PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 20 NOV 2020 5:55PM by PIB Chandigarh


Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

https://static.pib.gov.in/WriteReadData/userfiles/image/image004KEOR.png

#Unite2FightCorona

#IndiaFightsCorona

https://static.pib.gov.in/WriteReadData/userfiles/image/image005EDD5.jpg

Image

 

ਕੇਂਦਰ ਨੇ ਚਾਰ ਰਾਜਾਂ ਵਿੱਚ ਉੱਚ ਪੱਧਰੀ ਟੀਮਾਂ ਭੇਜੀਆਂ, ਦੂਜਿਆਂ ਲਈ ਵੀ ਵਿਚਾਰ, ਕੇਂਦਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਤਾ ਨਾ ਲੱਗਣ ਵਾਲੇ ਅਤੇ ਰਹਿ ਗਏ ਮਰੀਜ਼ਾਂ ਦਾ ਪਤਾ ਲਗਾਉਣ ਲਈ ਟੈਸਟਿੰਗ ਪੱਧਰ ਨੂੰ ਵਧਾਏ ਜਾਣ ਦੀ ਸਲਾਹ ਦਿੱਤੀ, ਵੱਡੀ ਗਿਣਤੀ ਵਿੱਚ ਜਾਂਚ ਪਾਜ਼ਿਟਿਵ ਦਰ ਵਿੱਚ ਗਿਰਾਵਟ ਨੂੰ ਯਕੀਨੀ ਬਣਾਏਗੀ, ਐਕਟਿਵ ਕੇਸ ਕੁੱਲ ਕੇਸਾਂ ਦੇ ਪੰਜ ਫ਼ੀਸਦੀ ਤੋਂ ਹੇਠਾਂ ਬਰਕਰਾਰ

ਕੇਂਦਰ ਸਰਕਾਰ ਨੇ ਚਾਰ ਉੱਚ ਪੱਧਰੀ ਟੀਮਾਂ ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਣੀਪੁਰ ਭੇਜੀਆਂ ਹਨ। ਟੀਮਾਂ ਕੋਵਿਡ ਦੇ ਬਹੁਤ ਸਾਰੇ ਕੇਸਾਂ ਵਾਲੇ ਜ਼ਿਲ੍ਹਿਆਂ ਦਾ ਦੌਰਾ ਕਰਨਗੀਆਂ ਅਤੇ ਪਾਜ਼ਿਟਿਵ ਮਾਮਲਿਆਂ ਦੀ ਰੋਕਥਾਮ, ਨਿਗਰਾਨੀ, ਜਾਂਚ, ਸੰਕਰਮਣ ਰੋਕਥਾਮ ਅਤੇ ਨਿਯੰਤਰਣ ਉਪਾਵਾਂ ਅਤੇ ਕੁਸ਼ਲ ਕਲੀਨਿਕਲ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਰਾਜ ਦੇ ਯਤਨਾਂ ਨੂੰ ਤੇਜ਼ ਕਰਨਗੀਆਂ। ਕੇਂਦਰੀ ਟੀਮ ਸਮੇਂ ਸਿਰ ਇਲਾਜ ਅਤੇ ਇਸ ਤੋਂ ਬਾਅਦ ਦੀ ਪ੍ਰਕਿਰਿਆ ਨਾਲ ਜੁੜੀਆਂ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲ਼ਣ ਲਈ ਵੀ ਸੇਧ ਦੇਵੇਗੀ। ਕੇਂਦਰ ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਉੱਚ ਪੱਧਰੀ ਬਹੁ-ਅਨੁਸ਼ਾਸਨੀ ਟੀਮਾਂ ਭੇਜਣ ਬਾਰੇ ਵਿਚਾਰ ਕਰ ਰਿਹਾ ਹੈ ਜਿਥੇ ਕੋਵਿਡ -19 ਦੇ ਪਾਜ਼ਿਟਿਵ ਮਾਮਲਿਆਂ ਵਿੱਚ ਵਾਧਾ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਭਾਰਤ ਨੇ ਹੁਣ ਤੱਕ ਕੁੱਲ 12,95,91,786 ਨਮੂਨਿਆਂ ਦੀ ਜਾਂਚ ਕੀਤੀ ਹੈ। ਪਿਛਲੇ 24 ਘੰਟਿਆਂ ਵਿੱਚ 10 ਲੱਖ ਤੋਂ ਵੱਧ ਟੈਸਟ (10,83,397) ਕੀਤੇ ਗਏ। ਵੱਡੀ ਗਿਣਤੀ ਵਿੱਚ ਵਿਆਪਕ ਟੈਸਟਾਂ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਸਮੁੱਚੀ ਪਾਜ਼ਿਟਿਵ ਦਰ ਨੀਵੇਂ ਪੱਧਰ 'ਤੇ ਬਰਕਰਾਰ ਹੈ ਅਤੇ ਇਸ ਵੇਲੇ ਹੇਠਾਂ ਜਾ ਰਹੀ ਹੈ। ਸਮੁੱਚੀ ਰਾਸ਼ਟਰੀ ਪਾਜ਼ਿਟਿਵ ਦਰ ਅੱਜ 6.95 ਫ਼ੀਸਦੀ ਹੈ, ਜੋ 7 ਫ਼ੀਸਦੀ ਤੋਂ ਹੇਠਾਂ ਹੈ। ਵੱਡੀ ਗਿਣਤੀ ਵਿੱਚ ਜਾਂਚ ਆਖਰਕਾਰ ਪਾਜ਼ਿਟਿਵ ਦਰ ਨੂੰ ਘੱਟ ਕਰਦੀ ਹੈ। 34 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 140 ਤੋਂ ਵੱਧ ਟੈਸਟ ਪ੍ਰਤੀ ਦਿਨ ਪ੍ਰਤੀ ਮਿਲੀਅਨ ਕੀਤੇ ਜਾ ਰਹੇ ਹਨ। 20 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰਾਸ਼ਟਰੀ ਔਸਤ (6.95 ਫ਼ੀਸਦੀ) ਨਾਲੋਂ ਘੱਟ ਸਮੁੱਚੀ ਪਾਜ਼ਿਟਿਵ ਦਰ ਹੈ। ਪਿਛਲੇ 24 ਘੰਟਿਆਂ ਵਿੱਚ, 45,882 ਵਿਅਕਤੀ ਕੋਵਿਡ ਨਾਲ ਸੰਕਰਮਿਤ ਹੋਏ। ਭਾਰਤ ਵਿੱਚ ਇਸ ਸਮੇਂ ਦੇਸ਼ ਦੇ ਕੁੱਲ ਸਕਾਰਾਤਮਕ ਮਾਮਲਿਆਂ ਵਿੱਚ 4.93 ਫ਼ੀਸਦੀ ਭਾਵ 4,43,794 ਐਕਟਿਵ ਕੇਸ ਹਨ ਅਤੇ ਇਹ ਪੰਜ ਪ੍ਰਤੀਸ਼ਤ ਤੋਂ ਹੇਠਾਂ ਬਰਕਰਾਰ ਹਨ। ਕੁੱਲ ਐਕਟਿਵ ਮਾਮਲਿਆਂ ਦਾ 78.2 ਫ਼ੀਸਦੀ ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 18.19 ਫ਼ੀਸਦੀ ਮਾਮਲੇ ਸਾਹਮਣੇ ਆਏ। 28 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅੱਜ ਦੀ ਤਾਰੀਖ ਵਿੱਚ 20,000 ਤੋਂ ਘੱਟ ਐਕਟਿਵ ਮਾਮਲੇ ਹਨ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 44,807 ਕੇਸ ਠੀਕ ਹੋਏ ਹਨ ਜਿਸ ਨਾਲ ਕੁੱਲ ਗਿਣਤੀ 82,28,409 ਹੋ ਗਈ ਹੈ। ਸਿਹਤਯਾਬ ਹੋਣ ਦੀ ਦਰ ਅੱਜ ਵਧ ਕੇ 93.60 ਫ਼ੀਸਦੀ ਹੋ ਗਈ ਹੈ। ਰਿਕਵਰੀ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਮੌਜੂਦਾ ਸਮੇਂ ਇਹ 79,84,615 ਹੈ। ਨਵੇਂ ਰਿਕਵਰ ਮਾਮਲਿਆਂ ਵਿਚੋਂ, 78.02 ਫ਼ੀਸਦੀ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ। ਕੇਰਲ ਵਿੱਚ, ਇੱਕ ਦਿਨ ਵਿੱਚ 6,860 ਕੋਵਿਡ ਮਰੀਜ਼ ਠੀਕ ਹੋਏ। ਇਸ ਦੇ ਨਾਲ, ਕੇਰਲ ਇਸ ਸੂਚੀ ਵਿੱਚ ਸਿਖਰ 'ਤੇ ਹੈ ਅਤੇ ਇਸਦੇ ਬਾਅਦ ਦਿੱਲੀ ਵਿੱਚ ਇੱਕ ਦਿਨ ਵਿੱਚ 6,685 ਮਰੀਜ਼ ਠੀਕ ਹੋਏ। ਪਿਛਲੇ 24 ਘੰਟਿਆਂ ਦੌਰਾਨ 584 ਮੌਤਾਂ ਵਿਚੋਂ 81.85 ਫ਼ੀਸਦੀ ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੋਈਆਂ ਹਨ।

https://pib.gov.in/PressReleasePage.aspx?PRID=1674303 

 

