PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 03 NOV 2020 6:04PM by PIB Chandigarh


Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

 

  

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

Text Box: • India’s Active Cases have fallen under 5.5 lakhs today• 58,323 patients have recovered and discharged in the last 24 hours.• 38,310 daily New Cases recorded in last 24 hours• Total Recoveries exceed the Active Cases by 70 lakhs• National Recovery Rate further escalates to 91.96%

 

#Unite2FightCorona

#IndiaFightsCorona

 

 

https://static.pib.gov.in/WriteReadData/userfiles/image/image005HPVZ.jpg

Image

 

ਭਾਰਤ ਵਿੱਚ ਐਕਟਿਵ ਮਾਮਲੇ ਅੱਜ 5.5 ਲੱਖ ਤੋਂ ਹੇਠਾਂ ਆ ਗਏ ਹਨ, ਰੋਜ਼ਾਨਾ 38,310 ਨਵੇਂ ਕੇਸ 105 ਦਿਨਾਂ ਬਾਅਦ ਰਿਕਾਰਡ ਕੀਤੇ ਗਏ ਹਨ, ਕੁਲ ਰਿਕਵਰੀ ਐਕਟਿਵ ਮਾਮਲਿਆਂ ਨਾਲੋਂ 70 ਲੱਖ ਤੋਂ ਵੱਧ ਹੋਈ

ਭਾਰਤ ਨੇ ਕੋਵਿਡ ਵਿਰੁੱਧ ਲੜਾਈ ਵਿਚ ਕਈ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤੇ ਹਨ। ਪਿਛਲੇ 24 ਘੰਟਿਆਂ ਵਿੱਚ ਨਵੇਂ ਪੁਸ਼ਟੀ ਕੀਤੇ ਕੇਸ 40,000 ਦੇ ਹੇਠਾਂ ਆ ਗਏ ਹਨ। ਰੋਜ਼ਾਨਾ ਨਵੇਂ ਕੇਸ 15 ਹਫ਼ਤਿਆਂ (105 ਦਿਨ) ਬਾਅਦ 38,310 ਤੇ ਖੜੇ ਹੁੰਦੇ ਹਨ। ਨਵੇਂ ਜੁੜੇ ਕੇਸ 22 ਜੁਲਾਈ 2020 ਨੂੰ 37,724 ਸਨ। ਇਕ ਹੋਰ ਪ੍ਰਾਪਤੀ ਵਿਚ, ਐਕਟਿਵ ਮਾਮਲੇ ਅੱਜ 5.5 ਲੱਖ ਤੋਂ ਹੇਠਾਂ ਆ ਗਏ ਹਨ। ਇਸ ਸਮੇਂ ਦੇਸ਼ ਵਿਚ ਕੁੱਲ ਪੋਜ਼ੀਟਿਵ ਮਾਮਲੇ 5,41,405 ਹਨ ਅਤੇ ਇਹ ਹੁਣ ਕੁੱਲ ਪੋਜ਼ੀਟਿਵ ਮਾਮਲਿਆਂ ਦਾ ਸਿਰਫ 6.55 ਫ਼ੀਸਦੀ ਬਣਦੇ ਹਨ। ਐਕਟਿਵ ਕੇਸਾਂ ਦਾ ਪ੍ਰਤੀਸ਼ਤ ਘੱਟਣ ਦੇ ਰੁਝਾਨ ਨਾਲ ਸਿਹਤਯਾਬ ਮਾਮਲਿਆਂ ਦੀ ਪ੍ਰਤੀਸ਼ਤ ਵੱਧ ਰਹੀ ਹੈ। ਕੁੱਲ ਸਿਹਤਯਾਬ ਮਾਮਲੇ ਇਸ ਵੇਲੇ 76 ਲੱਖ (76,03,121) ਤੋਂ ਪਾਰ ਹੋ ਗਏ ਹਨ। ਐਕਟਿਵ ਕੇਸਾਂ ਅਤੇ ਸਿਹਤਯਾਬ ਮਾਮਲਿਆਂ ਦਰਮਿਆਨ ਫਾਸਲਾ ਅੱਜ 70 ਲੱਖ ਨੂੰ ਪਾਰ ਕਰ ਗਿਆ ਹੈ ਅਤੇ 70,61,716 ਦੇ ਪੱਧਰ 'ਤੇ ਖੜ੍ਹਾ ਹੈ। ਪਿਛਲੇ 24 ਘੰਟਿਆਂ ਦੌਰਾਨ 58,323 ਵਿਅਕਤੀਆਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਕੌਮੀ ਸਿਹਤਯਾਬ ਦਰ ਵਿੱਚ ਹੋਰ ਸੁਧਾਰ ਹੋਇਆ ਹੈ, ਜੋ ਹੁਣ 91.96 ਫ਼ੀਸਦੀ ਹੈ। 80 ਫ਼ੀਸਦੀ ਦਰਜ ਕੀਤੇ ਗਏ ਨਵੇਂ ਸਿਹਤਯਾਬ ਮਾਮਲੇ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਮੰਨੇ ਜਾ ਰਹੇ ਹਨ। ਮਹਾਰਾਸ਼ਟਰ ਨੇ ਇੱਕ ਦਿਨ ਵਿੱਚ 10,000 ਤੋਂ ਜ਼ਿਆਦਾ ਸਿਹਤਯਾਬ ਮਾਮਲੇ ਦਰਜ ਕਰਕੇ ਵੱਡਾ ਯੋਗਦਾਨ ਪਾਇਆ ਹੈ। ਇਸ ਤੋਂ ਬਾਅਦ ਕਰਨਾਟਕ 8,000 ਤੋਂ ਵੱਧ ਦੀ ਰਿਕਵਰੀ ਕਰ ਰਿਹਾ ਹੈ। ਨਵੇਂ ਪੁਸ਼ਟੀ ਕੀਤੇ ਗਏ ਕੇਸਾਂ ਵਿਚੋਂ 74 ਫ਼ੀਸਦੀ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਹਨ। ਕੇਰਲ, ਦਿੱਲੀ ਅਤੇ ਮਹਾਰਾਸ਼ਟਰ ਨੇ ਨਵੇਂ ਕੇਸਾਂ ਵਿੱਚ ਸਭ ਤੋਂ ਵੱਧ 4,000, ਕੇਸਾਂ ਦਾ ਯੋਗਦਾਨ ਪਾਇਆ ਹੈ। ਪੱਛਮੀ ਬੰਗਾਲ ਵਿਚ 3,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ 490 ਕੇਸਾਂ ਵਿੱਚ ਮੌਤਾਂ ਹੋਈਆਂ ਹਨ। ਇਹਨਾਂ ਵਿਚੋਂ, ਲਗਭਗ 80 ਫ਼ੀਸਦੀ ਮੌਤਾਂ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ। ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ (104 ਮੌਤਾਂ) ਹੋਈਆਂ ਹਨ। ਭਾਰਤ ਵਿੱਚ ਮੌਤ ਦਰ 1.49 ਫ਼ੀਸਦੀ ਤੇ ਖੜ੍ਹੀ ਹੈ।

https://pib.gov.in/PressReleseDetail.aspx?PRID=1669664 

 

ਮਾਨਸਿਕ ਸਿਹਤ ਲਈ "ਯੋਗ ਅਤੇ ਆਯੁਰਵੇਦ ਔਸ਼ਧੀ’’ ‘ਤੇ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ  5 ਨਵੰਬਰ 2020 ਨੂੰ ਕੀਤਾ ਜਾਵੇਗਾ

ਅਖਿਲ ਭਾਰਤੀ ਆਯੁਰਵੇਦ ਸੰਸਥਾਨ  ( ਏਆਈਆਈਏ ) ,  ਆਸਟ੍ਰੇਲੀਆ ਦੀ ਵੈਸਟਰਨ ਸਿਡਨੀ ਯੂਨੀਵਰਸਿਟੀ  ਦੇ ਸਹਿਯੋਗ ਨਾਲ ਪੰਜ ਨਵੰਬਰ,  2020 ਨੂੰ “ਮਾਨਸਿਕ ਸਿਹਤ ਲਈ ਯੋਗ ਅਤੇ ਆਯੁਰਵੇਦ ਔਸ਼ਧੀ’’ ਵਿਸ਼ੇ ‘ਤੇ ਇੱਕ ਵੈਬੀਨਾਰ ਦਾ ਆਯੋਜਨ ਕਰੇਗਾ।  ਇਹ ਵੈਬੀਨਾਰ ਆਯੁਰਵੇਦ ਅਤੇ ਯੋਗ ਦੀਆਂ ਸ਼ਕਤੀਆਂ ਦੇ ਜ਼ਰੀਏ ਮਾਨਸਿਕ ਸਿਹਤ ਲਈ ਅਵਸਰਾਂ ‘ਤੇ ਕੇਂਦ੍ਰਿਤ ਇੱਕ ਸਹਯੋਗਪੂਰਨ ਗਤੀਵਿਧੀ ਹੈ। ਇਸ ਨਾਲ ਯੋਗ ਅਤੇ ਆਯੁਰਵੇਦ ਨਾਲ ਜੁੜੇ ਭਾਰਤ,  ਆਸਟ੍ਰੇਲੀਆ,  ਇਟਲੀ ਅਤੇ ਜਰਮਨੀ  ਦੇ ਚੋਟੀ ਦੇ ਖੋਜਕਾਰਾਂ  ਦੇ ਇਕੱਠੇ ਆਉਣ ਅਤੇ ਵਰਤਮਾਨ ਅੰਤਰਰਾਸ਼ਟਰੀ ਜਾਂਚ  ਦੇ ਮਾਧਿਅਮ ਰਾਹੀਂ ਜਾਣਕਾਰੀ ਉਪਲੱਬਧ ਕਰਵਾਉਣ ਦੀ ਉਮੀਦ ਹੈ।  ਇਹ ਯੋਗ ਅਤੇ ਆਯੁਰਵੇਦ ਨਾਲ ਜੁੜੇ ਵਿਗਿਆਨੀ ਖੋਜ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਹੋਰ ਹੁਲਾਰਾ ਦੇਵੇਗਾ।

https://pib.gov.in/PressReleasePage.aspx?PRID=1669760 

 

ਬੈਂਕਾਂ ਵੱਲੋਂ ਲਗਾਏ ਗਏ ਸਰਵਿਸ ਚਾਰਜੇਸ ਦਾ ਸੱਚ

ਮੀਡੀਆ ਰਿਪੋਰਟਾਂ ਵਿੱਚ ਇਹ ਸੰਕੇਤ ਦਿੱਤੇ ਗਏ ਹਨ ਕਿ ਕੁਝ ਜਨਤਕ ਖੇਤਰ ਦੇ ਬੈਂਕਾਂ ਨੇ ਸਰਵਿਸ ਚਾਰਜੇਸ ਵਿੱਚ ਵੱਡਾ ਵਾਧਾ ਕੀਤਾ ਹੈ। ਇਸ ਸਬੰਧ ਵਿੱਚ ਅਸਲ ਸਥਿਤੀ ਹੇਠ ਲਿਖੀ ਹੈ। ਜਨਧਨ ਖਾਤਿਆਂ ਸਮੇਤ ਬੇਸਿਕ ਸੇਵਿੰਗਸ ਬੈਂਕ ਡਿਪੋਜਿ਼ਟ (ਬੀ ਐੱਸ ਬੀ ਡੀ) ਖਾਤੇ :— 41.13 ਕਰੋੜ ਜਨਧਨ ਖਾਤੇ ਜੋ ਗਰੀਬ ਤੇ ਬਿਨਾ ਬੈਂਕ ਵਾਲੇ ਸੁਸਾਇਟੀ ਦੇ ਖੇਤਰਾਂ ਵੱਲੋਂ ਖੋਲ੍ਹੇ ਗਏ ਸਨ, ਸਮੇਤ 60.04 ਕਰੋੜ ਬੀ ਐੱਸ ਬੀ ਡੀ ਖਾਤਿਆਂ, ਆਰ ਬੀ ਆਈ ਵੱਲੋਂ ਮੁਫ਼ਤ ਨਿਰਧਾਰਿਤ ਸੇਵਾਵਾਂ, ਤੇ ਕੋਈ ਸਰਵਿਸ ਚਾਰਜ ਦੇਣ ਯੋਗ ਨਹੀਂ ਹੈ। ਰੈਗੂਲਰ ਸੇਵਿੰਗਸ ਖਾਤੇ, ਚਾਲੂ ਖਾਤੇ, ਕੈਸ਼ ਕ੍ਰੈਡਿਟ ਖਾਤੇ ਤੇ ਓਵਰ ਡਰਾਫਟ ਖਾਤੇ :— ਇਸ ਸਬੰਧ ਵਿੱਚ ਜਦਕਿ ਚਾਰਜੇਸ ਨਹੀਂ ਵਧਾਏ ਗਏ ਹਨ, ਬੈਂਕ ਆਫ ਬੜੌਦਾ ਨੇ 01 ਨਵੰਬਰ 2020 ਤੋਂ ਕੁਝ ਪਰਿਵਰਤਣ ਕੀਤੇ ਹਨ, ਜਿਹਨਾਂ ਦਾ ਸਬੰਧ ਪ੍ਰਤੀ ਮਹੀਨੇ ਮੁਫ਼ਤ ਨਗ਼ਦ ਜਮ੍ਹਾਂ ਕਰਨ ਅਤੇ ਨਗ਼ਦੀ ਕਢਾਉਣ ਦੀ ਗਿਣਤੀ ਨਾਲ ਹੈ। ਮੁਫ਼ਤ ਨਗ਼ਦੀ ਜਮ੍ਹਾਂ ਅਤੇ ਨਗ਼ਦੀ ਕਢਾਉਣ ਲਈ ਪ੍ਰਤੀ ਮਹੀਨਾ ਪੰਜ ਵਾਰ ਨੂੰ ਘਟਾ ਕੇ ਤਿੰਨ ਵਾਰ ਕੀਤਾ ਗਿਆ ਹੈ। ਇਹਨਾਂ ਮੁਫ਼ਤ ਲੈਣ ਦੇਣ ਤੋਂ ਜਿ਼ਆਦਾ ਤੇ ਲਗਾਏ ਜਾਂਦੇ ਚਾਰਜੇਸ ਵਿੱਚ ਕੋਈ ਪਰਿਵਰਤਣ ਨਹੀਂ ਕੀਤਾ ਗਿਆ। ਬੈਂਕ ਆਫ ਬੜੌਦਾ ਨੇ ਮੌਜੂਦਾ ਕੋਵਿਡ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਦੱਸਿਆ ਹੈ ਕਿ ਉਹਨਾਂ ਨੇ ਇਹ ਪਰਿਵਰਤਣ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਕਿਸੇ ਹੋਰ ਜਨਤਕ ਖੇਤਰ ਦੇ ਬੈਂਕ ਨੇ ਅਜਿਹੇ ਚਾਰਜੇਸ ਹਾਲ ਹੀ ਵਿੱਚ ਨਹੀਂ ਵਧਾਏ ਹਨ।

https://pib.gov.in/PressReleseDetail.aspx?PRID=1669801 

 

