ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਰੋਨਾਵਾਇਰਸ ਦਾ ਪਤਾ ਲਾਉਣ ਲਈ ਸੀਐੱਸਆਈਆਰ-ਸੀਸੀਐੱਮਬੀ ਦੀ ਖ਼ੁਸ਼ਕ ਸਵੈਬ ਨਾਲ ਸਿੱਧੀ ਆਰਟੀ-ਪੀਸੀਆਰ ਵਿਧੀ ਨੂੰ ਆਈਸੀਐੱਮਆਰ ਦੁਆਰਾ ਪ੍ਰਵਾਨਗੀ

ਇਸ ਨਾਲ ਬਿਨਾ ਕੋਈ ਸਰੋਤਾਂ ਦੇ ਵਾਧਾ ਕੀਤਿਆਂ ਟੈਸਟਿੰਗ ਵਿੱਚ ਤੁਰੰਤ ਦੋ ਤੋਂ ਤਿੰਨ–ਗੁਣਾ ਵਾਧਾ ਹੋ ਸਕਦਾ ਹੈ

Posted On: 28 NOV 2020 2:58PM by PIB Chandigarh

ਸਾਰਸ-ਕੋਵ-2 (SARS-CoV-2) ਦਾ ਪਤਾ ਲਾਉਣ ਦੀ ਰਫ਼ਤਾਰ ਤੇਜ਼ ਕਰਨ ਲਈ ਸੀਐੱਸਆਈਆਰ (CSIRs) ਅਧੀਨ ਆਉਂਦੇ ਲੈਬ ਸੈਂਟਰ ਫ਼ਾਰ ਸੈਲਿਊਲਰ ਐਂਡ ਮੌਲੀਕਿਊਲਰ ਬਾਇਓਲੋਜੀ’ (ਸੀਸੀਐੱਮਬੀ) ਹੈਦਰਾਬਾਦ ਦੁਆਰਾ ਵਿਕਸਿਤ ਕੀਤੀ ਖ਼ੁਸ਼ਕ ਸਵੈਬਸਿੱਧੀ, ਜੋ ਸਾਦੀ ਤੇ ਤੇਜ਼ਰਫ਼ਤਾਰ ਆਰਟੀ-ਪੀਸੀਆਰ ਵਿਧੀ ਹੈ, ਨੂੰ ਹੁਣ ਉਨ੍ਹਾਂ ਦੀ ਸੁਤੰਤਰ ਵੈਧਤਾ ਦੇ ਆਧਾਰ ਉੱਤੇ ਆਈਸੀਐੱਮਆਰ ਨੇ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਸੀਐੱਸਆਈਆਰ-ਸੀਸੀਐੱਮਬੀ ਦੁਆਰਾ ਵਿਕਸਿਤ ਇਹ ਵਿਧੀ ਵਰਤਮਾਨ ਗੋਲਡ ਸਟੈਂਡਰਡ ਆਰਟੀ-ਪੀਸੀਆਰ ਵਿਧੀ ਇੱਕ ਸਰਲ ਪਰਿਵਰਤਨ ਹੈ ਅਤੇ ਇਸ ਨਾਲ ਸਰੋਤਾਂ ਉੱਤੇ ਕੋਈ ਨਵਾਂ ਸਰਮਾਇਆ ਲਾਏ ਬਗ਼ੈਰ ਆਸਾਨੀ ਨਾਲ ਟੈਸਟਿੰਗ ਦੀ ਰਫ਼ਤਾਰ ਨੂੰ ਦੋ ਤੋਂ ਤਿੰਨ ਗੁਣਾ ਵਧਾਇਆ ਜਾ ਸਕਦਾ ਹੈ। ਇਸ ਵਿਧੀ ਦਾ ਮੁੱਲਾਂਕਣ ਕਰਨ ਅਤੇ 96.9% ਕੁੱਲ ਤਰਤੀਬ ਲੱਭਣ ਤੋਂ ਬਾਅਦ, ਆਈਸੀਐੱਮਆਰ ਨੇ ਹੁਣ ਇਸ ਘੱਟ ਲਾਗਤ ਤੇ ਤੁਰੰਤ ਉਸੇ ਵੇਲੇ ਨਤੀਜਾ ਆਉਣ ਉੱਤੇ ਵਿਚਾਰ ਕਰਦਿਆਂ ਸੀਐੱਸਆਈਆਰ-ਸੀਸੀਐੱਮਬੀ ਖ਼ੁਸ਼ਕ ਸਵੈਬ ਵਿਧੀ ਦੀ ਵਰਤੋਂ ਲਈ ਸਲਾਹਕਾਰੀ ਜਾਰੀ ਕਰ ਦਿੱਤੀ ਹੈ।

 

ਚਿੱਤਰ 1: ਇੱਕ ਟਿਊਬ ਵਿੱਚ ਟੈਸਟ ਕਰਨ ਲਈ ਖ਼ੁਸ਼ਕ ਸਵੈਬ ਅਤੇ ਰੀਜੈਂਟਸ

 

ਚਿੱਤਰ 2: ਖ਼ੁਸ਼ਕ ਸਵੈਬ ਆਰਐੱਨਏ ਕੱਢਣ ਤੋਂ ਬਿਨਾ ਕੋਰੋਨਾਵਾਇਰਸ ਟੈਸਟਿੰਗ ਲਈ ਸਕੀਮੈਟਿਕ

 

ਸੀਐੱਸਆਈਆਰ-ਸੀਸੀਐੱਮਬੀ, ਹੈਦਰਾਬਾਦ ਦੁਆਰਾ ਅਪ੍ਰੈਲ 2020 ਤੋਂ ਕੋਰੋਨਾਵਾਇਰਸ ਲਈ ਸੈਂਪਲ ਟੈਸਟ ਕੀਤੇ ਜਾਂਦੇ ਰਹੇ ਹਨ। ਇਸ ਨੇ ਤੇਲੰਗਾਨਾ ਦੇ ਸਿਹਤਸੰਭਾਲ ਕਰਮਚਾਰੀਆਂ ਨੇ ਮਿਲ ਕੇ ਕੰਮ ਕਰਦਿਆਂ ਕੁਝ ਮੁੱਖ ਮਸਲਿਆਂ ਦੀ ਸ਼ਨਾਖ਼ਤ ਕੀਤੀ ਸੀ ਕਿ ਕਿਹੜੀ ਚੀਜ਼ ਟੈਸਟਿੰਗ ਦੀ ਪ੍ਰਕਿਰਿਆ ਦੀ ਰਫ਼ਤਾਰ ਨੂੰ ਮੱਠਾ ਕਰ ਰਹੀ ਹੈ। ਉਸ ਦੇ ਜਵਾਬ , ਖੋਜਕਾਰਾਂ ਨੇ ਕੋਵਿਡ19 ਵਾਇਰਸ ਲਈ ਖ਼ੁਸ਼ਕ ਸਵੈਬ ਆਰਐੱਨਏਕੱਢਣ ਤੋਂ ਬਗ਼ੈਰ ਟੈਸਟਿੰਗ ਵਿਧੀ ਵਿਕਸਿਤ ਕੀਤੀ ਹੈ।

 

