PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
28 OCT 2020 6:20PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
d affordable pric
- ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਪ੍ਰਤੀ 10 ਲੱਖ ਆਬਾਦੀ ਉੱਤੇ ਕੋਵਿਡ ਸੰਕ੍ਰਮਣ ਅਤੇ ਇਸ ਕਾਰਨ ਹੋਣ ਵਾਲੇ ਮੌਤ ਦੇ ਮਾਮਲੇ ਸਭ ਤੋਂ ਘੱਟ ਹਨ, ਜਦਕਿ ਜਾਂਚ ਦੀ ਦਰ ਕਾਫੀ ਉੱਚੀ ਹੈ।
- ਦੇਸ਼ ਵਿੱਚ ਕੋਵਿਡ ਦੇ ਐਕਟਿਵ ਕੇਸਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।
- ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 43,893 ਨਵੇਂ ਕੇਸ ਸਾਹਮਣੇ ਆਏ ਅਤੇ 58,439 ਲੋਕ ਠੀਕ ਹੋਏ ਹਨ।
- ਇਸ ਸਮੇਂ ਦੇਸ਼ ਵਿੱਚ ਕੋਵਿਡ ਸੰਕ੍ਰਮਣ ਦੇ ਕੁੱਲ 6,10,803 ਕੇਸਾਂ ਵਿੱਚੋਂ ਐਕਟਿਵ ਕੇਸ ਸਿਰਫ 7.64 ਪ੍ਰਤੀਸ਼ਤ ਹਨ। ਸੰਕ੍ਰਮਣ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ 72,59,509 ਹੈ।
- ਟੈਲੀ ਮੈਡੀਸਨ ਸੇਵਾ, ਈ-ਸੰਜੀਵਨੀ ਨੇ 6 ਲੱਖ ਟੈਲੀ-ਮਸ਼ਵਰੇ ਪੂਰੇ ਕੀਤੇ।
- ਸ਼੍ਰੀ ਪੀਯੂਸ਼ ਗੋਇਲ ਨੇ ਕੋਵਿਡ-19 ਲਈ ਟੀਕਿਆਂ ਅਤੇ ਔਸ਼ਧੀਆਂ ਦੀ ਸਮੇਂ ‘ਤੇ ਅਤੇ ਸਮਾਨ ਉਪਲਬੱਧਤਾ ਉਚਿਤ ਮਾਤਰਾ ਅਤੇ ਸਸਤੀ ਕੀਮਤ ‘ਤੇ ਸੁਨਿਸ਼ਚਿਤ ਕਰਨ ਲਈ ਆਲਮੀ ਸਮੁਦਾਇ ਨੂੰ ਸੱਦਾ ਦਿੱਤਾ।
#Unite2FightCorona
#IndiaFightsCorona
ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਹਰੇਕ ਦਸ ਲੱਖ ਮਾਮਲਿਆਂ ਮਗਰ ਕੇਸਾਂ ਦੀ ਗਿਣਤੀ ਅਤੇ ਦਸ ਲੱਖ ਦੀ ਆਬਾਦੀ ਮਗਰ ਮੌਤਾਂ ਦੀ ਗਿਣਤੀ ਸਭ ਤੋਂ ਘੱਟ ਹੈ ਅਤੇ ਟੈਸਟ ਬਹੁਤ ਜ਼ਿਆਦਾ ਹੁੰਦੇ ਹਨ
ਕੇਂਦਰ ਵੱਲੋਂ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕੀਤੇ ਜਾ ਰਹੇ ਕੇਂਦ੍ਰਿਤ ਯਤਨਾਂ, ਕਿਰਿਆਸ਼ੀਲ ਅਤੇ ਇਕਸਾਰਤਾਪੂਰਣ ਉਪਾਵਾਂ ਦੇ ਨਾਲ, ਕੋਵਿਡ ਖਿਲਾਫ ਭਾਰਤ ਨੇ ਆਪਣੀ ਚੰਗੇਰੀ ਵਿਸ਼ਵਵਿਆਪੀ ਸਥਿਤੀ ਨੂੰ ਕਾਇਮ ਰੱਖਿਆ ਹੈ। ਅੰਕੜਿਆਂ ਦੇ ਲਿਹਾਜ਼ ਨਾਲ ਭਾਰਤ ਵਿੱਚ ਦਸ ਲੱਖ ਦੀ ਆਬਾਦੀ ਦੇ ਮਗਰ ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਮਾਮਲਿਆਂ ਵਿੱਚ ਕੇਸ ਅਤੇ ਮੌਤਾਂ ਰਿਪੋਰਟ ਹੋ ਰਹੀਆਂ ਹਨ। ਜਦੋਂ ਕਿ ਦਸ ਲੱਖ ਦੀ ਆਬਾਦੀ ਮਗਰ ਕੇਸਾਂ ਸਬੰਧਿਤ ਆਲਮੀ ਅੰਕੜਾ 5,552 ਦਾ ਹੈ, ਭਾਰਤ 5,790 ਦਰਜ ਕਰ ਰਿਹਾ ਹੈ I ਯੂਐਸਏ, ਬ੍ਰਾਜ਼ੀਲ, ਫਰਾਂਸ, ਯੂਕੇ, ਰੂਸ ਅਤੇ ਦੱਖਣੀ ਅਫਰੀਕਾ ਬਹੁਤ ਜ਼ਿਆਦਾ ਅੰਕੜਿਆਂ ਦੀ ਰਿਪੋਰਟ ਕਰ ਰਹੇ ਹਨ। ਭਾਰਤ ਵਿਚ ਪ੍ਰਤੀ ਮਿਲੀਅਨ ਅਬਾਦੀ ਮਗਰ ਮੌਤ ਦੀ ਦਰ 87 ਹੈ, ਜੋ ਕਿ ਵਿਸ਼ਵ ਪੱਧਰ ਤੇ ਅੋਸਤ 148 ਦੀ ਹੈ ਜੋ ਕਿ ਤੁਲਨਾ ਦੇ ਲਿਹਾਜ਼ ਨਾਲ ਬਹੁਤ ਘੱਟ ਬਣਦੀ ਹੈ। ਕੋਵਿਡ ਜਾਂਚ ਲਈ ਕੀਤੇ ਗਏ ਕੁਲ ਟੈਸਟਾਂ ਦੇ ਮਾਮਲੇ ਵਿੱਚ, ਭਾਰਤ ਚੋਟੀ ਦੇ ਕੁਝ ਦੇਸ਼ਾਂ ਵਿੱਚੋਂ ਇਕ ਹੈ। ਪਿਛਲੇ 24 ਘੰਟਿਆਂ ਵਿੱਚ 10,66,786 ਟੈਸਟਾਂ ਦੇ ਨਾਲ, ਕੀਤੇ ਗਏ ਕੁੱਲ ਕੋਵਿਡ ਟੈਸਟਾਂ ਦੀ ਜਾਂਚ ਸੰਖਿਆ 10.5 ਕਰੋੜ (10,54,87,680) ਨੂੰ ਪਾਰ ਕਰ ਗਈ ਹੈ। ਭਾਰਤ ਵਿੱਚ ਐਕਟਿਵ ਮਾਮਲਿਆਂ ਦੇ ਲਗਾਤਾਰ ਘਟਣ ਦੇ ਰੁਝਾਨ ਸਬੰਧੀ ਰਿਪੋਰਟਾਂ ਮਿਲ ਰਹੀਆਂ ਹਨ। ਇਸ ਵੇਲੇ ਐਕਟਿਵ ਮਾਮਲੇ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਵਿੱਚੋਂ ਸਿਰਫ 7.64% ਹਨ, ਜਿਹੜੇ ਹੁਣ 6,10,803 'ਤੇ ਖੜ੍ਹੇ ਹਨ। ਹੁਣ ਕੁੱਲ ਰਿਕਵਰ ਕੀਤੇ ਗਏ ਕੇਸ 72,59,509 ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 43,893 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂਕਿ ਨਵੇਂ ਰਿਕਵਰ ਕੀਤੇ ਗਏ ਕੇਸ 58,439 ਹਨ। ਨਵੇਂ ਰਿਕਵਰ ਕੀਤੇ ਕੇਸਾਂ ਵਿੱਚੋਂ 77% ਕੇਸ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਿਤ ਹਨ। 79% ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਸਾਹਮਣੇ ਆਏ ਹਨ। ਕੇਰਲ ਨੇ ਸਭ ਤੋਂ ਵੱਧ ਨਵੇਂ ਪੁਸ਼ਟੀ ਵਾਲੇ ਕੇਸਾਂ ਦੇ ਲਿਹਾਜ ਨਾਲ ਮਹਾਰਾਸ਼ਟਰ ਨੂੰ ਪਛਾੜ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ 508 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ।
https://www.pib.gov.in/PressReleseDetail.aspx?PRID=1668067
ਕੇਂਦਰੀ ਸਿਹਤ ਮੰਤਰਾਲੇ ਦੀ ਟੈਲੀ ਮੈਡੀਸਨ ਸੇਵਾ, ਈ-ਸੰਜੀਵਨੀ ਨੇ 6 ਲੱਖ ਟੈਲੀ-ਮਸ਼ਵਰੇ ਪੂਰੇ ਕੀਤੇ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਟੈਲੀਮੈਡੀਸਨਪਹਿਲਕਦਮੀ ਈ-ਸੰਜੀਵਨੀ ਨੇ 6 ਲੱਖ ਟੈਲੀ ਸਲਾਹ ਮਸ਼ਵਰੇ ਪੂਰੇ ਕੀਤੇ ਹਨ। ਪਿਛਲੇ ਇਕ ਲੱਖ ਸਲਾਹ-ਮਸ਼ਵਰਿਆਂ ਨੂੰ ਸਿਰਫ 15 ਦਿਨ ਵਿੱਚ ਪੂਰਾ ਕੀਤਾ ਗਿਆ। ਇਸ ਨੂੰ ਪ੍ਰਧਾਨ ਮੰਤਰੀ ਦੀ 'ਡਿਜੀਟਲ ਇੰਡੀਆ' ਪਹਿਲਕਦਮੀ ਲਈ ਇਕ ਵੱਡੇ ਕਦਮ ਵਜੋਂ ਵੇਖਿਆ ਜਾ ਸਕਦਾ ਹੈ, ਕੋਵਿਡ ਦੇ ਸਮੇਂ ਸਿਹਤ ਸੇਵਾਵਾਂ ਭਾਲਣ ਵਾਲਿਆਂ ਲਈ ਈ-ਸੰਜੀਵਨੀ ਡਿਜੀਟਲ ਪਲੈਟਫਾਰਮ ਨੇ ਦੇਖਭਾਲ ਕਰਨ ਵਾਲਿਆਂ ਅਤੇ ਮੈਡੀਕਲ ਕਮਿਊਨਿਟੀ ਲਈ ਆਪਣੀ ਸੁਵਿਧਾ ਅਤੇ ਅਸਾਨ ਪਹੁੰਚ ਸਾਬਤ ਕਰ ਦਿੱਤੀ ਹੈ। ਤਾਮਿਲਨਾਡੂ, ਕੇਰਲ ਅਤੇ ਗੁਜਰਾਤ ਜਿਹੇ ਰਾਜ ਦਿਨ ਵਿਚ 12 ਘੰਟੇ ਅਤੇ ਹਫ਼ਤੇ ਵਿਚ 7 ਦਿਨ ਈ-ਸੰਜੀਵਨੀ ਓਪੀਡੀ ਚਲਾਉਂਦੇ ਹਨ। ਈ-ਸੰਜੀਵਨੀ ਪੂਰੇ ਭਾਰਤ ਵਿੱਚ 27 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਸੋਂ ਦੀ ਪਹੁੰਚ ਵਿੱਚ ਹੈ। ਡਿਜੀਟਲ ਪਲੈਟਫਾਰਮ 6000 ਤੋਂ ਵੱਧ ਡਾਕਟਰਾਂ ਰਾਹੀਂ ਈ-ਹੈਲਥ ਸੇਵਾਵਾਂ ਪ੍ਰਦਾਨ ਕਰਦਾ ਹੈ ਜੋ ਮਰੀਜ਼ਾਂ ਨੂੰ ਡਾਕਟਰ ਟੈਲੀਮੈਡੀਸਨ ਮਾਡਲ ਜਾਣੀ ਕਿ ਈ ਸੰਜੀਵਨੀ ਓਪੀਡੀ ਤੋਂ ਮਰੀਜ਼ਾਂ ਲਈ 217 ਔਨਲਾਈਨ ਓਪੀਡੀ ਲਗਾਉਂਦੇ ਹਨ।
