PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
27 NOV 2020 5:47PM by PIB Chandigarh


v (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

#Unite2FightCorona
#IndiaFightsCorona


ਮਹਾਰਾਸ਼ਟਰ, ਕੇਰਲ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਕਰਨਾਟਕ, ਪੱਛਮ ਬੰਗਾਲ, ਅਤੇ ਛੱਤੀਸਗੜ੍ਹਦੁਆਰਾ ਭਾਰਤ ਦੇ ਐਕਟਿਵ ਮਾਮਲਿਆਂ ਵਿੱਚ 70 ਫੀਸਦੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ
ਭਾਰਤ ਵਿੱਚ ਮੌਜੂਦਾ ਸਮੇਂ ਵਿੱਚ ਐਕਟਿਵ ਕੇਸ (4,55,555) ਹਨ ਅਤੇ ਉਹ ਭਾਰਤ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ 4.89 ਫੀਸਦੀ ਬਣਦਾ ਹੈ।ਕੁੱਲ ਐਕਟਿਵ ਕੇਸਾਂ ਵਿੱਚੋਂ ਲਗਭਗ 70 ਫੀਸਦੀ (69.59 ਫੀਸਦੀ ) ਦਾ ਯੋਗਦਾਨ ਅੱਠ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਰਥਾਤ ਮਹਾਰਾਸ਼ਟਰ, ਕੇਰਲ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਕਰਨਾਟਕ, ਪੱਛਮ ਬੰਗਾਲ, ਅਤੇ ਛੱਤੀਸਗੜ੍ਹਦੁਆਰਾਦਿੱਤਾ ਜਾ ਰਿਹਾ ਹੈ।ਮਹਾਰਾਸ਼ਟਰ ਅੱਜ ਕੁੱਲ 87,014 ਐਕਟਿਵ ਕੋਵਿਡ ਮਾਮਲਿਆਂ ਨਾਲ ਸਭ ਤੋਂ ਅੱਗੇ ਹੈ। ਕੇਰਲ ਵਿੱਚ 64,615 ਐਕਟਿਵ ਕੇਸ ਦਰਜ ਕੀਤੇ ਗਏ ਹਨ, ਜਦੋਂਕਿ ਦਿੱਲੀ ਵਿੱਚ 38,734 ਐਕਟਿਵ ਕੇਸ ਦਰਜ ਹੋਏ ਹਨ।ਮਹਾਰਾਸ਼ਟਰ ਵਿੱਚ 1,526 ਮਾਮਲਿਆਂ ਦੇ ਨਾਲ ਸਭ ਤੋਂ ਵੱਧ ਪਾਜ਼ਿਟਿਵ ਤਬਦੀਲੀ ਦਰਜ ਕੀਤੀ ਗਈ ਹੈ ਜਦਕਿ ਛੱਤੀਸਗੜ੍ਹ ਵਿੱਚ 719 ਐਕਟਿਵ ਮਾਮਲਿਆਂ ਦੀ ਕਮੀ ਨਾਲ ਸਭ ਤੋਂ ਵੱਧ ਨੇਗੇਟਿਵ ਤਬਦੀਲੀ ਦਰਜ ਕੀਤੀ ਗਈ ਹੈ।ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 43,082 ਨਵੇਂ ਪੁਸ਼ਟੀ ਵਾਲੇ ਕੋਵਿਡ ਕੇਸ ਦਰਜ ਕੀਤੇ ਗਏ ਹਨ।ਇਨ੍ਹਾਂ ਵਿੱਚੋਂ, 76.93 ਫੀਸਦੀ ਦਾ ਯੋਗਦਾਨ ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਦਿੱਤਾ ਜਾ ਰਿਹਾ ਹੈ।ਮਹਾਰਾਸ਼ਟਰ 6,406 ਨਵੇਂ ਕੋਵਿਡ ਮਾਮਲਿਆਂ ਨਾਲ ਟੈਲੀ ਵਿੱਚ ਸਭ ਤੋਂ ਅੱਗੇ ਹੈ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 5,475 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦੋਂਕਿ ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 5,378 ਨਵੇਂ ਕੇਸ ਦਰਜ ਕੀਤੇ ਗਏ ਹਨ।ਭਾਰਤ ਵਿੱਚ ਕੁੱਲ ਰਿਕਵਰ ਹੋਏ ਕੇਸਾਂ ਨੇ 87 ਲੱਖ (87,18,517) ਨੂੰ ਪਾਰ ਕਰ ਲਿਆ ਹੈ।ਰਾਸ਼ਟਰੀ ਰਿਕਵਰੀ ਦਰ ਅੱਜ 93.65 ਫੀਸਦੀ‘ਤੇ ਖੜ੍ਹੀ ਹੈ।ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 36,379 ਰਿਕਵਰੀ ਦਰਜ ਕੀਤੀ ਗਈ ਹੈ।ਨਵੇਂ ਰਿਕਵਰ ਹੋਏ ਕੇਸਾਂ ਵਿੱਚੋਂ 78.15 ਫੀਸਦੀ ਕੇਸ ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ।ਕੇਰਲ ਵਿੱਚ ਇੱਕ ਦਿਨ ਵਿੱਚ ਨਵੇਂ ਛੁੱਟੀ ਵਾਲੇ 5,970 ਮਾਮਲਿਆਂ ਦੇ ਨਾਲ ਸਭ ਤੋਂ ਵੱਧ ਕੇਸਾਂ ਵਿੱਚ ਰਿਕਵਰੀ ਦੱਸੀਗਈ ਹੈ। ਦਿੱਲੀ ਵਿੱਚ 4937 ਵਿਅਕਤੀ ਰਿਕਵਰ ਹੋਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 4815 ਵਿਅਕਤੀ ਰਿਕਵਰ ਹੋਏ ਹਨ Iਕੁੱਲ ਮੌਤਾਂ ਦੇ ਮਾਮਲਿਆਂ ਵਿੱਚੋਂ 83.80 ਫ਼ੀਸਦ ਕੇਸ ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਮਹਾਰਾਸ਼ਟਰ, ਕਰਨਾਟਕ, ਤਮਿਲ ਨਾਡੂ, ਦਿੱਲੀ, ਪੱਛਮ ਬੰਗਾਲ, ਉੱਤਰ ਪ੍ਰਦੇਸ਼, ਆਂਧਰ ਪ੍ਰਦੇਸ਼, ਪੰਜਾਬ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਕੇਂਦਰਿਤ ਹਨ।ਮਹਾਰਾਸ਼ਟਰ ਦੁਆਰਾ ਹੁਣ ਤੱਕ ਰਿਪੋਰਟ ਕੀਤੀਆਂ ਗਈਆ 46,813 ਕੁੱਲ ਮੌਤਾਂ ਵਿੱਚ ਸਭ ਤੋਂ ਵੱਧ (34.49 ਫ਼ੀਸਦ) ਦਾ ਯੋਗਦਾਨ ਦਿੱਤਾ ਗਿਆ ਹੈ।ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਨਵੀਆਂ ਮੌਤਾਂ ਦੇ 492 ਮਾਮਲਿਆਂ ਵਿੱਚੋਂ 75.20 ਫ਼ੀਸਦ ਕੇਸ ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ।ਦਿੱਲੀ ਵਿੱਚ ਸਭ ਤੋਂ ਵੱਧ 91 ਨਵੀਆਂ ਮੌਤਾਂ ਦਰਜ ਹੋਈਆਂ ਹਨ। ਮਹਾਰਾਸ਼ਟਰ ਵਿੱਚ 65 ਦੀ ਮੌਤ ਹੋਈ, ਇਸ ਤੋਂ ਬਾਅਦ ਪੱਛਮ ਬੰਗਾਲ ਵਿੱਚ 52 ਮੌਤਾਂ ਰਿਪੋਰਟ ਹੋਈਆਂ ਹਨ।
