ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਐਕਟਿਵ ਕੇਸਾਂ ਦੀ ਦਰ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੇ ਮੁਕਾਬਲੇ ਘਟ ਕੇ 4.35 ਫੀਸਦ ਰਹਿ
ਪਿਛਲੇ 7 ਦਿਨਾਂ ਤੋਂ ਰੋਜ਼ਾਨਾ ਰਿਕਵਰੀਆਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋ ਰਹੀਆਂ ਹਨ
0.9 ਕਰੋੜ ਤੋਂ ਵੱਧ ਕੁੱਲ ਰਿਕਵਰੀਆਂ ਰਜਿਸਟਰਡ ਕੀਤੀਆਂ ਗਈਆਂ
Posted On:
04 DEC 2020 10:34AM by PIB Chandigarh
ਭਾਰਤ ਵਿੱਚ ਐਕਟਿਵ ਕੇਸਾਂ ਦੀ ਦਰ ਅੱਜ ਘਟ ਕੇ 4.35 ਫੀਸਦ ਰਹਿ ਗਈ ਹੈ ਜਿਹੜੀ ਬੀਤੇ ਕੱਲ੍ਹ 4.44 ਫੀਸਦ ਸੀ ।
ਪਿਛਲੇ 7 ਦਿਨਾਂ ਦੇ ਰੁਝਾਨ ਨੂੰ ਜਾਰੀ ਰੱਖਦਿਆਂ ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀਆਂ ਦੀ ਰਿਪੋਰਟ ਕੀਤੀ ਹੈ । ਰੋਜ਼ਾਨਾ ਦੇ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਰੋਜ਼ਾਨਾ ਵਧੇਰੇ ਰਿਕਵਰੀ ਦੇ ਰੁਝਾਨ ਨੇ ਭਾਰਤ ਦੇ ਐਕਟਿਵ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਜਾਰੀ ਰੱਖੀ ਹੈ । ਅੱਜ ਭਾਰਤ ਵਿੱਚ ਐਕਟਿਵ ਕੇਸ 4,16,082 ਰਹਿ ਗਏ ਹਨ ।
ਭਾਰਤ ਵਿੱਚ ਜਿਥੇ 36,595 ਵਿਅਕਤੀ ਕੋਵਿਡ ਤੋਂ ਸੰਕਰਮਿਤ ਹੋਏ ਹਨ ਉੱਥੇ ਇਸੇ ਅਰਸੇ ਦੌਰਾਨ 42,916 ਨਵੀਆਂ ਰਿਕਵਰੀਆਂ ਦਰਜ ਹੋਈਆਂ ਹਨ । ਪਿਛਲੇ 24 ਘੰਟਿਆਂ ਚ ਨਵੀਆਂ ਰਿਕਵਰੀਆਂ ਅਤੇ ਨਵੇਂ ਮਾਮਲਿਆਂ ਦੇ ਫ਼ਰਕ ਸਦਕਾ ਕੁੱਲ ਐਕਟਿਵ ਕੇਸਾਂ ਵਿੱਚ 6,861 ਦੀ ਕਮੀ ਦਰਜ ਕੀਤੀ ਗਈ ਹੈ ਜਿਹੜੀ ਕਿ ਇਕ ਦਿਨ ਪਹਿਲਾਂ 6,321 ਸੀ ।
ਭਾਰਤ ਵਿੱਚ ਅਜੇ ਵੀ 10 ਲੱਖ ਦੀ ਆਬਾਦੀ ਮਗਰ ਦੁਨੀਆ ਭਰ ਵਿੱਚ ਸਭ ਤੋਂ ਘੱਟ ਕੇਸ (6,936) ਦਰਜ ਕੀਤੇ ਜਾ ਰਹੇ ਹਨ । ਵੈਸਟਨ ਹੇਮੀਸਫੇਅਰ ਦੇ ਹੋਰਨਾਂ ਦੇਸ਼ਾਂ ਨਾਲੋਂ ਇਹ ਬਹੁਤ ਘੱਟ ਹੈ ।