ਕੇਂਦਰ ਆਯੋਜਿਤ ਪਾਇਲਟ ਸਕੀਮ ਭੰਡਾਰ ਕੀਤੇ ਚੌਲ ਅਤੇ ਇਸ ਦੀ ਵੰਡ ਨੂੰ ਲਾਗੂ ਕਰਨ ਲਈ 15 ਸੂਬਿਆਂ ਦੀ ਪਛਾਣ ਕੀਤੀ ਗਈ ਹੈ

ਦੇਸ਼ ਨੂੰ ਖੁਰਾਕੀ ਸੁਰੱਖਿਆ ਵੱਲ ਲਿਜਾਣ ਦੀ ਪ੍ਰਕਿਰਿਆ ਦੀ ਪਹਿਲ ਲਈ ਖੁਰਾਕ ਅਤੇ ਜਨਤਕ ਵੰਡ ਵਿਭਾਗ ਇੱਕ "ਕੇਂਦਰ ਆਯੋਜਿਤ ਪਾਇਲਟ ਸਕੀਮ ਭੰਡਾਰ ਕੀਤੇ ਚੌਲ ਅਤੇ ਇਸ ਦੀ ਵੰਡ ਜਨਤਕ ਵੰਡ ਪ੍ਰਣਾਲੀ ਰਾਹੀਂ" ਚਲਾ ਰਿਹਾ ਹੈ। ਪਾਇਲਟ ਸਕੀਮ 2019—20 ਤੋਂ ਲੈ ਕੇ 3 ਸਾਲਾਂ ਲਈ ਮਨਜ਼ੂਰ ਕੀਤੀ ਗਈ ਹੈ ਤੇ ਇਸ ਲਈ 174.6 ਕਰੋੜ ਕੁੱਲ ਬਜਟ ਰੱਖਿਆ ਗਿਆ ਹੈ। 15 ਸੂਬਿਆਂ ਦੀਆਂ ਸਰਕਾਰਾਂ ਨੇ ਆਪੋ ਆਪਣੇ ਸੂਬਿਆਂ ਵਿੱਚ ਇਸ ਸਕੀਮ ਨੂੰ ਲਾਗੂ ਕਰਨ ਲਈ ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ ( ਇੱਕ ਜਿ਼ਲ੍ਹਾ ਪ੍ਰਤੀ ਸੂਬਾ )। ਪਹਿਲਾਂ ਹੀ 5 ਸੂਬੇ ਆਂਧਰਾ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ ਤੇ ਛੱਤੀਸਗੜ੍ਹ ਆਪੋ ਆਪਣੇ ਪਛਾਣੇ ਜ਼ਿਲ੍ਹਿਆਂ ਵਿੱਚ ਇਸ ਸਕੀਮ ਰਾਹੀਂ ਮਜ਼ਬੂਤ ਚੌਲਾਂ ਦੀ ਵੰਡ ਕਰ ਰਹੇ ਹਨ। ਇਸ ਸਬੰਧ ਵਿੱਚ ਖੁਰਾਕ ਤੇ ਖ਼ਪਤਕਾਰ ਮਾਮਲੇ, ਰੇਲਵੇ, ਵਣਜ ਅਤੇ ਉਦਯੋਗ ਦੇ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ 31—10—2020 ਨੂੰ ਇੱਕ ਜਾਇਜ਼ਾ ਮੀਟਿੰਗ ਕੀਤੀ, ਜਿਸ ਵਿੱਚ ਦੇਸ਼ ਅੰਦਰ ਭੰਡਾਰ ਕੀਤੇ ਚੌਲਾਂ ਦੀ ਵੰਡ ਦੇ ਪੈਮਾਨੇ ਨੂੰ ਵਧਾਉਣ ਤੇ ਜ਼ੋਰ ਦਿੱਤਾ ਗਿਆ। ਇੱਕ ਹੋਰ ਮੀਟਿੰਗ 02—11—2020 ਨੂੰ ਕੀਤੀ ਗਈ, ਜਿਸ ਦੀ ਪ੍ਰਧਾਨਗੀ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਨੇ ਕੀਤੀ। ਇਸ ਮੀਟਿੰਗ ਵਿੱਚ ਐੱਫ ਸੀ ਆਈ ਨੂੰ ਇੰਟੈਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸੇਸ ਅਤੇ ਮਿਡ ਡੇਅ ਮੀਲ ਸਕੀਮ ਤਹਿਤ 2021—22 ਤੋਂ ਦੇਸ਼ ਵਿੱਚ ਸਾਰੇ ਜ਼ਿਲ੍ਹਿਆਂ ਨੂੰ ਭੰਡਾਰ ਕੀਤੇ ਚੌਲਾਂ ਦੀ ਖਰੀਦ ਅਤੇ ਵੰਡ ਲਈ ਇੱਕ ਵਿਆਪਕ ਯੋਜਨਾ ਉਲੀਕਣ ਲਈ ਕਿਹਾ ਗਿਆ ਹੈ। ਦੇਸ਼ ਦੇ ਉਤਸ਼ਾਹੀ ਜ਼ਿਲ੍ਹਿਆਂ ਦੇ ਪਛਾਣੇ ਗਏ ਵਿਸ਼ੇਸ਼ 112 ਜ਼ਿਲ੍ਹਿਆਂ ਨੂੰ ਭੰਡਾਰ ਕੀਤੇ ਚਾਵਲ ਦੀ ਸਪਲਾਈ ਕਰਨ ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

https://pib.gov.in/PressReleseDetail.aspx?PRID=1669677 

 

ਟੈਲੀ ਲਾਅ ਨੇ ਨਵੀਂ ਬੁਲੰਦੀ ਛੋਹੀ ; 4 ਲੱਖ ਲਾਭਾਰਥੀਆਂ ਨੇ ਸੀ ਐੱਸ ਸੀ ਰਾਹੀਂ ਪਹਿਲ ਤਹਿਤ ਕਾਨੂੰਨੀ ਸਲਾਹ ਪ੍ਰਾਪਤ ਕੀਤੀ

