PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
10 DEC 2020 5:42PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
#Unite2FightCorona
#IndiaFightsCorona
-
ਪਿਛਲੇ 10 ਦਿਨਾਂ ਵਿੱਚ 1 ਕਰੋੜ ਟੈਸਟ ਕੀਤੇ ਗਏ।
-
ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ ਸਿਰਫ 31,521 ਵਿਅਕਤੀ ਕੋਵਿਡ ਨਾਲ ਸੰਕ੍ਰਮਿਤ ਪਾਏ ਗਏ ਹਨ ਅਤੇ ਇਸੇ ਅਰਸੇ ਦੌਰਾਨ 37,725 ਨਵੀਆਂ ਰਿਕਵਰੀਆਂ ਵੀ ਦਰਜ ਕੀਤੀਆਂ ਹਨ
-
ਰਿਕਵਰੀ ਰੇਟ ਵਿੱਚ 94.74 ਫ਼ੀਸਦੀ ਤੱਕ ਸੁਧਾਰ ਹੋਇਆ ਹੈ।
-
ਇਸ ਵੇਲੇ ਭਾਰਤ ਵਿੱਚ ਕੁੱਲ 3,72,293 ਵਿਅਕਤੀ ਕੋਵਿਡ ਨਾਲ ਸੰਕ੍ਰਮਿਤ ਹਨ, ਜੋ ਦੇਸ਼ ਵਿੱਚ ਹੁਣ ਤੱਕ ਕੁੱਲ ਲਾਗ ਦੇ ਮਾਮਲਿਆਂ ਦੇ ਸਿਰਫ 3.81 ਫ਼ੀਸਦੀ ਹਨ।
ਭਾਰਤ ਵਿੱਚ ਕੋਵਿਡ-19 ਜਾਂਚ ਵਿੱਚ ਮਹੱਤਵਪੂਰਨ ਵਾਧਾ; ਕੁਲ ਮਿਲਾ ਕੇ ਟੈਸਟ 15 ਕਰੋੜ ਤੋਂ ਪਾਰ, ਪਿਛਲੇ 10 ਦਿਨਾਂ ਵਿੱਚ 1 ਕਰੋੜ ਟੈਸਟ ਕੀਤੇ ਗਏ; ਪਿਛਲੇ 11 ਦਿਨਾਂ ਤੋਂ ਰੋਜ਼ਾਨਾ 40,000 ਤੋਂ ਘੱਟ ਨਵੇਂ ਕੇਸ ਸਾਹਮਣੇ ਆਏ ਹਨ; ਪਿਛਲੇ ਪੰਜ ਦਿਨਾਂ ਤੋਂ ਰੋਜ਼ਾਨਾ 500 ਤੋਂ ਘੱਟ ਮੌਤਾਂ ਦਰਜ ਕੀਤੀਆਂ ਗਈਆਂ
ਭਾਰਤ ਨੇ ਗਲੋਬਲ ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਇਕ ਹੋਰ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ ਹੈ। ਹੁਣ ਤੱਕ ਕੁੱਲ ਟੈਸਟਿੰਗ 15 ਕਰੋੜ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 9,22,959 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਸ ਨਾਲ ਭਾਰਤ ਵਿੱਚ ਕੁੱਲ ਟੈਸਟ 15,07,59,726 ਹੋ ਗਏ ਹਨ। ਪਿਛਲੇ ਇਕ ਕਰੋੜ ਟੈਸਟ ਸਿਰਫ 10 ਦਿਨਾਂ ਵਿੱਚ ਹੀ ਕੀਤੇ ਗਏ ਹਨ। ਨਿਰੰਤਰ ਅਧਾਰ ਤੇ ਇੱਕ ਵਿਆਪਕ ਟੈਸਟਿੰਗ ਦੇ ਨਤੀਜੇ ਵਜੋਂ ਲਾਗ ਦੀ ਦਰ ਨੂੰ ਹੇਠਾਂ ਲਿਆਇਆ ਗਿਆ। ਇੱਕ ਹੋਰ ਮਹੱਤਵਪੂਰਣ ਪ੍ਰਾਪਤੀ ਵਜੋਂ, ਭਾਰਤ ਵਿੱਚ ਪਿਛਲੇ ਗਿਆਰਾਂ ਦਿਨਾਂ ਵਿੱਚ ਰੋਜ਼ਾਨਾ 40,000 ਤੋਂ ਘੱਟ ਨਵੇਂ ਕੇਸ ਆਏ ਹਨ। ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ ਸਿਰਫ 31,521 ਵਿਅਕਤੀ ਕੋਵਿਡ ਨਾਲ ਸੰਕ੍ਰਮਿਤ ਪਾਏ ਗਏ ਹਨ। ਇਸੇ ਅਰਸੇ ਦੌਰਾਨ ਭਾਰਤ ਨੇ 37,725 ਨਵੀਆਂ ਰਿਕਵਰੀਆਂ ਵੀ ਦਰਜ ਕੀਤੀਆਂ ਹਨ ਜਿਸ ਨਾਲ ਲਾਗ ਦੇ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਗਈ ਹੈ। ਇਸ ਵੇਲੇ ਭਾਰਤ ਵਿੱਚ ਕੁੱਲ 3,72,293 ਵਿਅਕਤੀ ਕੋਵਿਡ ਨਾਲ ਸੰਕ੍ਰਮਿਤ ਹਨ, ਜੋ ਦੇਸ਼ ਵਿੱਚ ਹੁਣ ਤੱਕ ਕੁੱਲ ਲਾਗ ਦੇ ਮਾਮਲਿਆਂ ਦੇ ਸਿਰਫ 3.81 ਫ਼ੀਸਦੀ ਹਨ। ਕੁਲ ਰਿਕਵਰ ਹੋਏ ਕੇਸ ਅੱਜ 92.5 ਲੱਖ (92,53,306) ਨੂੰ ਪਾਰ ਕਰ ਗਏ ਹਨ। ਰਿਕਵਰੀ ਰੇਟ ਵਿੱਚ 94.74 ਫ਼ੀਸਦੀ ਤੱਕ ਸੁਧਾਰ ਹੋਇਆ ਹੈ। ਸੰਕ੍ਰਮਣ ਤੋਂ ਛੁਟਕਾਰਾ ਪਾਉਣ ਵਾਲੇ ਕੇਸਾਂ ਅਤੇ ਐਕਟਿਵ ਕੇਸਾਂ ਵਿੱਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਜੋ ਇਸ ਵੇਲੇ ਇਹ 8,881,013 'ਤੇ ਖੜ੍ਹਾ ਹੈ। ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 77.30 ਫ਼ੀਸਦੀ ਯੋਗਦਾਨ ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਦਿੱਤਾ ਜਾ ਰਿਹਾ ਹੈ। ਇੱਕ ਦਿਨ ਵਿੱਚ ਮਹਾਰਾਸ਼ਟਰ ਵਿੱਚ 5,051 ਮਰੀਜ਼ ਜਦਕਿ ਕੇਰਲ ਅਤੇ ਦਿੱਲੀ ਵਿੱਚ ਕ੍ਰਮਵਾਰ ਇੱਕ ਦਿਨ ਵਿੱਚ 4,647 ਅਤੇ 4,177 ਮਰੀਜ਼ ਸੰਕ੍ਰਮਣ ਤੋਂ ਮੁਕਤ ਹੋਏ। ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਕੇਸਾਂ ਵਿੱਚ 74.65 ਫ਼ੀਸਦੀ ਦਾ ਯੋਗਦਾਨ ਪਾਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਮੌਤ ਦੇ ਕੁੱਲ 412 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 77.67 ਫ਼ੀਸਦੀ ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹਨ। ਮਹਾਰਾਸ਼ਟਰ ਵਿੱਚ ਮੌਤਾਂ ਦੇ 75 ਕੇਸ ਹੋਏ ਜੋ ਕਿ 18.20 ਫ਼ੀਸਦੀ ਹਨ। ਦਿੱਲੀ ਵਿੱਚ ਵੀ ਮੌਤਾਂ ਦੇ 50 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਦੇਸ਼ ਵਿੱਚ ਪ੍ਰਤੀ ਦਿਨ ਹੋਈਆਂ ਮੌਤਾਂ ਦਾ 12.13 ਫ਼ੀਸਦੀ ਹੈ। ਪਿਛਲੇ ਪੰਜ ਦਿਨਾਂ ਤੋਂ, ਨਵੀਆਂ ਮੌਤਾਂ ਦੀ ਗਿਣਤੀ ਪ੍ਰਤੀ ਦਿਨ 500 ਤੋਂ ਘੱਟ ਰਹੀ ਹੈ।