ਕੁੱਲ ਰਿਕਵਰੀ ਦੀ ਦਰ ਅੱਜ ਸੁਧਰ ਕੇ 94.2 ਫੀਸਦ ਹੋ ਗਈ ਹੈ । ਕੁੱਲ ਰਿਕਵਰ ਹੋਏ ਕੇਸਾਂ ਦੀ ਗਿਣਤੀ 90,16,289 ਹੋ ਗਈ ਹੈ । ਕੁੱਲ ਸਿਹਤਯਾਬੀ ਦੇ ਮਾਮਲਿਆਂ ਅਤੇ ਐਕਟਿਵ ਕੇਸਾਂ ਵਿਚਲਾ ਫ਼ਰਕ ਵੱਧ ਕੇ 86,00,207 ਤੇ ਪੁੱਜ ਗਿਆ ਹੈ ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚ 10 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ 80.19 ਫੀਸਦ ਦਾ ਯੋਗਦਾਨ ਦੱਸਿਆ ਜਾ ਰਿਹਾ ਹੈ ।
ਮਹਾਰਾਸ਼ਟਰ ਵਿੱਚ ਕੋਵਿਡ ਤੋਂ 8,066 ਵਿਅਕਤੀ ਰਿਕਵਰ ਹੋਏ ਹਨ ਜਦਕਿ ਕੇਰਲ ਵਿੱਚ 5,590 ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ ਦਿੱਲੀ ਨੇ ਰੋਜ਼ਾਨਾ ਰਿਕਵਰੀ ਤਹਿਤ 4,834 ਮਾਮਲੇ ਦਰਜ ਕੀਤੇ ਹਨ ।
.
10 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ 75.76 ਫੀਸਦ ਦਾ ਯੋਗਦਾਨ ਪਾਇਆ ਗਿਆ ਹੈ ।
ਕੇਰਲ ਵਿਚੋਂ ਪਿਛਲੇ 24 ਘੰਟਿਆਂ ਦੌਰਾਨ 5,376 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ । ਮਹਾਰਾਸ਼ਟਰ ਵਿੱਚ ਕੱਲ੍ਹ 5,182 ਨਵੇਂ ਮਾਮਲੇ ਦਰਜ ਹੋਏ ਜਦਕਿ ਦਿੱਲੀ ਵਿੱਚ 3,734 ਨਵੇਂ ਕੇਸ ਦਰਜ ਕੀਤੇ ਗਏ ਹਨ ।
ਪਿਛਲੇ 24 ਘੰਟਿਆਂ ਦੌਰਾਨ 540 ਮਾਮਲਿਆਂ ਵਿੱਚ ਮੌਤਾਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਯੋਗਦਾਨ 77.78 ਫੀਸਦ ਦੱਸਿਆ ਜਾ ਰਿਹਾ ਹੈ ।
21.29 ਫੀਸਦ ਨਵੀਆਂ ਮੌਤਾਂ ਨਾਲ ਸੰਬੰਧਤ ਮਾਮਲੇ ਮਹਾਰਾਸ਼ਟਰ ਚੋਂ ਸਾਹਮਣੇ ਆਏ ਹਨ ਜਿਥੇ 115 ਮੌਤਾਂ ਹੋਈਆਂ ਹਨ । ਦਿੱਲੀ ਵਿੱਚ ਮੌਤਾਂ ਦੀ ਗਿਣਤੀ 82 ਰਿਪੋਰਟ ਕੀਤੀ ਗਈ ਜਦਕਿ ਪੱਛਮੀ ਬੰਗਾਲ ਵਿੱਚ 49 ਮੌਤਾਂ ਹੋਈਆਂ ।
ਜਦੋਂ ਵਿਸ਼ਵ ਪੱਧਰ ਤੇ ਤੁਲਨਾ ਕੀਤੀ ਜਾਵੇ ਤਾਂ ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ (101) ਮਗਰ ਸਭ ਤੋਂ ਘੱਟ ਮੌਤਾਂ ਹੋਈਆਂ ਹਨ ।
****
ਐਮ.ਵੀ.
(Release ID: 1678265)
Visitor Counter : 210
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam