PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 18 NOV 2020 6:01PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

https://static.pib.gov.in/WriteReadData/userfiles/image/image004QVEI.png

#Unite2FightCorona

#IndiaFightsCorona

 

https://static.pib.gov.in/WriteReadData/userfiles/image/image005W14G.jpg

Image

 

ਭਾਰਤ ਵਿੱਚ  ਰੋਜ਼ਾਨਾ ਪੁਸ਼ਟੀ ਵਾਲੇ ਮਾਮਲਿਆਂ ਨਾਲੋਂ ਵਧੇਰੇ ਰਿਕਵਰੀ ਦਾ ਰਿਕਾਰਡ ਲਗਾਤਾਰ 46ਵੇਂ ਦਿਨ ਜਾਰੀ, 11ਵੇਂ ਦਿਨ ਨਵੇਂ ਪੁਸ਼ਟੀ ਵਾਲੇ ਮਾਮਲੇ 50 ਹਜ਼ਾਰ ਤੋਂ ਹੇਠਾਂ ਰਹੇ

ਭਾਰਤ, ਤਕਰੀਬਨ ਪਿਛਲੇ ਡੇਢ ਮਹੀਨੇ ਤੋਂ ਕੋਰੋਨਾ ਦੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਤੁਲਨਾ ਵਿੱਚ ਪ੍ਰਤੀ ਦਿਨ ਠੀਕ ਹੋਣ ਵਾਲਿਆਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਦਰਜ ਕਰਵਾ ਰਿਹਾ ਹੈ। ਲਗਾਤਾਰ 11ਵੇਂ ਦਿਨ ਨਵੇਂ ਪੁਸ਼ਟੀ ਵਾਲੇ ਮਾਮਲੇ 50 ਹਜ਼ਾਰ ਤੋਂ ਹੇਠਾਂ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੀ ਨਵੀਂ ਰਿਕਵਰੀ 44,739 ਰਹੀ ਹੈ ਜਦਕਿ ਸਿਰਫ 38,617 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।  ਕੋਵਿਡ-19 ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੇ ਮੁਕਾਬਲੇ ਪੋਜੀਟਿਵ ਕੇਸਾਂ ਦੀ ਗਿਣਤੀ ਅੱਜ ਦੇ ਦਿਨ ਵਿੱਚ 5.01 ਫੀਸਦੀ ਰਹਿ ਗਈ ਹੈ। ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਰਿਕਵਰੀ ਦਰ ਵਧ ਕੇ 93.52% ਹੋ ਗਈ ਹੈ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਤੋਂ 83,35,109 ਮਰੀਜ਼ ਠੀਕ ਹੋ ਚੁੱਕੇ ਹਨ। ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 74.98 ਫੀਸਦੀ ਮਾਮਲੇ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ। ਕੇਰਲ ਵਿੱਚ ਕੋਵਿਡ ਤੋਂ 6,620 ਵਿਅਕਤੀਆਂ ਨੂੰ ਸਿਹਤਯਾਬ ਐਲਾਨਿਆ ਗਿਆ ਹੈ, ਜਿਹੜਾ ਰੋਜ਼ਾਨਾ ਰਿਕਵਰੀ ਦੇ ਲਿਹਾਜ਼ ਨਾਲ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਮਹਾਰਾਸ਼ਟਰ ਚ ਰੋਜ਼ਾਨਾ ਦੀ ਰਿਕਵਰੀ 5,123 ਦਰਜ ਕੀਤੀ ਗਈ ਹੈ ਜਦਕਿ ਦਿੱਲੀ ਵਿੱਚ 4,421 ਨਵੀ ਰਿਕਵਰੀ ਹੋਈ ਹੈ। ਨਵੇਂ ਪੁਸ਼ਟੀ ਵਾਲੇ ਮਾਮਲਿਆਂ ਚ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ 76.15 ਫੀਸਦੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ 6,396 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੇਰਲ ਵਿੱਚ 5,792 ਨਵੇਂ ਕੇਸ ਦਰਜ ਕੀਤੇ ਗਏ ਹਨ ਜਦਕਿ ਪੱਛਮੀ ਬੰਗਾਲ ਵਿੱਚ ਕੱਲ੍ਹ 3,654 ਨਵੇਂ ਕੇਸ ਸਾਹਮਣੇ ਆਏ ਸਨ। ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 447 ਮਾਮਲਿਆਂ ਵਿੱਚ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹਿੱਸੇਦਾਰੀ 78.9 ਫੀਸਦੀ ਦਰਜ ਕੀਤੀ ਗਈ ਹੈ। 20.89 ਫੀਸਦੀ ਨਵੀਆਂ ਮੌਤਾਂ ਦਿੱਲੀ ਵਿਚ ਹੋਈਆਂ ਹਨ, ਜਿਥੇ 99 ਮੌਤਾਂ ਹੋਈਆਂ। ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਵਿੱਚ ਲੜੀਵਾਰ 68 ਅਤੇ 52 ਮੌਤਾਂ ਹੋਈਆਂ।

https://pib.gov.in/PressReleseDetail.aspx?PRID=1673680

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਨਵ–ਨਿਰਵਾਚਿਤ ਰਾਸ਼ਟਰਪਤੀ ਮਹਾਮਹਿਮ ਜੋਜ਼ਫ਼ ਆਰ. ਬਾਇਡਨ ਦੀ ਟੈਲੀਫ਼ੋਨ ’ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਜ ਅਮਰੀਕਾ ਦੇ ਨਵ–ਨਿਰਵਾਚਿਤ ਰਾਸ਼ਟਰਪਤੀ ਮਹਾਮਹਿਮ ਜੋਜ਼ਫ਼ ਆਰ. ਬਾਇਡਨ ਨਾਲ ਅੱਜ ਟੈਲੀਫ਼ੋਨ ਉੱਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਨਵ–ਨਿਰਵਾਚਿਤ ਰਾਸ਼ਟਰਪਤੀ ਬਾਇਡਨ ਨੂੰ ਉਨ੍ਹਾਂ ਦੀ ਚੋਣ ਉੱਤੇ ਗਰਮਜੋਸ਼ੀ ਨਾਲ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਅਮਰੀਕਾ ਵਿੱਚ ਇਹ ਜਮਹੂਰੀ ਰਵਾਇਤਾਂ ਦੀ ਮਜ਼ਬੂਤੀ ਤੇ ਲਚਕਤਾ ਦਾ ਇੱਕ ਸਬੂਤ ਹੈ। ਪ੍ਰਧਾਨ ਮੰਤਰੀ ਨੇ ਸੈਨੇਟਰ ਅਤੇ ਨਵ–ਨਿਰਵਾਚਿਤ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੀ ਤਹਿ–ਦਿਲੋਂ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਹ ਆਗੂ ਸਾਂਝੀਆਂ ਕਦਰਾਂ–ਕੀਮਤਾਂ ਤੇ ਸਾਂਝੇ ਹਿਤਾਂ ਦੇ ਅਧਾਰ ਉੱਤੇ ਭਾਰਤ–ਅਮਰੀਕਾ ਵਿਆਪਕ ਵਿਸ਼ਵ–ਪੱਧਰੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ। ਉਨ੍ਹਾਂ ਕੋਵਿਡ–19 ਮਹਾਮਾਰੀ ਨੂੰ ਰੋਕਣ, ਕਿਫ਼ਾਇਤੀ ਵੈਕਸੀਨਾਂ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ, ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਨਿਪਟਣ ਤੇ ਹਿੰਦ–ਪ੍ਰਸ਼ਾਂਤ ਮਹਾਸਾਗਰਾਂ ਦੇ ਖੇਤਰ ਵਿੱਚ ਸਹਿਯੋਗ ਸਮੇਤ ਆਪਣੀਆਂ ਤਰਜੀਹਾਂ ਬਾਰੇ ਵੀ ਵਿਚਾਰ–ਚਰਚਾ ਕੀਤੀ।

https://pib.gov.in/PressReleseDetail.aspx?PRID=1673605 

 

17 ਨਵੰਬਰ, 2020 ਨੂੰ ਤੀਸਰੇ ਸਲਾਨਾ ਬਲੂਮਬਰਗ ਨਿਊ ਇਕੌਨਮੀ ਫੋਰਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ

https://pib.gov.in/PressReleseDetail.aspx?PRID=1673513 

 

ਪ੍ਰਧਾਨ ਮੰਤਰੀ ਨੇ ਨਿਵੇਸ਼ਕਾਂ ਨੂੰ ਕਿਹਾ, ਭਾਰਤ ਦੇ ਸ਼ਹਿਰੀਕਰਣ ਵਿੱਚ ਨਿਵੇਸ਼ ਲਈ ਉਤੇਜਨਾਪੂਰਣ ਮੌਕੇ ਹਨ; ਕੋਵਿਡ ਤੋਂ ਬਾਅਦ ਦੇ ਵਿਸ਼ਵ ਨੂੰ ਮਾਨਸਿਕ ਸੋਚਣੀ ਤੇ ਅਭਿਆਸਾਂ ਨੂੰ ਨਵੇਂ ਸਿਰੇ ਤੋਂ ਸੈੱਟ ਕਰਨ ਦੀ ਜ਼ਰੂਰਤ ਹੋਵੇਗੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਿਵੇਸ਼ਕਾਂ ਨੂੰ ਭਾਰਤੀ ਸ਼ਹਿਰੀਕਰਣ ਵਿੱਚ ਸਰਮਾਇਆ ਲਾਉਣ ਦਾ ਸੱਦਾ ਦਿੱਤਾ। ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਤੀਸਰੇ ਸਲਾਨਾ ਬਲੂਮਬਰਗ ਨਿਊ ਇਕੌਨਮੀ ਫੋਰਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ‘ਜੇ ਤੁਸੀਂ ਸ਼ਹਿਰੀਕਰਣ ਵਿੱਚ ਸਰਮਾਇਆ ਲਾਉਣ ਬਾਰੇ ਵਿਚਾਰ ਕਰ ਰਹੇ ਹੋ, ਤਾਂ ਹੁਣ ਭਾਰਤ ’ਚ ਤੁਹਾਡੇ ਲਈ ਉਤੇਜਨਾਪੂਰਣ ਮੌਕੇ ਹਨ।  ਸ਼੍ਰੀ ਮੋਦੀ ਨੇ ਕਿਹਾ ਕਿ ਕੋਵਿਡ–19 ਤੋਂ ਬਾਅਦ ਦੇ ਵਿਸ਼ਵ ਨੂੰ ਮੁੜ–ਸ਼ੁਰੂਆਤ ਕਰਨ ਦੀ ਲੋੜ ਹੋਵੇਗੀ ਪਰ ਇਹ ਮੁੜ–ਸ਼ੁਰੂਆਤ ਸਭ ਕੁਝ ਨਵੇਂ ਸਿਰੇ ਤੋਂ ਸੈੱਟ ਕਰਨ ਤੋਂ ਬਿਨਾ ਸੰਭਵ ਨਹੀਂ ਹੋਵੇਗੀ। ਮਾਨਸਿਕ ਸੋਚਣੀ ਨੂੰ ਮੁੜ ਸੈੱਟ ਕਰਨਾ ਹੋਵੇਗਾ। ਪ੍ਰਕਿਰਿਆਵਾਂ ਤੇ ਅਭਿਆਸਾਂ ਨੂੰ ਨਵੇਂ ਸਿਰੇ ਤੋਂ ਸੈੱਟ ਕਰਨਾ ਹੋਵੇਗਾ। ਇਸ ਮਹਾਮਾਰੀ ਨੇ ਸਾਨੂੰ ਹਰੇਕ ਖੇਤਰ ਵਿੱਚ ਨਵੇਂ ਪ੍ਰੋਟੋਕੋਲਸ ਵਿਕਸਿਤ ਕਰਨ ਦਾ ਇੱਕ ਮੌਕਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ,‘ ਵਿਸ਼ਵ ਨੂੰ ਇਸ ਮੌਕੇ ਦਾ ਲਾਹਾ ਲੈਣਾ ਚਾਹੀਦਾ ਹੈ। ਸਾਨੂੰ ਵਿਸ਼ਵ ਦੀਆਂ ਕੋਵਿਡ ਤੋਂ ਬਾਅਦ ਦੀਆਂ ਜ਼ਰੂਰਤਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਸਾਡੇ ਸ਼ਹਿਰੀ ਕੇਂਦਰਾਂ ਨੂੰ ਨਵੀਂ ਨੁਹਾਰ ਬਖ਼ਸ਼ਣਾ ਇੱਕ ਚੰਗਾ ਸ਼ੁਰੂਆਤੀ ਨੁਕਤਾ ਹੋਵੇਗਾ।’ ਪ੍ਰਧਾਨ ਮੰਤਰੀ ਨੇ ਸ਼ਹਿਰੀ ਕੇਂਦਰਾਂ ਨੂੰ ਨਵਾਂ ਰੂਪ ਦੇਣ ਦੇ ਵਿਸ਼ੇ ਦੀ ਗੱਲ ਕਰਦਿਆਂ ਰੀਕਵਰੀ ਦੀ ਪ੍ਰਕਿਰਿਆ ਵਿੱਚ ਲੋਕਾਂ ਦੀ ਕੇਂਦਰਤਾ ਉੱਤੇ ਜ਼ੋਰ ਦਿੱਤਾ। ਲੋਕਾਂ ਤੇ ਸਥਾਨਕ ਭਾਈਚਾਰਿਆਂ ਨੂੰ ਸਭ ਤੋਂ ਵੱਡਾ ਆਧਾਰ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘ਮਹਾਮਾਰੀ ਨੇ ਇਸ ਤੱਥ ਉੱਤੇ ਮੁੜ ਜ਼ੋਰ ਦਿੱਤਾ ਹੈ ਕਿ ਸਮਾਜਾਂ ਤੇ ਕਾਰੋਬਾਰੀ ਅਦਾਰਿਆਂ ਵਜੋਂ ਸਾਡਾ ਸਭ ਤੋਂ ਵੱਡਾ ਵਸੀਲਾ ਸਾਡੇ ਲੋਕ ਹਨ। ਕੋਵਿਡ ਤੋਂ ਬਾਅਦ ਦੇ ਵਿਸ਼ਵ ਦੀ ਉਸਾਰੀ ਇਸ ਪ੍ਰਮੁੱਖ ਤੇ ਬੁਨਿਆਦੀ ਸਰੋਤ ਦਾ ਵਿਕਾਸ ਕਰ ਕੇ ਹੀ ਕਰਨੀ ਹੋਵੇਗੀ।’

https://pib.gov.in/PressReleseDetail.aspx?PRID=1673524 

 