https://pib.gov.in/PressReleasePage.aspx?PRID=1679606
ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਦਾ ਨੀਂਹ–ਪੱਥਰ ਰੱਖਿਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦਾ ਨੇ ਅੱਜ ਨਵੇਂ ਸੰਸਦ ਭਵਨ ਦਾ ਨੀਂਹ–ਪੱਥਰ ਰੱਖਿਆ। ਨਵੀਂ ਇਮਾਰਤ ‘ਆਤਮਨਿਰਭਰ ਭਾਰਤ’ ਦੀ ਦੂਰ–ਦ੍ਰਿਸ਼ਟੀ ਦਾ ਇੱਕ ਸੁਭਾਵਕ ਹਿੱਸਾ ਹੈ ਅਤੇ ਆਜ਼ਾਦੀ–ਪ੍ਰਾਪਤੀ ਤੋਂ ਬਾਅਦ ਪਹਿਲੀ ਵਾਰ ਲੋਕਾਂ ਦੀ ਅਜਿਹੀ ਸੰਸਦ ਦੀ ਊਸਾਰੀ ਕਰਨ ਦਾ ਇੱਕ ਇਤਿਹਾਸਿਕ ਮੌਕਾ ਹੋਵੇਗਾ, ਜੋ 2022 ’ਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ‘ਨਵੇਂ–ਭਾਰਤ’ ਦੀਆਂ ਜ਼ਰੂਰਤਾਂ ਤੇ ਖ਼ਾਹਿਸ਼ਾਂ ਦੇ ਮੇਚ ਦੀ ਹੋਵੇਗੀ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੇ ਜਮਹੂਰੀ ਇਤਿਹਾਸ ਵਿੱਚ ਇੱਕ ਮੀਲ–ਪੱਥਰ ਹੈ, ਜੋ ਭਾਰਤੀਅਤਾ ਦੇ ਵਿਚਾਰ ਨਾਲ ਭਰਪੂਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੇ ਸੰਸਦ ਭਵਨ ਦੀ ਉਸਾਰੀ ਦੀ ਸ਼ੁਰੂਆਤ ਸਾਡੀਆਂ ਜਮਹੂਰੀ ਰਵਾਇਤਾਂ ਦੇ ਸਭ ਤੋਂ ਵੱਧ ਅਹਿਮ ਪੜਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਭਾਰਤ ਦੀ ਜਨਤਾ ਨੂੰ ਮਿਲ ਕੇ ਸੰਸਦ ਦੀ ਇਸ ਨਵੀਂ ਇਮਾਰਤ ਦੀ ਉਸਾਰੀ ਕਰਨ ਦਾ ਸੱਦਾ ਦਿੱਤਾ। ਉਨ੍ਰਾਂ ਕਿਹਾ ਕਿ ਜਦੋਂ ਭਾਰਤ ਆਪਣੀ ਆਜ਼ਾਦੀ–ਪ੍ਰਾਪਤੀ ਦੇ 75–ਸਾਲਾ ਜਸ਼ਨ ਮਨਾਵੇਗਾ, ਤਦ ਸਾਡੀ ਸੰਸਦ ਦੀ ਨਵੀਂ ਇਮਾਰਤ ਤੋਂ ਵੱਧ ਸੁੰਦਰ ਜਾਂ ਸ਼ੁੱਧ ਹੋਰ ਕੁਝ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਨਵੇਂ ਸੰਸਦ ਭਵਨ ਵਿੰਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਕੀਤੀਆਂ ਜਾ ਰਹੀਆਂ ਹਨ, ਜੋ ਸੰਸਦ ਮੈਂਬਰਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨਗੀਆਂ ਤੇ ਉਨ੍ਹਾਂ ਦੇ ਕੰਮ–ਸੱਭਿਆਚਾਰ ਨੂੰ ਆਧੁਨਿਕ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਜੇ ਆਜ਼ਾਦੀ ਮਿਲਣ ਤੋਂ ਬਾਅਦ ਦੇ ਭਾਰਤ ਨੇ ਪੁਰਾਣੇ ਸੰਸਦ ਭਵਨ ਨੇ ਦਿਸ਼ਾ ਦਿੱਤੀ ਸੀ, ਤਾਂ ਨਵਾਂ ਭਵਨ ਇੱਕ ‘ਆਤਮਨਿਰਭਰ ਭਾਰਤ’ ਬਣਨ ਦਾ ਗਵਾਹ ਹੋਵੇਗਾ। ਜੇ ਪੁਰਾਣੇ ਸੰਸਦ ਭਵਨ ਵਿੱਚ ਦੇਸ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕੰਮ ਕੀਤਾ ਗਿਆ ਸੀ, ਤਦ 21ਵੀਂ ਸਦੀ ਦੇ ਭਾਰਤ ਦੀਆਂ ਖ਼ਾਹਿਸ਼ਾਂ ਨਵੀਂ ਇਮਾਰਤ ਵਿੱਚ ਪੂਰੀਆਂ ਹੋਣਗੀਆਂ।
https://pib.gov.in/PressReleseDetail.aspx?PRID=1679673
ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
https://pib.gov.in/PressReleseDetail.aspx?PRID=1679689
ਡਾ ਹਰਸ਼ ਵਰਧਨ ਨੇ 6 ਵੇਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 ਦੇ ਇੱਕ ਹਿੱਸੇ ਵਜੋਂ ਆਈਸੀਐੱਮਆਰ-ਨੈਸ਼ਨਲ ਇੰਸਟੀਟਿਊਟ ਆਵ੍ ਰਿਸਰਚ ਇਨ ਟ੍ਰਾਈਬਲ ਹੈਲਥ, ਜਬਲਪੁਰ ਵੱਲੋਂ ਪਰਦਾ ਚੁਕਾਈ ਸਮਾਗਮ ਨੂੰ ਡਿਜੀਟਲ ਰੂਪ ਵਿੱਚ ਸੰਬੋਧਨ ਕੀਤਾ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ, ਵਿਗਿਆਨ ਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ: ਹਰਸ਼ ਵਰਧਨ ਨੇ ਆਈਸੀਐੱਮਆਰ.-ਨੈਸ਼ਨਲ ਇੰਸਟੀਟਿਊਟ ਆਵ੍ ਟ੍ਰਾਈਬਲ ਰੀਸਰਚ, ਜਬਲਪੁਰ ਵੱਲੋਂ 6 ਵੇਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 (ਆਈਆਈਐੱਸਐੱਫ-2020) ਦੇ ਹਿੱਸੇ ਵਜੋਂ ਪਰਦਾ ਚੁਕਾਈ ਰਸਮ ਦੇ ਸਮਾਗਮ ਨੂੰ ਡਿਜਿਟਲ ਰੂਪ ਵਿੱਚ ਸੰਬੋਧਨ ਕੀਤਾ। 