ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਟੈਸਟਿੰਗ ਵਿੱਚ ਜਬਰਦਸਤ ਤੇਜ਼ੀ ਨਾਲ ਵਾਧਾ ਦਰਜ ਕੀਤਾ
ਪਿਛਲੇ 9 ਦਿਨਾਂ ਵਿੱਚ 1 ਕਰੋੜ ਟੈਸਟ ਕੀਤੇ ਗਏ
ਪਿਛਲੇ 6 ਹਫਤਿਆਂ ਦੌਰਾਨ ਰੋਜ਼ਾਨਾ ਅੋਸਤਨ, ਲਗਭਗ 11 ਲੱਖ ਟੈਸਟ ਕੀਤੇ ਜਾ ਰਹੇ ਹਨ
ਟੈਸਟਿੰਗ ਵਧਣ ਦੇ ਨਾਲ ਕੁੱਲ ਪੋਜੀਟਿਵ ਦਰ ਵਿੱਚ ਲਗਾਤਾਰ ਗਿਰਾਵਟ ਦਰਜ
प्रविष्टि तिथि:
29 OCT 2020 1:38PM by PIB Chandigarh
ਭਾਰਤ ਨੇ ਜਨਵਰੀ 2020 ਤੋਂ ਕੋਵਿਡ -19 ਟੈਸਟਿੰਗ ਦੇ ਬੁਨਿਆਦੀ ਢਾਂਚੇ ਵਿੱਚ ਨਿਰੰਤਰ ਵਾਧਾ ਦਰਸਾਇਆ ਹੈ ਜਿਸ ਦੇ ਨਤੀਜੇ ਵਜੋਂ ਇਸ ਦੀ ਟੈਸਟਿੰਗ ਸੰਖਿਆ ਵਿਚ ਵਾਧਾ ਹੋਇਆ ਹੈ। ਦੇਸ਼ ਦੀ ਟੈਸਟਿੰਗ ਸਮਰੱਥਾ ਨੂੰ ਕਈ ਵਾਰ ਵਧਾਇਆ ਗਿਆ ਹੈ ਅਤੇ 15 ਲੱਖ ਦੇ ਕਰੀਬ ਟੈਸਟ ਹੁਣ ਕਿਸੇ ਵੀ ਦਿਨ (ਹਰ ਰੋਜ਼) ਕੀਤੇ ਜਾ ਸਕਦੇ ਹਨ।
ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ 10,75,760 ਟੈਸਟਾਂ ਦੇ ਨਾਲ, ਕੁੱਲ ਟੈਸਟਾਂ ਦਾ ਅੰਕੜਾ 10.65 ਕਰੋੜ (10,65,63,440) ਨੂੰ ਪਾਰ ਕਰ ਗਿਆ ਹੈ ।
ਪਿਛਲੇ ਛੇ ਹਫ਼ਤਿਆਂ ਦੌਰਾਨ ਰੋਜ਼ਾਨਾ ਅੋਸਤਨ ਤਕਰੀਬਨ 11 ਲੱਖ ਟੈਸਟ ਕੀਤੇ ਜਾ ਰਹੇ ਹਨ।

ਜਿਵੇਂ ਸਬੂਤਾਂ ਤੋਂ ਪਤਾ ਚੱਲਿਆ ਹੈ, ਨਿਰੰਤਰ ਅਧਾਰ ਤੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਵਿਆਪਕ ਟੈਸਟਿੰਗ ਦੇ ਨਤੀਜੇ ਵਜੋਂ ਕੇਸਾਂ ਦੀ ਪੋਜੀਟਿਵ ਦਰ ਨੂੰ ਹੇਠਾਂ ਲਿਆਂਦਾ ਗਿਆ ਹੈ। ਰਾਸ਼ਟਰੀ ਪੱਧਰ 'ਤੇ ਪੋਜੀਟਿਵ ਦਰ ਵਿੱਚ ਤੇਜ਼ੀ ਨਾਲ ਹੋ ਰਹੀ ਗਿਰਾਵਟ ਇਹ ਦਰਸਾਉਂਦੀ ਹੈ ਕਿ ਕੋਰੋਨਾ ਦੇ ਫੈਲਣ ਦੀ ਦਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕੀਤਾ ਜਾ ਰਿਹਾ ਹੈ। ਕੁੱਲ ਪੋਜੀਟਿਵ ਦਰ ਹੌਲੀ ਹੌਲੀ ਘਟ ਰਹੀ ਹੈ ਅਤੇ ਅੱਜ 7.54% ਨੂੰ ਛੂਹ ਰਹੀ ਹੈ।

ਪਿਛਲੇ ਤਿੰਨ ਹਫਤਿਆਂ ਵਿੱਚ ਲਗਾਤਾਰ ਪੋਜੀਰਿਵ ਦਰ ਦਾ ਘਟ ਰਿਹਾ ਰੁਝਾਨ ਦੇਸ਼ ਦੀਆਂ ਜਾਂਚ ਸਹੂਲਤਾਂ ਦੇ ਵਿਸ਼ਾਲ ਵਿਸਥਾਰ ਦੀ ਗਵਾਹੀ ਦਿੰਦਾ ਹੈ।

