ਪ੍ਰਧਾਨ ਮੰਤਰੀ ਦਫਤਰ

ਕਟਕ ਵਿਖੇ ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ (ਆਈਟੀਏਟੀ) ਦੇ ਅਤਿਆਧੁਨਿਕ ਦਫ਼ਤਰ-ਤੇ-ਰਿਹਾਇਸ਼ੀ ਕੰਪਲੈਕਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 11 NOV 2020 7:01PM by PIB Chandigarh

ਜੈ ਜਗਨਨਾਥ !

 

ਓਡੀਸ਼ਾ ਦੇ ਮੁੱਖ ਮੰਤਰੀ,ਸਾਡੇ ਸੀਨੀਅਰ ਸਾਥੀ ਸ਼੍ਰੀਮਾਨ ਨਵੀਨ ਪਟਨਾਇਕ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਰਵੀ ਸ਼ੰਕਰ ਪ੍ਰਸਾਦ ਜੀ, ਓਡੀਸ਼ਾ ਦੀ ਧਰਤੀ ਦੇ ਹੀ ਸੰਤਾਨ ਅਤੇ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀਮਾਨ ਧਰਮੇਂਦਰ ਪ੍ਰਧਾਨ ਜੀ, Income Tax Appellate Tribunal ਦੇ ਪ੍ਰੈਸੀਡੈਂਟ Honourable ਜਸਟੀਸ ਪੀ.ਪੀ. ਭੱਟ ਜੀ, ਓਡੀਸ਼ਾ ਦੇ ਸਾਂਸਦਗਣ, ਵਿਧਾਇਕਗਣਪ੍ਰੋਗਰਾਮ ਵਿੱਚ ਮੌਜੂਦ ਹੋਰ ਸਾਰੇ ਮਹਾਨੁਭਾਵ ਅਤੇ ਸਾਥੀਓ,

 

ਭਗਵਾਨ ਜਗਨਨਾਥ ਦੇ ਅਸ਼ੀਰਵਾਦ ਦੇ ਨਾਲ ਇਨਕਮ ਟੈਕਸ ਅਪੇਲੈਟ ਟ੍ਰਿਬਿਊਨਲ ਯਾਨੀ ITAT ਦਾ ਕਟਕ ਬੈਂਚ ਅੱਜ ਆਪਣੇ ਨਵੇਂ ਅਤੇ ਆਧੁਨਿਕ ਪਰਿਸਰ ਵਿੱਚ ਸ਼ਿਫਟ ਹੋ ਰਿਹਾ ਹੈ। ਇਤਨੇ ਲੰਬੇ ਸਮੇਂ ਤੱਕ ਕਿਰਾਏ ਦੀ ਬਿਲਡਿੰਗ ਵਿੱਚ ਕੰਮ ਕਰਨ ਦੇ ਬਾਅਦ,ਆਪਣੇ ਘਰ ਵਿੱਚ ਜਾਣ ਦੀ ਖੁਸ਼ੀ ਕਿੰਨੀ ਹੁੰਦੀ ਹੈ, ਇਸ ਦਾ ਅੰਦਾਜ਼ਾ ਆਪ ਸਭ ਦੇ ਪ੍ਰਸੰਨ ਚਿਹਰਿਆਂ ਨੂੰ ਦੇਖਕੇ ਵੀ ਮੈਨੂੰ ਲਗਦਾ ਹੈ। ਖੁਸ਼ੀ  ਦੇ ਇਸ ਪਲ ਵਿੱਚ ਤੁਹਾਡੇ ਨਾਲ ਜੁੜਦੇ ਹੋਏ, ਮੈਂ IT ਅਪੀਲੇਟ ਟ੍ਰਿਬਿਊਨਲ ਦੇ ਸਾਰੇ ਅਧਿਕਾਰੀਆਂ - ਕਰਮਚਾਰੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ

 

ਕਟਕ ਦਾ ਇਹ ਬੈਂਚ ਹੁਣ ਓਡੀਸ਼ਾ ਹੀ ਨਹੀਂ, ਬਲਕਿ ਪੂਰਬੀ ਅਤੇ ਉੱਤਰ ਪੂਰਬੀ ਭਾਰਤ ਦੇ ਲੱਖਾਂ ਟੈਕਸਪੇਅਰਸ ਨੂੰ ਆਧੁਨਿਕ ਸੁਵਿਧਾ ਦੇਵੇਗਾ ਨਵੀਆਂ ਸੁਵਿਧਾਵਾਂ ਦੇ ਬਾਅਦ ਇਹ ਬੈਂਚ ਕੋਲਕਾਤਾ ਜ਼ੋਨ ਦੀ ਦੂਸਰੇ Benches ਦੀਆਂ ਵੀ Pending Appeals ਦਾ ਨਿਪਟਾਰਾ ਕਰਨ ਵਿੱਚ ਸਮਰੱਥ ਹੋ ਸਕਣਗੇ ਇਸ ਲਈ ਉਨ੍ਹਾਂ ਸਾਰੇ ਕਰਦਾਤਾਵਾਂ ਨੂੰਵੀ ਬਹੁਤ-ਬਹੁਤ ਸ਼ੁਭਕਾਮਨਾਵਾਂ, ਜਿਨ੍ਹਾਂ ਨੂੰ ਇਸ ਆਧੁਨਿਕ ਪਰਿਸਰ ਤੋਂ ਨਵੀਂ ਸੁਵਿਧਾ ਮਿਲੇਗੀ, ਤੇਜ਼ੀ ਨਾਲ ਸੁਣਵਾਈ ਦਾ ਰਸਤਾ ਖੁਲ੍ਹੇਗਾ

 

ਸਾਥੀਓ,

 