ਭਾਰਤ–ਲਕਸਮਬਰਗ ਵਰਚੁਅਲ ਸਮਿਟ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਜ਼ੇਵੀਅਰ ਬੈੱਟਲ ਦਰਮਿਆਨ 19 ਨਵੰਬਰ, 2020 ਨੂੰ ਵਰਚੁਅਲ ਸਮਿਟ ਹੋਵੇਗਾ। ਇਹ ਪਿਛਲੇ ਦੋ ਦਹਾਕਿਆਂ ਦੌਰਾਨ ਭਾਰਤ ਤੇ ਲਕਸਮਬਰਗ ਦਰਮਿਆਨ ਪਹਿਲਾ ਇਕੱਲਾ ਸਮਿਟ ਹੋਵੇਗਾ। ਦੋਵੇਂ ਆਗੂ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਭਾਰਤ–ਲਕਸਮਬਰਗ ਸਹਿਯੋਗ ਮਜ਼ਬੂਤ ਕਰਨ ਸਮੇਤ ਦੁਵੱਲੇ ਸਬੰਧਾਂ ਦੇ ਸਮੁੱਚੇ ਵਰਣਕ੍ਰਮ ਬਾਰੇ ਵਿਚਾਰ ਕਰਨਗੇ। ਉਹ ਆਪਸੀ ਦਿਲਚਸਪੀ ਵਾਲੇ ਅੰਤਰਰਾਸ਼ਟਰੀ ਤੇ ਵਿਸ਼ਵ–ਪੱਧਰੀ ਮਸਲਿਆਂ ਬਾਰੇ ਵੀ ਵਿਚਾਰ ਸਾਂਝੇ ਕਰਨਗੇ।

https://pib.gov.in/PressReleseDetail.aspx?PRID=1673523

 

ਸਮਾਵੇਸ਼, ਵਿਭਿੰਨਤਾ ਅਤੇ ਉੱਤਮਤਾ ਦੇ ਸੁਮੇਲ ਦੀ ਪ੍ਰਤੀਨਿਧਤਾ ਕਰਦੀ ਹੈ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) : ਰਾਸ਼ਟਰਪਤੀ ਕੋਵਿੰਦ

ਭਾਰਤ ਦੇ ਸਾਰੇ ਹਿੱਸਿਆਂ ਤੋਂ ਅਤੇ ਸਮਾਜ ਦੇ ਸਾਰੇ ਵਰਗਾਂ ਤੋਂ ਆਉਣ ਵਾਲੇ ਵਿਦਿਆਰਥੀ ਉੱਤਤਮਾ ਲਈ ਸਮਾਨ ਅਵਸਰ ਦੇ ਮਾਹੌਲ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਅਧਿਐਨ ਕਰਦੇ ਹਨ। ਅਲੱਗ ਤਰ੍ਹਾਂ ਦੇ ਕਰੀਅਰ ਦੇ ਇਛੁੱਕ ਵਿਦਿਆਰਥੀ ਜੇਐੱਨਯੂ ਵਿੱਚ ਇਕੱਠੇ ਆਉਂਦੇ ਹਨ। ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਇੱਕ ਵੀਡਿਓ ਸੰਦੇਸ਼ ਜ਼ਰੀਏ ਅੱਜ (18 ਨਵੰਬਰ, 2020) ਜੇਐੱਨਯੂ ਦੀ ਚੌਥੀ ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਯੂਨੀਵਰਸਿਟੀ ਸਮਾਵੇਸ਼, ਵਿਭਿੰਨਤਾ ਅਤੇ ਉੱਤਮਤਾ ਦੇ ਸੁਮੇਲ ਦੀ ਪ੍ਰਤੀਨਿਧਤਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਐੱਨਯੂ ਦੀ ਉੱਤਮ ਫੈਕਲਟੀ ਖੁੱਲ੍ਹੀ ਬਹਿਸ ਅਤੇ ਵਿਚਾਰਾਂ ਦਾ ਸਨਮਾਨ ਕਰਨ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਦੀ ਰਹੀ ਹੈ। ਵਿਦਿਆਰਥੀਆਂ ਨੂੰ ਸਿੱਖਣ ਦੀ ਪ੍ਰਕਿਰਿਆ ਵਿੱਚ ਭਾਗੀਦਾਰ ਮੰਨਿਆ ਜਾਂਦਾ ਹੈ ਅਤੇ ਉੱਚ ਸਿੱਖਿਆ ਵਿੱਚ ਅਜਿਹਾ ਹੋਣਾ ਹੀ ਚਾਹੀਦਾ ਹੈ। ਯੂਨੀਵਰਸਿਨੀ ਜੀਵੰਤ ਚਰਚਾਵਾਂ ਲਈ ਜਾਣੀ ਜਾਂਦੀ ਹੈ ਜੋ ਕਲਾਸਾਂ ਦੇ ਬਾਹਰ, ਕੈਫੇਟੇਰੀਆ ਅਤੇ ਢਾਬਿਆਂ ਵਿੱਚ ਹਰ ਸਮੇਂ ਹੁੰਦੀ ਰਹਿੰਦੀ ਹੈ। ਰਾਸ਼ਟਰਪਤੀ ਨੇ ਕੋਵਿਡ-19 ਮਹਾਮਾਰੀ ਦੀ ਚਰਚਾ ਕਰਦੇ ਕਿਹਾ ਕਿ ਅੱਜ ਦੁਨੀਆ ਇਸ ਮਹਾਮਾਰੀ ਕਾਰਨ ਸੰਕਟ ਦੀ ਸਥਿਤੀ ਵਿੱਚ ਹੈ। ਮਹਾਮਾਰੀ ਦੇ ਮੌਜੂਦਾ ਦ੍ਰਿਸ਼ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਦੱਸਦੀ ਹੈ ਕਿ ਉੱਚ ਸਿੱਖਿਆ ਸੰਸਥਾਨਾਂ ਲਈ ਸੰਕ੍ਰਮਣ ਰੋਗਾਂ,  ਮਹਾਮਾਰੀ ਵਿਗਿਆਨ,  ਵਾਇਰੋਲੋਜੀ,  ਡਾਇਗਨੌਸਟਿਕਸ,  ਇੰਸਟਰੂਮੈਂਟੇਸ਼ਨ,  ਵੈਕਸੀਨੋਲੋਜੀ ਅਤੇ ਹੋਰ ਪ੍ਰਾਸੰਗਿਕ ਖੇਤਰਾਂ ਵਿੱਚ ਖੋਜ ਕਰਨ ਦਾ ਬੀੜਾ ਚੁੱਕਣਾ ਮਹੱਤਵਪੂਰਨ ਹੈ। ਸਬੰਧਿਤ ਸਮਾਜਿਕ ਮੁੱਦਿਆਂ ਦਾ ਵੀ ਅਧਿਐਨ ਕਰਨ ਦੀ ਜ਼ਰੂਰਤ ਹੈ, ਵਿਸ਼ੇਸ਼ ਕਰਕੇ ਬਹੁ-ਅਨੁਸ਼ਾਸਨੀ ਦ੍ਰਿਸ਼ਟੀਕੋਣ ਨਾਲ ਅਜਿਹਾ ਕਰਨਾ ਚਾਹੀਦਾ ਹੈ।

https://pib.gov.in/PressReleseDetail.aspx?PRID=1673734

 

