ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 12 ਦਸੰਬਰ ਨੂੰ ਫਿੱਕੀ (FICCI) ਦੀ 93ਵੀਂ ਸਲਾਨਾ ਜਨਰਲ ਮੀਟਿੰਗ ਅਤੇ ਸਲਾਨਾ ਸੰਮੇਲਨ ਨੂੰ ਸੰਬੋਧਨ ਕਰਨਗੇ

Posted On: 10 DEC 2020 7:04PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਦਸੰਬਰ, 2020 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਫਿੱਕੀ (FICCI) ਦੀ 93 ਵੀਂ ਸਲਾਨਾ ਜਨਰਲ ਮੀਟਿੰਗ ਅਤੇ ਸਲਾਨਾ ਸੰਮੇਲਨ ਵਿੱਚ ਉਦਘਾਟਨੀ ਭਾਸ਼ਣ ਦੇਣਗੇ। ਪ੍ਰਧਾਨ ਮੰਤਰੀ ਵਰਚੁਅਲ ਫਿੱਕੀ ਸਲਾਨਾ ਐਕਸਪੋ 2020 ਦਾ ਉਦਘਾਟਨ ਵੀ ਕਰਨਗੇ। 

 

ਫਿੱਕੀ ਦਾ ਸਲਾਨਾ ਸੰਮੇਲਨ 11, 12 ਅਤੇ 14 ਦਸੰਬਰ 2020 ਨੂੰ ਆਯੋਜਤ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਸਲਾਨਾ ਸੰਮੇਲਨ ਦਾ ਵਿਸ਼ਾ “ਪ੍ਰੇਰਿਤ ਭਾਰਤ” ਹੈ। ਇਸ ਸਮਾਰੋਹ ਵਿੱਚ ਕਈ ਮੰਤਰੀਆਂ, ਨੌਕਰਸ਼ਾਹਾਂ, ਉਦਯੋਗਾਂ ਦੇ ਪ੍ਰਮੁੱਖ, ਡਿਪਲੋਮੈਟਾਂ, ਅੰਤਰਰਾਸ਼ਟਰੀ ਮਾਹਿਰਾਂ ਅਤੇ ਹੋਰ ਪ੍ਰਮੁੱਖ ਸ਼ਮੂਲੀਅਤ ਕਰਨ ਵਾਲਿਆਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੇਗੀ। ਸੰਮੇਲਨ ਵਿੱਚ ਵੱਖ-ਵੱਖ ਹਿਤਧਾਰਕ ਸ਼ਾਮਲ ਹੋਣਗੇ ਜੋ ਕੋਵਿਡ-19 ਦੇ ਅਰਥਵਿਵਸਥਾ 'ਤੇ ਪੈਣ ਵਾਲੇ ਪ੍ਰਭਾਵ, ਸਰਕਾਰ ਦੁਆਰਾ ਕੀਤੇ ਜਾ ਰਹੇ ਸੁਧਾਰਾਂ ਅਤੇ ਭਾਰਤੀ ਅਰਥਵਿਵਸਥਾ ਲਈ ਅੱਗੇ ਵਧਣ ਦੇ ਰਾਹ 'ਤੇ ਵਿਚਾਰ ਕਰਨਗੇ।

 

ਫਿੱਕੀ ਦਾ ਸਲਾਨਾ ਐਕਸਪੋ 2020, 11 ਦਸੰਬਰ 2020 ਤੋਂ ਸ਼ੁਰੂ ਹੋਵੇਗਾ ਅਤੇ ਇੱਕ ਸਾਲ ਦੀ ਮਿਆਦ ਲਈ ਜਾਰੀ ਰਹੇਗਾ। ਵਰਚੁਅਲ ਐਕਸਪੋ ਵਿਸ਼ਵ ਭਰ ਦੇ ਪ੍ਰਦਰਸ਼ਕਾਂ ਨੂੰ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਅਤੇ ਉਨ੍ਹਾਂ ਦੇ ਵਪਾਰ ਦੀਆਂ ਸੰਭਾਵਨਾਵਾਂ ਨੂੰ ਅੱਗੇ ਵਧਾਉਣ ਦਾ ਮੌਕਾ ਪ੍ਰਦਾਨ ਕਰੇਗਾ।

 

****

 

ਡੀਐੱਸ/ਐੱਸਐੱਚ


(Release ID: 1679849) Visitor Counter : 110