ਅੱਜ ਦਾ ਇਹ ਦਿਨ ਇੱਕ ਹੋਰ ਪੁਣਯ ਆਤਮਾ ਨੂੰ ਵੀ ਯਾਦ ਕਰਨ ਦਾ ਹੈ, ਜਿਨ੍ਹਾਂ ਦੇ ਪ੍ਰਯਤਨਾਂ ਦੇ ਬਿਨਾ IT ਅਪੀਲੇਟ ਟ੍ਰਿਬਿਊਨਲ ਕਟਕ ਬੈਂਚ ਦਾ ਇਹ ਸਰੂਪ ਸੰਭਵ ਨਹੀਂ ਸੀ ਓਡੀਸ਼ਾ ਦੇ ਲਈ, ਓਡੀਸ਼ਾ ਦੇ ਲੋਕਾਂ ਦੀ ਸੇਵਾ ਲਈ ਸਮਰਪਿਤ ਰਹੇ, ਬੀਜੂ ਪਟਨਾਇਕ ਜੀ, ਬੀਜੂ ਬਾਬੂ ਨੂੰ ਵੀ ਮੈਂ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ

 

ਸਾਥੀਓ,

 

ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ ਦਾ ਇੱਕ ਗੌਰਵਮਈ ਇਤਿਹਾਸ ਰਿਹਾ ਹੈ। ਮੈਂ ਮੌਜੂਦਾ ਟੀਮ ਨੂੰ ਵਧਾਈ ਦਿੰਦਾ ਹਾਂ, ਜੋ ਦੇਸ਼ ਭਰ ਵਿੱਚ ਆਪਣਾ ਆਧੁਨਿਕ ਇੰਫ੍ਰਾਸਟ੍ਰਕਚਰ ਤਿਆਰ ਕਰਨ ਵਿੱਚ ਜੁਟੀ ਹੋਈ ਹੈ। ਮੈਨੂੰ ਦੱਸਿਆ ਗਿਆ ਹੈ ਕਿ ਕਟਕ ਤੋਂ ਪਹਿਲਾਂ ਬੰਗਲੁਰੂ ਅਤੇ ਜੈਪੁਰ ਵਿੱਚ ਪਹਿਲਾਂ ਹੀ ਤੁਹਾਡੇ ਆਪਣੇ ਕੰਪਲੈਕਸ ਤਿਆਰ ਹੋ ਚੁੱਕੇ ਹਨ ਉੱਥੇ ਹੀ ਦੂਸਰੇ ਸ਼ਹਿਰਾਂ ਵਿੱਚ ਵੀ ਨਵੇਂ ਕੰਪਲੈਕਸ ਬਣਾਉਣ ਜਾਂ ਪੁਰਾਣਿਆਂ ਨੂੰ ਅੱਪਗ੍ਰੇਡ ਕਰਨ ਦਾ ਕੰਮ ਆਪ ਤੇਜ਼ੀ ਨਾਲ ਕਰ ਰਹੇ ਹੋ

 

ਸਾਥੀਓ,

 

ਅੱਜ ਅਸੀਂ ਟੈਕਨੋਲੋਜੀ ਦੇ ਜਿਸ ਦੌਰ ਵਿੱਚ ਪਹੁੰਚ ਰਹੇ ਹਾਂ, ਉੱਥੇ ਪੂਰੇ ਸਿਸਟਮ ਦਾ ਅੱਪਗ੍ਰੇਡੇਸ਼ਨ ਬਹੁਤ ਜ਼ਰੂਰੀ ਹੈ। ਵਿਸ਼ੇਸ਼ ਤੌਰ ਤੇ ਸਾਡੇ ਨਿਆਂਤੰਤਰ ਵਿੱਚ ਆਧੁਨਿਕਤਾ, ਟੈਕਨੋਲੋਜੀ ਦੇ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਨੇ ਦੇਸ਼ ਦੇ ਨਾਗਰਿਕਾਂ ਨੂੰ ਨਵੀਂ ਸਹੂਲਤ ਦੇਣੀ ਸ਼ੁਰੂ ਕੀਤੀ ਹੈ। ਨਿਰਪੱਖ ਸੁਲਭ ਤੇਜ਼ ਨਿਆਂ ਦੇ ਜਿਸ ਆਦਰਸ਼ ਨੂੰ ਲੈ ਕੇ ਆਪ ਚਲੇ ਹੋ, ਉਹ ਆਧੁਨਿਕ ਸੁਵਿਧਾਵਾਂ ਅਤੇ ਤਕਨੀਕੀ ਸਮਾਧਾਨਾਂ ਨਾਲ ਹੋਰ ਸਸ਼ਕਤ ਹੋਵੇਗਾ ਇਹ ਤਸੱਲੀ ਦਾ ਵਿਸ਼ਾ ਹੈ ਕਿ IT ਅਪੀਲੇਟ ਟ੍ਰਿਬਿਊਨਲ, ਦੇਸ਼ ਭਰ ਦੇ ਆਪਣੇ Benches ਨੂੰ Virtual Hearing ਲਈ ਵੀ ਅੱਪਗ੍ਰੇਡ ਕਰ ਰਿਹਾ ਹੈ ਅਤੇ ਜਿਵੇਂ ਕਿ ਹੁਣੇ ਸ਼੍ਰੀਮਾਨ ਪੀਪੀ ਭੱਟ ਨੇ ਦੱਸਿਆ ਇਤਨੀ ਵੱਡੀ ਮਾਤਰਾ ਵਿੱਚ ਕੰਮ, ਇਹ ਕੋਰੋਨਾ ਕਾਲਖੰਡ ਵਿੱਚ ਵੀ ਹੋਇਆ,  virtual ਹੋਇਆ ਅਤੇ ਰਵੀ ਸ਼ੰਕਰ ਜੀ ਤਾਂ ਪੂਰੇ ਦੇਸ਼ ਦਾ ਇੱਕ ਬਹੁਤ ਬਿਓਰਾ ਦੇ ਰਹੇ ਹਨ

 

ਸਾਥੀਓ,

 

ਗੁਲਾਮੀ ਦੇ ਲੰਬੇ ਕਾਲਖੰਡ ਨੇ Tax Payer ਅਤੇ Tax Collector, ਦੋਹਾਂ ਦੇ ਰਿਸ਼ਤੀਆਂ ਨੂੰ ਸ਼ੋਸ਼ਿਤ ਅਤੇ ਸ਼ੋਸ਼ਕ ਦੇ ਰੂਪ ਵਿੱਚ ਹੀ ਵਿਕਸਿਤ ਕੀਤਾ ਬਦਕਿਸਮਤੀ ਨਾਲ ਆਜ਼ਾਦੀ ਦੇ ਬਾਅਦ ਸਾਡੀ ਜੋ ਟੈਕਸ ਵਿਵਸਥਾ ਰਹੀ ਉਸ ਵਿੱਚ ਇਸ ਅਕਸ ਨੂੰ ਬਦਲਣ ਲਈ ਜੋ ਪ੍ਰਯਤਨ ਹੋਣੇ ਚਾਹੀਦੇ ਸਨ, ਉਹ ਓਨੇ ਨਹੀਂ ਕੀਤੇ ਗਏ ਜਦੋਂ ਕਿ ਭਾਰਤ ਵਿੱਚ ਪੁਰਾਤਨ ਕਾਲ ਤੋਂ ਹੀ ਟੈਕਸ ਦੇ ਮਹੱਤਵ ਅਤੇ ਲੈਣ-ਦੇਣ ਨੂੰ ਲੈ ਕੇ ਬਹੁਤ ਸੁਅਸਥ ਪਰੰਪਰਾਵਾਂ ਰਹੀਆਂ ਹਨ ਗੋਸੁਆਮੀ ਤੁਲਸੀਦਾਸ ਨੇ ਕਿਹਾ ਹੈ -

 

ਬਰਸਤ ਹਰਸਤ ਸਭ ਲਖੇਂ, ਕਰਸਤ ਲਖੇ ਨਾ ਕੋਯ

ਤੁਲਸੀ ਪ੍ਰਜਾ ਸੁਭਾਗ ਸੇ, ਭੂਪ ਭਾਨੁ ਸੋ ਹੋਯ

(बरसत हरसत सब लखें, करसत लखे न कोय

तुलसी प्रजा सुभाग से, भूप भानु सो होय)

 

ਤਾਤਪਰਜ ਇਹ ਹੈ ਕਿ ਜਦੋਂ ਬੱਦਲ ਵਰ੍ਹਦੇ ਹਨ, ਤਾਂ ਉਸ ਦਾ ਲਾਭ ਸਾਨੂੰ ਸਭ ਨੂੰ ਦਿਖਾਈ ਦਿੰਦਾ ਹੈ।  ਲੇਕਿਨ ਜਦੋਂ ਬੱਦਲ ਬਣਦੇ ਹਨ, ਸੂਰਜ ਪਾਣੀ ਨੂੰ ਸੋਖਦਾ ਹੈ, ਤਾਂ ਉਸ ਨਾਲ ਕਿਸੇ ਨੂੰ ਤਕਲੀਫ਼ ਨਹੀਂ ਹੁੰਦੀ। ਇਸੇ ਤਰ੍ਹਾਂ ਸ਼ਾਸਨ ਨੂੰ ਵੀ ਹੋਣਾ ਚਾਹੀਦਾ ਹੈ। ਜਦੋਂ ਆਮ ਜਨ ਤੋਂ ਉਹ ਟੈਕਸ ਲਵੇ ਤਾਂ ਕਿਸੇ ਨੂੰ ਤਕਲੀਫ਼ ਨਾ ਹੋਵੇ, ਲੇਕਿਨ ਜਦੋਂ ਦੇਸ਼ ਦਾ ਉਹੀ ਪੈਸਾ ਨਾਗਰਿਕਾਂ ਤੱਕ ਪੁੱਜੇ, ਤਾਂ ਲੋਕਾਂ ਨੂੰ ਉਸ ਦਾ ਇਸਤੇਮਾਲ ਆਪਣੇ ਜੀਵਨ ਵਿੱਚ ਮਹਿਸੂਸ ਹੋਣਾ ਚਾਹੀਦਾ ਹੈ। ਬੀਤੇ ਵਰ੍ਹਿਆਂ ਵਿੱਚ ਸਰਕਾਰ ਇਸ ਵਿਜ਼ਨ ਨੂੰ ਲੈ ਕੇ ਹੀ ਅੱਗੇ ਵਧੀ ਹੈ।

 

ਸਾਥੀਓ,

 

ਅੱਜ ਦਾ ਟੈਕਸਪੇਅਰ ਪੂਰੀ ਟੈਕਸ ਵਿਵਸਥਾ ਵਿੱਚ ਬਹੁਤ ਵੱਡੇ ਬਦਲਾਅ ਅਤੇ ਪਾਰਦਰਸ਼ਤਾ ਦਾ ਸਾਖੀ ਬਣ ਰਿਹਾ ਹੈ। ਜਦੋਂ ਉਸ ਨੂੰ Refund ਲਈ ਮਹੀਨਿਆਂ ਇੰਤਜ਼ਾਰ ਨਹੀਂ ਕਰਨਾ ਪੈਂਦਾਕੁਝ ਹੀ ਸਪਤਾਹ ਵਿੱਚ ਉਸ ਨੂੰ Refund ਮਿਲ ਜਾਂਦਾ ਹੈ, ਤਾਂ ਉਸ ਨੂੰ ਪਾਰਦਰਸ਼ਤਾ ਦਾ ਅਨੁਭਵ ਹੁੰਦਾ ਹੈ। ਜਦੋਂ ਉਹ ਦੇਖਦਾ ਹੈ ਕਿ ਵਿਭਾਗ ਨੇ ਖ਼ੁਦ ਅੱਗੇ ਵਧਕੇ ਵਰ੍ਹਿਆਂ ਪੁਰਾਣੇ ਵਿਵਾਦ ਨੂੰ ਸੁਲਝਾ ਦਿੱਤਾ ਹੈ, ਉਸ ਨੂੰ ਵਿਵਾਦ ਤੋਂ ਮੁਕਤੀ ਦਿਵਾਈ ਹੈ, ਤਾਂ ਉਸ ਨੂੰ ਪਾਰਦਰਸ਼ਤਾ ਦਾ ਅਨੁਭਵ ਹੁੰਦਾ ਹੈ।  ਜਦੋਂ ਉਸ ਨੂੰ faceless appeal ਦੀ ਸੁਵਿਧਾ ਮਿਲਦੀ ਹੈ, ਤਦ ਉਹ tax transparency ਨੂੰ ਹੋਰ ਜ਼ਿਆਦਾ ਮਹਿਸੂਸ ਕਰਦਾ ਹੈ।