ਭਾਰਤ ਨੇ 50,000 ਤੋਂ ਵੱਧ ਆਯੁਸ਼ਮਾਨ ਭਾਰਤ ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਐੱਚਡਬਲਿਊਸੀ'ਜ ) ਦੇ ਸੰਚਾਲਨ ਨਾਲ ਇੱਕ ਇਤਹਾਸਿਕ ਮੀਲ ਪੱਥਰ ਕਾਇਮ ਕੀਤਾ

ਵਿਸ਼ਵਵਿਆਪੀ ਸਿਹਤ ਦੇਖਭਾਲ਼ ਦੇ ਸਫਰ 'ਤੇ ਭਾਰਤ ਨੇ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ ਹੈ। 50,000 ਤੋਂ ਵੱਧ (50,025) ਆਯੁਸ਼ਮਾਨ ਭਾਰਤ-ਸਿਹਤ ਅਤੇ ਤੰਦਰੁਸਤੀ ਕੇਂਦਰ (ਏਬੀ-ਐੱਚਡਬਲਿਊਸੀ) ਹੁਣ ਪੂਰੇ ਦੇਸ਼ ਵਿੱਚ ਕਾਰਜਸ਼ੀਲ ਹਨ। ਕਮਿਊਨਿਟੀਜ਼ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਵਿਆਪਕ ਪ੍ਰਾਇਮਰੀ ਹੈਲਥ ਕੇਅਰ (ਸੀਪੀਐੱਚਸੀ) ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਦਸੰਬਰ 2022 ਤਕ 1.5 ਲੱਖ ਏਬੀ-ਐਚ ਡਬਲਿਊ ਸੀ ਸਥਾਪਤ ਕੀਤੇ ਜਾਣੇ ਹਨ।  50,000 ਤੋਂ ਵੱਧ ਸਥਾਪਤ ਹੋਣ ਨਾਲ ਬਾਅਦ, ਟੀਚੇ ਦਾ  1/3 ਹਿੱਸਾ ਪੂਰਾ ਕਰ ਲਿਆ ਗਿਆ ਹੈ।  ਇਸ ਨਾਲ 25 ਕਰੋੜ ਤੋਂ ਵੱਧ ਲੋਕਾਂ ਲਈ ਕਿਫਾਇਤੀ ਮੁੱਢਲੀਆਂ ਸਿਹਤ ਸੇਵਾਵਾਂ ਦੀ ਪਹੁੰਚ ਵਿੱਚ ਸੁਧਾਰ ਹੋਇਆ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐੱਚਡਬਲਿਊਸੀ ਨੂੰ ਸੰਚਾਲਿਤ ਕਰਨ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ  “ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਂਝੇ ਯਤਨਾਂ ਸਦਕਾ ਯੋਜਨਾਬੰਦੀ, ਹਰ ਪੱਧਰ‘ ਤੇ ਨਿਗਰਾਨੀ, ਪ੍ਰਕਿਰਿਆਵਾਂ ਦਾ ਮਾਨਕੀਕਰਨ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਹੱਈਆ ਕਰਵਾਏ ਗਏ ਸਾਧਨਾਂ ਦੀ ਲਚਕਤਾ ਨੂੰ ਅਪਨਾਉਣ ਅਤੇ ਇਸ ਤਰ੍ਹਾਂ ਸਿਹਤ ਪ੍ਰਣਾਲੀਆਂ ਦੇ ਨਿਰਮਾਣ ਕਾਰਨ ਇਹ ਸੰਭਵ ਹੋਇਆ ਹੈ। ” ਐਚਐਫਐਮ ਨੇ ਵਿਆਪਕ ਪ੍ਰਾਇਮਰੀ ਹੈਲਥ ਕੇਅਰ ਸੇਵਾਵਾਂ ਪ੍ਰਦਾਨ ਕਰਨ, ਲੱਖਾਂ ਲੋਕਾਂ ਨੂੰ ਇਨ੍ਹਾਂ ਮੁਸ਼ਕਲ ਸਮਿਆਂ ਵਿੱਚ ਲੋੜੀਂਦੀਆਂ ਸੇਵਾਵਾਂ ਲਈ ਸਹਾਇਤਾ ਕਰਨ ਲਈ ਉਨ੍ਹਾਂ ਦੇ ਸਮਰਪਣ ਲਈ ਫਰੰਟਲਾਈਨ ਸਿਹਤ ਕਰਮਚਾਰੀਆਂ, ਮੈਡੀਕਲ ਅਫਸਰਾਂ, ਕਮਿਊਨਿਟੀ ਸਿਹਤ ਅਧਿਕਾਰੀਆਂ ਅਤੇ ਆਸ਼ਾ ਵਰਕਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

https://pib.gov.in/PressReleseDetail.aspx?PRID=1674243

 

ਸਿਹਤ ਮੰਤਰਾਲੇ ਦੀ ਈ—ਸੰਜੀਵਨੀ ਨੇ 8 ਲੱਖ ਮਸ਼ਵਰੇ ਮੁਕੰਮਲ ਕੀਤੇ ਹਨ

ਭਾਰਤ ਨੇ ਡਿਜ਼ੀਟਲ ਸਿਹਤ ਪਹਿਲਕਦਮੀਆਂ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਪ੍ਰਾਪਤ ਕੀਤਾ ਹੈ। ਸਿਹਤ ਤੇ ਪਰਿਵਾਰ ਭਲਾਈ ਦੀ ਈ—ਸੰਜੀਵਨੀ ਜੋ ਰਾਸ਼ਟਰੀ ਟੈਲੀਮੈਡੀਸਨ ਪਹਿਲਕਦਮੀ ਹੈ, ਨੇ ਅੱਜ 8 ਲੱਖ ਮਸ਼ਵਰੇ ਮੁਕੰਮਲ ਕਰ ਲਏ ਹਨ। ਇਹ ਸਿਹਤ ਸੰਭਾਲ਼ ਲਈ ਬਹੁਤ ਹੀ ਹਰਮਨ ਪਿਆਰਾ ਅਤੇ ਪੁੱਛਗਿੱਛ ਵਾਲਾ, ਤੇਜ਼ੀ ਨਾਲ ਉੱਭਰਦਾ ਸਿਹਤ ਸੰਭਾਲ਼ ਸਿਸਟਮ ਹੈ। ਵਿਸ਼ੇਸ਼ ਕਰਕੇ ਕੋਵਿਡ ਸਮੇਂ ਦੌਰਾਨ ਜਦ ਸਰੀਰਿਕ ਸੰਪਰਕ ਬਚਾਅ ਦੇ ਨਾਲ ਨਾਲ ਮਿਆਰੀ ਸੇਵਾਵਾਂ ਦੇ ਵੀ ਫਾਇਦੇ ਮਿਲਦੇ ਹਨ। 27 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰੋਜ਼ਾਨਾ 11,000 ਤੋਂ ਜਿ਼ਆਦਾ ਮਰੀਜ਼ ਸਿਹਤ ਸੇਵਾਵਾਂ ਲੈ ਰਹੇ ਹਨ। ਈ—ਸੰਜੀਵਨੀ ਕਈ ਰਾਜਾਂ ਵਿੱਚ ਇੱਕ ਮਾਡਲ ਵਜੋਂ ਸਹੂਲਤਾਂ ਦੇ ਰਹੀ ਹੈ, ਜਿਸ ਲਈ ਮਰੀਜ਼ਾਂ ਨੂੰ ਸਾਰਾ ਸਾਲ ਸੇਵਾ ਦਿੱਤੀ ਜਾ ਸਕਦੀ ਹੈ। ਖਾਸ ਤੌਰ ਤੇ ਦੂਰ ਦੁਰਾਡੇ ਤੇ ਅਪਹੁੰਚ ਖੇਤਰਾਂ ਵਿੱਚ। ਜਿਹੜੇ 10 ਅੱਵਲ ਰਾਜਾਂ ਨੇ ਈ—ਸੰਜੀਵਨੀ ਅਤੇ ਈ—ਸੰਜੀਵਨੀ ਓ ਪੀ ਡੀ ਪਲੈਟਫਾਰਮਾਂ ਰਾਹੀਂ ਸਭ ਤੋਂ ਜਿ਼ਆਦਾ ਮਸ਼ਵਰਿਆਂ ਦਾ ਪੰਜੀਕਰਣ ਕੀਤਾ ਹੈ, ਉਹ ਹਨ — ਤਮਿਲ ਨਾਡੂ (2,59,904), ਉੱਤਰ ਪ੍ਰਦੇਸ਼ (2,19,715), ਕੇਰਲ (58,000), ਹਿਮਾਚਲ ਪ੍ਰਦੇਸ਼ (46,647), ਮੱਧ ਪ੍ਰਦੇਸ਼ (43,045), ਗੁਜਰਾਤ (41,765), ਆਂਧਰ ਪ੍ਰਦੇਸ਼ (35,217), ਉੱਤਰਾਖੰਡ (26,819), ਕਰਨਾਟਕ (23,008), ਮਹਾਰਾਸ਼ਟਰ (9,741)।

https://pib.gov.in/PressReleseDetail.aspx?PRID=1674350 

 