ਡਾ. ਹਰਸ਼ ਵਰਧਨ ਨੇ ਐੱਚਆਈਵੀ ਦੀ ਰੋਕਥਾਮ ਲਈ ਆਲਮੀ ਰੋਕਥਾਮ ਗੱਠਜੋੜ (ਜੀਪੀਸੀ) ਨੂੰ ਸੰਬੋਧਨ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇਥੇ ਐਚਆਈਵੀ ਰੋਕਥਾਮ ਲਈ ਆਲਮੀ ਰੋਕਥਾਮ ਗੱਠਜੋੜ (ਜੀਪੀਸੀ) ਦੀ ਮੰਤਰੀ ਪੱਧਰ ਦੀ ਮੀਟਿੰਗ ਨੂੰ ਡਿਜੀਟਲ ਰੂਪ ਵਿੱਚ ਸੰਬੋਧਿਤ ਕੀਤਾ। ਡਾ. ਹਰਸ਼ ਵਰਧਨ ਨੇ ਵਿਸਤਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਨੇ ਕੋਵਿਡ-19 ਮਹਾਮਾਰੀ ਦੌਰਾਨ ਐਚਆਈਵੀ ਦੀ ਰੋਕਥਾਮ ਵਿੱਚ ਹੋਏ ਲਾਭਾਂ ਦੀ ਰਾਖੀ ਕੀਤੀ। “ਭਾਰਤ ਸਰਕਾਰ ਨੇ ਕਮਿਊਨਿਟੀ, ਸਿਵਲ ਸੁਸਾਇਟੀ, ਵਿਕਾਸ ਭਾਈਵਾਲਾਂ ਨੂੰ ਏਆਰਵੀ ਵੰਡਣ ਦੀ ਮਜਬੂਤ ਅਮਲ ਯੋਜਨਾ ਦੇ ਨਾਲ ਆਖਰੀ ਮੀਲ ਤੱਕ ਪਹੁੰਚ ਨੂੰ ਸ਼ਾਮਲ ਕਰਕੇ ਜਲਦੀ ਅਤੇ ਸਮੇਂ ਸਿਰ ਕਾਰਵਾਈ ਕੀਤੀ। ਸਰਕਾਰ ਨੇ ਵੱਖ-ਵੱਖ ਸਮਾਜ ਭਲਾਈ ਸਕੀਮਾਂ ਨਾਲ ਪ੍ਰਮੁੱਖ ਵਸੋਂ ਅਤੇ ਪੀਐਲਐੱਚਆਈਵੀ ਐੱਨਏਸੀਓ ਦੁਆਰਾ ਸਮੇਂ-ਸਮੇਂ 'ਤੇ ਸਲਾਹ-ਮਸ਼ਵਰੇ ਅਤੇ ਨਿਰਦੇਸ਼ ਨੋਟ ਜਾਰੀ ਕੀਤੇ ਗਏ, ਜੋ ਕਿ ਇਸ ਪ੍ਰਸੰਗ ਵਿੱਚ ਵਿਸ਼ਵਵਿਆਪੀ ਦਿਸ਼ਾ ਨਿਰਦੇਸ਼ਾਂ ਨਾਲ ਮੇਲ ਖਾਂਦਾ ਹੈ। "

https://pib.gov.in/PressReleseDetail.aspx?PRID=1673749

 

ਡਾ. ਹਰਸ਼ ਵਰਧਨ ਨੇ ਆਈਆਈਐੱਸਐੱਫ-2020 ਦੇ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ, ਆਈਆਈਐੱਸਐੱਫ -2020 ਇੱਕ ਵਰਚੁਅਲ ਪ੍ਰੋਗਰਾਮ ਹੋਵੇਗਾ

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਨਵੀਂ ਦਿੱਲੀ ਵਿਖੇ ਆਈਆਈਐੱਸਐੱਫ -2020 ਦੇ 6ਵੇਂ ਸੰਸਕਰਣ ਦੇ ਵੱਖ-ਵੱਖ ਸਮਾਗਮਾਂ ਦੀ ਪਰਦਾ ਹਟਾਉਣ ਦੀ ਰਸਮ ਅਦਾ ਕਰਕੇ ਸ਼ੁਰੂਆਤ ਕੀਤੀ। ਡਾ: ਹਰਸ਼ ਵਰਧਨ ਨੇ ਮੱਧ ਪ੍ਰਦੇਸ਼ ਦੇ ਸਰਕਾਰ, ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸਖਲੇਚਾ ਨਾਲ ਇਸ ਮੌਕੇ ਇਸ ਮੈਗਾ-ਈਵੈਂਟ ਦਾ ਈ-ਕਿਤਾਬਚਾ ਵੀ ਜਾਰੀ ਕੀਤਾ। ਆਈਆਈਐੱਸਐੱਫ ਇੱਕ ਸਾਲਾਨਾ ਸਮਾਗਮ ਹੈ ਜੋ ਡੀਐੱਸਟੀ, ਡੀਬੀਟੀ, ਐੱਮਓਈਐੱਫ, ਐੱਮਓਐੱਚਐੱਫਐੱਫ ਅਤੇ ਸੀਐੱਸਆਈਆਰ ਦੁਆਰਾ ਭਾਰਤ ਸਰਕਾਰ ਅਤੇ ਵਿਜਨਾ ਭਾਰਤੀ (ਵਿਭਾ) ਦੁਆਰਾ ਵੱਡੀ ਗਿਣਤੀ ਵਿੱਚ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੌਰਾਨ ਆਈਆਈਐੱਸਐੱਫ -2020 ਦੀ ਵੈੱਬਸਾਈਟ ਵੀ ਸ਼ੁਰੂ ਕੀਤੀ ਗਈ।

https://pib.gov.in/PressReleseDetail.aspx?PRID=1673515

 

ਡਾ. ਹਰਸ਼ ਵਰਧਨ ਨੇ ਸੀਐੱਸਆਈਆਰ-ਸੀਆਈਐੱਮਐੱਫਆਰ ਦੇ ਪਲੈਟੀਨਮ ਜੁਬਲੀ ਸਥਾਪਨਾ ਦਿਵਸ ਸਮਾਗਮ ਦਾ ਉਦਘਾਟਨ ਕੀਤਾ

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਨਵੀਂ ਦਿੱਲੀ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਅੱਜ ਸੀਐੱਸਆਈਆਰ-ਕੇਂਦਰੀ ਮਾਈਨਿੰਗ ਅਤੇ ਬਾਲਣ ਖੋਜ ਸੰਸਥਾ, ਧਨਬਾਦ ਜੋ ਕਿ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ਦੀ ਇੱਕ ਉੱਘੀ ਆਰ ਐਂਡ ਡੀ ਪ੍ਰਯੋਗਸ਼ਾਲਾ ਹੈ, ਦੇ ਪਲੈਟੀਨਮ ਜੁਬਲੀ ਸਥਾਪਨਾ ਦਿਵਸ ਸਮਾਗਮ ਦਾ ਉਦਘਾਟਨ ਕੀਤਾ। 

https://pib.gov.in/PressReleseDetail.aspx?PRID=1673486

 

51ਵੇਂ ਇੱਫੀ (IFFI) ਦੀ ਡੈਲੀਗੇਟ ਰਜਿਸਟ੍ਰੇਸ਼ਨ ਸ਼ੁਰੂ

ਇੱਫੀ (IFFI) ਨੇ ਜਨਵਰੀ 2021 ਵਿੱਚ ਹੋਣ ਵਾਲੇ 51ਵੇਂ ਇੱਫੀ ਦੀ  ਡੈਲੀਗੇਟ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 17 ਨਵੰਬਰ 2020 ਨੂੰ ਸ਼ੁਰੂ ਕਰ ਦਿੱਤੀ ਹੈ। ਇਹ ਪ੍ਰਕਿਰਿਆ ਨਿਮਨ ਭੁਗਤਾਨ ਸ਼੍ਰੇਣੀਆਂ ਲਈ ਫਿਲਮ ਫੈਸਟੀਵਲ ਦੇ ਫਿਜੀਕਲ ਫਾਰਮੈਟ ਲਈ ਸ਼ੁਰੂ ਕੀਤੀ ਗਈ ਹੈ:  ਡੈਲੀਗੇਟ ਸਿਨੇ ਐਂਥਿਊਜੀਐਸਟ-1000 ਰੁਪਏ+ ਐਪਲੀਕੇਬਲ ਟੈਕਸ ਅਤੇ ਡੈਲੀਗੇਟ ਪ੍ਰੋਫੈਸ਼ਨਲਸ-1000 ਰੁਪਏ+ ਐਪਲੀਕੇਬਲ ਟੈਕਸ।  ਰਜਿਸਟ੍ਰੇਸ਼ਨ ਨਿਮਨ ਯੂਆਰਐੱਲ (URL) ’ਤੇ ਕੀਤੀ ਜਾ ਸਕਦੀ ਹੈ: https://iffigoa.org/ ਕੋਵਿਡ-19 ਮਹਾਮਾਰੀ ਕਾਰਨ ਸੀਮਤ ਡੈਲੀਗੇਟਸ ਲਈ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ ’ਤੇ ਰਜਿਸਟ੍ਰੇਸ਼ਨ ਹੋਵੇਗੀ।

 

https://pib.gov.in/PressReleseDetail.aspx?PRID=1673731

 

ਪ੍ਰਧਾਨ ਮੰਤਰੀ-ਸਵਨਿਧੀ ਸਕੀਮ ਅਧੀਨ 25 ਲੱਖ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ

ਪ੍ਰਧਾਨ ਮੰਤਰੀ ਸਵਨਿਧੀ-ਪ੍ਰਧਾਨ ਮੰਤਰੀ ਸਟ੍ਰੀਟ ਵਿਕਰੇਤਾ ਆਤਮਨਿਰਭਰ ਨਿਧੀ- ਅਧੀਨ ਇੱਕ ਵਿਸ਼ੇਸ਼ ਮਾਈਕਰੋ-ਕ੍ਰੈਡਿਟ ਸਹੂਲਤ ਯੋਜਨਾ ਅਧੀਨ 25 ਲੱਖ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 12 ਲੱਖ ਤੋਂ ਵੱਧ ਮਨਜ਼ੂਰ ਕੀਤੀਆਂ ਗਈਆਂ ਹਨ ਅਤੇ ਲਗਭਗ 5.35 ਲੱਖ ਕਰਜ਼ੇ ਵੰਡੇ ਗਏ ਹਨ। ਉੱਤਰ ਪ੍ਰਦੇਸ਼ ਰਾਜ ਵਿੱਚ 6.5 ਲੱਖ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਸਨ , ਜਿਨ੍ਹਾਂ ਵਿੱਚੋਂ ਲਗਭਗ 3.27 ਲੱਖ ਮਨਜ਼ੂਰ ਕੀਤੀਆਂ ਗਈਆਂ ਅਤੇ 1.87 ਲੱਖ ਕਰਜ਼ੇ ਦਿੱਤੇ ਗਏ ਹਨ। ਉੱਤਰ ਪ੍ਰਦੇਸ਼ ਵਿੱਚ ਸਵੱਨਿਧੀ ਯੋਜਨਾ ਦੇ ਕਰਜ਼ੇ ਲਈ ਇਕਰਾਰਨਾਮੇ ਲਈ ਸਟੈਂਪ ਡਿਉਟੀ ਵਿੱਚ ਛੋਟ ਦਿੱਤੀ ਗਈ ਹੈ। ਵੈਂਡਰ ਜੋ ਕੋਵਿਡ -19 ਲਾੱਕ ਡਾਉਨ ਕਰਕੇ ਆਪਣੇ ਜੱਦੀ ਸਥਾਨਾਂ ਲਈ ਰਵਾਨਾ ਹੋਏ ਸਨ, ਉਹ ਆਪਣੀ ਵਾਪਸੀ 'ਤੇ ਲੋਨ ਲਈ ਯੋਗ ਹਨ। ਕਰਜ਼ਿਆਂ ਦੀ ਵਿਵਸਥਾ ਹਰ ਤਰ੍ਹਾਂ ਦੀ ਮੁਸ਼ਕਲ ਤੋਂ ਮੁਕਤ ਹੋ, ਕਿਉਂਕਿ ਕੋਈ ਵੀ ਵਿਅਕਤੀ ਆਪਣੇ ਆਪ ਕਿਸੇ ਵੀ ਆਮ ਸੇਵਾ ਕੇਂਦਰ ਜਾਂ ਮਿਉਂਸਪਲ ਦਫ਼ਤਰ ਜਾਂ ਬੈਂਕ ਜਾ ਕੇ ਅਪਲਾਈ ਕਰ ਸਕਦਾ ਹੈ। ਬੈਂਕ ਆਪਣੇ ਉੱਦਮ ਸ਼ੁਰੂ ਕਰਨ ਵਿਚ ਸਹਾਇਤਾ ਲਈ ਲੋਨ ਪ੍ਰਦਾਨ ਕਰਨ ਲਈ ਲੋਕਾਂ ਦੇ ਦਰਾਂ ਤਕ ਪਹੁੰਚ ਰਹੇ ਹਨ।

