ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 13 ਨਵੰਬਰ, 2020 ਨੂੰ ਜਾਮਨਗਰ ਅਤੇ ਜੈਪੁਰ ਵਿੱਚ ਭਵਿੱਖ ਦੀ ਦ੍ਰਿਸ਼ਟੀ ਤੋਂ ਤਿਆਰ ਦੋ ਆਯੁਰਵੇਦਿਕ ਸੰਸਥਾਨਾਂ ਦਾ ਉਦਘਾਟਨ ਕਰਨਗੇ

Posted On: 11 NOV 2020 3:08PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 13 ਨਵੰਬਰ 2020 ਨੂੰ ਪੰਜਵੇਂ ਆਯੁਰਵੇਦਿਕ ਦਿਵਸ ਦੇ ਅਵਸਰ ਤੇ ਜਾਮਨਗਰ ਵਿੱਚ ਆਯੁਰਵੇਦ ਅਧਿਆਪਨ ਅਤੇ ਖੋਜ ਸੰਸਥਾਨ (ਆਈਟੀਆਰਏ) ਅਤੇ ਜੈਪੁਰ ਵਿੱਚ ਰਾਸ਼ਟਰੀ ਆਯੁਰਵੇਦ ਸੰਸਥਾਨ (ਐੱਨਆਈਏ) ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਉਦਘਾਟਨ ਕਰਨਗੇ ਉਮੀਦਹੈ ਕਿ ਇਹ ਸੰਸਥਾਵਾਂ21ਵੀਂ ਸਦੀ ਵਿੱਚ ਆਯੁਰਵੇਦ ਦੀ ਪ੍ਰਗਤੀ ਅਤੇ ਵਿਕਾਸ ਵਿੱਚ ਆਲਮੀ ਲੀਡਰਸ਼ਿਪ ਭੂਮਿਕਾਵਾਂ ਨਿਭਾਉਣਗੀਆਂ

 

ਪਿਛੋਕੜ :

 

ਸਾਲ 2016 ਤੋਂ ਹਰ ਸਾਲ ਧਨਵੰਤਰੀ ਜਯੰਤੀ ਨੂੰ ਆਯੁਰਵੇਦਿਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।  ਇਸ ਸਾਲ ਇਹ 13 ਨਵੰਬਰ 2020 ਨੂੰ ਹੈ। ਆਯੁਰਵੇਦਿਕ ਦਿਵਸ ਉਤਸਵ ਜਾਂ ਪੁਰਬ ਤੋਂ ਅਧਿਕ ਪੇਸ਼ੇ ਅਤੇ ਸਮਾਜ ਦੇ ਪ੍ਰਤੀ ਪੁਨਰਸਮਰਪਣ ਦਾ ਅਵਸਰ ਹੈ। ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ਵਿੱਚ ਆਯੁਰਵੇਦ ਦੀ ਸੰਭਾਵਿਤ ਭੂਮਿਕਾ ਇਸ ਸਾਲ ਆਯੁਰਵੇਦਿਕ ਦਿਵਸ ਦੇ ਆਯੋਜਨ ਦੇ ਕੇਂਦਰ ਵਿੱਚ ਰਹੇਗੀ।

 

ਭਾਰਤ ਵਿੱਚ ਜਨ ਸਿਹਤ ਦੀਆਂ ਚੁਣੌਤੀਆਂ ਦੇ ਲਈ ਪ੍ਰਭਾਵੀ ਅਤੇ ਸਸਤੇ ਸਮਾਧਾਨ ਉਪਲੱਬਧ ਕਰਵਾਉਣ ਵਿੱਚ ਆਯੁਸ਼ ਸਿਹਤ ਪੱਧਤੀਆਂ ਦੀ ਹਾਲੇ ਤੱਕ ਵਰਤੋਂ ਵਿੱਚ ਨਾ ਆ ਸਕੀਆਂ ਸੰਭਾਵਨਾਵਾਂ ਦਾ ਦੋਹਨ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਇਸ ਦੇ ਲਈ ਆਯੁਸ਼ ਸਿੱਖਿਆ ਦਾ ਆਧੁਨਿਕੀਕਰਨ ਵੀ ਪ੍ਰਾਥਮਿਕਤਾ ਦੇ ਖੇਤਰ ਵਿੱਚ ਹੈ। ਇਸ ਉਦੇਸ਼ ਨਾਲ ਪਿਛਲੇ ਤਿੰਨ-ਚਾਰ ਵਰ੍ਹਿਆਂ ਵਿੱਚ ਕਈ ਕਦਮ   ਉਠਾਏ ਗਏ ਹਨ ਆਈਟੀਆਰਏ, ਜਾਮਨਗਰ ਨੂੰ ਰਾਸ਼ਟਰੀ ਮਹੱਤਵ ਦੇ ਸੰਸਥਾਨ ਦੇ ਰੂਪ ਵਿੱਚ ਅਤੇ ਐੱਨਆਈਏ, ਜੈਪੁਰ ਨੂੰ ਯੂਨੀਵਰਸਿਟੀ ਦਰਜਾ ਹਾਸਲ ਕਰਨ ਵਾਲੇ ਸੰਸਥਾਨ ਦੇ ਰੂਪ ਵਿੱਚ ਰਾਸ਼ਟਰ ਨੂੰ ਸਮਰਪਿਤ ਕਰਨਾ, ਨਾ ਕੇਵਲ ਆਯੁਰਵੇਦਿਕ ਸਿੱਖਿਆ ਦੇ ਆਧੁਨਿਕੀਕਰਨ ਬਲਕਿ ਪਰੰਪਰਾਗਤ ਔਸ਼ਧੀ ਦੇ ਕ੍ਰਮਿਕ ਵਿਕਾਸ ਵਿੱਚ ਵੀ ਇਤਿਹਾਸਿਕ ਕਦਮ ਹੈ। ਇਸ ਨਾਲ ਉਨ੍ਹਾਂ ਨੂੰ ਆਯੁਰਵੇਦਿਕ ਸਿੱਖਿਆ ਦੇ ਮਿਆਰਾਂ ਨੂੰ ਉੱਨਤ ਬਣਾਉਣ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਗ ਦੇ ਅਨੁਰੂਪਵਿਭਿੰਨ ਪਾਠਕ੍ਰਮਾਂ ਨੂੰ ਤਿਆਰ ਕਰਨ ਅਤੇ ਅਧਿਕ ਤੋਂ ਅਧਿਕ ਪ੍ਰਮਾਣਾਂ ਦੇ ਲਈ ਆਧੁਨਿਕ ਖੋਜ ਵਿੱਚ ਸ੍ਰੇਸ਼ਠਤਾ ਪ੍ਰਾਪਤ ਕਰਨ ਦੇ ਲਈ ਖ਼ੁਦਮੁਖਤਿਆਰੀ ਪ੍ਰਾਪਤ ਹੋਵੇਗੀ

 

*****

 

ਡੀਐੱਸ/ਏਕੇ(Release ID: 1672057) Visitor Counter : 132