ਆਯੁਸ਼ ਅਤੇ ਬਾਇਓ ਟੈਕਨੋਲੋਜੀ ਵਿਭਾਗ ਦੇ ਸਹਿਯੋਗ ਨਾਲ ਕੋਵਿਡ-19 ‘ਤੇ ਵਿਗਿਆਨਿਕ ਖੋਜ ਮੁਕੰਮਲ ਹੋਣ  ਦੇ ਅੰਤਿਮ ਪੜਾਅ ‘ਚ

ਸਾਰਸ-ਕੋਵ-2 ਵਾਇਰਸ  ( ਕੋਵਿਡ-19 ਹੋਣ  ਦੇ ਮੁੱਖ ਕਾਰਨ)  ‘ਤੇ ਅਧਾਰਿਤ ਭਾਰਤ ਵਿੱਚ ਪਸ਼ੂਆਂ ‘ਤੇ ਪਹਿਲਾ ਅਧਿਐਨ ਆਪਣੇ ਅੰਤਿਮ ਪੜਾਅ ਵਿੱਚ ਪਹੁੰਚ ਗਿਆ ਹੈ। ਇਹ ਆਯੁਸ਼ ਮੰਤਰਾਲੇ ਅਤੇ ਬਾਇਓ ਟੈਕਨੋਲੋਜੀ ਵਿਭਾਗ  (ਡੀਬੀਟੀ)  ਦੇ ਸਾਂਝੇ ਯਤਨਾਂ ਨਾਲ ਕੀਤਾ ਜਾ ਰਿਹਾ ਹੈ। ਇਹ ਦੇਸ਼ ਵਿੱਚ ਕੋਵਿਡ-19  ਦੇ ਸੰਦਰਭ ਵਿੱਚ ਸਭ ਤੋਂ ਵਧੀਆ ਖੋਜ ਪ੍ਰੋਜੈਕਟਾਂ ਵਿੱਚੋਂ ਇੱਕ ਹੈ।  ਨਾਲ ਹੀ ਇਹ ਪੂਰਵ-ਨੈਦਾਨਿਕ ਅਧਿਐਨ ‘ਤੇ ਕਾਰਜ ਕਰਦਾ ਹੈ ਜਿਸ ਵਿਚੋਂ ਚਾਰ ਮੌਖਿਕ ਟੈਸਟਾਂ ‘ਤੇ ਆਯੁਸ਼ ਮੰਤਰਾਲੇ ਨੇ ਪਹਿਲਾਂ ਤੋਂ ਹੀ ਇੱਕ ਹੋਰ ਸਹਿਯੋਗੀ ਦੇ ਮਾਧਿਅਮ ਨਾਲ ਨੈਦਾਨਿਕ ਅਧਿਐਨ ਕੀਤਾ ਹੈ,  ਇਸ ਵਿੱਚ ਹੋਰ ਭਾਗੀਦਾਰ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ  (ਸੀਐੱਸਆਈਆਰ)  ਹੈ।  ਪਸ਼ੂਆਂ ‘ਤੇ ਅਧਿਐਨ  (ਇਨ-ਵਿਵੋ ਅਧਿਐਨ)  ਕਰਨ ਲਈ ਸਹਿਮਤੀ ਪੱਤਰ ‘ਤੇ ਆਯੁਸ਼ ਮੰਤਰਾਲੇ ਦੇ ਰਾਸ਼ਟਰੀ ਔਸ਼ਧੀ ਪੌਦਾ ਬੋਰਡ  (ਐੱਨਐੱਮਪੀਬੀ)  ਅਤੇ ਡੀਬੀਟੀ ਦਰਮਿਆਨ ਦਸਤਖਤ ਕੀਤੇ ਗਏ ਸਨ ਅਤੇ ਇਹ ਰਿਵਰਸ ਫਾਰਮਾਕੋਲੋਜੀ  (ਪੀਐੱਚ)  ਦੀ ਅਵਧਾਰਨਾ ‘ਤੇ ਅਧਾਰਿਤ ਹੈ ਜੋ ਆਯੁਰਵੇਦ ਦੀ ਤਰ੍ਹਾਂ ਸਥਾਪਿਤ ਚਿਕਿਤਸਾ ਪੱਧਤੀ  ਦੇ ਪਿੱਛੇ ਵਿਗਿਆਨਿਕ ਤਰਕ ਦੀ ਪੜਤਾਲ ਕਰਦਾ ਹੈ। ਇਸ ਅਧਿਐਨ ਦੇ ਮਾਧਿਅਮ ਨਾਲ,  ਦੇਸ਼ ਨੇ ਸਾਰਸ-ਕੋਵ-2 ਵਾਇਰਸ/ਕੋਵਿਡ-19 ਦੀ ਜਾਂਚ ਵਿੱਚ ਇੱਕ ਇਤਿਹਾਸਿਕ ਉਪਲਬਧੀ ਦਰਜ ਕੀਤੀ ਹੈ,  ਇਹ ਭਾਰਤ ਦਾ ਪਹਿਲਾਂ ਇਨ-ਵਿਵੋ ਐਂਟੀ-ਸਾਰਸ-ਕੋਵ-2 ਅਧਿਐਨ ਹੈ ਜੋ ਮੌਖਿਕ ਦਖ਼ਲਅੰਦਾਜ਼ੀ ਦਾ ਉਪਯੋਗ ਕਰਦਾ ਹੈ।

https://pib.gov.in/PressReleseDetail.aspx?PRID=1674415

 

ਸਿਹਤ ਖੇਤਰ ਵਿੱਚ ਸਸਤੇ ਅਤੇ ਇਨੋਵੇਟਿਡ ਸਮਾਧਾਨ ਸੁਨਿਸ਼ਚਿਤ ਕਰਨ ਵਿੱਚ ਭਾਰਤ ਮਹੱਤਵਪੂਰਨ ਭੂਮਿਕਾ ਨਿਭਾਏਗਾ :  ਸ਼੍ਰੀ ਪੀਯੂਸ਼ ਗੋਇਲ

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਹਸਪਤਾਲਾਂ,  ਡਾਕਟਰਾਂ ਅਤੇ ਕੋਰੋਨਾ ਯੋਧਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਸਲ ਵਿੱਚ ਉਹ ਉਸ ਸਰਵਉੱਚ ਸਨਮਾਨ ਦੇ ਹੱਕਦਾਰ ਹੈ ਜੋ ਕਿ ਦੇਸ਼  ਦੇ ਰੂਪ ਵਿੱਚ ਅਸੀਂ ਉਨ੍ਹਾਂ ਨੂੰ ਪ੍ਰਦਾਨ ਕਰ ਸਕਦੇ ਹਾਂ।  ਭਾਰਤੀ ਉਦਯੋਗ ਪਰਿਸੰਘ  (ਸੀਆਈਆਈ)   ਦੇ ਏਸ਼ਿਆ ਸਿਹਤ ਸ਼ਿਖਰ ਸੰਮੇਲਨ 2020 ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਾ ਤਿਆਗ ਬੇਅਰਥ ਨਹੀਂ ਜਾਵੇਗਾ। ਕੋਵਿਡ ਵੈਕਸੀਨ ਦੇ ਸਬੰਧ ਵਿੱਚ ਜਾਣਕਾਰੀ ਦੇਣ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਸਵਦੇਸ਼ੀ ਵੈਕਸੀਨ  ਦੇ ਵਿਕਾਸ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅੱਗੇ ਆਉਣ ਵਾਲੇ ਸੰਘਰਸ਼ਾਂ ਵਿੱਚ ਕਾਮਯਾਬੀ ਸੁਨਿਸ਼ਚਿਤ ਕਰੇਗਾ। ਸ਼੍ਰੀ ਗੋਇਲ ਨੇ ਘੱਟ ਵਿਕਸਿਤ ਦੇਸ਼ਾਂ ਅਤੇ ਗ਼ਰੀਬਾਂ ਸਹਿਤ ਸਾਰਿਆਂ ਨੂੰ ਘੱਟ ਕੀਮਤ ‘ਤੇ ਵੈਕਸੀਨ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਸਾਡੇ ਸਾਰਿਆਂ ਦੇ ਲਈ ਸਾਮੂਹਿਕ ਜ਼ਿੰਮੇਦਾਰੀ ਹੋਵੇਗੀ।  ਉਨ੍ਹਾਂ ਨੇ ਕਿਹਾ ਕਿ ਭਵਿੱਖ ਲਈ ਸਿਹਤ ਦੇਖਭਾਲ਼ ਖੇਤਰ ਵਿੱਚ ਸਸਤੇ ਅਤੇ ਇਨੋਵੇਟਿਡ ਸਮਾਧਾਨ ਸੁਨਿਸ਼ਚਿਤ ਕਰਨ ਵਿੱਚ ਭਾਰਤ ਮਹੱਤਵਪੂਰਨ ਭੂਮਿਕਾ ਨਿਭਾਵੇਗਾ।

https://pib.gov.in/PressReleseDetail.aspx?PRID=1674406

 

