ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਐਕਟਿਵ ਕੇਸਾਂ ਦਾ ਭਾਰ ਕੁੱਲ ਪੁਸ਼ਟੀ ਵਾਲੇ ਕੇਸਾਂ ਨਾਲੋਂ 5 ਫੀਸਦ ਤੋਂ ਹੇਠਾਂ ਕਾਇਮ

ਰਿਕਵਰੀ ਦੀ ਦਰ 93 ਫੀਸਦ ਤੋਂ ਉੱਪਰ ਬਣੀ ਹੋਈ ਹੈ

ਪਿਛਲੇ 16 ਦਿਨਾਂ ਤੋਂ ਰੋਜ਼ਾਨਾ ਪੁਸ਼ਟੀ ਵਾਲੇ ਕੇਸ 50,000 ਤੋਂ ਘੱਟ ਦਰਜ ਕੀਤੇ ਜਾ ਰਹੇ ਹਨ

Posted On: 23 NOV 2020 11:38AM by PIB Chandigarh

ਭਾਰਤ ਵਿੱਚ ਮੌਜੂਦਾ ਐਕਟਿਵ ਕੇਸਾਂ ਦੀ ਗਿਣਤੀ (4,43,486) ਹੋ ਗਈ ਹੈ ਅਤੇ ਉਹ ਭਾਰਤ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 4.85 ਫੀਸਦ ਰਹਿ ਗਿਆ ਹੈ ਅਤੇ ਇਹ ਅੰਕੜਾ 5 ਫੀਸਦ ਤੋਂ ਹੇਠਾਂ ਚੱਲ ਰਿਹਾ ਹੈ ।

ਰਿਕਵਰੀ ਦੀ ਦਰ 93 ਫੀਸਦ ਤੋਂ ਉੱਪਰ ਬਰਕਰਾਰ ਹੈ, ਰਿਕਵਰੀ ਦਰ ਵਿੱਚ ਅੱਜ ਸੁਧਾਰ ਵਧ ਕੇ  93.68 ਫੀਸਦ ਹੋ ਗਿਆ ਹੈ । ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ 41,024 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਹਨ ਜਿਸ ਨਾਲ ਕੁੱਲ ਰਿਕਵਰ ਕੀਤੇ ਗਏ ਕੇਸਾਂ ਦੀ ਗਿਣਤੀ ਵੱਧ ਕੇ 85,62,641 ਹੋ ਗਈ ਹੈ ।

ਰਿਕਵਰ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ ਅਤੇ ਇਸ ਵੇਲੇ ਇਹ 81,19,155 ਦੇ ਪੱਧਰ ਤੇ ਖੜ੍ਹਾ ਹੈ ।

C:\Users\dell\Desktop\image0016G8H.jpg

ਪਿਛਲੇ 24 ਘੰਟਿਆਂ ਵਿੱਚ, 44,059 ਵਿਅਕਤੀ ਕੋਵਿਡ ਤੋਂ ਸੰਕਰਮਿਤ ਹੋਏ ਹਨ । 8 ਨਵੰਬਰ ਤੋਂ ਬਾਅਦ ਭਾਰਤ ਵਿੱਚ ਪਿਛਲੇ 16 ਦਿਨਾਂ ਤੋਂ 50,000 ਤੋਂ ਵੀ ਘੱਟ ਕੇਸ ਦਰਜ ਕੀਤੇ ਜਾ ਰਹੇ ਹਨ। ਇਹ ਬਹੁਤ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ ਕਿਉਂਕਿ ਪੱਛਮੀ ਹੈਮੀਸਫੇਅਰ ਦੇ ਕਈ ਦੇਸ਼ਾ ਵਿੱਚ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ ਵਿੱਚ ਭਾਰੀ ਚੜ੍ਹਤ ਦੇਖਣ ਨੂੰ ਮਿਲ  ਰਹਿ ਹੈ ।

ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 77.44 ਫੀਸਦ 10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਚ ਕੇਂਦਰਿਤ ਹਨ ।

ਕੇਰਲ ਵਿੱਚ 6,227 ਵਿਅਕਤੀ ਕੋਵਿਡ ਤੋਂ ਸਿਹਤਯਾਬ ਐਲਾਨੇ ਗਏ ਹਨ, ਦਿੱਲੀ ਅਤੇ ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ ਲੜੀਵਾਰ 6,154 ਅਤੇ 4,060 ਨਵੀਆਂ ਰਿਕਵਰੀਆਂ ਹੋਈਆਂ ਹਨ ।

C:\Users\dell\Desktop\image002EQPH.jpg

ਨਵੇਂ ਪੁਸ਼ਟੀ ਵਾਲੇ ਕੇਸਾਂ ਵਿੱਚ 10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ 78.74 ਫੀਸਦ ਦਾ ਯੋਗਦਾਨ ਪਾਇਆ ਗਿਆ ਹੈ । ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ 6,746 ਨਵੇਂ ਮਾਮਲੇ ਦਰਜ ਕੀਤੇ ਗਏ  ਹਨ।  ਮਹਾਰਾਸ਼ਟਰ ਵਿੱਚ ਕੱਲ 5,753 ਨਵੇਂ ਮਾਮਲੇ ਦਰਜ ਹੋਏ ਹਨ ਜਦਕਿ ਕੇਰਲ ਵਿੱਚ ਰੋਜ਼ਾਨਾ ਦਰਜ ਹੋਏ  ਨਵੇਂ  ਮਾਮਲਿਆਂ ਦੀ ਗਿਣਤੀ 5,254  ਹੈ ।

C:\Users\dell\Desktop\image003CH9S.jpg

15 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਤੀ ਮਿਲੀਅਨ ਦੀ ਆਬਾਦੀ ਦੇ ਮਗਰ ਕੌਮੀ ਅੋਸਤ ਤੋਂ ਘੱਟ ਮਾਮਲੇ ਰਿਪੋਰਟ ਕਰ ਰਹੇ ਹਨ (6,623) ।

C:\Users\dell\Desktop\image00452D9.jpgਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 511 ਮਾਮਲਿਆਂ ਵਿੱਚ 10 ਸੂਬਿਆਂ ਦੀ ਸ਼ਮੂਲੀਅਤ 74.95 ਫੀਸਦ ਦੀ ਰਹਿ ਗਈ ਹੈ ।

23.68 ਫੀਸਦ ਨਵੀਆਂ ਮੌਤਾਂ ਦਿੱਲੀ ਚੋਂ ਰਿਪੋਰਟ ਕੀਤੀਆਂ ਗਈਆਂ ਹਨ ਜਿਥੇ 121 ਮੌਤਾਂ ਹੋਈਆਂ ਹਨ । ਮਹਾਰਾਸ਼ਟਰ ਵਿੱਚ 50 ਮੌਤਾਂ ਹੋਈਆਂ ਹਨ ਜਦਕਿ ਪੱਛਮੀ ਬੰਗਾਲ ਵਿੱਚ 49 ਮੌਤਾਂ ਦਰਜ ਹੋਈਆਂ ਹਨ ।

C:\Users\dell\Desktop\image005732N.jpg

21 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਤੀ ਮਿਲੀਅਨ (97) ਦੀ ਕੌਮੀ ਅੋਸਤ ਤੋਂ ਘੱਟ ਮੌਤ ਦੇ ਮਾਮਲੇ ਰਿਪੋਰਟ ਕਰ ਰਹੇ ਹਨ।

 C:\Users\dell\Desktop\image006QWZN.jpg

****

ਐਮ.ਵੀ.



(Release ID: 1675153) Visitor Counter : 214