 

ਜਦੋਂ ਉਹ ਇਹ ਦੇਖਦਾ ਹੈ ਕਿ income tax ਲਗਾਤਾਰ ਘੱਟ ਹੋ ਰਿਹਾ ਹੈ, ਤਦ ਉਸ ਨੂੰ tax transparency ਜ਼ਿਆਦਾ ਅਨੁਭਵ ਹੁੰਦੀ ਹੈਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਸ਼ਿਕਾਇਤਾਂ ਹੁੰਦੀਆਂ ਸਨ Tax Terrorism, ਚਾਰੇ ਪਾਸੇ ਇਹੀ ਸ਼ਬਦ  ਸੁਣਾਈ ਦਿੰਦਾ ਸੀ Tax Terrorism।  ਅੱਜ ਦੇਸ਼ ਉਸ ਨੂੰ ਪਿੱਛੇ ਛੱਡਕੇ Tax Transparency ਦੀ ਤਰਫ਼ ਵਧ ਰਿਹਾ ਹੈ। Tax Terrorism ਤੋਂ Tax transparency ਦਾ ਇਹ ਬਦਲਾਅ ਇਸ ਲਈ ਆਇਆ ਹੈ ਕਿਉਂਕਿ ਅਸੀਂ Reform, Perform ਅਤੇ Transform ਦੀ ਅਪ੍ਰੋਚ ਦੇ ਨਾਲ ਅੱਗੇ ਵਧ ਰਹੇ ਹਾਂ

 

ਅਸੀਂ Reform ਕਰ ਰਹੇ ਹਾਂ rules ਵਿੱਚ, procedures ਵਿੱਚ ਅਤੇ ਇਸ ਵਿੱਚ technology ਦੀ ਭਰਪੂਰ ਮਦਦ ਲੈ ਰਹੇ ਹਾਂ ਅਸੀ Perform ਕਰ ਰਹੇ ਹਾਂ ਸਾਫ਼ ਨੀਅਤ ਦੇ ਨਾਲ, ਸਪਸ਼ਟ ਇਰਾਦਿਆਂ ਦੇ ਨਾਲ ਅਤੇ ਨਾਲ ਹੀ ਨਾਲ ਅਸੀਂ Tax Administration ਦੇ mindset ਨੂੰ ਵੀ Transform ਕਰ ਰਹੇ ਹਾਂ

 

ਸਾਥੀਓ,

 

ਅੱਜ ਦੇਸ਼ ਵਿੱਚ, 5 ਲੱਖ ਰੁਪਏ ਤੱਕ ਦੀ ਇਨਕਮ ਤੇ ਟੈਕਸ ਜ਼ੀਰੋ ਹੈ। ਇਸ ਦਾ ਬਹੁਤ ਵੱਡਾ ਲਾਭ ਨਿਮਨ ਮੱਧ ਵਰਗ ਦੇ ਸਾਡੇ ਅੱਜ ਦੇ ਨੌਜਵਾਨਾਂ ਨੂੰ ਮਿਲ ਰਿਹਾ ਹੈ। ਇਸ ਸਾਲ ਬਜਟ ਵਿੱਚ ਇਨਕਮ ਟੈਕਸ ਦਾ ਜੋ ਨਵਾਂ ਵਿਕਲਪ ਦਿੱਤਾ ਗਿਆ ਹੈ ਉਹ ਹੋਰ ਵੀ ਸਰਲ ਹੈ ਅਤੇ ਟੈਕਸਪੇਅਰ ਨੂੰ ਗ਼ੈਰ-ਜ਼ਰੂਰੀ ਤਣਾਅ ਅਤੇ ਖਰਚ ਤੋਂ ਬਚਾਉਂਦਾ ਹੈ। ਇਸੇ ਤਰ੍ਹਾਂ ਵਿਕਾਸ ਦੀ ਗਤੀ ਤੇਜ਼ ਕਰਨ ਦੇ ਲਈ, ਭਾਰਤ ਨੂੰ ਹੋਰ ਜ਼ਿਆਦਾ Investment Friendly ਬਣਾਉਣ ਦੇ ਲਈ Corporate Tax ਵਿੱਚ ਇਤਿਹਾਸਿਕ ਕਟੌਤੀ ਵੀ ਕੀਤੀ ਗਈ ਹੈ। ਦੇਸ਼ ਵਿੱਚ ਹੀ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਲੀਆਂ ਮੌਜੂਦਾ ਕੰਪਨੀਆਂ ਲਈ Corporate Tax ਘਟਾਇਆ ਗਿਆ ਹੈ।

 