 

ਡਾ. ਹਰਸ਼ ਵਰਧਨ ਨੇ ਭਾਰਤੀ ਉਦਯੋਗ ਸੰਘ  (ਸੀਆਈਆਈ)  ਦੀ ਰਾਸ਼ਟਰੀ ਪਰਿਸ਼ਦ ਨੂੰ ਸੰਬੋਧਨ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਇੱਥੇ ਵੀਡੀਓ ਕਾਨਫਰੰਸ ਦੇ ਜ਼ਰੀਏ ਭਾਰਤੀ ਉਦਯੋਗ ਸੰਘ (ਸੀਆਈਆਈ) ਦੀ ਰਾਸ਼ਟਰੀ ਪਰਿਸ਼ਦ ਨਾਲ ਗੱਲਬਾਤ ਕੀਤੀ। ਡਾ. ਹਰਸ਼ ਵਰਧਨ ਨੇ ਵਿਸ਼ਵ ਵਿੱਚ ਸਭ ਤੋਂ ਵੱਡੀ ਆਬਾਦੀ ਵਿੱਚੋਂ ਇੱਕ ਦੇ ਕਲਿਆਣ ਦੀ ਖਾਤਰ ਮਹਾਮਾਰੀ ‘ਤੇ ਲਗਾਤਾਰ ਗੱਲਬਾਤ ਅਤੇ ਸਲਾਹ ਮਸ਼ਵਰੇ ਲਈ ਭਾਰਤ ਸਰਕਾਰ ਨੂੰ ਸਮਰੱਥ ਬਣਾਉਣ ਅਤੇ ਵਿਵਿਧ ਮੰਚਾਂ ਨੂੰ ਇੱਕ ਸਾਥ ਲਿਆਉਣ ਲਈ ਸੀਆਈਆਈ ਨੂੰ ਵਧਾਈ ਦਿੰਦੇ ਹੋਏ ਕਿਹਾ,  “ਭਾਰਤੀ ਸਿਹਤ ਉਦਯੋਗ ਮਾਲਿਆ ਅਤੇ ਰੋਜਗਾਰ  ਦੇ ਪ੍ਰਾਵਧਾਨ ਦੇ ਮਾਮਲੇ ਵਿੱਚ ਭਾਰਤ  ਦੇ ਸਭ ਤੋਂ ਵੱਡੇ ਖੇਤਰ ਵਿੱਚੋਂ ਇੱਕ ਹੈ ਅਤੇ 2022 ਤੱਕ ਇਸ ਦਾ ਬਾਜ਼ਾਰ ਤਿੰਨ ਗੁਣਾ ਵਧ ਕੇ 8.6 ਟ੍ਰਿਲੀਅਨ ਹੋਣ ਦੇ ਅਨੁਮਾਨ ਦੇ ਨਾਲ ਇਹ ਜ਼ਰੂਰੀ ਹੈ ਕਿ ਅਜਿਹੇ ਕਦਮ ਉਠਾਏ ਜਾਣ ਜੋ ਹਿਤਧਾਰਕਾਂ ਨੂੰ ਉਦਯੋਗ ਦੇ ਅੰਦਰ ਜੁੜਣ ਦੀ ਆਗਿਆ ਦਿਓ।  ਅਜਿਹੀ ਸਿਹਤ ਸੇਵਾ ਪ੍ਰਦਾਨ ਕਰਨ ਦੀ ਜ਼ਰੂਰਤ ਹੈ,  ਜੋ ਅਸਾਨ ਅਤੇ ਸਸਤੀ ਹੋਵੇ,   ਖਾਸ ਤੌਰ 'ਤੇ ਸਾਡੇ ਪੂਰੇ ਤੰਤਰ ‘ਤੇ ਕੋਵਿਡ  ਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਇਹ ਹੁਣ ਪਹਿਲਾਂ ਤੋਂ ਕਿਤੇ ਜ਼ਿਆਦਾ,  ਇੱਕ ਜ਼ਰੂਰਤ ਬਣ ਜਾਂਦੀ ਹੈ। ”

https://pib.gov.in/PressReleseDetail.aspx?PRID=1674426

 

ਪ੍ਰਧਾਨ ਮੰਤਰੀ 22 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਵਿੰਧਿਆਚਲ ਖੇਤਰ ਵਿੱਚ ਗ੍ਰਾਮੀਣ ਪੇਅਜਲ ਸਪਲਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 22 ਨਵੰਬਰ ਨੂੰ ਸਵੇਰੇ 11.30 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਉੱਤਰ ਪ੍ਰਦੇਸ਼ ਦੇ ਵਿੰਧਿਆਚਲ ਖੇਤਰ ਦੇ ਮਿਰਜ਼ਾਪੁਰ ਅਤੇ ਸੋਨਭੱਦ੍ਰ ਜ਼ਿਲ੍ਹਿਆਂ ਵਿੱਚ ਗ੍ਰਾਮੀਣ ਪੇਅਜਲ ਸਪਲਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ, ਗ੍ਰਾਮੀਣ ਜਲ ਤੇ ਸੈਨੀਟੇਸ਼ਨ ਕਮੇਟੀ / ਪਾਨੀ ਸਮਿਤੀ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਨਗੇ। ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਰਹਿਣਗੇ। ਇਸ ਪ੍ਰੋਜੈਕਟ ਨਾਲ 2,995 ਪਿੰਡਾਂ ਦੇ ਸਾਰੇ ਪਰਿਵਾਰਾਂ ਨੂੰ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਦਿੱਤੇ ਜਾਣਗੇ। ਇਸ ਨਾਲ ਇਨ੍ਹਾਂ ਜ਼ਿਲ੍ਹਿਆਂ ਦੀ 42 ਲੱਖ ਦੀ ਆਬਾਦੀ ਨੂੰ ਲਾਭ ਮਿਲੇਗਾ। ਇਨ੍ਹਾਂ ਸਾਰੇ ਪਿੰਡਾਂ ਵਿੱਚ ਗ੍ਰਾਮੀਣ ਜਲ ਤੇ ਸੈਨੀਟੇਸ਼ਨ ਕਮੇਟੀਆਂ ਅਤੇ ਪਾਨੀ ਸਮਿਤੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਦੇ ਮੋਢਿਆਂ ’ਤੇ ਸੰਚਾਲਨ ਅਤੇ ਰੱਖ-ਰਖਾਅ ਦੀ ਜ਼ਿੰਮੇਦਾਰੀ ਹੈ। ਪ੍ਰੋਜੈਕਟ ਦੀ ਕੁੱਲ ਅਨੁਮਾਨਿਤ ਲਾਗਤ 5,555.38 ਕਰੋੜ ਰੁਪਏ ਹੈ। ਪ੍ਰੋਜੈਕਟ ਨੂੰ ਚੌਵੀ ਮਹੀਨਿਆਂ ਵਿੱਚ ਪੂਰਾ ਕਰਨਾ ਹੈ।

https://pib.gov.in/PressReleseDetail.aspx?PRID=1674330

 

ਜੀ20 ਦੇਸ਼ਾਂ ਦੇ ਆਗੂਆਂ ਦਾ 15ਵਾਂ ਸਿਖ਼ਰ ਸੰਮੇਲਨ (ਨਵੰਬਰ 21–22, 2020)

