ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਕਈ ਬੇਮਿਸਾਲ ਸਿਖਰਾਂ ਨੂੰ ਪਾਰ ਕੀਤਾ ਹੈ

ਐਕਟਿਵ ਕੇਸ ਲੋਡ 5 ਲੱਖ ਤੋਂ ਹੇਠਾਂ ਆਇਆ

ਕੁੱਲ ਰਿਕਵਰੀ 80 ਲੱਖ ਨੂੰ ਪਾਰ ਕਰ ਗਈ ਹੈ, ਕੁੱਲ ਟੈਸਟਾਂ ਦਾ ਅੰਕੜਾ 12 ਕਰੋੜ ਨੂੰ ਪਾਰ ਕਰ ਗਿਆ ਹੈ

Posted On: 11 NOV 2020 11:58AM by PIB Chandigarh

ਕੁੱਲ ਰਿਕਵਰੀ 80 ਲੱਖ ਨੂੰ ਪਾਰ ਕਰ ਗਈ ਹੈ, ਕੁੱਲ ਟੈਸਟਾਂ ਦਾ ਅੰਕੜਾ 12 ਕਰੋੜ ਨੂੰ ਪਾਰ ਕਰ ਗਿਆ ਹੈ

ਭਾਰਤ ਨੇ ਵਿਸ਼ਵਵਿਆਪੀ ਮਹਾਮਾਰੀ ਦੇ ਵਿਰੁੱਧ ਆਪਣੀ ਸਮੂਹਿਕ ਲੜਾਈ ਵਿੱਚ ਕਈ ਮਹੱਤਵਪੂਰਨ ਮੀਲ ਪੱਥਰਾਂ ਨੂੰ ਪਾਰ ਕੀਤਾ ਹੈ । ਭਾਰਤ ਦਾ ਐਕਟਿਵ ਕੇਸ ਲੋਡ 106 ਦਿਨਾਂ ਬਾਅਦ ਪਹਿਲੀ ਵਾਰ 5 ਲੱਖ ਦੇ ਹੇਠਾਂ ਆ ਗਿਆ ਹੈ। ਅੱਜ, ਐਕਟਿਵ ਮਾਮਲਿਆਂ ਦਾ ਕੁੱਲ ਭਾਰ  4,94,657 ਤੱਕ ਪਹੁੰਚ ਗਿਆ ਹੈ । ਇਹ 28 ਜੁਲਾਈ ਨੂੰ 4,96,988 ਸੀ। ਇਸਦੇ ਨਾਲ, ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਐਕਟਿਵ ਕੇਸ ਸਿਰਫ 5.73 ਫੀਸਦ ਦਾ ਯੋਗਦਾਨ ਪਾਉਂਦੇ ਹਨ ।

ਇਹ ਦੇਸ਼ ਵਿੱਚ ਐਕਟਿਵ ਮਾਮਲਿਆਂ ਵਿੱਚ ਗਿਰਾਵਟ ਦੇ ਇੱਕ ਨਿਰੰਤਰ ਰੁਝਾਨ ਨੂੰ ਵੀ ਦਰਸਾਉਂਦਾ ਹੈ ।

ਇਹ ਨਵੇਂ ਕੇਸਾਂ ਦੀ ਗਿਣਤੀ ਵਿਚ ਵਾਧੇ ਦੀ ਰਿਪੋਰਟ ਕਰਨ ਵਾਲੇ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਸੰਦਰਭ ਵਿੱਚ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ।

