ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ
Posted On:
29 OCT 2020 2:26PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ ਹੈ।
ਟਵੀਟਾਂ ਦੀ ਇੱਕ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਪਿਆਰੇ ਅਤੇ ਸਨਮਾਨਿਤ ਕੇਸ਼ੂਭਾਈ ਅਕਾਲ ਚਲਾਣਾ ਕਰ ਗਏ ਹਨ… ਮੈਂ ਬਹੁਤ ਦੁਖੀ ਹਾਂ। ਉਹ ਇੱਕ ਉੱਘੇ ਨੇਤਾ ਸਨ ਜਿਨ੍ਹਾਂ ਨੇ ਸਮਾਜ ਦੇ ਹਰ ਵਰਗ ਦੀ ਦੇਖਭਾਲ਼ ਕੀਤੀ। ਉਨ੍ਹਾਂ ਦਾ ਜੀਵਨ ਗੁਜਰਾਤ ਦੀ ਪ੍ਰਗਤੀ ਅਤੇ ਹਰ ਗੁਜਰਾਤੀ ਦੇ ਸਸ਼ਕਤੀਕਰਨ ਵੱਲ ਸਮਰਪਿਤ ਸੀ। ਕੇਸ਼ੂਭਾਈ ਨੇ ਜਨ ਸੰਘ ਅਤੇ ਭਾਜਪਾ ਨੂੰ ਮਜ਼ਬੂਤ ਕਰਨ ਲਈ ਗੁਜਰਾਤ ਦੇ ਹਰ ਕੋਨੇ ਤੱਕ ਯਾਤਰਾ ਕੀਤੀ।
ਉਨ੍ਹਾਂ ਨੇ ਐਮਰਜੈਂਸੀ ਦੇ ਹਰ ਪੱਖ ਦਾ ਵਿਰੋਧ ਕੀਤਾ। ਕਿਸਾਨਾਂ ਦੀ ਭਲਾਈ ਦੇ ਮੁੱਦੇ ਉਨ੍ਹਾਂ ਦੇ ਦਿਲ ਦੇ ਨੇੜੇ ਸਨ। ਉਹ ਵਿਧਾਇਕ, ਸਾਂਸਦ, ਮੰਤਰੀ ਜਾਂ ਮੁੱਖ ਮੰਤਰੀ ਹੋਣ ਦੇ ਨਾਤੇ, ਉਨ੍ਹਾਂ ਨੇ ਕਿਸਾਨਾਂ ਦੇ ਅਨੁਕੂਲ ਬਹੁਤ ਸਾਰੇ ਉਪਾਅ ਸੁਨਿਸ਼ਚਿਤ ਕੀਤੇ ਸਨ।
ਕੇਸ਼ੂਭਾਈ ਨੇ ਮੇਰੇ ਸਮੇਤ ਕਈ ਨੌਜਵਾਨ ਕਾਰਜਕਰਤਾਵਾਂ ਨੂੰ ਸਲਾਹ ਦਿੱਤੀ ਅਤੇ ਤਿਆਰ ਕੀਤਾ। ਹਰ ਕੋਈ ਉਨ੍ਹਾਂ ਦੇ ਮਿਲਣਸਾਰ ਸੁਭਾਅ ਪਿਆਰ ਕਰਦਾ ਸੀ। ਉਨ੍ਹਾਂ ਦਾ ਅਕਾਲ ਚਲਾਣਾ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅੱਜ ਅਸੀਂ ਸਾਰੇ ਸੋਗ ਮਨਾ ਰਹੇ ਹਾਂ। ਮੈਂ ਉਨ੍ਹਾਂ ਦੇ ਪਰਿਵਾਰ ਅਤੇ ਸ਼ੁਭਚਿੰਤਕਾਂ ਨਾਲ ਹਾਂ। ਉਨ੍ਹਾਂ ਦੇ ਬੇਟੇ ਭਰਤ ਨਾਲ ਗੱਲਬਾਤ ਕਰਕੇ ਸੰਵੇਦਨਾਵਾਂ ਪ੍ਰਗਟ ਕੀਤੀਆਂ। ਓਮ ਸ਼ਾਂਤੀ।"
https://twitter.com/narendramodi/status/1321715326627827712
*****
ਵੀਆਰਆਰਕੇ/ਐੱਸਐੱਚ
(Release ID: 1668497)
Visitor Counter : 106
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam