ਰਸਾਇਣ ਤੇ ਖਾਦ ਮੰਤਰਾਲਾ
ਐੱਚ ਆਈਐੱਲ (ਇੰਡੀਆ) ਲਿਮਟਿਡ ਨੇ ਵਿੱਤੀ ਵਰ੍ਹੇ 2020-21 ਦੀਆਂ ਪਹਿਲੀਆਂ ਦੋ ਤਿਮਾਹੀਆਂ ਵਿੱਚ ਬਰਾਮਦ ਵਿੱਚ 65% ਦਾਮਹੱਤਵਪੂਰਨਵਾਧਾ ਦਰਜ ਕੀਤਾ ਹੈ
Posted On:
30 OCT 2020 11:27AM by PIB Chandigarh
ਰਸਾਇਣ ਤੇ ਖਾਦ ਮੰਤਰਾਲੇ ਦੇ ਰਸਾਇਣ ਅਤੇ ਪੈਟਰੋ ਕੈਮੀਕਲ ਵਿਭਾਗ ਦੇ ਤਹਿਤ ਪੀ ਐੱਸ ਯੂ ਐੱਚ ਆਈ ਐੱਲ (ਇੰਡੀਆ) ਲਿਮਟਿਡ ਨੇ ਵਿੱਤੀ ਸਾਲ 2020-21 ਦੀਆਂ ਪਹਿਲੀਆਂ ਦੋ ਤਿਮਾਹੀਆਂ ਦੌਰਾਨ ਬਰਾਮਦ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ । ਕੰਪਨੀ ਨੇ ਦੱਸਿਆ ਹੈ ਕਿ ਇਸ ਸਾਲ ਅਪ੍ਰੈਲ ਤੋਂ ਸਤੰਬਰ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਕੰਪਨੀ ਦੀ ਬਰਾਮਦ ਵਿੱਚ 65% ਦਾ ਵਾਧਾ ਹੋਇਆ ਹੈ ।
ਕੰਪਨੀ ਨੇ ਇਹ ਮਹੱਤਵਪੂਰਨ ਉਪਲਬੱਧੀ ਡਾਈਕਲੋਰੋ ਡਿਫਨਾਇਲ ਟ੍ਰਾਈਕਲੋਰੋਥੇਨ (ਡੀ ਡੀ ਟੀ) ਅਤੇ ਖੇਤੀ ਰਸਾਇਣਾਂ ਦੀ ਬਰਾਮਦ ਦੱਖਣੀ ਅਫਰੀਕੀ ਮੁਲਕਾਂ, ਲੇਤਿਨ ਅਮਰੀਕਾ ਦੇਸ਼ਾਂ ਅਤੇ ਇਰਾਨ ਨੂੰ ਭੇਜਣ ਕਰਕੇ ਪ੍ਰਾਪਤੀ ਕੀਤੀ ਹੈ।
ਕੇਂਦਰੀ ਰਸਾਇਣ ਤੇ ਖਾਦ ਮੰਤਰਾਲੇ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਟੀਮ ਐੱਚ ਆਈ ਐੱਲ (ਇੰਡੀਆ) ਲਿਮਟਿਡ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ,@ਹਿੰਦੂਸਤਾਨ ਇੰਸੈਕਟੀਸਾਈਡ ਲਿਮਟਿਡ (ਐੱਚ ਆਈ ਐੱਲ) ਦੇ ਪ੍ਰਬੰਧਨ ਤੇ ਉਹਨਾਂ ਦੀ ਟੀਮ ਨੂੰਵਿੱਤੀ ਵਰ੍ਹੇ 2020-21 ਦੀਆਂ ਪਹਿਲੀਆਂ ਦੋ ਤਿਮਾਹੀਆਂ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਪ੍ਰਭਾਵਸ਼ਾਲੀ 65% ਦੇਵਾਧੇਦੀਉਪਲਬੱਧੀ ਲਈ ਵਧਾਈ। ਮੈਂ ਕੰਪਨੀ ਨੂੰ ਆਉਣ ਵਾਲੇ ਸਾਲ ਦੇ ਵਿੱਚ ਵੀ ਸਫ਼ਲਤਾ ਲਈ ਸ਼ੁਭਕਾਮਨਾਵਾਂ ਦੇਂਦਾ ਹਾਂ ।
ਕੰਪਨੀ ਨੇ ਚਾਲੂ ਵਿੱਤ ਵਰ੍ਹੇ ਦੀਆਂ ਪਹਿਲੀਆਂ ਦੋ ਤਿਮਾਹੀਆਂ ਵਿੱਚ ਮੈਰਾਥੀਅਨ ਟੈਕਨੀਕਲ ਦਾ ਹੁਣ ਤੱਕ ਸੱਭ ਤੋਂ ਵੱਧ 530.10 ਮੀਟ੍ਰਿਕ ਟਨ ਉਤਪਾਦਨ ਕੀਤਾ ਹੈ , ਜੋ ਪਿਛਲੇ ਸਾਲ ਦੇ ਇਸੇ ਸਮੇਂ ਵਿੱਚ 375.5 ਮੀਟ੍ਰਿਕ ਟਨ ਸੀ ।
ਕੰਪਨੀ ਨੇ ਪਹਿਲੀਆਂ ਦੋ ਤਿਮਾਹੀਆਂ ਵਿੱਚ ਉਤਪਾਦਾਂ ਦੀ ਸੱਭ ਤੋਂ ਜ਼ਿਆਦਾ ਵਿਕਰੀ ਦਰਜ ਕੀਤੀ ਹੈ ਤੇ ਰਸਾਇਣਾਂ ਦੀ ਇਹ ਸਾਰੀ ਮਾਤਰਾ ਵੱਖ ਵੱਖ ਪ੍ਰੋਗਰਾਮਾਂ ਜਿਵੇਂ ਖੇਤੀ ਮੰਤਰਾਲੇ ਦੇ ਟਿੱਡੀ ਦਲ ਕੰਟਰੋਲ ਪ੍ਰੋਗਰਾਮ ਤੇ ਦੇਸ਼ ਭਰ ਦੀਆਂ ਸਾਰੀਆਂ ਨਗਰ ਨਿਗਮਾਂ ਨੂੰ ਵੈਕਟਰ ਕੰਟਰੋਲ ਪ੍ਰੋਗਰਾਮ ਲਈ ਸਪਲਾਈ ਕੀਤੀ ਹੈ ।
***
ਆਰ ਸੀ ਜੇ / ਆਰ ਕੇ ਐੱਮ
(Release ID: 1668853)
Visitor Counter : 176