 C:\Users\dell\Desktop\image001X6I4.jpg

ਇਹ ਕੇਂਦਰ ਵੱਲੋਂ ਜਾਰੀ ਕੀਤੇ ਗਏ ਦੇਸ਼ ਵਿਆਪੀ ਵਿਆਪਕ ਅਤੇ ਉੱਚ ਪੱਧਰੀ ਟੈਸਟਿੰਗ,ਟਰੈਕਿੰਗ, ਤੁਰੰਤ ਅਤੇ ਪ੍ਰਭਾਵਸ਼ਾਲੀ ਨਿਗਰਾਨੀ , ਤੁਰੰਤ ਹਸਪਤਾਲ ਵਿੱਚ ਦਾਖਲ ਹੋਣਾ ਅਤੇ ਇਹ ਮਹੱਤਵਪੂਰਣ ਪ੍ਰਾਪਤੀ ਕੇਂਦਰ ਸਰਕਾਰ ਦੀਆਂ ਸਥਿਰ, ਦਰਜੇ ਦੀਆਂ ਅਤੇ ਪ੍ਰਭਾਵਸ਼ਾਲੀ ਪਾਲਣ ਕਰਨ ਦੀ ਰਣਨੀਤੀ ਦੇ ਤਹਿਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੌਂ ਦਰਸਾਈ ਗਈ ਸਹਿਯੋਗੀ, ਕੇਂਦ੍ਰਿਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦਾ ਨਤੀਜਾ ਹੈ। ਇਹ ਸਫਲਤਾ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਡਾਕਟਰਾਂ, ਪੈਰਾ ਮੈਡੀਕਲ, ਫਰੰਟ ਲਾਈਨ ਵਰਕਰਾਂ ਅਤੇ ਹੋਰ ਸਾਰੇ ਕੋਵੀਡ -19 ਯੋਧਿਆਂ ਦੀ ਨਿਸਵਾਰਥ ਸੇਵਾ ਅਤੇ ਸਮਰਪਣ ਦੀ ਵੀ ਹੈ।

27 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਐਕਟਿਵ ਕੇਸ ਹੁਣ 20,000 ਤੋਂ ਘੱਟ ਰਹਿ ਗਏ ਹਨ।

 C:\Users\dell\Desktop\image002XFX8.jpg

 ਸਿਰਫ 8 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 20,000 ਤੋਂ ਵੱਧ ਕੇਸ ਹਨ; ਦੋ ਰਾਜਾਂ (ਮਹਾਰਾਸ਼ਟਰ ਅਤੇ ਕੇਰਲ) ਵਿੱਚ 50,000 ਤੋਂ ਵੱਧ ਐਕਟਿਵ ਕੇਸ ਹਨ ।

C:\Users\dell\Desktop\image0033CWZ.jpg

ਪਿਛਲੇ 24 ਘੰਟਿਆਂ ਦੌਰਾਨ 44,281 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ ਇਸ ਮਿਆਦ ਵਿੱਚ 50,326 ਮਰੀਜ਼ ਠੀਕ ਹੋਏ ਹਨ। ਇਹ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰਿਕਵਰੀ ਦੇ ਰੁਝਾਨ ਦਾ 39 ਵਾਂ ਦਿਨ ਹੈ ।

ਇਸ ਤਰ੍ਹਾਂ ਕੁੱਲ ਰਿਕਵਰੀ ਅਤੇ ਕੁੱਲ ਐਕਟਿਵ ਮਾਮਲਿਆਂ ਵਿਚਲਾ ਅੰਤਰ, ਕੁੱਲ ਪੁਸ਼ਟੀ ਵਾਲੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਨਿਰੰਤਰ ਹੇਠਾਂ  ਵੱਲ ਜਾਣ ਦੇ ਰੁਝਾਨ ਨੂੰ ਦਰਸਾਉਂਦਾ ਹੈ।

ਕੁੱਲ ਰਿਕਵਰੀਆਂ 80 ਲੱਖ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ । ਅੱਜ ਤੱਕ ਕੁੱਲ ਰਿਕਵਰੀਆਂ ਦੀ ਗਿਣਤੀ 80,13,783 ਹੋ ਗਈ ਹੈ । ਐਕਟਿਵ ਕੇਸਾਂ ਅਤੇ ਸਿਹਤਯਾਬ ਹੋਏ ਮਾਮਲਿਆਂ ਵਿਚ ਅੰਤਰ ਲਗਾਤਾਰ ਵੱਧ ਰਿਹਾ ਹੈ ਅਤੇ ਅੱਜ ਵਧ ਕੇ 75,19,126 ਹੋ ਗਿਆ ਹੈ। ਰਿਕਵਰੀ ਦੀ ਦਰ ਵੱਧ ਕੇ 92.79 ਫੀਸਦ ਹੋ ਗਈ ਹੈ।

 C:\Users\dell\Desktop\image00490E5.jpg

 ਇਕ ਹੋਰ ਮੀਲ ਪੱਥਰ ਤਹਿਤ, ਭਾਰਤ ਨੇ 12 ਕਰੋੜ ਕੁੱਲ ਟੈਸਟਿੰਗ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 11,53,294 ਟੈਸਟ ਕੀਤੇ ਗਏ ਹਨ।

 C:\Users\dell\Desktop\image005XJJI.jpg

 ਰੋਜ਼ਾਨਾ ਘੱਟ ਕੇਸਾਂ ਦੇ ਰੁਝਾਨ ਨੂੰ ਟੈਸਟਿੰਗ ਦੇ ਬੁਨਿਆਦੀ ਢਾਂਚੇ ਵਿੱਚ ਇਕ ਭਾਰੀ ਵਾਧਾ ਕਰਕੇ ਸੰਭਵ ਬਣਾਇਆ ਗਿਆ ਹੈ ।

ਵੱਡੀ ਗਿਣਤੀ ਵਿੱਚ ਟੈਸਟਿੰਗ ਨੇ ਸੰਕਰਮਿਤ ਆਬਾਦੀ ਦੀ ਛੇਤੀ ਪਛਾਣ ਕਰਨ ਵਿੱਚ ਸਹਾਇਤਾ ਕੀਤੀ ਹੈ, ਇਸ ਤਰ੍ਹਾਂ ਇਹ ਵਾਇਰਸ ਨੂੰ ਗੈਰ-ਲਾਗ ਵਾਲੇ ਖੇਤਰਾਂ ਵਿੱਚ ਫੈਲਣ ਤੋਂ ਰੋਕਦਾ ਹੈ ।

 

C:\Users\dell\Desktop\image006WTR2.jpg ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ 50,000 ਤੋਂ ਘੱਟ ਦਰਜ ਕੀਤੀ ਜਾ ਰਹੀ ਹੈ ।

ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 77 ਫੀਸਦ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।

 ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 6,718 ਲੋਕਾਂ ਦੀ ਸਿਹਤਯਾਬੀ ਦੀ ਰਿਪੋਰਟ ਦਰਜ ਕੀਤੀ ਗਈ ਹੈ । ਕੇਰਲ ਨੇ ਨਵੀਂ ਰਿਕਵਰੀ ਦੇ ਅੰਕੜਿਆਂ ਵਿੱਚ ਨੇੜਤਾ ਬਰਕਰਾਰ ਰੱਖੀ ਹੈ , ਜਿਥੋਂ 6,698 ਲੋਕ ਰਿਕਵਰ ਹੋਏ ਹਨ । ਇਸ ਤੋਂ ਬਾਅਦ ਦਿੱਲੀ ਵਿੱਚ  6,157 ਵਿਅਕਤੀ ਸਿਹਤਯਾਬ ਹੋਏ ਹਨ।

 C:\Users\dell\Desktop\image0070UMD.jpg

 78 ਫੀਸਦ ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ।

 ਦਿੱਲੀ ਵਿੱਚ ਰੋਜ਼ਾਨਾ ਸਭ ਤੋਂ ਵੱਧ ਨਵੇਂ ਕੇਸਾਂ ਦੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ। ਜਿਥੋਂ 7,830, ਨਵੋਂ ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਕੇਰਲ ਵਿੱਚ  6,010 ਨਵੇਂ ਮਾਮਲੇ  ਸਾਹਮਣੇ  ਆਏ ਹਨ।

 C:\Users\dell\Desktop\image0084YNX.jpg

ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦਾ ਹਿੱਸਾ ਲਗਭਗ 78 ਫੀਸਦ  ਹੈ । ਪਿਛਲੇ 24 ਘੰਟਿਆਂ ਦੌਰਾਨ 512  ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਕੁੱਲ ਕੇਸਾਂ ਵਿੱਚ ਮੌਤਾਂ ਦੀ ਦਰ 1.48% 'ਤੇ ਖੜ੍ਹੀ ਹੈ ਅਤੇ  ਇਸਦੇ  ਲਗਾਤਾਰ ਹੇਠਾਂ ਵੱਲ ਜਾਣ ਦਾ ਰੁਝਾਨ ਜਾਰੀ ਹੈ ।

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 110 ਮੌਤਾਂ  ਹੋਈਆਂ ਹਨ। ਦਿੱਲੀ ਅਤੇ ਪੱਛਮੀ ਬੰਗਾਲ ਵਿਚ ਰੋਜ਼ਾਨਾ ਕ੍ਰਮਵਾਰ 83 ਅਤੇ 53  ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ।

C:\Users\dell\Desktop\image009BAPN.jpg

****

 ਐਮ.ਵੀ.


(Release ID: 1672015) Visitor Counter : 172