ਰੱਖਿਆ ਮੰਤਰਾਲਾ
ਏਅਰੋ ਇੰਡੀਆ 2021 ਲਈ ਮੀਡੀਆ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋਈ
Posted On:
02 NOV 2020 2:45PM by PIB Chandigarh
ਏਅਰੋ ਇੰਡੀਆ 2021' ਦਾ 13 ਵਾਂ ਸੈਸ਼ਨ 03 ਤੋਂ 07 ਫਰਵਰੀ 2021 ਤੱਕ ਯੇਲਹੰਕਾ, ਬੰਗਲੁਰੂ (ਕਰਨਾਟਕ) ਦੇ ਏਅਰ ਫੋਰਸ ਸਟੇਸ਼ਨ 'ਤੇ ਹੋਵੇਗਾ।
ਪ੍ਰਦਰਸ਼ਨੀ ਦੇਖਣ ਲਈ ਮੀਡੀਆ ਕਰਮਚਾਰੀਆਂ ਲਈ ਰਜਿਸਟ੍ਰੇਸ਼ਨ ਅੱਜ 02 ਨਵੰਬਰ 2020 ਤੋਂ ਸ਼ੁਰੂ ਕੀਤੀ ਗਈ ਹੈ। ਰਜਿਸਟ੍ਰੇਸ਼ਨ 06 ਦਸੰਬਰ 2020 ਨੂੰ ਬੰਦ ਹੋਵੇਗੀ ਅਤੇ ਏਅਰੋ ਇੰਡੀਆ 2021 ਵੈਬਸਾਈਟ 'ਤੇ ਆਨਲਾਈਨ ਕੀਤੀ ਜਾਣੀ ਹੈ । ਮੀਡੀਆ ਰਜਿਸਟ੍ਰੀਕਰਣ ਲਈ ਕੋਈ ਖਰਚਾ ਨਹੀਂ ਹੈ। ਹਾਲਾਂਕਿ, ਵਿਦੇਸ਼ੀ ਪੱਤਰਕਾਰ ਜੋ ਇਸ ਪ੍ਰਦਰਸ਼ਨੀ ਨੂੰ ਕਵਰ ਕਰਨਾ ਚਾਹੁੰਦੇ ਹਨ, ‘ਤਾ ਉਹਨਾਂ ਕੋਲ ਇੱਕ ਜਾਇਜ਼ 'ਜੇ ਵੀਜ਼ਾ' ਹੋਣਾ ਲਾਜ਼ਮੀ ਹੈ।.
ਮੀਡੀਆ ਕਰਮਚਾਰੀ ਵੈਬਸਾਈਟ https://aeroindia.gov.in/media/mediaregcontent 'ਤੇ ਜਾ ਕੇ ਰਜਿਸਟਰ ਕਰ ਸਕਦੇ ਹਨ I ਇਸਦੇ ਲਈ ਇੱਕ ਵੈਧ ਮੀਡੀਆ ਪਛਾਣ ਕਾਰਡ ਨੰਬਰ, ਪੀਆਈਬੀ / ਰਾਜ ਪਛਾਣ ਕਾਰਡ ਨੰਬਰ (ਜੇ ਮਾਨਤਾ ਪ੍ਰਾਪਤ ਹੈ) ਦੀ ਜ਼ਰੂਰਤ ਹੋਵੇਗੀ ।. ਸਰਕਾਰ ਦੁਆਰਾ ਜਾਰੀ ਕੀਤਾ ਗਿਆ ਫੋਟੋ ਆਈਡੀ ਕਾਰਡ ਨੰਬਰ ਅਤੇ ਇੱਕ ਫੋਟੋ ਜਿਸ ਦਾ ਘੱਟੋ ਘੱਟ ਆਕਾਰ 512 ਕੇਬੀ ਹੋਣਾ ਲਾਜ਼ਮੀ ਹੈ ।
ਪੰਜ ਦਿਨਾ ਇਵੈਂਟ ਵਿੱਚ ਏਅਰੋਸਪੇਸ ਅਤੇ ਰੱਖਿਆ ਉਦਯੋਗਾਂ ਦੀ ਵਿਸ਼ੇਸ਼ਤਾ ਵਾਲੀ ਇੱਕ ਵਿਸ਼ਾਲ ਵਪਾਰ ਪ੍ਰਦਰਸ਼ਨੀ ਲਗਾਈ ਜਾਵੇਗੀ I ਏਅਰੋਸਪੇਸ ਉਦਯੋਗ ਵਿੱਚ ਗਲੋਬਲ ਨੇਤਾਵਾਂ ਅਤੇ ਵੱਡੇ ਨਿਵੇਸ਼ਕਾਂ ਤੋਂ ਇਲਾਵਾ ਪ੍ਰਦਰਸ਼ਨੀ ਵਿੱਚ ਵਿਸ਼ਵ ਭਰ ਦੇ ਥਿੰਕ-ਟੈਂਕਾਂ ਦੀ ਸ਼ਮੂਲੀਅਤ ਵੀ ਦੇਖਣ ਨੂੰ ਮਿਲੇਗੀ। ਏਅਰੋ ਇੰਡੀਆ ਹਵਾਬਾਜ਼ੀ ਉਦਯੋਗ ਵਿਚ ਜਾਣਕਾਰੀ, ਵਿਚਾਰਾਂ ਅਤੇ ਨਵੇਂ ਵਿਕਾਸ ਦੇ ਆਦਾਨ-ਪ੍ਰਦਾਨ ਲਈ ਵਿਲੱਖਣ ਮੌਕਾ ਪ੍ਰਦਾਨ ਕਰੇਗੀ । ਘਰੇਲੂ ਹਵਾਬਾਜ਼ੀ ਉਦਯੋਗ ਨੂੰ ਉਤਸ਼ਾਹਤ ਕਰਨ ਦੇ ਨਾਲ, ਇਹ ਮੇਕ ਇਨ ਇੰਡੀਆ ਨੂੰ ਉਤਸ਼ਾਹਤ ਕਰੇਗੀ ।
ਏਅਰੋ ਇੰਡੀਆ ਵਿਚ, ਭਾਰਤੀ ਅਤੇ ਵਿਦੇਸ਼ੀ ਦੋਵਾਂ ਦੀਆਂ ਲਗਭਗ 500 ਕੰਪਨੀਆਂ ਦੇ ਭਾਗ ਲੈਣ ਦੀ ਉਮੀਦ ਹੈ ।.
*****
ਏਬੀਬੀ / ਨਾਮਪੀ / ਕੇਏ / ਰਾਜੀਬ
(Release ID: 1669597)
Visitor Counter : 177
Read this release in:
Bengali
,
English
,
Urdu
,
Hindi
,
Marathi
,
Manipuri
,
Assamese
,
Odia
,
Tamil
,
Telugu
,
Kannada
,
Malayalam