ਪਿਛਲੇ ਨੌਂ ਦਿਨਾਂ ਵਿੱਚ ਤਕਰੀਬਨ ਇੱਕ ਕਰੋੜ ਟੈਸਟ ਕੀਤੇ ਗਏ ਹਨ। ਰੋਜ਼ਾਨਾ ਪੋਜੀਟਿਵ ਦਰ 4.64% ਤੇ ਖੜ੍ਹੀ ਹੈ।

ਐਕਟਿਵ ਕੇਸਾਂ ਦਾ ਘਟਦਾ ਰੁਝਾਨ ਭਾਰਤ ਜਾਰੀ ਰੱਖ ਰਿਹਾ ਹੈ। ਐਕਟਿਵ ਮਾਮਲੇ ਅੱਜ 6,03,687 'ਤੇ ਖੜ੍ਹੇ ਹਨ। ਇਹ ਦੇਸ਼ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ ਸਿਰਫ 7.51% ਹੈ।
ਐਕਟਿਵ ਕੇਸਾਂ ਦਾ ਘਟਦਾ ਰੁਝਾਨ ਰਿਕਵਰ ਕੇਸਾਂ ਦੀ ਵੱਧ ਰਹੀ ਗਿਣਤੀ ਵਿੱਚ ਸਹਿਯੋਗੀ ਬਣਦਾ ਹੈ। ਕੁੱਲ ਰਿਕਵਰ ਹੋਏ ਕੇਸਾਂ ਨੇ 73 ਲੱਖ (73,15,989) ਨੂੰ ਪਾਰ ਕਰ ਲਿਆ ਹੈ। ਕੁੱਲ ਪੁਸ਼ਟੀ ਵਾਲੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ 67 ਲੱਖ (67,12,302) ਨੂੰ ਪਾਰ ਕਰ ਗਿਆ ਹੈ।
ਰਿਕਵਰੀ ਦੀ ਵਧਦੀ ਗਿਣਤੀ ਦੇ ਨਾਲ, ਇਹ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ।
ਪਿਛਲੇ 24 ਘੰਟਿਆਂ ਦੌਰਾਨ 56,480 ਕੇਸ ਰਿਕਵਰ ਹੋਏ ਹਨ ਅਤੇ ਇਲਾਜ ਕਰਵਾਉਣ ਵਾਲਿਆਂ ਨੂੰ ਛੁੱਟੀ ਮਿਲ ਗਈ ਹੈ, ਜਦੋਂ ਕਿ ਨਵੇਂ ਪੁਸ਼ਟੀ ਕੀਤੇ ਗਏ ਕੇਸ 49,881 ਹਨ।
ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿਚੋਂ 79% ਕੇਸਾਂ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।
ਮਹਾਰਾਸ਼ਟਰ ਨੇ 8,000 ਇਕ ਦਿਨ ਦੀ ਰਿਕਵਰੀ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ, ਇਸ ਤੋਂ ਬਾਅਦ ਕੇਰਲ ਵਿਚ 7,000 ਤੋਂ ਵੱਧ ਰਿਕਵਰੀ ਕੀਤੀ ਗਈ ਹੈ I

ਪਿਛਲੇ 24 ਘੰਟਿਆਂ ਵਿੱਚ 49,881 ਨਵੇਂ ਪੁਸ਼ਟੀ ਕੀਤੇ ਕੇਸ ਦਰਜ ਕੀਤੇ ਗਏ।
ਨਵੇਂ ਕੇਸਾਂ ਵਿਚੋਂ 79% ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ । ਕੇਰਲ 8,000 ਤੋਂ ਵੱਧ ਨਵੇਂ ਪੁਸ਼ਟੀ ਵਾਲੇ ਕੇਸਾਂ ਦੇ ਨਾਲ ਪਹਿਲੇ ਨੰਬਰ 'ਤੇ ਹੈ, ਜਦਕਿ ਮਹਾਰਾਸ਼ਟਰ 6,000 ਤੋਂ ਵੱਧ ਨਵੇਂ ਕੇਸਾਂ ਦੀ ਰਿਪੋਰਟ ਕਰ ਰਿਹਾ ਹੈ।

ਪਿਛਲੇ 24 ਘੰਟਿਆਂ ਵਿੱਚ 517 ਕੇਸਾਂ ਵਿੱਚ ਜਾਨਾਂ ਗਈਆਂ ਹਨ। ਇਹਨਾਂ ਵਿਚੋਂ, ਲਗਭਗ 81% ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ I
ਮਹਾਰਾਸ਼ਟਰ ਵਿੱਚ 91 ਮਾਮਲਿਆਂ ਨਾਲ, ਸਭ ਤੋਂ ਵੱਧ ਮੌਤਾਂ ਰਿਪੋਰਟ ਹੋਇਆਂ ਹਨ।

**
ਐਮਵੀ / ਐਸਜੇ
(रिलीज़ आईडी: 1668520)
आगंतुक पटल : 185
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Kannada