ਵਣਜ ਤੇ ਉਦਯੋਗ ਮੰਤਰਾਲਾ
ਪੇਟੈਂਟਸ (ਤਰਮੀਮ) ਨਿਯਮ 2020 — ਫਾਰਮ 27 ਭਰਨ ਅਤੇ ਤਰਜੀਹੀ ਦਸਤਾਵੇਜ਼ਾਂ ਦਾ ਪ੍ਰਮਾਣਿਤ ਅੰਗ੍ਰੇਜ਼ੀ ਅਨੁਵਾਦ ਦਾਖ਼ਲ ਕਰਨ ਸਬੰਧੀ ਲੋੜਾਂ ਨੂੰ ਸੁਚਾਰੂ ਰੂਪ ਦੇਣਾ
ਪੇਟੈਂਟੀ ਨੂੰ ਇੱਕ ਜਾਂ ਬਹੁ ਪੇਟੈਂਟਾਂ ਦੇ ਸਬੰਧ ਵਿੱਚ ਫਾਰਮ- 27 ਇੱਕ ਵਾਰ ਭਰਨ ਨਾਲ ਲਚਕ ਮਿਲੇਗੀ , ਇਹ ਬੋਝ ਘਟਾ ਕੇ ਪਾਲਣਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰੇਗਾ
ਅਧਿਕਾਰਤ ਏਜੰਟਸ ਪੇਟੈਂਟੀ ਦੀ ਜਗ੍ਹਾ ਤੇ ਫਾਰਮ -27 ਦਾਖ਼ਲ ਕਰ ਸਕਣਗੇ, ਇਹ ਨਵੀਨਤਾਕਾਰਾਂ ਨੂੰ ਵਧੇਰੇ “ਈਜ਼ ਆਫ ਡੂਈਂਗ ਬਿਜਨੇਸ” ਸਹੂਲਤ ਦੇਵੇਗਾ
ਫਾਰਮ- 27 ਭਰਨ ਲਈ ਪੇਟੈਂਟੀਸ ਨੂੰ ਮੌਜੂਦਾ ਤਿੰਨ ਮਹੀਨਿਆਂ ਦੀ ਬਜਾਏ ਛੇ ਮਹੀਨੇ ਮਿਲਣਗੇ
ਜੇਕਰ ਡਬਲਯੂ ਆਈ ਪੀ ਓ ਦੀ ਡਿਜੀਟਲ ਲਾਈਬ੍ਰੇਰੀ ਵਿੱਚ ਤਰਜੀਹੀ ਦਸਤਾਵੇਜ਼ ਉਪਲਬੱਧ ਹਨ ਤਾਂ ਅਰਜ਼ੀ ਕਰਤਾ ਨੂੰ ਭਾਰਤੀ ਪੇਟੈਂਟ ਦਫ਼ਤਰ ਵਿੱਚ ਉਹੀ ਦਾਖ਼ਲ ਕਰਨ ਦੀ ਲੋੜ ਨਹੀਂ ਹੋਵੇਗੀ
ਤਰਜੀਹੀ ਦਸਤਾਵੇਜ਼ਾਂ ਦਾ ਪ੍ਰਮਾਣਿਤ ਅਨੁਵਾਦ ਜਮ੍ਹਾਂ ਕਰਨ ਸਬੰਧੀ ਲੋੜਾਂ ਨੂੰ ਸੁਚਾਰੂ ਰੂਪ ਦੇਣਾ
Posted On:
28 OCT 2020 1:41PM by PIB Chandigarh
- ਹਾਈ ਕੋਰਟ ਦੇ 23—04—2018 ਜੋ ਰਿੱਟ ਪਟੀਸ਼ਨ ਨੰਬਰ ਡਬਲਯੂ ਪੀ ਸੀ 5090 2015 ਵਿੱਚ , ਸ਼ਮਨਾਦ ਬਸ਼ੀਰ ਵਰਸਿਸ ਯੂ ਓ ਆਈ ਅਤੇ ਹੋਰਨਾਂ ਭਾਈਵਾਲਾਂ ਦੇ ਸਬੰਧ ਵਿੱਚ ਹੁਕਮ ਜਾਰੀ ਕਰਨ ਦੇ ਸਿੱਟੇ ਵਜੋਂ ਭਾਰਤ ਵਿੱਚ ਪੇਟੈਂਟੇਡ ਖੋਜ ਨੂੰ ਵਪਾਰਕ ਪੈਮਾਨੇ ਸਬੰਧੀ (ਫਾਰਮ 27) ਦਾਖ਼ਲ ਕੀਤੇ ਬਿਆਨ ਸਬੰਧਤ ਲੋੜਾਂ ਨੂੰ ਸੁਚਾਰੂ ਰੂਪ ਦੇਣ ਲਈ ਵਿਚਾਰਿਆ ਗਿਆ ਸੀ ।
ਦਾ ਪੇਟੈਂਟਸ (ਤਰਮੀਮ) ਨਿਯਮ 2020 , ਜੋ 19 ਅਕਤੂਬਰ 2020 ਨੂੰ ਲਾਗੂ ਕੀਤੇ ਗਏ ਸਨ , ਨੂੰ ਹੋਰ ਸੁਚਾਰੂ ਬਣਾਉਣ ਲਈ ਫਾਰਮ 27 ਭਰਨ ਅਤੇ ਤਰਜੀਹੀ ਦਸਤਾਵੇਜ਼ਾਂ ਦੇ ਅੰਗ੍ਰੇਜ਼ੀ ਅਨੁਵਾਦ ਨੂੰ ਜਮ੍ਹਾਂ ਕਰਨ , ਜੋ ਅੰਗ੍ਰੇਜ਼ੀ ਭਾਸ਼ਾ ਵਿੱਚ ਨਹੀਂ ਹੈ , ਹੋਰ ਸੁਚਾਰੂ ਬਣਾਇਆ ਗਿਆ ਹੈ ।
ਫਾਰਮ — 27 ਅਤੇ ਨਿਯਮ 131 (2) ਦੇ ਰੈਫਰੈਂਸ ਵਿੱਚ ਮੁੱਖ ਪਰਿਵਰਤਣ ਹੇਠਾਂ ਦਿੱਤੇ ਗਏ ਹਨ :—
1. ਪੇਟੈਂਟੀ ਨੂੰ ਇੱਕ ਜਾਂ ਬਹੁਤੇ ਪੇਟੈਂਟਸ ਦੇ ਸਬੰਧ ਵਿੱਚ ਇੱਕੋ ਫਾਰਮ 27 ਭਰਨ ਦੀ ਲਚਕ ਮਿਲੇਗੀ ।
2. ਜਿੱਥੇ ਇੱਕ ਪੇਟੈਂਟ ਦੋ ਜਾਂ ਜਿ਼ਆਦਾ ਵਿਅਕਤੀਆਂ ਨੂੰ ਦਿੱਤਾ ਗਿਆ ਹੈ , ਉਹ ਵਿਅਕਤੀ ਸਾਂਝਾ ਫਾਰਮ ਭਰ ਸਕਦੇ ਹਨ ।
3. ਪੇਟੈਂਟੀ ਨੂੰ “ਲੱਗਭਗ ਮਾਲੀਆ / ਇਕੱਠੀ ਹੋਈ ਕੀਮਤ” ਮੁਹੱਈਆ ਕਰਨ ਦੀ ਲੋੜ ਹੋਵੇਗੀ ।
4. ਪੇਟੈਂਟੀਸ ਦੀ ਜਗ੍ਹਾ ਅਧਿਕਾਰਤ ਏਜੰਟਸ ਫਾਰਮ 27 ਜਮ੍ਹਾਂ ਕਰਨ ਦੇ ਯੋਗ ਹੋਣਗੇ ।
5. ਵਿੱਤੀ ਸਾਲ ਖ਼ਤਮ ਹੋਣ ਤੋਂ ਬਾਅਦ ਫਾਰਮ 27 ਭਰਨ ਲਈ ਪੇਟੈਂਟੀਸ ਨੂੰ ਮੌਜੂਦਾ ਤਿੰਨ ਮਹੀਨੇ ਦੀ ਬਜਾਏ ਛੇ ਮਹੀਨੇ ਮਿਲਣਗੇ ।
6. ਪੇਟੈਂਟੀ ਨੂੰ ਵਿੱਤੀ ਸਾਲ ਦੇ ਇੱਕ ਹਿੱਸੇ ਜਾਂ ਮਾਮੂਲੀ ਹਿੱਸੇ ਦੇ ਸਬੰਧ ਵਿੱਚ ਫਾਰਮ 27 ਦੇਣ ਦੀ ਲੋੜ ਨਹੀਂ ਹੋਵੇਗੀ ।
7. ਇੱਕ ਪਾਸੇ ਜਿੱਥੇ ਪੇਟੈਂਟੀਸ ਵੱਲੋਂ ਫਾਰਮ 27 ਦੀਆਂ ਲੋੜਾਂ ਅਨੁਸਾਰ ਜਾਣਕਾਰੀ ਦੇਣ ਨੂੰ ਆਸਾਨ ਬਣਾਇਆ ਗਿਆ ਹੈ , ਉੱਥੇ ਇਹ ਵੀ ਧਿਆਨ ਵਿੱਚ ਰੱਖਣਾ ਬਣਦਾ ਹੈ ਕਿ ਪੇਟੈਂਟਸ ਐਕਟ 1970 ਦੇ ਸੈਕਸ਼ਨ 146 (1) ਕੰਟਰੋਲਰ ਨੂੰ ਪੇਟੈਂਟੀ ਤੋਂ ਜਾਣਕਾਰੀ ਲੈਣ ਲਈ ਸ਼ਕਤੀ ਦੇਂਦਾ ਹੈ , ਜੋ ਉਹ ਠੀਕ ਸਮਝੇ ।
ਨਿਯਮ 21 ਦੇ ਸਬੰਧ ਵਿੱਚ ਮੁੱਖ ਪਰਿਵਰਤਣ ਹੇਠ ਲਿਖੇ ਹਨ :—
1. ਜੇਕਰ ਤਰਜੀਹੀ ਦਸਤਾਵੇਜ਼ ਡਬਲਯੂ ਆਈ ਪੀ ਓ ਦੇ ਡੀਜ਼ੀਟਲ ਲਾਈਬ੍ਰੇਰੀ ਵਿੱਚ ਉਪਲਬੱਧ ਹੈ ਤਾਂ ਅਰਜ਼ੀਕਰਤਾ ਨੂੰ ਉਹ ਹੀ ਭਾਰਤੀ ਪੇਟੈਂਟ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੋਵੇਗੀ ।
2. ਅਰਜ਼ੀਕਰਤਾ ਨੂੰ ਤਰਜੀਹੀ ਦਸਤਾਵੇਜ਼ੀ ਦਾ ਪ੍ਰਮਾਣਿਤ ਅੰਗ੍ਰੇਜ਼ੀ ਅਨੁਵਾਦ ਉਸ ਸੂਰਤ ਵਿੱਚ ਜਮ੍ਹਾਂ ਕਰਨਾ ਹੋਵੇਗਾ , ਜਿੱਥੇ ਤਰਜੀਹੀ ਦਾਅਵੇ ਦੀ ਵਿਧਾਨਕਤਾ ਖੋਜ ਦੇ ਪੇਟੈਂਟ ਯੋਗ ਹੋਣ ਜਾਂ ਨਾ ਹੋਣ ਦੇ ਸਬੰਧ ਵਿੱਚ ਫੈਸਲਾ ਲੈਣ ਵੇਲੇ ਢੁੱਕਵਾਂ ਹੈ ।
ਇਹ ਪਰਿਵਰਤਨ ਭਾਰਤ ਵਿੱਚ ਕਮਰਸਿ਼ਅਲ ਪੈਮਾਨੇ ਤੇ (ਫਾਰਮ 27) ਪੇਟੈਂਟੇਡ ਖੋਜ ਦੇ ਕੰਮਕਾਜ ਸਬੰਧੀ ਬਿਆਨ ਦੇਣ ਅਤੇ ਤਰਜੀਹੀ ਦਸਤਾਵੇਜ਼ਾਂ ਦੇ ਪ੍ਰਮਾਣਿਤ ਅੰਗ੍ਰੇਜ਼ੀ ਅਨੁਵਾਦ ਨੂੰ ਜਮ੍ਹਾਂ ਕਰਨ ਦੀਆਂ ਲੋੜਾਂ ਨੂੰ ਸੁਚਾਰੂ ਬਣਾਉਣਗੇ ।
ਵਾਈ ਬੀ / ਏ ਪੀ
(Release ID: 1668170)
Visitor Counter : 258