ਵਿੱਤ ਕਮਿਸ਼ਨ

15ਵੇਂ ਵਿੱਤ ਕਮਿਸ਼ਨ ਨੇ ਵਿਚਾਰ ਵਟਾਂਦਰਾ ਮੁਕੰਮਲ ਕੀਤਾ

Posted On: 30 OCT 2020 2:20PM by PIB Chandigarh

15ਵੇਂ ਵਿੱਤ ਕਮਿਸ਼ਨ (ਐੱਕਸ ਵੀ ਐੱਫ ਸੀ) ਜਿਸ ਦੀ ਅਗਵਾਈ ਚੇਅਰਮੈਨ ਐੱਨ ਕੇ ਸਿੰਘ ਕਰ ਰਹੇ ਹਨ, ਨੇ ਸਾਲ 2021-2022 ਤੋਂ 2025-2026 ਤੱਕ ਦੀ ਰਿਪੋਰਟ ਤੇ ਵਿਚਾਰ ਵਟਾਂਦਰਾ ਪੂਰਾ ਕਰ ਲਿਆ ਹੈ। ਇਸ ਰਿਪੋਰਟ ਤੇ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐੱਨ ਕੇ ਸਿੰਘ ਅਤੇ ਕਮਿਸ਼ਨ ਦੇ ਮੈਂਬਰਾਂ ਸ਼੍ਰੀ ਅਜੇ ਨਰਾਇਣ ਝਾਅ, ਪ੍ਰੋਫੈਸਰ ਅਨੂਪ ਸਿੰਘ ,ਡਾਕਟਰ ਅਸ਼ੋਕ ਲਹਿਰੀ ਅਤੇ ਡਾਕਟਰ ਰਮੇਸ਼ ਚੰਦ ਨੇ ਦਸਤਖ਼ਤ ਕਰ ਦਿੱਤੇ ਹਨ ।


ਕਮਿਸ਼ਨ ਨੇ ਰਿਪੋਰਟ ਪੇਸ਼ ਕਰਨ ਲਈ ਮਾਣਯੋਗ ਭਾਰਤ ਦੇ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਹੈ। ਰਾਸ਼ਟਰਪਤੀ ਦੇ ਦਫ਼ਤਰ ਵੱਲੋਂ ਭੇਜੇ ਗਏ ਪੱਤਰ ਵਿੱਚ ਇਸ ਰਿਪੋਰਟ ਨੂੰ 09 ਨਵੰਬਰ 2020 ਨੂੰ ਪੇਸ਼ ਕੀਤਾ ਜਾਵੇਗਾ ।

ਕਮਿਸ਼ਨ ਅਗਲੇ ਮਹੀਨੇ ਇਸ ਰਿਪੋਰਟ ਦੀ ਇੱਕ ਕਾਪੀ ਮਾਣਯੋਗ ਪ੍ਰਧਾਨ ਮੰਤਰੀ ਨੂੰ ਵੀ ਪੇਸ਼ ਕਰੇਗਾ ।

ਇਸ ਰਿਪੋਰਟ ਨੂੰ ਭਾਰਤ ਸਰਕਾਰ ਦੀ ਕਾਰਜ ਯੋਜਨਾ ਰਿਪੋਰਟ ਦੇ ਨਾਲ ਕੇਂਦਰੀ ਵਿੱਤ ਮੰਤਰੀ ਸੰਸਦ ਵਿੱਚ ਰੱਖਣਗੇ । ਰਿਪੋਰਟ ਵਿੱਚ 5 ਵਿੱਤੀ ਸਾਲਾਂ 2021-22 ਤੋਂ 2025-26 ਤੱਕ ਲਈ ਸਿਫਾਰਸ਼ਾਂ ਕੀਤੀਆਂ ਗਈਆਂ ਨੇ । 15ਵੇਂ ਵਿੱਤ ਕਮਿਸ਼ਨ ਨੇ ਸਾਲ 2020-21 ਦੀ ਰਿਪੋਰਟ ਮਾਣਯੋਗ ਰਾਸ਼ਟਰਪਤੀ ਨੂੰ ਦਸੰਬਰ 2019 ਵਿੱਚ ਪੇਸ਼ ਕੀਤੀ ਸੀ, ਜੋ ਸਰਕਾਰ ਵੱਲੋਂ ਕਾਰਜ ਯੋਜਨਾ ਰਿਪੋਰਟ ਦੇ ਨਾਲ ਸੰਸਦ ਵਿੱਚ ਪੇਸ਼ ਕੀਤੀ ਗਈ ਸੀ ।