6 ਵੇਂ ਆਈਆਈਐੱਸਐੱਫ ‐ 2020 ਦਾ ਆਯੋਜਨ ਕਾਉਂਸਲ ਆਵ੍ ਸਾਇੰਟਫਿਕ ਐਂਡ ਇੰਡਸਟਰੀਅਲ ਰਿਸਰਚ (ਸੀਐੱਸਆਈਆਰ) ਵੱਲੋਂ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ), ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਪ੍ਰਿਥਵੀ ਵਿਗਿਆਨ ਮੰਤਰਾਲੇ (ਐੱਮਓਈਐਸ), ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਅਤੇ ਵਿਜਨਾ ਭਾਰਤੀ (ਵਿਭਾ) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ: ਹਰਸ਼ ਵਰਧਨ ਨੇ ਕਿਹਾ, “ਆਈਆਈਐੱਸਐੱਫ, ਜੋ ਸਾਲ 2015 ਵਿੱਚ ਸ਼ੁਰੂ ਕੀਤੀ ਗਈ ਸੀ, ਹਮੇਸ਼ਾਂ ਸਾਡੇ ਲੋਕਾਂ ਦੀ ਜ਼ਿੰਦਗੀ ਦੀ ਬਿਹਤਰੀ ਲਈ ਵਿਗਿਆਨ ਦੀ ਪ੍ਰਗਤੀ ਅਤੇ ਇਸ ਦੇ ਕਾਰਜਾਂ ਨੂੰ ਦਰਸਾਉਂਦੀ ਰਹੀ ਹੈ। ਆਈਸੀਐੱਮਆਰ.-ਐਨਆਈਆਰਟੀਐਚ, ਜਬਲਪੁਰ ਵੱਲੋਂ ਕਰਵਾਏ ਜਾ ਰਹੇ ਇਸ ਪਰਦਾ ਚੁਕਾਈ ਰਸਮ ਸਮਾਗਮ ਦੀ ਪ੍ਰਧਾਨਗੀ ਕਰਨਾ ਸੱਚਮੁੱਚ ਇਕ ਸਨਮਾਨ ਦੀ ਗੱਲ ਹੈ। ”
https://pib.gov.in/PressReleseDetail.aspx?PRID=1679632
ਵਿੱਤ ਮੰਤਰਾਲੇ ਨੇ ਸੂਬਿਆਂ ਨੂੰ ਜੀ ਐੱਸ ਟੀ ਮੁਆਵਜ਼ੇ ਦੀ ਕਮੀ ਨਾਲ ਨਜਿੱਠਣ ਲਈ 6,000 ਕਰੋੜ ਰੁਪਏ ਦੀ 6ਵੀਂ ਕਿਸ਼ਤ ਜਾਰੀ ਕੀਤੀ
ਵਿੱਤ ਮੰਤਰਾਲੇ ਨੇ ਸੂਬਿਆਂ ਨੂੰ ਜੀ ਐੱਸ ਟੀ ਮੁਆਵਜ਼ੇ ਦੀ ਕਮੀ ਨਾਲ ਨਜਿੱਠਣ ਲਈ ਹਫ਼ਤਾਵਾਰੀ 6,000 ਕਰੋੜ ਰੁਪਏ ਦੀ ਕਿਸ਼ਤ ਜਾਰੀ ਕੀਤੀ ਹੈ। ਇਸ ਵਿੱਚੋਂ 23 ਸੂਬਿਆਂ ਨੂੰ 5,516.60 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ 3 ਵਿਧਾਨ ਸਭਾ ਵਾਲੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਦਿੱਲੀ, ਜੰਮੂ ਤੇ ਕਸ਼ਮੀਰ ਤੇ ਪੁਡੁਚੇਰੀ) ਨੂੰ, ਜੋ ਜੀ ਐੱਸ ਟੀ ਕੌਂਸਲ ਦੇ ਮੈਂਬਰ ਹਨ, ਨੂੰ 483.40 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਬਾਕੀ 5 ਸੂਬਿਆਂ ਅਰੁਣਾਂਚਲ ਪ੍ਰਦੇਸ਼, ਮਣੀਪੁਰ, ਮਿਜ਼ੋਰਮ, ਨਾਗਾਲੈਂਡ ਅਤੇ ਸਿੱਕਿਮ ਵਿੱਚ ਜੀ ਐੱਸ ਟੀ ਲਾਗੂ ਕਰਨ ਦੇ ਸੰਦਰਭ ਵਿੱਚ ਕੋਈ ਮਾਲੀਆ ਫਾਸਲਾ ਨਹੀਂ ਹੈ। ਭਾਰਤ ਸਰਕਾਰ ਇਹ ਰਾਸ਼ੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਇੱਕ ਵਿਸ਼ੇਸ਼ ਉਧਾਰ ਖਿੜਕੀ ਰਾਹੀਂ ਉਧਾਰ ਲੈਂਦੀ ਹੈ ਤਾਂ ਜੋ ਜੀ ਐੱਸ ਟੀ ਲਾਗੂ ਕਰਨ ਉਪਰੰਤ 1.10 ਕਰੋੜ ਰੁਪਏ ਦੇ ਮਾਲੀਏ ਦੀ ਸੰਭਾਵਿਤ ਕਮੀ ਨਾਲ ਨਜਿੱਠਿਆ ਜਾ ਸਕੇ। ਇਸ ਹਫ਼ਤੇ ਅਜਿਹੇ ਫੰਡਾਂ ਦੀ ਸੂਬਿਆਂ ਨੂੰ ਜਾਰੀ ਕਰਨ ਵਾਲੀ ਇਹ 6ਵੀਂ ਕਿਸ਼ਤ ਹੈ। ਇਹ ਰਾਸ਼ੀ ਇਸ ਹਫ਼ਤੇ 4.2089% ਦੀ ਵਿਆਜ ਦਰ ਤੇ ਉਧਾਰੀ ਲਈ ਗਈ ਹੈ। ਹੁਣ ਤੱਕ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਉਧਾਰ ਰਾਹੀਂ 4.7106% ਔਸਤਨ ਵਿਆਜ ਦਰ ਤੇ 36,000 ਕਰੋੜ ਰੁਪਏ ਉਧਾਰੇ ਲਏ ਗਏ ਹਨ।
https://pib.gov.in/PressReleseDetail.aspx?PRID=1679433
ਵਿੱਤ ਮੰਤਰੀ ਨੇ ਨਵੰਬਰ ਤੱਕ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਨੂੰ 21,000 ਕਰੋੜ ਰੁਪਏ ਤੋਂ ਜਿ਼ਆਦਾ ਦੀ ਖਰੀਦ ਦੀ ਅਦਾਇਗੀ ਲਈ ਪ੍ਰਸ਼ੰਸਾ ਕੀਤੀ
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਐੱਮ ਐੱਸ ਐੱਮ ਈਜ਼ ਨੂੰ ਅਦਾਇਗੀ ਦੀ ਸਥਿਤੀ ਬਾਰੇ ਜਾਇਜ਼ਾ ਲਿਆ ਅਤੇ ਐੱਮ ਐੱਸ ਐੱਮ ਈ ਮੰਤਰਾਲੇ ਵੱਲੋਂ ਕੀਤੇ ਸ਼ਾਨਦਾਰ ਕੰਮ ਲਈ ਪ੍ਰਸ਼ੰਸਾ ਤੇ ਸੰਤੂਸ਼ਟੀ ਪ੍ਰਗਟ ਕੀਤੀ। ਜਿਵੇਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀ ਅਨੁਸਾਰ ਵਿੱਤ ਮੰਤਰੀ ਨੇ ਮਈ 2020 ਵਿੱਚ ਆਤਮਨਿਰਭਰ ਭਾਰਤ ਪੈਕੇਜ ਐਲਾਨਿਆ ਸੀ, ਇਸ ਵਿੱਚ ਦੱਸਿਆ ਗਿਆ ਸੀ ਕਿ ਐੱਮ ਐੱਸ ਐੱਮ ਈਜ਼ ਨੂੰ 45 ਦਿਨਾਂ ਦੇ ਅੰਦਰ—ਅੰਦਰ ਅਦਾਇਗੀ ਹੋਣੀ ਚਾਹੀਦੀ ਹੈ। ਮਈ 2020 ਤੋਂ ਲੈ ਕੇ ਭਾਰਤ ਸਰਕਾਰ ਵੱਲੋਂ ਤੇ ਵਿਸ਼ੇਸ਼ ਤੌਰ ਤੇ ਐੱਮ ਐੱਸ ਐੱਮ ਈ ਮੰਤਰਾਲੇ ਵੱਲੋਂ ਲਗਾਤਾਰ ਠੋਸ ਯਤਨਾਂ ਨਾਲ ਇਹ ਅਦਾਇਗੀਆਂ ਕੀਤੀਆਂ ਗਈਆਂ ਹਨ। ਕੇਂਦਰੀ ਜਨਤਕ ਖੇਤਰ ਉੱਦਮਾਂ (ਸੀ ਪੀ ਐੱਸ ਈਜ਼) ਅਤੇ ਕੇਂਦਰੀ ਸਰਕਾਰੀ ਏਜੰਸੀਆਂ ਦਾ ਧਿਆਨ ਦਾ ਵਿਸ਼ੇਸ਼ ਕੇਂਦਰ ਐੱਮ ਐੱਸ ਐੱਮ ਈਜ਼ ਨੂੰ ਉਹਨਾਂ ਦੀ ਬਣਦੀ ਅਦਾਇਗੀ ਦਿਵਾਉਣ ਵੱਲ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਮਈ 2020 ਤੋਂ ਪਿਛਲੇ 7 ਮਹੀਨਿਆਂ ਦੌਰਾਨ ਕੇਂਦਰੀ ਸਰਕਾਰੀ ਏਜੰਸੀਆਂ ਅਤੇ ਸੀ ਪੀ ਐੱਸ ਈਜ਼ ਵੱਲੋਂ ਐੱਮ ਐੱਸ ਐੱਮ ਈਜ਼ ਨੂੰ 21,000 ਕਰੋੜ ਰੁਪਏ ਤੋਂ ਜਿ਼ਆਦਾ ਅਦਾਇਗੀਆਂ ਕੀਤੀਆਂ ਜਾ ਚੁੱਕੀਆਂ ਹਨ। ਅਕਤੂਬਰ ਵਿੱਚ ਖਰੀਦ ਦਾ ਉੱਚਾ ਪੱਧਰ ਪ੍ਰਾਪਤ ਕੀਤਾ ਗਿਆ, ਜਿਸ ਦੌਰਾਨ 5,100 ਕਰੋੜ ਰੁਪਏ ਦੀ ਖਰੀਦ ਅਤੇ 4,100 ਕਰੋੜ ਤੋਂ ਜਿ਼ਆਦਾ ਦੀ ਅਦਾਇਗੀ ਕੀਤੀ ਗਈ ਹੈ। ਨਵੰਬਰ 2020 ਦੇ ਪਹਿਲੇ 10 ਦਿਨਾਂ ਦੀਆਂ ਰਿਪੋਰਟਾਂ ਦੇ ਅਨੁਸਾਰ ਕਾਰਗੁਜ਼ਾਰੀ ਦੇ ਇਸ ਪੱਧਰ ਦੇ ਹੋਰ ਵਧਣ ਦੀ ਸੰਭਾਵਨਾ ਹੈ, ਕਿਉਂਕਿ 4,700 ਕਰੋੜ ਰੁਪਏ ਦੀ ਖਰੀਦ ਅਤੇ 4,000 ਕਰੋੜ ਰੁਪਏ ਦੀ ਅਦਾਇਗੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਹੇਠ ਦਿੱਤਾ ਟੇਬਲ ਇਹ ਵਿਸਥਾਰ ਦਰਸਾਉਂਦਾ ਹੈ।
https://pib.gov.in/PressReleseDetail.aspx?PRID=1679669
ਭਾਰਤ ਅਤੇ ਸੰਯੁਕਤ ਰਾਸ਼ਟਰ ਸਥਿਤ ‘ਬੇਟਰ ਦੈਨ ਕੈਸ਼ ਅਲਾਇੰਸ’ ਨੇ ਜ਼ਿੰਮੇਦਾਰ ਡਿਜੀਟਲ ਭੁਗਤਾਨ ਲਈ ਫਿਨਟੈੱਕ ਸਮਾਧਾਨਾਂ ‘ਤੇ ਜੁਆਇੰਟ ਪੀਅਰ ਲਰਨਿੰਗ ਐਕਸਚੇਂਜ ਪ੍ਰੋਗਰਾਮ ਦਾ ਆਯੋਜਨ ਕੀਤਾ
ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ (ਡੀਓ) ਨੇ ਅੱਜ ਦੇਸ਼ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਇੱਕ ਲਰਨਿੰਗ ਸੈਸ਼ਨ, ਜ਼ਿੰਮੇਦਾਰ ਡਿਜੀਟਲ ਭੁਗਤਾਨ ਨੂੰ ਪ੍ਰੋਤਸਾਹਨ : ਡਿਜੀਟਲ ਭੁਗਤਾਨ ਵਿੱਚ ਫਿਨਟੈੱਕ ਦੀ ਭੂਮਿਕਾ ਨੂੰ ਵਿਆਪਕ ਬਣਾਉਣਾ" ਦੀ ਮੇਜ਼ਬਾਨੀ ਕੀਤੀ। ਇਹ ਸਹਿਕਰਮੀ ਸਾਂਝਾ - ਲਰਨਿੰਗ (ਜੁਆਇੰਟ ਪੀਅਰ ਲਰਨਿੰਗ ਐਕਸਚੇਂਜ) ਪ੍ਰੋਗਰਾਮ, ਕੋਵਿਡ-19 ਦੌਰਾਨ ਹਾਸਲ ਸ਼ਾਨਦਾਰ ਸਫ਼ਲਤਾ ਅਤੇ ਅਵਸਰਾਂ ਦਾ ਨਤੀਜਾ ਹੈ। ਸੰਯੁਕਤ ਰਾਸ਼ਟਰ ਸਥਿਤ ‘ਬੇਟਰ ਦੈਨ ਕੈਸ਼ ਅਲਾਇੰਸ’ ਇਸ ਪ੍ਰੋਗਰਾਮ ਦਾ ਸਹਿ - ਆਯੋਜਕ ਸੀ। ਕਈ ਮੰਤਰਾਲਿਆਂ ਅਤੇ ਏਜੰਸੀਆਂ ਨੇ ਓਪਨ ਏਪੀਆਈ, ਸਮਾਰਟ ਸਿਟੀ ਕਾਰਡ, ਬਲਾਕਚੇਨ ਉਪਯੋਗ ਦੇ ਮਾਮਲਿਆਂ, ਅਕਾਊਂਟ ਐਗਰੀਗੇਟਰ ਈਕੋ ਸਿਸਟਮ ਆਦਿ ‘ਤੇ ਪ੍ਰਸਤੁਤੀਆਂ ਪੇਸ਼ ਕੀਤੀਆਂ। ਰਾਜ ਸਰਕਾਰਾਂ ਨੇ ਉਪਯੋਗ ਦੇ ਮਾਮਲਿਆਂ ‘ਤੇ ਕੇਸ ਸਟੱਡੀ ਪੇਸ਼ ਕੀਤੇ। ਕੋਵਿਡ - 19 ਰਾਹਤ ਯਤਨਾਂ ਦੌਰਾਨ, ਪ੍ਰਤੱਖ ਲਾਭ ਦੇ ਰੂਪ ਵਿੱਚ ਸਭ ਤੋਂ ਕਮਜ਼ੋਰ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ 68,000 ਕਰੋੜ ਰੁਪਏ ਸਿੱਧੇ ਟ੍ਰਾਂਸਫਰ ਕੀਤੇ ਗਏ। ਭਾਰਤ ਸਰਕਾਰ ਦੁਆਰਾ ਜਨਧਨ ਖਾਤਿਆਂ, ਆਧਾਰ ਅਤੇ ਮੋਬਾਈਲ ਫੋਨ (ਜੇਏਐੱਮ) ਦੇ ਉਪਯੋਗ ਨਾਲ ਸਥਾਪਿਤ ਡਿਜੀਟਲ ਭੁਗਤਾਨ ਅਵਸੰਰਚਨਾ ਦਾ ਮਹਾਮਾਰੀ ਦੌਰਾਨ ਉੱਤਮ ਉਪਯੋਗ ਕੀਤਾ ਗਿਆ। ਸਮਾਵੇਸ਼ੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਨੇ ਇਨੋਵੇਸ਼ਨ ਅਤੇ ਟੈਕਨੋਲੋਜੀ ਨੂੰ ਹੁਲਾਰਾ ਦੇਣ ਲਈ ਕਈ ਪਹਲਾਂ ਦੀ ਸ਼ੁਰੂਆਤ ਕੀਤੀ ਹੈ।
https://pib.gov.in/PressReleasePage.aspx?PRID=1679436
ਕੇਂਦਰੀ ਸਿੱਖਿਆ ਮੰਤਰੀ ਨੇ ਆਉਣ ਵਾਲੀਆਂ ਪ੍ਰਤੀਯੋਗੀ ਅਤੇ ਬੋਰਡ ਪ੍ਰੀਖਿਆਵਾਂ ਤੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨਾਲ ਵਰਚੂਅਲੀ ਗੱਲਬਾਤ ਕੀਤੀ
ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ' ਨੇ ਆਉਣ ਵਾਲੀਆਂ ਮੁਕਾਬਲੇਬਾਜ਼ੀ ਅਤੇ ਬੋਰਡ ਦੀਆਂ ਪ੍ਰੀਖਿਆਵਾਂ ਤੇ ਦੇਸ਼ ਭਰ ਦੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨਾਲ ਵਰਚੂਅਲੀ ਗੱਲਬਾਤ ਕੀਤੀ। ਇਕ ਘੰਟੇ ਦੀ ਗੱਲਬਾਤ ਦੌਰਾਨ, ਮੰਤਰੀ ਨੇ ਸਕੂਲ ਪ੍ਰੀਖਿਆਵਾਂ, ਦਾਖਲਾ ਪ੍ਰੀਖਿਆਵਾਂ, ਅਤੇ ਹੋਰਨਾਂ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਵੱਖ-ਵੱਖ ਚਿੰਤਾਵਾਂ ਅਤੇ ਪ੍ਰਸ਼ਨਾਂ ਦੇ ਜਵਾਬ ਦਿੱਤੇ। ਇਸ ਮੌਕੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਵਿਦਿਆਰਥੀ ਰਾਸ਼ਟਰੀ ਸਿੱਖਿਆ ਨੀਤੀ -2020 ਦੇ ਬ੍ਰਾਂਡ ਅੰਬੈਸਡਰ ਹਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨੀਤੀ ਨੂੰ ਵੱਡੀ ਪੱਧਰ ਤੇ ਸਫਲ ਬਣਾਉਣ ਲਈ ਸਮੂਹਿਕ ਯਤਨ ਕਰਨੇ ਪੈਣਗੇ। ਉਨ੍ਹਾਂ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਦੀ ਮੰਗ ਕੀਤੀ। ਇਹ ਉਮੀਦ ਕਰਦਿਆਂ ਕਿ ਵਿਦਿਆਰਥੀ ਜਲਦੀ ਹੀ ਆਪਣੇ ਆਮ ਸਕੂਲ ਦੇ ਦਿਨਾਂ ਵਿੱਚ ਵਾਪਸ ਆਉਣਗੇ, ਮੰਤਰੀ ਨੇ ਉਨ੍ਹਾਂ ਨੂੰ ਕੋਵਿਡ ਬਾਰੇ ਸਾਰੀਆਂ ਸਾਵਧਾਨੀਆਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਅਪੀਲ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸੁਝਾਅ ਦਿੱਤਾ ਕਿ ਵਿਦਿਆਰਥੀ ਇਸ ਵਾਰ ਕਲਮ ਮਿੱਤਰ ਸਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਇਸਤੇਮਾਲ ਕਰ ਸਕਦਾ ਹੈ ਜੋ ਦੋਸਤਾਂ ਨੂੰ ਪੱਤਰ ਲਿਖਦਾ ਰਿਹਾ ਹੈ। ਐਸਐਮਐਸ, ਵਾਟਸਐਪ ਦੇ ਮੌਜੂਦਾ ਰੁਝਾਨ ਤੋਂ ਅੱਗੇ ਵਧਦਿਆਂ, ਦੋਸਤਾਂ ਨੂੰ ਪੱਤਰ ਲਿਖਣ ਦਾ ਇਹ ਅਭਿਆਸ ਹੋਰ ਵਧੇਰੇ ਆਨੰਦ ਅਤੇ ਖੁਸ਼ੀ ਲਿਆਵੇਗਾ।
https://pib.gov.in/PressReleseDetail.aspx?PRID=1679656
ਹੱਜ 2021 ਲਈ ਬਿਨੈ ਪੱਤਰ ਫਾਰਮ ਜਮ੍ਹਾ ਕਰਨ ਦੀ ਆਖਰੀ ਮਿਤੀ 10 ਜਨਵਰੀ 2021 ਤੱਕ ਵਧਾਈ ਗਈ
ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਹੱਜ 2021 ਲਈ ਬਿਨੈ ਪੱਤਰ ਫਾਰਮ ਜਮ੍ਹਾ ਕਰਨ ਦੀ ਆਖਰੀ ਤਰੀਕ 10 ਜਨਵਰੀ 2021 ਤੱਕ ਵਧਾ ਦਿੱਤੀ ਗਈ ਹੈ। ਸ੍ਰੀ ਨਕਵੀ ਅੱਜ ਮੁੰਬਈ ਦੇ ਹੱਜ ਹਾਊਸ ਵਿਖੇ ਹੱਜ ਕਮੇਟੀ ਆਫ ਇੰਡੀਆ ਦੀ ਬੈਠਕ ਦੀ ਪ੍ਰਧਾਨਗੀ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਕਿ ਅੱਜ 10 ਦਸੰਬਰ 2020 ਨੂੰ ਹੱਜ 2021 ਲਈ ਬਿਨੈ-ਪੱਤਰ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ ਸੀ ਅਤੇ ਹੁਣ ਇਸ ਨੂੰ 10 ਜਨਵਰੀ 2021 ਤੱਕ ਵਧਾ ਦਿੱਤਾ ਗਿਆ ਹੈ। ਹੱਜ 2021 ਲਈ 40,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਦਕਿ "ਮਹਿਰਮ" ਤੋਂ ਬਿਨਾਂ ਮਹਿਲਾ ਸ਼੍ਰੇਣੀ ਅਧੀਨ 500 ਤੋਂ ਵੱਧ ਅਰਜ਼ੀਆਂ ਮਿਲੀਆਂ ਹਨ। ਸ੍ਰੀ ਨਕਵੀ ਨੇ ਕਿਹਾ ਕਿ ਸਊਦੀ ਅਰਬ ਤੋਂ ਪ੍ਰਾਪਤ ਹੋਏ ਅਰੰਭਕ ਬਿੰਦੂਆਂ ਅਤੇ ਫੀਡਬੈਕ ਦੇ ਅਨੁਸਾਰ ਚੰਗੀ ਤਰ੍ਹਾਂ ਵਿਚਾਰ ਵਟਾਂਦਰੇ ਤੋਂ ਬਾਅਦ; ਇਨ੍ਹਾਂ ਬਿੰਦੂਆਂ ਅਨੁਸਾਰ ਹੱਜ ਯਾਤਰੀਆਂ ਦੀ ਅਨੁਮਾਨਤ ਲਾਗਤ ਨੂੰ ਘਟਾ ਦਿੱਤਾ ਗਿਆ ਹੈ। ਸ੍ਰੀ ਨਕਵੀ ਨੇ ਕਿਹਾ ਕਿ ਮਹਾਮਾਰੀ ਦੀ ਸਥਿਤੀ ਦੇ ਕਾਰਨ ਰਾਸ਼ਟਰੀ-ਅੰਤਰਰਾਸ਼ਟਰੀ ਪ੍ਰੋਟੋਕੋਲ ਦਿਸ਼ਾ ਨਿਰਦੇਸ਼ ਹੱਜ 2021 ਦੌਰਾਨ ਲਾਗੂ ਕੀਤੇ ਜਾਣਗੇ ਅਤੇ ਇਨ੍ਹਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਭਾਰਤ ਅਤੇ ਸਊਦੀ ਅਰਬ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਊਦੀ ਅਰਬ ਸਰਕਾਰ ਅਤੇ ਭਾਰਤ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੱਜ ਦੀ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਏਗੀ।
https://pib.gov.in/PressReleseDetail.aspx?PRID=1679640
ਸ਼੍ਰੀ ਥਾਵਰਚੰਦ ਗਹਿਲੋਤ ਨੇ ਲਾਤੂਰ, ਮਹਾਰਾਸ਼ਟਰ ਦੇ 8797 ਦਿੱਵਯਾਂਗਜਨਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਨ ਪ੍ਰਦਾਨ ਕਰਨ ਲਈ ਆਯੋਜਿਤ ਕੀਤੇ ਗਏ ਏਡੀਆਈਪੀ ਕੈਂਪ ਦਾ ਵਰਚੁਅਲ ਮਾਧਿਅਮ ਨਾਲ ਉਦਘਾਟਨ ਕੀਤਾ
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸ਼੍ਰੀ ਥਾਵਰਚੰਦ ਗਹਿਲੋਤ ਨੇ ਅੱਜ ਔਨਲਾਈਨ ਵੀਡੀਓ ਸਟ੍ਰੀਮਿੰਗ ਦੇ ਮਾਧਿਅਮ ਰਾਹੀਂ ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਤਹਿਤ ਲਾਤੂਰ ਜ਼ਿਲ੍ਹੇ ਦੇ ਚੁਣੇ ਦਿੱਵਯਾਂਗਜਨਾਂ ਲਈ ਬਲਾਕ ਪੱਧਰ ‘ਤੇ ਸਹਾਇਤਾ ਅਤੇ ਸਹਾਇਕ ਉਪਕਰਨਾ ਦੀ ਮੁਫਤ ਵੰਡ ਲਈ ਏਡੀਆਈਪੀ ਕੈਂਪ ਦਾ ਉਦਘਾਟਨ ਕੀਤਾ। ਉਦਘਾਟਨ ਅਵਸਰ ‘ਤੇ ਸੰਬੋਧਨ ਕਰਦੇ ਹੋਏ ਸ਼੍ਰੀ ਥਾਵਰਚੰਦ ਗਹਿਲੋਤ ਨੇ ਕਿਹਾ ਕਿ, ਕੋਵਿਡ-19 ਮਹਾਮਾਰੀ ਦੀ ਸਥਿਤੀ ਵਿੱਚ ਵੀ ਭਾਰਤ ਸਰਕਾਰ ਦੁਆਰਾ ਵਿਸ਼ੇਸ਼ ਉਪਾਅ ਕੀਤੇ ਗਏ ਹਨ, ਤਾਕਿ ਕਲਿਆਣਕਾਰੀ ਯੋਜਨਾਵਾਂ ਦੇ ਲਾਭ ਦਿਵਿਆਂਗ ਵਿਅਕਤੀਆਂ ਦੇ ਹਿਤ ਵਿੱਚ ਨਿਰਵਿਘਨ ਰੂਪ ਨਾਲ ਜਾਰੀ ਰਹਿ ਸਕਣ। ਉਨ੍ਹਾਂ ਨੇ ਕਿਹਾ ਕਿ, ਸਾਡੇ ਦੇਸ਼ ਵਿੱਚ ਦਿੱਵਯਾਂਗਜਨਾਂ ਨੂੰ ਮੁਫਤ ਸਹਾਇਤਾ ਅਤੇ ਸਹਾਇਕ ਉਪਕਰਨ ਪ੍ਰਦਾਨ ਕਰਨ ਲਈ 338.00 ਕਰੋੜ ਰੁਪਏ ਦੀ ਲਾਗਤ ਨਾਲ ਭਾਰਤੀ ਕ੍ਰਿਤਰਿਮ ਅੰਗ ਨਿਰਮਾਣ ਨਿਗਮ - ਐਲਿੰਕੋ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਸਾਲ 2014 - 15 ਦੇ ਬਾਅਦ ਤੋਂ 9331 ਏਡੀਆਈਪੀ ਕੈਂਪਾਂ ਦਾ ਆਯੋਜਨ 16.87 ਲੱਖ ਲਾਭਾਰਥੀਆਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਨ ਪ੍ਰਦਾਨ ਕਰਨ ਲਈ ਕੀਤਾ ਗਿਆ ਹੈ, ਜਿਨ੍ਹਾਂ ਦੀ ਕੀਮਤ 1003.09 ਕਰੋੜ ਰੁਪਏ ਹੈ। 637 ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਗਏ ਹਨ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਇਸ ਤਰ੍ਹਾਂ ਦੇ ਕੈਂਪਾਂ ਦਾ ਆਯੋਜਨ ਕਰਕੇ ਦੇਸ਼ ਦੇ ਸਾਰੇ ਹਿੱਸਿਆਂ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।
https://pib.gov.in/PressReleseDetail.aspx?PRID=1679669
ਭਾਰਤ ਅਤੇ ਪੁਰਤਗਾਲ ਦੇ ਸਰਕਾਰੀ, ਅਕਾਦਮਿਕ ਅਤੇ ਉਦਯੋਗਿਕ ਨੁਮਾਇੰਦਿਆਂ ਨੇ ਤਕਨੀਕੀ ਸਹਿਯੋਗ ਦੇ ਸੰਭਾਵਿਤ ਖੇਤਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ
ਡੀਐੱਸਟੀ-ਸੀਆਈਆਈ ਟੈਕਨੋਲੋਜੀ ਸੰਮੇਲਨ ਦੇ ਉੱਚ ਪੱਧਰੀ ਟੈੱਕ ਲੀਡਰਸ਼ਿਪ ਸੈਸ਼ਨ ਦੌਰਾਨ ਭਾਰਤ ਅਤੇ ਪੁਰਤਗਾਲ ਦੇ ਪਤਵੰਤਿਆਂ ਨੇ ਪਾਣੀ, ਸਿਹਤ ਸੰਭਾਲ, ਖੇਤੀਬਾੜੀ, ਕੂੜਾ ਪ੍ਰਬੰਧਨ, ਕਲੀਨਟੈਕ ਜਲਵਾਯੂ ਹੱਲ ਅਤੇ ਆਈਸੀਟੀ ਵਰਗੇ ਖੇਤਰਾਂ ਬਾਰੇ ਵਿਚਾਰ ਵਟਾਂਦਰੇ ਕੀਤੇ, ਜਿਸ ਵਿੱਚ ਦੋਵੇਂ ਦੇਸ਼ ਸਮਾਜਿਕ ਚੁਣੌਤੀਆਂ ਦੇ ਹੱਲ ਲੱਭਣ ਲਈ ਉੱਚ-ਪੱਧਰ 'ਤੇ ਇੱਕ ਸਰਬਪੱਖੀ ਅਤੇ ਆਪਸੀ ਲਾਭਦਾਇਕ ਸਬੰਧ ਬਣਾਉਣ ਵਿੱਚ ਸਹਿਯੋਗ ਕਰ ਸਕਦੇ ਹਨ। ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋ: ਆਸ਼ੂਤੋਸ਼ ਸ਼ਰਮਾ ਨੇ ਸੋਮਵਾਰ ਨੂੰ ਸੰਮੇਲਨ ਵਿੱਚ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ ਕਿ ਵਿਗਿਆਨ, ਟੈਕਨੋਲੋਜੀ, ਨਵੀਨਤਾ, ਉਦਯੋਗ ਅਤੇ ਬਾਜ਼ਾਰਾਂ ਰਾਹੀਂ ਭਾਰਤ ਅਤੇ ਪੁਰਤਗਾਲ ਇੱਕ ਦੂਜੇ ਨੂੰ ਦੁਬਾਰਾ ਖੋਜ ਰਹੇ ਹਨ ਅਤੇ ਦੁਵੱਲੇ ਗਿਆਨ ਦੇ ਸਹਿ-ਨਿਰਮਾਣ, ਵਿਗਿਆਨ, ਸਹਿਯੋਗੀ ਪ੍ਰਾਜੈਕਟਾਂ ਅਤੇ ਨਵੀਨਤਾ ਵਿੱਚ ਸਹਿਕਾਰਤਾ ਅਤੇ ਬਹੁਪੱਖੀ ਮੁੱਦਿਆਂ 'ਤੇ ਸਹਿਯੋਗ ਦੀ ਸ਼ੁਰੂਆਤ ਕੀਤੀ ਹੈ। ਮੇਦਾਂਤਾ- ਦ ਮੈਡੀਸਿਟੀ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਦੇਸ਼ਕ ਡਾ: ਨਰੇਸ਼ ਤ੍ਰੇਹਨ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਨੇ ਭਾਰਤ ਦੀ ਸੰਭਾਵਨਾ ਦਾ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੀਖਣ ਕੀਤਾ ਹੈ ਕਿਉਂਕਿ ਦੇਸ਼ ਕੋਲ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਵੈਂਟੀਲੇਟਰ ਅਤੇ ਪੀਪੀਈ ਵਰਗੇ ਕੋਈ ਉਪਕਰਣ ਅਤੇ ਸਮੱਗਰੀ ਨਹੀਂ ਸੀ ਜਦਕਿ ਹੁਣ ਕੇਵਲ ਦੇਸ਼ ਦੀ ਮੰਗ ਨੂੰ ਹੀ ਪੂਰਾ ਨਹੀਂ ਕੀਤਾ ਬਲਕਿ ਨਿਰਯਾਤ ਵੀ ਕੀਤਾ ਗਿਆ ਹੈ।
https://pib.gov.in/PressReleasePage.aspx?PRID=1679458
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਅਸਾਮ: ਅਸਾਮ ਵਿੱਚ ਕੀਤੇ ਗਏ 28,896 ਟੈਸਟਾਂ ਵਿੱਚੋਂ 0.51% ਦੀ ਪਾਜ਼ਿਟਿਵ ਦਰ ਦੇ ਨਾਲ 146 ਕੇਸਾਂ ਦਾ ਪਤਾ ਲੱਗਿਆ ਹੈ, ਜਦੋਂ ਕਿ ਕੱਲ 178 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ – 214165 ਹਨ, ਜਿਨ੍ਹਾਂ ਵਿੱਚੋਂ ਰਿਕਵਰਡ ਹੋਏ ਕੇਸ 97.88% ਅਤੇ ਐਕਟਿਵ ਕੇਸ 1.65% ਹਨ।
-