ਹੋਰ ਵਿਸਥਾਰ ਚ ਜਾਈਏ, ਤਾਂ ਖ਼ੁਸ਼ਕ ਸਵੈਬਸਿੱਧੀ ਆਰਟੀ-ਪੀਸੀਆਰ ਵਿਧੀ ਵਿੱਚ ਨੱਕ ਚੋਂ ਲਏ ਸਵੈਬ ਨੂੰ ਖ਼ੁਸ਼ਕ ਹਾਲਤ ਵਿੱਚ ਹੀ ਇਕੱਠਾ ਕਰ ਕੇ ਲੈਬ ਵਿੰਚ ਲਿਜਾਣਾ ਹੁੰਦਾ ਹੈ (ਵਾਹਿਰਲ ਟ੍ਰਾਂਸਪੋਰਟ ਮੀਡੀਅਮ ਵੀਟੀਐੱਮ ਦੀ ਵਿਧੀ ਤੋਂ ਉਲਟ), ਜਿਸ ਨਾਲ ਸੈਂਪਲਾਂ ਨੂੰ ਲਿਆਉਣਾਲਿਜਾਣਾ ਤੇ ਉਨ੍ਹਾਂ ਨਾਲ ਨਿਪਟਣਾ ਸੌਖਾ ਹੋ ਜਾਂਦਾ ਹੈ ਅਤੇ ਉਸ ਦੀ ਲੀਕੇਜ ਘੱਟ ਹੁੰਦੀ ਹੈ ਤੇ ਛੂਤ ਫੈਲਣ ਦਾ ਖ਼ਤਰਾ ਘੱਟ ਹੁੰਦਾ ਹੈ। ਦੂਜੇ, ਸੈਂਪਲ ਚੋਂ ਆਰਐੱਨਏ ਨੂੰ ਨਿਖੇੜਨ ਦੀ ਲੋੜ ਨਹੀਂ ਹੁੰਦੀ ਅਤੇ ਇਸ ਵਿੱਚ ਸਿਰਫ਼ ਆਈਸੀਐੱਮਆਰ ਦੀ ਸਿਫ਼ਾਰਸ਼ ਮੁਤਾਬਕ ਕਿੱਟ ਦੀ ਵਰਤੋਂ ਕਰਦਿਆਂ ਸਿੱਧੇ ਆਰਟੀ-ਪੀਸੀਆਰ ਦੀ ਪਾਲਣਾ ਕਰਦਿਆਂ ਸੈਂਪਲ ਦੀ ਸਿਰਫ਼ ਸਾਦੀ ਪ੍ਰੋਸੈੱਸਿੰਗ ਹੀ ਕਰਨੀ ਹੁੰਦੀ ਹੈ। ਰਵਾਇਤੀ ਵਿਧੀ ਦੇ ਮੁਕਾਬਲੇ ਆਰਐੱਨਏ ਨਿਖੇੜ ਦੇ ਕਦਮ ਨੂੰ ਛੱਡਣ ਦਾ ਇੱਕ ਵੱਡਾ ਲਾਭ ਹੁੰਦਾ ਹੈ ਕਿਉਂਕਿ ਆਰਐੱਨਏ ਨਿਖੇੜ ਵਿੱਚ ਸਮਾਂ ਵੀ ਜ਼ਿਆਦਾ ਲਗਦਾ ਹੈ ਤੇ ਉਸ ਦਾ ਖ਼ਰਚਾ ਵੀ ਵੱਧ ਹੁੰਦਾ ਹੈ ਤੇ ਉਸ ਲਈ ਬਾਕਾਇਦਾ ਸਿਖਲਾਈਪ੍ਰਾਪਤ ਮਾਨਵਸ਼ਕਤੀ ਦੀ ਜ਼ਰੂਰਤ ਹੁੰਦੀ ਹੈ। ਇਸੇ ਲਈ, ਉਨ੍ਹਾਂ ਦੀ ਵਸੀਲਿਆਂ ਨਾਲ ਅਤੇ ਬਿਨਾ ਕਿਸੇ ਵਾਧੂ ਖ਼ਰਚੇ ਦੇ ਵਧੇਰੇ ਸੈਂਪਲ ਟੈਸਟ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ਵਿੱਚ ਆਸਾਨੀ ਨਾਲ ਘੱਟੋਘੱਟ ਦੋ ਤੋਂ ਤਿੰਨ ਗੁਣਾ ਵਾਧਾ ਤੁਰੰਤ ਕੀਤਾ ਜਾ ਸਕਦਾ ਹੈ।

 

ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਸੀ. ਮੈਂਡੇ ਨੇ ਇਸ ਵਿਕਾਸ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਖ਼ੁਸ਼ਕ ਸਵੈਬ ਸਿੱਧੀ ਆਰਟੀ-ਪੀਸੀਆਰ ਵਿਧੀ ਘੱਟ ਖ਼ਰਚੀਲੀ ਹੈ, ਇਸ ਲਈ ਕਿਸੇ ਨਵੀਂਆਂ ਕਿਟਸ ਦੀ ਕੋਈ ਲੋੜ ਨਹੀਂ ਜਿਸ ਕਰ ਕੇ ਇਸ ਨੂੰ ਲਾਗੂ ਕਰਨਾ ਸੁਖਾਲਾ ਹੈ ਅਤੇ ਬਿਨਾ ਕਿਸੇ ਵਾਧੂ ਸਿਖਲਾਈ ਦੇ ਮੌਜੂਦਾ ਮਾਨਵਸ਼ਕਤੀ ਨਾਲ ਇਸ ਨਾਲ ਵਧੀਆ ਕਾਰਗੁਜ਼ਾਰੀ ਵਿਖਾਈ ਜਾ ਸਕਦੀ ਹੈ ਅਤੇ ਇਸੇ ਲਈ ਇਹ ਵਿਧੀ ਦੇਸ਼ ਦੀ ਟੈਸਟਿੰਗ ਸਮਰੱਥਾ ਵਿੱਚ ਤੇਜ਼ੀ ਨਾਲ ਵਾਧਾ ਕਰਨ ਚ ਆਪਣਾ ਵਰਨਣਯੋਗ ਯੋਗਦਾਨ ਪਾ ਸਕਦੀ ਹੈ।