ਮਹਾਮਹਿਮ ਸਮਰਾਟ ਸਲਮਾਨ ਬਿਨ ਅਬਦੁਲਅਜ਼ੀਜ਼ ਅਲ ਸਊਦ, ਦੋ ਪਵਿੱਤਰ ਮਸਜਿਦਾਂ ਦੇ ਕਸਟੋਡੀਅਨ, ਸਾਊਦੀ ਅਰਬ ਰਾਜ ਦੇ ਸੱਦੇ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ20 ਦੇਸ਼ਾਂ ਦੇ 15ਵੇਂ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣਗੇ, 21–22 ਨਵੰਬਰ, 2020 ਨੂੰ ਜਿਸ ਦੀ ਪ੍ਰਧਾਨਗੀ ਸਾਊਦੀ ਅਰਬ ਰਾਜ ਦੁਆਰਾ ਕੀਤੀ ਜਾਵੇਗੀ ਤੇ ਇਸ ਦਾ ਵਿਸ਼ਾ ‘ਸਭ ਲਈ 21ਵੀਂ ਸਦੀ ਦੇ ਅਵਸਰਾਂ ਦਾ ਲਾਭ ਲੈਣਾ’ ਹੋਵੇਗਾ। ਇਹ ਬੈਠਕ ਇੱਕ ਵਰਚੁਅਲ ਫ਼ਾਰਮੈਟ ਵਿੱਚ ਹੋਵੇਗੀ। ਜੀ20 ਦੇਸ਼ਾਂ ਦੇ ਆਗੂਆਂ ਦੀ ਸਾਲ 2020 ’ਚ ਹੋਣ ਵਾਲੀ ਇਹ ਦੂਜੀ ਸਿਖ਼ਰ–ਬੈਠਕ ਹੋਵੇਗੀ। ਪ੍ਰਧਾਨ ਮੰਤਰੀ ਅਤੇ ਸਾਊਦੀ ਅਰਬ ਦੇ ਸਮਰਾਟ ਬਣਨ ਵਾਲੇ ਸ਼ਹਿਜ਼ਾਦੇ ਦਰਮਿਆਨ ਟੈਲੀਫ਼ੋਨ ਉੱਤੇ ਹੋਈ ਗੱਲਬਾਤ ਤੋਂ ਬਾਅਦ ਪਿਛਲਾ ਜੀ20 ਦੇਸ਼ਾਂ ਦੇ ਆਗੂਆਂ ਦਾ ਅਸਾਧਾਰਣ ਸਿਖ਼ਰ–ਸੰਮੇਲਨ ਮਾਰਚ 2020 ਵਿੱਚ ਹੋਇਆ ਸੀ, ਜਿੱਥੇ ਆਗੂਆਂ ਨੇ ਕੋਵਿਡ–19 ਮਹਾਮਾਰੀ ਦਾ ਫੈਲਣਾ ਰੋਕਣ ਅਤੇ ਪੂਰੇ ਤਾਲਮੇਲ ਨਾਲ ਵਿਸ਼ਵ–ਪੱਧਰੀ ਹੁੰਗਾਰਾ ਦੇਣ ਵਿੱਚ ਮਦਦ ਲਈ ਜੀ20 ਦੇਸ਼ਾਂ ਦਰਮਿਆਨ ਸਮੇਂ–ਸਿਰ ਸਮਝ ਵਿਕਸਿਤ ਕੀਤੀ ਸੀ। ਹੋਣ ਵਾਲੇ ਇਸ ਜੀ20 ਸਿਖ਼ਰ–ਸੰਮੇਲਨ ਦਾ ਫ਼ੋਕਸ ਕੋਵਿਡ–19 ਤੋਂ ਇੱਕ ਸਮਾਵੇਸ਼ੀ, ਮਜ਼ਬੂਤ ਤੇ ਚਿਰ–ਸਥਾਈ ਸਿਹਤਯਾਬੀ ਹੋਵੇਗਾ। ਜੀ30 ਸਿਖ਼ਰ–ਸੰਮੇਲਨ ਦੌਰਾਨ, ਆਗੂ ਮਹਾਮਾਰੀ ਨਾਲ ਨਿਪਟਣ ਦੀਆਂ ਤਿਆਰੀਆਂ ਤੇ ਨੌਕਰੀਆਂ ਬਹਾਲ ਕਰਨ ਦੇ ਤਰੀਕਿਆਂ ਤੇ ਸਾਧਨਾਂ ਬਾਰੇ ਵਿਚਾਰ–ਵਟਾਂਦਰਾ ਕਰਨਗੇ।

https://pib.gov.in/PressReleseDetail.aspx?PRID=1674161

 

ਪ੍ਰਧਾਨ ਮੰਤਰੀ 21 ਨਵੰਬਰ ਨੂੰ ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ, ਗਾਂਧੀਨਗਰ ਦੀ 8ਵੀਂ ਕਨਵੋਕੇਸ਼ਨ ’ਚ ਸ਼ਾਮਲ ਹੋਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਨਵੰਬਰ ਨੂੰ ਸਵੇਰੇ 11 ਵਜੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੀ 8ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਉਣਗੇ। ਇਸ ਕਨਵੋਕੇਸ਼ਨ ਮੌਕੇ ਲਗਭਗ 2,600 ਵਿਦਿਆਰਥੀ ਆਪਣੀਆਂ ਸਬੰਧਿਤ ਡਿਗਰੀਆਂ/ਡਿਪਲੋਮੇ ਹਾਸਲ ਕਰਨਗੇ।

https://pib.gov.in/PressReleseDetail.aspx?PRID=1674135

 

ਪ੍ਰਧਾਨ ਮੰਤਰੀ ਨੇ ਲਕਸਮਬਰਗ ਦੇ ਗ੍ਰੈਂਡ ਡਚੀ ਦੇ ਪ੍ਰਧਾਨ ਮੰਤਰੀ ਮਹਾਮਹਿਮ ਜ਼ੇਵੀਅਰ ਬੈੱਟਲ ਨਾਲ ਭਾਰਤ–ਲਕਸਮਬਰਗ ਵਰਚੁਅਲ ਸਮਿਟ ਆਯੋਜਿਤ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਲਕਸਮਬਰਗ ਦੇ ਗ੍ਰੈਂਡ ਡਚੀ ਦੇ ਪ੍ਰਧਾਨ ਮੰਤਰੀ ਮਹਾਮਹਿਮ ਜ਼ੇਵੀਅਰ ਬੈੱਟਲ ਨਾਲ ਵਰਚੁਅਲ ਤੌਰ ’ਤੇ ਇੱਕ ਦੁਵੱਲਾ ਸਮਿਟ ਆਯੋਜਿਤ ਕੀਤਾ। ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਕਾਰਨ ਲਕਸਮਬਰਗ ’ਚ ਗਈਆਂ ਜਾਨਾਂ ਉੱਤੇ ਸੋਗ ਪ੍ਰਗਟਾਇਆ ਅਤੇ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਇਸ ਸੰਕਟ ਨਾਲ ਸਿੱਝਣ ਲਈ ਮਹਾਮਹਿਮ ਜ਼ੇਵੀਅਰ ਬੈੱਟਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਦੋਵੇਂ ਪ੍ਰਧਾਨ ਮੰਤਰੀਆਂ ਨੇ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ; ਖ਼ਾਸ ਤੌਰ ’ਤੇ ਵਿੱਤੀ ਟੈਕਨੋਲੋਜੀ, ਗ੍ਰੀਨ ਫ਼ਾਈਨਾਂਸਿੰਗ, ਸਪੇਸ ਐਪਲੀਕੇਸ਼ਨਸ, ਡਿਜੀਟਲ ਇਨੋਵੇਸ਼ਨਾਂ ਤੇ ਸਟਾਰਟ–ਅੱਪਸ ਜਿਹੇ ਖੇਤਰਾਂ ਵਿੱਚ ਭਾਰਤ–ਲਕਸਮਬਰਗ ਸਬੰਧ ਮਜ਼ਬੂਤ ਕਰਨ ਬਾਰੇ ਵਿਚਾਰ ਸਾਂਝੇ ਕੀਤੇ। ਦੋਵੇਂ ਪ੍ਰਧਾਨ ਮੰਤਰੀਆਂ ਨੇ ਪ੍ਰਭਾਵਸ਼ਾਲੀ ਬਹੁਪੱਖਵਾਦ ਨੂੰ ਲਾਗੂ ਕਰਨ, ਕੋਵਿਡ–19 ਮਹਾਮਾਰੀ, ਦਹਿਸ਼ਤਗਰਦੀ ਤੇ ਜਲਵਾਯੂ ਪਰਿਵਰਤਨ ਜਿਹੀਆਂ ਵਿਸ਼ਵ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਲਕਸਮਬਰਗ ਦੇ ‘ਇੰਟਰਨੈਸ਼ਨਲ ਸੋਲਰ ਅਲਾਇੰਸ’ (ਆਈਐੱਸਏ) ਵਿੱਚ ਸ਼ਾਮਲ ਹੋਣ ਦੇ ਐਲਾਨ ਦਾ ਸੁਆਗਤ ਕੀਤਾ ਅਤੇ ‘ਕੁਲੀਸ਼ਨ ਫ਼ਾਰ ਡਿਜ਼ਾਸਟਰ ਰੀਜ਼ੀਲੀਐਂਟ ਇੰਫ਼੍ਰਾਸਟ੍ਰਕਚਰ’ (ਸੀਡੀਆਰਆਈ) ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

https://pib.gov.in/PressReleseDetail.aspx?PRID=1674111

 

ਭਾਰਤ-ਲਕਸਮਬਰਗ ਵਰਚੁਅਲ ਸਮਿਟ ਬਾਰੇ ਸੰਯੁਕਤ ਬਿਆਨ

https://pib.gov.in/PressReleseDetail.aspx?PRID=1674160

 

ਕੇਂਦਰੀ ਕਿਰਤ ਮੰਤਰਾਲੇ ਨੇ ਕਿੱਤਾ ਸੁਰੱਖਿਆ, ਸਿਹਤ ਅਤੇ ਕੰਮਕਾਜੀ ਹਾਲਤਾਂ ਦੇ ਕੋਡ 2020 ਤਹਿਤ ਮਸੌਦਾ ਨਿਯਮਾਂ ਨੂੰ ਨੋਟੀਫਾਈ ਕੀਤਾ ਹੈ, ਜੋ ਕਿਰਤ ਸੁਧਾਰਾਂ ਨੂੰ ਲਾਗੂ ਕਰਨ ਲਈ ਬਣਾਏ ਗਏ ਹਨ

ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਨੇ ਕਿੱਤਾ ਸੁਰੱਖਿਆ, ਸਿਹਤ ਅਤੇ ਕੰਮਕਾਜੀ ਹਾਲਤਾਂ ਕੋਡ 2020 ਤਹਿਤ ਮਸੌਦਾ ਨਿਯਮ 19-11-2020 ਨੂੰ ਨੋਟੀਫਾਈ ਕਰ ਦਿੱਤੇ ਹਨ ਅਤੇ ਇਸ ਸਬੰਧ ਵਿੱਚ ਸੁਝਾਅ ਅਤੇ ਇਤਰਾਜ਼ ਭਾਗੀਦਾਰਾਂ ਕੋਲੋਂ ਮੰਗੇ ਹਨ, ਜੇਕਰ ਕੋਈ ਹਨ। ਅਜਿਹੇ ਇਤਰਾਜ਼ ਅਤੇ ਸੁਝਾਅ ਇਹਨਾਂ ਮਸੌਦਾ ਨਿਯਮਾਂ ਦੇ ਨੋਟੀਫਿਕੇਸ਼ਨ ਦੀ ਤਰੀਕ ਤੋਂ 45 ਦਿਨ ਦੇ ਅੰਦਰ ਅੰਦਰ ਭੇਜੇ ਜਾਣੇ ਚਾਹੀਦੇ ਹਨ। ਇਹ ਮਸੌਦਾ ਨਿਯਮ ਕਿੱਤਾ ਸੁਰੱਖਿਆ, ਸਿਹਤ ਅਤੇ ਕੰਮਕਾਜੀ ਹਾਲਤਾਂ ਕੋਡ 2020 ਜਿਸ ਦਾ ਸਬੰਧ ਡੌਕ ਕਾਮਿਆਂ ਦੀਆਂ ਕੰਮਕਾਜੀ ਹਾਲਤਾਂ, ਇਮਾਰਤਾਂ ਤੇ ਹੋਰ ਨਿਰਮਾਣ ਕਾਮਿਆਂ, ਖਾਣਾਂ ਕਾਮਿਆਂ, ਅੰਤਰਰਾਜੀ ਪ੍ਰਵਾਸੀ ਕਾਮੇ, ਕੰਟਰੈਕਟ ਲੇਬਰ, ਵਰਕਿੰਗ ਜਰਨਲਿਸਟ, ਆਡਿਓ ਵਿਜ਼ੂਅਲ ਵਰਕਰਸ ਅਤੇ ਸੇਲਜ਼ ਪ੍ਰਮੋਸ਼ਨ ਕਰਮਚਾਰੀਆਂ ਲਈ ਬਣਾਏ ਨਿਯਮਾਂ ਨੂੰ ਜਾਰੀ ਕਰਨ ਲਈ ਮੁਹੱਈਆ ਕੀਤੇ ਗਏ ਹਨ।

https://pib.gov.in/PressReleseDetail.aspx?PRID=1674364

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

 

  • ਅਸਾਮ: ਅਸਾਮ ਵਿੱਚ ਕੱਲ ਕੋਵਿਡ-19 ਲਈ 175 ਹੋਰ ਵਿਅਕਤੀਆਂ ਵਿੱਚ ਪਾਜ਼ਿਟਿਵ ਟੈਸਟ ਪਾਇਆ ਗਿਆ। ਕੁੱਲ ਕੇਸ 211040, ਕੁੱਲ ਡਿਸਚਾਰਜ ਮਰੀਜ਼ 206875, ਐਕਟਿਵ ਕੇਸ 3193 ਅਤੇ 969 ਦੀ ਮੌਤ ਹੋ ਗਈ ਹੈ।

  • ਸਿੱਕਮ: ਸਿੱਕਮ ਵਿੱਚ 24 ਹੋਰ ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਕੀਤੀ ਗਈ ਹੈ ਅਤੇ 1 ਮਰੀਜ਼ ਦੀ ਮੌਤ ਹੋਈ ਹੈ, ਕੁੱਲ ਕੇਸ 4632, ਠੀਕ ਹੋਏ ਅਤੇ ਛੁੱਟੀ ਵਾਲੇ ਮਰੀਜ਼ 4186 ਹਨ ਅਤੇ ਐਕਟਿਵ ਕੇਸ 265 ਹੋ ਗਏ ਹਨ।

  • ਮਹਾਰਾਸ਼ਟਰ: ਗ੍ਰੇਟਰ ਮੁੰਬਈ ਮਿਉਂਸੀਪਲ ਕਾਰਪੋਰੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਾਰੇ ਸਕੂਲ 31 ਦਸੰਬਰ, 2020 ਤੱਕ ਬੰਦ ਰਹਿਣਗੇ, ਤਾਂ ਕਿ ਕੋਵਿਡ-19 ਦੇ ਫੈਲਣ ਨੂੰ ਰੋਕਿਆ ਜਾ ਸਕੇ। ਇਸ ਦੌਰਾਨ ਮਹਾਰਾਸ਼ਟਰ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੂੰ 23 ਨਵੰਬਰ ਤੋਂ 9ਵੀਂ ਜਮਾਤ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਮੁੜ ਖੋਲ੍ਹਣ ਵੇਲੇ ਸੱਦਾ ਦੇਣਾ ਪਵੇਗਾ। ਦੀਵਾਲੀ ਦੇ ਦੌਰਾਨ ਟੈਸਟਾਂ ਦੀ ਗਿਣਤੀ ਵਿੱਚ ਕਟੌਤੀ ਤੋਂ ਬਾਅਦ, ਬ੍ਰਿਹਾਨ ਮੁੰਬਈ ਮਿਉਂਸੀਪਲ ਕਾਰਪੋਰੇਸ਼ਨ (ਬੀਐੱਮਸੀ) ਨੇ ਫਿਰ ਕੋਰੋਨਾ ਦੀ ਟੈਸਟਿੰਗ ਵਿੱਚ ਵਾਧਾ ਕੀਤਾ ਹੈ। ਕਾਰਪੋਰੇਸ਼ਨ ਨੇ ਕੋਵਿਡ-19 ਦੀ ਦੂਜੀ ਲਹਿਰ ਦੀ ਸੰਭਾਵਨਾ ਨੂੰ ਵੇਖਦੇ ਹੋਏ 244 ਨਵੇਂ ਟੈਸਟਿੰਗ ਸੈਂਟਰ ਵੀ ਸ਼ੁਰੂ ਕੀਤੇ ਹਨ। ਰਾਜ ਵਿੱਚ ਇਸ ਵੇਲੇ 80,000 ਦੇ ਕਰੀਬ ਐਕਟਿਵ ਮਾਮਲੇ ਹਨ।

  • ਗੁਜਰਾਤ: ਗੁਜਰਾਤ ਸਰਕਾਰ ਨੇ ਅੱਜ ਸ਼ਾਮ 9 ਵਜੇ ਤੋਂ ਹਫ਼ਤੇ ਦੇ ਅੰਤ ਤੱਕ ਅਹਿਮਦਾਬਾਦ ਵਿੱਚ ਕਰਫ਼ਿਊ ਲਗਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਅਗਲੇ ਆਦੇਸ਼ਾਂ ਤੱਕ ਰਾਤ ਦਾ ਕਰਫ਼ਿਊ ਸੋਮਵਾਰ ਤੋਂ ਲਾਗੂ ਰਹੇਗਾ। ਹਾਲ ਹੀ ਦੇ ਦਿਨਾਂ ਵਿੱਚ ਕੋਵਿਡ-19 ਮਾਮਲਿਆਂ ਦੀ ਵਧ ਰਹੀ ਗਿਣਤੀ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ। ਅਹਿਮਦਾਬਾਦ ਵਿੱਚ ਅੱਜ ਸੋਮਵਾਰ ਨੂੰ ਸ਼ਾਮ 9 ਵਜੇ ਤੋਂ ਸਵੇਰੇ 6 ਵਜੇ ਤੱਕ ਹਫ਼ਤਾਵਾਰੀ ਕਰਫ਼ਿਊ ਲਾਗੂ ਰਹੇਗਾ, ਜਦੋਂ ਕਿ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਕਰਫ਼ਿਊ ਸੋਮਵਾਰ ਤੋਂ ਬਾਅਦ ਦੇ ਅਗਲੇ ਨੋਟਿਸ ਤੱਕ ਜਾਰੀ ਰਹੇਗਾ। ਰਾਜ ਸਰਕਾਰ ਨੇ ਵੀ ਸਕੂਲ ਅਤੇ ਕਾਲਜਾਂ ਦੇ ਖੋਲ੍ਹਣ ਫ਼ੈਸਲੇ ਨੂੰ 23 ਨਵੰਬਰ ਤੋਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਏਆਈਆਰ ਦੇ ਪੱਤਰ ਪ੍ਰੇਰਕ ਨੇ ਦੱਸਿਆ ਕਿ ਦੀਵਾਲੀ ਤੋਂ ਬਾਅਦ ਅਹਿਮਦਾਬਾਦ ਸ਼ਹਿਰ ਵਿੱਚ ਰੋਜ਼ਾਨਾ ਲਾਗ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਇਸ ਸਮੇਂ ਰਾਜ ਵਿੱਚ ਲਗਭਗ 12,700 ਐਕਟਿਵ ਕੇਸ ਹਨ।

