ਵਣਜ ਤੇ ਉਦਯੋਗ ਮੰਤਰਾਲਾ

ਵਪਾਰ ਬੋਰਡ ਦੀ ਮੀਟਿੰਗ 2 ਦਸੰਬਰ, 2020 ਨੂੰ ਹੋਵੇਗੀ;

ਮੀਟਿੰਗ ਨਵੀਂ ਵਿਦੇਸ਼ ਵਪਾਰ ਨੀਤੀ ਅਤੇ ਘਰੇਲੂ ਨਿਰਮਾਣ ਤੇ ਬਰਾਮਦ ਨੂੰ ਅੱਗੇ ਲਿਜਾਣ ਦੀਆਂ ਰਣਨੀਤੀਆਂ ਅਤੇ ਚੁੱਕੇ ਜਾਣ ਵਾਲੇ ਕਦਮਾਂ ਤੇ ਕੇਂਦਰਿਤ ਹੋਵੇਗੀ

Posted On: 01 DEC 2020 12:25PM by PIB Chandigarh

ਵਪਾਰ ਬੋਰਡ (ਬੀਓਟੀ) ਦੀ ਇਕ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਵਣਜ ਅਤੇ ਉਦਯੋਗ ਮੰਤਰੀ ਸ੍ਰੀ ਪੀਯੂਸ਼ ਗੋਇਲ ਦੀ ਪ੍ਰਧਾਨਗੀ ਹੇਠ 2 ਦਸੰਬਰ, 2020 ਬੁੱਧਵਾਰ ਨੂੰ ਹੋਵੇਗੀ।

ਮੀਟਿੰਗ ਵਿਚ ਚਰਚਾ ਨਵੀਂ ਵਿਦੇਸ਼ੀ ਵਪਾਰ ਨੀਤੀ (ਐਫਟੀਪੀ) (2021-26) ਅਤੇ ਘਰੇਲੂ ਨਿਰਮਾਣ ਅਤੇ ਬਰਾਮਦ ਨੂੰ ਅੱਗੇ ਲਿਜਾਣ ਲਈ ਚੁੱਕੇ ਜਾਣ ਵਾਲੀਆਂ ਰਣਨੀਤੀਆਂ ਅਤੇ ਉਪਾਵਾਂ 'ਤੇ ਕੇਂਦ੍ਰਤ ਹੋਵੇਗੀ। ਬੀਓਟੀ ਪਲੇਟਫਾਰਮ ਵਪਾਰ ਅਤੇ ਉਦਯੋਗ ਨੂੰ ਨਿਯਮਤ ਵਿਚਾਰ ਵਟਾਂਦਰੇ ਅਤੇ ਸਲਾਹ-ਮਸ਼ਵਰਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਅਤੇ  ਭਾਰਤ ਦੇ ਵਪਾਰ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਸਰਕਾਰ ਨੂੰ ਐਫਟੀਪੀ ਨਾਲ ਸਬੰਧਤ ਨੀਤੀਗਤ ਉਪਾਵਾਂ ਬਾਰੇ ਸਲਾਹ ਦਿੰਦਾ ਹੈ। ਇਹ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਪਾਰ ਨੀਤੀ ਪ੍ਰਤੀ ਆਪਣੇ ਨਜ਼ਰੀਏ ਬਾਰੇ ਦੱਸਣ ਲਈ ਅਤੇ ਭਾਰਤ ਸਰਕਾਰ ਨੂੰ ਭਾਰਤ ਦੇ ਵਪਾਰ ਨੂੰ ਪ੍ਰਭਾਵਤ ਕਰਨ ਵਾਲੀਆਂ ਅੰਤਰਰਾਸ਼ਟਰੀ ਘਟਨਾਵਾਂ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਉੱਭਰਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਕਰਨ ਲਈ ਇੱਕ ਮੰਚ ਵੀ ਪ੍ਰਦਾਨ ਕਰਦਾ ਹੈ।

 ਮੀਟਿੰਗ ਨੂੰ ਵਣਜ ਅਤੇ ਉਦਯੋਗ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼, ਅਤੇ ਸ਼੍ਰੀ ਹਰਦੀਪ ਸਿੰਘ ਪੁਰੀ ਸੰਬੋਧਨ ਕਰਨਗੇ। ਭਾਰਤ ਸਰਕਾਰ ਦੇ ਕਈ ਵਿਭਾਗਾਂ ਦੇ ਸਕੱਤਰ, ਸੀਈਓ, ਨੀਤੀ ਆਯੋਗ, ਵੱਖ ਵੱਖ ਸਰਕਾਰੀ ਸੰਸਥਾਵਾਂ ਦੇ ਮੁਖੀ, ਐਪੈਕਸ ਇੰਡਸਟਰੀ ਐਸੋਸੀਏਸ਼ਨਾਂ ਦੇ ਨੁਮਾਇੰਦੇ ਅਤੇ ਐਕਸਪੋਰਟ ਪ੍ਰੋਮੋਸ਼ਨ ਪ੍ਰੀਸ਼ਦਾਂ ਬੀਓਟੀ ਦੀਆਂ ਮੈਂਬਰ ਹਨ। 

ਵਪਾਰ ਬੋਰਡ ਬਰਾਮਦ/ਦਰਾਮਦ ਕਾਰਗੁਜ਼ਾਰੀ, ਆਤਮਨਿਰਭਰ ਭਾਰਤ ਲਈ ਨਿਵੇਸ਼ ਨੂੰ ਉਤਸ਼ਾਹਤ ਕਰਨ ਦੀ ਰਣਨੀਤੀ (ਜਨਤਕ ਖਰੀਦ - ਮੇਕ ਇਨ ਇੰਡੀਆ ਸਮੇਤ), ਵਪਾਰ  ਉਪਚਾਰ - ਕਸਟਮਜ਼ ਵੱਲੋਂ ਸ਼ੁਰੂ ਕੀਤੇ ਗਏ ਵਪਾਰ ਸਹਾਇਤਾ ਕਦਮਾਂ,  ਹਾਲ ਦੇ ਉਪਾਅ ਅਤੇ ਚੁੱਕੇ ਗਏ ਕਦਮ, ਨਵੀਂ ਲੌਜਿਸਟਿਕਸ ਨੀਤੀ, ਵਪਾਰ ਸਹੂਲਤ ਉਪਾਅ ਦੀ ਪਿਛਲੇ ਬੀਓਟੀ , ਜੀ ਈ ਐਮ  - ਕਵਰੇਜ ਅਤੇ ਵਿਸਥਾਰ ਤੋਂ ਬਾਅਦ ਦੇ ਸੁਧਾਰਾਂ ਅਤੇ ਪਹਿਲਕਦਮੀਆਂ, ਅਤੇ ਵਿਦੇਸ਼ੀ ਵਪਾਰ ਨੀਤੀ ਦੇ ਸੰਬੰਧ ਵਿੱਚ ਵੱਖ ਵੱਖ ਸੁਝਾਵਾਂ ਦੀ ਸਮੀਖਿਆ ਕਰੇਗਾ। 

ਵਾਈਬੀ / ਏ.ਪੀ.



(Release ID: 1677426) Visitor Counter : 171