ਟੈਲੀ ਲਾਅ ਨੇ ਸੀਐੱਸਸੀਸ (ਸਾਂਝੇ ਸੇਵਾ ਕੇਂਦਰਾਂ) ਰਾਹੀਂ 4 ਲੱਖ ਲਾਭਾਰਥੀਆਂ ਨੇ 30 ਨਵੰਬਰ 2020 ਤੱਕ ਕਾਨੂੰਨੀ ਮਸ਼ਵਰੇ ਪ੍ਰਾਪਤ ਕਰਕੇ ਇੱਕ ਨਵੀਂ ਬੁਲੰਦੀ ਛੋਹੀ ਹੈ। ਇਸ ਦੇ ਮੁਕਾਬਲੇ ਪ੍ਰੋਗਰਾਮ ਲਾਂਚ ਕਰਨ ਤੋਂ ਅਪ੍ਰੈਲ 2020 ਤੱਕ ਕੁੱਲ 1.95 ਲੱਖ ਮਸ਼ਵਰੇ ਦਿੱਤੇ ਗਏ ਸਨ ਜਦਕਿ ਇਸ ਵਿੱਤੀ ਸਾਲ ਦੇ ਪਹਿਲੇ 7 ਮਹੀਨਿਆਂ ਦੌਰਾਨ 2.05 ਲੱਖ ਮਸ਼ਵਰੇ ਦਿਤੇ ਸਨ।  ਭਾਰਤ ਸਰਕਾਰ ਦਾ ਨਿਆਂ ਵਿਭਾਗ "ਡਿਜੀਟਲ ਇੰਡੀਆ ਵਿਜ਼ਨ" ਰਾਹੀਂ ਉਭਰਦੇ ਸਵਦੇਸ਼ੀ ਡਿਜੀਟਲ ਪਲੇਟਫਾਰਮਾਂ ਨੂੰ ਵਧਾ ਕੇ ਸਾਰਿਆਂ ਲਈ ਨਿਆਂ ਦੀ ਪਹੁੰਚ ਨੂੰ ਸੱਚ ਸਾਬਤ ਕਰ ਰਿਹਾ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ 2017 ਵਿੱਚ ਕੇਸਾਂ ਨੂੰ ਕਾਨੂੰਨੀ ਸਟੇਜ ਤੋਂ ਪਹਿਲਾਂ ਹੱਲ ਕਰਨ ਲਈ  ਟੈਲੀ ਲਾਅ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ। ਇਸ ਪ੍ਰੋਗਰਾਮ ਤਹਿਤ ਸਾਂਝੇ ਸੇਵਾ ਕੇਂਦਰਾਂ ਦੇ ਵੱਡੇ ਨੈੱਟਵਰਕ ਵਿੱਚ ਸਮਾਰਟ ਤਕਨਾਲੋਜੀ ਦੀਆਂ ਵੀਡੀਓ ਕਾਨਫਰੰਸਿੰਗ, ਟੈਲੀਫੋਨ / ਇੰਸਟੈਂਟ ਕਾਲਿੰਗ ਉਪਲਬੱਧ ਸਹੂਲਤਾਂ ਦੀ ਵਰਤੋਂ ਕਰਕੇ ਕਮਜ਼ੋਰ, ਨਿਰਬਲ ਤੇ ਬਿਨਾ ਪਹੁੰਚ ਵਾਲੇ ਗਰੁੱਪਾਂ ਤੇ ਭਾਈਚਾਰਿਆਂ ਨੂੰ ਵਕੀਲਾਂ ਦੇ ਪੈਨਲ ਨਾਲ ਗੱਲ ਕਰਨ ਲਈ ਸਹੂਲਤਾਂ ਉਪਲਬੱਧ ਕਰਵਾਈਆਂ ਗਈਆਂ ਤਾਂ ਜੋ ਉਹਨਾਂ ਨੂੰ ਸਮੇਂ ਸਿਰ ਅਤੇ ਕੀਮਤੀ ਕਾਨੂੰਨੀ ਮਸ਼ਵਰਾ ਦਿੱਤਾ ਜਾ ਸਕੇ।

https://pib.gov.in/PressReleseDetail.aspx?PRID=1669756 

 

ਕੋਵਿਡ-19 ਤੋਂ ਬਾਅਦ ਵਿਸ਼ਵ ਦੀ ਅਰਥਵਿਵਸਥਾ ਦੇ ਮਾਮਲੇ ਵਿੱਚ ਭਾਰਤ ਗਲੋਬਲ ਲੀਡਰ ਵਜੋਂ ਉਭਰੇਗਾ: ਡਾ. ਜਿਤੇਂਦਰ ਸਿੰਘ

ਉੱਤਰ-ਪੂਰਬੀ ਖੇਤਰ ਦੇ ਵਿਕਾਸ (ਸੁਤੰਤਰ ਚਾਰਜ) ਬਾਰੇ ਕੇਂਦਰੀ ਰਾਜ ਮੰਤਰੀ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਮਾਮਲਿਆਂ ਬਾਰੇ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ “ਕੋਵਿਡ -19 ਬਾਅਦ ਪੂੰਜੀ ਬਜ਼ਾਰਾਂ ਜ਼ਰੀਏ ਆਰਥਿਕ ਪੁਨਰ ਸੁਰਜੀਤੀ” ਵਿਸ਼ੇ ‘ਤੇ ਇੱਕ ਵੈਬੀਨਾਰ ਦਾ ਉਦਘਾਟਨ ਕੀਤਾ। ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ ਭਾਰਤ ਕੋਵਿਡ -19 ਦੇ ਬਾਅਦ ਵਿਸ਼ਵ ਦੀ ਅਰਥਵਿਵਸਥਾ ਦੇ ਮਾਮਲੇ ਵਿੱਚ ਗਲੋਬਲ ਲੀਡਰ ਵਜੋਂ ਉੱਭਰੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਲੌਕਡਾਊਨ ਨੂੰ ਲਾਗੂ ਕਰਨ ਲਈ ਚੁੱਕੇ ਗਏ ਪੂਰਵਕ ਕਦਮਾਂ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਅਤੇ ਭਾਰਤੀ ਅਰਥਵਿਵਸਥਾ ਨੂੰ ਵਧੇਰੇ ਨੁਕਸਾਨ ਹੋਣ ਤੋਂ ਬਚਾਇਆ। ਲੌਕਡਾਊਨ ਪੀਰੀਅਡ ਨੇ ਸਾਨੂੰ ਜ਼ਿੰਦਗੀ ਦੇ ਬਹੁਤ ਸਾਰੇ ਸਬਕ ਸਿਖਾਏ ਅਤੇ ਇਹ ਬਿਪਤਾ ਸਾਡੇ ਲਈ ਵਰਦਾਨ ਬਣ ਕੇ ਉੱਭਰੀ ਹੈ।

https://pib.gov.in/PressReleseDetail.aspx?PRID=1669801 

 

ਤੀਰਅੰਦਾਜ਼ੀ ਟੀਮ ਦੇ ਸਹਿਯੋਗੀ ਮੈਂਬਰ ਦੇ ਕੋਰੋਨਾ ਵਾਇਰਸ ਜਾਂਚ ਵਿੱਚ ਪਾਜ਼ਿਟਿਵ ਪਾਏ ਜਾਣ ਦੀ ਵਜ੍ਹਾ ਨਾਲ ਕੁਝ ਸਮੇਂ ਦੇ ਵਿਰਾਮ ਦੇ ਬਾਅਦ  ਟ੍ਰੇਨਿੰਗ ਕੈਂਪ ਫਿਰ ਤੋਂ ਸ਼ੁਰੂ

