ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਐਕਟਿਵ ਕੇਸਾਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ਜਾਰੀ; 136 ਦਿਨਾਂ ਬਾਅਦ ਕੁੱਲ ਪੁਸ਼ਟੀ ਵਾਲੇ ਮਾਮਲੇ 4.10 ਲੱਖ ਤੋਂ ਹੇਠਾਂ ਆਏ

ਰੋਜ਼ਾਨਾ ਰਿਕਵਰੀ ਦੇ ਮਾਮਲੇ ਪਿਛਲੇ 8 ਦਿਨਾਂ ਤੋਂ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਨਾਲੋਂ ਵੱਧ ਦਰਜ ਹੋ ਰਹੇ ਹਨ

Posted On: 05 DEC 2020 11:13AM by PIB Chandigarh

ਭਾਰਤ ਵਿੱਚ ਕੁੱਲ ਐਕਟਿਵ ਕੇਸਾਂ ਦਾ ਭਾਰ ਅੱਜ ਘੱਟ ਕੇ 4.10 ਲੱਖ (4,09,689) ਤੋਂ ਹੇਠਾਂ ਆ ਗਿਆ ਹੈ। ਇਹ 136 ਦਿਨਾਂ ਬਾਅਦ ਸਭ ਤੋਂ ਘੱਟ ਦਰਜ ਹੋਣ ਵਾਲੇ ਮਾਮਲੇ ਹਨ।  ਕੁੱਲ ਐਕਟਿਵ ਮਾਮਲੇ 22 ਜੁਲਾਈ 2020 ਨੂੰ 4,11,133 ਸਨ।

ਇਹ ਨਵੇਂ ਪੁਸ਼ਟੀ ਵਾਲੇ ਕੇਸਾਂ ਤੋਂ ਵੱਧ ਦੀ ਰਿਕਵਰੀ ਦੇ ਰੁਝਾਨ ਰਾਹੀਂ ਹੀ ਸੰਭਵ ਹੋਇਆ ਹੈ ਜਿਸ ਨੇ ਐਕਟਿਵ ਕੇਸਾਂ ਦੀ ਕੁੱਲ ਕਮੀ ਨੂੰ ਯਕੀਨੀ ਬਣਾਇਆ ਹੈ। ਭਾਰਤ ਦੇ ਮੌਜੂਦਾ ਐਕਟਿਵ ਕੇਸਾਂ ਵਿੱਚ ਭਾਰਤ ਦੇ ਕੁੱਲ ਪੋਜੀਟਿਵ  ਮਾਮਲਿਆਂ ਦਾ ਸਿਰਫ 4.26 ਫੀਸਦ ਰਹਿ ਗਈ ਹੈ। ਨਵੀਂ ਰਿਕਵਰੀ ਦੇ ਕਾਰਨ ਕੁੱਲ ਐਕਟਿਵ ਮਾਮਲਿਆਂ ਵਿੱਚ 6,393 ਦੀ ਕੁੱਲ ਗਿਰਾਵਟ ਆਈ ਹੈ।

C:\Users\dell\Desktop\image001WYNH.jpg

 

ਪਿਛਲੇ ਅੱਠ ਦਿਨਾਂ ਤੋਂ ਦਰਜ ਕੀਤੇ ਗਏ ਰੋਜ਼ਾਨਾ ਪੁਸ਼ਟੀ ਵਾਲੇ ਕੇਸਾਂ ਨਾਲੋਂ ਦੇਸ਼ ਵਿੱਚ ਦਰਜ ਰੋਜ਼ਾਨਾ ਨਵੇਂ ਸਿਹਤਯਾਬੀ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸਾਂ ਦੀ ਗਿਣਤੀ 36,652 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 42,533 ਕੇਸ ਰਿਕਵਰ ਹੋਏ ਹਨ ਅਤੇ ਲਾਗ ਵਾਲੇ ਮਾਮਲਿਆਂ ਵਿੱਚ ਛੁੱਟੀ ਦਿੱਤੀ ਗਈ ਹੈ।

ਵਧਦੀ ਰਿਕਵਰੀ ਨੇ ਅੱਜ ਰਿਕਵਰੀ ਰੇਟ ਨੂੰ ਵੀ ਸੁਧਾਰ ਕੇ 94.28 ਫੀਸਦ ਕਰ ਦਿੱਤਾ ਹੈ।

ਕੁੱਲ ਰਿਕਵਰ ਕੀਤੇ ਗਏ ਕੇਸ 9,058,822 ਹੋ ਗਏ ਹਨ। ਰਿਕਵਰੀ ਕੀਤੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਵੱਧ ਕੇ 86.50 ਲੱਖ ਤੋਂ ਪਾਰ ਪਹੁੰਚ ਗਿਆ ਹੈ ਅਤੇ ਇਸ ਵੇਲੇ ਇਹ 8,649,133 ' ਤੇ ਖੜਾ ਹੈ।

ਨਵੇਂ ਰਿਕਵਰ ਕੀਤੇ ਕੇਸਾਂ ਵਿੱਚੋਂ 78.06 ਫੀਸਦ ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ।

ਮਹਾਰਾਸ਼ਟਰ ਵਿੱਚ ਨਵੇਂ ਰਿਕਵਰ ਹੋਏ 6,776 ਮਾਮਲਿਆਂ ਨਾਲ ਇਕ ਦਿਨ ਦੀ ਰਿਕਵਰੀ ਸਭ ਤੋਂ ਵੱਧ ਦੱਸੀ ਗਈ ਹੈ। ਕੇਰਲ ਵਿੱਚ 5,496 ਵਿਅਕਤੀ ਰਿਕਵਰ ਹੋਏ ਹਨ। ਇਸ ਤੋਂ ਬਾਅਦ ਦਿੱਲੀ ਵਿੱਚ 4,862 ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।

 

C:\Users\dell\Desktop\image002SQFE.jpg

 

ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚੋਂ 76.90 ਫੀਸਦ ਮਾਮਲੇ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ।

ਕੇਰਲ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ 5,718 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 5,229 ਨਵੇਂ ਪੁਸ਼ਟੀ ਵਾਲੇ ਕੇਸ ਸਾਹਮਣੇ ਆ ਰਹੇ ਹਨ। ਦਿੱਲੀ ਵਿੱਚ 4,067 ਨਵੇਂ ਕੇਸ ਦਰਜ ਕੀਤੇ ਗਏ ਹਨ।

 

 

 

C:\Users\dell\Desktop\image0035H52.jpg

ਪਿਛਲੇ 24 ਘੰਟਿਆਂ ਦੌਰਾਨ 512 ਜਾਨਾਂ ਗਈਆਂ ਹਨ।

ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਵੀਂਆਂ ਮੌਤਾਂ ਦੀ ਦਰ 78.32 ਫੀਸਦ ਬਣਦੀ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮੌਤਾਂ (127) ਦਰਜ ਕੀਤੀਆਂ ਗਈਆਂ ਹਨ । ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਲੜੀਵਾਰ  73 ਅਤੇ 52 ਰੋਜ਼ਾਨਾ ਮੌਤਾਂ ਰਿਪੋਰਟ ਹੋਈਆਂ ਹਨ।                                                                                                

C:\Users\dell\Desktop\image004YKXF.jpg

 

****

ਐਮਵੀ / ਐਸਜੇ


(Release ID: 1678618) ਵਿਜ਼ੀਟਰ ਕਾਊਂਟਰ : 203