ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਰੋਜ਼ਾਨਾ ਦਰਜ ਮੌਤ ਦੇ ਮਾਮਲਿਆਂ ਵਿੱਚੋਂ 71 ਫੀਸਦ ਦਾ ਯੋਗਦਾਨ ਅੱਠ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਿੱਲੀ, ਮਹਾਰਾਸ਼ਟਰ, ਪੱਛਮੀ ਬੰਗਾਲ, ਹਰਿਆਣਾ, ਪੰਜਾਬ, ਕੇਰਲ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵੱਲੋਂ ਪਾਇਆ ਜਾ ਰਿਹਾ ਹੈ

22 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੌਤ ਦਰ ਕੌਮੀ ਅੋਸਤ ਨਾਲੋਂ ਘੱਟ ਹੈ

Posted On: 29 NOV 2020 1:31PM by PIB Chandigarh

ਪਿਛਲੇ 24 ਘੰਟਿਆਂ ਦੌਰਾਨ ਦਰਜ ਮੌਤ ਦੇ 496 ਮਾਮਲਿਆਂ ਵਿੱਚੋਂ ਅੱਠ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਿੱਲੀ, ਮਹਾਰਾਸ਼ਟਰ, ਪੱਛਮੀ ਬੰਗਾਲ, ਹਰਿਆਣਾ, ਪੰਜਾਬ, ਕੇਰਲ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੀ ਹਿੱਸੇਦਾਰੀ 70.97 ਫੀਸਦ ਰਿਪੋਰਟ ਕੀਤੀ ਜਾ ਰਹੀ ਹੈ ।

ਦਿੱਲੀ ਨੇ 89 ਮੌਤਾਂ ਨਾਲ ਸਭ ਤੋਂ ਜਿਆਦਾ ਨਵੀਆਂ ਮੌਤਾਂ ਦਰਜ ਕਰਵਾਇਆਂ ਹਨ। ਮਹਾਰਾਸ਼ਟਰ ਵਿੱਚ 88 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ  ਮੌਤ ਦੇ 52 ਨਵੇਂ ਮਾਮਲੇ ਹਨ।

C:\Users\dell\Desktop\image001MBLC.jpg

ਹੇਠਾਂ ਦਿੱਤਾ ਅੰਕੜਾ ਨਵੰਬਰ ਮਹੀਨੇ ਵਿੱਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਅੋਸਤ ਨੂੰ ਦਰਸਾਉਂਦਾ ਹੈ।

 C:\Users\dell\Desktop\image00269ZB.jpg

22 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਸਾਂ ਮਗਰ ਦਰਜ ਦੀ ਮੌਤ ਦਰ ਕੌਮੀ ਅੋਸਤ ਨਾਲੋਂ ਘੱਟ ਹੈ ।

 

C:\Users\dell\Desktop\image003N8JX.jpg

 

ਭਾਰਤ ਵਿੱਚ ਅੱਜ ਐਕਟਿਵ ਕੇਸ 4,53,956 'ਤੇ ਖੜੇ ਹਨ ਅਤੇ ਉਹ ਭਾਰਤ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 4.83 ਫੀਸਦ ਬਣਦਾ ਹੈ ।

ਪਿਛਲੇ 24 ਘੰਟਿਆਂ ਵਿੱਚ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਐਕਟਿਵ ਮਾਮਲਿਆਂ ਵਿੱਚ ਤਬਦੀਲੀ ਹੇਠਾਂ ਦਿੱਤੇ ਅੰਕੜਿਆਂ ਵਿੱਚ ਦੇਖਣ ਨੂੰ ਮਿਲਦੀ ਹੈ ।