ਪੁਣੇ ਵਿੱਚ ਆਰਮੀ ਸਪੋਰਟਸ ਇੰਸਟੀਟਿਊਟ ਵਿੱਚ ਟ੍ਰੇਨਿੰਗ ਕੈਂਪ ਵਿੱਚ ਹਿੱਸਾ ਲੈ ਰਹੀ ਰਾਸ਼ਟਰੀ ਤੀਰਅੰਦਾਜ਼ੀ ਟੀਮ ਨਾਲ ਜੁੜੇ ਸਹਿਯੋਗੀ ਸਟਾਫ ਦਾ ਇੱਕ ਮੈਂਬਰ ਕੋਰੋਨਾ ਵਾਇਰਸ ਜਾਂਚ ਵਿੱਚ ਪਾਜ਼ਿਟਿਵ ਪਾਇਆ ਗਿਆ ਸੀ। ਸਹਿਯੋਗੀ ਸਟਾਫ ਦੇ ਮੈਂਬਰ ਦੀ ਕੋਵਿਡ ਜਾਂਚ ਰਿਪੋਰਟ 30 ਅਕਤੂਬਰ ਨੂੰ ਪਾਜ਼ਿਟਿਵ ਆਈ ਸੀ। ਸਹਾਇਕ ਸਟਾਫ ਮੈਂਬਰ ਦਾ ਉਪਚਾਰ ਆਰਮੀ ਸਪੋਰਟਸ ਇੰਸਟੀਟਿਊਟ ਪਰਿਸਰ  ਦੇ ਬਾਹਰ ਪੁਣੇ  ਦੇ ਇੱਕ ਵਿਸ਼ੇਸ਼ ਕੋਵਿਡ ਦੇਖਭਾਲ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।  ਟ੍ਰੇਨਿੰਗ ਕੈਂਪ 31 ਅਕਤੂਬਰ ਅਤੇ 1 ਨਵੰਬਰ ਨੂੰ ਦੋ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।  ਇਸ ਦੌਰਾਨ ਟ੍ਰੇਨਿੰਗ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਾਰੀਆਂ ਸਾਵਧਾਨੀਆਂ  ਨਾਲ ਇਨ੍ਹਾਂ ਦੋ ਦਿਨਾਂ ਤੱਕ ਆਪਣੇ - ਆਪਣੇ ਕਮਰੇ ਵਿੱਚ ਅਲੱਗ - ਥਲੱਗ ਅਤੇ ਪ੍ਰਤੀਬੰਧਿਤ ਰੂਪ ਨਾਲ ਰੱਖਿਆ ਗਿਆ ਸੀ।  ਕੋਵਿਡ ਸਾਵਧਾਨੀਆਂ ਅਤੇ ਤਾਪਮਾਨ ਦੀ ਨਿਗਰਾਨੀ  ਨਾਲ,  ਕੈਂਪ 2 ਨਵੰਬਰ ਤੋਂ ਫਿਰ ਸ਼ੁਰੂ ਹੋ ਗਿਆ ਹੈ। ਭਾਰਤੀ ਖੇਡ ਅਥਾਰਿਟੀ ਰਾਸ਼ਟਰੀ ਕੈਂਪ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦਾ ਕੋਵਿਡ ਦਿਸ਼ਾ - ਨਿਰਦੇਸ਼ਾਂ  ਅਨੁਸਾਰ ਆਰਟੀ - ਪੀਸੀਆਰ ਟੈਸਟ ਕਰਵਾ ਰਿਹਾ ਹੈ।

https://pib.gov.in/PressReleseDetail.aspx?PRID=1669785 

 

ਸ਼੍ਰੀ ਸਦਾਨੰਦ ਗੌੜਾ ਨੇ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ ਦੀ ਇੱਕ ਸਮੀਖਿਆ ਬੈਠਕ ਕੀਤੀ

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਅੱਜ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਦੀ ਇੱਕ ਵਿਆਪਕ ਸਮੀਖਿਆ ਬੈਠਕ ਕੀਤੀ। ਪੀ.ਐੱਮ.ਬੀ.ਜੇ.ਪੀ. ਨੇ ਇਸ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ (31 ਅਕਤੂਬਰ ਤੱਕ) ਦੇ ਦੌਰਾਨ 6600 ਜਨਔਸ਼ਧੀ ਸਟੋਰਾਂ ਦੁਆਰਾ 358 ਕਰੋੜ ਰੁਪਏ ਦੇ ਫਾਰਮਾ ਦੀ ਵਿਕਰੀ ਹਾਸਲ ਕੀਤੀ ਹੈ, ਜੋ ਕਿ 2019-20 ਵਿਚ 419 ਕਰੋੜ ਰੁਪਏ ਸੀ। ਸੰਭਾਵਤ ਵਿੱਤੀ ਵਰ੍ਹੇ ਦੀ ਵਿਕਰੀ 600 ਕਰੋੜ ਰੁਪਏ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਮੀਟਿੰਗ ਦੌਰਾਨ ਸ੍ਰੀ ਗੌੜਾ ਨੇ ਬੀਪੀਪੀਆਈ ਟੀਮ ਨੂੰ ਕੋਵਿਡ -19 ਦੇ ਮੁਸ਼ਕਲ ਸਮਿਆਂ ਦੌਰਾਨ ਲੋਕਾਂ ਨੂੰ ਸਸਤੀਆਂ ਦਰਾਂ ’ਤੇ ਦਵਾਈਆਂ ਅਤੇ ਹੋਰ ਫਾਰਮਾ ਉਤਪਾਦਾਂ ਜਿਵੇਂ ਮਾਸਕਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਵਧਾਈ ਦਿੱਤੀ।

https://pib.gov.in/PressReleseDetail.aspx?PRID=1669797 

 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਸੋਮਵਾਰ ਨੂੰ ਕੋਵਿਡ-19 ਦੇ 4,008 ਨਵੇਂ ਕੇਸ ਸਾਹਮਣੇ ਆਏ, ਪਰ ਦਿਨ ਵਿੱਚ 10,225 ਰਿਕਵਰੀਆਂ ਵੀ ਹੋਈਆਂ, ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 1.18 ਲੱਖ ਰਹਿ ਗਈ ਹੈ। ਮੁੰਬਈ ਵਿੱਚ 706 ਨਵੇਂ ਕੇਸ ਸਾਹਮਣੇ ਆਏ, ਜੋ 69 ਦਿਨਾਂ ਵਿੱਚ ਸਭ ਤੋਂ ਘੱਟ ਕੇਸ ਹਨ। ਸ਼ਹਿਰ ਵਿੱਚ ਸੰਕਰਮਣ ਦੀ ਦਰ 1.06% ਤੋਂ ਘਟ ਕੇ 0.49% ਰਹਿ ਗਈ ਹੈ, ਭਾਵੇਂ ਕਿ ਰਾਜ ਦੀ ਰਿਕਵਰੀ ਦਰ 90% ਨੂੰ ਛੂਹ ਗਈ ਹੈ। ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਹੈ ਕਿ ਕੋਵਿਡ ਦੀ ਦੂਜੀ ਲਹਿਰ ਦੀ ਸੰਭਾਵਨਾ ਨਹੀਂ ਹੈ, ਅਤੇ ਜ਼ਿਕਰ ਕੀਤਾ ਹੈ ਕਿ ਰਾਜ ਕਿਸੇ ਵੀ ਸਥਿਤੀ ਲਈ ਤਿਆਰ ਹੈ।

