਕਲ, ਡਾਇਗਨੌਸਟਿਕਸ, ਫਾਰਮੇਸੀ, ਇਮਤਿਹਾਨਾਂ, ਉਦਯੋਗਿਕ ਸਿਹਤ ਆਦਿ ਦੀ ਇੱਕੋ ਇੱਕ ਵਿੰਡੋ ਪ੍ਰਦਾਨ ਕਰਨਾ ਹੈ।
https://pib.gov.in/PressReleseDetail.aspx?PRID=1679986
ਈ-ਅਦਾਲਤਾਂ ਪ੍ਰੋਜੈਕਟ ਅਧੀਨ 2992 ਦੇ ਟੀਚੇ ਦੇ ਮੁਕਾਬਲੇ ਦੇਸ਼ ਭਰ ਦੇ 2927 ਅਦਾਲਤ ਕੰਪਲੈਕਸਾਂ ਨੂੰ ਇੱਕ ਤੇਜ਼ ਰਫਤਾਰ ਵਾਈਡ ਏਰੀਆ ਨੈੱਟਵਰਕ (ਡਬਲਯੂਏਐਨ) ਨਾਲ ਜੋੜਿਆ ਗਿਆ
ਈ-ਅਦਾਲਤਾਂ ਪ੍ਰੋਜੈਕਟ ਦੇ ਤਹਿਤ ਇਕ ਹਾਈ ਸਪੀਡ ਵਾਈਡ ਏਰੀਆ ਨੈੱਟਵਰਕ (ਡਬਲਯੂਏਐਨ) ਰਾਹੀਂ ਹੁਣ ਤਕ ਪੂਰੇ ਭਾਰਤ ਵਿਚ 2927 ਕੋਰਟ ਕੰਪਲੈਕਸਾਂ ਨੂੰ ਜੋੜਿਆ ਗਿਆ ਹੈ। ਇਸ ਨਾਲ ਪ੍ਰੋਜੈਕਟ ਅਧੀਨ ਹਾਈ ਸਪੀਡ ਵਾਈਡ ਏਰੀਆ ਨੈੱਟਵਰਕ ਨਾਲ ਜੋੜਨ ਲਈ ਰੱਖੇ ਗਏ 2992 ਥਾਂਵਾਂ ਦੇ ਟੀਚੇ ਵਿਚੋਂ 97.86% ਥਾਵਾਂ ਨੂੰ ਪੂਰਾ ਕਰ ਲਿਆ ਗਿਆ ਹੈ। ਬੀਐਸਐਨਐਲ ਦੇ ਨਾਲ ਨਿਆਂ ਵਿਭਾਗ (ਡੀ ਓ ਜੇ) ਬਾਕੀ ਥਾਂਵਾਂ ਸਾਈਟਾਂ ਨੂੰ ਜੋੜਨ ਲਈ ਨਿਰੰਤਰ ਮਿਹਨਤ ਕਰ ਰਿਹਾ ਹੈ। ਈ-ਅਦਾਲਤ ਪ੍ਰੋਜੈਕਟ ਅਧੀਨ ਨਿਆਂ ਵਿਭਾਗ ਨੇ ਵਿਸ਼ਵ ਦੇ ਸਭ ਤੋਂ ਵੱਡੇ ਡਿਜੀਟਲ ਨੈੱਟਵਰਕ ਦੀ ਸਥਾਪਨਾ ਦੀ ਕਲਪਨਾ ਕੀਤੀ ਸੀ ਅਤੇ ਇਸ ਦੇ ਲਈ ਸੁਪਰੀਮ ਕੋਰਟ ਦੀ ਈ-ਕਮੇਟੀ ਨਾਲ ਮਿਲ ਕੇ ਦੇਸ਼ ਭਰ ਵਿੱਚ 2992 ਅਦਾਲਤ ਕੰਪਲੈਕਸਾਂ ਨੂੰ ਤੇਜ਼ ਰਫਤਾਰ ਵਾਲੇ ਵਾਈਡ ਏਰੀਆ ਨੈੱਟਵਰਕ (ਡਬਲਯੂਏਐੱਨ)ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਸੀ। ਇਨ੍ਹਾਂ ਅਦਾਲਤ ਕੰਪਲੈਕਸਾਂ ਨੂੰ ਆਪਟਿਕ ਫਾਈਬਰ ਟਰਮੀਨਲ ਕੇਬਲ (ਓਐੱਫਸੀ), ਰੇਡੀਓ ਫ੍ਰੀਕਵੇਂਸੀ (ਆਰਐੱਫ), ਵੈਰੀ ਸਮਾਲ ਅਪਰਚਰ ਟਰਮੀਨਲ (ਵੀਸੈਟ) ਦੇ ਨਾਲ ਜੋੜਿਆ ਜਾਣਾ ਸੀ।
https://pib.gov.in/PressReleasePage.aspx?PRID=1679933