https://www.pib.gov.in/PressReleseDetail.aspx?PRID=1668071
ਸ਼੍ਰੀ ਪੀਯੂਸ਼ ਗੋਇਲ ਨੇ ਕੋਵਿਡ-19 ਲਈ ਟੀਕਿਆਂ ਅਤੇ ਔਸ਼ਧੀਆਂ ਦੀ ਸਮੇਂ ‘ਤੇ ਅਤੇ ਸਮਾਨ ਉਪਲਬੱਧਤਾ ਉਚਿਤ ਮਾਤਰਾ ਅਤੇ ਸਸਤੀ ਕੀਮਤ ‘ਤੇ ਸੁਨਿਸ਼ਚਿਤ ਕਰਨ ਲਈ ਆਲਮੀ ਸਮੁਦਾਇ ਨੂੰ ਸੱਦਾ ਦਿੱਤਾ
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਵਿਸ਼ਵ ਸਮੁਦਾਇ ਨੂੰ ਸੱਦਾ ਦਿੱਤਾ ਕਿ ਉਹ ਲੋੜੀਂਦੀ ਮਾਤਰਾ ਅਤੇ ਸਸਤੀ ਕੀਮਤਾਂ ‘ਤੇ ਕੋਵਿਡ-19 ਲਈ ਟੀਕਿਆਂ ਅਤੇ ਔਸ਼ਧੀਆਂ ਦੀ ਸਮੇਂ ‘ਤੇ ਅਤੇ ਸਮਾਨ ਉਪਲੱਬਧਤਾ ਸੁਨਿਸ਼ਚਿਤ ਕਰਨ। ਡਬਲਿਊਟੀਓ ਮੰਤਰੀਆਂ ਦੀ ਅੱਜ ਆਯੋਜਿਤ ਆਭਾਸੀ ਗੈਰ ਰਸਮੀ ਬੈਠਕ ਦੌਰਾਨ ਦਖਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚਿਕਿਤਸਕ ਸਪਲਾਈਆਂ ਨੂੰ ਪ੍ਰਾਪਤ ਕਰਨ ਵਿੱਚ ਸੀਮਿਤ ਨਿਰਮਾਣ ਸਮਰੱਥਾ ਵਾਲੇ ਜੋ ਦੇਸ਼ ਚੁਣੌਤੀਆਂ ਦਾ ਸਾਹਮਣਾ ਕਰਨਗੇ, ਉਨ੍ਹਾਂ ਦੇ ਸਮਾਧਾਨ ਲਈ ਭਾਰਤ ਅਤੇ ਦੱਖਣੀ ਅਫਰੀਕਾ ਨੇ (ਟੀਆਰਆਈਪੀਐੱਸ) ਛੋਟ ਦਾ ਪ੍ਰਸਤਾਵ ਕੀਤਾ ਹੈ। ਉਨ੍ਹਾਂ ਨੇ ਸਾਰੇ ਮੈਬਰਾਂ ਨੂੰ ਪ੍ਰਸਤਾਵ ਦੇ ਸਮਰਥਨ ਦਾ ਸੱਦਾ ਦਿੱਤਾ, ਤਾਕਿ ਪਹਿਲਾਂ ਨਹੀਂ ਤਾਂ ਐੱਮਸੀ12 ਤੱਕ ਇਸ ਸੰਬਧ ਵਿੱਚ ਕੋਈ ਫ਼ੈਸਲਾ ਲਿਆ ਜਾ ਸਕੇ। ਸ਼੍ਰੀ ਗੋਇਲ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਵਿਸ਼ਵ ਆਰਥਿਕ ਅਤੇ ਵਪਾਰਕ ਵਿਵਸਥਾ ਵਿੱਚ ਅੰਤਰਨਿਹਿਤ ਕਮਜ਼ੋਰੀਆਂ ਅਤੇ ਅਸਮਾਨਤਾਵਾਂ ਨੂੰ ਉਜਾਗਰ ਕਰ ਦਿੱਤਾ ਹੈ। ਸਮੇਂ ਦੀ ਮੰਗ ਹੈ ਕਿ ਤੱਤਕਾਲੀਕ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਪ੍ਰਭਾਵੀ ਕਦਮ ਉਠਾਏ ਜਾਣ, ਅਤੇ ਇੱਕ ਬੀਮਾਰ ਅਤੇ ਅਸੰਤੁਲਿਤ ਵਿਸ਼ਵ ਵਪਾਰ ਪ੍ਰਣਾਲੀ ਵਿੱਚ ਸੁਧਾਰ ਕਿਵੇਂ ਕੀਤਾ ਜਾਵੇ, ਇਸ ‘ਤੇ ਇੱਕ ਦੀਰਘ-ਕਾਲਿਕ ਰੋਡਮੈਪ ਤਿਆਰ ਕੀਤਾ ਜਾਵੇ।
https://www.pib.gov.in/PressReleseDetail.aspx?PRID=1667937
ਪ੍ਰਧਾਨ ਮੰਤਰੀ ਨੇ ਸਤਰਕਤਾ ਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਨੈਸ਼ਨਲ ਕਾਨਫ਼ਰੰਸ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਵੀਡੀਓ ਕਾਨਫ਼ਰੰਸਿੰਗ ਜ਼ਰੀਰੇ ‘सतर्क भारत, समृद्ध भारत’ (ਸਤਰਕ ਭਾਰਤ, ਸਮ੍ਰਿੱਧ ਭਾਰਤ) ਵਿਸ਼ੇ ਉੱਤੇ ‘ਸਤਰਕਤਾ ਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼’ ਨੈਸ਼ਨਲ ਕਾਨਫ਼ਰੰਸ ਦਾ ਉਦਘਾਟਨ ਕੀਤਾ। ਇਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਇਕਜੁੱਟ ਭਾਰਤ ਦੇ ਨਾਲ–ਨਾਲ ਦੇਸ਼ ਦੀਆਂ ਪ੍ਰਸ਼ਾਸਕੀ ਪ੍ਰਣਾਲੀਆਂ ਦੇ ਨਿਰਮਾਤਾ ਹਨ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਵਜੋਂ, ਉਨ੍ਹਾਂ ਅਜਿਹੀ ਪ੍ਰਣਾਲੀ ਉਸਾਰਨ ਦੇ ਯਤਨ ਕੀਤੇ, ਜੋ ਦੇਸ਼ ਦੇ ਆਮ ਆਦਮੀ ਲਈ ਹੈ ਅਤੇ ਜਿੱਥੇ ਨੀਤੀਆਂ ਅਖੰਡਤਾ ਉੱਤੇ ਅਧਾਰਿਤ ਹਨ। ਸ਼੍ਰੀ ਨਰੇਂਦਰ ਮੋਦੀ ਨੇ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਕਈ ਦਹਾਕਿਆਂ ਤੋਂ ਇੱਕ ਅਜਿਹੀ ਵੱਖਰੀ ਕਿਸਮ ਦੀ ਸਥਿਤੀ ਪੈਦਾ ਹੋ ਗਈ, ਜਿਸ ਨੇ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲਿਆਂ ਨੂੰ ਜਨਮ ਦਿੱਤਾ, ਕਈ ਜਾਅਲੀ ਕੰਪਨੀਆਂ ਕਾਇਮ ਹੋ ਗਈਆਂ, ਟੈਕਸ ਪਰੇਸ਼ਾਨੀਆਂ ਤੇ ਟੈਕਸ ਚੋਰੀਆਂ ਹੋਣ ਲੱਗੀਆਂ। ਪ੍ਰਧਾਨ ਮੰਤਰੀ ਨੇ ਪ੍ਰਸ਼ਾਸਕੀ ਪ੍ਰਣਾਲੀਆਂ ਨੂੰ ਪਾਰਦਰਸ਼ੀ, ਜ਼ਿੰਮੇਵਾਰ, ਹਿਸਾਬ–ਕਿਤਾਬ ਦੇਣਯੋਗ, ਜਨਤਾ ਨੂੰ ਜਵਾਬਦੇਹ ਹੋਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਭਾਵੇਂ ਕਿਸੇ ਵੀ ਕਿਸਮ ਦਾ ਹੋਵੇ, ਉਹ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਭ੍ਰਿਸ਼ਟਾਚਾਰ ਦੇਸ਼ ਦੇ ਵਿਕਾਸ ਨੂੰ ਸੱਟ ਲਾ ਰਿਹਾ ਹੈ, ਉੱਥੇ ਦੂਜੇ ਪਾਸੇ ਇਹ ਸਮਾਜਕ ਸੰਤੁਲਨ ਤੇ ਲੋਕਾਂ ਦੇ ਇਸ ਪ੍ਰਣਾਲੀ ਵਿੱਚ ਭਰੋਸੇ ਨੂੰ ਨਸ਼ਟ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਨਾਲ ਸਿੱਝਣਾ ਕੇਵਲ ਕਿਸੇ ਇੱਕ ਏਜੰਸੀ ਜਾਂ ਸੰਸਥਾਨ ਦੀ ਹੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇਹ ਇੱਕ ਸਮੂਹਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕੇਵਲ ਕਿਸੇ ਇਕੱਲੀ–ਕਾਰੀ ਪਹੁੰਚ ਨਾਲ ਹੀ ਖ਼ਤਮ ਨਹੀਂ ਕੀਤਾ ਜਾ ਸਕਦਾ।
https://www.pib.gov.in/PressReleseDetail.aspx?PRID=1667946
ਸਤਰਕਤਾ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਨੈਸ਼ਨਲ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੇ ਉਦਘਾਟਨੀ ਭਾਸ਼ਣ ਦਾ ਮੂਲ-ਪਾਠ
https://www.pib.gov.in/PressReleseDetail.aspx?PRID=1667904
ਡਾ. ਹਰਸ਼ ਵਰਧਨ ਨੇ ਬਾਇਓ ਮੈਡੀਕਲ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਲੰਬੇ ਸਮੇਂ ਦੇ ਹੱਲ ਦੀ ਜ਼ਰੂਰਤ ਬਾਰੇ ਦੱਸਿਆ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਸਿਹਤ ਅਤੇ ਵਾਤਾਵਰਣ ’ਤੇ ਦਬਾਅ ਘੱਟ ਕਰਨ ਲਈ, ਖਾਸ ਤੌਰ ’ਤੇ ਮਹਾਮਾਰੀ ਦੇ ਸਮੇਂ ’ਤੇ ਬਾਇਓ ਮੈਡੀਕਲ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਲੰਬੇ ਸਮੇਂ ਦੇ ਹੱਲ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਸੰਦੇਸ਼ ਹਾਲ ਹੀ ਵਿੱਚ ਹੋਏ ਇੱਕ ਵੈਬੀਨਾਰ ਵਿੱਚ ਪੜ੍ਹਿਆ ਗਿਆ ਸੀ। ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਪੇਅਜਲ ਅਤੇ ਸਵੱਛਤਾ ਵਿਭਾਗ, ਜਲ ਸ਼ਕਤੀ ਮੰਤਰਾਲੇ ਦੁਆਰਾ ਸਮਰਥਿਤ ਇੰਡੀਆ ਵਾਟਰ ਫਾਊਂਡੇਸ਼ਨ (ਆਈਡਬਲਿਊਐੱਫ) ਅਤੇ ਯੂਨਾਈਟਿਡ ਨੇਸ਼ਨਸ ਐਨਵਾਇਰਨਮੈਂਟ ਪ੍ਰੋਗਰਾਮ (ਯੂਐੱਨਈਪੀ) ਦੁਆਰਾ ਸੰਯੁਕਤ ਰੂਪ ਵਿੱਚ ‘ਕੋਵਿਡ-19 ਵਿਚਕਾਰ ਤਰਲ ਜਲ ਪ੍ਰਬੰਧਨ ਦਾ ਭਵਿੱਖ: ਅੱਗੇ ਕੀ?’ ’ਤੇ ਹਾਲ ਹੀ ਵਿੱਚ ਉੱਚ ਪੱਧਰੀ ਵੈਬੀਨਾਰ ਕਰਾਇਆ ਗਿਆ ਸੀ। ਵੈਬੀਨਾਰ ਨੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਅਤੇ ਬਾਇਓ ਮੈਡੀਕਲ ਰਹਿੰਦ-ਖੂੰਹਦ ਦੇ ਪ੍ਰਭਾਵੀ ਪ੍ਰਬੰਧਨ ਦੇ ਭਵਿੱਖ ’ਤੇ ਧਿਆਨ ਕੇਂਦ੍ਰਿਤ ਕੀਤਾ।
https://www.pib.gov.in/PressReleseDetail.aspx?PRID=1668143
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
- ਕੇਰਲ: ਕੇਰਲ ਰਾਜ ਉੱਚ ਸਿੱਖਿਆ ਪਰਿਸ਼ਦ ਨੇ ਰਾਜ ਸਰਕਾਰ ਨੂੰ ਇੱਕ ਨੀਤੀ ਦਸਤਾਵੇਜ਼ ਸੌਂਪੇ ਹਨ ਜਿਸ ਵਿੱਚ ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਕੰਪਿਊਟ੍ਰਾਈਜ਼ਡ ਆਟੋਮੇਸ਼ਨ ਉਪਕਰਣਾਂ ਦੁਆਰਾ ਯੂਨੀਵਰਸਿਟੀ ਅਤੇ ਕਾਲਜ ਪ੍ਰੀਖਿਆਵਾਂ ਦੀ ਮੁਕੰਮਲ ਨਿਗਰਾਨੀ ਦੀ ਸਿਫਾਰਸ਼ ਕੀਤੀ ਗਈ ਹੈ। ਇਸਦਾ ਉਦੇਸ਼ ਇੱਕ ਤਤਕਾਲ ਮੁੱਲਾਂਕਣ ਮਸ਼ੀਨ ਦੀ ਸਹਾਇਤਾ ਨਾਲ ਮੁੱਲਾਂਕਣ ਅਤੇ ਨਤੀਜਿਆਂ ਦੀ ਘੋਸ਼ਣਾ ਨੂੰ ਤੇਜ਼ੀ ਅਤੇ ਨਿਰਵਿਘਨ ਤਰੀਕੇ ਨਾਲ ਕਰਨਾ ਹੈ। ਕੋਵਿਡ ਦੇ ਪ੍ਰਕੋਪ ਤੋਂ ਬਾਅਦ ਲਗਾਤਾਰ ਬੰਦ ਰਹਿਣ ਦੇ ਸੱਤ ਮਹੀਨਿਆਂ ਬਾਅਦ, ਕੇਰਲ ਵਿੱਚ ਬਾਰਜ਼ ਦੀ ਅਗਲੇ ਹਫ਼ਤੇ ਖੁੱਲਣ ਦੀ ਸੰਭਾਵਨਾ ਹੈ। ਆਬਕਾਰੀ, ਪੁਲਿਸ ਅਤੇ ਮਾਲ ਵਿਭਾਗ ਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਖੁੱਲ੍ਹਣ ਤੋਂ ਬਾਅਦ ਬਾਰਜ਼ ਵਿੱਚ ਕੋਵਿਡ-19 ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਾਉਣ। ਰਾਜ ਵਿੱਚ ਕੱਲ੍ਹ 5457 ਪਾਜ਼ਿਟਿਵ ਕੇਸ ਸਾਹਮਣੇ ਆਏ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ ਚਾਰ ਲੱਖ ਨੂੰ ਪਾਰ ਕਰ ਗਈ ਹੈ।
- ਤਮਿਲ ਨਾਡੂ: ਮਈ ਤੋਂ ਬਾਅਦ ਪਹਿਲੀ ਵਾਰ, ਚੇਨਈ ਵਿੱਚ ਕੋਵਿਡ ਦੇ ਮਾਮਲੇ ਮੰਗਲਵਾਰ ਨੂੰ 700 ਦੇ ਅੰਕ ਤੋਂ ਹੇਠਾਂ ਆਏ ਹਨ, ਕੱਲ ਕੋਵਿਡ ਦੇ 695 ਨਵੇਂ ਕੇਸ ਸਾਹਮਣੇ ਆਏ। ਇਸ ਦੌਰਾਨ, ਸ਼ਹਿਰ ਦੇ ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ (ਆਰਜੀਜੀਜੀਐੱਚ) ਵਿੱਚ ਕੋਵਿਡ ਕਾਰਨ 24 ਘੰਟਿਆਂ ਵਿੱਚ ਕੋਈ ਵੀ ਮੌਤ ਨਹੀਂ ਹੋਈ, ਚਾਰ ਦਿਨਾਂ ਦੀ ਮਿਆਦ ਵਿੱਚ ਇਹ ਦੂਜੀ ਵਾਰ ਹੋਇਆ ਹੈ। ਰਾਜ ਸਰਕਾਰ ਨੇ ਕੋਵਿਡ ਰਾਹਤ ਕਾਰਜਾਂ ਲਈ ਫ਼ਰੰਟਲਾਈਨ ਸਟਾਫ਼ ਦੀ ਭਰਤੀ ’ਤੇ ਲਗਾਈ ਪਾਬੰਦੀ ਵਿੱਚ ਢਿੱਲ ਦਿੱਤੀ ਹੈ; ਇਸ ਸਬੰਧ ਵਿੱਚ ਜਾਰੀ ਕੀਤੇ ਜੀਓ ਵਿੱਚ ਕਿਹਾ ਗਿਆ ਹੈ ਕਿ ਫ਼ਰੰਟਲਾਈਨ ਸਟਾਫ਼ ਦੀ ਭਰਤੀ ਕਰ ਲਈ ਸਬੰਧਿਤ ਵਿਭਾਗਾਂ ਨੂੰ ਅੱਗੇ ਤੋਂ ਸਟਾਫ਼ ਕਮੇਟੀ ਦੀ ਸਹਿਮਤੀ ਲੈਣ ਦੀ ਜ਼ਰੂਰਤ ਨਹੀਂ ਹੈ। ਕੋਵਿਡ-19 ਦੀ ਪਾਜ਼ਿਟਿਵ ਦਰ ਕੋਇਮਬਟੂਰ ਵਿੱਚ 6.2 ਫ਼ੀਸਦੀ ਤੱਕ ਡਿੱਗ ਗਈ ਹੈ; ਜ਼ਿਲ੍ਹੇ ਵਿੱਚ ਪਿਛਲੇ ਮਹੀਨੇ ਦੀ 2.1% ਮੌਤ ਦਰ ਦੇ ਮੁਕਾਬਲੇ ਹੁਣ ਮੌਤ ਦਰ 1.1% ’ਤੇ ਆ ਗਈ ਹੈ; ਬੁਖਾਰ ਕੈਂਪਾਂ ਨੇ ਜਲਦੀ ਨਿਦਾਨ ਵਿੱਚ ਸਹਾਇਤਾ ਕੀਤੀ ਹੈ।
