ਮੰਤਰੀ ਮੰਡਲ

ਮੰਤਰੀ ਮੰਡਲ ਨੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਅਤੇ ਜਪਾਨ ਦਰਮਿਆਨ ਹੋਏ ਸਹਿਯੋਗ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 29 OCT 2020 3:41PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ  (ਆਈਸੀਟੀ)  ਦੇ ਖੇਤਰ ਵਿੱਚ ਦੁਵੱਲੀ ਭਾਗੀਦਾਰੀ ਤੇ ਭਾਰਤ ਅਤੇ ਜਪਾਨ  ਦਰਮਿਆਨ ਹੋਏ ਸਹਿਯੋਗ ਪੱਤਰ  (ਐੱਮਓਸੀ)   ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ

 

ਸਹਿਯੋਗ ਪੱਤਰ  (ਐੱਮਓਸੀ) ਸੰਚਾਰ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਅਤੇ ਪਰਸਪਰ ਸਮਝ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਕਰੇਗਾ ਅਤੇ ਭਾਰਤ ਲਈ ਇੱਕ ਰਣਨੀਤਕ ਪਹਿਲ ਦੇ ਰੂਪ ਵਿੱਚ ਕੰਮ ਕਰੇਗਾਕਿਉਂਕਿ ਜਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਭਾਗੀਦਾਰ”  ਦੇ ਦਰਜੇ ਵਾਲਾ ਇੱਕ ਅਹਿਮ ਸਾਂਝੇਦਾਰ ਹੈ।

 

ਸਹਿਯੋਗ ਪੱਤਰ  (ਐੱਮਓਸੀ)  ਨਾਲ ਦੋਹਾਂ ਦੇਸ਼ਾਂ  ਦਰਮਿਆਨ 5ਜੀ ਨੈੱਟਵਰਕਦੂਰਸੰਚਾਰ ਸੁਰੱਖਿਆ ਸਬਮਰੀਨ  (ਪਣਡੁੱਬੀ)  ਕੇਬਲਸੰਚਾਰ ਉਪਕਰਣ  ਦੇ ਮਿਆਰੀਸਰਟੀਫਿਕੇਸ਼ਨਆਧੁਨਿਕ ਵਾਇਰਲੈੱਸ ਟੈਕਨੋਲੋਜੀ ਅਤੇ ਆਈਸੀਟੀ ਦੀ ਉਪਯੋਗਤਾ, ਆਈਸੀਟੀ ਸਮਰੱਥਾ ਨਿਰਮਾਣ, ਜਨਤਕ ਸੁਰੱਖਿਆ ਅਤੇ ਆਪਦਾ ਰਾਹਤਆਰਟੀਫ਼ਿਸ਼ਲ ਇੰਟੈਲੀਜੈਂਸ  (ਏਆਈ)/ ਬਲੌਕ ਚੇਨਸਪੈਕਟ੍ਰਮ ਚੇਨਸਪੈਕਟ੍ਰਮ ਪ੍ਰਬੰਧਨਬਹੁਪੱਖੀ ਪਲੈਟਫਾਰਮਸ ਤੇ ਸਹਿਯੋਗ ਆਦਿ ਕਈ ਖੇਤਰਾਂ ਵਿੱਚ ਸਹਿਯੋਗ ਵਿੱਚ ਸਹਾਇਤਾ ਮਿਲੇਗੀ।

 

ਸਹਿਯੋਗ ਪੱਤਰ  (ਐੱਮਓਸੀ)  ਨਾਲ ਭਾਰਤ ਲਈ ਆਲਮੀ ਮਿਆਰੀ ਪ੍ਰਕਿਰਿਆ ਨਾਲ ਜੁੜਨ ਦੇ ਅਵਸਰ ਮਿਲਣਗੇ।  ਆਈਸੀਟੀ ਟੈਕਨੋਲੋਜੀ ਵਿੱਚ ਸਹਿਯੋਗ ਨਾਲ ਦੇਸ਼ ਵਿੱਚ ਆਈਸੀਟੀ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਮਿਲੇਗੀ। ਭਵਿੱਖ ਵਿੱਚ ਸਬਮਰੀਨ ਕੇਬਲ ਨੈੱਟਵਰਕ ਅਤੇ ਟੈਕਨੋਲੋਜੀਆਂ  ਦੇ ਵਿਕਾਸ ਵਿੱਚ ਸਹਿਯੋਗ ਨਾਲ ਭਾਰਤ ਦੇ ਪ੍ਰਮੁੱਖ ਖੇਤਰਾਂ ਨੂੰ ਦੂਰ-ਦੁਰਾਡੇ ਦੇ ਖੇਤਰਾਂ ਨਾਲ ਸੰਪਰਕ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਮਿਲੇਗੀ। ਸਹਿਯੋਗ ਪੱਤਰ  ਦਾ ਉਦੇਸ਼ ਆਈਸੀਟੀ  ਦੇ ਖੇਤਰ ਵਿੱਚ ਮਾਨਵ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਣਾ ਅਤੇ ਅੱਗੇ ਸਟਾਰਟਅੱਪ ਈਕੋਸਿਸਟਮ ਨੂੰ ਵਿਕਸਿਤ ਕਰਨਾ ਹੈਜੋ ਆਤਮਨਿਰਭਰ ਭਾਰਤ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਯੋਗਦਾਨ ਕਰਨਗੇ

 

******

 

ਵੀਆਰਆਰਕੇ(Release ID: 1668501) Visitor Counter : 99