ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇਜ਼ਰਾਈਲ ਅਤੇ ਯਹੂਦੀ ਲੋਕਾਂ ਨੂੰ ਹਨੁਕਾਹ 'ਤੇ ਵਧਾਈ ਦਿੱਤੀ

प्रविष्टि तिथि: 10 DEC 2020 7:08PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਪੂਰੀ ਦੁਨੀਆ ਵਿੱਚ ਇਜ਼ਰਾਈਲ ਦੇ ਲੋਕਾਂ ਅਤੇ ਯਹੂਦੀਆਂ ਨੂੰ ਹਨੁਕਾਹ ਤਿਉਹਾਰ 'ਤੇ ਵਧਾਈ ਦਿੱਤੀ ਹੈ।

ਇੱਕ ਟਵੀਟ ਵਿੱਚ ਸ਼੍ਰੀ ਮੋਦੀ ਨੇ ਕਿਹਾ, "ਇਜ਼ਰਾਈਲ ਦੇ ਲੋਕਾਂ ਅਤੇ ਦੁਨੀਆ ਭਰ ਵਿੱਚ ਮੌਜੂਦ ਯਹੂਦੀ ਮਿੱਤਰਾਂ ਨੂੰ ਚਾਗ ਹਨੁਕਾਹ ਸੈਮਇਚ। ਈਸ਼ਵਰ ਕਰੇ ਇਹ ਤਿਉਹਾਰ ਸਾਡੇ ਜੀਵਨ ਵਿੱਚ ਸ਼ਾਂਤੀ ਅਤੇ ਪ੍ਰਕਾਸ਼ ਲਿਆਵੇ। ਅਤੇ ਇਸ ਦੇ ਜ਼ਰੀਏ ਸਾਡੇ ਲੋਕਾਂ ਦੇ ਸਬੰਧ ਹੋਰ ਮਜ਼ਬੂਤ ਹੋਣ।''

ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਇਜ਼ਰਾਈਲ ਦੇ ਰਾਸ਼ਟਰਪਤੀ ਰੂਵੇਨ ਰਿਵਲਿਨ ਨੂੰ ਟੈਗ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਹਿਬਰੂ ਭਾਸ਼ਾ ਵਿੱਚ ਵੀ ਟਵੀਟ ਕੀਤਾ। 

 

***

ਡੀਐੱਸ/ਐੱਸਐੱਚ


(रिलीज़ आईडी: 1679870) आगंतुक पटल : 158
इस विज्ञप्ति को इन भाषाओं में पढ़ें: Malayalam , English , Urdu , हिन्दी , Marathi , Bengali , Manipuri , Assamese , Gujarati , Odia , Tamil , Telugu , Kannada