- ਕਰਨਾਟਕ: ਲੋਕਾਂ ਵਿੱਚ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਨੂੰ ਯਕੀਨੀ ਬਣਾਉਣ ਲਈ ਹੋਰ ਸਖ਼ਤ ਉਪਾਅ ਕਰਨ ਦੇ ਉਦੇਸ਼ ਨਾਲ, ਬੀਬੀਐੱਮਪੀ ਨੇ ਵਾਰਡ, ਜ਼ੋਨਲ, ਡਿਵੀਜ਼ਨਲ ਅਤੇ ਮੁੱਖ ਦਫ਼ਤਰ ਪੱਧਰਾਂ ’ਤੇ ਚਾਰ ਕਮੇਟੀਆਂ ਗਠਿਤ ਕੀਤੀਆਂ ਹਨ। ਤਿਉਹਾਰਾਂ ਕਾਰਨ ਰਾਜ ਵਿੱਚ ਲਗਾਤਾਰ ਦੂਜੇ ਦਿਨ ਕੀਤੇ ਜਾਣ ਵਾਲੇ ਕੋਵਿਡ ਟੈਸਟਾਂ ਦੀ ਗਿਣਤੀ ਘਟੀ ਹੈ। ਪੋਸ਼ਣ ਮਾਹਿਰਾਂ, ਕਾਰਕੁਨਾਂ ਅਤੇ ਵਕੀਲਾਂ ਦੇ ਇੱਕ ਸਮੂਹ ਨੇ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਉਣ। ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਰਨਾਟਕ ਵਿਧਾਨ ਸਭਾ ਲਈ ਚਾਰ ਸੀਟਾਂ ਉੱਤੇ ਵੋਟਿੰਗ ਸ਼ੁਰੂ ਹੋ ਗਈ ਹੈ।
- ਆਂਧਰ ਪ੍ਰਦੇਸ਼: ਰਾਸ਼ਟਰੀ ਸੰਸਕ੍ਰਿਤ ਯੂਨੀਵਰਸਿਟੀ (ਐੱਨਐੱਸਯੂ), ਤਿਰੂਪਤੀ ਦੁਆਰਾ ਸ਼ੁਰੂ ਕੀਤੇ ਗਏ ਆਨਲਾਇਨ ਸਰਟੀਫਿਕੇਟ ਕੋਰਸਾਂ ਨੂੰ ਵਿਦਿਆਰਥੀਆਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਹੁਣ ਤੱਕ ਭਾਰਤ ਅਤੇ ਵਿਦੇਸ਼ਾਂ ਵਿੱਚੋਂ ਲਗਭਗ 414 ਵਿਦਿਆਰਥੀਆਂ ਨੇ ਐੱਨਐੱਸਯੂ ਦੇ ਆਨਲਾਈਨ ਕੋਰਸਾਂ ਵਿੱਚ ਦਾਖਲਾ ਲੈਣ ਵਿੱਚ ਦਿਲਚਸਪੀ ਦਿਖਾਈ ਹੈ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ, ਐੱਨਐੱਸਯੂ ਨੇ ਇਸ ਸਾਲ 5 ਅਪ੍ਰੈਲ ਤੋਂ 17 ਮਈ ਤੱਕ 19 ਸਟ੍ਰੀਮਾਂ ਵਿੱਚ ਸੰਸਕ੍ਰਿਤ ਅਤੇ ਯੋਗਾ ਦੇ ਆਨਲਾਈਨ ਕੋਰਸ ਕਰਵਾਏ ਸਨ। ਆਂਧਰ-ਤੇਲੰਗਾਨਾ ਬੱਸ ਸੇਵਾਵਾਂ ਨੂੰ ਲੈ ਕੇ ਬੇਚੈਨੀ ਜਾਰੀ; ਆਂਧਰ ਪ੍ਰਦੇਸ਼ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਏਪੀਐੱਸਆਰਟੀਸੀ) ਦੇ ਅਧਿਕਾਰੀਆਂ ਅਤੇ ਤੇਲੰਗਾਨਾ ਦੇ ਹਮਰੁਤਬਾ ਅਧਿਕਾਰੀਆਂ ਦੇ ਵਿਚਕਾਰ ਅੰਤਰਰਾਜੀ ਬੱਸਾਂ ਦੇ ਕੰਮ ਨੂੰ ਮੁੜ ਸ਼ੁਰੂ ਕਰਨ ਦੇ ਸਮਝੌਤੇ ਲਈ ਮੰਗਲਵਾਰ ਨੂੰ ਸੱਦੀ ਗਈ ਬੈਠਕ ਨੂੰ ਰੱਦ ਕਰ ਦਿੱਤਾ ਗਿਆ ਹੈ।
- ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 1481 ਨਵੇਂ ਕੇਸ ਆਏ, 1451 ਰਿਕਵਰ ਹੋਏ ਅਤੇ 4 ਮੌਤਾਂ ਹੋਈਆਂ ਹਨ; 1481 ਮਾਮਲਿਆਂ ਵਿੱਚੋਂ, 279 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,34,152; ਐਕਟਿਵ ਕੇਸ: 17,916; ਮੌਤਾਂ: 1319; 91.78 ਫ਼ੀਸਦੀ ਦੀ ਰਿਕਵਰੀ ਦਰ ਦੇ ਨਾਲ 2,14,917 ਮਰੀਜ਼ ਡਿਸਚਾਰਜ ਹੋਏ ਹਨ। ਤੇਲੰਗਾਨਾ ਇੱਕ ਅਜਿਹਾ ਰਾਜ ਬਣ ਗਿਆ ਹੈ ਜਿਸ ਨੇ ਰਾਜ ਦੇ ਗਠਨ ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਵੱਡਾ 27,718 ਕਰੋੜ ਰੁਪਏ ਦਾ ਫ਼ਸਲੀ ਕਰਜ਼ਾ ਮਾਫ਼ ਕੀਤਾ ਹੈ। ਇਸ ਤੋਂ ਇਲਾਵਾ, ਰਾਜ ਸਰਕਾਰ ਨੇ ਇਸੇ ਸਮੇਂ ਦੌਰਾਨ ਰਿਆਠੂ ਬੰਧੂ ਦੇ ਅਧੀਨ ਹੋਰ 28,000 ਕਰੋੜ ਰੁਪਏ ਖ਼ਰਚੇ, ਜਿਸ ਨਾਲ ਸਿੱਧੇ ਤੌਰ ’ਤੇ ਕਿਸਾਨਾਂ ਨੂੰ ਲਾਭ ਪਹੁੰਚਾਇਆ ਗਿਆ ਹੈ।
- ਮਹਾਰਾਸ਼ਟਰ: ਮੁੰਬਈ ਦੇ ਸਾਰੇ 24 ਪ੍ਰਸ਼ਾਸਕੀ ਵਾਰਡਾਂ ਵਿੱਚ ਕੋਵਿਡ-19 ਕੇਸਾਂ ਦੇ ਦੁੱਗਣੇ ਹੋਣ ਦੀ ਦਰ 100 ਦਿਨਾਂ ਤੋਂ ਉੱਪਰ ਚਲੀ ਗਈ ਹੈ। ਜਦੋਂ ਕਿ ਮੁੰਬਈ ਵਿੱਚ ਕੋਵਿਡ-19 ਕੇਸਾਂ ਦੀ ਦੁੱਗਣੇ ਹੋਣ ਦੀ ਕੁੱਲ ਦਰ 139 ਦਿਨਾਂ ਤੱਕ ਚਲੀ ਗਈ ਹੈ। ਬੀਐੱਮਸੀ ਕੋਵਿਡ-19 ਦੇ ਕਰਵ ਨੂੰ ਮੋੜਨ ਵਿੱਚ ਸਫ਼ਲਤਾ ਹਾਸਲ ਕਰ ਰਿਹਾ ਹੈ ਅਤੇ ਇਸਦੇ ਸਾਰੇ ਪ੍ਰਬੰਧਕੀ ਵਾਰਡ ਹੁਣ ਲਾਗ ਦੇ ਪ੍ਰਸਾਰ ਨੂੰ ਘੱਟ ਕਰਨ ਦੇ ਯੋਗ ਹਨ। ਮੁੰਬਈ ਦੇ ਨਾਲ, ਬਾਕੀ ਮਹਾਰਾਸ਼ਟਰ ਵਿੱਚ ਵੀ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਮੰਗਲਵਾਰ ਨੂੰ ਰਾਜ ਵਿੱਚ 5,363 ਨਵੇਂ ਕੇਸ ਆਏ ਅਤੇ 7,836 ਮਰੀਜ਼ਾਂ ਦੀ ਰਿਕਵਰੀ ਹੋਣ ਦੀ ਖ਼ਬਰ ਮਿਲੀ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 1.31 ਲੱਖ ਰਹਿ ਗਈ ਹੈ।
- ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ ਗੁਜਰਾਤ ਵਿੱਚ 992 ਨਵੇਂ ਕੇਸ ਸਾਹਮਣੇ ਆਏ ਹਨ, ਲਗਾਤਾਰ ਤੀਜੇ ਦਿਨ 1000 ਤੋਂ ਘੱਟ ਕੇਸ ਸਾਹਮਣੇ ਆਏ ਹਨ। ਇਸ ਸਮੇਂ ਰਾਜ ਵਿੱਚ ਕੁੱਲ ਐਕਟਿਵ ਕੇਸ 13,487 ਹਨ, ਜਿਨ੍ਹਾਂ ਵਿੱਚੋਂ 64 ਮਰੀਜ਼ ਵੈਂਟੀਲੇਟਰ ’ਤੇ ਹਨ। ਪੰਜ ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਰਾਜ ਵਿੱਚ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 3,698 ਤੱਕ ਹੋ ਗਈ ਹੈ।
- ਰਾਜਸਥਾਨ: ਰਾਜ ਦੇ ਸਿੱਖਿਆ ਵਿਭਾਗ ਨੇ ਪੜਾਅਵਾਰ ਤਰੀਕੇ ਨਾਲ 2 ਨਵੰਬਰ ਤੋਂ ਰਾਜ ਦੇ ਸਕੂਲਾਂ ਨੂੰ ਮੁੜ ਖੋਲ੍ਹਣ ਦੇ ਪ੍ਰਸਤਾਵ ਨੂੰ ਤਿਆਰ ਕਰ ਲਿਆ ਹੈ। ਪਹਿਲੇ ਪੜਾਅ ਵਿੱਚ ਸੀਨੀਅਰ ਕਲਾਸਾਂ ਲਈ ਸਕੂਲ ਸ਼ੁਰੂ ਹੋਣਗੇ। ਇੱਕ ਵਿਸਥਾਰਤ ਐੱਸਓਪੀ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ ਮਾਸਕ ਪਹਿਨਣਾ, ਸੈਨੀਟਾਈਜ਼ੇਸ਼ਨ ਅਤੇ ਸੁਰੱਖਿਅਤ ਦੂਰੀ ਦੇ ਨਿਯਮ ਸ਼ਾਮਲ ਹਨ। ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਓਡ-ਈਵਨ ਦਾ ਪ੍ਰਸਤਾਵ ਵਿਚਾਰ ਅਧੀਨ ਹੈ। ਰਾਜਸਥਾਨ ਵਿੱਚ ਮੰਗਲਵਾਰ ਨੂੰ 1,796 ਨਵੇਂ ਕੇਸ ਸਾਹਮਣੇ ਆਏ ਹਨ। ਐਕਟਿਵ ਕੇਸਾਂ ਦੀ ਗਿਣਤੀ 15,949 ਹੈ।
- ਮੱਧ ਪ੍ਰਦੇਸ਼: ਤਿੰਨ ਮਹੀਨਿਆਂ ਵਿੱਚ ਪਹਿਲੀ ਵਾਰ ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦੇ 600 ਤੋਂ ਘੱਟ ਕੇਸ ਸਾਹਮਣੇ ਆਏ ਹਨ, ਮੰਗਲਵਾਰ ਨੂੰ 514 ਕੇਸ ਸਾਹਮਣੇ ਆਏ ਹਨ। ਇੰਦੌਰ ਵਿੱਚ 112 ਨਵੇਂ ਕੇਸ ਸਾਹਮਣੇ ਆਏ ਜਦੋਂਕਿ ਜਬਲਪੁਰ ਵਿੱਚ 46 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 10,353 ਹੈ।
