ਪ੍ਰਧਾਨ ਮੰਤਰੀ ਦਫਤਰ

ਭਾਰਤ–ਇਟਲੀ ਵਰਚੁਅਲ ਸਿਖ਼ਰ ਸੰਮੇਲਨ (6 ਨਵੰਬਰ, 2020)

Posted On: 06 NOV 2020 7:50PM by PIB Chandigarh

ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਪ੍ਰੋ. ਜਯੁਜੇਪੇ ਕੌਂਤੇ (Prof. Giuseppe Conte ) ਦਰਮਿਆਨ 6 ਨਵੰਬਰ, 2020 ਨੂੰ ਇੱਕ ਦੁਵੱਲਾ ਵਰਚੁਅਲ ਸਿਖ਼ਰਸੰਮੇਲਨ ਹੋਇਆ।

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਾਲ 2018 ’ਚ ਪ੍ਰੋ. ਜਯੁਜੇਪੇ ਕੌਂਤੇ ਦੀ ਭਾਰਤ ਫੇਰੀ ਨੂੰ ਚੇਤੇ ਕਰਦਿਆਂ ਹਾਲ ਹੀ ਵਿੱਚ ਭਾਰਤ ਤੇ ਇਟਲੀ ਵਿਚਲੇ ਸਬੰਧਾਂ ਚ ਹੋਏ ਤੇਜ਼ਰਫ਼ਤਾਰ ਵਿਕਾਸ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਪ੍ਰੋ. ਕੌਂਤੇ ਨੇ ਹਾਲਾਤ ਸੁਖਾਵੇਂ ਹੋਣ ਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਛੇਤੀ ਤੋਂ ਛੇਤੀ ਇਟਲੀ ਦਾ ਦੌਰਾ ਕਰਨ ਦਾ ਸੱਦਾ ਦਿੱਤਾ।

 

ਇਸ ਸਿਖ਼ਰਸੰਮੇਲਨ ਨੇ ਦੋਵੇਂ ਆਗੂਆਂ ਨੂੰ ਦੁਵੱਲੇ ਸਬੰਧਾਂ ਦੇ ਵਿਆਪਕ ਢਾਂਚੇ ਦੀ ਵਿਆਪਕ ਸਮੀਖਿਆ ਕਰਨ ਦਾ ਮੌਕਾ ਮੁਹੱਈਆ ਕਰਵਾਇਆ। ਦੋਵੇਂ ਆਗੂਆਂ ਨੇ ਕੋਵਿਡ–19 ਮਹਾਮਾਰੀ ਸਮੇਤ ਆਮ ਵਿਸ਼ਵ ਚੁਣੌਤੀਆਂ ਵਿਰੁੱਧ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।

 

ਦੋਵੇਂ ਆਗੂਆਂ ਨੇ ਸਿਆਸੀ, ਆਰਥਿਕ, ਵਿਗਿਆਨਕ ਤੇ ਟੈਕਨੋਲੋਜੀਕਲ, ਪੁਲਾੜ ਤੇ ਰੱਖਿਆ ਸਹਿਯੋਗ ਸਮੇਤ ਹੋਰ ਕਾਫ਼ੀ ਮਸਲਿਆਂ ਉੱਤੇ ਵਿਚਾਰਚਰਚਾ ਕੀਤੀ। ਖੇਤਰੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਦੋਵੇਂ ਧਿਰਾਂ ਬਹੁਪੱਖੀ ਫ਼ੋਰਮਾਂ, ਖ਼ਾਸ ਕਰਕੇ ਜੀ–20 ’ਚ ਨੇੜਿਓਂ ਤਾਲਮੇਲ ਕਾਇਮ ਕਰਨ ਲਈ ਸਹਿਮਤ ਹੋਈਆਂ। ਦਸੰਬਰ 2021 ’ਚ ਜੀ–20 ਦੀ ਪ੍ਰਧਾਨਗੀ ਇਟਲੀ ਸੰਭਾਲੇਗਾ, ਜਦ ਕਿ ਉਸ ਤੋਂ ਬਾਅਦ 2022 ’ਚ ਭਾਰਤ ਦੀ ਵਾਰੀ ਹੋਵੇਗੀ। ਭਾਰਤ ਅਤੇ ਇਟਲੀ ਦੋਵੇਂ ਦਸੰਬਰ 2020 ਤੋਂ ਜੀ–20 ਤ੍ਰੋਇਕਾ ਦਾ ਹਿੱਸਾ ਹੋਣਗੇ। ਭਾਰਤ ਨੇ ਪੁਸ਼ਟੀ ਪ੍ਰਕਿਰਿਆ ਪੂਰੀ ਹੁੰਦਿਆਂ ਹੀ ਇਟਲੀ ਦੇ ਆਈਐੱਸਏ ਵਿੱਚ ਸ਼ਾਮਲ ਹੋਣ ਦੇ ਫ਼ੈਸਲੇ ਦਾ ਸੁਆਗਤ ਕੀਤਾ।

 

ਇਸ ਸਿਖ਼ਰਸੰਮੇਲਨ ਦੇ ਚਲਦਿਆਂ ਊਰਜਾ, ਮੱਛੀਪਾਲਣ, ਸਮੁੰਦਰੀ ਜਹਾਜ਼ਾਂ ਦੇ ਨਿਰਮਾਣ, ਡਿਜ਼ਾਈਨ ਆਦਿ ਜਿਹੇ ਵਿਭਿੰਨ ਖੇਤਰਾਂ ਵਿੱਚ 15 ਸਹਿਮਤੀਪੱਤਰਾਂ/ਸਮਝੌਤਿਆਂ ਉੱਤੇ ਹਸਤਾਖਰ ਕੀਤੇ ਗਏ।

 

*****

 

ਡੀਐੱਸ/ਐੱਸਐੱਚ



(Release ID: 1670826) Visitor Counter : 114