ਪ੍ਰਧਾਨ ਮੰਤਰੀ ਦਫਤਰ

ਸਤਰਕਤਾ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਨੈਸ਼ਨਲ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੇ ਉਦਘਾਟਨੀ ਭਾਸ਼ਣ ਦਾ ਮੂਲ-ਪਾਠ

Posted On: 27 OCT 2020 6:41PM by PIB Chandigarh

ਨਮਸਕਾਰ!

 

ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀਮਾਨ ਡਾ. ਜਿਤੇਂਦਰ ਸਿੰਘ ਜੀ, CVC, RBI ਦੇ ਮੈਂਬਰਗਣਭਾਰਤ ਸਰਕਾਰ ਦੇ ਸਕੱਤਰ ਸਾਹਿਬਾਨ, CBI ਦੇ ਅਧਿਕਾਰੀਗਣ, ਰਾਜਾਂ ਦੇ ਮੁੱਖ ਸਕੱਤਰ, ਰਾਜ CID ਟੀਮਾਂ ਦੇ ਮੁਖੀਆ, ਬੈਂਕਾਂ ਦੇ ਸੀਨੀਅਰ ਪ੍ਰਬੰਧਕਗਣ, ਅਤੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਸਾਰੇ ਮਹਾਨੁਭਾਵ National Conference on Vigilance and Anti - Corruption ਦੇ ਆਯੋਜਨ ਦੇ ਲਈ CBI ਟੀਮ ਨੂੰ ਮੈਂ ਵਧਾਈ ਦਿੰਦਾ ਹਾਂ

 

ਅੱਜ ਤੋਂ vigilance awareness ਸਪਤਾਹ ਦੀ ਵੀ ਸ਼ੁਰੂਆਤ ਹੋ ਰਹੀ ਹੈ। ਕੁਝ ਹੀ ਦਿਨਾਂ ਵਿੱਚ ਦੇਸ਼ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਜਯੰਤੀ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਸਰਦਾਰ ਸਾਹਿਬ ਏਕ ਭਾਰਤ ਸ਼੍ਰੇਸ਼ਠ ਭਾਰਤਦੇ ਨਾਲ ਹੀ ਦੇਸ਼ ਦੇ administrative systems ਦੇ architect ਵੀ ਸਨ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਇੱਕ ਅਜਿਹੀ ਵਿਵਸਥਾ ਬਣਾਉਣ ਦਾ ਪ੍ਰਯਤਨ ਕੀਤਾ ਜੋ ਦੇਸ਼ ਦੇ ਆਮ ਮਾਨਵੀ ਲਈ ਹੋਵੇ, ਜਿਸ ਦੀਆਂ ਨੀਤੀਆਂ ਵਿੱਚ ਨੈਤਿਕਤਾ ਹੋਵੇ ਲੇਕਿਨ ਬਾਅਦ ਦੇ ਦਹਾਕਿਆਂ ਵਿੱਚ ਅਸੀਂ ਦੇਖਿਆ ਕਿ ਕੁਝ ਅਲੱਗ ਹੀ ਪਰਿਸਥਿਤੀਆਂ ਬਣੀਆਂ ਆਪ ਸਾਰਿਆਂ ਨੂੰ ਯਾਦ ਹੋਵੇਗਾ, ਹਜ਼ਾਰਾਂ ਕਰੋੜ ਦੇ ਘੁਟਾਲੇ, ਸ਼ੈੱਲ ਕੰਪਨੀਆਂ ਦਾ ਜਾਲ, ਟੈਕਸ harassment, ਟੈਕਸ ਚੋਰੀ, ਇਹ ਸਭ ਵਰ੍ਹਿਆਂ ਤੱਕ ਚਰਚਾ ਦੇ ਕੇਂਦਰ ਵਿੱਚ ਰਿਹਾ

 

ਸਾਥੀਓ, 2014 ਵਿੱਚ ਜਦੋਂ ਦੇਸ਼ ਨੇ ਇੱਕ ਵੱਡੇ ਪਰਿਵਰਤਨ ਦਾ ਫੈਸਲਾ ਲਿਆ, ਜਦੋਂ ਦੇਸ਼ ਇੱਕ ਨਵੀਂ ਦਿਸ਼ਾ ਵਿੱਚ ਅੱਗੇ ਵਧਿਆ, ਬਹੁਤ ਵੱਡਾ challenge ਸੀ ਇਸ ਮਾਹੌਲ ਨੂੰ ਬਦਲਣਾ  ਕੀ ਦੇਸ਼ ਇੰਝ ਹੀ ਚਲੇਗਾ, ਦੇਸ਼ ਵਿੱਚ ਇੰਝ ਹੀ ਹੁੰਦਾ ਰਹੇਗਾ, ਇਸ ਸੋਚ ਨੂੰ ਬਦਲਣਾ ਸਹੁੰ ਚੁੱਕਣ ਦੇ ਬਾਅਦ, ਇਸ ਸਰਕਾਰ ਦੇ ਪਹਿਲੇ 2-3 ਆਦੇਸ਼ਾਂ ਵਿੱਚ ਕਾਲ਼ੇਧਨ ਦੇ ਖ਼ਿਲਾਫ਼ ਕਮੇਟੀ ਬਣਾਉਣ ਦਾ ਵੀ ਫੈਸਲਾ ਸ਼ਾਮਲ ਸੀ ਸੁਪਰੀਮ ਕੋਰਟ ਦੇ ਕਹਿਣ ਦੇ ਬਾਵਜੂਦ ਇਸ ਕਮੇਟੀ ਦਾ ਗਠਨ ਲਟਕਿਆ ਹੋਇਆ ਸੀ ਇਸ ਫੈਸਲੇ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸਰਕਾਰ ਦੀ ਕਮਿਟਮੈਂਟ ਦਿਖਾ ਦਿੱਤੀ

 

ਬੀਤੇ ਵਰ੍ਹਿਆਂ ਵਿੱਚ ਦੇਸ਼ ਇਸੇ ਤਰ੍ਹਾਂ corruption ’ਤੇ zero tolerance ਦੀ approach ਦੇ ਨਾਲ ਅੱਗੇ ਵਧਿਆ ਹੈ। ਸਾਲ 2014 ਤੋਂ ਹੁਣ ਤੱਕ ਦੇਸ਼ ਦੀਆਂ ਪ੍ਰਸ਼ਾਸਨਿਕ ਵਿਵਸਥਾਵਾਂ ਵਿੱਚ, ਬੈਂਕਿੰਗ ਪ੍ਰਣਾਲੀ ਵਿੱਚ, ਹੈਲਥ ਸੈਕਟਰ ਵਿੱਚ, ਐਜ਼ੂਕੇਸ਼ਨ ਸੈਕਟਰ ਵਿੱਚ, ਲੇਬਰ, ਐਗਰੀਕਲਚਰ, ਹਰ ਸੈਕਟਰ ਵਿੱਚ ਰਿਫਾਰਮ ਹੋਏ ਇਹ ਪੂਰਾ ਦੌਰ ਵੱਡੇ ਸੁਧਾਰਾਂ ਦਾ ਰਿਹਾ ਇਨ੍ਹਾਂ ਸੁਧਾਰਾਂ ਨੂੰ ਆਧਾਰ ਬਣਾ ਕੇ ਅੱਜ ਭਾਰਤ, ਆਤਮਨਿਰਭਰ ਭਾਰਤ ਦੇ ਅਭਿਯਾਨ ਨੂੰ ਸਫ਼ਲ ਬਣਾਉਣ ਵਿੱਚ ਪੂਰੀ ਸ਼ਕਤੀ ਨਾਲ ਜੁਟਿਆ ਹੋਇਆ ਹੈ।

 

ਸਾਡਾ ਟੀਚਾ ਹੈ ਕਿ ਅਸੀਂ ਭਾਰਤ ਨੂੰ ਦੁਨੀਆ ਦੇ ਪਹਿਲੀ ਕਤਾਰ ਵਾਲੇ ਦੇਸ਼ਾਂ ਵਿੱਚ ਲੈ ਕੇ ਜਾਈਏ ਲੇਕਿਨ ਸਾਥੀਓ, ਵਿਕਾਸ ਦੇ ਲਈ ਜ਼ਰੂਰੀ ਹੈ ਕਿ ਸਾਡੀਆਂ ਜੋ ਪ੍ਰਸ਼ਾਸਨਿਕ ਵਿਵਸਥਾਵਾਂ ਹਨ ਉਹ transparent ਹੋਣ, responsible ਹੋਣ, accountable ਹੋਣ, ਜਨਤਾ ਪ੍ਰਤੀ ਜਵਾਬਦੇਹ ਹੋਣ ਇਨ੍ਹਾਂ ਸਾਰੀਆਂ ਵਿਵਸਥਾਵਾਂ ਦਾ ਸਭ ਤੋਂ ਵੱਡਾ ਦੁਸ਼ਮਣ ਭ੍ਰਿਸ਼ਟਾਚਾਰ ਹੈ।  ਭ੍ਰਿਸ਼ਟਾਚਾਰ ਕੇਵਲ ਕੁਝ ਰੁਪਇਆਂ ਦੀ ਹੀ ਗੱਲ ਨਹੀਂ ਹੁੰਦੀ

 

ਇੱਕ ਤਰਫ਼, ਭ੍ਰਿਸ਼ਟਾਚਾਰ ਨਾਲ ਦੇਸ਼ ਦੇ ਵਿਕਾਸ ਨੂੰ ਠੇਸ ਪਹੁੰਚਦੀ ਹੈ ਤਾਂ ਨਾਲ ਹੀ ਭ੍ਰਿਸ਼ਟਾਚਾਰਸਮਾਜਿਕ ਸੰਤੁਲਨ ਨੂੰ ਤਹਿਸ-ਨਹਿਸ ਕਰ ਦਿੰਦਾ ਹੈ। ਅਤੇ ਸਭ ਤੋਂ ਅਹਿਮ, ਦੇਸ਼ ਦੀ ਵਿਵਸਥਾ ਤੇ ਜੋ ਭਰੋਸਾ ਹੋਣਾ ਚਾਹੀਦਾ ਹੈ, ਇੱਕ ਆਪਣੇਪਨ ਦਾ ਜੋ ਭਾਵ ਹੋਣਾ ਚਾਹੀਦਾ ਹੈ, ਭ੍ਰਿਸ਼ਟਾਚਾਰ ਉਸ ਭਰੋਸੇ ਤੇ ਹਮਲਾ ਕਰਦਾ ਹੈ। ਅਤੇ ਇਸ ਲਈ, ਭ੍ਰਿਸ਼ਟਾਚਾਰ ਦਾ ਡਟ ਕੇ ਮੁਕਾਬਲਾ ਕਰਨਾ ਸਿਰਫ਼ ਇੱਕ ਏਜੰਸੀ ਜਾਂ ਸੰਸਥਾ ਦੀ ਜ਼ਿੰਮੇਵਾਰੀ ਨਹੀਂ ਬਲਕਿ ਇਸ ਨਾਲ ਨਜਿੱਠਣਾ ਇੱਕ collective responsibility ਹੈ।

 