ਦੇਸ਼ ਮੈਨੂਫੈਕਚਰਿੰਗ ਵਿੱਚ ਆਤਮਨਿਰਭਰ ਬਣੇ, ਇਸਦੇ ਲਈ ਨਵੀਆਂ ਘਰੇਲੂ ਮੈਨੂਫੈਕਚਰਿੰਗ ਕੰਪਨੀਆਂ ਲਈ ਟੈਕਸ ਰੇਟ 15 ਪ੍ਰਤੀਸ਼ਤ ਕੀਤਾ ਗਿਆ ਹੈ। ਭਾਰਤ ਦੇ Equity Market ਵਿੱਚ ਨਿਵੇਸ਼ ਵਧਾਉਣ ਲਈ Dividend Distribution Tax ਨੂੰ ਵੀ ਖ਼ਤਮ ਕੀਤਾ ਗਿਆ ਹੈ।  GST ਨਾਲ ਵੀ ਦਰਜਨਾਂ ਟੈਕਸਾਂ ਦਾ ਜੋ ਜਾਲ ਸੀ ਉਹ ਘੱਟ ਹੋਇਆ ਹੈ ਅਤੇ ਜ਼ਿਆਦਾਤਰ ਸਮਾਨ ਅਤੇ ਸੇਵਾਵਾਂ, ਉਨ੍ਹਾਂ ਸੇਵਾਵਾਂ ਵਿੱਚ ਟੈਕਸ ਦੀ ਦਰ ਵੀ ਬਹੁਤ ਘੱਟ ਹੋਈ ਹੈ।

 

ਸਾਥੀਓ,

 

ਅੱਜ ਤੋਂ 5 - 6 ਸਾਲ ਪਹਿਲਾਂ ਅਜਿਹੀ ਸਥਿਤੀ ਸੀ ਕਿ ਅਗਰ ਇਨਕਮ ਟੈਕਸ ਕਮਿਸ਼ਨਰ ਕਰਦਾਤਾ ਨੂੰ ਅਗਰ 3 ਲੱਖ ਰੁਪਏ ਤੱਕ ਦੀ ਰਿਲੀਫ ਦਿੰਦੇ ਸਨ,  ਤਾਂ ਉਸ ਨੂੰ ITAT ਵਿੱਚ ਚੈਲੰਜ ਕੀਤਾ ਜਾਂਦਾ ਸੀ  ਇਸ ਲਿਮਿਟ ਨੂੰ ਸਾਡੀ ਸਰਕਾਰ ਨੇ 3 ਲੱਖ ਤੋਂ ਵਧਾਕੇ ਹੁਣ 50 ਲੱਖ ਰੁਪਏ ਕਰ ਦਿੱਤਾ ਹੈ  ਇਸੇ ਤਰ੍ਹਾਂ ਸੁਪ੍ਰੀਮ ਕੋਰਟ ਵਿੱਚ ਉਹੀ ਕੇਸ ਜਾਂਦੇ ਹਨ ਜਿੱਥੇ ਘੱਟ ਤੋਂ ਘੱਟ 2 ਕਰੋੜ ਰੁਪਏ ਦਾ ਟੈਕਸ ਅਪੀਲ ਦਾ ਵਿਸ਼ਾ ਹੋਵੇ  ਇਨ੍ਹਾਂ ਕੋਸ਼ਿਸ਼ਾਂ ਨਾਲ Ease of Doing Business ਤਾਂ ਵਧਿਆ ਹੀ ਹੈ,  ਅਨੇਕ ਸੰਸਥਾਵਾਂ ਤੇ ਵਿਵਾਦਿਤ ਕੇਸਾਂ ਦਾ ਬੋਝ ਵੀ ਘੱਟ ਹੋਇਆ ਹੈ।

 

ਸਾਥੀਓ,

 

ਟੈਕਸ ਵਿੱਚ ਕਮੀ ਅਤੇ ਪ੍ਰਕਿਰਿਆ ਵਿੱਚ ਸਰਲਤਾ  ਦੇ ਨਾਲ-ਨਾਲ ਜੋ ਸਭ ਤੋਂ ਵੱਡੇ ਸੁਧਾਰ ਕੀਤੇ ਗਏ ਹਨ ਉਹ ਇਮਾਨਦਾਰ ਟੈਕਸਪੇਅਰ ਦੀ ਗਰਿਮਾ ਨਾਲ ਜੁੜੇ ਹੋਏ ਹਨ,  ਉਨ੍ਹਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਨਾਲ ਜੁੜੇ ਹੋਏ ਹਨ  ਅੱਜ ਭਾਰਤ ਦੁਨੀਆ  ਦੇ ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚ ਹੈ ਜਿੱਥੇ ਟੈਕਸਪੇਅਰ  ਦੇ ਅਧਿਕਾਰਾਂ ਅਤੇ ਕਰਤੱਵਾਂ ਦੋਨਾਂ ਨੂੰ Codify ਕੀਤਾ ਗਿਆ ਹੈ,  ਉਨ੍ਹਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ  ਟੈਕਸਪੇਅਰ ਅਤੇ ਟੈਕਸ ਕਲੈਕਟ ਕਰਨ ਵਾਲੇ ਦੇ ਦਰਮਿਆਨ ਵਿਸ਼ਵਾਸ ਬਹਾਲੀ  ਦੇ ਲਈ,  ਪਾਰਦਰਸ਼ਤਾ ਦੇ  ਲਈ,  ਇਹ ਬਹੁਤ ਵੱਡਾ ਕਦਮ  ਰਿਹਾ ਹੈ  ਜੋ ਵਿਅਕਤੀ ਆਪਣੀ ਮਿਹਨਤ,  ਆਪਣਾ ਪਸੀਨਾ,  ਦੇਸ਼  ਦੇ ਵਿਕਾਸ ਵਿੱਚ ਲਗਾ ਰਿਹਾ ਹੈ,  ਅਨੇਕ ਦੇਸ਼ਵਾਸੀਆਂ ਨੂੰ ਰੋਜ਼ਗਾਰ  ਦੇ ਰਿਹਾ ਹੈ,  ਉਹ ਹਮੇਸ਼ਾ ਸਨਮਾਨ ਦਾ ਅਧਿਕਾਰੀ ਹੈ ਅਤੇ ਮੈਂ 15 ਅਗਸਤ ਨੂੰ ਲਾਲ ਕਿਲੇ ਤੋਂ ਵੀ ਵੱਡੇ ਆਗ੍ਰਹ ਅਤੇ ਸਨਮਾਨ‍  ਦੇ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਸੀ,  ਦੇਸ਼  ਦੇ Wealth Creator ਦੀਆਂ ਜਦੋਂ ਮੁਸ਼ਕਿਲਾਂ ਘੱਟ ਹੁੰਦੀਆਂ ਹਨ,  ਉਸ ਨੂੰ ਸੁਰੱਖਿਆ ਮਿਲਦੀ ਹੈ,  ਤਾਂ ਉਸ ਦਾ ਵਿਸ਼ਵਾਸ ਦੇਸ਼ ਦੀਆਂ ਵਿਵਸਥਾਵਾਂ ਤੇ ਹੋਰ ਜ਼ਿਆਦਾ ਵਧਦਾ ਹੈ  ਇਸੇ ਵਧਦੇ ਵਿਸ਼ਵਾਸ ਦਾ ਨਤੀਜਾ ਹੈ ਕਿ ਹੁਣ ਜ਼ਿਆਦਾ ਤੋਂ ਜ਼ਿਆਦਾ ਸਾਥੀ ਦੇਸ਼  ਦੇ ਵਿਕਾਸ ਲਈ ਟੈਕਸ ਵਿਵਸਥਾ ਨਾਲ ਜੁੜਨ ਲਈ ਅੱਗੇ ਆ ਰਹੇ ਹਨ  ਸਰਕਾਰ ਕਿਸ ਤਰ੍ਹਾਂ ਟੈਕਸਪੇਅਰਸ ਤੇ ਭਰੋਸਾ ਕਰਕੇ ਚਲ ਰਹੀ ਹੈ,  ਇਸ ਦੀ ਇੱਕ ਹੋਰ ਉਦਾਹਰਣ ਮੈਂ ਅੱਜ ਤੁਹਾਨੂੰ ਦੇਣਾ ਚਾਹੁੰਦਾ ਹਾਂ