15ਵੇਂ ਵਿੱਤ ਕਮਿਸ਼ਨ ਦਾ ਗਠਨ ਮਾਣਯੋਗ ਰਾਸ਼ਟਰਪਤੀ ਵੱਲੋਂ ਸੰਵਿਧਾਨ ਦੇ ਆਰਟੀਕਲ 280 ਦੇ ਕਲਾਸ (1) ਜਿਸ ਨੂੰ ਵਿੱਤ ਕਮਿਸ਼ਨ (ਮਿਸਲੇਨੀਅਸ ਪ੍ਰਵੀਜ਼ਨਸ) ਐਕਟ 1951 (1951 ਦੇ 33) ਨਾਲ ਪੜਿ੍ਹਆ ਜਾਵੇ , ਦਾ ਗਠਨ ਕੀਤਾ ਸੀ । ਜਿਸ ਦੇ ਚੇਅਰਮੈਨ ਸ਼੍ਰੀ ਐੱਨ ਕੇ ਸਿੰਘ ਨੂੰ ਬਣਾਇਆ ਗਿਆ ਸੀ ਅਤੇ ਸ਼੍ਰੀ ਸ਼ਕਤੀਕਾਂਤ ਦਾਸ , ਡਾਕਟਰ ਅਨੂਪ ਸਿੰਘ , ਡਾਕਟਰ ਅਸ਼ੋਕ ਲਹਿਰੀ ਅਤੇ ਡਾਕਟਰ ਰਮੇਸ਼ ਚੰਦ ਨੂੰ ਮੈਂਬਰ ਲਿਆ ਗਿਆ ਸੀ ਅਤੇ ਸਕੱਤਰ ਸ਼੍ਰੀ ਅਰਵਿੰਦ ਮੇਹਤਾ ਨੂੰ ਬਣਾਇਆ ਗਿਆ ਸੀ । ਸ਼੍ਰੀ ਸ਼ਕਤੀਕਾਂਤ ਦਾਸ ਵੱਲੋਂ ਆਪਣਾ ਅਹੁਦਾ ਛੱਡਣ ਮਗਰੋਂ ਸ਼੍ਰੀ ਅਜੇ ਨਰਾਇਣ ਝਾਅ ਨੂੰ ਇੱਕ ਮੈਂਬਰ ਥਾਪਿਆ ਗਿਆ ਸੀ ।

ਕਮਿਸ਼ਨ ਨੇ ਕੇਂਦਰ ਤੇ ਸੂਬਾ ਸਰਕਾਰਾਂ , ਹੇਠਲੇ ਪੱਧਰ ਤੇ ਸਥਾਨਕ ਸਰਕਾਰਾਂ, ਪਿਛਲੇ ਵਿੱਤ ਕਮਿਸ਼ਨਾਂ ਦੇ ਮੁਖੀਆਂ ਤੇ ਮੈਂਬਰਾਂ, ਕਮਿਸ਼ਨ ਦੀ ਸਲਾਹਕਾਰ ਕੌਂਸਲ ਅਤੇ ਹੋਰ ਮਾਹਰਾਂ, ਉੱਘੀਆਂ ਤੇ ਬਹੁਪੱਖੀ ਸੰਸਥਾਵਾਂ ਦੀਆਂ ਅਕਾਦਮਿਕ ਸੰਸਥਾਵਾਂ ਨਾਲ ਕਾਫ਼ੀ ਸਲਾਹ ਮਸ਼ਵਰੇ ਤੋਂ ਬਾਅਦ ਰਿਪੋਰਟ ਨੂੰ ਅੰਤਿਮ ਰੂਪ ਦਿੱਤਾ ਹੈ ।



ਐੱਮ ਸੀ



(Release ID: 1668898) Visitor Counter : 180