https://pib.gov.in/PressReleseDetail.aspx?PRID=1673685

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਮਹਾਰਾਸ਼ਟਰ: ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਦੇ ਮਕਸਦ ਨਾਲ ਮੁੰਬਈ ਦੀ ਸਿਵਿਕ ਬਾਡੀ ਨੇ ਕਿਹਾ ਹੈ ਕਿ ਉਹ ਸਮੁੰਦਰੀ ਬੀਚਾਂ ਅਤੇ ਨਦੀ ਦੇ ਕਿਨਾਰਿਆਂ ’ਤੇ ਛੱਠ ਪੂਜਾ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਗ੍ਰੇਟਰ ਮੁੰਬਈ ਦੀ ਮਿਊਂਸਿਪਲ ਕਾਰਪੋਰੇਸ਼ਨ ਨੇ ਕਿਹਾ ਕਿ ਸਿਟੀ ਪੁਲਿਸ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਲੋਕ 20 ਤਰੀਕ ਨੂੰ ਸੂਰਜ ਡੁੱਬਣ ਮੌਕੇ ਦੀਆਂ ਰਸਮਾਂ ਲਈ ਅਤੇ 21 ਤਰੀਕ ਨੂੰ ਸੂਰਜ ਚੜ੍ਹਨ ਦੀਆਂ ਰਸਮਾਂ ਲਈ ਦਰਿਆ ਦੇ ਕੰਢੈ ਉੱਤੇ ਭੀੜ ਨਾ ਇਕੱਠੀ ਕਰਨ। ਇਸ ਵਿੱਚ ਕਿਹਾ ਗਿਆ ਹੈ ਕਿ ਸਬੰਧਿਤ ਅਧਿਕਾਰੀ ਆਰਟੀਫ਼ਿਸ਼ਲ ਤਲਾਬਾਂ ’ਤੇ ਸੀਮਤ ਜਨਤਕ ਇਕੱਠਾਂ ਦੀ ਇਜਾਜ਼ਤ ਦੇਣਗੇ ਤਾਂ ਜੋ ਲੋਕ ਸੂਰਜ ਦੇਵਤਾ ਅੱਗੇ ਅਰਦਾਸ ਕਰ ਸਕਣ ਅਤੇ ਪੀਪੀਈ ਅਤੇ ਟੈਸਟਿੰਗ ਕਿੱਟਾਂ ਨਾਲ ਲੈੱਸ ਲੋੜੀਂਦੀਆਂ ਮੈਡੀਕਲ ਟੀਮਾਂ ਵੱਖ-ਵੱਖ ਥਾਵਾਂ ’ਤੇ ਤੈਨਾਤ ਕੀਤੀਆਂ ਜਾਣਗੀਆਂ ਜਿੱਥੇ ਆਰਟੀਫ਼ਿਸ਼ਲ ਤਲਾਬ ਸਥਾਪਤ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ ਰਿਕਵਰੀ ਦੀ ਦਰ 92.49% ਹੈ, ਜਦੋਂ ਕਿ ਕੋਵਿਡ ਦੀ ਮੌਤ ਦਰ 2.63% ਹੈ।

  • ਗੁਜਰਾਤ: ਰਿਕਵਰੀ ਦਰ ਹੁਣ ਸੁਧਰ ਕੇ 91.4% ਹੋ ਗਈ ਹੈ। ਗੁਜਰਾਤ ਵਿੱਚ ਹੁਣ ਤੱਕ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1 ਲੱਖ 90 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

  • ਰਾਜਸਥਾਨ: ਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਗਿਣਤੀ 26 ਦਿਨਾਂ ਬਾਅਦ ਇੱਕ ਵਾਰ ਫਿਰ 19,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਬੁੱਧਵਾਰ ਨੂੰ ਸਭ ਤੋਂ ਵੱਧ ਮਾਮਲੇ ਜੈਪੁਰ ਜ਼ਿਲ੍ਹੇ (484 ਨਵੇਂ ਕੇਸ) ਵਿੱਚ ਪਾਏ ਗਏ, ਉਸ ਤੋਂ ਬਾਅਦ ਜੋਧਪੁਰ ਜ਼ਿਲ੍ਹੇ ਵਿੱਚ (317 ਨਵੇਂ ਕੇਸ) ਅਤੇ ਫਿਰ ਅਲਵਰ ਵਿੱਚ (247 ਨਵੇਂ ਕੇਸ) ਸਾਹਮਣੇ ਆਏ ਹਨ। ਰਾਜਧਾਨੀ ਜੈਪੁਰ ਵਿੱਚ ਹਰ ਦਿਨ 450 ਤੋਂ ਵੱਧ ਲੋਕ ਕੋਰੋਨਾ ਪਾਜ਼ਿਟਿਵ ਆ ਰਹੇ ਹਨ। ਐਕਟਿਵ ਮਰੀਜ਼ਾਂ ਦੀ ਗਿਣਤੀ ਇੱਥੇ 6,500 ਤੋਂ ਵੱਧ ਹੈ, ਕੋਰੋਨਾ ਦੀ ਲਾਗ ਦੇ ਕਾਰਨ ਹੁਣ ਤੱਕ 400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਕਾਨੇਰ, ਅਲਵਰ, ਅਜ਼ਮੇਰ ਅਤੇ ਕੋਟਾ ਤੋਂ ਵੱਡੀ ਗਿਣਤੀ ਵਿੱਚ ਨਵੀਂ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਰਾਜ ਵਿੱਚ ਹੁਣ ਤੱਕ 40 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

  • ਮੱਧ ਪ੍ਰਦੇਸ਼: ਬੁੱਧਵਾਰ ਨੂੰ ਸਭ ਤੋਂ ਵੱਧ ਮਾਮਲੇ (207 ਨਵੇਂ ਮਾਮਲੇ) ਭੋਪਾਲ ਜ਼ਿਲ੍ਹੇ ਵਿੱਚ ਸਾਹਮਣੇ ਆਏ ਹਨ, ਇਸ ਤੋਂ ਬਾਅਦ ਕੇਸ ਇੰਦੌਰ ਜ਼ਿਲ੍ਹੇ (178 ਨਵੇਂ ਕੇਸ) ਅਤੇ ਫਿਰ ਗਵਾਲੀਅਰ ਜ਼ਿਲ੍ਹੇ ਵਿੱਚ (55 ਮਾਮਲੇ) ਸਾਹਮਣੇ ਆਏ ਹਨ। ਟੈਸਟ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ ਹੁਣ 33,54,884 ਹੋ ਗਈ ਹੈ।

  • ਛੱਤੀਗੜ੍ਹ: ਪਿਛਲੇ ਦੋ ਹਫ਼ਤਿਆਂ ਦੌਰਾਨ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧੀ ਹੈ। ਕੋਰੋਨਾ ਵਾਇਰਸ ਨੇ ਪਿਛਲੇ 15 ਦਿਨਾਂ ਦੌਰਾਨ ਰਾਜ ਵਿੱਚ 200 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਮੁੱਖ ਸਕੱਤਰ ਨੇ ਰਾਜ ਵਿੱਚ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ ਵਧ ਰਹੀ ਗਿਣਤੀ ’ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਅਧਿਕਾਰੀਆਂ ਨੂੰ ਰੈਪਿਡ ਕੋਵਿਡ ਟੈਸਟ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਸਾਰੇ ਜ਼ਿਲ੍ਹਾ ਕਲੈਕਟਰਾਂ ਨੂੰ ਜ਼ਿਲ੍ਹਾ ਹਸਪਤਾਲਾਂ ਵਿੱਚ ਆਕਸੀਜਨ ਦੀ ਸਹੂਲਤ ਵਾਲੇ ਬਿਸਤਰਿਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਨੇ ਅੱਗੇ ਤੋਂ ਲੋਕਾਂ ਨੂੰ ਕੋਵਿਡ ਪ੍ਰਤੀ ਉਚੀਤ ਵਿਵਹਾਰ ਨੂੰ ਅਪਨਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਅਤੇ 24 ਘੰਟੇ ਦੇ ਅੰਦਰ-ਅੰਦਰ ਕੋਈ ਲੱਛਣ ਹੋਣ ਤੋਂ ਬਾਅਦ ਕੋਵਿਡ ਟੈਸਟ ਕਰਵਾਉਣ ਲਈ ਜਾਗਰੂਕ ਕਰਨ ਲਈ ਇੱਕ ਗਹਿਨ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ।

  • ਗੋਆ: ਰਾਜ ਵਿੱਚ ਰਿਕਵਰੀ ਦੀ ਦਰ 95.56% ਤੱਕ ਪਹੁੰਚ ਗਈ ਹੈ। ਭਾਰਤ ਬਾਇਓਟੈਕ ਦੇ ਕੋਵਿਡ-19 ਵੈਕਸੀਨ ਦੇ ਕੈਂਡੀਡੇਟ ਕੋਵੈਕਸਿਨ ਦੇ ਤੀਜੇ ਪੜਾਅ ਦੇ ਕਲੀਨਿਕਲ ਟਰਾਇਲ ਗੋਆ ਦੇ ਰੈਡਕਰ ਹਸਪਤਾਲ ਵਿਖੇ ਸ਼ੁਰੂ ਹੋਣ ਜਾ ਰਹੇ ਹਨ।

  • ਅਸਾਮ: ਅਸਾਮ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ ਕਿ ਅਗਲੇ ਹਫ਼ਤੇ ਤੋਂ ਆਉਣ ਵਾਲੀਆਂ ਉਡਾਣਾਂ ਦੇ ਯਾਤਰੀਆਂ ਲਈ ਕੋਵਿਡ-19 ਟੈਸਟ ਸਰੂਸਾਜਾਈ ਦੀ ਬਜਾਏ ਗੁਹਾਟੀ ਏਅਰਪੋਰਟ ਵਿੱਚ ਹੀ ਕੀਤਾ ਜਾਵੇਗਾ। ਅਸਾਮ ਦੇ ਅੰਦਰ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਉੱਤਰ ਪੂਰਬੀ ਰਾਜਾਂ ਵਿੱਚ ਯਾਤਰਾ ਕਰਨ ਵਾਲੇ ਹਵਾਈ ਯਾਤਰੀਆਂ ਨੂੰ ਹੁਣ ਲਾਜ਼ਮੀ ਕੋਵਿਡ-19 ਟੈਸਟ ਦੀ ਲੋੜ ਨਹੀਂ ਹੋਏਗੀ।

  • ਨਾਗਾਲੈਂਡ: 163 ਨਵੇਂ ਕੇਸਾਂ ਦੇ ਨਾਲ ਨਾਗਾਲੈਂਡ ਵਿੱਚ ਕੋਵਿਡ-19 ਦੇ ਕੁੱਲ ਕੇਸ 10,188 ਤੱਕ ਪਹੁੰਚ ਚੁੱਕੇ ਹਨ। ਐਕਟਿਵ ਕੇਸ 1,134 ਤੱਕ ਹਨ।

  • ਕੇਰਲ: ਰਾਜ ਚੋਣ ਕਮਿਸ਼ਨ ਨੇ ਰਾਜ ਸਰਕਾਰ ਨੂੰ ਕਿਹਾ ਹੈ ਕਿ ਉਹ ਵੋਟਾਂ ਦੇ ਦਿਨ ਕੋਵਿਡ-19 ਦੇ ਮਰੀਜ਼ਾਂ ਅਤੇ ਵੱਖ-ਵੱਖ ਕੁਆਰਨਟੀਨ ਮਰੀਜ਼ਾਂ ਨੂੰ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ ਤੱਕ ਡਾਕ ਬੈਲਟ ਰਾਹੀਂ ਵੋਟ ਦੇਣ ਦਾ ਮੌਕਾ ਦਿੱਤਾ ਜਾਵੇ। ਸਿਹਤ ਵਿਭਾਗ ਕਲੈਕਟਰਾਂ ਦੀ ਸਹਾਇਤਾ ਨਾਲ ਜੋ ਹਸਪਤਾਲਾਂ ਵਿੱਚ ਕੋਵਿਡ ਮਰੀਜ਼ ਹਨ ਅਤੇ ਜੋ ਕੁਆਰੰਨਟੀਨ ਹਨ ਉਨ੍ਹਾਂ ਮਰੀਜ਼ਾਂ ਨੂੰ ਆਪਣੀ ਵੋਟ ਪਾਉਣ ਲਈ ਪ੍ਰਬੰਧ ਕਰੇਗਾ। ਕੋਵਿਡ ਮਰੀਜ਼ ਜੋ ਘਰਾਂ ਵਿੱਚ ਹਨ ਉਹ ਸਿੱਧਾ ਬੂਥ ’ਤੇ ਆ ਕੇ ਆਪਣੀ ਵੋਟ ਪਾ ਸਕਦੇ ਹਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਏ. ਕੇ. ਐਂਟਨੀ ਅੱਜ ਕੋਵਿਡ-19 ਨਾਲ ਪਾਜ਼ਿਟਿਵ ਪਾਏ ਗਏ ਹਨ। ਕੇਰਲ ਵਿੱਚ ਕੱਲ 5,792 ਨਵੇਂ ਕੋਵਿਡ-19 ਕੇਸਾਂ ਦੀ ਪੁਸ਼ਟੀ ਹੋਈ ਹੈ। ਜਦੋਂ ਕਿ 6,620 ਮਰੀਜ਼ ਠੀਕ ਹੋਏ। ਟੈਸਟ ਦੀ ਪਾਜ਼ਿਟਿਵ ਦਰ 10.31% ਹੈ ਅਤੇ ਰਾਜ ਵਿੱਚ ਕੋਵਿਡ ਨਾਲ ਸਬੰਧਿਤ ਮੌਤਾਂ ਦੀ ਗਿਣਤੀ 1,915 ਹੈ।

  • ਤਮਿਲ ਨਾਡੂ: ਕੋਵਿਡ-19 ਦੇ ਮਰੀਜ਼ਾਂ ਲਈ ਕਨਵਲੇਸੈਂਟ ਪਲਾਜ਼ਮਾ ਥੈਰੇਪੀ, ਜੋ ਪਹਿਲਾਂ ਆਈਸੀਐੱਮਆਰ ਦੇ ਨਾਲ-ਨਾਲ ਇੱਕ ਅਜ਼ਮਾਇਸ਼ ਵਜੋਂ ਕੀਤੀ ਗਈ ਸੀ, ਹੁਣ ਤਮਿਲ ਨਾਡੂ ਵਿੱਚ ਕਲੀਨਿਕਲ ਇਲਾਜ ਦਾ ਹਿੱਸਾ ਬਣ ਗਈ ਹੈ। ਪਲਮਨੋਲੋਜਿਸਟ ਚੇਤਾਵਨੀ ਦਿੰਦੇ ਹਨ ਕਿ ਕੋਵਿਡ-19 ਮਰੀਜ਼ ਜਿਨ੍ਹਾਂ ਨੂੰ ਸੀਓਪੀਡੀ (ਗੰਭੀਰ ਰੁਕਾਵਟ ਵਾਲੀ ਪਲਮਨਰੀ ਬਿਮਾਰੀ) ਹੈ ਉਨ੍ਹਾਂ ਨੂੰ ਹਸਪਤਾਲ ਦਾਖਲ ਹੋਣ ਦੇ ਵੱਧ ਜੋਖਮ ਹੁੰਦੇ ਹਨ। ਸੀਓਪੀਡੀ ਮਰੀਜ਼ਾਂ ਵਿੱਚ ਮੌਤ ਦਰ ਵੀ ਵਧੇਰੇ ਹੈ। ਸਿਹਤ ਅਧਿਕਾਰੀਆਂ ਦੁਆਰਾ ਕਰਵਾਏ ਗਏ ਇੱਕ ਤਾਜ਼ਾ ਸੀਰੋ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਸਾਲੇਮ ਦੀ 20.5 ਫ਼ੀਸਦੀ ਆਬਾਦੀ ਕੋਵਿਡ-19 ਦੇ ਸੰਪਰਕ ਵਿੱਚ ਆਈ ਅਤੇ ਵਾਇਰਸ ਪ੍ਰਤੀ ਲੜਨ ਵਾਲੀ ਐਂਟੀਬਾਡੀਜ਼ ਵੀ ਵਿਕਸਤ ਕੀਤੀ। ਕੋਇੰਬਟੂਰ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਹ 14 ਦਿਨਾਂ ਦੀ ਪ੍ਰਫੁੱਲਤ ਮਿਆਦ ਤੋਂ ਬਾਅਦ ਹੀ ਜ਼ਿਲ੍ਹੇ ਵਿੱਚ ਦੀਵਾਲੀ ਦੌਰਾਨ ਫੈਲਣ ਵਾਲੇ ਵਾਇਰਸ ਦੀ ਹੱਦ ਦਾ ਪਤਾ ਲਗਾ ਸਕਣਗੇ।

