ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 26 ਨਵੰਬਰ ਨੂੰ ‘ਆਰਈ–ਇਨਵੈਸਟ 2020’ ਦਾ ਉਦਘਾਟਨ ਕਰਨਗੇ

Posted On: 24 NOV 2020 6:13PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 26 ਨਵੰਬਰ, 2020 ਨੂੰ ਸ਼ਾਮੀਂ 5:30 ਵਜੇ ਵਰਚੁਅਲ ਤੀਸਰੀ ਗਲੋਬਲ ਅਖੁੱਟ ਊਰਜਾ ਨਿਵੇਸ਼ ਬੈਠਕ ਅਤੇ ਐਕਸਪੋ (ਆਰਈਇਨਵੈਸਟ 2020 – RE-Invest 2020) ਦਾ ਉਦਘਾਟਨ ਕਰਨਗੇ। ਇਸ ਸਿਖ਼ਰ ਸੰਮੇਲਨ ਦਾ ਆਯੋਜਨ 26 ਤੋਂ 28 ਨਵੰਬਰ, 2020 ਨੂੰ ਅਖੁੱਟ ਊਰਜਾ ਮੰਤਰਾਲੇ ਦੁਆਰਾ ਕਰਵਾਇਆ ਜਾ ਰਿਹਾ ਹੈ।

 

ਆਰਈਇਨਵੈਸਟ 2020 ਬਾਰੇ

 

ਆਰਈਇਨਵੈਸਟ 2020’ ਦਾ ਵਿਸ਼ਾ ਟਿਕਾਊ ਊਰਜਾ ਤਬਾਦਲੇ ਲਈ ਇਨੋਵੇਸ਼ਨ’ ਹੈ। ਇਸ ਦੌਰਾਨ ਅਖੁੱਟ ਤੇ ਭਵਿੱਖ ਦੇ ਊਰਜਾ ਵਿਕਲਪਾਂ ਬਾਰੇ 3–ਦਿਨਾ ਕਾਨਫ਼ਰੰਸ ਹੋਵੇਗੀ ਅਤੇ ਨਿਰਮਾਤਾਵਾਂਡਿਵੈਲਪਰਾਂਨਿਵੇਸ਼ਕਾਂ ਤੇ ਇਨੋਵੇਟਰਾਂ ਦੀ ਇੱਕ ਪ੍ਰਦਰਸ਼ਨੀ ਲਗੇਗੀ। ਇਸ ਵਿੱਚ ਮੰਤਰੀ ਪੱਧਰ ਦੇ 75 ਤੋਂ ਵੱਧ ਵਫ਼ਦ, 1,000 ਤੋਂ ਵੱਧ ਵਿਸ਼ਵ ਉਦਯੋਗ ਆਗੂ ਅਤੇ 50,000 ਡੈਲੀਗੇਟ ਹਿੱਸਾ ਲੈਣਗੇ। ਇਸ ਦਾ ਉਦੇਸ਼ ਵਿਕਾਸ ਅਤੇ ਅਖੁੱਟ ਊਰਜਾ ਦੀ ਸਥਾਪਨਾ ਵਿੱਚ ਵਾਧਾ ਕਰਨ ਦੇ ਵਿਸ਼ਵਵਿਆਪੀ ਯਤਨ ਤੇਜ਼ ਕਰਨਾ ਅਤੇ ਵਿਸ਼ਵਪੱਧਰ ਦੇ ਨਿਵੇਸ਼ਕਾਂ ਨੂੰ ਭਾਰਤੀ ਊਰਜਾ ਖੇਤਰ ਦੀਆਂ ਸਬੰਧਿਤ ਧਿਰਾਂ ਨਾਲ ਜੋੜਨਾ ਹੈ। ਇਸ ਦਾ ਮੰਤਵ 2015 ਅਤੇ 2018 ਵਿੱਚ ਆਯੋਜਿਤ ਕੀਤੇ ਗਏ ਪਹਿਲੇ ਦੋ ਸੰਸਕਰਣਾਂ ਦੀ ਸਫ਼ਲਤਾ ਦੇ ਅਧਾਰ ਉੱਤੇ ਅੱਗੇ ਵਧਣਾ ਅਤੇ ਅਖੁੱਟ ਊਰਜਾ ਲਈ ਨਿਵੇਸ਼ ਪ੍ਰੋਤਸਾਹਨ ਲਈ ਇੱਕ ਕੌਮਾਂਤਰੀ ਫ਼ੋਰਮ ਮੁਹੱਈਆ ਕਰਵਾਉਣਾ ਹੈ।

 

***

 

ਡੀਐੱਸ/ਐੱਸਕੇਐੱਸ


(Release ID: 1675433) Visitor Counter : 213