ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੋਰ ਘੱਟ ਕੇ 4.35 ਲੱਖ ਰਹਿ ਗਈ
ਰੋਜ਼ਾਨਾ ਨਵੀਆਂ ਰਿਕਵਰੀਆਂ ਦੀ ਗਿਣਤੀ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵੱਧ ਹੁੰਦੀ ਹੈ
Posted On:
01 DEC 2020 12:12PM by PIB Chandigarh
ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 4,35,603 ਰਹਿ ਗਏ ਹਨ ਜਿਹੜੇ ਕਿ 5 ਲੱਖ ਦੇ ਅੰਕੜੇ ਤੋਂ ਕਾਫੀ ਘੱਟ ਹਨ । ਕੁੱਲ ਪੌਜ਼ੀਟਿਵ ਮਾਮਲਿਆਂ ਵਿੱਚ ਐਕਟਿਵ ਕੇਸਾਂ ਦਾ ਹਿੱਸਾ ਹੋਰ ਘੱਟ ਕੇ 4.60 ਫੀਸਦ ਰਹਿ ਗਿਆ ਹੈ ।
ਰੋਜ਼ਾਨਾ ਰਿਕਵਰੀ ਦੇ ਵਧ ਰਹੇ ਮਾਮਲਿਆਂ ਨੇ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਵਿੱਚ ਕਮੀ ਨੂੰ ਯਕੀਨੀ ਬਣਾਇਆ ਹੈ । ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ ਪਿਛਲੇ ਦਿਨ ਨਾਲੋਂ 11,349 ਕੇਸਾਂ ਦੀ ਸਿੱਧੀ ਗਿਰਾਵਟ ਦਰਜ ਕੀਤੀ ਗਈ ਹੈ ।
ਪਿਛਲੇ 24 ਘੰਟਿਆਂ ਦੌਰਾਨ 31,118 ਨਵੇਂ ਪੁਸ਼ਟੀ ਵਾਲੇ ਕੇਸ ਰਾਸ਼ਟਰੀ ਸੂਚੀ ਵਿੱਚ ਸ਼ਾਮਲ ਹੋਏ ਹਨ ।
ਹਾਲਾਕਿ ਕੁਝ ਰਾਜਾਂ (ਕੇਰਲ, ਦਿੱਲੀ, ਕਰਨਾਟਕ, ਛੱਤੀਸਗੜ੍ਹ ਆਦਿ) ਵਿੱਚ ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਗਿਰਾਵਟ ਦਰਜ ਹੋਈ ਹੈ । ਦੂਜੇ ਪਾਸੇ ਉੱਤਰਾਖੰਡ, ਗੁਜਰਾਤ, ਆਸਾਮ ਅਤੇ ਗੋਆ ਵਰਗੇ ਸੂਬਿਆਂ ਚ ਐਕਟਿਵ ਕੇਸਾਂ ਦੇ ਮਾਮਲੇ ਵਧੇ ਹਨ ।
ਪਿਛਲੇ 24 ਘੰਟਿਆਂ ਦੌਰਾਨ 31,118 ਨਵੇਂ ਕੇਸਾਂ ਦੀ ਰਿਪੋਰਟ ਹੋਈ ਹੈ ਜਿਸ ਦੇ ਉਲਟ 41,985 ਨੂੰ ਸਿਹਤਯਾਬ ਐਲਾਨਿਆ ਗਿਆ ਹੈ ।
ਕੁੱਲ ਸਿਹਤਯਾਬ ਐਲਾਨੇ ਗਏ ਮਾਮਲੇ ਵੱਧ ਕੇ 88,89,585 ਹੋ ਗਏ ਹਨ ਜਿਹੜੇ ਰਿਕਵਰੀ ਦਰ ਨੂੰ 93.94 ਫੀਸਦ ਤੱਕ ਪਹੁੰਚਾਉਂਦੇ ਹਨ । ਰਿਕਵਰ ਕੀਤੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਾਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ 84,53,982 ਤੇ ਪੁੱਜ ਗਿਆ ਹੈ ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 76.82 ਫੀਸਦ ਮਾਮਲੇ 10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ ।
ਕੇਰਲ ਵਿੱਚ ਇਕ ਦੀ ਸਭ ਤੋਂ ਵੱਧ ਰਿਕਵਰੀ 6,055 ਰਿਪੋਰਟ ਕੀਤੀ ਗਈ ਹੈ । ਇਸ ਤੋਂ ਬਾਅਦ ਦਿੱਲੀ ਵਿੱਚ 5,824 ਰਿਕਵਰੀਆਂ ਸਾਹਮਣੇ ਆਈਆਂ ਹਨ ।
ਨਵੇਂ ਪੁਸ਼ਟੀ ਵਾਲੇ 77.79 ਫੀਸਦ ਕੇਸ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਤ ਹਨ ।
ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ ਜਿਹੜੇ 3,837 ਹਨ । ਦਿੱਲੀ ਵਿੱਚ ਕੱਲ੍ਹ 3,726 ਨਵੇਂ ਕੇਸ ਦਰਜ ਹੋਏ ਹਨ ਜਦਕਿ ਕੇਰਲ ਵਿੱਚ ਕੱਲ੍ਹ 3,382 ਨਵੇਂ ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ ।
ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 482 ਮਾਮਲਿਆਂ ਵਿਚੋਂ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਿੱਸੇਦਾਰੀ 81.12 ਫੀਸਦ ਹੈ ।
22.4 ਫੀਸਦ ਨਵੀਆਂ ਮੌਤਾਂ ਦਿੱਲੀ ਤੋਂ ਰਿਪੋਰਟ ਕੀਤੀਆਂ ਗਈਆਂ ਹਨ ਜਿਥੇ 108 ਮੌਤਾਂ ਹੋਈਆਂ ਹਨ । ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਵਿੱਚ ਲੜੀਵਾਰ 80 ਅਤੇ 48 ਨਵੀਆਂ ਮੌਤਾਂ ਹੋਈਆਂ ਹਨ ।
****
ਐਮਵੀ/ਐਸ ਜੇ
(Release ID: 1677346)
Visitor Counter : 162
Read this release in:
English
,
Urdu
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam