ਮੰਤਰੀ ਮੰਡਲ

ਮੰਤਰੀ ਮੰਡਲ ਨੇ ਸਿਹਤ ਅਤੇ ਦਵਾਈ ਦੇ ਖੇਤਰ ਵਿੱਚ ਸਹਿਯੋਗ ’ਤੇ ਭਾਰਤ ਅਤੇ ਕੰਬੋਡੀਆ ਦਰਮਿਆਨ ਹੋਏ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 29 OCT 2020 3:40PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਿਹਤ ਅਤੇ ਦਵਾਈ ਦੇ ਖੇਤਰ ਵਿੱਚ ਸਹਿਯੋਗ ’ਤੇ ਭਾਰਤ ਅਤੇ ਕੰਬੋਡੀਆ ਦਰਮਿਆਨ ਹੋਏ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਦੁਵੱਲੇ ਸਮਝੌਤੇ ਨਾਲ ਸਿਹਤ ਖੇਤਰ ਵਿੱਚ ਸੰਯੁਕਤ ਪਹਿਲਾਂ ਅਤੇ ਟੈਕਨੋਲੋਜੀ ਵਿਕਾਸ ਦੇ ਮਾਧਿਅਮ ਰਾਹੀਂ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਪ੍ਰੋਤਸਾਹਨ ਮਿਲੇਗਾ।  ਇਸ ਨਾਲ ਭਾਰਤ ਅਤੇ ਕੰਬੋਡੀਆ  ਦਰਮਿਆਨਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਮਿਲੇਗੀਸਹਿਮਤੀ ਪੱਤਰ (ਐੱਮਓਯੂ) ਉਸੇ ਦਿਨ ਤੋਂ ਪ੍ਰਭਾਵੀ ਹੋਵੇਗਾ, ਜਿਸ ਦਿਨ ਉਸ ’ਤੇ ਹਸਤਾਖ਼ਰ ਹੋਏ ਸਨ ਅਤੇ ਇਹ ਪੰਜ ਸਾਲ ਦੀ ਮਿਆਦ ਲਈ ਲਾਗੂ ਰਹੇਗਾ

 

ਦੋਹਾਂ ਦੇਸ਼ਾਂ ਦੇ ਦਰਮਿਆਨ ਭਾਗੀਦਾਰੀ ਵਾਲੇ ਖੇਤਰਾਂ ਵਿੱਚ ਮੁੱਖ ਰੂਪ ਨਾਲ ਨਿਮਨਲਿਖਿਤ ਖੇਤਰ ਸ਼ਾਮਲ ਹਨ:

  1. ਮਾਤਾ ਅਤੇ ਬਾਲ ਸਿਹਤ;
  2. ਪਰਿਵਾਰ ਨਿਯੋਜਨ;
  3. ਐੱਚਆਈਵੀ/ਏਡਸ ਅਤੇ ਟੀਬੀ;
  4. ਡਰੱਗਸ ਅਤੇ ਫਾਰਮਾਸਿਊਟੀਕਲਸ;
  5. ਟੈਕਨੋਲੋਜੀ ਟਰਾਂਸਫਰ;
  6. ਪਬਲਿਕ ਹੈਲਥ ਅਤੇ ਮਹਾਮਾਰੀ ਵਿਗਿਆਨ;
  7. ਰੋਗ ਨਿਯੰਤਰਣ (ਸੰਕ੍ਰਾਮਕ ਅਤੇ ਗ਼ੈਰ-ਸੰਕ੍ਰਾਮਕ);
  8. ਚਿਕਿਤਸਾ ਖੋਜ ਅਤੇ ਵਿਕਾਸ, ਇਹ ਕੰਬੋਡੀਆ ਦੀ ਨੈਸ਼ਨਲ ਐਥਿਕ ਕਮੇਟੀ ਦੀ ਪ੍ਰਵਾਨਗੀ ਅਤੇ ਭਾਰਤ ਵਿੱਚ ਸਬੰਧਿਤ ਵਿਭਾਗ / ਮੰਤਰਾਲੇ ਦੀ ਪ੍ਰਵਾਨਗੀ ’ਤੇ ਨਿਰਭਰ ਹੈ;
  9. ਮੈਡੀਕਲ ਸਿੱਖਿਆ;
  10. ਪਬਲਿਕ ਹੈਲਥ ਦੇ ਖੇਤਰ ਵਿੱਚ ਸਿਹਤ ਕਾਰਜਬਲ ਦਾ ਵਿਕਾਸ;
  11. ਕਲੀਨਿਕਲ, ਪੈਰਾ-ਕਲੀਨਿਕਲ ਅਤੇ ਪ੍ਰਬੰਧਨ ਕੌਸ਼ਲ ਵਿੱਚ ਟ੍ਰੇਨਿੰਗ; ਅਤੇ
  12. ਸਹਿਯੋਗ ਦਾ ਅਜਿਹਾ ਕੋਈ ਵੀ ਹੋਰ ਖੇਤਰ, ਜਿਸ ’ਤੇ ਮਿਲ ਕੇ ਫ਼ੈਸਲਾ ਕੀਤਾ ਜਾ ਸਕਦਾ ਹੈ।

 

*******

 

ਵੀਆਰਆਰਕੇ
 



(Release ID: 1668583) Visitor Counter : 145