ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 23 ਨਵੰਬਰ ਨੂੰ ਸੰਸਦ ਦੇ ਮੈਂਬਰਾਂ ਲਈ ਬਹੁ–ਮੰਜ਼ਿਲਾ ਫ਼ਲੈਟਾਂ ਦਾ ਉਦਘਾਟਨ ਕਰਨਗੇ

Posted On: 21 NOV 2020 4:22PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 23 ਨਵੰਬਰ, 2020 ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸੰਸਦ ਦੇ ਮੈਂਬਰਾਂ ਲਈ ਬਹੁਮੰਜ਼ਿਲਾ ਫ਼ਲੈਟਾਂ ਦਾ ਉਦਘਾਟਨ ਕਰਨਗੇ। ਲੋਕ ਸਭਾ ਦੇ ਸਪੀਕਰ, ਸ਼੍ਰੀ ਓਮ ਬਿਰਲਾ ਵੀ ਇਸ ਮੌਕੇ ਮੌਜੂਦ ਰਹਿਣਗੇ।

 

ਇਹ ਫ਼ਲੈਟ ਨਵੀਂ ਦਿੱਲੀ ਚ ਡਾ. ਬੀ. ਡੀ. ਮਾਰਗ ਉੱਤੇ ਸਥਿਤ ਹਨ। 80 ਸਾਲ ਪੁਰਾਣੇ ਅੱਠ ਬੰਗਲਿਆਂ ਨੂੰ ਮੁੜਵਿਕਸਿਤ ਕਰਕੇ 76 ਫ਼ਲੈਟਾਂ ਦੀ ਉਸਾਰੀ ਕੀਤੀ ਗਈ ਹੈ। ਇਨ੍ਹਾਂ ਫ਼ਲੈਟਾਂ ਦੀ ਉਸਾਰੀ ਪ੍ਰਵਾਨਿਤ ਲਾਗਤ ਦੀ ਲਗਭਗ 14 ਫ਼ੀਸਦੀ ਰਕਮ ਦੀ ਬੱਚਤ ਕਰਕੇ ਕੀਤੀ ਗਈ ਹੈ ਅਤੇ ਕੋਵਿਡ–19 ਦੇ ਅਸਰ ਦੇ ਬਾਵਜੂਦ ਨਿਰਧਾਰਿਤ ਸਮਾਂਸੀਮਾ ਅੰਦਰ ਹੀ ਇਨ੍ਹਾਂ ਨੂੰ ਤਿਆਰ ਕੀਤਾ ਗਿਆ ਹੈ।

 

ਇਸ ਨਿਰਮਾਣ ਵਿੱਚ ਇਮਾਰਤਾਂ ਦੇ ਨਿਰਮਾਣ ਸਮੇਤ ਪ੍ਰਦੂਸ਼ਣ ਤੋਂ ਮੁਕਤ ਕਈ ਪਹਿਲਾਂ ਕੀਤੀਆਂ ਗਈਆਂ ਹਨ; ਜਿਵੇਂ ਇਨ੍ਹਾਂ ਦੇ ਨਿਰਮਾਣ ਵਿੱਚ ਵਰਤੀਆਂ ਇੱਟਾਂ ਫ਼ਲਾਈਐਸ਼ ਅਤੇ ਇਮਾਰਤਾਂ ਦੀ ਉਸਾਰੀ ਤੇ ਉਨ੍ਹਾਂ ਨੂੰ ਢਾਹੁਣ ਸਮੇਂ ਮਿਲਣ ਵਾਲੀ ਵਾਧੂ ਸਮੱਗਰੀ ਤੋਂ ਤਿਆਰ ਹੋਈਆਂ ਹਨ, ਬਿਜਲੀ ਦੀ ਬੱਚਤ ਕਰਨ ਹਿਤ ਥਰਮਲ ਇੰਸੂਲੇਸ਼ਨ ਵਾਸਤੇ ਦੋਹਰੀਆਂ ਗਲੇਜ਼ਡ ਖਿੜਕੀਆਂ ਰੱਖੀਆਂ ਗਈਆਂ ਹਨ, ਐੱਲਈਡੀ ਲਾਈਟਾਂ ਫ਼ਿੱਟ ਕੀਤੀਆਂ ਗਈਆਂ ਹਨ, ਲਾਈਟਾਂ ਨੂੰ ਕੰਟਰੋਲ ਕਰਨ ਲਈ ਕਮਰਿਆਂ ਵਿੱਚ ਮੌਜੂਦ ਹੋਣ ਉੱਤੇ ਲਾਈਟਾਂ ਨੂੰ ਆਪੇ ਚਲਾਉਣ ਤੇ ਕਿਸੇ ਦੇ ਮੌਜੂਦ ਨਾ ਹੋਣ ਤੇ ਆਪਣੇ ਬੁਝਾਉਣ ਵਾਲੇ ਸੈਂਸਰ ਫ਼ਿੱਟ ਕੀਤੇ ਗਏ ਹਨ, ਬਿਜਲੀ ਦੀ ਘੱਟ ਖਪਤ ਕਰਨ ਵਾਲੇ ਵੀਆਰਵੀ ਸਿਸਟਮ ਨਾਲ ਯੁਕਤ ਏਅਰ ਕੰਡੀਸ਼ਨਰ ਫ਼ਿੱਟ ਕੀਤੇ ਗਏ ਹਨ, ਪਾਣੀ ਦੀ ਸੰਭਾਲ਼ ਲਈ ਘੱਟ ਪ੍ਰਵਾਹ ਵਾਲੇ ਫ਼ਿਕਸਚਰਜ਼ ਲਗਾਏ ਗਏ ਹਨ, ਮੀਂਹ ਦਾ ਪਾਣੀ ਸੰਭਾਲ਼ ਕੇ ਉਸ ਦੀ ਵਰਤੋਂ ਕਰਨ ਵਾਲੀ ਪ੍ਰਣਾਲੀ ਫ਼ਿੱਟ ਕੀਤੀ ਗਈ ਹੈ ਅਤੇ ਛੱਤ ਉੱਤੇ ਸੋਲਰ ਪਲਾਂਟ ਸਥਾਪਿਤ ਕੀਤਾ ਗਿਆ ਹੈ।

 

****

 

ਡੀਐੱਸ/ਏਜੇ/ਏਕੇ


(Release ID: 1674723) Visitor Counter : 166