PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
06 NOV 2020 6:22PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਪਿਛਲੇ ਪੰਜ ਹਫ਼ਤਿਆਂ ਤੋਂ ਰੋਜ਼ਾਨਾ ਕੋਵਿਡ ਦੇ ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਸੰਕ੍ਰਮਣ ਤੋਂ ਮੁਕਤ ਹੋਣ ਵਾਲੇ ਨਵੇਂ ਮਾਮਲਿਆਂ ਦੀ ਸੰਖਿਆ ਅਧਿਕ ਪਾਈ ਗਈ ਹੈ।
-
ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 54,157 ਮਰੀਜ਼ ਠੀਕ ਹੋਏ, ਜਦਕਿ 47,638 ਨਵੇਂ ਮਾਮਲੇ ਸਾਹਮਣੇ ਆਏ।
-
ਰਾਸ਼ਟਰੀ ਰਿਕਵਰੀ ਦਰ ਹੋਰ ਸੁਧਰ ਕੇ 92.32 ਪ੍ਰਤੀਸ਼ਤ ਹੋ ਗਈ ਹੈ।
-
ਅੱਜ ਐਕਟਿਵ ਕੇਸ 5,20,773 ਹਨ।
-
ਯੂਜੀਸੀ ਨੇ ਕੋਵਿਡ-19 ਮਹਾਮਾਰੀ ਕਾਰਨ ਲੌਕਡਾਊਨ ਤੋਂ ਬਾਅਦ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਦੁਬਾਰਾ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
#Unite2FightCorona
#IndiaFightsCorona
ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਪਿਛਲੇ 5 ਹਫਤਿਆਂ ਤੋਂ ਨਵੇਂ ਪੁਸ਼ਟੀ ਵਾਲੇ ਕੇਸਾਂ ਤੋਂ ਲਗਾਤਾਰ ਵੱਧ ਰਹੀ ਹੈ, ਐਕਟਿਵ ਮਾਮਲਿਆਂ ਦਾ ਹੇਠਾਂ ਆਉਣ ਦਾ ਰੁਝਾਨ ਲਗਾਤਾਰ ਜਾਰੀ; ਅੱਜ ਮਾਮਲੇ 5.2 ਲੱਖ ‘ਤੇ ਖੜੇ ਹਨ
ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 50,000 ਤੋਂ ਵੀ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਰੋਜ਼ਾਨਾ ਨਵੀਆਂ ਰਿਕਵਰੀਆਂ 54,000 ਤੋਂ ਪਾਰ ਹੋ ਗਈਆਂ ਹਨ। ਪਿਛਲੇ ਪੰਜ ਹਫ਼ਤਿਆਂ ਤੋਂ ਬਾਅਦ ਹੁਣ ਦੇ ਦਿਨਾਂ ਵਿਚ ਰੋਜ਼ਾਨਾ ਨਵੇਂ ਕੇਸਾਂ ਨਾਲੋਂ ਭਾਰਤ ਵਿੱਚ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਦਰਜ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 54,157 ਵਿਅਕਤੀਆਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦਕਿ 47,638 ਨਵੇਂ ਐਕਟਿਵ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 5 ਹਫਤਿਆਂ ਤੋਂ ਅੋਸਤਨ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ। ਅਕਤੂਬਰ ਦੇ ਪਹਿਲੇ ਹਫਤੇ ਅੋਸਤਨ ਰੋਜ਼ਾਨਾ 73000 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕਰਨ ਤੋਂ ਬਾਅਦ ਹੁਣ ਅੋਸਤਨ ਰੋਜ਼ਾਨਾ ਨਵੇਂ ਕੇਸ ਦਰਜ ਹੋਣ ਦੇ ਅੰਕੜੇ ਘੱਟ ਕੇ 46000 ਕੇਸਾਂ ਤੇ ਆ ਗਏ ਹਨ। ਐਕਟਿਵ ਕੇਸਾਂ ਦੀ ਪ੍ਰਤੀਸ਼ਤ ਘੱਟਣ ਦੇ ਰੁਝਾਨ ਨਾਲ ਸਿਹਤਯਾਬ ਮਾਮਲਿਆਂ ਦੀ ਪ੍ਰਤੀਸ਼ਤ ਵੱਧ ਰਹੀ ਹੈ। ਇਸ ਵੇਲੇ ਭਾਰਤ ਵਿੱਚ ਕੁੱਲ ਐਕਟਿਵ ਮਾਮਲੇ 5,20,773 ਹਨ। ਇਸ ਸਮੇਂ ਦੇਸ਼ ਵਿਚ ਐਕਟਿਵ ਕੇਸ ਦੇਸ਼ ਦੇ ਕੁਲ ਪੋਜ਼ੀਟਿਵ ਮਾਮਲਿਆਂ ਦਾ ਸਿਰਫ 6.19 ਫ਼ੀਸਦੀ ਹਨ। ਰਿਕਵਰੀ ਦੀ ਵਧੇਰੇ ਗਿਣਤੀ ਰਾਸ਼ਟਰੀ ਪੱਧਰ 'ਤੇ ਰਿਕਵਰੀ ਦਰ ਵਿਚ ਨਿਰੰਤਰ ਵਾਧੇ ਤੋਂ ਵੀ ਝਲਕਦੀ ਹੈ। ਇਲਾਜ ਤੋਂ ਬਾਅਦ ਠੀਕ ਹੋਣ ਵਾਲੇ ਕੁੱਲ ਲੋਕਾਂ ਦੀ ਗਿਣਤੀ 77 ਲੱਖ 65 ਹਜ਼ਾਰ 9 ਸੌ 66 ਹੈ। ਐਕਟਿਵ ਕੇਸਾਂ ਅਤੇ ਸਿਹਤਮੰਦ ਹੋਣ ਵਾਲਿਆਂ ਵਿਚਲਾ ਪਾੜਾ 72.5 ਲੱਖ ਦੇ ਨੇੜੇ ਹੈ ਅਤੇ ਅੱਜ ਇਹ 72 ਲੱਖ 45 ਹਜ਼ਾਰ 1 ਸੌ 93 (72,45,193) ਹੈ। ਰਾਸ਼ਟਰੀ ਪੱਧਰ 'ਤੇ ਸਿਹਤਯਾਬ ਹੋਣ ਦੀ ਦਰ 92.32 ਫ਼ੀਸਦੀ ਹੋ ਗਈ ਹੈ। ਸਿਹਤਯਾਬ ਹੋਣ ਵਾਲੇ ਨਵੇਂ ਰੋਗੀਆਂ ਵਿਚੋਂ 80 ਫ਼ੀਸਦੀ 10 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹੈ। ਇਕ ਦਿਨ ਵਿੱਚ ਸਭ ਤੋਂ ਵੱਧ 11, 000 ਮਰੀਜ਼ ਮਹਾਰਾਸ਼ਟਰ ਵਿੱਚ ਠੀਕ ਹੋਏ ਹਨ। 79 ਪ੍ਰਤੀਸ਼ਤ ਨਵੇਂ ਮਾਮਲੇ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਾਹਮਣੇ ਆਏ ਹਨ। ਮਹਾਰਾਸ਼ਟਰ ਸਭ ਤੋਂ ਵੱਧ ਨਵੇਂ ਕੇਸਾਂ ਦੀ ਰਿਪੋਰਟ ਕਰ ਰਿਹਾ ਹੈ ਜਿੱਥੇ ਇਕ ਦਿਨ 10,000 ਵਿੱਚ ਤੋਂ ਵੱਧ ਕੇਸ ਦਰਜ ਹੋਏ ਹਨ ਅਤੇ ਕੇਰਲ ਵਿੱਚ 9,000 ਤੋਂ ਵੱਧ ਕੇਸ ਰਿਪੋਰਟ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 670 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ, ਨਵੀਆਂ ਮੌਤਾਂ ਦਾ ਤਕਰੀਬਨ 86 ਫ਼ੀਸਦੀ ਹਿੱਸਾ ਕੇਂਦ੍ਰਿਤ ਹੈ। ਰਿਪੋਰਟ ਕੀਤੀਆਂ ਗਈਆਂ 38 ਫ਼ੀਸਦੀ ਤੋਂ ਵੱਧ ਨਵੀਆਂ ਮੌਤਾਂ ਇਕੱਲੇ ਮਹਾਰਾਸ਼ਟਰ ਵਿੱਚ (256 ਮੌਤਾਂ) ਹੋਈਆਂ ਹਨ। ਇਸ ਤੋਂ ਬਾਅਦ ਦਿੱਲੀ ਵਿੱਚ 66 ਮੌਤਾਂ ਦਰਜ ਕੀਤੀਆਂ ਗਈਆਂ ਹਨ।
https://pib.gov.in/PressReleseDetail.aspx?PRID=1670552
ਪ੍ਰਧਾਨ ਮੰਤਰੀ ਨੇ ਵਰਚੁਅਲ ਗਲੋਬਲ ਇਨਵੈਸਟਰ ਰਾਊਂਡਟੇਬਲ ਦੀ ਪ੍ਰਧਾਨਗੀ ਕੀਤੀ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਵਰਚੁਅਲ ਗਲੋਬਲ ਇਨਵੈਸਟਰ ਰਾਊਂਡਟੇਬਲ’ ਦੀ ਪ੍ਰਧਾਨਗੀ ਕੀਤੀ। ਇਸ ਰਾਊਂਡਟੇਬਲ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੁੱਚੇ ਵਰ੍ਹੇ ਦੌਰਾਨ ਭਾਰਤ ਨੇ ਆਲਮੀ ਮਹਾਮਾਰੀ ਨਾਲ ਬਹਾਦਰੀ ਨਾਲ ਜੰਗ ਲੜੀ ਹੈ, ਵਿਸ਼ਵ ਨੇ ਭਾਰਤ ਦੇ ਰਾਸ਼ਟਰੀ ਚਰਿੱਤਰ ਤੇ ਭਾਰਤ ਦੀਆਂ ਅਸਲ ਤਾਕਤਾਂ ਨੂੰ ਵੇਖਿਆ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨੇ ਜ਼ਿੰਮੇਵਾਰੀ ਦੀ ਭਾਵਨਾ, ਤਰਸ ਦੀ ਭਾਵਲਾ, ਰਾਸ਼ਟਰੀ ਏਕਤਾ ਤੇ ਨਵਾਚਾਰ ਦੀ ਚਿਣਗ ਜਿਹੀਆਂ ਉਹ ਸਾਰੀਆਂ ਖ਼ੂਬੀਆਂ ਸਫ਼ਲਤਾਪੂਰਬਕ ਬਾਹਰ ਲਿਆਂਦੀਆਂ ਹਨ, ਜਿਨ੍ਹਾਂ ਲਈ ਭਾਰਤੀ ਪ੍ਰਸਿੱਧ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਇਸ ਮਹਾਮਾਰੀ ਦੌਰਾਨ ਵਾਇਰਸ ਨਾਲ ਲੜਦਿਆਂ ਆਰਥਿਕ ਸਥਿਰਤਾ ਨੂੰ ਯਕੀਨੀ ਬਣਾ ਕੇ ਵਰਨਣਯੋਗ ਸਬਰ ਵਿਖਾਇਆ ਹੈ। ਉਨ੍ਹਾਂ ਨੇ ਇਸ ਸਬਰ ਨੂੰ ਭਾਰਤ ਦੀਆਂ ਪ੍ਰਣਾਲੀਆਂ, ਲੋਕਾਂ ਦੀ ਹਮਾਇਤ ਤੇ ਸਰਕਾਰੀ ਨੀਤੀਆਂ ਦੀ ਸਥਿਰਤਾ ਦੀ ਤਾਕਤ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਅਜਿਹੇ ਨਵਭਾਰਤ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਪੁਰਾਣੇ ਅਭਿਆਸਾਂ ਤੋਂ ਮੁਕਤ ਹੈ ਅਤੇ ਅੱਜ ਭਾਰਤ ਬਿਹਤਰੀ ਲਈ ਤਬਦੀਲ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਤਮਨਿਰਭਰ ਬਣਨ ਲਈ ਭਾਰਤ ਦੀ ਖੋਜ ਮਹਿਜ਼ ਕੋਈ ਦ੍ਰਿਸ਼ਟੀਕੋਣ ਨਹੀਂ ਹੈ, ਬਲਕਿ ਬਹੁਤ ਸੋਚੀ–ਸਮਝੀ ਆਰਥਿਕ ਰਣਨੀਤੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਇੱਕ ਅਜਿਹੀ ਰਣਨੀਤੀ ਹੈ, ਜਿਸ ਦਾ ਉਦੇਸ਼ ਭਾਰਤ ਨੂੰ ਵਿਸ਼ਵ–ਪੱਧਰ ਉੱਤੇ ਨਿਰਮਾਣ ਦਾ ਮੁੱਖ ਕੇਂਦਰ ਬਣਾਉਣ ਲਈ ਦੇਸ਼ ਦੇ ਕਾਰੋਬਾਰਾਂ ਦੀਆਂ ਸਮਰੱਥਾਵਾਂ ਤੇ ਕਾਮਿਆਂ ਦੇ ਹੁਨਰਾਂ ਦੀ ਵਰਤੋਂ ਕਰਨਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਦਾ ਉਦੇਸ਼ ਇਨੋਵੇਸ਼ਨਾਂ ਲਈ ਭਾਰਤ ਨੂੰ ਵਿਸ਼ਵ–ਕੇਂਦਰ ਬਣਾਉਣ ਵਾਸਤੇ ਦੇਸ਼ ਦੀ ਤਾਕਤ ਦੀ ਵਰਤੋਂ ਕਰਨਾ ਤੇ ਆਪਣੇ ਅਥਾਹ ਮਾਨਵ ਸੰਸਾਧਨਾਂ ਤੇ ਉਨ੍ਹਾਂ ਦੀਆਂ ਪ੍ਰਤਿਭਾਵਾਂ ਦੀ ਵਰਤੋਂ ਵਿਸ਼ਵ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਕਰਨਾ ਹੈ।
https://pib.gov.in/PressReleseDetail.aspx?PRID=1670444
‘ਵਰਚੁਅਲ ਗਲੋਬਲ ਇਨਵੈਸਟਰ ਰਾਊਂਡਟੇਬਲ’ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ
https://pib.gov.in/PressReleseDetail.aspx?PRID=1670429
ਕੋਵਿਡ ਜਿਹੀਆਂ ਸਿਹਤ ਚੁਣੌਤੀਆਂ ਨਾਲ ਨਜਿੱਠਣ ਲਈ ਮੈਡੀਕਲ ਜੰਤਰ ਉਦਯੋਗ ਨੂੰ ਵਧਾਉਣ ਲਈ ਈਈਪੀਸੀ ਇੰਡੀਆ ਤੇ ਐੱਨਆਈਡੀ ਨੇ ਹੱਥ ਮਿਲਾਇਆ
ਈਈਪੀਸੀ ਇੰਡੀਆ ਅਤੇ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਇਕੱਠੇ ਹੋ ਗਏ ਹਨ ਤਾਂ ਜੋ ਮੈਡੀਕਲ ਜੰਤਰ ਉਦਯੋਗ ਲਈ ਟੈਕਨੋਲੋਜੀ ਅਤੇ ਡਿਜ਼ਾਈਨਾਂ ਨੂੰ ਵਧਾਉਣ ਅਤੇ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਕੋਵਿਡ 19 ਮਹਾਮਾਰੀ ਤੋਂ ਬਾਅਦ ਵਿਸ਼ੇਸ਼ ਕਰਕੇ ਦੇਸ਼ ਦੇ ਸਿਹਤ ਖੇਤਰ ਵਿੱਚ ਉੱਭਰਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ।ਨਵੀਨਤਮ ਤੇ ਸੱਭ ਤੋਂ ਵਧੀਆ ਡਿਜ਼ਾਈਨਾਂ ਨੂੰ ਧਿਆਨ ਵਿੱਚ ਰੱਖ ਕੇ ਇਹਨਾਂ ਨੂੰ ਲਾਗੂ ਕਰਨ ਦੇ ਪੱਧਰ ਤੱਕ ਪਹੁੰਚਾਉਣ ਲਈ ਸ਼੍ਰੀ ਡੀ ਕੇ ਸਿੰਘ , ਵਧੀਕ ਸਕੱਤਰ ਅਤੇ ਡਿਵੈਲਪਮੈਂਟ ਕਮਿਸ਼ਨਰ ਸੂਖਮ , ਲਘੂ ਤੇ ਦਰਮਿਆਨੇ ਉੱਦਮ (ਐੱਮ ਐੱਸ ਐੱਮ ਈ) ਨੇ ਅੱਜ ਕਿਹਾ ਕਿ ਸੂਖ਼ਮ , ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਇੱਕ ਵਿਸ਼ੇਸ਼ ਸਰਕਾਰੀ ਸਕੀਮ ਤਹਿਤ ਸਿਹਤ ਖੇਤਰ ਲਈ 7 ਪ੍ਰਫੁੱਲਤ ਵਿਚਾਰਾਂ ਨੂੰ ਮਨਜ਼ੂਰੀ ਦਿੱਤੀ ਹੈ। ਉਹ ਈਈਪੀਸੀ ਇੰਡੀਆ — ਐੱਨਆਈਡੀ ਡਿਜ਼ਾਈਨ ਲੜੀ ਦੀ ਸ਼ੁਰੂਆਤ ਮੌਕੇ ਇੱਕ ਵੈਬੀਨਾਰ ਨੂੰ ਸੰਬੋਧਨ ਕਰ ਰਹੇ ਸਨ। ਇਸ ਕੜੀ ਨੂੰ ਸਿਰਲੇਖ ਦਿੱਤਾ ਗਿਆ ਹੈ : ਪੋਸਟ ਇੰਡੀਆ 19 ਡਿਜ਼ਾਈਨ ਇੰਟਰਵੈਂਸ਼ਨ ਫੋਰ ਮੈਡੀਕਲ ਡਿਵਾਈਸ ਇੰਡਸਟ੍ਰੀ। ਉਹਨਾਂ ਕਿਹਾ ਕਿ ਪਹਿਲੀ ਡਿਜ਼ਾਈਨ ਲੜੀ ਦਾ ਪ੍ਰਸਤਾਵ ਮੈਡੀਕਲ ਖੇਤਰ ਲਈ ਹੈ ,’ਕੋਵਿਡ 19 ਮਹਾਮਾਰੀ ਦੀ ਮੌਜੂਦਾ ਸਥਿਤੀ ਦੌਰਾਨ ਦੇਸ਼ ਮੁਸ਼ਕਿਲ ਦੌਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ’। ਸ਼੍ਰੀ ਸਿੰਘ ਨੇ ਕਿਹਾ ‘ਅਸੀਂ ਕੋਵਿਡ 19 ਨਾਲ ਲੜਾਈ ਲਈ ਇੱਕ ਦਿਨ ਵਿੱਚ 2 ਲੱਖ ਪੀ ਪੀ ਈ ਕਿੱਟਾਂ ਤੋਂ ਜ਼ਿਆਦਾ ਨਿਰਮਾਣ ਕਰਨ ਯੋਗ ਹੋ ਗਏ ਹਾਂ। ਸਾਡੇ ਦੇਸ਼ ਵਿੱਚ ਮੈਡੀਕਲ ਜੰਤਰ ਮੁੱਖ ਦਰਾਮਦ ਖੇਤਰ ਰਹੇ ਹਨ। ਗੁੰਝਲਦਾਰ ਮੈਡੀਕਲ ਜੰਤਰਾਂ ਤੇ ਨਿਰਭਰਤਾ ਟੈਕਨੋਲੋਜੀ ਕੇਂਦਰ ਦੇਖਭਾਲ਼ ਵਿੱਚ ਨਾਜ਼ੁਕ ਹੈ ਅਤੇ ਇਹ ਨਵੀਨਤਮ ਡਿਜ਼ਾਈਨ ਤੇ ਲਗਾਤਾਰ ਧਿਆਨ ਕੇਂਦ੍ਰਿਤ ਕਰਨ ਦੀ ਮੰਗ ਕਰਦੀ ਹੈ’।
https://pib.gov.in/PressReleseDetail.aspx?PRID=1670641
ਯੂਜੀਸੀ ਨੇ ਕੋਵਿਡ-19 ਮਹਾਮਾਰੀ ਕਾਰਨ ਲੌਕਡਾਊਨ ਤੋਂ ਬਾਅਦ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਦੁਬਾਰਾ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਆਪਣੇ ਕੈਂਪਸ ਮੁੜ ਤੋਂ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਅਤੇ ਜਾਰੀ ਕੀਤੇ। ਇਹ ਦਿਸ਼ਾ-ਨਿਰਦੇਸ਼ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਪੜਚੋਲ ਕੀਤੇ ਗਏ ਹਨ ਅਤੇ ਗ੍ਰਹਿ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਵੱਲੋਂ ਮਨਜ਼ੂਰ ਕੀਤੇ ਗਏ ਹਨ। ਵਿਦਿਅਕ ਸੰਸਥਾਵਾਂ ਵੱਲੋਂ ਸਥਾਨਕ ਸ਼ਰਤਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਇਹ ਦਿਸ਼ਾ-ਨਿਰਦੇਸ਼ ਅਪਣਾਏ ਜਾ ਸਕਦੇ ਹਨ। ਕੰਟੇਨਟਮੈਂਟ ਜ਼ੋਨਾਂ ਤੋਂ ਬਾਹਰ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਸਬੰਧਤ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸਿਲਸਿਲੇ ਵਾਰ ਢੰਗ ਨਾਲ ਖੋਲ੍ਹਿਆ ਜਾ ਸਕਦਾ ਹੈ ਅਤੇ ਇਹ ਯੂਨਿਵਰ੍ਸਿਟੀ ਗਰਾਂਟਸ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਸੁਰੱਖਿਆ ਅਤੇ ਸਿਹਤ ਪ੍ਰੋਟੋਕੋਲ ਸਬੰਧੀ ਦਿਸ਼ਾ-ਨਿਰਦੇਸ਼ਾਂ/ਐਸਓਪੀ ਦੀ ਪਾਲਣਾ ਦੇ ਅਧੀਨ ਹੋ ਸਕਦੇ ਹਨ। ਇਹ ਦਿਸ਼ਾ-ਨਿਰਦੇਸ਼ ਕੈਂਪਸ ਨੂੰ ਮੁੜ ਖੋਲ੍ਹਣ ਤੋਂ ਪਹਿਲਾਂ ਉੱਚ ਵਿਦਿਅਕ ਸੰਸਥਾਵਾਂ ਵੱਲੋਂ ਚੁੱਕੇ ਜਾਣ ਵਾਲੇ ਉਪਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕਰਦੇ ਹਨ। ਇਹ ਐਂਟਰੀ / ਐਗਜ਼ਿਟ ਪੁਆਇੰਟਾਂ ਵਿਖੇ, ਕਲਾਸ ਰੂਮਾਂ ਅਤੇ ਹੋਰ ਸਿੱਖਣ ਵਾਲੀਆਂ ਥਾਵਾਂ, ਕੈਂਪਸ ਦੇ ਅੰਦਰ ਅਤੇ ਹੋਸਟਲਾਂ ਵਿਚ ਸੁਰੱਖਿਆ ਦੇ ਉਪਾਵਾਂ ਬਾਰੇ ਵੀ ਵਿਸਥਾਰਤ ਜਾਣਕਾਰੀ ਉਪਲਬਧ ਕਰਾਉਂਦੇ ਹਨ। ਇਸ ਦਸਤਾਵੇਜ਼ ਵਿਚ ਕਾਉਂਸਲਿੰਗ ਅਤੇ ਮਾਨਸਿਕ ਸਿਹਤ ਲਈ ਮਾਰਗ ਦਰਸ਼ਨ ਵੀ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ 29 ਅਪ੍ਰੈਲ, 2020 ਨੂੰ ਅਤੇ ਫੇਰ, 6 ਜੁਲਾਈ, 2020 ਨੂੰ "ਕੋਵਿਡ-I9 ਮਹਾਮਾਰੀ ਅਤੇ ਉਸ ਤੋਂ ਬਾਅਦ ਦੀਆਂ ਲੌਕਡਾਊਨ ਦੇ ਮੱਦੇਨਜ਼ਰ ਯੂਨੀਵਰਸਿਟੀਆਂ ਲਈ ਪਰੀਖਿਆਵਾਂ ਅਤੇ ਅਕਾਦਮਿਕ ਕੈਲੰਡਰ ਬਾਰੇ ਦਿਸ਼ਾ-ਨਿਰਦੇਸ਼" ਜਾਰੀ ਕੀਤੇ ਸਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੇ ਪਰੀਖਿਆਵਾਂ ਨਾਲ ਸਬੰਧਤ ਮਹੱਤਵਪੂਰਨ ਪਹਿਲੂਆਂ ਨੂੰ ਕਵਰ ਕੀਤਾ ਸੀ। ਅਕਾਦਮਿਕ ਕੈਲੰਡਰ, ਦਾਖਲੇ, ਔਨਲਾਈਨ ਅਧਿਆਪਨ-ਸਿੱਖਣ, ਅਤੇ ਯੂਨੀਵਰਸਿਟੀਆਂ ਦੁਆਰਾ ਇਨ੍ਹਾਂ ਨੂੰ ਅਪਣਾਉਣ ਲਈ ਲਚਕਤਾ ਪ੍ਰਦਾਨ ਕੀਤੀ ਸੀ।
https://pib.gov.in/PressReleseDetail.aspx?PRID=1670390
ਪੁਣੇ ਵਿੱਚ ਚਲ ਰਹੇ ਰਾਸ਼ਟਰੀ ਤੀਰਅੰਦਾਜ਼ੀ ਕੈਂਪ ਵਿੱਚ ਆਰਟੀ-ਪੀਸੀਆਰ ਟੈਸਟ ਕਰਵਾਏ ਗਏ, ਆਰਚਰ ਹਿਮਾਨੀ ਮਲਿਕ ਦਾ ਟੈਸਟ ਪਾਜ਼ਿਟਿਵ
ਸਪੋਰਟਸ ਅਥਾਰਟੀ ਆਵ੍ ਇੰਡੀਆ ਦੁਆਰਾ ਸਥਾਪਤ ਕੀਤੀਆਂ ਗਈਆਂ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੇ ਅਨੁਸਾਰ, ਆਰਮੀ ਸਪੋਰਟਸ ਇੰਸਟੀਟਿਊਟ, ਪੁਣੇ ਵਿਖੇ ਇਸ ਸਮੇਂ ਚਲ ਰਹੇ ਰਾਸ਼ਟਰੀ ਤੀਰਅੰਦਾਜ਼ੀ ਕੈਂਪ ਵਿੱਚ ਸ਼ਾਮਲ ਕੈਂਪਰਸ ਦੇ, ਉਨ੍ਹਾਂ ਦੀ ਕੋਵਿਡ -19 ਸਥਿਤੀ ਨੂੰ ਜਾਣਨ ਲਈ ਆਰਟੀ-ਪੀਸੀਆਰ ਟੈਸਟ ਕਰਵਾਏ ਗਏ ਸਨ। ਜਿਨ੍ਹਾਂ 23 ਕੈਂਪਰਾਂ ਦਾ ਟੈਸਟ ਕੀਤਾ ਗਿਆ ਸੀ, ਉਨ੍ਹਾਂ ਵਿਚੋਂ ਇੱਕ ਹਿਮਾਨੀ ਮਲਿਕ ਦਾ ਕੋਵਿਡ-19 ਲਈ ਟੈਸਟ ਪਾਜ਼ਿਟਿਵ ਆਇਆ ਜਦਕਿ ਹੋਰ 22 ਟੈਸਟ ਨੈਗੇਟਿਵ ਆਏ। ਇਸ ਸਮੇਂ ਮਲਿਕ ਵਿੱਚ ਬਿਮਾਰੀ ਦੇ ਕੋਈ ਲੱਛਣ ਦਿਖਾਈ ਨਹੀਂ ਦੇ ਰਹੇ ਹਨ ਲੇਕਿਨ ਸਾਵਧਾਨੀ ਦੇ ਤੌਰ 'ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
https://pib.gov.in/PressReleseDetail.aspx?PRID=1670403
ਘਰੇਲੂ ਉਡਾਣਾਂ ਦੇ ਲਈ ਕਿਰਾਇਆ ਸ਼੍ਰੇਣੀ 24 ਫਰਵਰੀ, 2021 ਤੱਕ ਵਧਾਈ ਗਈ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਘਰੇਲੂ ਉਡਾਣਾਂ ਲਈ ਕਿਰਾਇਆ ਸ਼੍ਰੇਣੀ, ਜਿਸ ਦੇ ਅੰਦਰ ਹਵਾਈ ਕੰਪਨੀਆਂ ਨੂੰ ਆਪਣਾ ਪਰਿਚਾਲਨ ਕਰਨਾ ਹੁੰਦਾ ਹੈ, ਨੂੰ 24 ਫਰਵਰੀ, 2021 ਤੱਕ ਲਈ ਵਧਾਇਆ ਗਿਆ ਹੈ। ਇਹ ਕਿਰਾਇਆ ਸ਼੍ਰੇਣੀਆਂ 21 ਮਈ, 2020 ਤੋਂ ਲਾਗੂ ਹੋਈਆਂ ਹਨ। 1 ਨਵੰਬਰ, 2020 ਨੂੰ ਦੈਨਿਕ ਯਾਤਰੀਆਂ ਦੀ ਸੰਖਿਆ 2.05 ਲੱਖ ਤੱਕ ਪਹੁੰਚ ਗਈ। ਜਦੋਂ ਮਈ 2020 ਵਿੱਚ ਘਰੇਲੂ ਵਿਮਾਨਨ ਖੋਲ੍ਹਿਆ ਗਿਆ, ਤਾਂ ਏਅਰਲਾਇੰਸ ਨੂੰ ਸਧਾਰਨ ਸਮਰੱਥਾ ਦੇ 33% ਦੇ ਨਾਲ ( ਗਰਮੀ ਵਿੱਚ ਜਾਰੀ ਵੇਰਵਾ, 2020 ਅਨੁਸਾਰ ) ਉਡਾਨ ਭਰਨ ਦੀ ਸੁਵਿਧਾ ਦਿੱਤੀ ਗਈ। ਉਸ ਸਮੇਂ, ਦੈਨਿਕ ਔਸਤ ਆਵਾਜਾਈ ਲਗਭਗ 30,000 ਸੀ। 26 ਜੂਨ, 2020 ਨੂੰ ਇਹ ਸੀਮਾ ਵਧਾ ਕੇ 45% ਕਰ ਦਿੱਤੀ ਗਈ। 2 ਸਤੰਬਰ, 2020 ਨੂੰ ਇਹ ਸੀਮਾ ਇੱਕ ਵਾਰ ਫਿਰ ਤੋਂ ਵਧਾਈ ਗਈ ਅਤੇ ਇਸ ਨੂੰ 60% ਕਰ ਦਿੱਤਾ ਗਿਆ। ਵਰਤਮਾਨ ਵਿੱਚ ਏਅਰਲਾਇੰਸ ਆਪਣੀ ਸਮਰੱਥਾ ਦਾ 60 % ਤੱਕ ਦਾ ਪਰਿਚਾਲਨ ਕਰ ਸਕਦੇ ਹਨ।
https://pib.gov.in/PressReleseDetail.aspx?PRID=1670381
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਅਰੁਣਾਚਲ ਪ੍ਰਦੇਸ਼: ਕੱਲ੍ਹ ਸੂਬੇ ਵਿੱਚ 84 ਨਵੇਂ ਕੋਵਿਡ-19 ਦੇ ਪਾਜ਼ਿਟਿਵ ਕੇਸ ਪਾਏ ਗਏ। ਇਸ ਵੇਲੇ ਰਾਜ ਵਿੱਚ 1621 ਐਕਟਿਵ ਮਾਮਲੇ ਹਨ। ਰਾਜ ਦੀ ਦਰ ਹੁਣ 89 ਫ਼ੀਸਦੀ ਤੋਂ ਵੱਧ ਹੈ। ਰਾਜ ਵਿੱਚੋਂ ਕੁੱਲ ਐਕਟਿਵ ਕੇਸਾਂ ਵਿੱਚੋਂ ਇਟਾਨਗਰ ਰਾਜਧਾਨੀ ਖੇਤਰ ਵਿੱਚ ਇਸ ਵੇਲੇ ਕੋਵਿਡ-19 ਦੇ ਮਾਮਲੇ 57.55 ਫ਼ੀਸਦੀ ਹਨ।
-
ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ 27959 ਟੈਸਟਾਂ ਵਿੱਚੋਂ 1.12 ਫ਼ੀਸਦੀ ਦੀ ਪਾਜ਼ਿਟਿਵ ਦਰ ਨਾਲ ਕੋਵਿਡ-19 ਦੇ 313 ਕੇਸ ਪਾਏ ਗਏ ਹਨ।
-
ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਦੇ ਕੁੱਲ ਐਕਟਿਵ ਮਾਮਲੇ 989 ਹਨ ਅਤੇ ਕੁੱਲ ਰਿਕਵਰ ਕੀਤੇ ਕੇਸ 8813 ਹਨ। ਜਦੋਂ ਕਿ ਰਾਜ ਵਿੱਚ 92 ਨਵੇਂ ਕੇਸ ਪਾਏ ਗਏ ਹਨ।
-
ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ 32 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸ 2990 ਹਨ ਅਤੇ ਐਕਟਿਵ ਕੇਸ 515 ਤੱਕ ਪਹੁੰਚ ਗਏ ਹਨ।
-
ਨਾਗਾਲੈਂਡ: ਵੀਰਵਾਰ ਨੂੰ ਨਾਗਾਲੈਂਡ ਵਿੱਚ 57 ਨਵੇਂ ਕੋਵਿਡ-19 ਦੇ ਕੇਸ ਸਾਹਮਣੇ ਆਏ ਹਨ, ਉੱਥੇ ਹੀ 144 ਰਿਕਵਰੀਆਂ ਵੀ ਹੋਈਆਂ ਹਨ।
-
ਮਹਾਰਾਸ਼ਟਰ: ਰੋਜ਼ਾਨਾ ਕੋਵਿਡ-19 ਕੇਸਾਂ ਵਿੱਚ ਗਿਰਾਵਟ ਦਾ ਰੁਝਾਨ ਜਾਰੀ ਰਿਹਾ, ਕਿਉਂਕਿ ਮਹਾਰਾਸ਼ਟਰ ਵਿੱਚ ਵੀਰਵਾਰ ਨੂੰ 5,246 ਪਾਜ਼ਿਟਿਵ ਮਾਮਲੇ ਸਾਹਮਣੇ ਆਏ, ਜੋ ਕਿ ਦਿੱਲੀ ਦੇ ਰੋਜ਼ਾਨਾ ਆਉਣ ਵਾਲੇ ਕੇਸਾਂ ਨਾਲੋਂ ਬਹੁਤ ਘੱਟ ਹਨ। ਮੁੰਬਈ ਵਿੱਚ 841 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਐਕਟਿਵ ਕੇਸ ਦਾ ਭਾਰ ਘਟ ਕੇ 16116 ਰਹਿ ਗਿਆ ਹੈ, ਜੋ ਕਿ ਰਾਜ ਵਿੱਚ ਐਕਟਿਵ ਕੇਸਾਂ ਦਾ ਛੇਵਾਂ ਹਿੱਸਾ ਹੈ। ਮਹਾਰਾਸ਼ਟਰ ਸਰਕਾਰ ਨੇ ਅੱਜ ਨੋਵਲ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਆਉਣ ਵਾਲੇ ਤਿਉਹਾਰਾਂ ਦੇ ਮੌਸਮ ਵਿੱਚ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਦਿਆਂ ਦੀਵਾਲੀ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਜਾਰੀ ਕੀਤੇ ਹਨ। ਉਨ੍ਹਾਂ ਨੇ ਲੋਕਾਂ ਨੂੰ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਹੈ।
-
ਮੱਧ ਪ੍ਰਦੇਸ਼: ਵੀਰਵਾਰ ਨੂੰ ਮੱਧ ਪ੍ਰਦੇਸ਼ ਵਿੱਚ 734 ਹੋਰ ਲੋਕਾਂ ਦੇ ਪਾਜ਼ਿਟਿਵ ਆਉਣ ਨਾਲ ਰਾਜ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਧ ਕੇ 174825 ਹੋ ਗਈ ਹੈ, ਜਦੋਂਕਿ ਪੰਜ ਤਾਜ਼ਾ ਮੌਤਾਂ ਦੇ ਹੋਣ ਨਾਲ ਰਾਜ ਵਿੱਚ ਮੌਤਾਂ ਦੀ ਗਿਣਤੀ 2,992 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 817 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਰਾਜ ਦੇ ਸਮੁੱਚੇ ਰਿਕਵਰਡ ਕੇਸਾਂ ਦੀ ਗਿਣਤੀ 1,64,067 ਹੋ ਗਈ ਹੈ।
-
ਛੱਤੀਸਗੜ੍ਹ: ਛੱਤੀਸਗੜ੍ਹ ਸਰਕਾਰ ਨੇ ਕੋਵਿਡ-19 ਦਾ ਐਂਟੀਡੌਟ ਉਪਲਬਧ ਹੋਣ ’ਤੇ ਟੀਕਾਕਰਨ ਲਈ ਰਾਜ ਦੇ ਸਰਕਾਰੀ ਅਤੇ ਨਿਜੀ ਸਿਹਤ ਸੁਵਿਧਾਵਾਂ ਤੋਂ ਸਿਹਤ ਕਰਮਚਾਰੀਆਂ ਦਾ ਡੇਟਾਬੇਸ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਅੰਤਰ-ਵਿਭਾਗੀ ਤਾਲਮੇਲ ਦੀ ਸੁਵਿਧਾ ਲਈ ਇੱਕ ਰਾਜ ਪੱਧਰੀ ਟਾਸਕ ਫੋਰਸ ਬਣਾਈ ਗਈ ਹੈ।
-
ਗੋਆ: ਦੇਸ਼ ਦੇ ਸਭ ਤੋਂ ਪ੍ਰਸਿੱਧ ਟੂਰਿਜ਼ਮ ਸਥਾਨਾਂ ਵਿੱਚੋਂ ਇੱਕ ਹੋਣ ਕਰਕੇ ਅਤੇ ਗੋਆ ਰਾਜ ਵਿੱਚ ਉਡਾਣ ਅਤੇ ਹੋਟਲ ਦੀ ਬੁਕਿੰਗ ਸ਼ੁਰੂ ਹੋਣ ਨਾਲ ਸੈਲਾਨੀਆਂ ਦੀ ਆਮਦ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਔਨਲਾਈਨ ਟ੍ਰੈਵਲ ਏਜੰਸੀ ਇਕਸੀਗੋ ਨੇ ਕਿਹਾ ਕਿ ਗੋਆ ਲਈ ਬੁਕਿੰਗ ਵਿੱਚ 74 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਅਕਤੂਬਰ ਮਹੀਨੇ ਵਿੱਚ ਪੁੱਛਗਿੱਛ ਵਿੱਚ 66 ਫ਼ੀਸਦੀ ਦਾ ਵਾਧਾ ਹੋਇਆ ਸੀ। ਇਸ ਹਫ਼ਤੇ ਦੇ ਸ਼ੁਰੂ ਵਿੱਚ ਗੋਆ ਸਰਕਾਰ ਨੇ 50 ਫ਼ੀਸਦੀ ਸਮਰੱਥਾ ਨਾਲ ਕੈਸੀਨੋ ਦੁਬਾਰਾ ਖੋਲ੍ਹਣ ਦੀ ਆਗਿਆ ਵੀ ਦਿੱਤੀ ਸੀ।
-
ਕੇਰਲ: ਰਾਜ ਚੋਣ ਕਮਿਸ਼ਨ ਨੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣ ਕਰਦਿਆਂ ਸਥਾਨਕ ਬਾਡੀ ਦੀਆਂ ਚੋਣਾਂ ਨੂੰ ਤਿੰਨ ਪੜਾਵਾਂ ਵਿੱਚ ਕਰਵਾਉਣ ਦੇ ਕਾਰਜਕਾਲ ਦਾ ਐਲਾਨ ਕੀਤਾ ਹੈ। 1199 ਸਥਾਨਕ ਬਾਡੀਆਂ ਲਈ ਵੋਟਾਂ 8, 10 ਅਤੇ 14 ਦਸੰਬਰ ਨੂੰ ਹੋਣਗੀਆਂ। ਵੋਟਾਂ ਦੀ ਗਿਣਤੀ 16 ਦਸੰਬਰ ਨੂੰ ਹੋਵੇਗੀ। ਮਤਦਾਨ ਦੇ ਕਾਰਜਕਾਲ ਦਾ ਐਲਾਨ ਕਰਦਿਆਂ ਰਾਜ ਦੇ ਚੋਣ ਕਮਿਸ਼ਨਰ ਵੀ. ਭਾਸਕਰਨ ਨੇ ਕਿਹਾ ਕਿ ਕੋਵਿਡ ਦੇ ਮਰੀਜ਼ਾਂ ਅਤੇ ਕੁਆਰੰਟੀਨ ਮਰੀਜ਼ਾਂ ਦੁਆਰਾ ਵੋਟਾਂ ਪਾਉਣ ਲਈ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੂੰ ਘੱਟੋ-ਘੱਟ ਤਿੰਨ ਦਿਨ ਪਹਿਲਾਂ ਅਪਲਾਈ ਕਰਨਾ ਹੋਵੇਗਾ। ਮਾਸਕ, ਦਸਤਾਨਿਆਂ ਦੀ ਵਰਤੋਂ ਅਤੇ ਸਮਾਜਕ ਦੂਰੀਆਂ ਨੂੰ ਬਣਾਈ ਰੱਖਣ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਇਸ ਦੌਰਾਨ ਰਾਜ ਦੀ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਕਿਹਾ ਹੈ ਕਿ ਰਾਜ ਵਿੱਚ ਕੋਵਿਡ-19 ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਰਾਜ ਦੇ ਕੋਵਿਡ ਰੋਕਥਾਮ ਸੈੱਲ ਦੇ ਕੰਮ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਕੇਰਲ ਵਿੱਚ ਕੱਲ੍ਹ 6820 ਨਵੇਂ ਕੇਸ ਆਏ ਅਤੇ 26 ਮੌਤਾਂ ਹੋਈਆਂ।
-
ਤਮਿਲ ਨਾਡੂ: ਮਦਰਾਸ ਹਾਈ ਕੋਰਟ ਦੇ ਚੀਫ਼ ਜਸਟਿਸ ਅਮਰੇਸ਼ਵਰ ਪ੍ਰਤਾਪ ਸਾਹੀ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਚੇਨਈ ਦੇ ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਭਾਜਪਾ ਨੇਤਾ ਨੇ ‘ਵੇਤਰੀਵਿਲ ਯਾਤਰਾ’ ਨਾ ਕੱਢਣ ਦੇਣ ਲਈ ਤਮਿਲ ਨਾਡੂ ਸਰਕਾਰ ਦਾ ਵਿਰੋਧ ਕੀਤਾ: ਭਾਜਪਾ ਦੇ ਸੂਬਾ ਪ੍ਰਧਾਨ ਐੱਲ ਮੁਰੂਗਨ ਅੱਜ ਤਿਰੁਤਾਨੀ ਤੋਂ ਵੈਤਰੀਵਿਲ ਯਾਤਰਾ ਦੀ ਸ਼ੁਰੂਆਤ ਕਰਨ ਲਈ ਰਵਾਨਾ ਹੋ ਗਏ ਹਨ, ਹਾਲਾਂਕਿ ਰਾਜ ਸਰਕਾਰ ਨੇ ਮਹੀਨਾ ਭਰ ਚਲਣ ਵਾਲੇ ਇਸ ਪ੍ਰੋਗਰਾਮ ਦੀ ਪ੍ਰਵਾਨਗੀ ਤੋਂ ਇਨਕਾਰ ਕਰ ਦਿੱਤਾ ਹੈ। ਆਰਕੋਟ ਦੇ ਪ੍ਰਿੰਸ ਕਹਿੰਦੇ ਹਨ ਕਿ ਸਕੂਲ ਅਤੇ ਕਾਲਜ ਮੁੜ ਖੋਲ੍ਹਣ ਵਿੱਚ ਦੇਰੀ ਕੀਤੀ ਜਾਵੇ; ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਮੁੜ ਖੋਲ੍ਹਣਾ ਅੱਗ ਨਾਲ ਖੇਡਣ ਵਰਗਾ ਹੋਵੇਗਾ ਅਤੇ ਇਹ ਮਾਮਲਿਆਂ ਵਿੱਚ ਤੇਜ਼ੀ ਲਿਆਏਗਾ।
-
ਕਰਨਾਟਕ: ਕਰਨਾਟਕ ਕੋਵਿਡ ਮਹਾਮਾਰੀ ਦੇ ਕਾਰਨ ਪਟਾਖਿਆਂ ’ਤੇ ਪਾਬੰਦੀ ਲਗਾਉਣ ਵਾਲਾ ਨਵਾਂ ਰਾਜ ਬਣ ਗਿਆ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਕਰਨਾਟਕ ਵਿੱਚ ਹੁਣ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਔਸਤਨ 3000 ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਕਰਨਾਟਕ ਵਿੱਚ ਜੋ ਗ੍ਰਾਮ ਪੰਚਾਇਤ ਚੋਣਾਂ ਇਸ ਸਾਲ ਦੇ ਦਸੰਬਰ ਵਿੱਚ ਹੋਣੀਆਂ ਸਨ, ਉਨ੍ਹਾਂ ਨੂੰ ਫ਼ਰਵਰੀ 2021 ਤੱਕ ਮੁਲਤਵੀ ਕੀਤਾ ਜਾ ਸਕਦਾ ਹੈ। ਡਾ ਐੱਮ. ਕੇ. ਸੁਦਰਸ਼ਨ ਦੀ ਅਗਵਾਈ ਵਾਲੀ ਇੱਕ ਉੱਚ ਪੱਧਰੀ ਮਾਹਰ ਕਮੇਟੀ ਨੇ ਵੀਰਵਾਰ ਨੂੰ ਇੱਕ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ ਕਿ ਇਸ ਸਮੇਂ ਪੰਚਾਇਤੀ ਚੋਣਾਂ ਕਰਵਾਉਣਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ ਜਦੋਂਕਿ ਗ੍ਰਾਮੀਣ ਖੇਤਰਾਂ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਵੱਧ ਰਹੀ ਹੈ।
-
ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਵਿੱਚ ਸਰਕਾਰੀ ਸਕੂਲ ਮੁੜ ਖੋਲ੍ਹਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਕੇਸਾਂ ਦੀ ਵੱਧ ਰਹੀ ਗਿਣਤੀ ਤਣਾਅ ਪੈਦਾ ਕਰ ਰਹੀ ਹੈ, ਕਿਉਂਕਿ ਲਾਗ ਤੋਂ ਪ੍ਰਭਾਵਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਹੌਲੀ-ਹੌਲੀ ਲਗਾਤਾਰ ਵਧ ਰਹੀ ਹੈ। ਸਿੱਖਿਆ ਵਿਭਾਗ ਦੇ ਅਨੁਸਾਰ, ਕੋਵਿਡ-19 ਲਈ 70,790 ਅਧਿਆਪਕਾਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 829 ਪਾਜ਼ਿਟਿਵ ਪਾਏ ਗਏ ਹਨ, ਜਦੋਂ ਕਿ ਵਿਦਿਆਰਥੀਆਂ ਦੇ 95757 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 575 ਵਿਦਿਆਰਥੀਆਂ ਨੂੰ ਭਿਆਨਕ ਵਾਇਰਸ ਲਈ ਪਾਜ਼ਿਟਿਵ ਪਾਇਆ ਗਿਆ ਹੈ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਤੇਲੰਗਾਨਾ ਵਿੱਚ 1602 ਨਵੇਂ ਕੇਸ ਆਏ, 982 ਦੀ ਰਿਕਵਰੀ ਹੋਈ ਅਤੇ 4 ਮੌਤਾਂ ਹੋਈਆਂ ਹਨ; 1602 ਮਾਮਲਿਆਂ ਵਿੱਚੋਂ 295 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,47,284; ਐਕਟਿਵ ਕੇਸ: 19,272; ਮੌਤਾਂ: 1366; ਅਤੇ 91.65 ਫ਼ੀਸਦੀ ਦੀ ਰਿਕਵਰੀ ਦਰ ਦੇ ਨਾਲ 226646 ਮਰੀਜ਼ ਡਿਸਚਾਰਜ ਹੋਏ ਹਨ।
ਫੈਕਟਚੈੱਕ
*******
ਵਾਈਬੀ
(Release ID: 1670877)
Visitor Counter : 146