ਸਿੱਕਮ: 24 ਨਵੇਂ ਕੇਸਾਂ ਦੇ ਆਉਣ ਨਾਲ ਸਿੱਕਮ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 5,239 ਤੱਕ ਪਹੁੰਚ ਗਈ ਹੈ। ਹਸਪਤਾਲਾਂ ਅਤੇ ਹੋਮ ਆਈਸੋਲੇਸ਼ਨ ਵਿੱਚ ਰਹਿਣ ਵਾਲੇ 19 ਮਰੀਜ਼ਾਂ ਦੀ ਛੁੱਟੀ ਹੋਣ ਨਾਲ ਰਿਕਵਰਡ ਮਰੀਜ਼ਾਂ ਦੀ ਗਿਣਤੀ ਵਧ ਕੇ 4,661 ਹੋ ਗਈ ਹੈ। ਰਾਜ ਵਿੱਚ ਇਸ ਸਮੇਂ ਨੋਵਲ ਕੋਰੋਨਾ ਵਾਇਰਸ ਦੇ 368 ਐਕਟਿਵ ਮਾਮਲੇ ਹਨ।
-
ਕੇਰਲ: ਕੋਵਿਡ ਮਹਾਮਾਰੀ ਅਤੇ ਇਸ ਦੀ ਰੋਕਥਾਮ ਦੇ ਸਖ਼ਤ ਉਪਾਵਾਂ ਦੇ ਬਾਵਜੂਦ ਵੋਟਰਾਂ ਨੇ ਕੇਰਲ ਸਥਾਨਕ ਬਾਡੀ ਦੀਆਂ ਚੋਣਾਂ ਦੇ ਦੂਜੇ ਪੜਾਅ ਵਿੱਚ ਪੰਜ ਕੇਂਦਰੀ ਜ਼ਿਲ੍ਹਿਆਂ ਦੇ ਪੋਲਿੰਗ ਬੂਥਾਂ ’ਤੇ ਭਾਰੀ ਭੀੜ ਸੀ। ਬਹੁਤ ਸਾਰੀਆਂ ਥਾਵਾਂ ’ਤੇ ਤੇਜ਼ ਪੋਲਿੰਗ ਵੇਖੀ ਜਾ ਰਹੀ ਹੈ ਜਿਸ ਨਾਲ ਵੋਟਿੰਗ ਦੀ ਪ੍ਰਤੀਸ਼ਤ 70% ਨੂੰ ਪਾਰ ਕਰ ਗਈ ਹੈ। ਇਸ ਦੌਰਾਨ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਅਗਲੇ ਹਫ਼ਤੇ ਰਾਜ ਦੇ ਸਕੂਲ ਖੋਲ੍ਹਣ ਬਾਰੇ ਫੈਸਲਾ ਲੈਣ ਲਈ ਸੀਨੀਅਰ ਅਧਿਕਾਰੀਆਂ ਦੀ ਇੱਕ ਮੀਟਿੰਗ ਸੱਦੀ ਹੈ, ਇਹ ਸਕੂਲ ਮਹਾਮਾਰੀ ਦੇ ਫੈਲਣ ਤੋਂ ਬਾਅਦ ਬੰਦ ਹੋ ਗਏ ਸਨ। ਕੋਵਿਡ ਮਾਹਰ ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਦਸਵੀਂ ਅਤੇ ਉੱਚ ਸੈਕੰਡਰੀ ਦੀਆਂ ਕਲਾਸਾਂ ਜਨਵਰੀ ਵਿੱਚ ਦੁਬਾਰਾ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਕੱਲ ਰਾਜ ਵਿੱਚ ਕੋਵਿਡ-19 ਦੇ 4,875 ਕੇਸ ਪਾਏ ਗਏ ਸੀ। ਕੋਵਿਡ ਕਾਰਨ ਰਾਜ ਵਿੱਚ ਮੌਤਾਂ ਦੀ ਗਿਣਤੀ 2,507 ਨੂੰ ਛੂਹ ਗਈ ਹੈ। ਮੌਜੂਦਾ ਟੈਸਟ ਪਾਜ਼ਿਟਿਵ ਦਰ 9.26 ਹੈ।
-
ਤਮਿਲ ਨਾਡੂ: ਤਮਿਲ ਨਾਡੂ ਵਿੱਚ ਬਿਜਲੀ ਦੀ ਮੰਗ ਇਸ ਸਾਲ ਅਕਤੂਬਰ ਮਹੀਨੇ ਵਿੱਚ 9% ਵਧ ਕੇ 9,086 ਮਿਲੀਅਨ ਯੂਨਿਟ ਹੋ ਗਈ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 8,266 ਮਿਲੀਅਨ ਯੂਨਿਟ ਸੀ, ਪਹਿਲੀ ਵਾਰ ਸਕਾਰਾਤਮਕ ਵਾਧਾ ਹੋਇਆ ਹੈ ਕਿਉਂਕਿ ਮਾਰਚ ਵਿੱਚ ਲੌਕਡਾਊਨ ਨੂੰ ਕੋਵਿਡ ਦੀ ਰੋਕਥਾਮ ਲਈ ਲਗਾਇਆ ਗਿਆ ਸੀ। ਇਸ ਦੌਰਾਨ, ਬੁੱਧਵਾਰ ਨੂੰ ਤਮਿਲਨਾਡੂ ਵਿੱਚ 1,232 ਨਵੇਂ ਕੇਸਾਂ ਦੇ ਆਉਣ ਨਾਲ ਕੋਵਿਡ-19 ਦੇ ਐਕਟਿਵ ਕੇਸ 10,491 ਰਹਿ ਗਏ ਹਨ, ਜਦੋਂਕਿ 14 ਮੌਤਾਂ ਹੋਈਆਂ ਹਨ। ਕੇਸਾਂ ਦੀ ਗਿਣਤੀ 7,94,020 ਨੂੰ ਛੂਹ ਗਈ ਹੈ ਅਤੇ ਇਸ ਮੌਤਾਂ ਦੀ ਗਿਣਤੀ 11,836 ਤੱਕ ਪਹੁੰਚ ਗਈ ਹੈ।
-
ਕਰਨਾਟਕ: ਕੱਲ੍ਹ ਕਰਨਾਟਕ ਵਿੱਚ 279 ਨਵੇਂ ਕੇਸ ਆਏ, 3218 ਡਿਸਚਾਰਜ ਹੋਏ ਅਤੇ 20 ਮੌਤਾਂ ਹੋਈਆਂ ਹਨ। ਕੁੱਲ ਪਾਜ਼ਿਟਿਵ ਕੇਸ 8,96,563 ਹਨ ਜਦੋਂ ਕਿ ਐਕਟਿਵ ਕੇਸ 23,056 ਹਨ। ਮੌਤਾਂ: 11,900; ਡਿਸਚਾਰਜ: 8,61,588।
-
ਆਂਧਰ ਪ੍ਰਦੇਸ਼: ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਟੀਕਾ ਲਗਾਉਣ ਲਈ ਤਿਆਰੀ ਕੀਤੀ ਹੈ। ਮੰਡਲ ਅਤੇ ਕਸਬੇ ਪੱਧਰ ’ਤੇ ਵੀ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ। ਚਿਤੂਰ ਜ਼ਿਲ੍ਹੇ ਵਿੱਚ, ਡੀਐੱਮ ਐਂਡ ਐੱਚਓ ਨੇ ਈ-ਵਿਨ ਐਪ (ਇਲੈਕਟ੍ਰਾਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ) ’ਤੇ ਵੈਕਸੀਨ ਕੋਲਡ ਚੇਨ ਹੈਂਡਲਰਾਂ ਲਈ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਹੈ। ਕੋਲਡ ਚੇਨ ਤਰੀਕੇ ਦੀ ਵਰਤੋਂ ਕਰਕੇ ਟੀਕੇ ਦੀ ਸੁਰੱਖਿਆ ਕੀਤੀ ਜਾਵੇਗੀ ਅਤੇ ਸਿਹਤ ਕਰਮਚਾਰੀਆਂ ਨੂੰ ਦਿੱਤੀ ਜਾਏਗੀ। ਇਸ ਦੌਰਾਨ, ਕਿਹਾ ਜਾਂਦਾ ਹੈ ਕਿ ਇਲੁਰੂ ਵਿੱਚ ਰਹੱਸਮਈ ਬਿਮਾਰੀ ਦੀ ਗੰਭੀਰਤਾ ਹੌਲੀ-ਹੌਲੀ ਘੱਟ ਹੋ ਰਹੀ ਹੈ ਕਿਉਂਕਿ ਹਰ ਰੋਜ਼ ਪੀੜਤਾਂ ਦੀ ਗਿਣਤੀ ਘਟ ਰਹੀ ਹੈ। ਜ਼ਿਲ੍ਹਾ ਅਧਿਕਾਰੀ, ਜਿਨ੍ਹਾਂ ਨੇ ਹੁਣ ਤੱਕ ਟੈਸਟ ਦੇ ਨਮੂਨਿਆਂ ਦੇ ਨਤੀਜਿਆਂ ਦੀ ਜਾਂਚ ਕੀਤੀ ਹੈ, ਉਹ ਇਸ ਵੇਲੇ ਕੇਂਦਰੀ ਏਜੰਸੀਆਂ ਤੋਂ ਰਿਪੋਰਟਾਂ ਦੀ ਉਡੀਕ ਕਰ ਰਹੇ ਹਨ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਤੇਲੰਗਾਨਾ ਵਿੱਚ 643 ਨਵੇਂ ਕੇਸ ਆਏ, 805 ਦੀ ਰਿਕਵਰੀ ਹੋਈ ਅਤੇ 2 ਮੌਤਾਂ ਹੋਈਆਂ ਹਨ; ਕੁੱਲ ਕੇਸ 2,75,904, ਐਕਟਿਵ ਕੇਸ: 7,497, ਮੌਤਾਂ: 1482, ਡਿਸਚਾਰਜ: 2,66,925। ਰਾਜ ਵਿੱਚ ਰਿਕਵਰੀ ਦੀ ਦਰ 96.74% ਹੈ।
