ਪ੍ਰਧਾਨ ਮੰਤਰੀ ਦਫਤਰ
ਜੀ20 ਦੇਸ਼ਾਂ ਦੇ ਆਗੂਆਂ ਦਾ 15ਵਾਂ ਸਿਖ਼ਰ ਸੰਮੇਲਨ (ਨਵੰਬਰ 21–22, 2020)
Posted On:
19 NOV 2020 8:33PM by PIB Chandigarh
1. ਮਹਾਮਹਿਮ ਸਮਰਾਟ ਸਲਮਾਨ ਬਿਨ ਅਬਦੁਲਅਜ਼ੀਜ਼ ਅਲ ਸਊਦ, ਦੋ ਪਵਿੱਤਰ ਮਸਜਿਦਾਂ ਦੇ ਕਸਟੋਡੀਅਨ, ਸਾਊਦੀ ਅਰਬ ਰਾਜ ਦੇ ਸੱਦੇ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ20 ਦੇਸ਼ਾਂ ਦੇ 15ਵੇਂ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣਗੇ, 21–22 ਨਵੰਬਰ, 2020 ਨੂੰ ਜਿਸ ਦੀ ਪ੍ਰਧਾਨਗੀ ਸਾਊਦੀ ਅਰਬ ਰਾਜ ਦੁਆਰਾ ਕੀਤੀ ਜਾਵੇਗੀ ਤੇ ਇਸ ਦਾ ਵਿਸ਼ਾ ‘ਸਭ ਲਈ 21ਵੀਂ ਸਦੀ ਦੇ ਅਵਸਰਾਂ ਦਾ ਲਾਭ ਲੈਣਾ’ ਹੋਵੇਗਾ। ਇਹ ਬੈਠਕ ਇੱਕ ਵਰਚੁਅਲ ਫ਼ਾਰਮੈਟ ਵਿੱਚ ਹੋਵੇਗੀ।
2. ਜੀ20 ਦੇਸ਼ਾਂ ਦੇ ਆਗੂਆਂ ਦੀ ਸਾਲ 2020 ’ਚ ਹੋਣ ਵਾਲੀ ਇਹ ਦੂਜੀ ਸਿਖ਼ਰ–ਬੈਠਕ ਹੋਵੇਗੀ। ਪ੍ਰਧਾਨ ਮੰਤਰੀ ਅਤੇ ਸਾਊਦੀ ਅਰਬ ਦੇ ਸਮਰਾਟ ਬਣਨ ਵਾਲੇ ਸ਼ਹਿਜ਼ਾਦੇ ਦਰਮਿਆਨ ਟੈਲੀਫ਼ੋਨ ਉੱਤੇ ਹੋਈ ਗੱਲਬਾਤ ਤੋਂ ਬਾਅਦ ਪਿਛਲਾ ਜੀ20 ਦੇਸ਼ਾਂ ਦੇ ਆਗੂਆਂ ਦਾ ਅਸਾਧਾਰਣ ਸਿਖ਼ਰ–ਸੰਮੇਲਨ ਮਾਰਚ 2020 ਵਿੱਚ ਹੋਇਆ ਸੀ, ਜਿੱਥੇ ਆਗੂਆਂ ਨੇ ਕੋਵਿਡ–19 ਮਹਾਮਾਰੀ ਦਾ ਫੈਲਣਾ ਰੋਕਣ ਅਤੇ ਪੂਰੇ ਤਾਲਮੇਲ ਨਾਲ ਵਿਸ਼ਵ–ਪੱਧਰੀ ਹੁੰਗਾਰਾ ਦੇਣ ਵਿੱਚ ਮਦਦ ਲਈ ਜੀ20 ਦੇਸ਼ਾਂ ਦਰਮਿਆਨ ਸਮੇਂ–ਸਿਰ ਸਮਝ ਵਿਕਸਿਤ ਕੀਤੀ ਸੀ।
3. ਹੋਣ ਵਾਲੇ ਇਸ ਜੀ20 ਸਿਖ਼ਰ–ਸੰਮੇਲਨ ਦਾ ਫ਼ੋਕਸ ਕੋਵਿਡ–19 ਤੋਂ ਇੱਕ ਸਮਾਵੇਸ਼ੀ, ਮਜ਼ਬੂਤ ਤੇ ਚਿਰ–ਸਥਾਈ ਸਿਹਤਯਾਬੀ ਹੋਵੇਗਾ। ਜੀ30 ਸਿਖ਼ਰ–ਸੰਮੇਲਨ ਦੌਰਾਨ, ਆਗੂ ਮਹਾਮਾਰੀ ਨਾਲ ਨਿਪਟਣ ਦੀਆਂ ਤਿਆਰੀਆਂ ਤੇ ਨੌਕਰੀਆਂ ਬਹਾਲ ਕਰਨ ਦੇ ਤਰੀਕਿਆਂ ਤੇ ਸਾਧਨਾਂ ਬਾਰੇ ਵਿਚਾਰ–ਵਟਾਂਦਰਾ ਕਰਨਗੇ। ਇਸ ਦੇ ਨਾਲ ਹੀ ਆਗੂ ਇੱਕ ਸਮਾਵੇਸ਼ੀ, ਚਿਰ–ਸਥਾਈ ਤੇ ਮਜ਼ਬੂਤ ਭਵਿੱਖ ਦੀ ਉਸਰੀ ਲਈ ਆਪਣੀ ਦੂਰ–ਦ੍ਰਿਸ਼ਟੀ ਵੀ ਸਾਂਝੀ ਕਰਨਗੇ।
4. ਸਾਊਦੀ ਅਰਬ ਨਾਲ ਭਾਰਤ ਜੀ20 ਤ੍ਰੋਇਕਾ ਵਿੱਚ ਦਾਖ਼ਲ ਹੋਵੇਗਾ, ਜਦੋਂ ਇਟਲੀ 1 ਦਸੰਬਰ, 2020 ਨੂੰ ਜੀ–20 ਦੇਸ਼ਾਂ ਦੀ ਪ੍ਰਧਾਨਗੀ ਸੰਭਾਲੇਗਾ।
***
ਡੀਐੱਸ/ਐੱਸਐੱਚ/ਏਕੇ
(Release ID: 1674241)
Visitor Counter : 190
Read this release in:
Marathi
,
English
,
Urdu
,
Hindi
,
Odia
,
Manipuri
,
Telugu
,
Bengali
,
Assamese
,
Gujarati
,
Tamil
,
Kannada
,
Malayalam