https://pib.gov.in/PressReleasePage.aspx?PRID=1676360
ਕੋਵਿਡ-19 ਤੋਂ ਪ੍ਰੇਰਿਤ ਪਾਬੰਦੀ ਨਿਆਂ ਤੱਕ ਪਹੁੰਚ ਦੀ ਪੂਰਤੀ ਲਈ ਵਧੇਰੇ ਸਿਰਜਣਾਤਮਕ ਢੰਗਾਂ ਦੀ ਭਾਲ ਅਤੇ ਅੱਗੇ ਵਧਾਉਣ ਵਿੱਚ ਸਾਡੀ ਮਦਦ ਕਰ ਸਕਦੀ ਹੈ: ਰਾਸ਼ਟਰਪਤੀ ਕੋਵਿੰਦ
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (26 ਨਵੰਬਰ, 2020), ਸੰਵਿਧਾਨ ਨੂੰ ਅਪਣਾਉਣ ਦੀ 71ਵੀਂ ਵਰ੍ਹੇਗੰਢ ਦੇ ਮੌਕੇ 'ਤੇ, ਸੁਪਰੀਮ ਕੋਰਟ ਦੁਆਰਾ ਆਯੋਜਿਤ ਸੰਵਿਧਾਨ ਦਿਵਸ ਸਮਾਗਮਾਂ ਦਾ ਵਰਚੁਅਲੀ ਉਦਘਾਟਨ ਕੀਤਾ।ਇਸ ਮੌਕੇ ਬੋਲਦਿਆਂ, ਰਾਸ਼ਟਰਪਤੀ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਸੁਪਰੀਮ ਕੋਰਟ ਨੇ ਮਹਾਮਾਰੀ ਦੇ ਦੌਰਾਨ, ਵੀਡੀਓ ਕਾਨਫਰੰਸਿੰਗ ਅਤੇ ਈ-ਫਾਈਲਿੰਗ ਜਿਹੇ ਤਕਨੀਕੀ ਹੱਲਾਂ ਦੀ ਵਰਤੋਂ ਕਰਦਿਆਂ, ਨਿਆਂ ਕਰਨਾ ਜਾਰੀ ਰੱਖਿਆ ਹੈ। ਉਨ੍ਹਾਂ ਬਾਰ, ਬੈਂਚ ਅਤੇ ਅਧਿਕਾਰੀਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਸਾਰਿਆਂ ਲਈ ਇਨਸਾਫ ਦਿਵਾਉਣ ਦੇ ਫਰਜ਼ ਨੂੰ ਪੂਰਾ ਕਰਨ ਦੇ ਰਾਹ ਵਿੱਚ ਕੋਰੋਨਾਵਾਇਰਸ ਨੂੰ ਆਉਣ ਨਾ ਦੇਣ। ਉਨ੍ਹਾਂ ਕਿਹਾ ਕਿ ਕੋਵਿਡ-19 ਦੁਆਰਾ ਪ੍ਰੇਰਿਤ ਪਾਬੰਦੀ ਉਸ ਕਾਰਜ ਨੂੰ ਪੂਰਾ ਕਰਨ ਲਈ ਵਧੇਰੇ ਸਿਰਜਣਾਤਮਕ ਤਰੀਕਿਆਂ ਨੂੰ ਲੱਭਣ ਅਤੇ ਨਿਆਂ ਤੱਕ ਪਹੁੰਚ ਵਧਾਉਣ ਵਿੱਚ ਸਾਡੀ ਮਦਦ ਕਰ ਸਕਦੀ ਹੈ।ਰਾਸ਼ਟਰਪਤੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਆਪਣੇ ਉੱਤਮ ਮਿਆਰਾਂ ਅਤੇ ਉੱਚੇ ਆਦਰਸ਼ਾਂ ਲਈ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੁਆਰਾ ਦਿੱਤੇ ਗਏ ਮਹੱਤਵਪੂਰਨ ਫੈਸਲਿਆਂ ਨੇ ਸਾਡੇ ਦੇਸ਼ ਦੇ ਕਾਨੂੰਨੀ ਅਤੇ ਸੰਵਿਧਾਨਕ ਢਾਂਚੇ ਨੂੰ ਮਜ਼ਬੂਤ ਕੀਤਾ ਹੈ ਅਤੇ ਇਹ ਬੈਂਚ ਅਤੇ ਬਾਰ ਉਨ੍ਹਾਂ ਦੀ ਬੌਧਿਕ ਡੂੰਘਾਈ ਅਤੇ ਕਾਨੂੰਨੀ ਵਿਦਵਤਾ ਲਈ ਜਾਣੇ ਜਾਂਦੇ ਹਨ। ਉਨ੍ਹਾਂ ਪੂਰਾ ਵਿਸ਼ਵਾਸ ਜਤਾਇਆ ਕਿ ਇਹ ਅਦਾਲਤ ਹਮੇਸ਼ਾਂ ਨਿਆਂ ਦੀ ਪ੍ਰਤੱਖ ਕਾਇਮ ਰਹੇਗੀ।
https://pib.gov.in/PressReleasePage.aspx?PRID=1676171
ਪ੍ਰਧਾਨ ਮੰਤਰੀ ਕੱਲ੍ਹ ਤਿੰਨ ਸ਼ਹਿਰਾਂ ਵਿੱਚ ਸਥਿਤ ਵੈਕਸੀਨ ਕੇਂਦਰਾਂ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵੈਕਸੀਨ ਦੇ ਵਿਕਾਸ ਅਤੇ ਨਿਰਮਾਣ ਦੀ ਪ੍ਰਕਿਰਿਆ ਦੀ ਵਿਅਕਤੀਗਤ ਤੌਰ 'ਤੇ ਸਮੀਖਿਆ ਦੇ ਲਈ 3 ਸ਼ਹਿਰਾਂ ਦਾ ਦੌਰਾ ਕਰਨਗੇ। ਉਹ ਅਹਿਮਦਾਬਾਦ ਵਿੱਚ ਜ਼ੈਡਸ ਬਾਇਓਟੈੱਕ ਪਾਰਕ, ਹੈਦਰਾਬਾਦ ਵਿੱਚ ਭਾਰਤ ਬਾਇਓਟੈੱਕ ਅਤੇ ਪੁਣੇ ਵਿੱਚ ਸੀਰਮ ਇੰਸਟੀਟਿਊਟ ਆਵ੍ ਇੰਡੀਆ ਦਾ ਦੌਰਾ ਕਰਨਗੇ।ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਦੇ ਨਿਰਣਾਇਕ ਦੌਰ ਵਿੱਚ ਪ੍ਰਵੇਸ਼ ਕਰਨ ਦੇ ਨਾਲ, ਪ੍ਰਧਾਨ ਮੰਤਰੀ ਦੇ ਇਨ੍ਹਾਂ ਪਲਾਂਟਾਂ ਦੇ ਦੌਰੇ ਅਤੇ ਵਿਗਿਆਨੀਆਂ ਦੇ ਨਾਲ ਵਿਚਾਰ-ਵਟਾਂਦਰੇ ਕਰਕੇ ਤਿਆਰੀਆਂ ਅਤੇ ਚੁਣੌਤੀਆਂ ਦੇ ਪਰਿਪੇਖ ਦੀ ਜਾਣਕਾਰੀ ਲੈਣ ਅਤੇ ਆਪਣੇ ਨਾਗਰਿਕਾਂ ਦੇ ਟੀਕਾਕਰਨ ਦੇ ਭਾਰਤ ਦੇ ਯਤਨਾਂ ਦਾ ਰੋਡਮੈਪ ਤਿਆਰ ਕਰਨ ਵਿੱਚ ਸਹਾਇਤਾ ਮਿਲੇਗੀ।
https://pib.gov.in/PressReleasePage.aspx?PRID=1676468