ਸਾਥੀਓ, ਇਸ ਕਾਨਫਰੰਸ ਵਿੱਚ ਸੀਬੀਆਈ ਦੇ ਨਾਲ-ਨਾਲ ਹੋਰ ਏਜੰਸੀਆਂ ਵੀ ਹਿੱਸਾ ਲੈ ਰਹੀਆਂ ਹਨ।  ਇੱਕ ਤਰ੍ਹਾਂ ਨਾਲ ਇਨ੍ਹਾਂ ਤਿੰਨ ਦਿਨਾਂ ਤੱਕ ਲਗਭਗ ਉਹ ਸਾਰੀਆਂ ਏਜੰਸੀਆਂ ਇੱਕ ਪਲੈਟਫ਼ਾਰਮ ਤੇ ਰਹਿਣਗੀਆਂ ਜਿਨ੍ਹਾਂ ਦੀ ਸਤਰਕ ਭਾਰਤ ਸਮ੍ਰਿੱਧ ਭਾਰਤਵਿੱਚ ਬਹੁਤ ਵੱਡੀ ਭੂਮਿਕਾ ਹੈ। ਇਹ ਤਿੰਨ ਦਿਨ ਸਾਡੇ ਲਈ ਇੱਕ ਅਵਸਰ ਦੀ ਤਰ੍ਹਾਂ ਹਨ ਕਿਉਂਕਿ corruption ਆਪਣੇ ਆਪ ਵਿੱਚ ਇੱਕ stand-alone challenge ਨਹੀਂ ਹੈ। ਜਦੋਂ ਦੇਸ਼ ਦਾ ਪ੍ਰਸ਼ਨ ਆਉਂਦਾ ਹੈ ਤਾਂ vigilance ਦਾ ਦਾਇਰਾ ਬਹੁਤ ਵਿਆਪਕ ਹੁੰਦਾ ਹੈ। corruption ਹੋਵੇ, economic offences ਹੋਣ,  drugs ਦਾ ਨੈੱਟਵਰਕ ਹੋਵੇ, money laundering ਹੋਵੇ, ਜਾਂ ਫਿਰ terrorism, terror funding ਹੋਵੇ, ਕਈ ਵਾਰ ਦੇਖਿਆ ਗਿਆ ਹੈ ਕਿ ਇਹ ਸਭ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ

 

ਇਸ ਲਈ, ਸਾਨੂੰ corruption ਦੇ ਖ਼ਿਲਾਫ਼ systemic checks, effective audits ਅਤੇ capacity building  and training ਦਾ ਕੰਮ ਮਿਲ ਕੇ, ਇੱਕ ਹੋਲਿਸਟਿਕ ਅਪ੍ਰੋਚ ਦੇ ਨਾਲ ਕਰਨਾ ਹੋਵੇਗਾ  ਸਾਰੀਆਂ ਏਜੰਸੀਆਂ ਦੇ ਦਰਮਿਆਨ ਇੱਕ synergy, ਇੱਕ cooperative spirit ਅੱਜ ਸਮੇਂ ਦੀ ਮੰਗ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਇਹ ਕਾਨਫਰੰਸ ਇਸ ਦੇ ਲਈ ਇੱਕ effective platform ਬਣ ਕੇ ਉੱਭਰੇਗੀ ਅਤੇ ਸਤਰਕ ਭਾਰਤ, ਸਮ੍ਰਿੱਧ ਭਾਰਤਦੇ ਨਵੇਂ ਮਾਰਗ ਵੀ ਸੁਝਾਏਗੀ

 

ਸਾਥੀਓ, 2016 ਵਿੱਚ vigilance awareness ਦੇ program ਵਿੱਚ ਮੈਂ ਕਿਹਾ ਸੀ ਕਿ ਗ਼ਰੀਬੀ ਨਾਲ ਲੜ ਰਹੇ ਸਾਡੇ ਦੇਸ਼ ਵਿੱਚ corruption ਲਈ ਰੱਤੀ ਭਰ ਵੀ ਸਥਾਨ ਨਹੀਂ ਹੈ। ਕਰਪਸ਼ਨ ਦਾ ਸਭ ਤੋਂ ਜ਼ਿਆਦਾ ਨੁਕਸਾਨ ਅਗਰ ਕੋਈ ਉਠਾਉਂਦਾ ਹੈ ਤਾਂ ਉਹ ਦੇਸ਼ ਦਾ ਗ਼ਰੀਬ ਹੀ ਉਠਾਉਂਦਾ ਹੈ।  ਇਮਾਨਦਾਰ ਵਿਅਕਤੀ ਨੂੰ ਪਰੇਸ਼ਾਨੀ ਆਉਂਦੀ ਹੈ। ਤੁਸੀਂ ਦੇਖਿਆ ਹੈ ਕਿ ਦਹਾਕਿਆਂ ਤੋਂ ਸਾਡੇ ਇੱਥੇ ਜੋ ਸਥਿਤੀਆਂ ਬਣੀਆਂ ਹੋਈਆਂ ਸਨ, ਉਸ ਵਿੱਚ ਗ਼ਰੀਬ ਨੂੰ ਉਸ ਦੇ ਹੱਕ ਦਾ ਨਹੀਂ ਮਿਲਦਾ ਸੀ।

 

ਪਹਿਲਾਂ ਦੀਆਂ ਪਰਿਸਥਿਤੀਆਂ ਕੁਝ ਹੋਰ ਸਨ, ਪਰ ਹੁਣ ਆਪ ਦੇਖ ਰਹੇ ਹੋ ਕਿ DBT ਦੇ ਮਾਧਿਅਮ ਨਾਲ ਗ਼ਰੀਬਾਂ ਨੂੰ ਮਿਲਣ ਵਾਲਾ ਲਾਭ ਸ਼ਤ-ਪ੍ਰਤੀਸ਼ਤ ਗ਼ਰੀਬਾਂ ਤੱਕ ਸਿੱਧੇ ਪਹੁੰਚ ਰਿਹਾ ਹੈ, ਉਨ੍ਹਾਂ ਦੇ  ਬੈਂਕ ਖਾਤੇ ਵਿੱਚ ਪਹੁੰਚ ਰਿਹਾ ਹੈ। ਇਕੱਲੇ DBT ਦੀ ਵਜ੍ਹਾ ਨਾਲ 1 ਲੱਖ 70 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਗਲਤ ਹੱਥਾਂ ਵਿੱਚ ਜਾਣ ਤੋਂ ਬਚ ਰਹੇ ਹਨ ਅੱਜ ਇਹ ਗਰਵ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਹਜ਼ਾਰਾਂ ਕਰੋੜ ਦੇ ਘੁਟਾਲਿਆਂ ਵਾਲੇ ਉਸ ਦੌਰ ਨੂੰ ਦੇਸ਼ ਪਿੱਛੇ ਛੱਡ ਚੁੱਕਿਆ ਹੈ। ਅੱਜ ਸਾਨੂੰ ਤਸੱਲੀ ਹੈ ਕਿ ਦੇਸ਼ ਦੇ institutions ਵਿੱਚ ਆਮ-ਜਨ ਦਾ ਭਰੋਸਾ ਫਿਰ ਤੋਂ ਵਧਿਆ ਹੈ, ਇੱਕ positivity create ਹੋਈ ਹੈ

 

ਸਾਥੀਓ,  ਸਰਕਾਰ ਦਾ ਇਸ ਗੱਲ ਤੇ ਬਹੁਤ ਜ਼ਿਆਦਾ ਜ਼ੋਰ ਹੈ ਕਿ ਨਾ ਹੀ ਸਰਕਾਰ ਦਾ ਦਬਾਅ ਹੋਵੇ ਅਤੇ ਨਾ ਹੀ ਸਰਕਾਰ ਦਾ ਅਭਾਵ।  ਸਰਕਾਰ ਦੀ ਜਿੱਥੇ ਜਿੰਨੀ ਜ਼ਰੂਰਤ ਹੈ,  ਓਨੀ ਹੀ ਹੋਣੀ ਚਾਹੀਦੀ ਹੈ।  ਲੋਕ ਸਰਕਾਰ ਦਾ ਦਬਾਅ ਵੀ ਮਹਿਸੂਸ ਨਾ ਕਰਨ ਅਤੇ ਉਨ੍ਹਾਂ ਨੂੰ ਸਰਕਾਰ ਦਾ ਅਭਾਵ ਵੀ ਮਹਿਸੂਸ ਨਾ ਹੋਵੇ  ਇਸ ਲਈ ਬੀਤੇ ਵਰ੍ਹਿਆਂ ਵਿੱਚ ਡੇਢ  ਹਜ਼ਾਰ ਤੋਂ ਜ਼ਿਆਦਾ ਕਾਨੂੰਨ ਖਤਮ ਕੀਤੇ ਗਏ ਹਨ,  ਅਨੇਕਾਂ ਨਿਯਮਾਂ ਨੂੰ ਸਰਲ ਕੀਤਾ ਗਿਆ ਹੈ  ਪੈਂਸ਼ਨ ਹੋਵੇ,  ਸਕਾਲਰਸ਼ਿਪ ਹੋਵੇ,  ਪਾਣੀ ਦਾ ਬਿਲ ਭਰਨਾ ਹੋਵੇ,  ਬਿਜਲੀ ਦਾ ਬਿਲ ਜਮ੍ਹਾਂ ਕਰਵਾਉਣਾ ਹੋਵੇ,  ਬੈਂਕ ਤੋਂ ਕਰਜ਼ਾ ਲੈਣਾ ਹੋਵੇ,  ਪਾਸਪੋਰਟ ਬਣਵਾਉਣਾ ਹੋਵੇ,  ਲਾਇਸੈਂਸ ਬਣਵਾਉਣਾ ਹੋਵੇ,  ਕਿਸੇ ਤਰ੍ਹਾਂ ਦੀ ਸਰਕਾਰੀ ਮਦਦ ਹੋਵੇ,  ਕੋਈ ਨਵੀਂ ਕੰਪਨੀ ਖੋਲ੍ਹਣੀ ਹੋਵੇ,  ਹੁਣ ਉਸ ਨੂੰ ਦੂਸਰਿਆਂ  ਦੇ ਪਾਸ ਚੱਕਰ ਨਹੀਂ ਲਗਾਉਣਾ ਪੈਂਦਾਘੰਟਿਆਂ ਤੱਕ ਲੰਬੀਆਂ-ਲੰਬੀਆਂ ਲਾਈਨਾਂ ਵਿੱਚ ਨਹੀਂ ਲਗਣਾ ਪੈਂਦਾ  ਹੁਣ ਇਹੀ ਕੰਮ ਕਰਨ ਲਈ ਉਸ ਦੇ ਪਾਸ ਡਿਜੀਟਲ ਵਿਕਲਪ ਮੌਜੂਦ ਹਨ।

 

ਸਾਥੀਓ,  ਸਾਡੇ ਇੱਥੇ ਕਹਿੰਦੇ ਹਨ -  'प्रक्षालनाद्धि पंकस्य दूरात् स्पर्शनम् वरम्'ਅਰਥਾਤ,  ਗੰਦਗੀ ਲਗ ਜਾਵੇ ਫਿਰ ਉਸ ਨੂੰ ਸਾਫ਼ ਕਰੋ,  ਇਸ ਤੋਂ ਚੰਗਾ ਹੈ ਕਿ ਗੰਦਗੀ ਲਗਣ ਹੀ ਨਾ ਦਿਓ  Punitive vigilance ਤੋਂ ਬਿਹਤਰ ਹੈ ਕਿ preventive vigilance ‘ਤੇ ਕੰਮ ਕੀਤਾ ਜਾਵੇ  ਜਿਨ੍ਹਾਂ ਪਰਿਸਥਿਤੀਆਂ ਦੀ ਵਜ੍ਹਾ ਨਾਲ ਭ੍ਰਿਸ਼ਟਾਚਾਰ ਪਣਪਦਾ ਹੈ,  ਉਨ੍ਹਾਂ ਤੇ ਪ੍ਰਹਾਰ ਜ਼ਰੂਰੀ ਹੈ  ਅਸੀਂ ਸਭ ਜਾਣਦੇ ਹਾਂ ਇੱਕ ਦੌਰ ਵਿੱਚ ਉੱਚੇ ਪਦਾਂ ਤੇ ਟ੍ਰਾਂਸਫਰ ਪੋਸਟਿੰਗ ਦਾ ਕਿੰਨਾ ਬੜਾ ਖੇਲ ਹੁੰਦਾ ਸੀ।  ਇੱਕ ਅਲੱਗ ਹੀ industry ਚਲਦੀ ਸੀ

 

ਸਾਥੀਓ,  ਕੌਟਿਲਯ ਨੇ ਕਿਹਾ ਸੀ -  न भक्षयन्ति ये त्वर्थान् न्यायतो वर्धयन्ति च। नित्याधिकाराः कार्यास्ते राज्ञः प्रियहिते रताः॥  ਯਾਨੀ,  ਜੋ ਸ਼ਾਸਕੀ ਪੈਸਾ ਨਹੀਂ ਹੜੱਪਦੇ ਬਲਕਿ ਉਚਿਤ ਵਿਧੀ ਨਾਲ ਉਸ ਦਾ ਵਾਧਾ ਕਰਦੇ ਹਨ,  ਰਾਜ ਹਿਤ ਵਿੱਚ ਲਗੇ ਰਹਿਣ ਵਾਲੇ ਅਜਿਹੇ ਰਾਜਕਰਮੀਆਂ ਨੂੰ ਮਹੱਤਵਪੂਰਨ ਪਦਾਂ ਤੇ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ  ਲੇਕਿਨ ਕੁਝ ਸਾਲ ਪਹਿਲਾਂ ਇਹ ਗੱਲ ਇੱਕ ਤਰ੍ਹਾਂ ਨਾਲ ਭੁਲਾ ਦਿੱਤੀ ਗਈ ਸੀ  ਇਸ ਦਾ ਬਹੁਤ ਵੱਡਾ ਨੁਕਸਾਨ ਵੀ ਦੇਸ਼ ਨੇ ਦੇਖਿਆ ਹੈ  ਇਸ ਸਥਿਤੀ ਨੂੰ ਬਦਲਣ ਲਈ ਵੀ ਸਰਕਾਰ ਨੇ ਇੱਛਾ ਸ਼ਕਤੀ ਦਿਖਾਈ ਹੈ,  ਅਨੇਕ ਨੀਤੀਗਤ ਫ਼ੈਸਲੇ ਲਏ ਹਨ  ਹੁਣ ਉੱਚੇ ਪਦਾਂ ਤੇ ਨਿਯੁਕਤੀਆਂ ਵਿੱਚ ਸਿਫਾਰਿਸ਼ਾਂ ਦਾ,  ਇੱਥੇ- ਉੱਥੇ ਤੋਂ ਦਬਾਅ ਬਣਾਉਣ ਦਾ ਦੌਰ ਸਮਾਪਤ ਹੋ ਗਿਆ ਹੈ  ਗਰੁੱਪ B ਅਤੇ ਗਰੁੱਪ C ਵਿੱਚ,  ਜਿਵੇਂ ਹੁਣੇ ਡਾ.  ਜਿਤੇਂਦਰ ਸਿੰਘ  ਨੇ ਦੱਸਿਆ ਹੈ ਕਿ ਨੌਕਰੀਆਂ ਲਈ interview ਦੀ ਲਾਜ਼ਮੀਅਤ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ  ਯਾਨੀ ਜਦੋਂ ਗੁੰਜਾਇਸ਼ ਖਤਮ ਹੋ ਗਈ ਤਾਂ ਕਈ ਤਰ੍ਹਾਂ  ਦੇ ਖੇਲ ਵੀ ਖਤਮ ਹੋ ਗਏ।  ਬੈਂਕ ਬੋਰਡ ਬਿਊਰੋ  ਦੇ ਗਠਨ  ਦੇ ਨਾਲ ਹੀ ਬੈਂਕਾਂ ਵਿੱਚ ਸੀਨੀਅਰ ਪਦਾਂ ਤੇ ਨਿਯੁਕਤੀਆਂ ਵਿੱਚ ਵੀ ਪਾਰਦਸ਼ਤਾ ਸੁਨਿਸ਼ਚਿਤ ਕੀਤੀ ਗਈ ਹੈ

 

ਸਾਥੀਓ,  ਦੇਸ਼  ਦੇ vigilance system ਨੂੰ ਮਜਬੂਤ ਕਰਨ ਲਈ ਵੀ ਕਈ ਕਾਨੂੰਨੀ ਸੁਧਾਰ ਕੀਤੇ ਗਏ,  ਨਵੇਂ ਕਾਨੂੰਨ ਲਿਆਂਦੇ ਗਏ ਹਨ  Black money ਅਤੇ ਬੇਨਾਮੀ ਸੰਪਤੀਆਂ ਤੇ ਦੇਸ਼ ਨੇ ਜੋ ਕਾਨੂੰਨ ਬਣਾਏ ਹਨ,  ਜੋ ਕਦਮ  ਉਠਾਏ ਹਨ,  ਅੱਜ ਉਨ੍ਹਾਂ ਦਾ ਉਦਾਹਰਣ ਦੁਨੀਆ  ਦੇ ਹੋਰ ਦੇਸ਼ਾਂ ਵਿੱਚ ਦਿੱਤਾ ਜਾ ਰਿਹਾ ਹੈ। Fugitive economic offenders act  ਦੇ ਮਾਧਿਅਮ ਨਾਲ ਭ੍ਰਿਸ਼ਟਾਚਾਰੀਆਂ ਤੇ ਕਾਰਵਾਈ ਵਿੱਚ ਬਹੁਤ ਮਦਦ ਮਿਲੀ ਹੈ  ਅੱਜ ਭਾਰਤ ਦੁਨੀਆ  ਦੇ ਉਨ੍ਹਾਂ ਗਿਣੇ ਚੁਣੇ ਦੇਸ਼ਾਂ ਵਿੱਚ ਹੈ ਜਿੱਥੇ face - less tax assessment ਦੀ ਵਿਵਸਥਾ ਲਾਗੂ ਕੀਤੀ ਜਾ ਚੁੱਕੀ ਹੈ।  ਅੱਜ ਭਾਰਤ ਦੁਨੀਆ  ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜਿੱਥੇ ਭ੍ਰਿਸ਼ਟਾਚਾਰ ਰੋਕਣ ਲਈ technology ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ ਹੈ  ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ ਕਿ ਵਿਜੀਲੈਂਸ ਨਾਲ ਜੁੜੀਆਂ ਏਜੰਸੀਆਂ ਨੂੰ ਬਿਹਤਰ ਟੈਕਨੋਲੋਜੀ ਉਪਲੱਬਧ ਕਰਵਾਈ ਜਾਵੇ,  capacity building ਹੋਵੇ,  ਉਨ੍ਹਾਂ  ਦੇ  ਪਾਸ latest infrastructure ਅਤੇ equipments ਹੋਣ ਤਾਕਿ ਉਹ ਹੋਰ ਪ੍ਰਭਾਵੀ ਰੂਪ ਨਾਲ ਕੰਮ ਕਰ ਸਕਣ,  ਨਤੀਜੇ  ਦੇ ਸਕਣ

 

ਸਾਥੀਓ,  ਇਨ੍ਹਾਂ ਕੋਸ਼ਿਸ਼ਾਂ ਦੇ ਦਰਮਿਆਨ,  ਸਾਨੂੰ ਇਹ ਵੀ ਯਾਦ ਰੱਖਣਾ ਹੈ,  ਭ੍ਰਿਸ਼ਟਾਚਾਰ  ਦੇ ਖ਼ਿਲਾਫ਼ ਅਭਿਯਾਨ ਇੱਕ ਦਿਨ ਜਾਂ ਸਿਰਫ ਇੱਕ ਹਫ਼ਤੇ ਦੀ ਜੰਗ ਨਹੀਂ ਹੈ  ਇਸ ਸੰਦਰਭ ਵਿੱਚ,  ਅੱਜ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਵੱਡੀ ਚੁਣੌਤੀ ਦਾ ਜ਼ਿਕਰ ਕਰਨ ਜਾ ਰਿਹਾ ਹਾਂ  ਇਹ ਚੁਣੌਤੀ ਬੀਤੇ ਦਹਾਕਿਆਂ ਵਿੱਚ ਹੌਲ਼ੀ-ਹੌਲ਼ੀ ਵਧਦੇ ਹੋਏ ਹੁਣ ਦੇਸ਼  ਦੇ ਸਾਹਮਣੇ ਇੱਕ ਵਿਕਰਾਲ ਰੂਪ ਲੈ ਚੁੱਕੀ ਹੈ।  ਇਹ ਚੁਣੌਤੀ ਹੈ-ਭ੍ਰਿਸ਼ਟਾਚਾਰ ਦਾ ਵੰਸ਼ਵਾਦ ਯਾਨੀ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਵਿੱਚ ਟ੍ਰਾਂਸਫਰ ਹੋਇਆ ਭ੍ਰਿਸ਼ਟਾਚਾਰ।

 

ਸਾਥੀਓ,  ਬੀਤੇ ਦਹਾਕਿਆਂ ਵਿੱਚ ਅਸੀਂ ਦੇਖਿਆ ਹੈ ਕਿ ਜਦੋਂ ਭ੍ਰਿਸ਼ਟਾਚਾਰ ਕਰਨ ਵਾਲੀ ਇੱਕ ਪੀੜ੍ਹੀ ਨੂੰ ਠੀਕ ਸਜਾ ਨਹੀਂ ਮਿਲਦੀ,  ਤਾਂ ਦੂਸਰੀ ਪੀੜ੍ਹੀ ਹੋਰ ਜ਼ਿਆਦਾ ਤਾਕਤ  ਦੇ ਨਾਲ ਭ੍ਰਿਸ਼ਟਾਚਾਰ ਕਰਦੀ ਹੈ  ਉਸ ਨੂੰ ਦਿਖਦਾ ਹੈ ਕਿ ਜਦੋਂ ਘਰ ਵਿੱਚ ਹੀ ਕਰੋੜਾਂ ਰੁਪਏ ਕਾਲਾਧਨ ਕਮਾਉਣ ਵਾਲੇ ਦਾ ਕੁਝ ਨਹੀਂ ਹੋਇਆ ਜਾਂ ਫਿਰ ਬਹੁਤ ਥੋੜ੍ਹੀ ਜਿਹੀ ਸਜਾ ਪਾਕੇ ਉਹ ਛੁਟ ਗਿਆ,  ਤਾਂ ਉਸ ਦਾ ਹੌਸਲਾ ਹੋਰ ਵੱਧ ਜਾਂਦਾ ਹੈ  ਇਸ ਵਜ੍ਹਾ ਨਾਲ ਕਈ ਰਾਜਾਂ ਵਿੱਚ ਤਾਂ ਇਹ ਰਾਜਨੀਤਕ ਪਰੰਪਰਾ ਦਾ ਹਿੱਸਾ ਬਣ ਗਿਆ ਹੈ।  ਪੀੜ੍ਹੀ ਦਰ ਪੀੜ੍ਹੀ ਚਲਣ ਵਾਲਾ ਭ੍ਰਿਸ਼ਟਾਚਾਰ,  ਭ੍ਰਿਸ਼ਟਾਚਾਰ ਦਾ ਇਹ ਵੰਸ਼ਵਾਦ,  ਦੇਸ਼ ਨੂੰ ਦੀਮਕ ਦੀ ਤਰ੍ਹਾਂ ਖੋਖਲਾ ਕਰ ਸਕਦਾ ਹੈ।

