ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਚਾਰ ਰਾਜਾਂ ਵਿੱਚ ਉੱਚ ਪੱਧਰੀ ਟੀਮਾਂ ਭੇਜੀਆਂ, ਦੂਜਿਆਂ ਲ
ਕੇਂਦਰ ਨੇ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪਤਾ ਨਾ ਲੱਗਣ ਵਾਲੇ ਅਤੇ ਰਹਿ ਗਏ ਮਰੀਜ਼ਾਂ ਦਾ ਪਤਾ ਲਗਾਉਣ ਲਈ ਟੈਸਟਿੰਗ ਪੱਧਰ ਨੂੰ ਵਧਾਏ ਜਾਣ ਦੀ ਸਲਾਹ ਦਿੱਤੀ

ਵੱਡੀ ਗਿਣਤੀ ਵਿੱਚ ਜਾਂਚ ਪੋਜ਼ੀਟਿਵ ਦਰ ਵਿੱਚ ਗਿਰਾਵਟ ਨੂੰ ਯਕੀਨੀ ਬਣਾਏਗੀ

ਐਕਟਿਵ ਕੇਸ ਕੁੱਲ ਕੇਸਾਂ ਦੇ ਪੰਜ ਫ਼ੀਸਦ ਤੋਂ ਹੇਠਾਂ ਬਰਕਰਾਰ

Posted On: 20 NOV 2020 12:13PM by PIB Chandigarh


ਕੇਂਦਰ ਸਰਕਾਰ ਨੇ ਚਾਰ ਉੱਚ ਪੱਧਰੀ ਟੀਮਾਂ ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਣੀਪੁਰ ਭੇਜੀਆਂ ਹਨ। ਟੀਮਾਂ ਕੋਵਿਡ ਦੇ ਬਹੁਤ ਸਾਰੇ ਕੇਸਾਂ ਵਾਲੇ ਜ਼ਿਲ੍ਹਿਆਂ ਦਾ ਦੌਰਾ ਕਰਨਗੀਆਂ ਅਤੇ ਪੋਜ਼ੀਟਿਵ ਮਾਮਲਿਆਂ ਦੀ ਰੋਕਥਾਮ, ਨਿਗਰਾਨੀ, ਜਾਂਚ, ਸੰਕਰਮਣ ਰੋਕਥਾਮ ਅਤੇ ਨਿਯੰਤਰਣ ਉਪਾਵਾਂ ਅਤੇ ਕੁਸ਼ਲ ਕਲੀਨਿਕਲ ਪ੍ਰਬੰਧਨ ਨੂੰ ਮਜ਼ਬੂਤ ​​ਕਰਨ ਲਈ ਰਾਜ ਦੇ ਯਤਨਾਂ ਨੂੰ ਤੇਜ਼ ਕਰਨਗੀਆਂ। ਕੇਂਦਰੀ ਟੀਮ ਸਮੇਂ ਸਿਰ ਇਲਾਜ ਅਤੇ ਇਸ ਤੋਂ ਬਾਅਦ ਦੀ ਪ੍ਰਕਿਰਿਆ ਨਾਲ ਜੁੜੀਆਂ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਲਈ ਵੀ ਸੇਧ ਦੇਵੇਗੀ। ਕੇਂਦਰ ਹੋਰ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਉੱਚ ਪੱਧਰੀ ਬਹੁ-ਅਨੁਸ਼ਾਸਨੀ ਟੀਮਾਂ ਭੇਜਣ ਬਾਰੇ ਵਿਚਾਰ ਕਰ ਰਿਹਾ ਹੈ ਜਿਥੇ ਕੋਵਿਡ -19 ਦੇ ਪੋਜ਼ੀਟਿਵ ਮਾਮਲਿਆਂ ਵਿੱਚ ਵਾਧਾ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ।

ਕੇਂਦਰ ਸਰਕਾਰ ਨੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਤੇਜ਼ ਰਫ਼ਤਾਰੀ ਅਤੇ ਵਿਆਪਕ ਟੈਸਟ ਕਰਵਾਉਣ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਪੋਜ਼ੀਟਿਵ ਕੋਵਿਡ-19 ਮਾਮਲਿਆਂ ਦੇ ਪਤਾ ਨਾ ਲੱਗਣ ਵਾਲੇ ਅਤੇ ਰਹਿ ਚੁੱਕੇ ਮਰੀਜ਼ਾਂ ਨੂੰ ਸਮੇਂ ਸਿਰ ਜਾਣਕਾਰੀ ਸਕੇ ਅਤੇ ਪ੍ਰਭਾਵਸ਼ਾਲੀ ਟਰੇਸਿੰਗ,ਕੰਟੈਨਮੈਂਟ ਅਤੇ ਇਸ ਤੋਂ ਬਾਅਦ ਦਾ ਇਲਾਜ਼ ਕੀਤਾ ਜਾ ਸਕੇ। 

ਭਾਰਤ ਨੇ ਹੁਣ ਤੱਕ ਕੁੱਲ 12,95,91,786 ਨਮੂਨਿਆਂ ਦੀ ਜਾਂਚ ਕੀਤੀ ਹੈ। ਪਿਛਲੇ 24 ਘੰਟਿਆਂ ਵਿੱਚ 10 ਲੱਖ ਤੋਂ ਵੱਧ ਟੈਸਟ (10,83,397) ਕੀਤੇ ਗਏ। ਵੱਡੀ ਗਿਣਤੀ ਵਿੱਚ ਵਿਆਪਕ ਟੈਸਟਾਂ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਸਮੁੱਚੀ ਪੋਜ਼ੀਟਿਵ ਦਰ ਨੀਵੇਂ ਪੱਧਰ 'ਤੇ ਬਰਕਰਾਰ ਹੈ ਅਤੇ ਇਸ ਵੇਲੇ ਹੇਠਾਂ ਜਾ ਰਹੀ ਹੈ। ਸਮੁੱਚੀ ਰਾਸ਼ਟਰੀ ਪੋਜ਼ੀਟਿਵ ਦਰ ਅੱਜ 6.95 ਫ਼ੀਸਦ ਹੈ, ਜੋ 7 ਫ਼ੀਸਦ ਤੋਂ ਹੇਠਾਂ ਹੈ। ਵੱਡੀ ਗਿਣਤੀ ਵਿੱਚ ਜਾਂਚ ਆਖਰਕਾਰ ਪੋਜ਼ੀਟਿਵ ਦਰ ਨੂੰ ਘੱਟ ਕਰਦੀ ਹੈ। http://static.pib.gov.in/WriteReadData/userfiles/image/image00135BZ.jpg

34 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 140 ਤੋਂ ਵੱਧ ਟੈਸਟ ਪ੍ਰਤੀ ਦਿਨ ਪ੍ਰਤੀ ਮਿਲੀਅਨ ਕੀਤੇ ਜਾ ਰਹੇ ਹਨ।ਵਿਸ਼ਵ ਸਿਹਤ ਸੰਗਠਨ ਨੇ ਆਪਣੇ ਦਿਸ਼ਾ ਨਿਰਦੇਸ਼ਾਂ ਦੇ ਨੋਟ ਵਿੱਚ, ਕੋਵਿਡ-19 ਦੇ ਪ੍ਰਸੰਗ ਵਿੱਚ "ਜਨਤਕ ਸਿਹਤ ਦੇ ਮਾਪਦੰਡਾਂ 'ਤੇ ਧਿਆਨ ਕੇਂਦਰਤ ਕਰਨ ਲਈ ਜਨਤਕ ਸਿਹਤ ਅਤੇ ਸਮਾਜਿਕ ਉਪਾਵਾਂ ਦੇ ਅਨੁਕੂਲ ਹੋਣ ਲਈ "ਸ਼ੱਕੀ ਮਾਮਲਿਆਂ ਦੀ ਵਿਆਪਕ ਨਿਗਰਾਨੀ ਲਈ ਸਲਾਹ ਦਿੱਤੀ ਗਈ ਹੈ।"

http://static.pib.gov.in/WriteReadData/userfiles/image/image002O3F3.jpg

20 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਰਾਸ਼ਟਰੀ ਔਸਤ (6.95 ਫ਼ੀਸਦ) ਨਾਲੋਂ ਘੱਟ ਸਮੁੱਚੀ ਪੋਜ਼ੀਟਿਵ ਦਰ ਹੈ। http://static.pib.gov.in/WriteReadData/userfiles/image/image003JBHL.jpg

ਪਿਛਲੇ 24 ਘੰਟਿਆਂ ਵਿੱਚ, 45,882 ਵਿਅਕਤੀ ਕੋਵਿਡ ਨਾਲ ਸੰਕਰਮਿਤ ਹੋਏ। ਭਾਰਤ ਵਿੱਚ ਇਸ ਸਮੇਂ ਦੇਸ਼ ਦੇ ਕੁੱਲ ਸਕਾਰਾਤਮਕ ਮਾਮਲਿਆਂ ਵਿੱਚ 4.93 ਫ਼ੀਸਦ ਭਾਵ 4,43,794 ਐਕਟਿਵ ਕੇਸ ਹਨ ਅਤੇ ਇਹ ਪੰਜ ਪ੍ਰਤੀਸ਼ਤ ਤੋਂ ਹੇਠਾਂ ਬਰਕਰਾਰ ਹਨ।