 

ਸਾਥੀਓ,

 

ਪਹਿਲਾਂ ਵਿਵਸਥਾ ਅਜਿਹੀ ਸੀ ਕਿ ਦੇਸ਼ ਵਿੱਚ ਜਿੰਨੇ ਵੀ ਲੋਕ ਜਾਂ ਕਾਰੋਬਾਰੀ,  ਇਨਕਮ ਟੈਕਸ ਰਿਟਰਨ ਫਾਇਲ ਕਰਦੇ ਸਨ,  ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਇਨਕਮ ਟੈਕਸ ਵਿਭਾਗ ਦੀ ਸਕਰੂਟਨੀ ਦਾ ਸਾਹਮਣਾ ਕਰਨਾ ਪੈਂਦਾ ਸੀ  ਲੇਕਿਨ ਹੁਣ ਅਜਿਹਾ ਨਹੀਂ ਹੈ  ਹੁਣ ਸਰਕਾਰ ਦੀ ਸੋਚ ਇਹ ਹੈ ਕਿ ਜੋ ਇਨਕਮ ਟੈਕਸ ਰਿਟਰਨ ਫਾਇਲ ਹੋ ਰਹੀ ਹੈ,  ਉਸ ਤੇ ਪਹਿਲਾਂ ਪੂਰੀ ਤਰ੍ਹਾਂ ਵਿਸ਼ਵਾਸ ਕਰੋ  ਇਸੇ ਦਾ ਨਤੀਜਾ ਹੈ ਕਿ ਅੱਜ ਦੇਸ਼ ਵਿੱਚ ਜੋ ਰਿਟਰਨਾਂ ਫਾਇਲ ਹੁੰਦੀਆਂ ਹਨ,  ਉਨ੍ਹਾਂ ਵਿੱਚੋਂ 99.75 % ਬਿਨਾ ਕਿਸੇ ਇਤਰਾਜ਼ ਦੇ ਸਵੀਕਾਰ ਕਰ ਲਈਆਂ ਜਾਂਦੀਆਂ ਹਨ।  ਸਿਰਫ 0.25 % ਮਾਮਲਿਆਂ ਵਿੱਚ ਹੀ ਸਕਰੂਟਨੀ ਕਰਵਾਈ ਜਾ ਰਹੀ ਹੈ ਇਹ ਬਹੁਤ ਵੱਡਾ ਬਦਲਾਅ ਹੈ ਜੋ ਦੇਸ਼  ਦੇ ਟੈਕਸ ਸਿਸਟਮ ਵਿੱਚ ਆਇਆ ਹੈ।

 

ਸਾਥੀਓ,

 

ਦੇਸ਼ ਵਿੱਚ ਹੋ ਰਹੇ ਟੈਕਸ Reform  ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਤੁਹਾਡੇ ਜਿਹੀਆਂ ਟ੍ਰਬਿਊਨਲਾਂ ਦੀ ਭੂਮਿਕਾ ਬਹੁਤ ਅਹਿਮ ਹੈ  ਤੁਸੀਂ ਵੀ ਜਿਸ ਤਰ੍ਹਾਂ ਆਪਣੇ virtual ਸਮੇਂ ਦਾ ਉਪਯੋਗ ਕਰਦੇ ਹੋਏ ਚੀਜ਼ਾਂ ਨੂੰ ਅੱਗੇ ਵਧਾਇਆ ਹੈ,  ਮੈਨੂੰ ਵਿਸ਼ਵਾਸ  ਹੈ ਜਿਸ ਤਰ੍ਹਾਂ ਨਾਲ ਅਸੀਂ faceless system ਦੀ ਤਰਫ਼ ਜਾ ਰਹੇ ਹਾਂ,  ਤੁਸੀਂ ਵੀ ਉਸ ਤੇ ਸੋਚੋਗੇ ਕਿ,  Faceless assessment ਅਤੇ appeal ਦੀ ਤਰ੍ਹਾਂ ਹੀ IT ਅਪੀਲੇਟ ਟ੍ਰਬਿਊਨਲ ਵੀ ਕੀ ਅਸੀਂ faceless ਦੀ ਦਿਸ਼ਾ ਵਿੱਚ ਕਦਮ  ਰੱਖ ਸਕਦੇ ਹਾਂ ਕੀ?  Physical Hearing  ਦੇ ਬਜਾਏ,  ਕੀ e-Hearing ਨੂੰ ਪ੍ਰਾਥਮਿਕਤਾ ਦਿੱਤੀ ਜਾ ਸਕਦੀ ਹੈਕੋਰੋਨਾ ਕਾਲ ਵਿੱਚ ਦਿੱਤੀ ਗਈ ਹੈ,  ਅੱਗੇ ਵਧਾਈ ਜਾ ਸਕਦੀ ਹੈ।

 

ਸਾਥੀਓ,

 

ਕੋਰੋਨਾ  ਦੇ ਇਸ ਕਾਲ ਵਿੱਚ ਸਾਡਾ ਸਭ ਦਾ ਅਨੁਭਵ ਹੈ ਕਿ ਵੀਡੀਓ ਕਾਨਫੰਰਸਿੰਗ ਦੇ ਮਾਧਿਆਮ ਨਾਲ ਵੀ ਸਾਰੇ ਕੰਮ ਉਤਨੇ ਹੀ ਪਾਰਦਰਸ਼ੀ ਅਤੇ ਪ੍ਰਭਾਵੀ ਤਰੀਕੇ ਨਾਲ ਹੋ ਰਹੇ ਹਨ  ਅੱਜ ਜਦੋਂ ਤੁਸੀਂ ਦੇਸ਼ ਭਰ ਦੇ Benches ਵਿੱਚ ਆਧੁਨਿਕ ਸੁਵਿਧਾ ਨਾਲ ਯੁਕਤ ਪਰਿਸਰਾਂ ਦਾ ਨਿਰਮਾਣ ਕਰ ਰਹੇ ਹਾਂ,  ਤਾਂ ਇਹ ਰਿਫਾਰਮਸ ਤੁਹਾਡੇ ਲਈ ਮੁਸ਼ਕਿਲ ਨਹੀਂ ਹਨ।  ਇਸ ਨਾਲ ਟੈਕਸਪੇਅਰ ਦਾ ਸਮਾਂ,  ਧਨ ਅਤੇ ਊਰਜਾ ਬਚਣਗੇ  ਵਿਵਾਦਾਂ ਦਾ ਨਿਪਟਾਰਾ ਵੀ ਤੇਜ਼ੀ ਨਾਲ ਹੋ ਸਕੇਗਾ

 

ਸਾਥੀਓ,

 

ਵਿਦਵਾਨਜਨ ਕਹ ਗਏ ਹਨ ਕਿ -  ਨਯਾਯਮੂਲੰ ਸੁਰਾਜਯੰ ਸਯਾਤ੍,  ਸੰਘਮੂਲੰ ਮਹਾਬਲਮ੍  ॥

न्यायमूलं सुराज्यं स्यात्, संघमूलं महाबलम् ॥  )

 

ਨਿਆਂ ਸੁਰਾਜ ਦਾ ਮੂਲ ਹੁੰਦਾ ਹੈ ਅਤੇ ਸੰਗਠਨ ਮਹਾਸ਼ਕਤੀ ਦੀ ਜੜ ਹੈ  ਇਸ ਲਈ ਨਿਆਂ ਅਤੇ ਸੰਗਠਨ ਦੀ ਸ਼ਕਤੀ ਨੂੰ ਆਤਮਨਿਰਭਰ ਭਾਰਤ ਦੀ ਊਰਜਾ ਬਣਾਉਣ ਦਾ ਨਿਰੰਤਰ ਪ੍ਰਯਤਨ ਕੀਤਾ ਜਾ ਰਿਹਾ ਹੈ  ਭਾਰਤ ਵਿੱਚ ਇੱਕ  ਦੇ ਬਾਅਦ ਇੱਕ ਹੋ ਰਹੇ Reforms,  ਲੜੀ ਚਲ ਰਹੀ ਹੈ ਰਿਫਾ‍ਰਮਸ  ਦੀ,  ਇਸ ਦੇ ਪਿੱਛੇ ਵੀ ਇਹੀ ਪ੍ਰੇਰਣਾ ਹੈ  ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਸਾਰਿਆਂ  ਦੇ ਸੰਗਠਿਤ ਪ੍ਰਯਤਨਾਂ ਨਾਲ ਸਾਡੇ ਸਾਰੇ ਪ੍ਰਯਤਨ ਸਫਲ ਹੋਣਗੇ  IT ਅਪੀਲੇਟ ਟ੍ਰਿਬਿਊਨਲ ਨਾਲ ਜੁੜੇ ਸਾਰੇ ਸਾਥੀਆਂ ਨੂੰ,  ਸਾਰੇ ਓਡੀਸ਼ਾ ਵਾਸੀਆਂ ਨੂੰ ਫਿਰ ਤੋਂ ਇਸ ਆਧੁਨਿਕ ਪਰਿਸਰ ਲਈ ਮੈਂ ਬਹੁਤ - ਬਹੁਤ ਵਧਾਈ ਦਿੰਦਾ ਹਾਂ।  ਆਪ ਸਭ ਨੂੰ ਦੀਪਾਵਲੀ ਸਹਿਤ ਆਉਣ ਵਾਲੇ ਸਾਰੇ ਤਿਉਹਾਰਾਂ ਦੀਆਂ ਮੰਗਲਕਾਮਨਾਵਾਂ ਅਤੇ ਇੱਕ ਗੱਲ ਜ਼ਰੂਰ ਮੈਂ ਕਹਾਂਗਾ ਕਿ ਕੋਰੋਨਾ  ਦੇ ਕਾਲ ਵਿੱਚ ਸਾਨੂੰ ਕੋਰੋਨਾ ਨੂੰ light ਨਹੀਂ ਲੈਣਾ ਹੈ।  ਇਹਤਿਹਾਤ ਵਰਤਣ ਦੀਆਂ ਜੋ ਛੋਟੀਆਂ-ਛੋਟੀਆਂ ਗੱਲਾਂ ਹਨ ਮਾਸਕ ਪਹਿਨਣਾ,  distance ਬਣਾਈ ਰੱਖਣਾ,  ਸਾਬਣ ਨਾਲ ਹੱਥ ਧੋਣਾ,  ਮੈਂ ਓਡੀਸ਼ਾ ਵਾਸੀਆਂ ਨੂੰ ਇਸ ਗੱਲ ਦੀ ਜ਼ਰੂਰ ਤਾਕੀਦ ਕਰਾਂਗਾ ਅਤੇ ਓਡੀਸ਼ਾ ਕਲਾ ਸੱਭਿਆਚਾਰ ਦੀ ਇੱਕ ਵੱਡੀ ਤਪੋਭੂਮੀ ਹੈ,  ਤਪਸਿਆ ਭੂਮੀ ਹੈ।