ਪ੍ਰਧਾਨ ਮੰਤਰੀ ਨੇ ‘ਆਰਈ–ਇਨਵੈਸਟ 2020’ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਤੀਸਰੀ ‘ਵਿਸ਼ਵ–ਪੱਧਰੀ ਅਖੁੱਟ ਊਰਜਾ ਨਿਵੇਸ਼ ਬੈਠਕ ਅਤੇ ਐਕਸਪੋ’ (ਆਰਈ–ਇਨਵੈਸਟ 2020) ਦਾ ਉਦਘਾਟਨ ਕੀਤਾ। ਇਹ ਸਿਖ਼ਰ ਸੰਮੇਲਨ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੁਆਰਾ ਕਰਵਾਇਆ ਗਿਆ ਹੈ। ‘ਆਰਈ–ਇਨਵੈਸਟ 2020’ ਲਈ ਵਿਸ਼ਾ ਹੈ ‘ਚਿਰ–ਸਥਾਈ ਊਰਜਾ ਤਬਾਦਲੇ ਲਈ ਇਨੋਵੇਸ਼ਨ’।ਪ੍ਰਧਾਨ ਮੰਤਰੀ ਨੇ ਖ਼ੁਸ਼ੀ ਪ੍ਰਗਟਾਈ ਕਿ ਅਖੁੱਟ ਊਰਜਾ ਦੇ ਖੇਤਰ ਵਿੱਚ ਬਹੁਤ ਹੀ ਥੋੜ੍ਹੇ ਸਮੇਂ ਅੰਦਰ ਸਮਰੱਥਾ ਉਤਪਾਦਨ ਵਿੱਚ ਮੈਗਾਵਾਟ ਤੋਂ ਗੀਗਾਵਾਟ ਤੱਕ ਦੀ ਪ੍ਰਗਤੀ ਹੋਈ ਹੈ ਅਤੇ ‘ਇੱਕ ਸੂਰਜ, ਇੱਕ ਵਿਸ਼ਵ, ਇੱਕ ਗ੍ਰਿੱਡ’ ਹਕੀਕਤ ਬਣ ਰਹੇ ਹਨ, ਇਨ੍ਹਾਂ ਸਭਨਾਂ ਬਾਰੇ ਪਿਛਲੇ ਸੰਸਕਰਣਾਂ ਵਿੱਚ ਵਿਚਾਰ–ਵਟਾਂਦਰਾ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ 6 ਸਾਲਾਂ ਤੋਂ, ਭਾਰਤ ਇੱਕ ਬੇਮਿਸਾਲ ਯਾਤਰਾ ਕਰ ਰਿਹਾ ਹੈ।
https://pib.gov.in/PressReleasePage.aspx?PRID=1676128
ਤੀਸਰੇ ‘ਆਰਈ–ਇਨਵੈਸਟ 2020’ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ
https://pib.gov.in/PressReleasePage.aspx?PRID=1676152
ਉਪ ਰਾਸ਼ਟਰਪਤੀ ਨੇ ਦੇਸ਼ ਵਿੱਚ ਡਿਜੀਟਲ ਸਾਖਰਤਾ ਨੂੰ ਉਤਸ਼ਾਹਿਤ ਕਰਨ ਲਈ ਜਨ ਅੰਦੋਲਨ ਦਾ ਸੱਦਾ ਦਿੱਤਾ
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਡਿਜੀਟਲ ਸਾਖਰਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਜਨ ਅੰਦੋਲਨ ਦੀ ਮੰਗ ਕਰਦਿਆਂ ਸਾਰੇ ਤਕਨੀਕੀ ਅਤੇ ਵਿੱਦਿਅਕ ਅਦਾਰਿਆਂ ਨੂੰ ਇਸ ਯਤਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।ਆਦਿ ਸ਼ੰਕਰਚਾਰੀਆ ਦੇ ਜਨਮ ਸਥਾਨ ਕਾਲਾਡੀ ਵਿਖੇ 'ਆਦੀ ਸ਼ੰਕਰ ਡਿਜੀਟਲ ਅਕੈਡਮੀ' ਦਾ ਵਰਚੁਅਲ ਤੌਰ 'ਤੇ ਉਦਘਾਟਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜੋਕੇ ਗਿਆਨ ਅਧਾਰਿਤ ਸਮਾਜ ਵਿੱਚ ਸੂਚਨਾ ਮੁੱਖ ਵਸਤੂ ਹੈ ਅਤੇ ਜਿਸ ਕੋਲ ਜਾਣਕਾਰੀ ਤੱਕ ਤੁਰੰਤ ਪਹੁੰਚ ਹੈ, ਉਹ ਫਾਇਦੇ ਵਿੱਚ ਹੈ। ਉਨ੍ਹਾਂ ਨੇ ‘ਡਿਜੀਟਲਾਈਜੇਸ਼ਨ’ ਨੂੰ ਅਜਿਹੀ ਜਾਣਕਾਰੀ ਤੱਕ ਪਹੁੰਚ ਦਾ ਮਾਧਿਅਮ ਕਿਹਾ।ਕੋਵਿਡ-19 ਮਹਾਮਾਰੀ ਨਾਲ ਹੋਣ ਵਾਲੀਆਂ ਅਣਕਿਆਸੀਆਂ ਰੁਕਾਵਟਾਂ ਵੱਲ ਧਿਆਨ ਖਿੱਚਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਨੇ ਲੱਖਾਂ ਵਿਦਿਆਰਥੀਆਂ ਨੂੰ ਸਕੂਲ ਬੰਦ ਹੋਣ ਕਾਰਨ ਕਲਾਸਰੂਮਾਂ ਤੋਂ ਬਾਹਰ ਕਰ ਦਿੱਤਾ ਹੈ ਅਤੇ ਵਿਸ਼ਵ ਭਾਈਚਾਰਾ ਔਨਲਾਈਨ ਸਿੱਖਿਆ ਅਪਣਾ ਕੇ ਇਸ ਚੁਣੌਤੀ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਇਹ ਵੇਖਦਿਆਂ ਕਿ ਕੋਵਿਡ-19 ਮਹਾਮਾਰੀ ਨੇ ਸਾਨੂੰ ਮੁਸ਼ਕਲਾਂ ਦੇ ਸਮੇਂ ਸਮਾਜਿਕ-ਆਰਥਿਕ ਪ੍ਰਕਿਰਿਆ ਨੂੰ ਜਾਰੀ ਰੱਖਣਾ ਸਿੱਖਣ ਲਈ ਮਜਬੂਰ ਕੀਤਾ, ਉਨ੍ਹਾਂ ਨੇ ਕਿਹਾ ਕਿ ਇਸ ਤਜਰਬੇ ਨੇ ਇਹ ਪ੍ਰਸ਼ਨ ਉਠਾ ਦਿੱਤੇ ਹਨ ਕਿ ਕਿੰਨੇ ਕੁ ਲੋਕ ਡਿਜੀਟਲ ਢੰਗ ਨਾਲ ਰਹਿਣ ਲਈ ਤਿਆਰ ਹਨ। ਉਨ੍ਹਾਂ ਨੇ ਅੱਗੇ ਕਿਹਾ, ‘ਬੁਨਿਆਦੀ ਢਾਂਚੇ ਦੀ ਉਪਲੱਬਧਤਾ, ਲੋੜੀਂਦੇ ਸਾਧਨਾਂ ਜਿਵੇਂ ਕੰਪਿਊਟਰਾਂ ਅਤੇ ਸਮਾਰਟ ਫੋਨਾਂ ਦੀ ਪਹੁੰਚ, ਗਤੀ ਅਤੇ ਇੰਟਰਨੈੱਟ ਦੀ ਉਪਲੱਬਧਤਾ ਦੇ ਮੁੱਦੇ ਸਾਹਮਣੇ ਆਏ ਹਨ, ਜਿਨ੍ਹਾਂ ਦੇ ਹੱਲ ਲੱਭਣ ਦੀ ਲੋੜ ਹੈ।’
https://pib.gov.in/PressReleseDetail.aspx?PRID=1676422
ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅਰਥਵਿਵਸਥਾ ਵਿੱਚ ਖਰਚਿਆਂ ਨੂੰ ਹੁਲਾਰਾ ਦੇਣ ਲਈ ਸੀਪੀਐੱਸਈ'ਜ਼ ਦੇ ਸੀਏਪੀਈਐਕਸ ਉੱਤੇ 5 ਵੀਂ ਸਮੀਖਿਆ ਮੀਟਿੰਗ ਕੀਤੀ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਇਸ ਵਿੱਤੀ ਵਰ੍ਹੇ ਵਿੱਚ ਪੂੰਜੀਗਤ ਖਰਚਿਆਂ (ਸੀਏਪੀਈਐਕਸ) ਦੀ ਸਮੀਖਿਆ ਕਰਨ ਲਈ ਬਿਜਲੀ, ਖਾਣਾਂ ਅਤੇ ਪ੍ਰਮਾਣੂ ਊਰਜਾ ਵਿਭਾਗ ਦੇ ਸਕੱਤਰਾਂ ਅਤੇ ਇਨ੍ਹਾਂ ਮੰਤਰਾਲਿਆਂ ਨਾਲ ਸਬੰਧਿਤ10ਸੀਪੀਐੱਸਈ’ਜ਼ ਦੇ ਸੀਐੱਮਡੀ'ਜ਼ ਨਾਲ ਵੀਡੀਓ ਕਾਨਫਰੰਸ ਕੀਤੀ। ਇਹ ਮੀਟਿੰਗਾਂ ਦੀ ਚੱਲ ਰਹੀ ਲੜੀ ਵਿੱਚ5ਵੀਂ ਮੀਟਿੰਗ ਸੀ ਜੋ ਵਿੱਤ ਮੰਤਰੀ ਵੱਖ-ਵੱਖ ਹਿੱਸੇਦਾਰਾਂ ਨਾਲ ਕੋਵਿਡ - 19 ਮਹਾਮਾਰੀ ਦੇ ਪਿਛੋਕੜ ਵਿੱਚ ਆਰਥਿਕ ਵਿਕਾਸ ਨੂੰ ਗਤੀ ਦੇਣ ਲਈ ਕਰ ਰਹੇ ਹਨ। 2020-21 ਲਈ ਸੀਪੀਈਐਕਸ ਦੇ ਟੀਚੇ ਅਰਥਾਤ 61483 ਕਰੋੜ ਰੁਪਏ ਦੇ ਮੁਕਾਬਲੇ 23 ਨਵੰਬਰ 2020 ਤੱਕ ਕੁੱਲ ਪ੍ਰਾਪਤੀ 24227 ਕਰੋੜ ਰੁਪਏ (39.4%) ਹੈ।