  • ਰਾਜਸਥਾਨ: ਰਾਜਸਥਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 2,549 ਵਿਅਕਤੀਆਂ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ। ਇਹ ਇੱਕ ਦਿਨ ਵਿੱਚ ਹੁਣ ਤੱਕ ਦੀ ਲਾਗ ਦੀ ਸਭ ਤੋਂ ਵੱਧ ਸੰਖਿਆ ਹੈ। ਕੋਰੋਨਾ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਵੀਡੀਓ ਕਾਨਫ਼ਰੰਸ ਰਾਹੀਂ ਨਿੱਜੀ ਹਸਪਤਾਲਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਰਾਜਧਾਨੀ ਜੈਪੁਰ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 7,000 ਦੇ ਨੇੜੇ ਪਹੁੰਚ ਗਈ ਹੈ, ਜਦੋਂ ਕਿ ਰਾਜ ਵਿੱਚ 20,100 ਤੋਂ ਵੱਧ ਐਕਟਿਵ ਕੇਸ ਹਨ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਹੁਣ ਆਈਸੀਯੂ ਵਿੱਚ ਬਿਸਤਰਿਆਂ ਦੀ ਘਾਟ ਹੈ। ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਨਿੱਜੀ ਹਸਪਤਾਲਾਂ ਨੂੰ ਕੋਵਿਡ ਦੇ ਮਰੀਜ਼ਾਂ ਲਈ ਬਿਸਤਰਿਆਂ ਦੀ ਗਿਣਤੀ ਵਧਾਉਣ ਦੀ ਅਪੀਲ ਕੀਤੀ ਹੈ। ਜੋਧਪੁਰ ਵਿੱਚ ਕੋਵਿਡ ਮਰੀਜ਼ਾਂ ਦਾ ਸਹੀ ਇਲਾਜ ਨਾ ਹੋਣ ਦੀਆਂ ਖ਼ਬਰਾਂ ਤੋਂ ਬਾਅਦ, ਰਾਜ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਮੂਹ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਦਾ ਨਿਰੀਖਣ ਕਰਨ ਅਤੇ ਤੱਥਾਂ ਦੀ ਰਿਪੋਰਟ ਪੇਸ਼ ਕਰਨ ਲਈ ਮੰਡਲ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਹੁਣ 9,800 ਐਕਟਿਵ ਕੇਸ ਹਨ। ਭੋਪਾਲ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਇੱਕ ਵਾਰ ਫਿਰ 300 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਸਰਕਾਰ ਨੇ ਹੁਣ ਹਰ ਰੋਜ਼ ਘੱਟੋ-ਘੱਟ 100 ਲੋਕਾਂ ਨੂੰ ਸਖ਼ਤੀ ਨਾਲ ਮਾਸਕ ਨਾ ਪਾਉਣ ਲਈ ਜ਼ੁਰਮਾਨਾ ਲਗਾਉਣ ਦੀ ਹਦਾਇਤ ਕੀਤੀ ਹੈ। ਇੰਦੌਰ ਵਿੱਚ ਇੱਕ ਜੌਹਰੀ ਦੇ 30 ਤੋਂ ਵੱਧ ਕਰਮਚਾਰੀ ਸੰਕਰਮਿਤ ਹੋਣ ਤੋਂ ਬਾਅਦ, ਹੁਣ ਪ੍ਰਸ਼ਾਸਨ ਪਿਛਲੇ ਦੋ-ਤਿੰਨ ਦਿਨਾਂ ਵਿੱਚ ਸੰਪਰਕ ਵਿੱਚ ਆਏ ਗਾਹਕਾਂ ਦੇ ਸੰਪਰਕ ਟਰੇਸ ਕਰਨ ਵਿੱਚ ਲੱਗਾ ਹੋਇਆ ਹੈ। ਰਾਜ ਵਿੱਚ ਐਕਟਿਵ ਕੇਸ ਹੁਣ 9,800 ਹਨ।

  • ਛੱਤੀਸਗੜ੍ਹ: ਰਾਜਧਾਨੀ ਰਾਏਪੁਰ ਵਿੱਚ ਲਾਗਾਂ ਵਿੱਚ ਵਾਧਾ ਹੋਣ ਦਾ ਹਵਾਲਾ ਦਿੰਦੇ ਹੋਏ, ਮੁੱਖ ਮੈਡੀਕਲ ਅਫ਼ਸਰ ਨੇ ਜ਼ਿਲ੍ਹਾ ਕੁਲੈਕਟਰ ਨੂੰ ਇੱਕ ਪ੍ਰਸਤਾਵ ਭੇਜਿਆ ਹੈ ਜਿਸ ਵਿੱਚ ਸ਼ਹਿਰ ਵਿੱਚ ਦਾਖਲੇ ਵਾਲੇ ਸਥਾਨਾਂ ’ਤੇ ਕੋਵਿਡ-19 ਕੇਂਦਰ ਸਥਾਪਤ ਕਰਨ ਦੀ ਇਜਾਜ਼ਤ ਮੰਗੀ ਹੈ। ਮੈਡੀਕਲ ਅਧਿਕਾਰੀ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦੂਜੇ ਰਾਜਾਂ ਵਿੱਚ ਦੇਖੀ ਗਈ ਹੈ ਅਤੇ ਇਸ ਲਈ ਐਂਟਰੀ ਪੁਆਇੰਟਾਂ ਦੇ ਕੀਤੇ ਟੈਸਟ ਕੋਵਿਡ ਨੂੰ ਰੋਕਣ ਵਿੱਚ ਸਹਾਇਤਾ ਕਰਨਗੇ। ਰਾਜ ਵਿੱਚ 19,400 ਤੋਂ ਵੱਧ ਐਕਟਿਵ ਕੇਸ ਹਨ।

  • ਗੋਆ: ਵੀਰਵਾਰ ਨੂੰ ਗੋਆ ਵਿੱਚ ਕੋਈ ਨਵਾਂ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਮਿਲੀ ਹੈ। ਤੱਟਵਰਤੀ ਰਾਜ ਵਿੱਚ ਇਸ ਵੇਲੇ 1,343 ਐਕਟਿਵ ਕੇਸ ਹਨ, ਜਦੋਂ ਕਿ ਦਿਨ ਵੇਲੇ 1,621 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ।

  • ਕੇਰਲ: ਕੋਵਿਡ-19 ਦਾ ਕਾਰਨ ਬਣਨ ਵਾਲੇ ਵਾਇਰਸ, ਸਾਰਸ –ਕੋਵਿਡ -2 ਦਾ ਅਧਿਐਨ ਕਰਨ ਲਈ ਇੱਕ ਹਫ਼ਤੇ ਦੇ ਅੰਦਰ-ਅੰਦਰ ਇੱਕ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ। ਹਰੇਕ ਜ਼ਿਲ੍ਹੇ ਤੋਂ ਇਕੱਠੇ ਕੀਤੇ ਗਏ ਨਮੂਨਿਆਂ ਦੀ ਜਾਂਚ ਆਈਸੀਏਆਰ ਅਧੀਨ ਜੀਨੋਮਿਕਸ ਐਂਡ ਇੰਟੈਗਰੇਟਿਵ ਬਾਇਓਲੋਜੀ ਦੇ ਦਿੱਲੀ ਅਧਾਰਤ ਇੰਸਟੀਚਿਊਟ ਦੁਆਰਾ ਕੀਤੇ ਜਾ ਰਹੇ ਵਿਆਪਕ ਅਧਿਐਨ ਵਿੱਚ ਕੀਤੀ ਜਾਵੇਗੀ। ਪੂਰੇ ਰਾਜ ਵਿੱਚ ਇੱਕ ਮਹੀਨੇ ਵਿੱਚ ਕੁੱਲ 1,400 ਨਮੂਨੇ ਲਏ ਜਾਣਗੇ। ਰਾਸ਼ਟਰੀ ਸਿਹਤ ਮਿਸ਼ਨ ਦੀ ਰਾਜ ਇਕਾਈ ਅਧਿਐਨ ਨਾਲ ਸੰਬੰਧਤ ਸਾਰੀਆਂ ਗਤੀਵਿਧੀਆਂ ਨੂੰ ਸ਼ਾਮਲ ਕਰੇਗੀ ਜਿਸ ਵਿੱਚ ਨਮੂਨਾ ਇਕੱਤਰ ਕਰਨਾ ਅਤੇ ਆਈਸੋਲੇਸ਼ਨ ਹੋਣਾ ਸ਼ਾਮਲ ਹੈ। ਆਬਾਦੀ ਦੇ ਅਨੁਪਾਤ ਨੂੰ ਵੇਖਦਿਆਂ ਕੇਰਲ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਅਧਿਐਨ ਕੇਂਦਰ ਹੋ ਸਕਦਾ ਹੈ। ਰਾਜ ਸਰਕਾਰ ਕੋਵਿਡ-19 ਦੇ ਮਰੀਜ਼ਾਂ ਉੱਤੇ ਲੰਮੇ ਸਮੇਂ ਦੇ ਪ੍ਰਭਾਵਾਂ ਬਾਰੇ ਜਾਣਨ ਲਈ ਪੋਸਟ ਕੋਵਿਡ ਰਜਿਸਟਰੀ ਸਥਾਪਤ ਕਰਨ ਦੀ ਵੀ ਪ੍ਰਕਿਰਿਆ ਵਿੱਚ ਹੈ। ਇਸ ਦੌਰਾਨ ਕੁੱਲ ਕੋਵਿਡ-19 ਕੇਸਾਂ ਦੀ ਗਿਣਤੀ 5,45,641 ਤੱਕ ਪਹੁੰਚ ਗਈ ਹੈ, ਜਦੋਂ ਕਿ ਰਾਜ ਵਿੱਚ ਕੱਲ 5,722 ਨਵੇਂ ਕੇਸ ਸਾਹਮਣੇ ਆਏ। ਹੁਣ ਤੱਕ 4,75,320 ਵਿਅਕਤੀ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ, ਜਦਕਿ 68,229 ਮਰੀਜ਼ ਹਾਲੇ ਵੀ ਇਲਾਜ ਅਧੀਨ ਹਨ। ਟੈਸਟ ਪਾਜ਼ਿਟਿਵ ਦੀ ਦਰ ਘਟ ਕੇ 8.54 ਫ਼ੀਸਦੀ ਹੈ।

