ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਸਾਰ ਭਾਰਤੀ ਨੇ ਭਾਸਕਰ-ਆਚਾਰੀਆ ਨੈਸ਼ਨਲ ਇੰਸਟੀਟਿਊਟ ਫਾਰ ਸਪੇਸ ਐਪਲੀਕੇਸ਼ਨਸ ਐਂਡ ਜੀਓ-ਇਨਫਰਮੈਟਿਕਸਦੇ ਨਾਲ ਸਹਿਮਤੀ ਪੱਤਰ‘ਤੇ ਹਸਤਾਖਰ ਕੀਤੇ

Posted On: 04 NOV 2020 3:14PM by PIB Chandigarh

ਭਾਰਤ  ਦੇ ਜਨਤਕ ਪ੍ਰਸਾਰਕ ਪ੍ਰਸਾਰ ਭਾਰਤੀ ਨੇ ਅੱਜ ਇੱਕ ਇਤਿਹਾਸਿਕ ਕਦਮ  ਦੇ ਰੂਪ ਵਿੱਚ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇਦੇ ਭਾਸਕਰ-ਆਚਾਰੀਆ ਨੈਸ਼ਨਲ ਇੰਸਟੀਟਿਊਟ ਫਾਰ ਸਪੇਸ ਐਪਲੀਕੇਸ਼ਨਸਐਂਡ ਜੀਓ-ਇਨਫਰਮੈਟਿਕਸ  ਦੇ ਨਾਲ ਇੱਕ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ।  ਇਸ ਸਹਿਮਤੀ ਪੱਤਰ  ਦੇ ਦਾਇਰੇ ਵਿੱਚ 51 ਡੀਟੀਐੱਚ ਸਿੱਖਿਆ ਟੀਵੀ ਚੈਨਲ ਜਿਨ੍ਹਾਂ ਵਿੱਚ ਸਵਯੰਪ੍ਰਭਾ (ਸਿੱਖਿਆ ਮੰਤਰਾਲਾ)  (22 ਚੈਨਲ)ਐੱਨਸੀਈਆਰਟੀ ਦੀਆਂ 1ਤੋਂ 12 ਤੱਕ ਦੀਆਂ ਜਮਾਤਾਂ ਲਈ ਈ-ਵਿਦਯਾ(12 ਚੈਨਲ), ਵੰਦੇ ਗੁਜਰਾਤ (ਗੁਜਰਾਤ ਸਰਕਾਰ) (16 ਚੈਨਲ) ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇਦੇ ਤਹਿਤ ਡਿਜੀਸ਼ਾਲਾ (1 ਚੈਨਲਸ਼ਾਮਲ ਹਨਦੂਰਦਰਸ਼ਨ ਦੇ ਸਹਿ-ਬ੍ਰਾਂਡਡ ਚੈਨਲ ਦੇ ਰੂਪ ਵਿੱਚ ਦੂਰਦਰਸ਼ਨ ਦੇ ਸਾਰੇ ਮੁਫਤ ਡਿਸ਼ ਦਰਸ਼ਕਾਂ ਲਈ ਉਪਲੱਬਧ ਹੋਣਗੇ

 

ਇਸ ਕਦਮ ਦਾ ਉਦੇਸ਼ ਗ੍ਰਾਮੀਣ ਅਤੇ ਦੂਰਦਰਾਜ  ਦੇ ਖੇਤਰਾਂ ਸਹਿਤ ਹਰ ਘਰ ਵਿੱਚ ਗੁਣਵੱਤਾਪੂਰਨਵਿੱਦਿਅਕ ਪ੍ਰੋਗਰਾਮ ਸੁਲਭ ਕਰਵਾਉਣਾ ਹੈਦੇਸ਼  ਦੇ ਅੰਤਿਮ ਵਿਅਕਤੀ ਨੂੰ ਕੌਸ਼ਲ ਵਿਕਾਸ ਅਤੇ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ  ਦੇ ਅਨੁਰੂਪਇਹ ਸੇਵਾਵਾਂ ਸਾਰੇ ਦਰਸ਼ਕਾਂ ਨੂੰ 24x7 ਲਈ ਮੁਫਤ ਉਪਲੱਬਧ ਹੋਣਗੀਆਂ।  ਸਰਕਾਰ ਦੀ ਇਹ ਪਹਿਲ ਸਾਰਿਆਂ ਨੂੰ ਸਿੱਖਿਆ ਪ੍ਰਦਾਨ ਕਰਨ  ਦੇ ਸਰਕਾਰ  ਦੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਵੇਗੀ

 

****

 

ਸੌਰਭ ਸਿੰਘ
 


(Release ID: 1670221) Visitor Counter : 189