 

ਅੱਜ ਮੰਤਰ ਗੂੰਜ ਰਿਹਾ ਹੈ ਵੋਕਲ ਫਾਰ ਲੋਕਲ,  ਹਿੰਦੁਸਤਾਨ  ਦੇ ਹਰ ਕੋਨੇ ਵਿੱਚ,  ਹਿੰਦੁਸਤਾਨ  ਦੇ ਹਰ ਕੋਨੇ ਦੀ ਚੀਜ਼ ਜਿਸ ਤੇ ਮੇਰੇ ਦੇਸ਼ਵਾਸੀਆਂ ਦਾ ਪਸੀਨਾ ਹੈ,  ਜਿਸ ਵਿੱਚ ਮੇਰੇ ਦੇਸ਼ਵਾਸੀਆਂ  ਦੇ ਨੌਜਵਾਨਾਂ ਦਾ talent ਹੈ,  ਅਸੀਂ ਉਨ੍ਹਾਂ ਹੀ ਚੀਜ਼ਾਂ ਦਾ ਆਗ੍ਰਹ ਰੱਖੀਏ,  ਲੋਕਲ ਖਰੀਦਣ ਦਾ ਆਗ੍ਰਹ ਰੱਖੀਏ। ਹਿੰਦੁਸਤਾਨ ਦੀ ਮਿੱਟੀ ਨਾਲ, ਹਿੰਦੁਸਤਾਨ  ਦੇ ਪਸੀਨੇ ਨਾਲ ਤਰ-ਬਤਰ ਚੀਜ਼ਾਂ ਨੂੰ ਖਰੀਦਣ ਦਾ ਆਗ੍ਰਹ ਰੱਖੀਏ,  ਇਹ ਗੱਲ ਮੈਂ ਭਗਵਾਨ ਜਗਨਨਾਥ ਜੀ  ਦੀ ਧਰਤੀ ਤੋਂ ਓਡੀਸ਼ਾ ਨੂੰ ਵੀ ਕਹਿਣਾ ਚਾਹਾਂਗਾ,  ਦੇਸ਼ਵਾਸੀਆਂ ਨੂੰ ਵੀ ਕਹਿਣਾ ਚਾਹਾਂਗਾ ਵੋਕਲ ਫਾਰ ਲੋਕਲ  ਲੋਕਲ ਤੇ ਦੀਵਾਲੀ ਅਤੇ ਸਿਰਫ ਦੀਵਾਲੀ ਨਹੀਂ,  ਅਸੀਂ ਤਾਂ ਚਾਹਾਂਗੇ 365 ਦਿਨ ਦੀਵਾਲੀ ਮੰਨੇ ਅਤੇ 365 ਦਿਨ ਅਸੀਂ ਲੋਕਲ ਹੀ ਲੈਂਦੇ ਚਲੀਏ  ਦੇਖੋ ਦੇਸ਼ ਦੀ ਅਰਥਵਿਵਸਥਾ  ਤੇਜ਼ ਗਤੀ ਨਾਲ ਵਧਣਾ ਸ਼ੁਰੂ ਹੋ ਜਾਵੇਗੀ  ਸਾਡੇ ਮਿਹਨਤਕਸ਼ ਲੋਕਾਂ ਦੇ ਪਸੀਨਿਆਂ ਵਿੱਚ ਉਹ ਤਾਕਤ ਹੈ ਕਿ ਦੇਸ਼ ਨੂੰ ਨਵੀਆਂ ਉਚਾਈਆਂ ਤੇ ਲੈ ਜਾਵੇ ਅਤੇ ਇਸੇ ਵਿਸ਼ਵਾਸ  ਦੇ ਨਾਲ ਅੱਜ ਦੇ ਇਸ ਸ਼ੁਭ ਅਵਸਰ ਤੇ ਮੇਰੀ ਤਰਫ਼ੋਂ ਆਪ ਸਭ ਨੂੰ ਅਨੇਕ ਅਨੇਕ ਸ਼ੁਭਕਾਮਨਾਵਾਂ, ਮੰਗਲਕਾਮਨਾਵਾਂ। 

 

ਬਹੁਤ-ਬਹੁਤ ਧੰਨਵਾਦ!

 

****

 

ਡੀਐੱਸ/ਐੱਸਐੱਚ/ਏਵੀ/ਏਕੇ


(Release ID: 1672125) Visitor Counter : 203