 

ਸੀਸੀਐੱਮਬੀ ਦੇ ਡਾਇਰੈਕਟਰ ਡਾ. ਰਾਕੇਸ਼ ਮਿਸ਼ਰਾ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ, ਇੱਕ ਮੋਟੇ ਅਨੁਮਾਨ ਮੁਤਾਬਕ ਆਟੋਮੇਸ਼ਨ ਨਾਲ ਵੀ 500 ਸੈਂਪਲਾਂ ਦੇ ਆਰਐੱਨਏ ਨੂੰ ਕੱਢਣ ਵਿੱਚ 4 ਘੰਟੇ ਦਾ ਸਮਾਂ ਲਗ ਜਾਂਦਾ ਹੈ। ਵੀਟੀਐੱਮ ਅਤੇ ਆਰਐੱਨਏ ਦੋਵਾਂ ਨੂੰ ਕੱਢਣ ਉੱਤੇ ਖ਼ਰਚਾ ਵਧ ਜਾਂਦਾ ਹੈ ਤੇ ਵੱਧ ਗਿਣਤੀ ਚ ਕੋਰੋਨਾਵਾਇਰਸ ਦੇ ਟੈਸਟ ਕਰਨੇ ਹੋਣ ਤਾਂ ਉਸ ਉੱਤੇ ਸਮਾਂ ਵੀ ਲਗਦਾ ਹੈ। ਸਾਡਾ ਮੰਨਣਾ ਹੈ ਕਿ ਇਹ ਤਕਨੀਕ ਹਰ ਤਰ੍ਹਾਂ ਦੀ ਸੈਟਿੰਗ ਪੱਖੋਂ ਬਹੁਤ ਵਧੀਆ ਹੈ ਤੇ ਇਸ ਨਾਲ ਟੈਸਟਿੰਗ ਦਾ ਖ਼ਰਚਾ ਤੇ ਲਗਣ ਵਾਲਾ ਸਮਾਂ 40 ਤੋਂ 50% ਘਟਣ ਦੀ ਸੰਭਾਵਨਾ ਹੈ।

 

ਅਹਿਮ ਗੱਲ ਇਹ ਹੈ ਕਿ ਸੀਐੱਸਆਈਆਰ-ਸੀਸੀਐੱਮਬੀ ਦੀ ਸੋਧੀ ਹੋਈ ਵਿਧੀ ਦੀ ਪ੍ਰੋੜ੍ਹਤਾ ਸੁਤੰਤਰ ਤੌਰ ਉੱਤੇ ਕਈ ਪ੍ਰਮੁੱਖ ਸੰਸਥਾਨਾਂ ਤੇ ਹਸਪਤਾਲਾਂ; ਜਿਵੇਂ ਸੈਂਟਰ ਫ਼ਾਰ ਡੀਐੱਨਏ ਫ਼ਿੰਗਰਪ੍ਰਿੰਟਿੰਗ ਐਂਡ ਡਾਇਓਗਨੌਸਟਿਕਸ (CDFD), IISER-ਬੇਰਹਾਮਪੁਰ, CSIR-NEERI, GMCH- ਨਾਗਪੁਰ, ਪੁਣੇ ਸਥਿਤ ਜੀਨਪਾਥ, IGGMSH ਅਤੇ MAFSU, ਨਾਪੁਰ ਅਤੇ ਹੈਦਰਬਾਦ ਸਥਿਤ ਅਪੋਲੋ ਹਸਪਤਾਲ ਦੁਆਰਾ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ, ਇਹ ਸੋਧੀ ਵਿਧੀ ਸੀਐੱਸਆਈਆਰ-ਸੀਸੀਐੱਮਬੀ ਦੁਆਰਾ ਇੱਕ ਸਮਕਾਲੀ ਸਮੀਖਿਅਤ ਜਰਨਲ ਅਤੇ ਵਿਸ਼ਵ ਦੇ ਹੋਰ ਕਈ ਵੱਕਾਰੀ ਵਿਗਿਆਨਕ ਰਸਾਲਿਆਂ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ।

 

******

 

ਐੱਨਬੀ/ਕੇਜੀਐੱਸ(Release ID: 1676816) Visitor Counter : 141