- ਛੱਤੀਸਗੜ੍ਹ: ਛੱਤੀਸਗੜ੍ਹ, ਜੋ ਕਿ ਅਗਸਤ ਦੇ ਅਰੰਭ ਤੱਕ ਕੋਵਿਡ-19 ਮਹਾਮਾਰੀ ਨਾਲ ਮੁਕਾਬਲਤਨ ਪ੍ਰਭਾਵਿਤ ਨਹੀਂ ਰਿਹਾ, ਹੁਣ ਕੇਸਾਂ ਦੀ ਗਿਣਤੀ ਵਿੱਚ ਹੋਏ ਅਥਾਹ ਵਾਧੇ ਨਾਲ ਜੂਝ ਰਿਹਾ ਹੈ। ਰਾਜ ਵਿੱਚ ਅਗਸਤ ਦੇ ਅਰੰਭ ਤੱਕ ਪਾਜ਼ਿਟਿਵ ਦਰ ਘੱਟ ਰਹੀ, ਪਰ ਉਦੋਂ ਤੋਂ ਇਸਦਾ ਗ੍ਰਾਫ ਲਗਭਗ ਖੜਵਾਂ ਰਿਹਾ ਹੈ ਅਤੇ ਹਾਲੇ ਤੱਕ ਕਰਵ ਦੇ ਚਾਪ ਹੋਣ ਦਾ ਕੋਈ ਸੰਕੇਤ ਨਹੀਂ ਹੈ। ਰਾਜ ਵਿੱਚ ਮੰਗਲਵਾਰ ਨੂੰ 2,046 ਨਵੇਂ ਕੇਸ ਆਏ ਅਤੇ 287 ਮਰੀਜ਼ਾਂ ਦੀ ਰਿਕਵਰੀ ਹੋਈ। ਐਕਟਿਵ ਮਾਮਲਿਆਂ ਦੀ ਗਿਣਤੀ 21,693 ਹੈ।
- ਗੋਆ: ਗੋਆ ਕੈਬਨਿਟ ਨੇ ਕੋਵਿਡ-19 ਰੋਕਥਾਮ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ 1 ਨਵੰਬਰ ਤੋਂ ਰਾਜ ਵਿੱਚ ਕਸੀਨੋ ਨੂੰ ਮੁੜ ਖੋਲ੍ਹਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ। ਤੱਟਵਰਤੀ ਰਾਜ ਵਿੱਚ ਛੇ ਔਫ਼ਸ਼ੋਰ ਕਸੀਨੋ ਹਨ ਅਤੇ ਇੱਕ ਦਰਜਨ ਦੇ ਕਰੀਬ ਔਨਸ਼ੋਰ ਕਸੀਨੋ ਹਨ, ਜੋ ਕਿ ਕੋਵਿਡ-19 ਮਹਾਮਾਰੀ ਫੈਲਣ ਤੋਂ ਬਾਅਦ, ਇਸ ਸਾਲ ਦੇ ਮਾਰਚ ਮਹੀਨੇ ਤੋਂ ਬੰਦ ਹਨ। ਕਸੀਨੋ ਨੂੰ ਆਪਣੀ ਸਮਰੱਥਾ ਦੇ 50 ਫ਼ੀਸਦੀ ਨਾਲ ਕੰਮ ਕਰਨਾ ਪਵੇਗਾ ਅਤੇ ਰਾਜ ਦੇ ਗ੍ਰਹਿ ਵਿਭਾਗ ਦੁਆਰਾ ਨਿਰਧਾਰਤ ਸਾਰੀਆਂ ਮਾਨਕ ਸੰਚਾਲਨ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਪਏਗੀ।
- ਅਸਾਮ: ਅਸਾਮ ਵਿੱਚ ਕੋਵਿਡ-19 ਦੇ 403 ਨਵੇਂ ਕੇਸ ਸਾਹਮਣੇ ਆਏ ਅਤੇ ਕੱਲ 2443 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ ਵਧ ਕੇ 204789 ਹੋ ਗਏ ਹਨ, ਡਿਸਚਾਰਜ 191027, ਐਕਟਿਵ 12845 ਅਤੇ 914 ਮੌਤਾਂ ਹੋਈਆਂ ਹਨ।
- ਮਣੀਪੁਰ: ਮਣੀਪੁਰ ਵਿੱਚ ਕੋਵਿਡ-19 ਕਾਰਨ 6 ਹੋਰ ਮੌਤਾਂ ਹੋਣ ਨਾਲ, ਮੌਤਾਂ ਦੀ ਕੁੱਲ ਗਿਣਤੀ 150 ਤੱਕ ਪਹੁੰਚ ਗਈ ਹੈ। ਰਾਜ ਵਿੱਚ ਮੌਜੂਦਾ ਰਿਕਵਰੀ ਦੀ ਦਰ 75 ਫ਼ੀਸਦੀ ਹੈ।
- ਮੇਘਾਲਿਆ: ਮੇਘਾਲਿਆ ਵਿੱਚ ਕੁੱਲ ਐਕਟਿਵ ਕੇਸ 1411 ਹਨ ਅਤੇ ਕੁੱਲ ਰਿਕਵਰਡ ਕੇਸ 7643 ਹਨ।
- ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ 80 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕੁੱਲ ਕੇਸ 2607 ਤੱਕ ਪਹੁੰਚ ਗਏ ਹਨ। ਰਾਜ ਨੇ ਅੱਜ ਕੋਵਿਡ-19 ਕਾਰਨ ਪਹਿਲੀ ਮੌਤ ਹੋਇਆ ਹੈ।
- ਨਾਗਾਲੈਂਡ: ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ 14 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿਖਾਇਆ ਹੈ ਜਿਨ੍ਹਾਂ ਵਿੱਚ ਕੋਵਿਡ-19 ਦੀ ਮੌਤ ਦਰ 1% ਤੋਂ ਘੱਟ ਹੈ, ਨਾਗਾਲੈਂਡ ਇਨ੍ਹਾਂ ਵਿੱਚੋਂ ਇੱਕ ਹੈ।
ਫੈਕਟਚੈੱਕ
******
ਵਾਈਬੀ
(Release ID: 1668309)
Visitor Counter : 237