ਮਹਾਰਾਸ਼ਟਰ ਵਿੱਚ  ਰੋਜ਼ਾਨਾ ਨਵੇਂ ਪੁਸ਼ਟੀ ਵਾਲੇ 1,940 ਮਾਮਲਿਆਂ ਦੇ ਨਾਲ ਸਭ ਤੋਂ ਵੱਧ ਪੌਜ਼ੀਟਿਵ ਤਬਦੀਲੀ ਦਰਜ ਕੀਤੀ ਗਈ ਹੈ ਜਦਕਿ ਦਿੱਲੀ ਵਿੱਚ 1,603 ਐਕਟਿਵ ਮਾਮਲਿਆਂ ਦੀ ਕਮੀ ਨਾਲ ਸਭ ਤੋਂ ਵੱਧ ਨੇਗੇਟਿਵ ਤਬਦੀਲੀ ਦਰਜ ਕੀਤੀ ਗਈ ਹੈ ।

 C:\Users\dell\Desktop\image004KTV3.jpg

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 41,810 ਨਵੇਂ ਪੁਸ਼ਟੀ ਵਾਲੇ ਕੋਵਿਡ ਕੇਸ ਦਰਜ ਕੀਤੇ ਗਏ ਹਨ।

ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ 70.43 ਫੀਸਦ  ਦਾ ਯੋਗਦਾਨ ਅੱਠ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਯਾਨੀ ਕੇਰਲ, ਮਹਾਰਾਸ਼ਟਰ, ਦਿੱਲੀ, ਪੱਛਮੀ ਬੰਗਾਲ, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਛੱਤੀਸਗੜ ਵੱਲੋਂ ਦਿੱਤਾ ਜਾ ਰਿਹਾ ਹੈ ।

ਕੇਰਲ 6,250 ਨਵੇਂ ਪੁਸ਼ਟੀ ਵਾਲੇ ਕੋਵਿਡ ਮਾਮਲਿਆਂ ਨਾਲ ਟੈਲੀ ਵਿੱਚ ਸਭ ਤੋਂ ਅੱਗੇ ਹੈ । ਮਹਾਰਾਸ਼ਟਰ 'ਚ 5,965 ਜਦਕਿ ਦਿੱਲੀ ਵਿੱਚ 4,998 ਨਵੇਂ ਕੇਸ ਦਰਜ ਕੀਤੇ ਗਏ ਹਨ।

 C:\Users\dell\Desktop\image0058WTV.jpg

 ਭਾਰਤ ਵਿੱਚ ਕੁੱਲ ਰਿਕਵਰੀ ਦੇ ਮਾਮਲੇ 88 ਲੱਖ (8,802,267) ਨੂੰ ਪਾਰ ਕਰ ਗਏ ਹਨ। ਦੇਸ਼ ਵਿੱਚ ਰਿਕਵਰੀ ਦਰ ਅੱਜ 93.71 ਫੀਸਦ ਤਕ ਪਹੁੰਚ ਗਈ ਹੈ ।

ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 42,298 ਰਿਕਵਰੀ ਦਰਜ ਹੋਈ ਹੈ।

ਰਿਕਵਰੀ ਦੇ 68.73 ਫੀਸਦ ਮਾਮਲੇ ਅੱਠ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ।

 ਦਿੱਲੀ ਵਿੱਚ ਵਧੇਰੇ ਨਵੇਂ ਛੁੱਟੀ ਵਾਲੇ ਮਾਮਲਿਆਂ ਸਦਕਾ ਇੱਕ ਦਿਨ ਵਿੱਚ ਸਭ ਤੋਂ ਵੱਧ ਰਿਕਵਰੀ ਦੇ 6,512 ਮਾਮਲੇ ਰਿਪੋਰਟ ਕੀਤੇ ਗਏ ਹਨ। ਕੇਰਲ ਵਿੱਚ 5,275 ਜਦਕਿ ਮਹਾਰਾਸ਼ਟਰ ਵਿੱਚ 3,937 ਵਿਅਕਤੀ ਸਿਹਤਯਾਬ ਹੋਏ ਹਨ।

 C:\Users\dell\Desktop\image006DDY7.jpg

 ****

ਐਮਵੀ / ਐਸਜੇ


(Release ID: 1677001)