ਡੀਓਸੀਏ ਨੇ ਖ਼ਪਤਕਾਰ ਝਗੜਿਆਂ ਦੇ ਸਾਧਾਰਨ ਤੇ ਤੇਜ਼ੀ ਨਾਲ ਨਿਪਟਾਰੇ ਲਈ ਕਈ ਕਦਮ ਚੁੱਕੇ
ਵਿਭਾਗ ਨੂੰ ਦੱਸਿਆ ਗਿਆ ਹੈ ਕਿ ਬਜ਼ਾਰ ਵਿੱਚ ਜਿ਼ਆਦਾਤਰ ਸ਼ਹਿਦ ਬਰਾਂਡਾ ਵਿੱਚ ਖੰਡ, ਸ਼ਰਬਤ ਦੀ ਮਿਲਾਵਟ ਕਰਕੇ ਵੇਚਿਆ ਜਾ ਰਿਹਾ ਹੈ। ਇਹ ਬਹੁਤ ਗੰਭੀਰ ਮੁੱਦਾ ਹੈ , ਕਿਉਂਕਿ ਇਸ ਨਾਲ ਕੋਵਿਡ 19 ਦੇ ਸੰਕਟ ਭਰੇ ਸਮੇਂ ਵਿੱਚ ਸਾਡੀ ਸਿਹਤ ਨਾਲ ਸਮਝੌਤਾ ਕੀਤਾ ਜਾਵੇਗਾ ਅਤੇ ਕੋਵਿਡ 19 ਦੇ ਜੋਖਿਮ ਨੂੰ ਵਧਾ ਦੇਵੇਗਾ। ਵਿਭਾਗ ਨੇ ਕੇਂਦਰੀ ਖ਼ਪਤਕਾਰ ਅਥਾਰਟੀ ਨੂੰ ਇਸ ਮੁੱਦੇ ਤੇ ਸੋਚ ਵਿਚਾਰ ਕਰਨ ਲਈ ਕਿਹਾ ਹੈ। ਸੀ ਸੀ ਪੀ ਏ ਨੇ ਖ਼ਪਤਕਾਰ ਸੁਰੱਖਿਆ ਕਾਨੂੰਨ 2019 ਦੇ ਸੈਕਸ਼ਨ 19(2) ਅਨੁਸਾਰ ਇਸ ਦੀ ਮੁੱਢਲੀ ਜਾਂਚ ਤੋਂ ਬਾਅਦ ਇਸ ਨੂੰ ਖੁਰਾਕ ਰੈਗੂਲੇਟਰ ਐੱਫ ਐੱਸ ਐੱਸ ਏ ਆਈ ਨੂੰ ਇਹ ਮੁੱਦਾ ਸੌਂਪ ਦਿੱਤਾ ਹੈ ਤਾਂ ਜੋ ਇਸ ਮੁੱਦੇ ਤੇ ਉਚਿਤ ਕਾਰਵਾਈ ਕੀਤੀ ਜਾ ਸਕੇ ਅਤੇ ਕਾਨੂੰਨ ਦੇ ਸੈਕਸ਼ਨ 10 ਅਧੀਨ ਕਲਾਸ ਕਾਰਵਾਈ ਕਰਨ ਲਈ ਮੁੱਦੇ ਦੀ ਜਾਂਚ ਵਿੱਚ ਸਹਿਯੋਗ ਵੀ ਦਿੱਤਾ ਜਾਵੇਗਾ। ਵਿਭਾਗ ਖ਼ਪਤਕਾਰ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦਾ ਹੈ। ਹਾਲ ਹੀ ਵਿੱਚ ਵਿਭਾਗ ਨੇ ਉਸ ਘਟਨਾ ਦਾ ਨੋਟਿਸ ਲੈਂਦਿਆਂ ਜਿਸ ਵਿੱਚ ਇੱਕ 40 ਸਾਲਾ ਵਿਅਕਤੀ ਨੇ ਰੋਹਿਨੀ ਮਾਲ ਵਿੱਚ ਆਪਣੇ ਆਪ ਨੂੰ ਅੱਗ ਲਗਾ ਲਈ ਸੀ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਕਿਉਂਕਿ ਫੋਨ ਸਰਵਿਸ ਸੈਂਟਰ ਨੇ ਕਥਿਤ ਤੌਰ ਤੇ ਉਸ ਵੱਲੋਂ ਆਪਣੀ ਭਤੀਜੀ ਜੋ 12ਵੀਂ ਕਲਾਸ ਦੀ ਵਿਦਿਆਰਥਣ ਹੈ, ਲਈ ਆਨਲਾਈਨ ਪੜਾਈ ਲਈ ਖਰੀਦੇ ਫੋਨ ਨੂੰ ਬਦਲਣ ਲਈ ਨਾਂਹ ਕਰ ਦਿੱਤੀ ਸੀ। ਵਿਭਾਗ ਨੇ ਇਹ ਮਾਮਲਾ ਸੰਬੰਧਿਤ ਮੋਬਾਇਲ ਫੋਨ ਕੰਪਨੀ ਨਾਲ ਉਠਾਇਆ ਹੈ। ਮੋਬਾਇਲ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਖ਼ਪਤਕਾਰ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਅਤੇ ਨਵਾਂ ਮੋਬਾਇਲ ਹੈਂਡਸੈੱਟ ਦੇਵੇਗੀ। ਕਿਸੇ ਵੀ ਅਰਥਚਾਰੇ ਦੇ ਕੁਸ਼ਲਤਾਪੂਰਵਕ ਕੰਮਕਾਜ ਲਈ ਉਚਿਤ , ਸਹੀ ਅਤੇ ਸਟੈਂਡਰਡਸ , ਵੇਟਸ ਐਂਡ ਮਈਰਸ ਦੀ ਵਰਤੋਂ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਖ਼ਪਤਕਾਰਾਂ ਦੀ ਸੁਰੱਖਿਆ ਵਿੱਚ ਇੱਕ ਲਾਜ਼ਮੀ ਭੂਮਿਕਾ ਅਦਾ ਕਰਦੇ ਹਨ ਕਿਉਂਕਿ ਅੰਡਰ ਵੇਟ ਜਾਂ ਅੰਡਰ ਮਾਪ ਤੇ ਗਲਤ ਕੰਮਾਂ ਤੋਂ ਬਚਾਅ ਕਰਨਾ ਸਰਕਾਰ ਦਾ ਇੱਕ ਮਹੱਤਵਪੂਰਨ ਕੰਮ ਹੈ।
https://pib.gov.in/PressReleasePage.aspx?PRID=1679722
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਮਹਾਰਾਸ਼ਟਰ: ਵੀਰਵਾਰ ਨੂੰ ਮਹਾਰਾਸ਼ਟਰ ਵਿੱਚ ਕੋਵਿਡ-19 ਦੇ 3,824 ਮਾਮਲਿਆਂ ਦੇ ਆਉਣ ਨਾਲ ਕੁੱਲ ਕੇਸ 18,68,172 ਤੱਕ ਪਹੁੰਚ ਗਏ ਹਨ। ਮੁੰਬਈ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 798 ਨਵੇਂ ਕੇਸ ਆਏ ਹਨ, ਜਿਸ ਨਾਲ ਮੁੰਬਈ ਵਿੱਚ ਕੇਸਾਂ ਦੀ ਕੁੱਲ ਗਿਣਤੀ 2,88,696 ਹੋ ਗਈ ਹੈ। ਸ਼ਹਿਰ ਵਿੱਚ 13 ਮੌਤਾਂ ਵੀ ਹੋਈਆਂ ਹਨ ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 11,000 ਦੇ ਕਰੀਬ ਹੋ ਗਈ ਹੈ। ਇਸ ਸਮੇਂ ਵੱਖ-ਵੱਖ ਹਸਪਤਾਲਾਂ ਵਿੱਚ 11943 ਐਕਟਿਵ ਮਰੀਜ਼ ਇਲਾਜ ਅਧੀਨ ਹਨ।
-
ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ ਗੁਜਰਾਤ ਵਿੱਚ ਕੋਰੋਨਾ ਦੇ 1270 ਨਵੇਂ ਮਾਮਲੇ ਆਏ ਹਨ। ਅਹਿਮਦਾਬਾਦ ਵਿੱਚ ਸਭ ਤੋਂ ਵੱਧ 278 ਨਵੇਂ ਕੇਸ ਆਏ, ਜਦੋਂਕਿ ਸੂਰਤ ਵਿੱਚ 196 ਨਵੇਂ ਕੇਸ ਆਏ ਹਨ। ਇਸ ਸਮੇਂ ਰਾਜ ਵਿੱਚ ਕੁੱਲ ਐਕਟਿਵ ਕੇਸ 13820 ਹਨ, ਜਿਨ੍ਹਾਂ ਵਿੱਚੋਂ 72 ਮਰੀਜ਼ ਵੈਂਟੀਲੇਟਰਾਂ ’ਤੇ ਹਨ। ਕੋਵਿਡ-19 ਕਾਰਨ ਕੱਲ੍ਹ ਕੁੱਲ 12 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਮੌਤਾਂ ਦੀ ਗਿਣਤੀ ਵਧ ਕੇ 4135 ਤੱਕ ਹੋ ਗਈ ਹੈ। ਇਸ ਦੌਰਾਨ, ਅਹਿਮਦਾਬਾਦ ਨਗਰ ਨਿਗਮ ਨੇ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ ਦੋ ਨਵੇਂ ਖੇਤਰ ਸ਼ਾਮਲ ਕੀਤੇ ਹਨ, ਜਿਨ੍ਹਾਂ ਵਿੱਚ ਇੱਕ ਬਿਰਧ/ਬੁਢਾਪਾ ਘਰ ਵੀ ਸ਼ਾਮਲ ਹੈ।
-
ਰਾਜਸਥਾਨ: ਰਾਜਸਥਾਨ ਵਿੱਚ ਕੋਵਿਡ ਦੇ ਆਉਣ ਵਾਲੇ ਨਵੇਂ ਕੇਸ ਘਟ ਰਹੇ ਹਨ। ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ 19 ਹਜ਼ਾਰ ਰਹਿ ਗਈ ਹੈ। ਜੈਪੁਰ ਅਤੇ ਜੋਧਪੁਰ ਸ਼ਹਿਰਾਂ ਵਿੱਚ ਵੀ ਨਵੇਂ ਕੇਸਾਂ ਦੀ ਗਿਣਤੀ ਘਟ ਗਈ ਹੈ। ਇਸ ਮਹੀਨੇ ਦੇ ਪਹਿਲੇ ਦਸ ਦਿਨਾਂ ਵਿੱਚ, ਰਾਜ ਵਿੱਚ ਕੋਵਿਡ ਦੇ ਲਗਭਗ 19,000 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਰਿਕਵਰ ਹੋਏ ਲੋਕਾਂ ਦੀ ਗਿਣਤੀ 28,500 ਦੇ ਨੇੜੇ ਸੀ। ਇਸ ਮਿਆਦ ਦੇ ਦੌਰਾਨ, ਰਾਜਧਾਨੀ ਜੈਪੁਰ ਵਿੱਚ ਰੋਜ਼ਾਨਾ ਔਸਤਨ 500 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ ਜੋਧਪੁਰ ਵਿੱਚ ਨਵੇਂ ਕੇਸਾਂ ਦੀ ਗਿਣਤੀ ਔਸਤਨ 225 ਸੀ। ਦੂਸਰੇ ਜ਼ਿਲ੍ਹਿਆਂ ਵਿੱਚ ਵੀ ਨਵੇਂ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ। ਇਸ ਦੌਰਾਨ, ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅਧਿਕਾਰੀਆਂ ਨੂੰ ਰਾਜ ਵਿੱਚ ਕੋਵਿਡ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਜਾਂਚ ਦੇ ਦਾਇਰੇ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।
-
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਵੀਰਵਾਰ ਨੂੰ ਕੋਵਿਡ ਦੇ 1,319 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 2,19,893 ਹੋ ਗਈ ਹੈ। ਰਾਜ ਵਿੱਚ ਕੋਵਿਡ ਕਾਰਨ ਸੱਤ ਹੋਰ ਲੋਕਾਂ ਦੀ ਮੌਤ ਹੋਣ ਨਾਲ, ਮਰਨ ਵਾਲਿਆਂ ਦੀ ਗਿਣਤੀ 3,373 ਤੱਕ ਪਹੁੰਚ ਗਈ ਹੈ। ਕੁੱਲ 1,307 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ, ਜਿਸ ਨਾਲ ਕੁੱਲ ਰਿਕਵਰਡ ਮਰੀਜ਼ਾਂ ਦੀ ਗਿਣਤੀ 2,03,294 ਹੋ ਗਈ ਹੈ। 1,319 ਨਵੇਂ ਕੇਸਾਂ ਵਿੱਚੋਂ, ਇੰਦੌਰ ਵਿੱਚ 456 ਅਤੇ ਭੋਪਾਲ 296 ਕੇਸ ਆਏ ਹਨ। ਇੰਦੌਰ ਜ਼ਿਲ੍ਹੇ ਵਿੱਚ ਮਾਮਲਿਆਂ ਦੀ ਗਿਣਤੀ ਵਧ ਕੇ 47,427 ਹੋ ਗਈ, ਜਿਸ ਵਿੱਚੋਂ 799 ਮੌਤਾਂ ਹੋਈਆਂ ਹਨ, ਜਦੋਂ ਕਿ ਭੋਪਾਲ ਵਿੱਚ 35713 ਕੇਸ ਹਨ, ਅਤੇ 537 ਮੌਤਾਂ ਹੋਈਆਂ ਹਨ। ਇੰਦੌਰ ਵਿੱਚ ਹੁਣ 5,175 ਐਕਟਿਵ ਕੇਸ ਹਨ, ਜਦੋਂਕਿ ਭੋਪਾਲ ਲਈ ਇਹ ਅੰਕੜਾ 3,143 ਹੈ।
-
ਛੱਤੀਸਗੜ੍ਹ: ਵੀਰਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ ਦੇ 1,518 ਨਵੇਂ ਮਾਮਲੇ ਆਏ ਅਤੇ 16 ਮੌਤਾਂ ਹੋਈਆਂ, ਜਿਸ ਨਾਲ ਕੁੱਲ ਕੇਸ ਵਧ ਕੇ 2,52,638 ਹੋ ਗਏ ਅਤੇ ਮੌਤਾਂ ਦੀ ਗਿਣਤੀ 3,054 ਹੋ ਗਈ ਹੈ। ਕਿਉਂਕਿ 177 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਅਤੇ 1,682 ਹੋਰ ਮਰੀਜ਼ਾਂ ਦੀ ਹੋਮ ਆਈਸੋਲੇਸ਼ਨ ਦੀ ਮਿਆਦ ਪੂਰੀ ਹੋਣ ਨਾਲ ਰਿਕਵਰਡ ਮਰੀਜ਼ਾਂ ਦੀ ਕੁੱਲ ਗਿਣਤੀ 2,30,238 ਤੱਕ ਪਹੁੰਚ ਗਈ ਹੈ। ਰਾਜ ਵਿੱਚ 19,346 ਐਕਟਿਵ ਕੇਸ ਹਨ। ਵੀਰਵਾਰ ਨੂੰ ਰਾਏਪੁਰ ਜ਼ਿਲ੍ਹੇ ਵਿੱਚ 210 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਰਾਏਪੁਰ ਦੇ ਕੇਸਾਂ ਦੀ ਕੁੱਲ ਗਿਣਤੀ 48,457 ਹੋ ਗਈ, ਜਿਸ ਵਿੱਚ 682 ਮੌਤਾਂ ਵੀ ਸ਼ਾਮਲ ਹਨ। ਕੋਰਬਾ ਜ਼ਿਲ੍ਹੇ ਵਿੱਚ 137, ਬਿਲਾਸਪੁਰ ਵਿੱਚ 127, ਰਾਜਨੰਦਗਾਂਵ ਵਿੱਚ 102 ਅਤੇ ਦੁਰਗ ਵਿੱਚ 101 ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਕੇਸ ਸਾਹਮਣੇ ਆਏ ਹਨ।
-
ਗੋਆ: ਵੀਰਵਾਰ ਨੂੰ ਗੋਆ ਵਿੱਚ ਕਿਸੇ ਵੀ ਮੌਤ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਤਕਰੀਬਨ 95 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਲਈ ਪਾਜ਼ਿਟਿਵ ਪਾਇਆ ਗਿਆ, ਜਦੋਂ ਕਿ ਵੀਰਵਾਰ ਨੂੰ ਗੋਆ ਵਿੱਚ ਕੋਵਿਡ ਤੋਂ 159 ਵਿਅਕਤੀ ਠੀਕ ਹੋਏ ਹਨ। ਤਾਜ਼ਾ ਮਾਮਲਿਆਂ ਨੂੰ ਜੋੜਨ ਨਾਲ, ਤੱਟਵਰਤੀ ਰਾਜ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ ਵਧ ਕੇ 49,131 ਹੋ ਗਈ ਹੈ। ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 703 ਸੀ, ਕਿਉਂਕਿ ਦਿਨ ਵੇਲੇ ਕੋਈ ਮੌਤ ਨਹੀਂ ਹੋਈ ਹੈ। ਹੁਣ ਤੱਕ 47,215 ਮਰੀਜ਼ ਇਸ ਲਾਗ ਤੋਂ ਠੀਕ ਹੋ ਚੁੱਕੇ ਹਨ। ਰਾਜ ਵਿੱਚ ਹੁਣ 1,213 ਐਕਟਿਵ ਕੇਸ ਬਚੇ ਹਨ।
-
ਅਸਾਮ: ਅਸਾਮ ਵਿੱਚ 140 ਹੋਰ ਲੋਕਾਂ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਅਤੇ ਕੱਲ 165 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਕੁੱਲ ਕੇਸ 214305, ਕੁੱਲ ਛੁੱਟੀ ਵਾਲੇ ਮਰੀਜ਼ 209787, ਐਕਟਿਵ ਕੇਸ 3516 ਅਤੇ ਕੁੱਲ 999 ਮਰੀਜ਼ਾਂ ਦੀ ਮੌਤ ਹੋਈ ਹੈ।
-
ਕੇਰਲ: ਰਾਜ ਦੀ ਸਿਹਤ ਮੰਤਰੀ ਕੇ. ਕੇ ਸ਼ੈਲਜਾ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਸਿਪਾਹੀ, ਜੋ ਸੁਡਾਨ ਵਿੱਚ ਸੇਵਾ ਕਰਨ ਤੋਂ ਬਾਅਦ ਵਾਪਸ ਆਇਆ ਸੀ, ਉਸਨੂੰ ‘ਪਲਾਜ਼ਮੋਡੀਅਮ ਓਵਲ, ਮਲੇਰੀਆ ਦੀ ਇੱਕ ਨਵੀਂ ਜੀਨਸ’ ਨਾਲ ਪ੍ਰਭਾਵਤ ਪਾਇਆ ਗਿਆ ਹੈ। ਉਕਤ ਵਿਅਕਤੀ ਦਾ ਇਲਾਜ ਕਨੂਰ ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਬਿਮਾਰੀ ਦੇ ਫੈਲਣ ਨੂੰ ਸਮੇਂ ਸਿਰ ਰੋਕਥਾਮ ਉਪਾਵਾਂ ਦੁਆਰਾ ਕਾਬੂ ਕੀਤਾ ਜਾ ਸਕਦਾ ਹੈ। ਇਸ ਦੌਰਾਨ ਕੱਲ ਕੇਰਲ ਵਿੱਚ 4470 ਨਵੇਂ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ। ਕੋਵਿਡ ਕਾਰਨ ਮੌਤਾਂ ਦੀ ਗਿਣਤੀ 2533 ਤੱਕ ਪਹੁੰਚ ਗਈ ਹੈ।
-
ਤਮਿਲ ਨਾਡੂ: ਤਮਿਲ ਨਾਡੂ ਵਿੱਚ ਪਹਿਲਾਂ ਪੰਜ ਲੱਖ ਲੋਕਾਂ ਨੂੰ ਕੋਵਿਡ ਟੀਕਾ ਲਗਾਇਆ ਜਾਵੇਗਾ, ਇਸ ਲਈ 2,800 ਟੀਕਾ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ। ਤਮਿਲ ਨਾਡੂ ਵਿੱਚ 51 ਗੋਦਾਮਾਂ ਦੀ ਪਛਾਣ ਕੀਤੀ ਗਈ ਹੈ ਅਤੇ ਰਾਜ ਅਗਾਉਂ ਟੀਕਾਕਰਣ ਦੀ ਯੋਜਨਾ ਦੇ ਨਾਲ ਤਿਆਰ ਹੋ ਰਿਹਾ ਹੈ, ਇਨ੍ਹਾਂ ਗੋਦਾਮਾਂ ਵਿੱਚ ਕਿਸੇ ਵੀ ਸਮੇਂ ਕੋਵਿਡ-19 ਟੀਕੇ ਦੀਆਂ 2.5 ਕਰੋੜ ਖੁਰਾਕਾਂ ਨੂੰ ਸਟੋਰ ਕਰਨ ਦੀ ਸਮਰੱਥਾ ਹੋਵੇਗੀ। ਰਾਜ ਨੇ ਕੋਵਿਡ-19 ਦੇ 1,302 ਮਰੀਜ਼ਾਂ ਨੂੰ ਛੁੱਟੀ ਦਿੱਤੀ, ਅਤੇ ਵੀਰਵਾਰ ਨੂੰ 1,220 ਤਾਜ਼ਾ ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 7,95,240 ਹੋ ਗਈ ਹੈ। ਬੁੱਧਵਾਰ ਨੂੰ ਐਕਟਿਵ ਮਾਮਲੇ 10,491 ਤੋਂ ਘਟ ਕੇ 10,392 ਰਹਿ ਗਏ ਹਨ।
-
ਕਰਨਾਟਕ: ਕੋਵਿਡ-19 ਟੀਕੇ ਦੇ ਟ੍ਰਾਇਲ ਦੇ ਤੀਜੇ ਪੜਾਅ ਦੀ ਸ਼ੁਰੂਆਤ ਬੇਲਗਾਵੀ ਵਿਖੇ ਹੋਈ। ਸਿਹਤ ਵਿਭਾਗ ਨੇ ਓਪੀਡੀਜ਼ ਨੂੰ ਆਮ ਹਾਲਤ ਵਿੱਚ ਕੰਮ ਕਰਨ ਲਈ ਕਿਹਾ। ਸਿਹਤ ਮੰਤਰੀ ਕੇ ਸੁਧਾਕਰ ਨੇ ਰਾਜ ਵਿੱਚ ਕੋਵਿਡ ਟਾਸਕ ਫੋਰਸ ਦੀ ਇੱਕ ਮੀਟਿੰਗ ਕੀਤੀ ਜਿਸ ਵਿੱਚ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ।
-
ਆਂਧਰ ਪ੍ਰਦੇਸ਼: ਰਾਜ ਵਿੱਚ ਹੁਣ ਤੱਕ ਕੀਤੇ ਗਏ ਕੋਵਿਡ ਟੈਸਟਾਂ ਦੀ ਕੁੱਲ ਗਿਣਤੀ 1.06 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ ਇਹ ਪ੍ਰਤੀ ਮਿਲੀਅਨ ਆਬਾਦੀ ਪਿੱਛੇ ਕੀਤੇ ਗਏ ਟੈਸਟਾਂ ਵਿੱਚ ਤਕਰੀਬਨ ਦੋ ਲੱਖ ਤੱਕ ਪਹੁੰਚ ਗਿਆ ਹੈ। ਸਾਰੇ ਜ਼ਿਲ੍ਹਿਆਂ ਵਿੱਚ 100 ਤੋਂ ਘੱਟ ਨਵੇਂ ਕੇਸਾਂ ਦੇ ਆਉਣ ਦੀ ਖ਼ਬਰ ਮਿਲੀ ਹੈ, ਚਿਤੂਰ ਵਿੱਚ ਸਭ ਤੋਂ ਵੱਧ 95 ਕੇਸ ਅਤੇ ਕ੍ਰਿਸ਼ਨਾ ਵਿੱਚ 85 ਕੇਸ ਸਾਹਮਣੇ ਆਏ ਹਨ। ਸਭ ਤੋਂ ਘੱਟ ਸੱਤ ਮਾਮਲੇ ਵਿਜੀਆਨਗਰਮ ਵਿੱਚ ਸਾਹਮਣੇ ਆਏ ਹਨ, ਜਦੋਂ ਕਿ ਕੜੱਪਾ ਵਿੱਚ 13 ਕੇਸ ਸਾਹਮਣੇ ਆਏ ਹਨ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਿਰਫ਼ ਦੋ ਕੋਵਿਡ-19 ਮੌਤਾਂ ਹੋਈਆਂ ਹਨ, ਜੋ ਮਹਾਮਾਰੀ ਦੇ ਸਿਖਰ ਨੂੰ ਵੇਖਣ ਤੋਂ ਬਾਅਦ ਲਗਭਗ ਛੇ ਮਹੀਨਿਆਂ ਵਿੱਚ ਇੱਕ ਦਿਨ ਵਿੱਚ ਹੋਈਆਂ ਸਭ ਤੋਂ ਘੱਟ ਮੌਤਾਂ ਹਨ। ਰਾਜ ਵਿੱਚ ਕੋਵਿਡ-19 ਚਾਰਟ ਨੇ ਕੁੱਲ 8,74,515 ਪਾਜ਼ਿਟਿਵ ਕੇਸ; 8,62,230 ਰਿਕਵਰਡ ਮਰੀਜ਼ ਅਤੇ 7,049 ਮੌਤਾਂ ਦਰਸਾਈਆਂ ਹਨ। ਐਕਟਿਵ ਕੇਸ ਘਟ ਕੇ 5,236 ਰਹਿ ਗਏ ਹਨ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਤੇਲੰਗਾਨਾ ਵਿੱਚ 643 ਨਵੇਂ ਕੇਸ ਆਏ, 805 ਦੀ ਰਿਕਵਰੀ ਹੋਈ ਅਤੇ 2 ਮੌਤਾਂ ਹੋਈਆਂ ਹਨ। ਕੁੱਲ ਕੇਸ 2,75,904, ਐਕਟਿਵ ਕੇਸ: 7,497, ਮੌਤਾਂ: 1482, ਡਿਸਚਾਰਜ: 2,66,925। ਰਾਜ ਵਿੱਚ ਰਿਕਵਰੀ ਦੀ ਦਰ 96.74% ਹੈ।
ਫੈਕਟਚੈੱਕ
*******
ਵਾਈਬੀ
(Release ID: 1680143)
|