  • ਤਮਿਲ ਨਾਡੂ: ਮੁੱਖ ਮੰਤਰੀ ਐਡਾਪਾਡੀ ਕੇ ਪਲਾਨੀਸਵਾਮੀ ਨੇ ਵੀਰਵਾਰ ਨੂੰ 123.53 ਕਰੋੜ ਰੁਪਏ ਦੇ 86 ਮੁਕੰਮਲ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ 6,832 ਲਾਭਪਾਤਰੀਆਂ ਨੂੰ 46.32 ਕਰੋੜ ਰੁਪਏ ਦੀ ਭਲਾਈ ਸਹਾਇਤਾ ਵੰਡੀ। ਉਨ੍ਹਾਂ ਨੇ ਸਲੇਮ ਦੇ ਥਰਮੰਗਲਮ ਨੇੜੇ ਵਣਵਾਸੀ ਪੌਲੀਟੈਕਨਿਕ ਕਾਲਜ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਵੱਖ-ਵੱਖ ਵਿਭਾਗਾਂ ਲਈ 118.93 ਕਰੋੜ ਰੁਪਏ ਦੇ 44 ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਵੱਖ-ਵੱਖ ਵਿਭਾਗਾਂ ਲਈ 3.09 ਕਰੋੜ ਰੁਪਏ ਦੇ 10 ਨਵੇਂ ਵਾਹਨ ਰਵਾਨਾ ਕੀਤੇ। ਤਿਰੂਵਨਮਲਾਈ ਕਾਰਥੀਗਾਈ ਦੀਪਮ ਦੇ ਤਿਉਹਾਰ ਮਹਾਮਾਰੀ ਦੀਆਂ ਪਾਬੰਦੀਆਂ ਦੇ ਵਿਚਕਾਰ ਸ਼ੁਰੂ ਹੁੰਦੇ ਹਨ; ਤਮਿਲ ਨਾਡੂ ਦੇ ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟਸ (ਐੱਚਆਰ ਐਂਡ ਸੀਈ) ਦੇ ਸੇਵਕ ਐੱਸ ਰਾਮਚੰਦਰਨ ਸਮੇਤ ਕਈ ਵੀਆਈਪੀਜ਼ ਨੇ ਭਾਗ ਲਿਆ।

  • ਕਰਨਾਟਕ: ਮਾਹਰਾਂ ਨੇ ਕਿਹਾ ਕਿ ਕਰਨਾਟਕ ਵਿੱਚ ਕੋਵਿਡ ਦੀ ਕਰਵ ਪੱਧਰੀ ਹੋ ਰਹੀ ਹੈ| ਮਾਹਰ ਕਹਿੰਦੇ ਹਨ ਕਿ ਯੂਰਪ ਵਿੱਚ ਬਿਮਾਰੀ ਦਾ ਤਰੀਕਾ ਦੱਸਦਾ ਹੈ ਕਿ ਦੂਜਾ ਵਾਧਾ 2-3 ਮਹੀਨਿਆਂ ਬਾਅਦ ਹੁੰਦਾ ਹੈ, ਸੋ ਸਾਨੂੰ ਫ਼ਰਵਰੀ, ਮਾਰਚ ਵਿੱਚ ਸੰਕੇਤਾਂ ਦੀ ਉਡੀਕ ਕਰਨ ਦੀ ਲੋੜ ਹੈ| ਕੇਂਦਰੀ ਮੰਤਰੀ ਡੀ. ਵੀ. ਸਦਾਨੰਦ ਗੌੜਾ ਨੂੰ ਕੋਵਿਡ ਲਈ ਪਾਜ਼ਿਟਿਵ ਪਾਇਆ ਗਿਆ ਹੈ| ਕਰਨਾਟਕ ਦੇ ਹਾਈਕੋਰਟ ਨੇ ਕੋਵਿਡ-19 ਨਿਯਮਾਂ ਦੀ ਉਲੰਘਣਾ ’ਤੇ ਨੋਟਿਸ ਜਾਰੀ ਕਰਨ ਲਈ ਰਾਜਨੀਤਿਕ ਪਾਰਟੀਆਂ ਦੀ ਸੂਚੀ ਮੰਗੀ।

  • ਆਂਧਰ ਪ੍ਰਦੇਸ਼: ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈਡੀ ਨੇ ਪਵਿੱਤਰ ਤੁੰਗਾਭਧਰਾ ਪੁਸ਼ਕਰਾਲੂ ਦਾ ਉਦਘਾਟਨ ਕੀਤਾ, ਵਿਸ਼ੇਸ਼ ਪੂਜਾਵਾਂ ਕਰਵਾਈਆਂ ਅਤੇ ਕੁਰਨੂਲ ਦੇ ਸੰਕਲ ਭਾਗ ਘਾਟ ਵਿਖੇ ਤੁੰਗਭਦਰਾ ਨਦੀ ਨੂੰ ਹਰਾਤੀ ਦਿੱਤੀ। ਕੋਵਿਡ ਦੇ ਮੱਦੇਨਜ਼ਰ ਦੇਖੇ ਹਾਲਾਤਾਂ ਦੇ ਬਾਵਜੂਦ, ਸਰਕਾਰ ਨੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ, ਬਿਨਾਂ ਕਿਸੇ ਧੱਕੇਸ਼ਾਹੀ ਦੇ ਰਵਾਇਤੀ ਅਤੇ ਵਿਗਿਆਨਕ ਢੰਗ ਨਾਲ ਚਲਦਿਆਂ ਪੁਸ਼ਕਰਾਲੂ ਨੂੰ ਸਫ਼ਲ ਬਣਾਉਣ ਦਾ ਫੈਸਲਾ ਕੀਤਾ ਹੈ। ਤੁੰਗਭਦਰਾ ਪੁਸ਼ਕਰਾਲੂ ਦਾ ਆਯੋਜਨ 12 ਦਿਨਾਂ ਤੱਕ ਕੀਤਾ ਜਾਵੇਗਾ। ਸ਼ਰਧਾਲੂਆਂ ਨੂੰ ਕੋਵਿਡ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਘਾਟਿਆਂ ’ਤੇ ਆਪਣੀ ਪੂਜਾ ਕਰਨ ਦੀ ਆਗਿਆ ਹੈ| ਐਂਡੋਮੈਂਟਸ ਮੰਤਰੀ ਵੇਲਮਪੱਲੀ ਸ੍ਰੀਨਿਵਾਸ ਨੇ ਕਿਹਾ ਕਿ ਕੋਵਿਡ-19 ਦੇ ਸੰਬੰਧ ਵਿੱਚ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਸ਼ਰਧਾਲੂ ਨੂੰ ਨਦੀ ਵਿੱਚ ਡੁੱਬਕੀ ਲਗਾਉਣ ਦੀ ਮਨਜੂਰੀ ਨਹੀਂ ਹੈ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 894 ਨਵੇਂ ਕੇਸ ਆਏ, 1057 ਦੀ ਰਿਕਵਰੀ ਹੋਈ ਅਤੇ 4 ਮੌਤਾਂ ਹੋਈਆਂ ਹਨ; ਕੁੱਲ ਕੇਸ: 2,61,728; ਐਕਟਿਵ ਕੇਸ: 12,515; ਮੌਤਾਂ: 1423; 94.67 ਫ਼ੀਸਦੀ ਦੀ ਰਿਕਵਰੀ ਦਰ ਦੇ ਨਾਲ 2,47,790 ਮਰੀਜ਼ ਡਿਸਚਾਰਜ ਹੋਏ, ਜਦਕਿ ਦੇਸ਼ ਵਿਆਪੀ ਰਿਕਵਰੀ ਦੀ ਦਰ 93.6 ਫ਼ੀਸਦੀ ਹੈ|

 

ਫੈਕਟ ਚੈੱਕ

 

https://static.pib.gov.in/WriteReadData/userfiles/image/image007R705.png

 

https://static.pib.gov.in/WriteReadData/userfiles/image/image008AUQL.png

 

Image

 

*******

 

ਵਾਈਬੀ



(Release ID: 1674615) Visitor Counter : 130