  • ਗੁਜਰਾਤ: ਸੋਮਵਾਰ ਨੂੰ ਗੁਜਰਾਤ ਸਰਕਾਰ ਨੇ ਖੁੱਲ੍ਹੀਆਂ ਥਾਵਾਂ ’ਤੇ ਵਿਆਹ ਸਮਾਗਮਾਂ ਸੰਬੰਧਤ ਕੋਵਿਡ-19 ਪਾਬੰਦੀਆਂ ਨੂੰ ਘੱਟ ਕੀਤਾ ਹੈ ਅਤੇ 100 ਮਹਿਮਾਨਾਂ ਦੀ ਪੁਰਾਣੀ ਸੀਮਾ ਦੀ ਥਾਂ ਹੁਣ 200 ਮਹਿਮਾਨਾਂ ਨੂੰ ਮਨਜੂਰੀ ਦਿੱਤੀ ਗਈ ਹੈ। ਰਾਜ ਸਰਕਾਰ ਦੇ ਆਦੇਸ਼ਾਂ ਅਨੁਸਾਰ, ਮਹਿਮਾਨਾਂ ਨੂੰ ਮਾਸਕ ਪਹਿਨਣੇ ਲਾਜ਼ਮੀ ਹਨ ਅਤੇ ਸਮੇਤ ਸਮਾਜਕ ਦੂਰੀ ਦੇ ਸਾਰੇ ਮਾਪਦੰਡਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਹਾਲਾਂਕਿ, ਬੰਦ ਸਥਾਨਾਂ ਜਿਵੇਂ ਕਿ ਹਾਲਾਂ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਮਹਿਮਾਨਾਂ ਦੀ ਉਪਰਲੀ ਸੀਮਾ – ਕੁੱਲ ਸਮਰੱਥਾ ਦਾ 50 ਫ਼ੀਸਦੀ ਹੋਵੇਗੀ।

  • ਰਾਜਸਥਾਨ: ਰਾਜਸਥਾਨ ਵਿਧਾਨ ਸਭਾ ਨੇ ਰਾਜਸਥਾਨ ਮਹਾਮਾਰੀ ਰੋਗਾਂ (ਸੋਧ ਬਿਲ 2020) ਨੂੰ ਪਾਸ ਕਰ ਦਿੱਤਾ ਹੈ, ਜਿਸ ਨਾਲ ਮਾਸਕ ਪਹਿਨਣ ਨੂੰ ਲਾਜ਼ਮੀ ਬਣਾ ਦਿੱਤਾ ਗਿਆ ਹੈ। ਬਿਲ ਕਿਸੇ ਵੀ ਵਿਅਕਤੀ ਨੂੰ ਜਨਤਕ ਜਗ੍ਹਾਵਾਂ, ਜਨਤਕ ਆਵਾਜਾਈ, ਕੰਮ ਵਾਲੀ ਥਾਂ ਜਾਂ ਕਿਸੇ ਵੀ ਸਮਾਜਿਕ, ਰਾਜਨੀਤਿਕ, ਆਮ ਸਮਾਰੋਹ ਜਾਂ ਇਕੱਠ ਵਿੱਚ ਮਾਸਕ ਪਹਿਨੇ ਬਗੈਰ ਜਾਣ ’ਤੇ ਰੋਕ ਲਗਾਉਂਦਾ ਹੈ। ਹਾਲਾਂਕਿ, ਜੇ ਕੋਈ ਵਿਅਕਤੀ ਮਾਸਕ ਤੋਂ ਬਗੈਰ ਫੜਿਆ ਜਾਂਦਾ ਹੈ, ਤਾਂ ਬਿਲ ਜੁਰਮਾਨਿਆਂ ਨੂੰ ਨਿਰਧਾਰਤ ਨਹੀਂ ਕਰਦਾ ਹੈ। ਇਸ ਦੌਰਾਨ ਰਾਜਸਥਾਨ ਵਿੱਚ ਕੱਲ੍ਹ 1,748 ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਕੋਵਿਡ ਦੇ ਕੇਸਾਂ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ। ਰਾਜ ਵਿੱਚ ਐਕਟਿਵ ਕੇਸ 15,889 ਹਨ।

  • ਛੱਤੀਸਗੜ੍ਹ: ਰਾਜ ਦੇ ਤਕਰੀਬਨ 15,000 ਸਿਹਤ ਕਰਮਚਾਰੀ ਸਰਕਾਰ ਦਾ ਆਪਣੀਆਂ ਮੰਗਾਂ ਵੱਲ ਧਿਆਨ ਖਿੱਚਣ ਲਈ ਮੰਗਲਵਾਰ ਤੱਕ ਦੋ ਦਿਨਾਂ ਦੀ ‘ਸਮੂਹਿਕ ਛੁੱਟੀ’ ’ਤੇ ਚਲੇ ਗਏ ਹਨ। ਇਸਦੇ ਨਤੀਜੇ ਵਜੋਂ, ਰੋਜ਼ਾਨਾਂ 24,000 ਨਮੂਨਾ ਇਕੱਠਾ ਕਰਨ ਤੋਂ ਘਟ ਕੇ ਰੋਜ਼ਾਨਾ 17000 ਨਮੂਨਾ ਰਹਿ ਗਿਆ ਹੈ। ਸਿਹਤ ਕਰਮਚਾਰੀ ਕੋਵਿਡ ਖ਼ਿਲਾਫ਼ ਲੜਾਈ ਵਿੱਚ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਲਈ 50 ਲੱਖ ਰੁਪਏ ਦਾ ਬੀਮਾ ਕਵਰ, ਕੋਰੋਨਾ ਭੱਤਾ, ਜੋਖਮ ਭੱਤਾ ਅਤੇ ਵਿਸ਼ੇਸ਼ ਭੱਤਾ ਮੰਗ ਰਹੇ ਹਨ।

  • ਕੇਰਲ: ਕੇਰਲ ਪਬਲਿਕ ਸਰਵਿਸ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਵਿੱਚ ਦੋ ਤੋਂ ਵੱਧ ਦਿਨਾਂ ਲਈ ਹੋਣ ਵਾਲੀ ਕੇਰਲ ਪ੍ਰਬੰਧਕੀ ਸੇਵਾ (ਕੇਏਐੱਸ) ਦੀ ਪ੍ਰੀਖਿਆ ਲਈ ਕੇਂਦਰ ਅਲਾਟ ਕਰਨ ਦਾ ਫੈਸਲਾ ਕੀਤਾ ਹੈ। ਕੋਵਿਡ-19 ਸੰਕਟ ਕਾਰਨ ਪੀਐੱਸਸੀ ਦੀ ਬੈਠਕ ਫੈਸਲੇ ’ਤੇ ਪਹੁੰਚੀ। ਪੀਐੱਸਸੀ ਸਰਕਾਰ ਨੂੰ ਇੱਕ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਵਿਸ਼ੇਸ਼ ਕੇਂਦਰ ਸਥਾਪਤ ਕਰਨ ਦੀ ਬੇਨਤੀ ਵੀ ਕਰੇਗੀ ਇਹ ਕੇਂਦਰ ਉਨ੍ਹਾਂ ਲਈ ਹੋਵੇਗਾ ਜਿਨ੍ਹਾਂ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ। ਰਾਜ ਵਿੱਚ ਕੱਲ੍ਹ ਕੋਵਿਡ-19 ਦੇ 4,138 ਕੇਸ ਸਾਹਮਣੇ ਆਏ ਹਨ। ਰਾਜ ਵਿੱਚ 21 ਮੌਤਾਂ ਦੇ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 1533 ਤੱਕ ਪਹੁੰਚ ਗਈ ਹੈ। ਇਸੇ ਦੌਰਾਨ ਆਈਐੱਮਐੱਫ਼ ਦੇ ਮੁੱਖ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਨੇ ਨੀਤੀ ਨਿਰਮਾਤਾਵਾਂ ਨੂੰ ਕੋਵਿਡ-19 ਮਹਾਮਾਰੀ ਤੋਂ ਮੁੜ ਰਿਕਵਰੀ ਨੂੰ ਉਤਸ਼ਾਹਤ ਕਰਨ ਲਈ ਹੋਰ ਵਿੱਤੀ ਸਟੀਮੂਲਸ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਵਿਸ਼ਵਵਿਆਪੀ ਆਰਥਿਕਤਾ ਲਿਕੁਈਡੀਟੀ ਟ੍ਰੈਪ ਦੀ ਸਥਿਤੀ ਵਿੱਚ ਹੈ।