ਸੀਪੀਐੱਸਈ'ਜ਼ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸੀਪੀਐੱਸਈ’ਜ਼ਦੁਆਰਾ ਸੀਏਪੀਈਐਕਸ ਆਰਥਿਕ ਵਿਕਾਸ ਦਾ ਇੱਕ ਮਹੱਤਵਪੂਰਨ ਚਾਲਕ ਹੈ ਅਤੇ ਵਿੱਤੀ ਸਾਲ 2020-21 ਅਤੇ 2021-22 ਤੱਕ ਵਧਾਉਣ ਦੀ ਜ਼ਰੂਰਤ ਹੈ। ਵਿੱਤ ਮੰਤਰੀ ਨੇ ਸੀਏਪੀਈਐਕਸ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਮੰਤਰਾਲਿਆਂ ਅਤੇ ਸੀਪੀਐੱਸਈ’ਜ਼ ਦੀਆਂ ਪ੍ਰਤੱਖ ਤੌਰ ਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਹਾਲਾਂਕਿ, ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਕਿਉ 3 ਦੁਆਰਾ 75% ਸੀਏਪੀਈਐਕਸ ਦੇ ਟੀਚੇ ਨੂੰ ਪ੍ਰਾਪਤ ਕਰਨ ਅਤੇ ਵਿੱਤੀ ਸਾਲ 21 ਦੇ ਕਿਉ 4 ਦੁਆਰਾ 100% ਤੋਂ ਵੱਧ ਪ੍ਰਾਪਤੀ ਹਾਸਲ ਕਰਨ ਲਈ ਅਜੇ ਵੀ ਹੋਰ ਯਤਨਾਂ ਦੀ ਜ਼ਰੂਰਤ ਹੈ। ਵਿੱਤ ਮੰਤਰੀ ਨੇ ਸੀਪੀਐੱਸਈ’ਜ਼ ਨੂੰ ਟੀਚਿਆਂ ਦੀ ਪ੍ਰਾਪਤੀ ਲਈ ਬਿਹਤਰ ਪ੍ਰਦਰਸ਼ਨ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਸਾਲ 202-21 ਦੇ ਸਾਲ ਲਈ ਮੁਹਈਆ ਕਰਵਾਏ ਗਏ ਪੂੰਜੀਗਤ ਆਊਟਲੇਅ ਨੂੰ ਢੁਕਵੇਂ ਢੰਗ ਨਾਲ ਅਤੇ ਸਮੇਂ ਅੰਦਰ ਖਰਚ ਕਰਨ ਲਈ ਉਤਸਾਹਿਤ ਕੀਤਾ।
https://pib.gov.in/PressReleseDetail.aspx?PRID=1676451
ਕਾਮਥ ਕਮੇਟੀ ਅਤੇ ਸਿਹਤ ਸੇਵਾ ਖੇਤਰ ਦੁਆਰਾ ਚੁਣੇ 26 ਖੇਤਰਾਂ ਲਈ ਈਸੀਐੱਲਜੀਐੱਸ 2.0 ਦੇ ਮਾਧਿਅਮ ਨਾਲ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ ਦਾ ਵਿਸਤਾਰ
ਸਰਕਾਰ ਨੇ ਕਾਮਥ ਕਮੇਟੀ ਅਤੇ ਸਿਹਤ ਸੇਵਾ ਖੇਤਰ ਦੁਆਰਾ ਚੁਣੇ 26 ਖੇਤਰਾਂ ਲਈ ਈਸੀਐੱਲਜੀਐੱਸ 2.0 ਦੇ ਮਾਧਿਅਮ ਨਾਲ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ (ਈਸੀਐੱਲਜੀਐੱਸ) ਦਾ ਵਿਸਤਾਰ ਕੀਤਾ ਹੈ। ਈਸੀਐੱਲਜੀਐੱਸ 2.0 ਦੇ ਤਹਿਤ ਅਜਿਹੀ ਐਂਟੀਟੀਜ ਨੂੰ ਕਵਰ ਕੀਤਾ ਜਾਵੇਗਾ ਜਿਨ੍ਹਾਂ ਦਾ ਬਕਾਇਆ ਕਰਜ਼ੀ 29 ਫਰਵਰੀ, 2020 ਨੂੰ 50 ਕਰੋੜ ਰੁਪਏ ਤੋਂ ਉੱਪਰ ਅਤੇ 500 ਕਰੋੜ ਰੁਪਏ ਤੋਂਅਧਿਕ ਨਹੀਂ ਹੋਵੇਗਾ। ਇਹ ਸੰਸਥਾਵਾਂ/ ਉਧਾਰਕਰਤਾ ਖਾਤੇ ਸੰਪਾਰਸ਼ਵਿਕ ਮੁਕਤਗਰੰਟੀ ਐਮਰਜੈਂਸੀ ਕ੍ਰੈਡਿਟ ਲਾਈਨ (ਜੀਈਸੀਐੱਲ) ਦੇ ਰੂਪ ਵਿੱਚ ਆਪਣੇ ਕੁੱਲ ਬਕਾਇਆ ਕਰਜ਼ਾ ਦਾ 20% ਤੱਕ ਅਤਿਰਿਕਤਧਨ ਲਈ ਪਾਤਰ ਹੋਣਗੇ, ਜਿਸਦੀ ਪੂਰੀ ਗਰੰਟੀ ਨੈਸ਼ਨਲ ਕ੍ਰੈਡਿਟ ਗਰੰਟੀ ਟਰਸਟੀ ਕੰਪਨੀ ਲਿਮਿਟਿਡ (ਐੱਨਸੀਜੀਟੀਸੀ) ਦੁਆਰਾ ਦਿੱਤੀ ਜਾਵੇਗੀ।
https://pib.gov.in/PressReleseDetail.aspx?PRID=1676184
ਸੰਵਿਧਾਨ ਦਿਵਸ ’ਤੇ ਕੇਵਡੀਆ ਵਿੱਚ ਵਿਸ਼ੇਸ਼ ਮਲਟੀ-ਮੀਡੀਆ ਪ੍ਰਦਰਸ਼ਨੀ ਦੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਸ਼ਲਾਘਾ ਕੀਤੀ
ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੀ ਅਗਵਾਈ ਵਿੱਚ ਦੇਸ਼ ਭਰ ਵਿੱਚ ਪ੍ਰਸਤਾਵਨਾ ਪੜ੍ਹੇ ਜਾਣ ਦੇ ਨਾਲ ਜਿੱਥੇ ਇੱਕ ਪਾਸੇ ਪੂਰੇ ਉਤਸ਼ਾਹ ਨਾਲ 71ਵਾਂ ਸੰਵਿਧਾਨ ਦਿਵਸ ਮਨਾਇਆ ਗਿਆ, ਉੱਥੇ ਗੁਜਰਾਤ ਦੇ ਕੇਵਡੀਆ ਵਿੱਚ ਸੰਵਿਧਾਨ ’ਤੇ ਹੋਈ ਇੱਕ ਵਿਸ਼ੇਸ਼ ਪ੍ਰਦਰਸ਼ਨੀ ਨੂੰ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੁਆਰਾ ਕਾਫੀ ਸ਼ਲਾਘਾ ਮਿਲੀ।ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਬਿਊਰੋ ਆਵ੍ ਆਊਟਰੀਚ ਕਮਿਊਨੀਕੇਸ਼ਨ ਦੁਆਰਾ ਸੰਸਦੀ ਅਜਾਇਬ ਘਰ ਅਤੇ ਪੁਰਾਲੇਖਾਂ ਦੇ ਸਹਿਯੋਗ ਨਾਲ ਗੁਜਰਾਤ ਵਿੱਚ ਸਟੈਚੂ ਆਵ੍ ਯੂਨਿਟੀ ਜਗ੍ਹਾ ’ਤੇ ਪ੍ਰਧਾਨਗੀ ਅਧਿਕਾਰੀਆਂ ਦੀ 80ਵੀਂ ਆਲ ਇੰਡੀਆ ਕਾਨਫ਼ਰੰਸ ਦੇ ਤਹਿਤ ਆਯੋਜਿਤ ਇਸ ਪ੍ਰਦਰਸ਼ਨੀ ਦਾ ਉਦਘਾਟਨ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਦੁਆਰਾ ਬੁੱਧਵਾਰ ਨੂੰ ਕੀਤਾ ਗਿਆ ਸੀ। ਪ੍ਰਦਰਸ਼ਨੀ ਵਿੱਚ ਵੈਦਿਕ ਕਾਲ ਤੋਂ ਲੈ ਕੇ, ਲਿੱਛਵੀ ਗਣਤੰਤਰ ਦੇ ਆਧੁਨਿਕ ਭਾਰਤ ਦੇ ਨਿਰਮਾਣ ਤੱਕ ਦੇਸ਼ ਵਿੱਚ ਲੋਕਤਾਂਤਰਿਕ ਪਰੰਪਰਾਵਾਂ ਦੇ ਸਫ਼ਰ ਨੂੰ ਪ੍ਰਦਰਸ਼ਿਤ ਕੀਤਾ ਗਿਆ।