ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇੰਟੀਗ੍ਰੇਟਡ ਫ਼ਾਊਂਡੇਸ਼ਨ ਕੋਰਸ ‘ਆਰੰਭ’ ਦੇ ਦੂਜੇ ਐਡੀਸ਼ਨ ਵਿੱਚ ਭਾਰਤੀ ਸਿਵਲ ਸੇਵਾਵਾਂ ਦੇ ਅਫਸਰ ਟ੍ਰੇਨੀਜ਼ ਨਾਲ ਗੱਲਬਾਤ ਕੀਤੀ
ਨੌਜਵਾਨ ਅਧਿਕਾਰੀਆਂ ਨੂੰ ਰਾਸ਼ਟਰ ਦੇ ਹਿਤਾਂ ਦੇ ਸੰਦਰਭ ਵਿੱਚ ਫ਼ੈਸਲੇ ਲੈਣ ਦੀ ਕੀਤੀ ਬੇਨਤੀ
ਇੰਟੀਗ੍ਰੇਟਡ ਫ਼ਾਊਂਡੇਸ਼ਨ ਕੋਰਸ ‘ਆਰੰਭ’ ਮਹਿਜ਼ ਇੱਕ ਸ਼ੁਰੂਆਤ ਨਹੀਂ ਹੈ, ਬਲਕਿ ਇਹ ਇੱਕ ਨਵੀਂ ਰਵਾਇਤ ਦੀ ਵੀ ਪ੍ਰਤੀਕ ਹੈ: ਪ੍ਰਧਾਨ ਮੰਤਰੀ
ਜਨ–ਸੇਵਕਾਂ ਨੂੰ ‘ਆਤਮਨਿਰਭਰ’ ਬਣਨ ਲਈ ਦੇਸ਼ ਦੇ ਯਤਨਾਂ ਵਿੱਚ ‘ਵੋਕਲ ਫ਼ਾਰ ਲੋਕਲ’ ਦੇ ਮੰਤਰ ਦਾ ਅਭਿਆਸ ਕਰਨ ਦੀ ਕੀਤੀ ਬੇਨਤੀ
Posted On:
31 OCT 2020 1:40PM by PIB Chandigarh
ਪ੍ਰਧਾਨ ਮੰਤਰੀ ਨੇ ਅੱਜ ਗੁਜਰਾਤ ਦੇ ਕੇਵਡੀਆ ਤੋਂ ਇੱਕ ਵੀਡੀਓ ਕਾਨਫ਼ਰੰਸ ਜ਼ਰੀਏ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (LBSNAA) ਮਸੂਰੀ ’ਚ ਭਾਰਤੀ ਸਿਵਲ ਸੇਵਾਵਾਂ ਦੇ ‘ਅਫਸਰ ਟ੍ਰੇਨੀਜ਼’ (OTs) ਨਾਲ ਗੱਲਬਾਤ ਕੀਤੀ। ਇਹ ਸਾਲ 2019 ’ਚ ਪਹਿਲੀ ਵਾਰ ਸ਼ੁਰੂ ਕੀਤੇ ਗਏ ਇੰਟੀਗ੍ਰੇਟਡ ਫ਼ਾਊਂਡੇਸ਼ਨ ਕੋਰਸ ‘ਆਰੰਭ’ ਦਾ ਇੱਕ ਹਿੱਸਾ ਹੈ।
https://youtu.be/7oIX-xY_Jgo
ਅਫਸਰ ਟ੍ਰੇਨੀਜ਼ ਦੁਆਰਾ ਕੀਤੀਆਂ ਪੇਸ਼ਕਾਰੀਆਂ ਨੂੰ ਦੇਖਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ’ਚ ਪ੍ਰੋਬੇਸ਼ਨਰਜ਼ ਨੂੰ ਬੇਨਤੀ ਕੀਤੀ ਕਿ ਉਹ ਸਰਦਾਰ ਵੱਲਭਭਾਈ ਪਟੇਲ ਦੇ ਫ਼ਲਸਫ਼ੇ ‘ਦੇਸ਼ ਦੇ ਨਾਗਰਿਕਾਂ ਦੀ ਸੇਵਾ ਕਰਨਾ ਹੀ ਇੱਕ ਜਨ–ਸੇਵਾ ਦਾ ਉੱਚਤਮ ਫ਼ਰਜ਼ ਹੈ’ ਦੀ ਪਾਲਣਾ ਕਰਨ।
ਸ਼੍ਰੀ ਮੋਦੀ ਨੇ ਨੌਜਵਾਨ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਰਾਸ਼ਟਰ ਹਿਤਾਂ ਦੇ ਸੰਦਰਭ ਵਿੱਚ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਫ਼ੈਸਲੇ ਲੈਣ। ਉਨ੍ਹਾਂ ਜ਼ੋਰ ਦਿੱਤਾ ਕਿ ਜਨ–ਸੇਵਕਾਂ ਦੁਆਰਾ ਲਏ ਫ਼ੈਸਲੇ ਸਦਾ ਆਮ ਆਦਮੀ ਦੇ ਹਿਤ ਵਿੱਚ ਹੀ ਹੋਣੇ ਚਾਹੀਦੇ ਹਨ, ਉਹ ਜਿੱਥੇ ਕੰਮ ਕਰ ਰਹੇ ਹਨ – ਉਸ ਵਿਭਾਗ ਦਾ ਅਧਿਕਾਰ–ਖੇਤਰ ਜਾਂ ਖੇਤਰ ਕੋਈ ਵੀ ਹੋਵੇ।
ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਦੇ ‘ਇਸਪਾਤ ਦੇ ਢਾਂਚੇ’ ਉੱਤੇ ਧਿਆਨ ਕੇਂਦ੍ਰਿਤ ਕਰਦੇ ਸਮੇਂ ਸਿਰਫ਼ ਰੋਜ਼ਾਨਾ ਮਾਮਲਿਆਂ ਉੱਤੇ ਹੀ ਨਹੀਂ, ਬਲਕਿ ਰਾਸ਼ਟਰ ਦੀ ਪ੍ਰਗਤੀ ਲਈ ਵੀ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਕਟ ਦੀਆਂ ਸਥਿਤੀਆਂ ਵਿੱਚ ਅਜਿਹਾ ਕਰਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।
ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਵਿੱਚ ਨਵੀਆਂ ਪਹੁੰਚਾਂ ਤੇ ਨਵੇਂ ਤਰੀਕੇ ਅਪਣਾਉਣ ਲਈ ਟ੍ਰੇਨਿੰਗ ਦੇ ਮਹੱਤਵ ਅਤੇ ਨਵੇਂ ਟੀਚੇ ਹਾਸਲ ਕਰਨ ਹਿਤ ਹੁਨਰਮੰਦੀ ਦਾ ਸੈੱਟ ਵਿਕਸਿਤ ਕਰਨ ਵਿੱਚ ਇਸ ਦੀ ਪ੍ਰਮੁੱਖ ਭੂਮਿਕਾ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਦੇਸ਼ ਵਿੱਚ ਮਾਨਵ ਸੰਸਾਧਨਾਂ ਦੀ ਟ੍ਰੇਨਿੰਗ ਵਿੱਚ ਆਧੁਨਿਕ ਪਹੁੰਚਾਂ ਨੂੰ ਅਪਣਾਉਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਦ ਕਿ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਉਨ੍ਹਾਂ ਪਿਛਲੇ 2–3 ਸਾਲਾਂ ਦੌਰਾਨ ਜਨ–ਸੇਵਕਾਂ ਦੀ ਟ੍ਰੇਨਿੰਗ ਦੀ ਪੱਧਤੀ ਦੀ ਕਾਇਆ–ਕਲਪ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇੰਟੀਗ੍ਰੇਟਡ ਫ਼ਾਊਂਡੇਸ਼ਨ ਕੋਰਸ ‘ਆਰੰਭ’ ਮਹਿਜ਼ ਇੱਕ ਸ਼ੁਰੂਆਤ ਹੀ ਨਹੀਂ ਹੈ, ਬਲਕਿ ਇਹ ਇੱਕ ਨਵੀਂ ਰਵਾਇਤ ਦਾ ਵੀ ਪ੍ਰਤੀਕ ਹੈ।
ਸ਼੍ਰੀ ਮੋਦੀ ਨੇ ਸਿਵਲ ਸੇਵਾਵਾਂ ਵਿੱਚ ਹਾਲੀਆ ਸੁਧਾਰਾਂ ਵਿੱਚੋਂ ਇੱਕ ‘ਮਿਸ਼ਨ ਕਰਮਯੋਗੀ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਜਨ–ਸੇਵਕਾਂ ਦੀ ਸਮਰੱਥਾ–ਨਿਰਮਾਣ ਦੀ ਇੱਕ ਕੋਸ਼ਿਸ਼ ਹੈ, ਤਾਂ ਜੋ ਉਹ ਵਧੇਰੇ ਸਿਰਜਣਾਤਮਕ ਤੇ ਆਤਮ–ਵਿਸ਼ਵਾਸੀ ਬਣ ਸਕਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ‘ਉੱਪਰ ਤੋਂ ਹੇਠਾਂ’ ਦੀ ਪਹੁੰਚ ਨਾਲ ਨਹੀਂ ਚਲੇਗੀ। ਉਨ੍ਹਾਂ ਕਿਹਾ ਕਿ ਜਿਸ ਜਨਤਾ ਲਈ ਨੀਤੀਆਂ ਉਲੀਕੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਸ਼ਾਮਲ ਕਰਨਾ ਬਹੁਤ ਅਹਿਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮ ਲੋਕ ਹੀ ਸਰਕਾਰ ਪਿਛਲੀ ਅਸਲ ਸੰਚਾਲਕ ਸ਼ਕਤੀ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੰਮ ਕਰਨ ਦੀ ਮੌਜੂਦਾ ਵਿਧੀ ਵਿੱਚ ਸਾਰੇ ਅਫ਼ਸਰਸ਼ਾਹਾਂ ਦੀ ਭੂਮਿਕਾ ਇਹ ਯਕੀਨੀ ਬਣਾਉਣਾ ਹੈ ਕਿ ‘ਘੱਟੋ–ਘੱਟ ਸਰਕਾਰ ਤੇ ਵੱਧ ਤੋਂ ਵੱਧ ਸ਼ਾਸਨ।’ ਉਨ੍ਹਾਂ ਜਨ–ਸੇਵਕਾਂ ਨੂੰ ਤਾਕੀਦ ਕੀਤੀ ਕਿ ਉਹ ਆਮ ਨਾਗਰਿਕਾਂ ਦੇ ਜੀਵਨਾਂ ਵਿੱਚ ਦਖ਼ਲ ਨੂੰ ਘਟਾਉਣ ਤੇ ਆਮ ਵਿਅਕਤੀ ਨੂੰ ਸਸ਼ਕਤ ਬਣਾਉਣ।
ਪ੍ਰਧਾਨ ਮੰਤਰੀ ਨੇ ਜਨ–ਸੇਵਕ ਟ੍ਰੇਨੀਜ਼ ਨੂੰ ‘ਆਤਮਨਿਰਭਰ’ ਬਣਨ ਲਈ ਦੇਸ਼ ਦੇ ਯਤਨਾਂ ਵਿੱਚ ‘ਵੋਕਲ ਫ਼ਾਰ ਲੋਕਲ’ ਦੇ ਮੰਤਰ ਦਾ ਅਭਿਆਸ ਕਰਨ ਲਈ ਕਿਹਾ।
***
ਵੀਆਰਆਰਕੇ/ਏਕੇ
(Release ID: 1669106)
Visitor Counter : 233
Read this release in:
Tamil
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Telugu
,
Kannada
,
Malayalam