 

ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਇੱਕ ਵੀ ਕੇਸ ਵਿੱਚ ਢਿਲਾਈ,  ਸਿਰਫ ਉਸੇ ਕੇਸ ਤੱਕ ਸੀਮਿਤ ਨਹੀਂ ਰਹਿੰਦੀ,  ਉਹ ਇੱਕ ਚੇਨ ਬਣਾਉਂਦੀ ਹੈ,  ਨੀਂਹ ਬਣਾਉਂਦੀ ਹੈ,  ਭਵਿੱਖ  ਦੇ ਭ੍ਰਿਸ਼ਟਾਚਾਰ  ਦੇ ਲਈ,  ਭਵਿੱਖ  ਦੇ ਘੁਟਾਲਿਆਂ  ਦੇ ਲਈ  ਜਦੋਂ ਉਚਿਤ ਕਾਰਵਾਈ ਨਹੀਂ ਹੁੰਦੀ ਤਾਂ ਸਮਾਜ ਵਿੱਚ,  ਮੀਡੀਆ ਵਿੱਚ,  ਇਸ ਨੂੰ ਅਪਰਾਧ ਦਾ ਦਰਜਾ ਮਿਲਣਾ ਘੱਟ ਹੋ ਜਾਂਦਾ ਹੈ  ਲੋਕਾਂ  ਦੇ ਇੱਕ ਵੱਡੇ ਵਰਗ ਨੂੰ ਪਤਾ ਹੁੰਦਾ ਹੈ,  ਮੀਡੀਆ ਨੂੰ ਪਤਾ ਹੁੰਦਾ ਹੈ ਕਿ ਸਾਹਮਣੇ ਵਾਲੇ ਨੇ ਹਜ਼ਾਰਾਂ ਕਰੋੜ ਰੁਪਏ ਗਲਤ ਤਰੀਕੇ ਨਾਲ ਕਮਾਏ ਹਨ,  ਲੇਕਿਨ ਉਹ ਵੀ ਇਸ ਨੂੰ ਸਹਿਜਤਾ ਨਾਲ ਲੈਣ ਲਗਦੇ ਹਨ  ਇਹ ਸਥਿਤੀ ਦੇਸ਼  ਦੇ ਵਿਕਾਸ ਵਿੱਚ ਬਹੁਤ ਵੱਡੀ ਰੁਕਵਾਟ ਹੈ।  ਇਹ ਸਮ੍ਰਿੱਧ ਭਾਰਤ  ਦੇ ਸਾਹਮਣੇ,  ਆਤਮਨਿਰਭਰ ਭਾਰਤ  ਦੇ ਸਾਹਮਣੇ ਬਹੁਤ ਵੱਡੀ ਰੁਕਾਵਟ ਹੈ

 

ਅਤੇ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ.....  ਤੁਸੀਂ ਕਲਪਨਾ ਕਰੋ ਕਿ ਸਾਡੇ ਵਿੱਚੋਂ ਕੋਈ ਪੀਡਬਲਿਊਡੀ ਵਿੱਚ ਕੰਮ ਕਰ ਰਿਹਾ ਹੈਇੰਜੀਨੀਅਰਿੰਗ ਦਾ ਕੰਮ ਦੇਖਦਾ ਹੈ ਅਤੇ ਪੈਸਿਆਂ  ਦੇ ਮੋਹ ਵਿੱਚ ਕਿਤੇ ਕੋਈ ਬ੍ਰਿਜ ਬਣ ਰਿਹਾ ਹੈ ਤਾਂ ਲਾਪਰਵਾਹੀ ਵਰਤੀਕੁਝ ਰੁਪਏ ਐਂਠ ਲਏ,  ਕੁਝ ਰੁਪਏ ਆਪਣੇ ਸਾਥੀਆਂ ਨੂੰ ਵੰਡ ਦਿੱਤੇ ਅਤੇ ਜੋ ਕੰਟ੍ਰੈਕਟਰ ਹਨ, ਉਸ ਨੂੰ ਵੀ ਲਗਦਾ ਹੈ ਚਲੋ ਭਾਈ ਤੁਹਾਡਾ ਵੀ ਭਲਾ ਮੇਰਾ ਵੀ ਭਲਾ ਅਤੇ ਬਿਲਕੁਲ ਅਜਿਹੇ ਉਦਘਾਟਨ ਕਰਨ ਦੇ ਲਈ ਅੱਛਾ ਦਿਖੇ ਅਜਿਹਾ ਬ੍ਰਿਜ ਬਣਾ ਦਿੱਤਾ  ਪੈਸੇ ਘਰ ਲੈ ਚਲਾ ਗਿਆ,  ਰਿਟਾਇਰਡ ਵੀ ਹੋ ਗਿਆ,  ਪਕੜਿਆ ਵੀ ਨਹੀਂ ਗਿਆ,  ਲੇਕਿਨ ਸੋਚ ਲਓ ਕਿ ਇੱਕ ਦਿਨ ਤੁਹਾਡਾ ਨੌਜਵਾਨ ਪੁੱਤਰ ਉਸ ਬ੍ਰਿਜ ਉੱਤੋਂ ਗੁਜਰ ਰਿਹਾ ਹੈ ਅਤੇ ਉਸੇ ਸਮੇਂ ਉਹ ਬ੍ਰਿਜ ਡਿੱਗ ਗਿਆ ਤਦ ਤੁਹਾਨੂੰ ਸਮਝ ਆਵੇਗਾ ਕਿ ਮੈਂ ਤਾਂ ਕਰਪਸ਼ਨ ਮੇਰੇ ਲਈ ਕੀਤਾ ਸੀ ਲੇਕਿਨ ਕਿੰਨਿਆਂ ਦੀ ਜ਼ਿੰਦਗੀ ਜਾ ਸਕਦੀ ਹੈ ਅਤੇ ਜਦੋਂ ਖੁਦ ਦਾ ਬੇਟਾ ਚਲਾ ਜਾਵੇ ਤਾਂ ਪਤਾ ਚਲਦਾ ਹੈ ਕਿ ਉਸ ਬ੍ਰਿਜ ਵਿੱਚ ਇਮਾਨਦਾਰੀ ਕੀਤੀ ਹੁੰਦੀ ਤਾਂ ਅੱਜ ਆਪਣਾ ਇਕਲੌਤਾ ਜਵਾਨ ਬੇਟਾ ਖੋਣਾ ਨਾ ਪੈਂਦਾ  ਇਹ ਇੰਨਾ ਪ੍ਰਭਾਵ ਪੈਦਾ ਕਰਦਾ ਹੈ ਭ੍ਰਿਸ਼ਟਾਚਾਰ।