1,600 ਵਰਗ ਫੁੱਟ ਵਿੱਚ ਪ੍ਰਦਰਸ਼ਿਤ ਮਲਟੀ ਮੀਡੀਆ ਪ੍ਰਦਰਸ਼ਨੀ ਵਿੱਚ ਪਲਾਜ਼ਮਾ ਡਿਸਪਲੇਅ, ਇੰਟਰਐਕਟਿਵ ਡਿਜੀਟਲ ਫਲਿੱਪ ਬੁੱਕ, ਆਰਐੱਫ਼ਆਈਡੀ ਕਾਰਡ ਰੀਡਰ, ਇੰਟਰਐਕਟਿਵ ਸਕ੍ਰੀਨ, ਡਿਜੀਟਲ ਟਚ ਵਾਲ ਆਦਿ ਦੇ ਨਾਲ 50 ਪੈਨਲ ਸ਼ਾਮਲ ਹਨ।ਇਸ ਪ੍ਰਦਰਸ਼ਨੀ ਦਾ ਦੌਰਾ ਕਰਨ ਆਏ ਪ੍ਰਮੁੱਖ ਪਤਵੰਤਿਆਂ ਵਿੱਚ ਕੇਂਦਰੀ ਸੰਸਦੀ ਮਾਮਲਿਆਂ, ਕੋਲਾ ਅਤੇ ਖਾਨ ਮੰਤਰੀ ਸ਼੍ਰੀ ਪ੍ਰਲਾਦ ਜੋਸ਼ੀ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਅਰਜਨ ਰਾਮ ਮੇਘਵਾਲ ਅਤੇ ਵਿਭਿੰਨ ਰਾਜ ਅਸੈਂਬਲੀ ਦੇ ਸਪੀਕਰ ਸਨ।ਕੋਵਿਡ ਨੂੰ ਦੇਖਦੇ ਹੋਏ ਉਪਰੋਕਤ ਵਿਵਹਾਰ ਨੂੰ ਪ੍ਰੋਟੋਕਾਲ ਵਿੱਚ ਸ਼ਾਮਲ ਕੀਤਾ ਗਿਆ ਅਤੇ ਸਵੱਛਤਾ ਨੂੰ ਸੁਨਿਸ਼ਚਿਤ ਕਰਨ ਲਈ ਵਿਸ਼ੇਸ਼ ਰੂਪ ਨਾਲ ਟੱਚ ਸਕ੍ਰੀਨ ਡਿਸਪਲੇਅ ਦੇ ਸਬੰਧ ਵਿੱਚ ਖ਼ਾਸ ਪ੍ਰਬੰਧ ਕੀਤਾ ਗਿਆ।
https://pib.gov.in/PressReleseDetail.aspx?PRID=1676429
ਕੋਵਿਡ ਤੋਂ ਬਾਅਦ ਦੇ ਯੁਗ ਵਿੱਚ ਭਾਰਤ ਅਰਥਵਿਵਸਥਾ ਦੇ ਪੁਨਰਨਿਰਮਾਣ ਵਿੱਚ ਮੁੱਖ ਭੂਮਿਕਾ ਨਿਭਾਏਗਾ: ਡਾ. ਜਿਤੇਂਦਰ ਸਿੰਘ
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਉੱਤਰ ਪੂਰਬੀ ਖੇਤਰ ਦੇ ਵਿਕਾਸ, ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਅਰਥਵਿਵਸਥਾ ਦੇ ਮੁੜ ਨਿਰਮਾਣ ਵਿੱਚ ਮੋਹਰੀ ਭੂਮਿਕਾ ਅਦਾ ਕਰੇਗਾ। ਫਿੱਕੀ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਆਯੋਜਿਤ ਗਲੋਬਲ ਆਰਐਂਡਡੀ ਸਮਿਟ-2020 ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸਦਾ ਪ੍ਰਮਾਣ ਹੈ ਕਿ ਕਿਵੇਂ ਭਾਰਤ ਵਿੱਚ ਵਿਗਿਆਨਕ ਕਮਿਊਨਿਟੀ ਮਹਾਮਾਰੀ ਦੀ ਚੁਣੌਤੀ ਵਿਰੁਧ ਲੜਾਈ ਵਿੱਚ ਅੱਗੇ ਆਈ ਹੈ।‘ਰੈਜ਼ਿਲੀਐਂਟ ਅਰਥਵਿਵਸਥਾ ਦਾ ਨਿਰਮਾਣ’ ਦੇ ਵਿਸ਼ੇ ‘ਤੇ ਬੋਲਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਇਨੋਵੇਸ਼ਨ ਅਤੇ ਕੌਸ਼ਲ ‘ਤੇ ਨਿਰੰਤਰ ਧਿਆਨ ਦੇਸ਼ ਦੇ ਸਰਬਪੱਖੀ ਵਿਕਾਸ ਵਿੱਚ ਬਹੁਤ ਸਹਾਈ ਹੋਵੇਗਾ।ਇਹ ਵਿਸ਼ਵਾਸ ਪ੍ਰਗਟ ਕਰਦਿਆਂ ਕਿ ਉੱਤਰ-ਪੂਰਬੀ ਭਾਰਤ ਆਰਥਿਕ ਅਤੇ ਟੂਰਿਜ਼ਮ ਦੋਵੇਂ ਖੇਤਰਾਂ ਵਿੱਚ ਕੋਵਿਡ ਦੇ ਬਾਅਦ ਦੇ ਯੁੱਗ ਵਿੱਚ ਵੱਡੀ ਪੁਲਾਂਘ ਲਗਾਏਗਾ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਦੋਂ ਵਿਸ਼ਵ ਦੇ ਮੁੱਖ ਟੂਰਿਜ਼ਮ ਸਥਾਨ ਹਾਲੇ ਵੀ ਕੋਰੋਨਾ ਨਾਲ ਪ੍ਰਭਾਵਿਤ ਹਨ, ਤਾਂ ਉਤਰ-ਪੂਰਬੀ ਖੇਤਰ ਲਗਭਗ ਕੋਰੋਨਾ-ਮੁਕਤ ਰਹਿ ਕੇ ਵਿਸ਼ਵ ਦੇ ਟੂਰਿਜ਼ਮ ਖਿੱਤੇ ਵਜੋਂ ਉੱਭਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ, ਉਤਰ-ਪੂਰਬੀ ਖੇਤਰ ਵਿੱਚ ਬਾਂਸ ਦੇ ਵਿਸ਼ਾਲ ਸਰੋਤ ਅਤੇ ਇਸਦੀ ਬਹੁ-ਆਯਾਮੀ ਵਰਤੋਂ ਖੇਤਰ ਦੀ ਅਰਥਵਿਵਸਥਾ ਨੂੰ ਮੁੜ ਸਵਰੂਪ ਦੇਣ ਦੀ ਵੱਡੀ ਸੰਭਾਵਨਾ ਰੱਖਦੀ ਹੈ।
https://pib.gov.in/PressReleasePage.aspx?PRID=1676134
ਕੇਂਦਰੀ ਮੰਤਰੀ ਅਤੇ ਪ੍ਰਸਿੱਧ ਸ਼ੂਗਰ ਰੋਗ ਵਿਗਿਆਨੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕੋਵਿਡ ਨੇ ਏਕੀਕ੍ਰਿਤ ਸਿਹਤ ਸੰਭਾਲ਼ ਪ੍ਰਣਾਲੀ ਦੀ ਮਹੱਤਤਾ ਨੂੰ ਦਰਸਾਇਆ ਹੈ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ, ਜੋ ਕਿ ਪ੍ਰਸਿੱਧ ਸ਼ੂਗਰ ਰੋਗ ਵਿਗਿਆਨੀ ਵੀ ਹਨ, ਨੇ ਅੱਜ ਇੱਥੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਏਕੀਕ੍ਰਿਤ ਸਿਹਤ ਸੰਭਾਲ਼ ਪ੍ਰਣਾਲੀ ਦੀ ਮਹੱਤਤਾ ਵੱਲ ਧਿਆਨ ਦਿਵਾਇਆ ਹੈ। ਭਾਰਤ ਦੀ ਸ਼ੱਕਰ ਰੋਗ ਖੋਜ ਸੁਸਾਇਟੀ (ਆਰਐਸਐਸਡੀ) ਦੀ 48ਵੀਂ ਸਲਾਨਾ ਕਾਨਫਰੰਸ ਵਿੱਚ ਮੁੱਖ ਭਾਸ਼ਣ ਦਿੰਦਿਆਂ ਉਨ੍ਹਾਂ ਕਿਹਾ ਕਿ ਕੋਵਿਡ ਨੇ ਸਾਨੂੰ ਮੁਸੀਬਤ ਵਿੱਚ ਨਵੇਂ ਨਿਯਮਾਂ ਦੀ ਖੋਜ ਕਰਨ ਲਈ ਪ੍ਰੇਰਿਤ ਕੀਤਾ ਹੈ ਅਤੇ ਭਾਰਤੀ ਰਵਾਇਤੀ ਦਵਾਈ ਪ੍ਰਣਾਲੀ ਦੀ ਮਹੱਤਤਾ ਨੂੰ ਦਰਸਾਇਆ ਹੈ।ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਤੋਂ ਪਹਿਲਾਂ ਵੀ, ਇਹ ਸਬੂਤ ਨਾਲ ਸਾਬਤ ਹੋਇਆ ਹੈ ਕਿ ਗ਼ੈਰ-ਸੰਚਾਰੀ ਰੋਗਾਂ ਦੇ ਇਲਾਜ ਵਿੱਚ, ਜਿਵੇਂ ਕਿ, ਡਾਇਬਟੀਜ਼-ਮੇਲਿਟਸ, ਇਨਸੁਲਿਨ ਜਾਂ ਓਰਲ ਐਂਟੀ-ਡਾਇਬਟੀਜ਼ ਦਵਾਈਆਂ ਦੀ ਖੁਰਾਕ ਕੁੱਝ ਯੋਗ ਆਸਣ ਅਤੇ ਨੈਚਰੋਪੈਥੀ ਵਿੱਚ ਉਪਲਬਧ ਜੀਵਨ ਸ਼ੈਲੀ ਦੀਆਂ ਤਬਦੀਲੀਆਂ ਦੇ ਅਭਿਆਸ ਦੇ ਨਾਲ ਘੱਟ ਕੀਤਾ ਜਾ ਸਕਦਾ ਹੈ।ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਹਾਮਾਰੀ ਦੌਰਾਨ ਡਾਇਬਟੌਲੋਜਿਸਟਸ ਦੀ ਵਾਧੂ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਹਿ-ਬਿਮਾਰੀ ਵਾਲੇ ਮਰੀਜ਼ਾਂ ਨੂੰ ਸਲਾਹ ਦੇਣ ਅਤੇ ਉਨ੍ਹਾਂ ਦੀ ਅਗਵਾਈ ਕਰਨ। ਉਨ੍ਹਾਂ ਕਿਹਾ, ਕੋਵਿਡ ਮਹਾਮਾਰੀ ਦੇ ਦੌਰਾਨ, ਕਈ ਐਲੋਪੈਥਿਕ ਮੈਡੀਕਲ ਪੇਸ਼ੇਵਰ ਜਿਹੜੇ ਹੁਣ ਤੱਕ ਮੈਡੀਸਨ ਦੀਆਂ ਹੋਰ ਪ੍ਰਣਾਲੀਆਂ ਬਾਰੇ ਸ਼ੰਕਾਵਾਦੀ ਸਨ, ਨੇ ਆਯੁਰਵੇਦ ਅਤੇ ਯੋਗਾ ਤੋਂ ਪ੍ਰਤੀਰੋਧਤਾ ਬਣਾਉਣ ਵਾਲੀਆਂ ਦਵਾਈਆਂ ਅਤੇ ਪ੍ਰਤੀਰੋਧ ਵਧਾਉਣ ਵਾਲਿਆਂ ਵਿੱਚ ਦਿਲਚਸਪੀ ਦਿਖਾਈ ਹੈ।
https://pib.gov.in/PressReleasePage.aspx?PRID=1676127
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
• ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 20778 ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ 0.72% ਪਾਜ਼ਿਟਿਵ ਦਰ ਦੇ ਨਾਲ 150 ਮਾਮਲੇ ਸਾਹਮਣੇ ਆਏ ਹਨ।
• ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ, ਨਵੀਂ ਮੁੰਬਈ ਨਗਰ ਨਿਗਮ ਨੇ ਉਨ੍ਹਾਂ ਕੇਂਦਰਾਂ ਤੋਂ ਕੋਵਿਡ ਟੈਸਟਾਂ ਦੀ ਰਿਪੋਰਟ ਮੰਗੀ ਹੈ ਜਿੱਥੇ ਸ਼ਹਿਰ ਵਿੱਚ ਟੈਸਟਿੰਗ ਕੀਤੀ ਜਾਂਦੀ ਸੀ। ਅਜਿਹੀਆਂ ਰਿਪੋਰਟਾਂ ਦੇ ਮੱਦੇਨਜ਼ਰ ਕਿ ਕਈ ਅਜਿਹੇ ਲੋਕਾਂ ਦੇ ਨਾਮ ਵੀ ਟੈਸਟਿੰਗ ਵਿੱਚ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਨੇ ਕੋਵਿਡ ਟੈਸਟ ਨਹੀਂ ਕਰਵਾਏ ਤਾਂ ਮਿਉਂਸਿਪਲ ਕਮਿਸ਼ਨਰ ਨੇ ਨਿਰਦੇਸ਼ ਜਾਰੀ ਕੀਤੇ ਹਨ। ਨਵੀਂ ਮੁੰਬਈ ਵਿੱਚ ਕੋਵਿਡ ਟੈਸਟ ਦੀਆਂ ਰਿਪੋਰਟਾਂ ਦੇ ਸੰਗ੍ਰਹਿ ਵਿੱਚ ਅਜਿਹੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ, ਜਿੱਥੇ ਟੈਸਟ ਨਹੀਂ ਲਏ ਗਏ ਅਤੇ ਲੋਕਾਂ ਨੂੰ ਨੈਗੀਟਿਵ ਦੱਸਿਆ ਗਿਆ ਹੈ। ਹੁਣ ਉਨ੍ਹਾਂ ਲੋਕਾਂ ਦੇ ਨਾਮ ਕੋਵਿਡ ਦੇ ਪਾਜ਼ਿਟਿਵ ਮਰੀਜ਼ਾਂ ਦੇ ਸੰਪਰਕ ਟ੍ਰੇਸਿੰਗ ਦੇ ਤਹਿਤ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਗਏ ਹਨ।
• ਗੁਜਰਾਤ: ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 1560 ਨਵੇਂ ਕੇਸ ਆਏ ਹਨ, ਜੋ ਇੱਕ ਦਿਨ ਵਿੱਚ ਲਗਾਤਾਰ ਦੂਜੇ ਦਿਨ ਸਭ ਤੋਂ ਵੱਧ ਕੇਸ ਹਨ। ਰਿਕਵਰੀ ਦੀ ਦਰ 90.93 ਫ਼ੀਸਦੀ ਹੈ।ਗੁਜਰਾਤ ਵਿੱਚ ਹੁਣ ਤੱਕ ਕੁੱਲ 235009 ਕੇਸ ਸਾਹਮਣੇ ਆਏ ਹਨ। ਇਸ ਸਮੇਂ ਰਾਜ ਵਿੱਚ ਕੁੱਲ ਐਕਟਿਵ ਕੇਸ 14,529 ਹਨ, ਜਿਨ੍ਹਾਂ ਵਿੱਚੋਂ 92 ਮਰੀਜ਼ ਵੈਂਟੀਲੇਟਰਾਂ ’ਤੇ ਹਨ। ਕੱਲ ਕੁੱਲ 16 ਮਰੀਜ਼ਾਂ ਦੀ ਮੌਤ ਹੋਈ ਸੀ ਜਿਸ ਨਾਲ ਕੋਵਿਡ ਦੀਆਂ ਮੌਤਾਂ ਦੀ ਗਿਣਤੀ 3922 ਤੱਕ ਪਹੁੰਚ ਗਈ ਹੈ। ਇਸ ਦੌਰਾਨ ਅਹਿਮਦਾਬਾਦ ਮਿਉਂਸਿਪਲ ਕਾਰਪੋਰੇਸ਼ਨ ਨੇ ਨਵੇਂ ਕੇਸਾਂ ਦਾ ਪਤਾ ਲਗਾਉਣ ਤੋਂ ਬਾਅਦ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ 32 ਨਵੇਂ ਖੇਤਰ ਸ਼ਾਮਲ ਕੀਤੇ ਹਨ।
• ਰਾਜਸਥਾਨ: ਰਾਜਸਥਾਨ ਵਿੱਚ ਵੀਰਵਾਰ ਨੂੰ 3,180 ਤਾਜ਼ਾ ਮਾਮਲੇ ਸਾਹਮਣੇ ਆਏ। ਜੈਪੁਰ ਵਿੱਚ ਸਭ ਤੋਂ ਵੱਧ 630 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਜੋਧਪੁਰ ਵਿੱਚ 517 ਮਾਮਲੇ ਸਾਹਮਣੇ ਆਏ ਹਨ। ਜੈਪੁਰ ਅਤੇ ਜੋਧਪੁਰ ਸ਼ਹਿਰ ਕੋਵਿਡ ਇਨਫੈਕਸ਼ਨ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਜ਼ਿਲ੍ਹੇ ਹਨ। ਜੈਪੁਰ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਇੱਕ ਵੀਡੀਓ ਕਾਨਫ਼ਰੰਸ ਜ਼ਰੀਏ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਲਾਗ ਨੂੰ ਰੋਕਣ ਲਈ ਸ਼ਹਿਰਾਂ ਦੇ ਨਾਲ-ਨਾਲ ਗ੍ਰਾਮੀਣ ਖੇਤਰਾਂ ਵਿੱਚ ਸੈਂਪਲਿੰਗ ਅਤੇ ਡੋਰ-ਟੂ-ਡੋਰ ਸਕਰੀਨਿੰਗ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਵਿਆਹ ਸਮਾਰੋਹ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਹੈ, ਸਿਰਫ ਪਹਿਲਾਂ ਤੋਂ ਨੋਟਿਸ ਦੇਣ ਦੀ ਲੋੜ ਹੈ।
• ਮੱਧਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ, ਕੋਵੈਕਸਿਨ ਦੇ ਤੀਜੇ ਪੜਾਅ ਦਾ ਕਲੀਨਿਕਲ ਟ੍ਰਾਇਲ ਅੱਜ ਤੋਂ ਸ਼ੁਰੂ ਹੋਇਆ ਹੈ।ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ ਅਤੇ ਭਾਰਤ ਬਾਇਓਟੈੱਕ ਇੰਟਰਨੈਸ਼ਨਲ ਦੇ ਕੋਰੋਨਾ ਵੈਕਸੀਨ ਦੇ ਪੜਾਅ ਤੀਜੇ ਦਾ ਕਲੀਨਿਕਲ ਟ੍ਰਾਇਲ ਭੋਪਾਲ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕੀਤਾ ਜਾਵੇਗਾ। ਇਹ ਟੀਕਾ ਰਜਿਸਟਰਡ ਵਲੰਟੀਅਰਾਂ ਨੂੰ ਦਿੱਤਾ ਜਾਵੇਗਾ। ਟੀਕੇ ਦੀ ਬੂਸਟਰ ਖੁਰਾਕ 28 ਦਿਨਾਂ ਬਾਅਦ ਦਿੱਤੀ ਜਾਏਗੀ।ਟ੍ਰਾਇਲ ਵਿੱਚ ਸ਼ਾਮਲ ਹਰੇਕ ਵਲੰਟੀਅਰ ਦੀ ਸਿਹਤ ਦੀ ਨਿਰੰਤਰ ਨਿਗਰਾਨੀ ਕੀਤੀ ਜਾਏਗੀ।ਇਹ ਟੀਕਾ ਭੋਪਾਲ ਦੇ ਬਹੁਤ ਸਾਰੇ ਲੋਕਾਂ ਨੂੰ ਲਗਾਇਆ ਜਾਵੇਗਾ।ਜਾਣਕਾਰੀ ਅਨੁਸਾਰ ਆਈਸੀਐੱਮਆਰ ਨੇ ਟੀਕੇ ਦੀਆਂ 1 ਹਜ਼ਾਰ ਖੁਰਾਕਾਂ ਭੇਜੀਆਂ ਹਨ, ਜੋ ਅਗਲੇ 10 ਦਿਨਾਂ ਵਿੱਚ ਵਲੰਟੀਅਰਾਂ ਨੂੰ ਦਿੱਤੀਆਂ ਜਾਣਗੀਆਂ।
• ਛੱਤੀਸਗੜ੍ਹ: ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀ. ਐੱਸ. ਸਿੰਘਦੇਓ ਨੇ ਕਿਹਾ ਹੈ ਕਿ ਰਾਜ ਵਿੱਚ ਕੋਵਿਡ-19 ਸਥਿਤੀ ਕਾਬੂ ਵਿੱਚ ਹੈ। ਅਕਤੂਬਰ ਤੋਂ ਨਵੇਂ ਮਾਮਲਿਆਂ ਦੀ ਗਿਣਤੀ ਹੌਲ਼ੀ-ਹੌਲ਼ੀ ਘਟ ਗਈ ਹੈ।ਰਾਜ ਵਿੱਚ ਕੋਵਿਡ ਦੇ ਕੇਸਾਂ ਵਿੱਚ 50 ਫ਼ੀਸਦੀ ਦੀ ਕਮੀ ਆਈ ਹੈ। ਰਾਜ ਵਿੱਚ ਰੋਜ਼ਾਨਾ ਲਗਭਗ 23,000 ਕੋਵਿਡ ਸਕ੍ਰੀਨਿੰਗ ਟੈਸਟ ਕੀਤੇ ਜਾ ਰਹੇ ਹਨ। ਹੁਣ ਤੱਕ, 23,00,000 ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ।ਰਾਜ ਸਰਕਾਰ ਨੇ ਰਾਜ ਵਿੱਚ ਵਾਇਰਲੋਜੀ ਦੀਆਂ ਚਾਰ ਨਵੀਆਂ ਲੈਬਾਂ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ।
• ਗੋਆ: ਵੀਰਵਾਰ ਨੂੰ 148 ਲੋਕਾਂ ਵਿੱਚ ਕੋਵਿਡ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਗੋਆ ਵਿੱਚ ਕੋਰੋਨਾ ਵਾਇਰਸ ਦੇ ਕੇਸ ਵਧ ਕੇ 47,341 ਹੋ ਗਏ ਹਨ। ਦਿਨ ਦੌਰਾਨ ਦੋ ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ, ਤੱਟਵਰਤੀ ਰਾਜ ਵਿੱਚ ਮੌਤਾਂ ਦੀ ਗਿਣਤੀ 685 ਤੱਕ ਪਹੁੰਚ ਗਈ ਹੈ। ਘੱਟੋ-ਘੱਟ 111 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਰਿਕਵਰਡ ਮਰੀਜ਼ਾਂ ਦੀ ਗਿਣਤੀ 45,340 ਹੋ ਗਈ ਹੈ। ਰਾਜ ਵਿੱਚ ਇਸ ਸਮੇਂ 1,316 ਮਰੀਜ਼ ਇਲਾਜ ਅਧੀਨ ਹਨ; ਦਿਨ ਦੌਰਾਨ 1,892 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ।
• ਕੇਰਲ: ਕੇਰਲ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਾਜ ਵਿੱਚ ਹੋਈਆਂ ਸਾਰੀਆਂ ਕੋਵਿਡ-19 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਸੂਚੀਬੱਧ ਕੀਤਾ ਗਿਆ ਹੈ। ਦਾਇਰ ਕੀਤੀ ਗਈ ਇੱਕ ਰਿਪੋਰਟ ਵਿੱਚ ਕੇਰਲ ਨੇ ਕਿਹਾ ਹੈ ਕਿ ਕੋਵਿਡ ਦੀਆਂ ਸ਼ੱਕੀ ਮੌਤਾਂ ਦੀ ਵੀ ਵਿਸਥਾਰਤ ਜਾਂਚ ਕੀਤੀ ਗਈ ਸੀ। ਮੌਜੂਦਾ ਰਿਕਵਰੀ ਦੀ ਦਰ 87 ਫ਼ੀਸਦੀ ਹੈ ਅਤੇ ਟੈਸਟ ਪਾਜ਼ਿਟਿਵ ਦਰ 9.6 ਫ਼ੀਸਦੀ ਹੈ; ਸ਼ਰਧਾਲੂਆਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ 1 ਦਸੰਬਰ ਤੋਂ ਗੁਰੂਵਾਯੁਰ ਸ਼੍ਰੀ ਕ੍ਰਿਸ਼ਨਸਵਾਮੀ ਮੰਦਰ ਦੇ ਨਾਲਾਮਬਾਲਮ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਏਗੀ; ਮੰਦਰ ਦੇ ਅਧਿਕਾਰੀਆਂ ਨੇ ਵੀ ਦਿਨ ਵਿੱਚ 100 ਵਿਆਹ ਕਰਵਾਉਣ ਦੀ ਮਨਜੂਰੀ ਦਿੱਤੀ ਹੈ; ਵਰਚੁਅਲ ਕਤਾਰ ਸੁਵਿਧਾ ਦੁਆਰਾ ਵੱਧ ਤੋਂ ਵੱਧ 4000 ਸ਼ਰਧਾਲੂ ਹਰ ਰੋਜ਼ ਦਰਸ਼ਨ ਕਰ ਸਕਦੇ ਹਨ।
