ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪਿਛਲੇ 24 ਘੰਟਿਆਂ ਦੌਰਾਨ 50,000 ਤੋਂ ਘੱਟ ਕੇਸ ਰਿਪੋਰਟ ਕੀਤੇ ਗਏ ਹਨ
ਰਿਕਵਰ ਅਤੇ ਐਕਟਿਵ ਕੇਸਾਂ ਵਿਚਲਾ ਅੰਤਰ ਲਗਾਤਾਰ ਵਧ ਰਿਹਾ ਹੈ
प्रविष्टि तिथि:
08 NOV 2020 11:04AM by PIB Chandigarh
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਰੋਜ਼ਾਨਾ 50,000 ਤੋਂ ਘੱਟ ਨਵੇਂ ਪੁਸ਼ਟੀ ਵਾਲੇ ਕੇਸ ਸਾਹਮਣੇ ਆਏ ਹਨ ਅਤੇ 45,674 ਵਿਅਕਤੀਆਂ ਦੇ ਕੋਵਿਡ -19 ਸੰਬੰਧਿਤ ਟੈਸਟ ਪੋਜੀਟਿਵ ਆਏ ਹਨ। 15 ਅਕਤੂਬਰ ਤੋਂ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਦਾ ਰੁਝਾਨ ਹੇਠਾਂ ਵੱਲ ਜਾ ਰਿਹਾ ਹੈ ।

ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰਿਕਵਰੀ ਦੇ ਰੁਝਾਨ ਨੂੰ ਜਾਰੀ ਰੱਖਦਿਆਂ, ਪਿਛਲੇ 24 ਘੰਟਿਆਂ ਦੌਰਾਨ 49,082 ਮਰੀਜ਼ ਠੀਕ ਹੋਏ ਹਨ। ਇਹ ਰੁਝਾਨ ਅੱਜ 37 ਵੇਂ ਦਿਨ ਵੀ ਦੇਖਿਆ ਗਿਆ। ਇਸ ਨੇ ਐਕਟਿਵ ਕੇਸਾਂ ਦੇ ਭਾਰ ਨੂੰ ਘੱਟਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ ਜੋ ਇਸ ਸਮੇਂ 5.12 ਲੱਖ 'ਤੇ ਖੜੇ ਹਨ।
ਦੇਸ਼ ਵਿਚ ਅੱਜ ਐਕਟਿਵ ਕੇਸਾਂ ਦਾ ਭਾਰ 5,12,665 ਹੈ। ਇਹ ਕੇਸ ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਸਿਰਫ 6.03 ਫੀਸਦ ਦਾ ਯੋਗਦਾਨ ਪਾਉਂਦੇ ਹਨ, ਜੋ ਨਿਰੰਤਰ ਹੇਠਾਂ ਵੱਲ ਜਾਣ ਦੇ ਰੁਝਾਨ ਨੂੰ ਦਰਸਾਉਂਦਾ ਹੈ।
92.49 ਫੀਸਦ ਦੀ ਰਿਕਵਰੀ ਰੇਟ 78,68,968 ਰਿਕਵਰ ਹੋਏ ਮਾਮਲਿਆਂ ਦੇ ਤਾਜ਼ਾ ਅੰਕੜੇ ਨੂੰ ਦਰਸਾਉਂਦਾ ਹੈ। ਕੁੱਲ ਪੁਸ਼ਟੀ ਵਾਲੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਇਸ ਸਮੇਂ 73,56,303 ਦੇ ਪੱਧਰ ਉੱਤੇ ਪਹੁੰਚ ਗਿਆ ਹੈ। ਇਹ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ।

ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 76 ਫੀਸਦ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।
ਕੇਰਲ ਨੇ ਪਿਛਲੇ 24 ਘੰਟਿਆਂ ਦੌਰਾਨ ਇੱਕ ਦਿਨ ਵਿੱਚ ਸਭ ਤੋਂ ਵੱਧ 7,120 ਲੋਕਾਂ ਦੀ ਸਿਹਤਯਾਬੀ ਨਾਲ ਮਹਾਰਾਸ਼ਟਰ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਉਸ ਤੋਂ ਬਾਅਦ ਮਹਾਰਾਸ਼ਟਰ ਵਿੱਚ 6,478 ਵਿਅਕਤੀ ਸਿਹਤਯਾਬ ਹੋਏ ਹਨ।

76 ਫੀਸਦ ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ।
ਕੇਰਲ ਵਿੱਚ ਪਿਛਲੇ 24 ਘੰਟਿਆਂ ਦੌਰਾਨ 7,201 ਨਵੋਂ ਕੇਸ ਦਰਜ ਕੀਤੇ ਗਏ ਹਨ ਅਤੇ ਇਸਤੋਂ ਬਾਅਦ ਦਿੱਲੀ ਵਿੱਚ 6,953 ਕੇਸ ਸਾਹਮਣੇ ਆਏ ਹਨ। ਮਹਾਰਾਸ਼ਟਰ ਕੱਲ੍ਹ 3,959 ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲ ਤੀਜੇ ਨੰਬਰ 'ਤੇ ਰਿਹਾ ਹੈ।

ਪਿਛਲੇ 24 ਘੰਟਿਆਂ ਦੌਰਾਨ 559 ਮੌਤਾਂ ਹੋਈਆਂ ਹਨ।
ਇਨ੍ਹਾਂ ਵਿੱਚੋਂ, 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ ਲਗਭਗ 79 ਫੀਸਦ ਹੈ। ਰਿਪੋਰਟ ਕੀਤੀਆਂ ਗਈਆਂ 26.8 ਫੀਸਦ ਤੋਂ ਵੱਧ ਨਵੀਆਂ ਮੌਤਾਂ ਮਹਾਰਾਸ਼ਟਰ (150 ਮੌਤਾਂ) ਤੋਂ ਦਰਜ ਕੀਤੀਆਂ ਗਈਆਂ ਹਨ। ਦਿੱਲੀ ਅਤੇ ਪੱਛਮੀ ਬੰਗਾਲ ਵਿਚ ਕ੍ਰਮਵਾਰ 79 ਅਤੇ 58 ਨਵੀਆਂ ਮੌਤਾਂ ਰਿਪੋਰਟ ਹੋਈਆਂ ਹਨ।

**
ਐਮ.ਵੀ.
(रिलीज़ आईडी: 1671260)
आगंतुक पटल : 205
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu
,
Kannada