 

ਇਸ ਸਥਿਤੀ ਨੂੰ ਬਦਲਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਵੀ ਹੈ ਅਤੇ ਤੁਹਾਡੇ ਤੇ ਜ਼ਰਾ ਜ਼ਿਆਦਾ ਹੈ।  ਮੈਨੂੰ ਉਮੀਦ ਹੈ ਕਿ ਰਾਸ਼ਟਰੀ ਕਾਨਫਰੰਸ ਵਿੱਚ ਇਸ ਵਿਸ਼ੇ ਤੇ ਵੀ ਚਰਚਾ ਹੋਵੋਗੀ  ਇਸ ਦੇ ਇਲਾਵਾ ਤੁਹਾਨੂੰ ਇੱਕ ਹੋਰ ਗੱਲ ਤੇ ਧਿਆਨ ਦੇਣਾ ਹੈ  ਭ੍ਰਿਸ਼ਟਾਚਾਰ ਦੀ ਖ਼ਬਰ ਤਾਂ ਮੀਡੀਆ  ਦੇ ਮਾਧਿਅਮ ਤੋਂ ਪਹੁੰਚਦੀ ਹੈ,  ਲੇਕਿਨ ਜਦੋਂ ਭ੍ਰਿਸ਼ਟਾਚਾਰ  ਦੇ ਖ਼ਿਲਾਫ਼ ਸਖਤ ਕਾਰਵਾਈ ਹੁੰਦੀ ਹੈ,  ਸਮੇਂ ਤੇ ਹੁੰਦੀ ਹੈਤਾਂ ਸਾਨੂੰ ਅਜਿਹੇ ਉਦਾਹਰਣਾਂ ਨੂੰ ਵੀ ਪ੍ਰਮੁੱਖਤਾ ਨਾਲ ਰੱਖਣਾ ਚਾਹੀਦਾ ਹੈ  ਇਸ ਨਾਲ ਸਮਾਜ ਦਾ ਵਿਵਸਥਾ ਵਿੱਚ ਵਿਸ਼ਵਾਸ ਵਧਦਾ ਹੈ ਅਤੇ ਭ੍ਰਿਸ਼ਟਾਚਾਰੀਆਂ ਵਿੱਚ ਇੱਕ ਸੰਦੇਸ਼ ਵੀ ਜਾਂਦਾ ਹੈ ਕਿ ਬਚਣਾ ਮੁਸ਼ਕਿਲ ਹੈ  ਅੱਜ ਇਸ ਪ੍ਰੋਗਰਾਮ  ਦੇ ਮਾਧਿਅਮ ਨਾਲ,  ਮੈਂ ਸਾਰੇ ਦੇਸ਼ਵਾਸੀਆਂ ਨੂੰ ਵੀ ਇਹ ਅਪੀਲ ਕਰਦਾ ਹਾਂ ਕਿ ਭਾਰਤ ਬਨਾਮ ਭ੍ਰਿਸ਼ਟਾਚਾਰ ਦੀ ਲੜਾਈ ਵਿੱਚ ਉਹ ਹਮੇਸ਼ਾ ਦੀ ਤਰ੍ਹਾਂ ਭਾਰਤ ਨੂੰ ਮਜਬੂਤ ਕਰਦੇ ਰਹਿਣ,  ਭ੍ਰਿਸ਼ਟਾਚਾਰ ਨੂੰ ਪਰਾਸਤ ਕਰਦੇ ਰਹਿਣ।  ਮੈਨੂੰ ਭਰੋਸਾ ਹੈ,  ਅਜਿਹਾ ਕਰਕੇ ਅਸੀਂ ਸਰਦਾਰ ਵੱਲਭਭਾਈ ਪਟੇਲ   ਦੇ ਆਦਰਸ਼ਾਂ ਦਾ ਭਾਰਤ ਬਣਾਉਣ ਦਾ ਸੁਪਨਾ ਪੂਰਾ ਕਰ ਸਕਾਂਗੇਸਮ੍ਰਿੱਧ ਅਤੇ ਆਤਮਨਿਰਭਰ ਭਾਰਤ ਬਣਾ ਸਕਾਂਗੇ  ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਤੁਹਾਨੂੰ ਸਭ ਨੂੰ ਆਉਣ ਵਾਲੇ ਪੁਰਬਾਂ ਦੀ ਬਹੁਤ-ਬਹੁਤ ਵਧਾਈ

 

ਸੁਅਸਥ ਰਹੋ, ਆਪਣਾ ਖਿਆਲ ਰੱਖੋ।

 

ਬਹੁਤ-ਬਹੁਤ ਧੰਨਵਾਦ।

 

*****

 

ਵੀਆਰਆਰਕੇ/ਕੇਪੀ/ਬੀਐੱਮ(Release ID: 1668013) Visitor Counter : 8