ਰੱਖਿਆ ਮੰਤਰਾਲਾ

ਮਿਸ਼ਨ ਸਾਗਰ - II, ਆਈਐਨਐਸ ਐਰਾਵਤ ਜੀਬੂਤੀ ਨੂੰ ਭੋਜਨ ਸਹਾਇਤਾ ਪ੍ਰਦਾਨ ਕਰਦਿਆਂ

Posted On: 12 NOV 2020 12:38PM by PIB Chandigarh

ਚੱਲ ਰਹੇ ਮਨੁੱਖਤਾਵਾਦੀ ਮਿਸ਼ਨ 'ਸਾਗਰ -2' ਦੀ ਨਿਰੰਤਰਤਾ ਵਿਚ, ਭਾਰਤੀ ਜਲ ਸੈਨਾ ਦਾ ਸਮੁਦਰੀ ਜਹਾਜ਼ ਐਰਾਵਤ 10 ਨਵੰਬਰ 2020 ਨੂੰ ਜੀਬੂਤੀ ਦੀ ਬੰਦਰਗਾਹ ਜੀਬੂਤੀ ਪਹੁੰਚਿਆ। ਭਾਰਤ ਸਰਕਾਰ ਆਪਣੇ ਵਿਦੇਸ਼ੀ ਮਿੱਤਰ ਦੇਸ਼ਾਂ ਨੂੰ ਕੁਦਰਤੀ ਆਫ਼ਤਾਂ ਅਤੇ ਕੋਵਿਡ-19 ਮਹਾਮਾਰੀ ਤੇ ਕਾਬੂ ਪਾਉਣ ਲਈ ਸਹਾਇਤਾ ਉਪਲਬਧ ਕਰਵਾ ਰਹੀ ਹੈ, ਅਤੇ ਉਸੇ ਹੀ ਮੰਤਵ ਨਾਲ ਆਈਐਨਐਸ ਐਰਾਵਤ ਜੀਬੂਤੀ ਦੇ ਲੋਕਾਂ ਲਈ ਭੋਜਨ ਸਹਾਇਤਾ ਲਿਜਾ ਰਿਹਾ ਹੈ।


 

11 ਨਵੰਬਰ 2020 ਨੂੰ ਜੀਬੂਤੀ ਦੀ ਬੰਦਰਗਾਹ ਤੇ ਭੋਜਨ ਦੀ ਖੇਪ ਸੌਂਪਣ ਦੇਸਬੰਧ ਵਿੱਚ ਇੱਕ ਸਮਾਰੋਹ ਆਯੋਜਤ ਕੀਤਾ ਗਿਆ, ਜਿਸ ਵਿਚ ਜੀਬੂਤੀ ਤੇ ਸਮਾਜਕ ਮਾਮਲਿਆਂ ਅਤੇ ਇਕਜੁਟਤਾ ਮੰਤਰਾਲੇ ਦੇ ਸੱਕਤਰ ਜਨਰਲ ਹਿਜ਼ ਅਕਸੀਲੈਂਸੀ ਮਮੇ ਇਫਰਾਹ ਅਲੀ ਅਹਿਮਦ ਨੇ ਜੀਬੂਤੀ ਵਿਚ ਭਾਰਤ ਦੇ ਰਾਜਦੂਤ ਹਿਜ਼ ਐਕਸੀਲੈਂਸੀ ਸ਼੍ਰੀ ਅਸ਼ੋਕ ਕੁਮਾਰ ਤੋਂ ਭੋਜਨ ਸਹਾਇਤਾ ਨੂੰ ਸਵੀਕਾਰ ਕੀਤਾ। ਇਸ ਸਮਾਰੋਹ ਵਿੱਚ ਆਈ ਐਨ ਐਸ ਐਰਾਵਤ ਦੇ ਕਮਾਂਡਿੰਗ ਅਫਸਰ ਕਮਾਂਡਰ ਪ੍ਰਸੰਨਾ ਕੁਮਾਰ ਵੱਲੋਂ ਵੀ ਹਿੱਸਾ ਲਿਆ ਗਿਆ।


 

ਮਿਸ਼ਨ ਸਾਗਰ -2 ਪ੍ਰਧਾਨ ਮੰਤਰੀ ਦੇ ਸਾਗਰ (ਸੁਰੱਖਿਆ ਅਤੇ ਖੇਤਰ ਵਿਚ ਸਾਰਿਆਂ ਲਈ ਵਾਧਾ) ਦੇ ਵਿਜ਼ਨ ਨਾਲ ਮੇਲ ਖਾਂਦਾ ਹੈ ਅਤੇ ਸਮੁਦਰੀ ਖੇਤਰ ਵਿਚ ਪਹਿਲੇ ਰਸਪੌਂਡਰ ਵਜੋਂ ਹਿੰਦ ਮਹਾਸਾਗਰ ਦੇ ਖੇਤਰ ਵਿਚ ਇਕ ਭਰੋਸੇਯੋਗ ਭਾਈਵਾਲ ਦੇ ਤੌਰ ਤੇ ਭਾਰਤ ਦੀ ਸਥਿਤੀ ਨੂੰ ਦੁਹਰਾਉਂਦਾ ਹੈ। ਇਹ ਮਿਸ਼ਨ ਭਾਰਤ ਦੇ ਸਮੁਦਰੀ ਗੁਆਂਢੀਆਂ ਨਾਲ ਸੰਬੰਧਾਂ ਪ੍ਰਤੀ ਭਾਰਤ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਮਹੱਤਵ ਨੂੰ ਉਜਾਗਰ ਕਰਦਾ ਹੈ ਅਤੇ ਮੌਜੂਦਾ ਬੰਧਨ ਨੂੰ ਹੋਰ ਮਜ਼ਬੂਤ ਕਰਦਾ ਹੈ। ਭਾਰਤੀ ਜਲ ਸੈਨਾ ਇਸ ਮਿਸ਼ਨ ਨੂੰ ਰੱਖਿਆ ਅਤੇ ਵਿਦੇਸ਼ ਮੰਤਰਾਲੇ, ਅਤੇ ਭਾਰਤ ਸਰਕਾਰ ਦੀਆਂ ਹੋਰ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਨਾਲ ਅੱਗੇ ਵਧਾ ਰਹੀ ਹੈ।

 

-------------------------------------

ਏਬੀਬੀਬੀ / ਵੀਐਮ / ਐਮਐਸ



(Release ID: 1672293) Visitor Counter : 133