  • ਕਰਨਾਟਕ: ਕਰਨਾਟਕ ਸਰਕਾਰ ਨੇ ਕੋਵਿਡ-19 ਦੇ ਮਰੀਜ਼ਾਂ ਲਈ ਨਿਜੀ ਹਸਪਤਾਲਾਂ ਵਿੱਚ 50% ਬਿਸਤਰੇ ਰੱਖਣ ਦੇ ਆਦੇਸ਼ ਵਿੱਚ ਸੋਧ ਕੀਤੀ ਹੈ। ਇਹ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ-19 ਦੇ ਇਲਾਜ ਦੀ ਲੋੜ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਤੋਂ ਬਾਅਦ ਸਾਹਮਣੇ ਆਇਆ ਹੈ। ਪਬਲਿਕ ਹੈਲਥ ਫਾਊਂਡੇਸ਼ਨ ਆਵ੍ ਇੰਡੀਆ ਅਤੇ ਜੀਵਨ ਰਕਸ਼ਾ ਦੇ ਅਨੁਮਾਨਾਂ ਅਨੁਸਾਰ 12 ਦਸੰਬਰ ਤੱਕ ਕਰਨਾਟਕ ਵਿੱਚ 9.25 ਲੱਖ ਕੋਵਿਡ ਕੇਸ ਹੋਣ ਦੀ ਸੰਭਾਵਨਾ ਹੈ। ਬੰਗਲੌਰ ਦੀ ਕੋਵਿਡ-19 ਕੇਸ ਦੀ ਮੌਤ ਦਰ (1.1%) ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਵਿੱਚੋਂ ਸਭ ਤੋਂ ਘੱਟ ਹੈ।

  • ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਦੇ ਚੋਣ ਕਮਿਸ਼ਨਰ ਨੇ ਕਿਹਾ ਕਿ ਫ਼ਰਵਰੀ ਵਿੱਚ ਲੋਕਲ ਬਾਡੀ ਚੋਣਾਂ ਹੋਣੀਆਂ ਹਨ। ਆਂਧਰ ਸਰਕਾਰ ਨੇ ਕਿਹਾ ਕਿ ਮਹਾਮਾਰੀ ਕਾਰਨ ਪੰਚਾਇਤੀ ਚੋਣਾਂ ਲਈ ਸਥਿਤੀ ਢੁੱਕਵੀਂ ਨਹੀਂ ਹੈ। ਸ਼੍ਰੀਕਾਕੂਲਮ ਦੇ ਇੱਕ ਸਰਕਾਰੀ ਰਿਹਾਇਸ਼ੀ ਸਕੂਲ ਦੇ 9ਵੀਂ ਜਮਾਤ ਦੇ ਵਿਦਿਆਰਥੀ ਨੇ ਕੋਵਿਡ-19 ਦੀ ਰੋਕਥਾਮ ਦੇ ਮੱਦੇਨਜ਼ਰ ਸਕੂਲ ਵਿੱਚ ਵਿਦਿਆਰਥੀਆਂ ਵਿੱਚ ਸਰੀਰਕ ਦੂਰੀਆਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਸੈਂਸਰਾਂ ਨਾਲ ਹਲਕੇ ਵਜ਼ਨ ਵਾਲੇ ਡਿਜੀਟਲ ਆਈਡੀ ਕਾਰਡ ਬਣਾਏ ਹਨ।

  • ਤੇਲੰਗਾਨਾ: ਮੰਗਲਵਾਰ ਨੂੰ ਰਾਜ ਵਿੱਚ ਕੋਵਿਡ-19 ਦੇ 952 ਨਵੇਂ ਕੇਸਾਂ ਦੇ ਆਉਣ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ ਵਧ ਕੇ 2,58,828 ਹੋ ਗਈ ਹੈ। ਦਿਨ ਵਿੱਚ 1,602 ਮਰੀਜ਼ਾਂ ਨੂੰ ਛੁੱਟੀ ਮਿਲਣ ਤੋਂ ਬਾਅਦ, ਐਕਟਿਵ ਕੇਸਾਂ ਦੀ ਗਿਣਤੀ 13,732 ਰਹਿ ਗਈ ਹੈ ਅਤੇ ਕੁੱਲ ਰਿਕਵਰਡ ਮਰੀਜ਼ਾਂ ਦੀ ਗਿਣਤੀ 2,43,686 ਹੋ ਗਈ ਹੈ। ਈ-ਕਲੀਨਿਕ ਫਰੈਂਚਾਇਜ਼ੀ ਗ੍ਰਾਮੀਣ ਤੇਲੰਗਾਨਾ ਵਿੱਚ ਕੇਂਦਰ ਖੋਲ੍ਹਣ ਲਈ ਤੈਅ ਹੈ; ਇਸ ਮਹਾਮਾਰੀ ਦੇ ਦੌਰਾਨ ਜਦੋਂ ਡਾਕਟਰਾਂ ਦੀ ਸਰੀਰਕ ਤੌਰ ’ਤੇ ਮੌਜੂਦਗੀ ਸੰਭਵ ਨਹੀਂ ਸੀ, ਤਾਂ ਇਹ ਕਲੀਨਿਕ ਡਾਕਟਰ ਦੀ ਸਲਾਹ, ਡਾਇਗਨੌਸਟਿਕ ਟੈਸਟ ਅਤੇ ਹੋਰ ਬਹੁਤ ਕੁਝ ਦੀ ਸਹੂਲਤ ਦਿੰਦੇ ਹਨ।

 

ਫੈਕਟਚੈੱਕ

https://static.pib.gov.in/WriteReadData/userfiles/image/image007GLR9.jpg

 

https://static.pib.gov.in/WriteReadData/userfiles/image/image008V5JH.jpg

 

https://static.pib.gov.in/WriteReadData/userfiles/image/image009YIXR.jpg

 

Image

 

*******

ਵਾਈਬੀ



(Release ID: 1673901) Visitor Counter : 159