  • ਤਮਿਲ ਨਾਡੂ: ਤਮਿਲ ਨਾਡੂ ਸਰਕਾਰ ਨੇ ਸਬਰੀਮਾਲਾ ਸ਼ਰਧਾਲੂਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ; ਸਿਰਫ ਉਨ੍ਹਾਂ ਸ਼ਰਧਾਲੂਆਂ ਨੂੰ ਹੀ ਮੰਦਰ ਵਿੱਚ ਜਾਣ ਦੀ ਮਨਜੂਰੀ ਦਿੱਤੀ ਜਾਵੇਗੀ, ਜਿਨ੍ਹਾਂ ਕੋਲ ਸਬਰੀਮਾਲਾ ਜਾਣ ਤੋਂ 48 ਘੰਟੇ ਪਹਿਲਾਂ ਤੱਕ ਕੋਰੋਨਾ ਵਾਇਰਸ ਦੁਆਰਾ ਸੰਕਰਮਿਤ ਨਾ ਹੋਣ ਦਾ ਡਾਕਟਰੀ ਸਰਟੀਫਿਕੇਟ ਹੋਵੇਗਾ। ਸ਼ਰਧਾਲੂ ਕੋਵਿਡ ਟੈਸਟ ਕਰਵਾਉਣ ਲਈ ਪ੍ਰਵੇਸ਼ ਦੁਆਰ ਦੇ ਨੇੜੇ ਪੇਡ ਮੈਡੀਕਲ ਕੇਂਦਰਾਂ ਦੀ ਵਰਤੋਂ ਕਰ ਸਕਦੇ ਹਨ। ਸਰਕਾਰੀ ਸਕੂਲ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਵੰਡੀਆਂ ਗਈਆਂ ਹਨ; ਪਾਠ ਪੁਸਤਕ ਦੀ ਵੰਡ ਦੇ ਨਿਰਵਿਘਨ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ, ਤਮਿਲ ਨਾਡੂ ਪਾਠ ਪੁਸਤਕ ਅਤੇ ਵਿਦਿਅਕ ਸੇਵਾਵਾਂ ਨਿਗਮ ਨੇ ਪਹਿਲਾਂ ਹੀ ਐੱਸਓਪੀ ਜਾਰੀ ਕੀਤੇ ਸਨ ਜਿਸ ਵਿੱਚ ਵੰਡ ਦੇ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਯਕੀਨੀ ਬਣਾਇਆ ਗਿਆ ਸੀ। ਕੋਇਮਬਟੂਰ ਵਿੱਚ ਹਰ ਰੋਜ਼ ਆਉਣ ਵਾਲੇ ਨਵੇਂ ਕੋਵਿਡ ਕੇਸਾਂ ਵਿੱਚ ਗਿਰਾਵਟ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਕੁਝ ਕੋਵਿਡ ਕੇਅਰ ਸੈਂਟਰਾਂ (ਸੀਸੀਸੀ) ਨੂੰ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਨ੍ਹਾਂ ਵਿੱਚ ਇਸ ਵੇਲੇ ਘੱਟੋ-ਘੱਟ ਕੇਸ ਹਨ।

  • ਕਰਨਾਟਕ: ਕਰਨਾਟਕ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਕੇਐੱਸਆਰਟੀਸੀ) ਨੇ ਹੈਦਰਾਬਾਦ ਲਈ ਬੱਸਾਂ ਮੁੜ ਚਾਲੂ ਕੀਤੀਆਂ ਹਨ ਜਿਨ੍ਹਾਂ ਨੂੰ ਕੋਵਿਡ-19 ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਰੋਕਿਆ ਗਿਆ ਸੀ। 6 ਨਵੰਬਰ ਤੱਕ ਰਾਜ ਸਰਕਾਰ ਦੁਆਰਾ ਰਾਜ ਵਿੱਚ ਸਕੂਲ ਅਤੇ ਪ੍ਰੀ-ਯੂਨੀਵਰਸਿਟੀ ਕਾਲਜਾਂ ਦੇ ਮੁੜ ਖੋਲ੍ਹਣ ਬਾਰੇ ਅੰਤਮ ਫੈਸਲਾ ਲੈਣ ਦੀ ਸੰਭਾਵਨਾ ਹੈ, ਇਹ ਫ਼ੈਸਲਾ ਵੱਖ-ਵੱਖ ਹਿੱਸੇਦਾਰਾਂ ਨਾਲ ਬੈਠਕਾਂ ਕਰਕੇ ਲਿਆ ਜਾਵੇਗਾ। ਕੋਵਿਡ-19 ਨਾਲ ਸੰਬੰਧਤ ਬਿਮਾਰੀਆਂ ਅਤੇ ਮੌਤ ਦਰ ਨੂੰ ਰੋਕਣ ਲਈ ਬਜ਼ੁਰਗਾਂ ਨੂੰ ਬੀਸੀਜੀ ਦੀ ਬੂਸਟਰ ਖੁਰਾਕ ਦੇਣ ਲਈ ਮੈਸੂਰ ਦੇ ਜੇਐੱਸਐੱਸ ਹਸਪਤਾਲ ਵਿਖੇ ਚੱਲ ਰਹੇ ਟ੍ਰਾਇਲ ਦੇ ਹਿੱਸੇ ਵਜੋਂ 80 ਤੋਂ ਵੱਧ ਵਲੰਟੀਅਰਾਂ ਨੂੰ ਵੈਕਸੀਨ ਦਿੱਤੀ ਗਈ ਸੀ।

  • ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਵਿੱਚ 98% ਸਕੂਲ ਦੁਬਾਰਾ ਖੁੱਲ੍ਹ ਗਏ ਹਨ, ਹਾਜ਼ਰੀ 45% ਤੋਂ ਘੱਟ ਹੈ। 2 ਨਵੰਬਰ ਨੂੰ ਸਕੂਲ ਦੁਬਾਰਾ ਖੁੱਲ੍ਹਣ ਤੋਂ ਬਾਅਦ ਪਹਿਲੇ ਦਿਨ ਹੀ ਪੰਜ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ, ਇਹ ਕੇਸ ਉਦੋਂ ਸਾਹਮਣੇ ਆਏ ਜਦੋਂ ਅਧਿਕਾਰੀਆਂ ਨੇ ਨੇਲੌਰ ਜ਼ਿਲ੍ਹੇ ਦੇ ਗ੍ਰਾਮੀਣ ਮੰਡਲ ਵਿੱਚ ਪੱਥਾਵਿਲੈਂਤੀ ਅਤੇ ਮਾਰੀਪਾਡੂ ਮੰਡਲ ਵਿੱਚ ਨੰਦਾਵਰਮ ਵਿਖੇ ਕੋਵਿਡ ਟੈਸਟ ਕੀਤੇ। ਪ੍ਰਕਾਸ਼ਮ ਜ਼ਿਲ੍ਹੇ ਦੇ ਹਨੁਮੰਤੂਨੀਪਾਡੂ ਜ਼ੋਨ ਵਿੱਚ, ਗੋਲਾਪੱਲੀ ਸਕੂਲ ਦੇ ਹੈੱਡਮਾਸਟਰ ਨੂੰ ਕੋਰੋਨਾ ਵਾਇਰਸ ਲਈ ਪਾਜ਼ਿਟਿਵ ਪਾਇਆ ਗਿਆ ਹੈ। ਜ਼ਿਲ੍ਹਾ ਅਧਿਕਾਰੀ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਟੈਸਟ ਕਰਵਾ ਰਹੇ ਹਨ। ਸੱਤ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਦਰਮਿਆਨ ਅੰਤਰ ਰਾਜ ਬੱਸ ਸੇਵਾਵਾਂ ਸੋਮਵਾਰ ਤੋਂ ਮੁੜ ਸ਼ੁਰੂ ਹੋਈਆਂ, ਕਿਉਂਕਿ ਦੋਵਾਂ ਰਾਜਾਂ ਦੇ ਐੱਸਆਰਟੀਸੀ ਅਧਿਕਾਰੀਆਂ ਨੇ ਸਮਝੋਤਾ ਕੀਤਾ ਅਤੇ ਜਨਤਕ ਆਵਾਜਾਈ ਦੇ ਅਨਲੌਕਡਾਊਨ ਉਪਾਵਾਂ ਦੇ ਬਾਅਦ ਬੱਸਾਂ ਦੇ ਚੱਲਣ ਵਾਲੇ ਸਮਝੌਤੇ ’ਤੇ ਦਸਤਖਤ ਕੀਤੇ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1536 ਨਵੇਂ ਕੇਸ ਆਏ, 1421 ਦੀ ਰਿਕਵਰੀ ਹੋਈ ਅਤੇ 3 ਮੌਤਾਂ ਹੋਈਆਂ ਹਨ; 1536 ਮਾਮਲਿਆਂ ਵਿੱਚੋਂ 281 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,42,506; ਐਕਟਿਵ ਕੇਸ: 17,742; ਮੌਤਾਂ: 1351; 92.12 ਫ਼ੀਸਦੀ ਰਿਕਵਰੀ ਦਰ ਦੇ ਨਾਲ 223413 ਮਰੀਜ਼ ਡਿਸਚਾਰਜ ਕੀਤੇ ਹਨ। ਡੁਬਕ ਜ਼ਿਮਨੀ ਚੋਣ ਵਿੱਚ ਦੁਪਹਿਰ ਦੇ ਖਾਣੇ ਦੇ ਸਮੇਂ ਮਤਦਾਨ ਵਿੱਚ ਤਕਰੀਬਨ ਤੇਜ਼ੀ ਦਿਖੀ ਹੈ ਅਤੇ ਮੰਗਲਵਾਰ ਨੂੰ ਮਤਦਾਨ ਦੁਪਹਿਰ ਤਿੰਨ ਵਜੇ 71 ਫ਼ੀਸਦੀ ਤੱਕ ਪਹੁੰਚ ਗਿਆ ਸੀ, ਜੋ ਕਿ ਮਤਦਾਨ ਵਿੱਚ ਇੱਕ ਚੰਗਾ ਚੋਣ ਫ਼ੀਸਦੀ ਦਰਸਾਉਂਦਾ ਹੈ।

  • ਅਰੁਣਾਚਲ ਪ੍ਰਦੇਸ਼: ਰਾਜ ਵਿੱਚ ਇੱਕ ਹੋਰ ਕੋਵਿਡ ਮਰੀਜ਼ ਦੀ ਮੌਤ ਹੋ ਗਈ, ਜਿਸ ਨਾਲ ਰਾਜ ਵਿੱਚ ਕੁੱਲ ਮੌਤਾਂ ਦੀ ਗਿਣਤੀ 38 ਹੋ ਗਈ ਹੈ। ਪਿਛਲੇ ਚੌਵੀ ਘੰਟਿਆਂ ਦੌਰਾਨ ਰਾਜ ਵਿੱਚ ਕੋਵਿਡ ਦੇ 117 ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਇਸ ਸਮੇਂ 1722 ਐਕਟਿਵ ਪਾਜ਼ਿਟਿਵ ਕੇਸ ਹਨ।

  • ਅਸਾਮ: ਪਿਛਲੇ 24 ਘੰਟਿਆਂ ਵਿੱਚ ਅਸਾਮ ਵਿੱਚ 1.53% ਦੀ ਪਾਜ਼ਿਟਿਵ ਦਰ ਦੇ ਨਾਲ ਕੀਤੇ ਗਏ 30334 ਟੈਸਟਾਂ ਵਿੱਚੋਂ 465 ਕੇਸਾਂ ਦਾ ਪਤਾ ਲੱਗਿਆ ਹੈ। ਕੋਵਿਡ ਕੇਸਾਂ ਦੀ ਗਿਣਤੀ 206982 ਤੱਕ ਪਹੁੰਚ ਗਈ ਹੈ ਜਦੋਂ ਕਿ ਅੱਜ ਦੀ ਤਾਰੀਖ਼ ਤੱਕ 197566 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ।

  • ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ ਦੇ 71 ਨਵੇਂ ਕੇਸ ਸਾਹਮਣੇ ਆਏ ਅਤੇ 117 ਨਵੀਆਂ ਰਿਕਵਰੀਆਂ ਹੋਈਆਂ ਹਨ।

  • ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ 35 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸਾਂ ਦੀ ਗਿਣਤੀ ਵਧ ਕੇ 2792 ਤੱਕ ਪਹੁੰਚ ਗਈ ਹੈ ਅਤੇ ਐਕਟਿਵ ਮਾਮਲੇ 444 ਹਨ। ਆਇਜ਼ੋਲ ਵਿੱਚ 9 ਨਵੰਬਰ ਤੱਕ ਲੌਕਡਾਊਨ ਨੂੰ ਵਧਾ ਦਿੱਤਾ ਗਿਆ ਹੈ।

  • ਨਾਗਾਲੈਂਡ: ਨਾਗਾਲੈਂਡ ਦੇ 1363 ਐਕਟਿਵ ਕੇਸਾਂ ਵਿੱਚੋਂ, 1296 ਕੇਸ ਬਿਨਾ ਲੱਛਣ ਵਾਲੇ ਹਨ, 42 ਹਲਕੇ, 12 ਮੱਧਮ, 6 ਗੰਭੀਰ ਅਤੇ ਆਈਸੀਯੂ ਵਿੱਚ ਹਨ ਅਤੇ ਵੈਂਟੀਲੇਟਰ ਉੱਤੇ 1 ਐਕਟਿਵ ਮਰੀਜ਼ ਹੈ।

 

 

ਫੈਕਟਚੈੱਕ

 

https://static.pib.gov.in/WriteReadData/userfiles/image/image0079CTZ.jpg

 

 

 

 

 

 

Image

 

 

****

ਵਾਈਬੀ



(Release ID: 1670193) Visitor Counter : 188