ਕੁੱਲ ਐਕਟਿਵ ਮਾਮਲਿਆਂ ਦਾ 78.2 ਫ਼ੀਸਦ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 18.19 ਫ਼ੀਸਦ ਮਾਮਲੇ ਸਾਹਮਣੇ ਆਏ ਹਨ।http://static.pib.gov.in/WriteReadData/userfiles/image/image004BVX8.jpg

28 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਅੱਜ ਦੀ ਤਾਰੀਖ ਵਿੱਚ 20,000 ਤੋਂ ਘੱਟ ਐਕਟਿਵ ਮਾਮਲੇ ਹਨ।

http://static.pib.gov.in/WriteReadData/userfiles/image/image005VI7Y.jpg

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 44,807 ਕੇਸ ਠੀਕ ਹੋਏ ਹਨ ਜਿਸ ਨਾਲ ਕੁੱਲ ਗਿਣਤੀ 82,28,409 ਹੋ ਗਈ ਹੈ। ਸਿਹਤਯਾਬ ਹੋਣ ਦੀ ਦਰ ਅੱਜ ਵਧ ਕੇ 93.60 ਫ਼ੀਸਦ ਹੋ ਗਈ ਹੈ। ਰਿਕਵਰੀ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਮੌਜੂਦਾ ਸਮੇਂ ਇਹ 79,84,615 ਹੈ। 

ਨਵੇਂ ਰਿਕਵਰ ਮਾਮਲਿਆਂ ਵਿਚੋਂ, 78.02 ਫ਼ੀਸਦ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ। 

ਕੇਰਲ ਵਿੱਚ, ਇੱਕ ਦਿਨ ਵਿੱਚ 6,860 ਕੋਵਿਡ ਮਰੀਜ਼ ਠੀਕ ਹੋਏ। ਇਸ ਦੇ ਨਾਲ, ਕੇਰਲ ਇਸ ਸੂਚੀ ਵਿੱਚ ਸਿਖਰ 'ਤੇ ਹੈ ਅਤੇ ਇਸਦੇ ਬਾਅਦ ਦਿੱਲੀ ਵਿੱਚ ਇੱਕ ਦਿਨ ਵਿੱਚ 6,685 ਮਰੀਜ਼ ਠੀਕ ਹੋਏ। ਮਹਾਰਾਸ਼ਟਰ ਵਿੱਚ 5,860 ਮਰੀਜ ਸਿਹਤਯਾਬ ਹੋਏ। http://static.pib.gov.in/WriteReadData/userfiles/image/image0069FDZ.jpg

77.20 ਫ਼ੀਸਦ ਨਵੇਂ ਕੇਸ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸਾਹਮਣੇ ਆਏ ਹਨ। 

ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 7,546 ਮਾਮਲੇ ਸਾਹਮਣੇ ਆਏ। ਕੇਰਲ ਵਿੱਚ 5,722 ਨਵੇਂ ਕੇਸ ਦਰਜ ਹੋਏ, ਜਦੋਂ ਕਿ ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ 5,535 ਕੇਸ ਦਰਜ ਕੀਤੇ ਗਏ।http://static.pib.gov.in/WriteReadData/userfiles/image/image0070FWB.jpg

ਪਿਛਲੇ 24 ਘੰਟਿਆਂ ਦੌਰਾਨ 584 ਮੌਤਾਂ ਵਿਚੋਂ 81.85 ਫ਼ੀਸਦ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹੋਈਆਂ ਹਨ।

154 ਮੌਤਾਂ ਦੇ ਨਾਲ 26.32 ਫ਼ੀਸਦ ਨਵੀਂਆਂ ਮੌਤਾਂ ਮਹਾਰਾਸ਼ਟਰ ਵਿੱਚ ਹੋਈਆਂ ਹਨ। ਦਿੱਲੀ ਵਿੱਚ ਵੀ 93 ਮੌਤਾਂ ਹੋਈਆਂ ਜਦਕਿ ਪੱਛਮੀ ਬੰਗਾਲ ਵਿੱਚ 53 ਨਵੀਆਂ ਮੌਤਾਂ ਹੋਈਆਂ।http://static.pib.gov.in/WriteReadData/userfiles/image/image0083OMB.jpg

****

ਐਮਵੀ(Release ID: 1674562) Visitor Counter : 1