ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਰੋਜ਼ਾਨਾ 40 ਹਜਾਰ ਤੋਂ ਘੱਟ ਨਵੇਂ ਮਾਮਲਿਆਂ ਦੀ ਰਿਪੋਰਟ

ਐਕਟਿਵ ਕੇਸ ਦਰ ਅਤੇ ਰੋਜ਼ਾਨਾ ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ਜਾਰੀ ਹੈ

Posted On: 10 NOV 2020 11:19AM by PIB Chandigarh

ਭਾਰਤ ਵਿੱਚ ਛੇ ਦਿਨਾਂ ਬਾਅਦ 40,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ 38,073 ਦਰਜ ਕੀਤੀ ਗਈ ਹੈ । ਲਗਾਤਾਰ ਤੀਜੇ ਦਿਨ, ਰੋਜ਼ਾਨਾ ਰਿਪੋਰਟ ਕੀਤੇ ਨਵੇਂ ਕੇਸਾਂ ਨੇ 50,000 ਦਾ ਅੰਕੜਾ ਪਾਰ ਨਹੀਂ ਕੀਤਾ ਹੈ ।

ਇਹ ਕੁਝ ਦੇਸ਼ਾਂ ਦੇ ਸੰਦਰਭ ਵਿੱਚ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਜਿਹੜੇ ਕਿ ਪਿਛਲੇ 3-4 ਦਿਨਾਂ ਤੋਂ ਰੋਜ਼ਾਨਾ ਇਕ ਲੱਖ ਤੋਂ ਵੱਧ ਕੇਸਾਂ ਦੀ ਰਿਪੋਰਟ ਕਰ ਰਹੇ ਹਨ।

C:\Users\dell\Desktop\image001UPJT.jpg

ਪਿਛਲੇ ਕੁਝ ਹਫ਼ਤਿਆਂ ਤੋਂ ਐਕਟਿਵ ਮਾਮਲਿਆਂ ਦੀ ਗਿਣਤੀ ਵਿਚ ਨਿਰੰਤਰ ਗਿਰਾਵਟ ਆਈ ਹੈ।

C:\Users\dell\Desktop\image002TFL8.jpg

ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰਿਕਵਰੀ ਦੇ ਰੁਝਾਨ ਨੂੰ ਅੱਜ 38 ਵੇਂ ਦਿਨ ਵੀ ਜਾਰੀ ਰੱਖਦਿਆਂ, ਪਿਛਲੇ 24 ਘੰਟਿਆਂ ਦੌਰਾਨ 42,033 ਮਰੀਜ਼ ਠੀਕ ਹੋਏ ਹਨ।

ਐਕਟਿਵ ਕੇਸ ਲੋਡ ਸੁੰਗੜ ਕੇ 5,05,265 ਤੱਕ ਪਹੁੰਚ ਗਿਆ ਹੈ । ਐਕਟਿਵ ਕੇਸਾਂ ਦੇ ਘੱਟ ਰਹੇ ਭਾਰ ਤੋਂ ਬਾਅਦ, ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਐਕਟਿਵ ਕੇਸ ਸਿਰਫ 5.88 ਫੀਸਦ ਦਾ ਯੋਗਦਾਨ ਪਾਉਂਦੇ ਹਨ ।

ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰਿਕਵਰੀ ਦੇ ਰੁਝਾਨ ਨਾਲ ਰਿਕਵਰੀ ਰੇਟ ਨੂੰ ਵੀ ਹੁਲਾਰਾ ਮਿਲ ਰਿਹਾ ਹੈ ।

ਇਹ ਮੌਜੂਦਾ ਸਮੇਂ ਵਿੱਚ 92.64 ਫੀਸਦ ਹੋ  ਗਿਆ ਹੈ , ਕੁੱਲ ਰਿਕਵਰੀ ਅੱਜ 79,59,406 'ਤੇ ਖੜ੍ਹੀ ਹੈ ।

ਕੁੱਲ ਪੁਸ਼ਟੀ ਵਾਲੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਨਿਰੰਤਰ ਹੇਠਾਂ  ਵੱਲ ਜਾਣ ਦੇ ਰੁਝਾਨ ਨੂੰ ਦਰਸਾਉਂਦਾ ਹੋਇਆ, ਇਸ ਸਮੇਂ ਵਧ ਕੇ 74,54,141 ਹੋ ਗਿਆ ਹੈ।

 

ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 78 ਫੀਸਦ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।

 

 

ਦਿੱਲੀ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 7,014 ਲੋਕਾਂ ਦੀ ਸਿਹਤਯਾਬੀ ਦੀ ਰਿਪੋਰਟ ਦਰਜ ਕੀਤੀ ਗਈ ਹੈ । ਕੇਰਲ ਵਿੱਚ 5,983 ਲੋਕ ਰਿਕਵਰ ਹੋਏ ਹਨ, ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ  4,396 ਵਿਅਕਤੀ ਸਿਹਤਯਾਬ ਹੋਏ ਹਨ।

 C:\Users\dell\Desktop\image003FAJJ.jpg

72 ਫੀਸਦ ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ।

ਦਿੱਲੀ ਵਿੱਚ ਰੋਜ਼ਾਨਾ ਸਭ ਤੋਂ ਵੱਧ ਨਵੇਂ ਕੇਸਾਂ ਦੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ। 5,983, ਨਵੋਂ ਕੇਸ ਦਰਜ ਕੀਤੇ ਗਏ ਹਨ, ਜੋ ਕਿ ਪਿਛਲੇ ਦਿਨ ਦੀ ਦਰਜ ਹੋਏ 7,745 ਨਵੇਂ ਕੇਸਾਂ ਦੀ ਤੁਲਨਾ ਵਿੱਚ ਘੱਟ ਹਨ। ਇਸ ਤੋਂ ਬਾਅਦ ਦਿੱਲੀ ਪੱਛਮੀ ਬੰਗਾਲ ਵਿੱਚ 3,907 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਰਲ ਵਿੱਚ  ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ ਘੱਟ ਕੇ 3,593 ਰਹਿ ਗਏ ਹਨ ਜਦੋਂ ਕਿ ਮਹਾਰਾਸ਼ਟਰ ਦੇ ਵਿੱਚ ਨਵੇਂ ਕੇਸ ਘੱਟ ਕੇ 3, 277 ਕੇਸਾਂ ਤਕ ਆ ਗਏ ਹਨ, ਹਾਲਾਂਕਿ ਉਹ ਰੋਜ਼ਾਨਾ ਨਵੇਂ ਕੇਸਾਂ ਦੀ ਰਿਪੋਰਟ ਕਰਨ ਵਿੱਚ ਲੜੀਵਾਰ ਤੀਜੇ ਅਤੇ ਚੌਥੇ ਨੰਬਰ ਤੇ ਹਨ।

C:\Users\dell\Desktop\image004PCKU.jpg

ਪਿਛਲੇ 24 ਘੰਟਿਆਂ ਦੌਰਾਨ 448 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਦੂਜੇ ਦਿਨ ਵੀ 500 ਤੋਂ ਘੱਟ ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ।

ਦਸ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦਾ ਹਿੱਸਾ ਲਗਭਗ 78 ਫੀਸਦ  ਹੈ । ਹਾਲਾਂਕਿ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮੌਤਾਂ (85) ਹੋਈਆਂ ਹਨ, ਪਰ ਇਸਦਾ ਰੋਜ਼ਾਨਾ ਮੌਤਾਂ ਵਿੱਚ ਯੋਗਦਾਨ ਘੱਟ ਕੇ 18.97 ਫੀਸਦ  ਰਹਿ ਗਿਆ ਹੈ। ਦਿੱਲੀ ਅਤੇ ਪੱਛਮੀ ਬੰਗਾਲ ਵਿਚ ਰੋਜ਼ਾਨਾ ਕ੍ਰਮਵਾਰ 71 ਅਤੇ 56  ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ।

C:\Users\dell\Desktop\image005J89Z.jpg

****

ਐਮ.ਵੀ.


(Release ID: 1671710) Visitor Counter : 228