-
ਮਹਾਰਾਸ਼ਟਰ: ਮਹਾਰਾਸ਼ਟਰ ਦੇ ਸਿਹਤ ਸੱਕਤਰ ਪ੍ਰਦੀਪ ਵਿਆਸ ਨੇ ਦੱਸਿਆ ਹੈ ਕਿ 16,000 ਤੋਂ ਵੱਧ ਲੋਕਾਂ ਨੇ ਕੋ-ਵਿਨ ਪੋਰਟਲ ’ਤੇ ਵੈਕਸੀਨ ਐਡਮਿਨੀਸਟ੍ਰੇਟਰ ਦੇ ਤੌਰ ’ਤੇ ਆਪਣੇ ਨਾਮ ਦਰਜ ਕਰਵਾਏ ਹਨ ਜਦਕਿ ਇੱਕ ਲੱਖ ਦੇ ਕਰੀਬ ਲੋਕਾਂ ਨੇ ਲਾਭਪਾਤਰੀਆਂ ਵਜੋਂ ਨਾਮ ਰਜਿਸਟਰ ਕਰਵਾਏ ਹਨ। ਕੋਵਿਡ ਵੈਕਸੀਨ ਲਗਾਉਣ ਦੀ ਮੁਹਿੰਮ ਲਈ ਰਾਜ ਦੀ ਤਿਆਰੀ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੰਦੇ ਹੋਏ ਸ਼੍ਰੀ ਵਿਆਸ ਨੇ ਮਹਾਰਾਸ਼ਟਰ ਦੇ ਮੁੱਖ ਸਕੱਤਰ ਸੰਜੇ ਕੁਮਾਰ ਦੀ ਅਗਵਾਈ ਵਾਲੀ ਸਟੀਅਰਿੰਗ ਕਮੇਟੀ ਨੂੰ ਦੱਸਿਆ ਕਿ ਇਸ ਸਮੇਂ ਟੀਕੇ ਨੂੰ ਸਟੋਰ ਕਰਨ ਅਤੇ ਰਾਜ ਭਰ ਵਿੱਚ ਲੋੜੀਂਦੀਆਂ ਥਾਵਾਂ ’ਤੇ ਲਿਜਾਣ ਲਈ 3,135 ਕੇਂਦਰਾਂ ਦੀ ਇੱਕ ਕੋਲਡ ਸਟੋਰੇਜ ਚੇਨ ਉਪਲਬਧ ਹੈ। ਸ਼੍ਰੀ ਵਿਆਸ ਨੇ ਕਿਹਾ ਕਿ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਲਈ ਮੁੱਢਲੀਆਂ ਸਿਹਤ ਸੰਭਾਲ ਕਲੀਨਿਕਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਟੀਕਾਕਰਨ ਬੂਥ ਸਥਾਪਤ ਕੀਤੇ ਜਾਣਗੇ। ਬਾਅਦ ਦੇ ਪੜਾਅ ’ਤੇ, ਅਜਿਹੇ ਬੂਥ ਸਕੂਲ, ਕਮਿਊਨਿਟੀ ਹਾਲਾਂ ਅਤੇ ਨਾਗਰਿਕ ਦਫ਼ਤਰਾਂ ਵਿੱਚ ਸਥਾਪਿਤ ਕੀਤੇ ਜਾਣਗੇ, ਜਿੱਥੇ ਪੁਲਿਸ ਕਰਮਚਾਰੀ, ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ, 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ ਹੋਰ-ਰੋਗਾਂ ਵਾਲੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਇਸ ਦੌਰਾਨ, ਮਹਾਰਾਸ਼ਟਰ ਸਾਈਬਰ ਸੈੱਲ ਨੇ ਇੱਕ ਐਡਵਾਈਜ਼ਰੀ ਜਾਰੀ ਕੀਤਾ ਹੈ, ਜਿਸ ਵਿੱਚ ਇੰਟਰਪੋਲ ਦੁਆਰਾ ਦਿੱਤੀ ਗਈ ਚੇਤਾਵਨੀ ਬਾਰੇ ਜਾਣਕਾਰੀ ਦਿੱਤੀ ਗਈ ਸੀ, ਕੋਵਿਡ-19 ਟੀਕਿਆਂ ਦੀ ਜਿਨ੍ਹਾਂ ਦੀ ਵਰਤੋਂ ਲਈ ਮਨਜ਼ੂਰੀ ਦਿੱਤੀ ਜਾ ਰਹੀ ਹੈ ਉਨ੍ਹਾਂ ਦੀ ਉਪਲਬਧਤਾ ਦੇ ਆਲੇ ਦੁਆਲੇ ਸਾਈਬਰ ਕ੍ਰਾਈਮ ਘੁਟਾਲਿਆਂ ਵਿੱਚ ਸੰਭਾਵਤ ਵਾਧੇ ਦੇ ਸੰਬੰਧ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਰਾਜ ਸਾਈਬਰ ਸੈੱਲ ਨੇ ਇਹ ਵੀ ਚਾਨਣਾ ਪਾਇਆ ਹੈ ਕਿ ਸੰਗਠਿਤ ਅਪਰਾਧ ਨੈੱਟਵਰਕ ਟੀਕੇ ਦੀ ਸਪਲਾਈ ਚੇਨ ਨੂੰ ਨਿਸ਼ਾਨਾ ਬਣਾ ਸਕਦੇ ਹਨ ਅਤੇ ਗੈਰ ਕਾਨੂੰਨੀ ਜਾਂ ਨਕਲੀ ਉਤਪਾਦਾਂ ਨੂੰ ਵੇਚਣ ਵਾਲੀਆਂ ਵੱਖੋ-ਵੱਖਰੇ ਜਾਅਲੀ ਵੈੱਬਸਾਈਟਾਂ ਬਣਾ ਸਕਦੇ ਹਨ।
-
ਗੁਜਰਾਤ: ਗੁਜਰਾਤ ਵਿੱਚ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਕੋਵਿਡ-19 ਮਾਮਲਿਆਂ ਵਿੱਚ ਤੇਜ਼ੀ ਆਉਣ ਤੋਂ ਬਾਅਦ ਹੁਣ ਨਵੇਂ ਮਾਮਲੇ ਹੌਲੀ-ਹੌਲੀ ਘਟ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਆਏ ਨਵੇਂ ਮਾਮਲੇ 1,400 ਤੋਂ ਹੇਠਾਂ ਆ ਗਏ ਹਨ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 14,027 ਹੈ।
-
ਰਾਜਸਥਾਨ: ਬੁੱਧਵਾਰ ਨੂੰ ਰਾਜਸਥਾਨ ਵਿੱਚ ਕੋਵਿਡ ਕਾਰਨ 17 ਹੋਰ ਮੌਤਾਂ ਹੋਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 2,845 ਹੋ ਗਈ, ਜਦੋਂਕਿ ਕੋਵਿਡ ਦੇ 1,511 ਤਾਜ਼ਾ ਮਾਮਲਿਆਂ ਦੇ ਆਉਣ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 2,85,627 ਹੋ ਗਈ ਹੈ। ਰਾਜ ਵਿੱਚ ਕੋਵਿਡ-19 ਦੇ 19,792 ਐਕਟਿਵ ਕੇਸ ਹਨ।
-
ਮੱਧ ਪ੍ਰਦੇਸ਼: ਬੁੱਧਵਾਰ ਨੂੰ ਮੱਧ ਪ੍ਰਦੇਸ਼ ਵਿੱਚ ਕੋਵਿਡ ਦੇ 1,272 ਤਾਜ਼ਾ ਕੇਸ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 2,18,574 ਹੋ ਗਈ ਹੈ। ਰਾਜ ਵਿੱਚ ਵਾਇਰਸ ਕਾਰਨ 8 ਹੋਰ ਜਾਨਾਂ ਗਈਆਂ ਹਨ, ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,366 ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 13,221 ਹੈ।
ਫੈਕਟਚੈੱਕ
*******
ਵਾਈਬੀ
(Release ID: 1679882)
Visitor Counter : 304