• ਤਮਿਲਨਾਡੂ: ਕੋਵਿਡ-19 ਮਹਾਮਾਰੀ ਨੇ ਚੇਨਈ ਵਿੱਚ ਰੀਅਲ ਅਸਟੇਟ ਪਸੰਦਾਂ ਨੂੰ ਬਦਲਿਆ, ਖ਼ਰੀਦਦਾਰ ਹੁਣ ਪਲਾਟਾਂ ਦੇ ਹੱਕ ਵਿੱਚ ਹਨ; ਹਾਲਾਂਕਿ ਚੇਨਈ ਵਿੱਚ ਜ਼ਮੀਨੀ ਨਿਵੇਸ਼ ਇੱਕ ਸਮੇਂ-ਸਨਮਾਨਿਤ ਪਰੰਪਰਾ ਹੈ, ਅਪਾਰਟਮੈਂਟਾਂ ਦੇ ਰੁਝਾਨ ਨੇ ਪਿਛਲੇ ਦਹਾਕੇ ਦੌਰਾਨ ਖ਼ਰੀਦਦਾਰਾਂ ਦੀ ਵਧੇਰੇ ਰੁਚੀ ਖਿੱਚੀ ਸੀ; ਹਾਲਾਂਕਿ, ਕੋਵਿਡ-19 ਮਹਾਮਾਰੀ ਨੇ ਇੱਕ ਵਾਰ ਫਿਰ ਲੰਬੇ ਸਮੇਂ ਦੇ ਨਿਵੇਸ਼ ਵਿਕਲਪ ਵਜੋਂ ਜ਼ਮੀਨ ਦੀ ਮੰਗ ਨੂੰ ਹੁਲਾਰਾ ਦਿੱਤਾ ਹੈ।ਤਮਿਲ ਨਾਡੂ ਵਿੱਚ ਐਕਟਿਵ ਮਾਮਲੇ 12,000 ਤੋਂ ਹੇਠਾਂ ਆ ਗਏ ਹਨ; ਤਮਿਲ ਨਾਡੂ ਵਿੱਚ ਵੀਰਵਾਰ ਨੂੰ ਕੋਵਿਡ-19 ਦੇ 1464 ਪਾਜ਼ਿਟਿਵ ਮਾਮਲੇ ਆਏ, ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 7,76,174 ਹੋ ਗਈ ਹੈ। ਇਨ੍ਹਾਂ ਵਿੱਚੋਂ, ਚੇਨਈ ਵਿੱਚ 396 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਸ ਸ਼ਹਿਰ ਦੇ ਕੁੱਲ ਕੇਸ 2,13,801 ਹੋ ਗਏ ਹਨ।
• ਕਰਨਾਟਕ: ਵੀਰਵਾਰ ਨੂੰ ਕਰਨਾਟਕ ਦੀ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 18 ਮਈ, 2020 ਨੂੰ ਸਰਕਾਰ ਦੇ ਸਾਰੇ ਕਰਮਚਾਰੀਆਂ ਅਤੇ ਇਸ ਦੀਆਂ ਖੁਦਮੁਖਤਿਆਰੀ ਏਜੰਸੀਆਂ ਨੂੰ ਡਿਊਟੀ ਲਈ ਸਬੰਧਿਤ ਦਫ਼ਤਰਾਂ ਨੂੰ ਰਿਪੋਰਟ ਕਰਨ ਲਈ ਕਹਿਣ ਦੇ ਫੈਸਲੇ ’ਤੇ ਮੁੜ ਵਿਚਾਰ ਕਰੇ, ਕਿਉਂਕਿ ਖ਼ਾਸ ਕਰਕੇ ਅੰਨ੍ਹੇ ਕਰਮਚਾਰੀਆਂ ਨੂੰ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ, ਇਸਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।ਕਰਨਾਟਕ ਦੀ ਕੋਵਿਡ-19 ਮੌਤ ਦਰ ਦੇਸ਼ ਵਿੱਚ ਸਭ ਤੋਂ ਘੱਟ ਹੈ, ਪਰ ਰਾਜ ਦੇ 11 ਜ਼ਿਲ੍ਹੇ ਚਿੰਤਾ ਦਾ ਕਾਰਨ ਹਨ; ਪਿਛਲੇ ਪੰਜ ਦਿਨਾਂ ਵਿੱਚ, ਧਾਰਵਾੜ ਜ਼ਿਲ੍ਹੇ ਵਿੱਚ ਰਾਜ ਦੀ ਸਭ ਤੋਂ ਉੱਚ ਕੋਵਿਡ-19 ਮੌਤ ਦਰ (ਸੀਐੱਫ਼ਆਰ, ਕੋਵਿਡ ਵਾਲੇ ਮਰੀਜ਼ਾਂ ਦੀ ਮੌਤ ਦੀ ਪ੍ਰਤੀਸ਼ਤਤਾ) 8% ਹੈ, ਇਸ ਤੋਂ ਬਾਅਦ ਦੱਖਣੀ ਕੰਨੜ ਜ਼ਿਲ੍ਹੇ ਵਿੱਚ ਇਹ 4.8% ਹੈ।ਵੀਰਵਾਰ ਨੂੰ ਰਾਸ਼ਟਰੀ ਔਸਤਨ 1.46% ਦੀ ਸੀਐੱਫ਼ਆਰ ਦੇ ਵਿਰੁੱਧ, ਕਰਨਾਟਕ ਵਿੱਚ 0.79% ਸੀਐੱਫ਼ਆਰ ਦਰਜ ਕੀਤੀ ਗਈ ਹੈ।
• ਆਂਧਰਪ੍ਰਦੇਸ਼: ਵਿਜੇਵਾੜਾ ਦੇ ਜ਼ਿਲ੍ਹਾ ਕੁਲੈਕਟਰ ਏ. ਮੁਹੰਮਦ ਇਮਤਿਆਜ਼ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇੰਦਰਕੀਲਾਦਰੀ ਵਿਖੇ ਭਵਾਨੀ ਦੀਕਸ਼ਾ ਤਿਆਗ ਲਈ ਸਖ਼ਤ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ; ਹਰ ਰੋਜ਼ ਸਿਰਫ 10,000 ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਮਨਜੂਰੀ ਦਿਓ।ਵੀਰਵਾਰ ਨੂੰ ਆਂਧਰ ਪ੍ਰਦੇਸ਼ ਵਿੱਚ ਕੋਵਿਡ-19 ਦੇ 1,031 ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 8,65,705 ਹੋ ਗਈ ਹੈ। 1,081 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਕੁੱਲ ਰਿਕਵਰਡ ਮਰੀਜ਼ਾਂ ਦੀ ਗਿਣਤੀ 8,46,120 ਨੂੰ ਛੂਹ ਗਈ ਹੈ।
• ਤੇਲੰਗਾਨਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ 28 ਨਵੰਬਰ ਨੂੰ ਹੈਦਰਾਬਾਦ ਵਿੱਚ ਕੋਵੈਕਸਿਨ ਪ੍ਰਗਤੀ ਦੀ ਸਮੀਖਿਆ ਕਰਨਗੇ; ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਸ਼ਾਮ 4 ਵਜੇ ਦੇ ਕਰੀਬ ਹਾਕੀਮਪੇਟ ਏਅਰਫੋਰਸ ਸਟੇਸ਼ਨ ਪਹੁੰਚਣਗੇ ਅਤੇ ਉਨ੍ਹਾਂ ਨੂੰ ਸ਼ਮੀਰਪੇਟ ਵਿਖੇ ਭਾਰਤ ਬਾਇਓਟੈੱਕਸੁਵਿਧਾ ਵੱਲ ਲਿਜਾਇਆ ਜਾਵੇਗਾ। ਰਾਜਨੀਤਿਕ ਬਦਨਾਮੀ ਦੇ ਵਿਚਕਾਰ, ਕੋਵਿਡ-19 ਲਈ ਕਾਰਜ ਯੋਜਨਾ ’ਤੇ ਮੈਨੀਫੈਸਟੋ; ਪਾਰਟੀਆਂ ਦੁਆਰਾ ਵਾਧੂ ਵਾਅਦੇ ਕੀਤੇ ਗਏ ਹਨ ਪਰ ਸਿਹਤ ਮਾਹਿਰ ਕਹਿੰਦੇ ਹਨ ਕਿ ਆਗੂ ਕੋਵਿਡ ਦੇ ਰੋਕਥਾਮ ਦੀਆਂ ਆਪਣੀਆਂ ਯੋਜਨਾਵਾਂ ਨਹੀਂ ਦੱਸ ਰਹੇ ਹਨ।
ਫੈਕਟਚੈੱਕ





*******
ਵਾਈਬੀ
(Release ID: 1676653)
ਵਿਜ਼ੀਟਰ ਕਾਊਂਟਰ : 235